ਪਟਿਆਲਾ ਵਿਚ 56 ਦਿਨਾਂ ਤੋਂ ਟਾਵਰ ਉੱਤੇ ਬੈਠੇ ਦੋ ਨੌਜਵਾਨ: 'ਕੈਪਟਨ ਸਾਹਿਬ ਨੂੰ ਟਿਕਟਾਕ ਸਟਾਰ ਨਜ਼ਰ ਆਉਂਦੇ ਹਨ, ਟਾਵਰ 'ਤੇ ਬੈਠੇ ਬੇਰੁਜ਼ਗਾਰ ਨਹੀਂ'

ਸੁਰਿੰਦਰਪਾਲ ਸਿੰਘ ਅਤੇ ਹਰਜੀਤ ਸਿੰਘ

ਤਸਵੀਰ ਸਰੋਤ, sourced by-Gurwinder singh/bbc

ਤਸਵੀਰ ਕੈਪਸ਼ਨ, ਕਾਲੀ ਜਾਕਟ ਵਾਲੇ ਹਰਜੀਤ ਮਾਨਸਾ ਅਤੇ ਨੀਲੀ ਜਾਕਟ ਵਾਲੇ ਸੁਰਿੰਦਰਪਾਲ ਗੁਰਦਾਸਪੁਰ ਤੋਂ ਹਨ। ਦੋਵਾਂ ਬੇਰੁਜ਼ਗਾਰਾਂ ਨੂੰ 55 ਦਿਨਾਂ ਤੋਂ ਵਧੇਰੇ ਦਿਨ ਟਾਵਰ ਉੱਪਰ ਬੈਠਿਆਂ ਨੂੰ ਹੋ ਗਏ ਹਨ
    • ਲੇਖਕ, ਗੁਰਮਿੰਦਰ ਸਿੰਘ ਗਰੇਵਾਲ
    • ਰੋਲ, ਬੀਬੀਸੀ ਲਈ

ਪਟਿਆਲਾ ਵਿੱਚ ਪਿੱਛਲੇ ਕਰੀਬ 56 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਟਾਵਰ ’ਤੇ ਚੜੇ 2 ਬੇਰੁਜ਼ਗਾਰ ਨੌਜਵਾਨਾਂ ਦੀ ਸਿਹਤ ਖਰਾਬ ਹੋ ਰਹੀ ਹੈ।

ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆ ਲੱਗ ਰਹੀਆਂ ਹਨ। 56 ਦਿਨ ਬੀਤਣ ਤੋਂ ਬਾਅਦ ਅਤੇ ਸਿਹਤ ਢਿੱਲੀ ਹੋਣ ਦੇ ਬਾਵਜੂਦ ਇਹ ਦੋਵੇਂ ਨੌਜਵਾਨ ਟਾਵਰ ਤੋਂ ਉਤਰਨ ਤੋਂ ਇਨਕਾਰੀ ਹੋ ਰਹੇ ਹਨ।

ਇਹ ਮਸਲਾ ਪਟਿਆਲਾ ਵਿੱਚ ਪੈਂਦੇ ਲੀਲਾ ਭਵਨ ਵਿੱਚ ਬੀਐੱਸਐੱਨਐਲ ਟਾਵਰ 'ਤੇ ਚੜੇ 2 ਨੌਜਵਾਨਾਂ ਦਾ ਹੈ ਜੋ ਈਟੀਟੀ ਟੈੱਟ ਪਾਸ ਹਨ। ਉਹ ਸਰਕਾਰੀ ਨੌਕਰੀ ਦੀ ਮੰਗ ਕਰਦੇ ਹੋਏ ਟਾਵਰ 'ਤੇ ਕਰੀਬ 80 ਫੁੱਟ ਉੱਤੇ ਚੜੇ ਸਨ।

ਇਹ ਵੀ ਪੜ੍ਹੋ:

ਬੇਰੁਜ਼ਗਾਰ ਅਧਿਆਪਕਾਂ ਦੇ ਸਿਰ ਦੇ ਵਾਲ਼ ਅਤੇ ਦਾਹੜੀ ਕਾਫ਼ੀ ਵਧ ਚੁੱਕੀ ਹੈ। ਨੌਜਵਾਨਾਂ ਵਿੱਚੋਂ ਹਰਜੀਤ ਮਾਨਸਾ ਅਤੇ ਸੁਰਿੰਦਰਪਾਲ ਗੁਰਦਾਸਪੁਰ ਨਾਲ ਸਬੰਧਿਤ ਹਨ।

ਨੌਕਰੀ ਦੀ ਆਸ ਨਾਲ ਚੜ੍ਹੇ ਇਨ੍ਹਾਂ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਨੂੰ ਅਪਣੀਆਂ ਮੰਗਾਂ ਮੰਨਣ ਲਈ ਅਪੀਲ ਕੀਤੀ ਹੈ।

ਕਿਉਂ ਚੜ੍ਹੇ ਹੋਏ ਹਨ ਟਾਵਰ 'ਤੇ?

ਨੌਜਵਾਨਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਬੀਬੀਸੀ ਪੱਤਰਕਾਰ ਗੁਰਕਿਰਪਾਲ ਸਿੰਘ ਨੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 6/3/2020 ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਸੂਬੇ ਦੇ ਪ੍ਰਾਈਮਰੀ ਸਕੂਲਾਂ ਲਈ 2,364 ਪੋਸਟਾਂ ਕੱਢੀਆਂ ਗਈਆਂ ਸਨ। ਇਸ ਦੀਆਂ ਯੋਗਤਾ ਸ਼ਰਤਾਂ ਵਿੱਚ ਕਿਹਾ ਗਿਆ ਸੀ ਕਿ ਨੌਕਰੀ ਲਈ ਕੋਈ ਵੀ ਉਮੀਦਵਾਰ ਜਿਸ ਨੇ ਈਟੀਟੀ ਜਾਂ ਪ੍ਰਾਈਮਰੀ ਸਿੱਖਿਆ ਨਾਲ ਜੁੜਿਆ ਕੋਈ ਵੀ ਹੋਰ ਦੋ ਸਾਲ ਦਾ ਕੋਰਸ ਕੀਤਾ ਹੋਵੇ, ਯੋਗ ਹੋਵੇਗਾ।

ਇਸ ਤੋਂ ਬਾਅਦ ਉਸੇ ਸਾਲ ਨਵੰਬਰ ਵਿੱਚ ਸਰਕਾਰ ਨੇ ਉਪਰੋਕਤ ਨੋਟੀਫਿਕੇਸ਼ਨ ਵਿੱਚ ਸੋਧ ਕੀਤੀ। ਇਸ ਸੋਧ ਮੁਤਾਬਕ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਹੋਰ ਕਾਮੇ ਜੋ ਕਿ ਭਾਵੇਂ ਨਾਨ-ਟੀਚਿੰਗ ਪੋਸਟ ਉੱਪਰ ਹੀ ਕਿਉਂ ਨਾ ਕੰਮ ਕਰਦੇ ਹੋਣ ਇਨ੍ਹਾਂ ਪੋਸਟਾਂ ਲਈ ਯੋਗ ਕਰਾਰ ਦੇ ਦਿੱਤੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਿੱਖਿਆ ਵਿਭਾਗ ਦੇ ਇਹ ਮੁਲਾਜ਼ਮ ਵੀ ਜਿਨ੍ਹਾਂ ਵਿੱਚ ਸਿੱਖਿਆ ਵਲੰਟੀਅਰ, ਸਿੱਖਿਆ ਪ੍ਰੋਵਾਈਡਰ ਆਦਿ ਸ਼ਾਮਲ ਹਨ ਪਿਛਲੇ 13-14 ਸਾਲਾਂ ਤੋਂ ਠੇਕੇ 'ਤੇ ਔਸਤ 6000 ਰੁਪਏ ਦੀਆਂ ਤਨਖ਼ਾਹਾਂ ਉੱਪਰ ਕੰਮ ਕਰ ਰਹੇ ਹਨ।

ਸੋਧ ਮੁਤਾਬਕ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਵੀ 2364 ਪੋਸਟਾਂ ਲਈ ਨਾ ਸਿਰਫ਼ ਯੋਗ ਕਰਾਰ ਦਿੱਤਾ ਸਗੋਂ ਪੋਸਟਾਂ ਲਈ ਰੱਖੇ ਗਏ 100 ਨੰਬਰਾਂ ਦੇ ਸਕ੍ਰੀਨਿੰਗ ਟੈਸਟ ਵਿੱਚ ਤਜ਼ਰਬੇ ਦੇ 10 ਨੰਬਰ ਵੀ ਦੇਣ ਦੀ ਗੱਲ ਕੀਤੀ।

ਨਵੰਬਰ ਵਿੱਚ ਹੀ ਸਰਕਾਰ ਨੇ ਇਹ ਵੀ ਕਿਹਾ ਕਿ ਇਨ੍ਹਾਂ ਪੋਸਟਾਂ ਲਈ ਬੀਐੱਡ ਵਾਲੇ ਉਮੀਦਵਾਰਾਂ ਨੂੰ ਵੀ ਵਿਚਾਰਿਆ ਜਾਵੇਗਾ। ਜਦਕਿ ਇਸ ਤੋਂ ਪਹਿਲਾਂ ਦੀ ਨੀਤੀ ਮੁਤਾਬਕ ਪ੍ਰਾਈਮਰੀ ਸਕੂਲਾਂ ਲਈ ਸਿਰਫ਼ ਈਟੀਟੀ ਵਾਲੇ ਹੀ ਯੋਗ ਹੁੰਦੇ ਸਨ। ਬੀਐੱਡ ਵਾਲਿਆਂ ਨੂੰ ਸਿਰਫ਼ ਉਸੇ ਹਾਲਤ ਵਿੱਚ ਵਿਚਾਰਿਆ ਜਾਂਦਾ ਸੀ ਜਦੋਂ ਈਟੀਟੀ ਉਮੀਦਵਾਰ ਨਾ ਮਿਲੇ।

ਇਨ੍ਹਾਂ ਨੌਜਵਾਨਾਂ ਦਾ ਰੈਂਕ 29/1/2021 ਨੂੰ ਹੋਏ ਸਕ੍ਰੀਨਿੰਗ ਟੈਸਟ ਵਿੱਚ ਬਹੁਤ ਦੂਰ ਆ ਗਿਆ ਜਿਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੇ ਟਾਵਰ ’ਤੇ ਚੜ੍ਹਨ ਦਾ ਫ਼ੈਸਲਾ ਕੀਤਾ।

ਕਿਹੋ-ਜਿਹੀ ਹੈ ਹੁਣ ਹਾਲਤ

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਨੂੰ ਭੇਜੀ ਵੀਡੀਓ ਵਿੱਚ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਹੁਣ ਬਿਨਾਂ ਦਵਾਈ ਤੋਂ ਉਨ੍ਹਾਂ ਨੂੰ ਜੂਸ ਵੀ ਹਜ਼ਮ ਨਹੀਂ ਹੋ ਰਿਹਾ ਹੈ।

“ਕਦੇ ਵੱਖੀ ਵਿੱਚ ਦਰਦ ਹੁੰਦਾ ਹੈ ਅਤੇ ਕਦੇ ਛਾਤੀ ਵਿੱਚ ਵੀ ਦਰਦ ਹੋਣ ਲੱਗ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾੜੀ ਜਿੰਨੀ ਹਵਾ ਨਾਲ ਵੀ ਠੰਡ ਲਗਦੀ ਹੈ ਅਤੇ ਬੁਖ਼ਾਰ ਹੋ ਜਾਂਦਾ ਹੈ। ਇਸ ਤਰ੍ਹਾਂ ਹੁਣ ਦਵਾਈ ਤੋਂ ਬਿਨਾਂ ਇੱਥੇ ਰਹਿਣਾ ਮੁਸ਼ਕਲ ਹੋ ਗਿਆ ਹੈ।”

ਸੁਰਿੰਦਰਪਾਲ ਨੇ ਰੁੱਖੇ ਗਲੇ ਨਾਲ ਕਿਹਾ,“ਸਾਨੂੰ ਇੱਥੋ ਕੈਪਟਨ ਦੇ ਮੋਤੀ ਮਹਿਲ ਦੇ ਬੁਰਜ ਨਜ਼ਰ ਆ ਰਹੇ ਹਨ ਪਰ ਪਤਾ ਨਹੀਂ ਕਿਉਂ ਕੈਪਟਨ ਸਾਹਿਬ ਨੂੰ ਅਸੀਂ ਨਜ਼ਰ ਨਹੀ ਆਉਂਦੇ ਹਨ।”

“ਕੈਪਟਨ ਸਾਹਿਬ ਨੂੰ ਟਿਕਟਾਕ ਸਟਾਰ ਅਤੇ ਸੋਸ਼ਲ ਮੀਡੀਆ ਸਟਾਰ ਤਾਂ ਨਜ਼ਰ ਆ ਜਾਂਦੇ ਹਨ ਪਰ ਅਸੀਂ ਅਤੇ ਸਾਡੇ ਵਰਗੇ ਬੇਰੁਜ਼ਗਾਰ ਨਜ਼ਰ ਨਹੀਂ ਆਉਂਦੇ, ਜੋ ਕਿ ਕੈਪਟਨ ਸਾਹਬ ਅਤੇ ਪੰਜਾਬ ਸਰਕਾਰ ਲਈ ਸ਼ਰਮਨਾਕ ਗੱਲ ਹੈ।”

ਦੀਪਕ ਕੰਬੋਜ

ਤਸਵੀਰ ਸਰੋਤ, DEEPAK KAMBOJ

ਤਸਵੀਰ ਕੈਪਸ਼ਨ, ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਬੀਬੀਸੀ ਨੂੰ ਦੱਸਿਆ ਕਿ ਮੁੰਡੇ ਮਿਹਨਤਕਸ਼ ਪਰਿਵਾਰਾਂ ਨਾਲ ਸਬੰਧਿਤ ਹਨ

ਨੌਜਵਾਨਾਂ ਦਾ ਪਿਛੋਕੜ

ਦੀਪਕ ਕੰਬੋਜ ਨੇ ਦੱਸਿਆ ਕਿ ਹਰਜੀਤ ਸਿੰਘ ਜੋ ਕਿ ਮਾਨਸਾ ਤੋਂ ਹਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਉਸ ਦਾ ਕਿੱਤਾ ਮਿਹਨਤ-ਮਜ਼ਦੂਰੀ ਹੈ।

ਪਿੱਛੇ ਪਰਿਵਾਰ ਵਿੱਚ ਉਸ ਦੀ ਪਤਨੀ ਇੱਕ ਸੁਆਣੀ ਹੈ ਅਤੇ ਪੰਜ ਅਤੇ ਅੱਠ ਸਾਲ ਦੀਆਂ ਦੋ ਧੀਆਂ ਹਨ। ਇੱਕ ਪੁੱਤਰ ਹੈ, ਜਿਸ ਦੀ ਉਮਰ ਤਿੰਨ ਸਾਲ ਹੈ।

ਇਸੇ ਤਰ੍ਹਾਂ ਸੁਰਿੰਦਰਪਾਲ ਜੋ ਕਿ ਗੁਰਦਾਸਪੁਰ ਤੋਂ ਹੈ, ਅਜੇ ਅਣਵਿਆਹਿਆ ਹੈ। ਉਸ ਦੇ ਪਿਤਾ ਵੀ ਪਹਿਲਾਂ ਮਿਹਨਤ-ਮ਼ਜ਼ਦੂਰੀ ਕਰਦੇ ਸਨ ਪਰ ਹੁਣ ਉਮਰ ਜ਼ਿਆਦਾ ਹੋ ਜਾਣ ਕਾਰਨ ਘਰੇ ਹੀ ਰਹਿੰਦੇ ਹਨ।

ਸੁਰਿੰਦਰਪਾਲ ਦੇ ਤਿੰਨ ਹੋਰ ਭਰਾ ਹਨ ਜੋ ਕਿ ਆਪ ਵੀ ਮਿਹਨਤ-ਮਜ਼ਦੂਰੀ ਹੀ ਕਰਦੇ ਹਨ। ਪਰਿਵਾਰ, ਹਰਜੀਤ ਦੇ ਪਰਿਵਾਰ ਵਾਂਗ ਹੀ ਕੋਈ ਬਹੁਤੀ ਜਾਇਦਾਦ ਦਾ ਮਾਲਕ ਨਹੀਂ ਹੈ।

ਪ੍ਰਸ਼ਾਸਨ ਦਾ ਕੀ ਕਹਿਣਾ ਹੈ?

ਇਸ ਸਬੰਧ ਵਿੱਚ ਜਦੋ ਡੀਐਸਪੀ ਸਿਟੀ ਯੋਗੇਸ਼ ਸ਼ਰਮਾ ਨਾਲ ਫ਼ੋਨ 'ਤੇ ਗੱਲ ਕੀਤੀ ਗਈ ਤਾਂ ਉਹਨਾ ਨੇ ਦੱਸਿਆ ਕਿ ਇਹ ਨੋਜਵਾਨ 21/03/2021 ਤੋ ਟਾਵਰ ਤੇ ਚੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਉਚ ਅਧਿਕਾਰੀਆਂ ਦੀ ਇਹਨਾਂ ਨੌਜਵਾਨਾਂ ਦੇ ਯੂਨੀਅਨ ਦੇ ਲੀਡਰਾਂ ਨਾਲ ਗੱਲਬਾਤ ਹੋਈ ਹੈ।

ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਜ਼ਬਾਨੀ ਕਈ ਮੰਗਾਂ ਮੰਨ ਲਈਆਂ ਹਨ ਪਰੰਤੂ ਇਹ ਨੌਜਵਾਨ ਨਿਯੁਕਤੀ ਪੱਤਰ ਲੈਣ 'ਤੇ ਅੜੇ ਹੋਏ ਹਨ । ਉਨ੍ਹਾਂ ਦੱਸਿਆ ਕਿ ਇਹਨਾਂ ਦੇ ਯੂਨੀਅਨ ਆਗੂ ਇਹਨਾਂ ਨੂੰ ਦਵਾਈਆਂ ਅਤੇ ਖਾਣ ਦਾ ਸਾਮਾਨ ਪਹੁੰਚਾ ਰਹੇ ਹਨ।

ਹਾਲਾਂਕਿ ਦੀਪਕ ਕੰਬੋਜ ਨੇ ਕਿਹਾ ਕਿ ਤਿੰਨ-ਚਾਰ ਦਿਨ ਪਹਿਲਾਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਇਸ ਬਾਰੇ ਇੱਕ ਬੈਠਕ ਹੋਈ ਸੀ। ਬੈਠਕ ਦੌਰਾਨ ਮੁੰਡਿਆਂ ਤੋਂ ਵੀ ਪੁੱਛਿਆ ਗਿਆ ਸੀ ਕਿ ਉਹ ਘੱਟੋ-ਘੱਟ ਕਿਹੜੀ ਮੰਗ ਮੰਨੇ ਜਾਣ ’ਤੇ ਟਾਵਰ ਤੋਂ ਥੱਲੇ ਉਤਰ ਸਕਦੇ ਹਨ।

ਮੁੰਡਿਆਂ ਨੇ ਪ੍ਰਸ਼ਾਸਨ ਤੋਂ ਈਟੀਟੀ ਲਈ ਪੋਸਟਾਂ ਅਤੇ ਲਿਖਤੀ ਭਰੋਸੇ ਦੀ ਮੰਗ ਕੀਤੀ ਪਰ ਅਫ਼ਸਰਾਂ ਦਾ ਕਹਿਣਾ ਸੀ ਕਿ ਉਹ ਉੱਪਰੋਂ ਪਤਾ ਕਰ ਕੇ ਦੱਸ ਸਕਦੇ ਹਨ।

ਦੀਪਕ ਨੇ ਦੱਸਿਆ ਕਿ ਮੁੰਡਿਆਂ ਕੋਲ ਮੀਂਹ ਦਾ ਪਾਣੀ ਇਕੱਠਾ ਹੋਇਆ ਸੀ ਜੋ ਕਿ ਖ਼ਤਮ ਹੋ ਚੁੱਕਿਆ ਹੈ। ਉਨ੍ਹਾਂ ਦੇ ਵਾਲ ਵੀ ਵਧ ਗਏ ਹਨ ਅਤੇ ਉਨ੍ਹਾਂ ਦੇ ਸਰੀਰ ਵਿੱਚੋਂ ਗੰਧ ਆਉਣ ਲੱਗ ਪਈ ਹੈ। ਦੀਪਕ ਦਾ ਕਹਿਣਾ ਸੀ ਕਿ ਟਾਵਰ ’ਤੇ ਕਾਂ ਵੀ ਮੰਡਰਾਉਣ ਲੱਗ ਪਏ ਹਨ ਅਤੇ ਮੁੰਡਿਆਂ ਦੀ ਸਿਹਤ ਬਹੁਤ ਕਮਜ਼ੋਰ ਹੋ ਗਈ ਹੈ।

ਜ਼ਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਡੇਮੋਕ੍ਰੇਟਿਕ ਟੀਚਰ ਫਰੰਟ ਪਟਿਆਲਾ ਵੱਲੋਂ ਟਾਵਰ ’ਤੇ ਚੜੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਦੀਆ ਮੰਗਾਂ ਦੇ ਹੱਕ ਵਿੱਚ ਧਰਨਾ ਵੀ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)