ਇਜ਼ਰਾਈਲ-ਫਲਸਤੀਨ ਝਗੜਾ: ਗਜ਼ਾ ਸਰਹੱਦ 'ਤੇ ਇਜ਼ਰਾਈਲ ਨੇ ਤੈਨਾਤ ਕੀਤੇ ਟੈਂਕ, ਹਮਾਸ ਗਰੁੱਪ ਬਾਰੇ ਵੀ ਜਾਣੋ - 5 ਅਹਿਮ ਖ਼ਬਰਾਂ

ਇਜ਼ਰਾਇਲ

ਤਸਵੀਰ ਸਰੋਤ, Getty Images

ਇਜ਼ਰਾਈਲ ਨੇ ਆਪਣੇ ਨਾਲ ਲਗਦੇ ਗਜ਼ਾ ਦੇ ਬਾਰਡਰ 'ਤੇ ਟੈਂਕਾਂ ਅਤੇ ਸੈਨਾ ਦੀ ਤੈਨਾਤੀ ਕਰ ਦਿੱਤੀ ਹੈ।

ਵੀਰਵਾਰ ਨੂੰ ਵੀ ਸਾਰਾ ਦਿਨ ਸੰਘਰਸ਼ ਬਣਿਆ ਰਿਹਾ, ਫਲਸਤੀਨ ਨੇ ਇਜ਼ਰਾਈਲ ਵਿੱਚ ਰਾਕੇਟ ਦਾਗਣੇ ਸ਼ੁਰੂ ਕਰ ਦਿੱਤੇ ਹਨ ਜਦਿਕ ਇਜ਼ਰਾਈਲ ਨੇ ਵੀ ਹਵਾਈ ਹਮਲੇ ਜਾਰੀ ਰੱਖੇ।

ਗਜ਼ਾ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਇਜ਼ਰਾਈਲ ਵਿੱਚ ਵੀ 7 ਲੋਕਾਂ ਦੀ ਮੌਤ ਹੋ ਗਈ ਹੈ।

ਇਜ਼ਰਾਈਲ ਵਿੱਚ ਯਹੂਦੀ ਅਤੇ ਇਜ਼ਰਾਈਲੀ ਅਰਬਾਂ ਵਿਚਾਲੇ ਸੰਘਰਸ਼ਕਾਰਨ ਰੇੜਕਾ ਵਧਿਆ , ਜਿਸ ਨਾਲ ਰਾਸ਼ਟਰਪਤੀ ਨੂੰ ਗ੍ਰਹਿ ਯੁੱਧ ਦੀ ਚਿਤਾਵਨੀ ਦਿੱਤੀ ਗਈ ਹੈ।

ਰੱਖਿਆ ਮੰਤਰੀ ਬੈਨੀ ਗੈਂਟਜ਼ ਨੇ ਫੈਲੀ ਅਸ਼ਾਂਤੀ ਦੇ ਅੰਤ ਲਈ ਸੁਰੱਖਿਆ ਬਲਾਂ ਨੂੰ "ਮਜ਼ਬੂਤੀ ਨਾਲ" ਤੈਨਾਤ ਕਰਨ ਦਾ ਆਦੇਸ਼ ਦਿੱਤਾ ਅਤੇ 400 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

ਵੀਰਵਾਰ ਨੂੰ ਗਜ਼ਾ ਨਾਲ ਲੱਗਦੀ ਸਰਹੱਦ ਨੇੜੇ ਦੋ ਇਨਫੈਂਟਰੀ ਯੂਨਿਟਾਂ ਅਤੇ ਇਕ ਬਖ਼ਤਰਬੰਦ ਯੂਨਿਟ ਤੈਨਾਤ ਸਨ। ਇਸ ਤੋਂ ਇਲਾਵਾ ਘੱਟੋ-ਘੱਟ 7 ਹਜ਼ਾਰ ਰਿਜ਼ਰਵ ਫੋਰਸ ਨੂੰ ਵੀ ਬੁਲਾਇਆ ਗਿਆ ਹੈ।

ਹਾਲਾਂਕਿ, ਗਰਾਊਂਡ ਆਪਰੇਸ਼ਨ ਸ਼ੁਰੂ ਕੀਤਾ ਜਾਵੇ ਜਾਂ ਨਹੀਂ ਇਸ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ ਹੈ।

ਗਜ਼ਾ ਵਿਚਲੀ ਚਾਰ ਦਿਨੀਂ ਹਿੰਸਾ 2014 ਤੋਂ ਬਾਅਦ ਹੋਈ ਸਭ ਤੋਂ ਖ਼ਰਾਬ ਹਿੰਸਾ ਹੈ। ਇੱਥੇ ਹਮਾਸ ਸੰਗਠਨ ਦਾ ਰੋਲ ਵੀ ਚਰਚਾ ਵਿੱਚ ਹੈ, ਇਸ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ : ਗੰਗਾ ਵਿਚ ਲਾਸ਼ਾਂ ਕਿੱਥੋਂ ਤੇ ਕਿਵੇਂ ਆ ਰਹੀਆਂ ਤੇ ਇਹ ਕੌਣ ਅਤੇ ਕਿਉਂ ਵਹਾ ਰਿਹਾ

ਬਿਹਾਰ ਅਤੇ ਉੱਤਰ ਪ੍ਰਦੇਸ਼ ਦੀਆਂ ਨਦੀਆਂ ਵਿੱਚ ਲਾਸ਼ਾਂ ਦਾ ਮਿਲਣਾ ਲਗਾਤਾਰ ਜਾਰੀ ਹੈ।

ਬਿਹਾਰ ਦੇ ਬਕਸਰ ਜ਼ਿਲ੍ਹੇ ਵਿੱਚ ਦੇ ਚੌਸਾ ਸ਼ਮਸ਼ਾਨ ਘਾਟ ਉੱਤੇ ਗੰਗਾ ਵਿੱਚ ਘੱਟੋ-ਘੱਟ 40 ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ ਸਨ

ਤਸਵੀਰ ਸਰੋਤ, SATYAPRAKASH/BBC

ਤਸਵੀਰ ਕੈਪਸ਼ਨ, ਬਿਹਾਰ ਦੇ ਬਕਸਰ ਜ਼ਿਲ੍ਹੇ ਵਿੱਚ ਦੇ ਚੌਸਾ ਸ਼ਮਸ਼ਾਨ ਘਾਟ ਉੱਤੇ ਗੰਗਾ ਵਿੱਚ ਘੱਟੋ-ਘੱਟ 40 ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ ਸਨ

ਬਿਹਾਰ ਦੇ ਬਕਸਰ ਦੇ ਚੌਸਾ ਸ਼ਮਸ਼ਾਨ ਘਾਟ ਉੱਪਰ 71 ਮ੍ਰਿਤਕ ਦੇਹਾਂ ਗੰਗਾ ਨਦੀ ਵਿੱਚ ਤੈਰਦੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਕਈ ਸਵਾਲ ਉੱਠ ਰਹੇ ਹਨ।

ਬਕਸਰ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਹ ਲਾਸ਼ਾਂ ਉੱਤਰ ਪ੍ਰਦੇਸ਼ ਤੋਂ ਵਹਿੰਦੀਆਂ ਹੋਈਆਂ ਆਈਆਂ ਹਨ ਹਾਲਾਂਕਿ ਕਈ ਸਥਾਨਕ ਲੋਕਾਂ ਨੇ ਬੀਬੀਸੀ ਨਾਲ ਗੱਲ ਕੀਤੀ ਅਤੇ ਕਿਹਾ ਕਿ ਇਹ ਲਾਸ਼ਾਂ ਸਥਾਨਕ ਲੋਕਾਂ ਦੀਆਂ ਹੀ ਹਨ।

ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਮਹਿੰਗਾ ਹੋਣਾ ਅਤੇ ਕੋਰੋਨਾ ਦੇ ਡਰ ਤੋਂ ਲੋਕ ਲਾਸ਼ਾਂ ਛੱਡ ਕੇ ਜਾ ਰਹੇ ਹਨ।

ਬੀਬੀਸੀ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਾਲੀ ਫੰਗਸ ਕੀ ਹੈ ਅਤੇ ਕਿਵੇਂ ਹੁੰਦੀ ਹੈ

ਮਿਊਕੋਰਮਾਇਕੋਸਿਸ ਜਾਂ ਕਾਲੀ ਫੰਗਲ ਇਨਫਰੈਕਸ਼ਨ ਇੱਕ ਖ਼ਾਸ ਤਰ੍ਹਾਂ ਦੀ ਇਨਫੈਕਸ਼ਨ ਹੈ, ਜਿਸ ਦੇ ਕਣ ਮਿੱਟੀ, ਪੌਦੇ, ਖਾਦ ਅਤੇ ਸੜੇ ਗਲੇ ਫ਼ਲਾਂ ਅਤੇ ਸਬਜ਼ੀਆਂ ਵਿੱਚ ਹੁੰਦੇ ਹਨ।

ਕਾਲੀ ਫੰਗਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਮਿਊਕੋਰਮਾਇਕੋਸਿਸ ਨੂੰ ਵਧਣ ਫੁੱਲਣ ਵਿੱਚ ਕੋਵਿਡ-19 ਲਈ ਵਰਤੀਆਂ ਜਾਣ ਵਾਲੀਆਂ ਸਟੀਰੌਇਡ ਦਵਾਈਆਂ ਮਦਦ ਕਰਦੀਆਂ ਹਨ

ਇਹ ਦਿਮਾਗ ਅਤੇ ਫੇਫੜਿਆਂ ਉਪਰ ਅਸਰ ਕਰਦਾ ਹੈ ਅਤੇ ਡਾਇਬਿਟੀਜ਼, ਕੈਂਸਰ ਅਤੇ ਏਡਜ਼ ਦੇ ਮਰੀਜ਼ਾਂ ਲਈ ਜਾਨਲੇਵਾ ਵੀ ਹੋ ਸਕਦਾ ਹੈ ।

ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਮਿਊਕੋਰਮਾਇਕੋਸਿਸ ਨੂੰ ਵਧਣ ਫੁੱਲਣ ਵਿੱਚ ਕੋਵਿਡ-19 ਲਈ ਵਰਤੀਆਂ ਜਾਣ ਵਾਲੀਆਂ ਸਟੀਰੌਇਡ ਦਵਾਈਆਂ ਮਦਦ ਕਰਦੀਆਂ ਹਨ।

ਇਹ ਬਾਬਤ ਪੀਜੀਆਈ ਦੇ ਅੱਖਾਂ ਦੇ ਵਿਭਾਗ ਦੇ ਸਾਬਕਾ ਮੁੱਖੀ ਡਾ. ਅਮੋਦ ਗੁਪਤਾ ਦੇ ਨਾਲ ਵਧੇਰੇ ਗੱਲਬਾਤ ਸੁਣਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

'ਬੈੱਡ ਨਾ ਮਿਲਣ ਕਾਰਨ ਮਾਂ ਨੇ ਹਸਪਤਾਲ ਦੀਆਂ ਬਰੂਹਾਂ 'ਤੇ ਤੋੜਿਆ ਦਮ'

ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਨਾਲ ਲਗਦੇ ਪਿੰਡ ਸੁਚਾਨ ਕੋਟਲ ਵਾਸੀ ਅਮਰ ਸਿੰਘ ਦਾ ਕਹਿਣਾ ਹੈ।

ਅਮਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਮਾਂ ਤੁਲਸਾ ਦੇਵੀ ਦੀ ਅਚਾਨਕ ਤਬੀਅਤ ਵਿਗੜੀ ਤਾਂ ਉਨ੍ਹਾਂ ਨੂੰ ਆਟੋ 'ਤੇ ਸਿਰਸਾ ਦੇ ਸੰਜੀਵਨੀ ਹਸਪਤਾਲ ਲੈ ਗਏ ਸੀ।

ਕੋਰੋਨਾਵਾਇਰਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਤੁਲਸਾ ਦੇਵੀ ਅਚਾਨਕ ਤਬੀਅਤ ਵਿਗੜਨ ਕਾਰਨ ਪਰਿਵਾਰ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਿਆ (ਸੰਕੇਤਕ ਤਸਵੀਰ)

ਅਮਰ ਸਿੰਘ ਮੁਤਾਬਕ ਉਨ੍ਹਾਂ ਦੀ ਮਾਂ ਦਾ ਆਕਸੀਜਨ ਲੇਵਲ 37 'ਤੇ ਆ ਗਿਆ ਸੀ ਤੇ ਉਹ ਕਾਫੀ ਤੜਫ ਰਹੀ ਸੀ।

ਅਮਰ ਸਿੰਘ ਦਾ ਕਹਿਣਾ ਹੈ, "ਮੈਂ ਹਸਪਤਾਲ ਦੇ ਇੱਕ ਨੰਬਰ ਕਮਰੇ ਵਿੱਚ ਗਿਆ, ਜਿਥੇ ਸਭ ਤੋਂ ਵੱਡਾ ਡਾਕਟਰ ਬੈਠਦਾ ਹੈ। ਡਾਕਟਰ ਨੂੰ ਮਾਂ ਦੀ ਹਾਲਤ ਬਾਰੇ ਦੱਸਿਆ ਪਰ ਡਾਕਟਰ ਦਾ ਕੋਰਾ ਇੱਕ ਹੀ ਜਬਾਬ ਸੀ ਕਿ ਉਨ੍ਹਾਂ ਕੋਲ ਬੈੱਡ ਖਾਲ੍ਹੀ ਨਹੀਂ ਹੈ।" ਪੂਰੀ ਖ਼ਬਰ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਜ਼ਰਾਈਲ ਦੀ 'ਦਾਦੀ' ਗੋਲਡਾ ਮੇਅਰ ਜਿਸ ਨੇ 6 ਦਿਨਾਂ ਵਿਚ ਫਤਿਹ ਹਾਸਲ ਕੀਤੀ ਸੀ

ਗੋਲਡਾ ਮੇਅਰ ਲਈ ਕਿਹਾ ਜਾਂਦਾ ਹੈ ਕਿ ਉਹ ਪੂਰੇ ਇਜ਼ਰਾਈਲ ਦੀ ਹੀ ਦਾਦੀ ਮਾਂ ਸਨ। ਉਹ ਪੁਰਾਣੇ ਜ਼ਮਾਨੇ ਦਾ ਕੋਟ ਅਤੇ ਸਕਰਟ ਪਾਇਆ ਕਰਦੇ।

ਗੋਲਡਾ ਮੇਅਰ ਦੇ ਬਾਰੇ 'ਚ ਇਜ਼ਰਾਈਲ ਦੇ ਪਹਿਲੇ ਪ੍ਰਧਾਨ ਮੰਤਰੀ ਡੇਵਿਡ ਬੇਨ ਗੁਰਿਓਂ ਨੇ ਕਿਹਾ ਸੀ ਕਿ 'ਗੋਲਡਾ ਮੇਰੇ ਮੰਤਰੀ ਮੰਡਲ ਦੀ ਇੱਕਲੀ ਮਰਦ ਹੈ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੋਲਡਾ ਮੇਅਰ ਦੇ ਬਾਰੇ 'ਚ ਇਜ਼ਰਾਈਲ ਦੇ ਪਹਿਲੇ ਪ੍ਰਧਾਨ ਮੰਤਰੀ ਡੇਵਿਡ ਬੇਨ ਗੁਰਿਓਂ ਨੇ ਕਿਹਾ ਸੀ ਕਿ 'ਗੋਲਡਾ ਮੇਰੇ ਮੰਤਰੀ ਮੰਡਲ ਦੀ ਇੱਕਲੀ ਮਰਦ ਹੈ'

ਉਨ੍ਹਾਂ ਦੀ ਜੁੱਤੀ ਹਮੇਸ਼ਾਂ ਹੀ ਕਾਲੇ ਰੰਗ ਦੀ ਹੁੰਦੀ ਅਤੇ ਉਹ ਜਿੱਥੇ ਵੀ ਜਾਂਦੇ, ਉਨ੍ਹਾਂ ਦੇ ਹੱਥ 'ਚ ਉਨ੍ਹਾਂ ਦਾ ਪੁਰਾਣਾ ਹੈਂਡ ਬੈਗ ਜ਼ਰੂਰ ਹੁੰਦਾ।

ਉਨ੍ਹਾਂ ਦੇ ਬਾਰੇ 'ਚ ਇਜ਼ਰਾਈਲ ਦੇ ਪਹਿਲੇ ਪ੍ਰਧਾਨ ਮੰਤਰੀ ਡੇਵਿਡ ਬੇਨ ਗੁਰਿਓਂ ਨੇ ਕਿਹਾ ਸੀ ਕਿ 'ਗੋਲਡਾ ਮੇਰੇ ਮੰਤਰੀ ਮੰਡਲ ਦੀ ਇੱਕਲੀ ਮਰਦ ਹੈ'।

ਕਿਸੇ ਵੀ ਪ੍ਰਸੰਗ 'ਚ ਅਜਿਹੀ ਗੱਲ ਕਿਸੇ ਵੀ ਔਰਤ ਨੂੰ ਵਧੀਆ ਲੱਗਦੀ, ਪਰ ਇਸ ਨੂੰ ਸੁਣਦਿਆਂ ਹੀ ਗੋਲਡਾ ਮੇਅਰ ਆਪਣੇ ਦੰਦ ਪਸੀਜਣੇ ਸ਼ੁਰੂ ਕਰ ਦਿੰਦੇ। ਗੋਲਡਾ ਬਾਰੇ ਤਫ਼ਸੀਲ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)