Mucormycosis: ਕਾਲੀ ਫੰਗਸ ਸਰੀਰ ਚ ਕਿਵੇਂ ਦਾਖਲ ਹੁੰਦੀ ਹੈ ਤੇ ਕੀ ਹਨ ਖ਼ਤਰੇ
ਮਿਊਕੋਰਮਾਇਕੋਸਿਸ ਜਾਂ ਕਾਲੀ ਫੰਗਲ ਇਨਫਰੈਕਸ਼ਨ ਇੱਕ ਖ਼ਾਸ ਤਰ੍ਹਾਂ ਦੀ ਇਨਫੈਕਸ਼ਨ ਹੈ, ਜਿਸ ਦੇ ਕਣ ਮਿੱਟੀ, ਪੌਦੇ, ਖਾਦ ਅਤੇ ਸੜੇ ਗਲੇ ਫ਼ਲਾਂ ਅਤੇ ਸਬਜ਼ੀਆਂ ਵਿੱਚ ਹੁੰਦੇ ਹਨ।
ਇਹ ਦਿਮਾਗ ਅਤੇ ਫੇਫੜਿਆਂ ਉਪਰ ਅਸਰ ਕਰਦਾ ਹੈ ਅਤੇ ਡਾਇਬਿਟੀਜ਼, ਕੈਂਸਰ ਅਤੇ ਏਡਜ਼ ਦੇ ਮਰੀਜ਼ਾਂ ਲਈ ਜਾਨਲੇਵਾ ਵੀ ਹੋ ਸਕਦਾ ਹੈ ।
ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਮਿਊਕੋਰਮਾਇਕੋਸਿਸ ਨੂੰ ਵਧਣ ਫੁੱਲਣ ਵਿੱਚ ਕੋਵਿਡ-19 ਲਈ ਵਰਤੀਆਂ ਜਾਣ ਵਾਲੀਆਂ ਸਟੀਰੌਇਡ ਦਵਾਈਆਂ ਮਦਦ ਕਰਦੀਆਂ ਹਨ।
ਇਹ ਬਾਬਤ ਅਸੀਂ ਗੱਲ ਕੀਤੀ ਪੀਜੀਆਈ ਦੇ ਅੱਖਾਂ ਦੇ ਵਿਭਾਗ ਦੇ ਸਾਬਕਾ ਮੁੱਖੀ ਡਾ. ਅਮੋਦ ਗੁਪਤਾ ਦੇ ਨਾਲ।
ਰਿਪੋਰਟ- ਅਰਵਿੰਦ ਛਾਬੜਾ, ਗੁਲਸ਼ਨ