ਏਅਰ ਇੰਡੀਆ ਸਾਈਬਰ ਹਮਲਾ: 45 ਲੱਖ ਲੋਕਾਂ ਦਾ ਡਾਟਾ ਚੋਰੀ ਹੋਣ ਨਾਲ ਤੁਹਾਨੂੰ ਕੀ ਖ਼ਤਰਾ

ਤਸਵੀਰ ਸਰੋਤ, Reuters
ਭਾਰਤ ਦੀ ਸਰਕਾਰੀ ਏਅਰਲਾਈਨਜ਼ ਕੰਪਨੀ ਏਅਰ ਇੰਡੀਆ ਨੇ ਕਿਹਾ ਹੈ ਕਿ ਉਸ ਦੇ ਡਾਟਾ ਸਰਵਰ ਉੱਤੇ ਸਾਈਬਰ ਹਮਲੇ ਹੋਇਆ ਹੈ। ਕੰਪਨੀ ਮੁਤਾਬਕ ਇਸ ਸਾਈਬਰ ਹਮਲੇ ਕਾਰਨ ਦੁਨੀਆਂ ਭਰ ਵਿੱਚ ਲਗਭਗ 45 ਲੱਖ ਗਾਹਕਾਂ ਦਾ ਡਾਟਾ ਪ੍ਰਭਾਵਿਤ ਹੋਇਆ ਹੈ।
ਕੰਪਨੀ ਨੂੰ ਫਰਵਰੀ ਮਹੀਨੇ ਵਿੱਚ ਸਭ ਤੋਂ ਪਹਿਲਾਂ ਇਸ ਤਰ੍ਹਾਂ ਦੇ ਹਮਲੇ ਬਾਰੇ ਪਤਾ ਲੱਗਿਆ ਸੀ।
ਇਸ ਕਾਰਨ ਗਾਹਕਾਂ ਦੇ ਪਾਸਪੋਰਟ, ਟਿਕਟ ਨਾਲ ਜੁੜੀ ਜਾਣਕਾਰੀ ਅਤੇ ਇੱਥੋਂ ਤੱਕ ਕਿ ਕ੍ਰੈਡਿਟ ਕਾਰਡ ਨਾਲ ਜੁੜੀ ਜਾਣਕਾਰੀ ਵੀ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ:
ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਕ੍ਰੈਡਿਟ ਕਾਰਡ ਦੇ ਸੀਵੀਵੀ/ਸੀਵੀਸੀ ਨੰਬਰ ਨਹੀਂ ਹੁੰਦੇ ਹਨ, ਇਸ ਲਈ ਖ਼ਤਰਾ ਘੱਟ ਹੈ।
ਹਾਲੇ ਤੱਕ ਇਹ ਸਾਫ਼ ਤੌਰ 'ਤੇ ਪਤਾ ਨਹੀਂ ਲੱਗਿਆ ਕਿ ਇਸ ਹਮਲੇ ਦੇ ਪਿੱਛੇ ਕੌਣ ਸੀ।
ਸਟਾਰ ਐਲਾਇਨਜ਼ ਨੈੱਟਵਰਕ ਦੀ ਮੈਂਬਰ ਇਸ ਏਅਰਲਾਈਨਜ਼ ਨੇ ਕਿਹਾ ਕਿ ਇਸ ਸਾਈਬਰ ਹਮਲੇ ਵਿੱਚ 26 ਅਗਸਤ 2011 ਤੋਂ ਲੈ ਕੇ 20 ਫਰਵਰੀ 2021 ਦੇ ਵਿਚਾਲੇ ਗਾਹਕਾਂ ਨੂੰ ਰਜਿਸਟ੍ਰੇਸ਼ਨ ਉੱਤੇ ਆਪਣੇ ਖ਼ਾਤਿਆਂ ਦੇ ਪਾਸਵਰਡ ਬਦਲਣ ਨੂੰ ਕਿਹਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਲੰਘੇ ਸਾਲ, ਬ੍ਰਿਟਿਸ਼ ਏਅਰਵੇਜ਼ ਉੱਤੇ ਡਾਟਾ ਉਲੰਘਣ ਦੇ ਲਈ 20 ਮਿਲੀਅਨ ਪਾਊਂਡ ਦਾ ਜੁਰਮਾਨਾ ਲਗਾਇਆ ਗਿਆ ਸੀ। ਉਸ ਸਮੇਂ (ਸਾਲ 2018 'ਚ) ਚਾਰ ਲੱਖ ਤੋਂ ਜ਼ਿਆਦਾ ਗਾਹਕਾਂ ਦੇ ਵਿਅਕਤੀਗਤ ਅਤੇ ਕ੍ਰੈਡਿਟ ਕਾਰਡ ਨਾਵਲ ਜੁੜੀ ਜਾਣਕਾਰੀ ਪ੍ਰਭਾਵਿਤ ਹੋਈ ਸੀ।
ਇਸ ਤੋਂ ਇਲਾਵਾ ਪਿਛਲੇ ਸਾਲ, ਈਜ਼ੀਜੈੱਟ ਨੇ ਮੰਨਿਆ ਸੀ ਕਿ ਇੱਕ ਸਾਈਬਰ ਹਮਲੇ ਵਿੱਚ ਲਗਭਗ 90 ਲੱਖ ਗਾਹਕਾਂ ਦੇ ਈਮੇਲ ਅਡਰੈੱਸ ਅਤੇ ਸਫ਼ਰ ਦੀ ਜਾਣਕਾਰੀ ਚੋਰੀ ਹੋ ਗਈ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਏਅਰ ਇੰਡੀਆ ਨੇ ਕੀ ਕਿਹਾ?
ਆਪਣੇ ਮੁਸਾਫ਼ਰਾਂ ਨੂੰ ਦਿੱਤੀ ਜਾਣਕਾਰੀ ਵਿੱਚ ਏਅਰ ਇੰਡੀਆ ਨੇ ਕਿਹਾ ਹੈ ਕਿ ਉਨ੍ਹਾਂ ਦੇ ਡਾਟਾ ਪ੍ਰੋਸੈਸਰ ਪੈਸੇਂਜਰ ਸਰਵਿਸ ਸਿਸਟਮ (PSA) ਉੱਤੇ ਹਾਲ ਹੀ ਵਿੱਚ ਸਾਈਬਰ ਅਟੈਕ ਹੋਇਆ ਹੈ।

ਤਸਵੀਰ ਸਰੋਤ, Getty Images
ਏਅਰ ਇੰਡੀਆ ਨੇ ਦੱਸਿਆ ਕਿ ਇਸ ਅਟੈਕ ਵਿੱਚ ਮੁਸਾਫ਼ਰਾਂ ਦੀ ਨਿੱਜੀ ਜਾਣਕਾਰੀ ਲੀਕ ਹੋਈ ਹੈ ਅਤੇ ਦੁਨੀਆਂਭਰ ਵਿੱਚ ਅਜਿਹੇ ਮੁਸਾਫ਼ਰਾਂ ਦੀ ਗਿਣਤੀ ਲਗਭਾਗ 45 ਲੱਖ ਹੈ।
ਕੰਪਨੀ ਨੇ ਜਾਰੀ ਬਿਆਨ ਵਿੱਚ ਇਹ ਵੀ ਦੱਸਿਆ ਹੈ ਕਿ ਡਾਟਾ ਚੋਰੀ ਹੋਣ ਬਾਰੇ ਉਨ੍ਹਾਂ ਨੂੰ ਪਹਿਲੀ ਵਾਰੀ ਜਾਣਕਾਰੀ 25 ਫ਼ਰਵਰੀ 2021 ਨੂੰ ਮਿਲੀ ਸੀ।
ਇਹ ਵੀ ਪੜ੍ਹੋ:
ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਸਪਸ਼ਟ ਕੀਤਾ ਕਿ ਜਿਹੜਾ ਡਾਟਾ ਪ੍ਰਭਾਵਿਤ ਹੋਇਆ ਹੈ ਉਹ ਉਨ੍ਹਾਂ ਦੇ ਡਾਟਾ ਪ੍ਰੈਸੋਸਰ ਰਾਹੀਂ ਉਨ੍ਹਾਂ ਕੋਲ 25 ਮਾਰਚ 2021 ਅਤੇ 5 ਅਪ੍ਰੈਲ 2021 ਨੂੰ ਪਹੁੰਚਿਆ ਸੀ।
ਏਅਰ ਇੰਡੀਆ ਮੁਤਾਬਕ ਇਸ ਸਾਈਬਰ ਹਮਲੇ ਵਿੱਚ 26 ਅਗਸਤ 2011 ਤੋਂ ਲੈ ਕੇ 3 ਫਰਵਰੀ 2021 ਦੇ ਵਿਚਾਲੇ ਗਾਹਕਾਂ ਜਾ ਡਾਟਾ ਲੀਕ ਹੋਇਆ ਹੈ, ਇਸ ਵਿੱਚ ਨਾਮ, ਜਨਮ ਤਾਰੀਕ, ਪਤਾ, ਪਾਸਪੋਰਟ ਨਾਲ ਜੁੜੀ ਜਾਣਕਾਰੀ, ਟਿਕਟ ਦਾ ਵੇਰਵਾ, ਕ੍ਰੈਡਿਟ ਕਾਰਡ ਨਾਲ ਜੁੜੀ ਜਾਣਕਾਰੀ ਸ਼ਾਮਿਲ ਹੈ।
ਹਾਲਾਂਕਿ ਕੰਪਨੀ ਮੁਤਾਬਕ ਕ੍ਰੈਡਿਟ ਕਾਰਡ ਦਾ CVV/CVC ਨੰਬਰ ਉਨ੍ਹਾਂ ਦੇ ਡਾਟਾ ਪ੍ਰੋਸੈਸਰ ਵਿੱਚ ਨਹੀਂ ਹੈ।

ਤਸਵੀਰ ਸਰੋਤ, Getty Images
ਕੰਪਨੀ ਮੁਤਾਬਕ ਉਨ੍ਹਾਂ ਨੇ ਡਾਟਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਕੁਝ ਕਦਮ ਚੁੱਕੇ ਹਨ, ਜਿਵੇਂ:
- ਡਾਟਾ ਸਿਕਿਊਰਿਟੀ ਘਟਨਾ ਦੀ ਪੜਤਾਲ ਕਰਨਾ
- ਜਿਨ੍ਹਾਂ ਸਰਵਰ ਉੱਤੇ ਪ੍ਰਭਾਵ ਪਿਆ, ਉਨ੍ਹਾਂ ਨੂੰ ਸੁਰੱਖਿਅਤ ਕਰਨਾ
- ਡਾਟਾ ਦੀ ਸੁਰੱਖਿਆ ਲਈ ਮਾਹਰਾਂ ਨਾਲ ਗੱਲਬਾਤ ਕਰਨਾ
- ਕ੍ਰੈਡਿਟ ਕਾਰਡ ਮੁਹੱਈਆ ਕਰਵਾਉਣ ਵਾਲਿਆਂ ਨੂੰ ਦੱਸਣਾ
- ਏਅਰ ਇੰਡੀਆ ਦੇ FFP ਪ੍ਰੋਗਰਾਮ ਦੇ ਪਾਸਵਰਡ ਬਦਲਣਾ
ਸਾਈਬਰ ਮਾਹਰ ਕੀ ਕਹਿੰਦੇ?
ਸਾਈਬਰ ਮਾਮਲਿਆਂ ਦੇ ਜਾਣਕਾਰ ਦਿਵਿਆ ਬਾਂਸਲ ਨੇ ਦੱਸਿਆ ਕਿ ਚੋਰੀ ਹੋਈ ਜਾਣਕਾਰੀ ਨਾਲ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।
ਉਨ੍ਹਾਂ ਮੁਤਾਬਕ ਇਸ ਨਾਲ ਮੁਸਾਫ਼ਰਾਂ ਦੀ ਨਿੱਜੀ ਜਾਣਕਾਰੀ ਹੈਕਰਜ਼ ਤੱਕ ਪਹੁੰਚਣ ਕਰਕੇ ਉਹ ਮੁਸਾਫ਼ਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਧੋਖੇ ਦਾ ਸ਼ਿਕਾਰ ਬਣਾ ਸਕਦੇ ਹਨ।

ਤਸਵੀਰ ਸਰੋਤ, Getty Images
ਇਸ ਦੇ ਨਾਲ ਹੀ ਕ੍ਰੈਡਿਕ ਕਾਰਡ ਨਾਲ ਜੁੜੀ ਜਾਣਕਾਰੀ ਬਾਰੇ ਦਿਵਿਆ ਕਹਿੰਦੇ ਹਨ ਕਿ ਹੈਕਰਜ਼ ਗਾਹਕਾਂ ਨੂੰ ਫੋਨ ਕਰਕੇ ਕਈ ਤਰ੍ਹਾਂ ਦੇ ਘੁਟਾਲੇ ਕਰ ਸਕਦੇ ਹਨ, ਜਿਵੇਂ ਉਨ੍ਹਾਂ ਦੇ ਕਾਰਡ ਰਾਹੀਂ ਟ੍ਰਾਂਜ਼ੀਕਸ਼ਨ ਦੀ ਕੋਸ਼ਿਸ਼ ਹੋ ਸਕਦੀ ਹੈ।
ਉਹ ਕਹਿੰਦੇ ਹਨ ਕਿ ਓਟੀਪੀ ਜਾਂ ਸੀਵੀਵੀ-ਸੀਵੀਸੀ ਨੰਬਰ ਦੀ ਮੰਗ ਕੀਤੀ ਜਾ ਸਕਦੀ ਹੈ। ਇਸ ਨਾਲ ਵਿੱਤੀ ਘੁਟਾਲੇ ਕੀਤੇ ਜਾ ਸਕਦੇ ਹਨ, ਕਿਉਂਕਿ ਆਨਲਾਈਨ ਸ਼ੌਪਿੰਗ ਲਈ ਵੀ ਲੋਕਾਂ ਨੇ ਕ੍ਰੈਡਿਕ ਕਾਰਡ ਦੀ ਜਾਣਕਾਰੀ ਵੈੱਬਸਾਈਟਸ ਉੱਤੇ ਸੇਵ ਕੀਤੀ ਗਈ ਹੁੰਦੀ ਹੈ।
ਦਿਵਿਆ ਕਹਿੰਦੇ ਹਨ ਕਿ ਜਦੋਂ ਇਸ ਤਰ੍ਹਾਂ ਅਸੀਂ ਆਪਣੇ ਕ੍ਰੈਡਿਕ ਕਾਰਡ ਦੀ ਜਾਣਕਾਰੀ ਕਿਸੇ ਕੰਪਨੀ ਨਾਲ ਸਾਂਝੀ ਕਰਦੇ ਹਾਂ ਤਾਂ ਧਿਆਨ ਇਸ ਗੱਲ ਦਾ ਰੱਖਣਾ ਚਾਹੀਦਾ ਹੈ ਕਿ ਉਸ ਵਿੱਚ ਘੱਟ ਰਕਮ ਰੱਖੀ ਜਾਵੇ।
ਇਹ ਵੀ ਪੜ੍ਹੋ:












