ਕੋਰੋਨਾਵਾਇਰਸ: ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਹੋਣ ਦੇ ਬਾਵਜੂਦ ਕੀ ਭਾਰਤ ਟੀਕਾਕਰਨ ਮੁਹਿੰਮ 'ਚ ਫੇਲ੍ਹ ਹੋਇਆ

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਦੇ ਵੈਕਸੀਨ ਦੇ ਅਗਲੇ ਗੇੜ ਤਹਿਤ ਇੱਕ ਮਈ ਤੋਂ 18 ਸਾਲ ਤੋਂ 45 ਸਾਲ ਤੱਕ ਦੇ ਲੋਕ ਵੈਕਸੀਨ ਲਗਵਾ ਸਕਣਗੇ। ਪਰ ਕੁਝ ਸੂਬੇ ਅਜਿਹੇ ਹਨ ਜੋ ਇੱਕ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਫਿਲਹਾਲ ਵੈਕਸੀਨ ਨਹੀਂ ਲਾਉਣਗੇ।
ਇਸ ਵਿੱਚ ਪੰਜਾਬ, ਦਿੱਲੀ, ਮੱਧ-ਪ੍ਰਦੇਸ਼ ਅਤੇ ਯੂਟੀ ਚੰਡੀਗੜ੍ਹ ਸਣੇ ਕਈ ਸੂਬੇ ਸ਼ਾਮਲ ਹਨ।
ਇਸ ਦਾ ਮੁੱਖ ਕਾਰਨ ਹੈ ਕਿ ਇੰਨ੍ਹਾਂ ਸੂਬਿਆਂ ਕੋਲ ਕੋਰੋਨਾ ਵੈਕਸੀਨ ਦੀ ਡੋਜ਼ ਪਹੁੰਚੀ ਹੀ ਨਹੀਂ ਹੈ।
ਪੰਜਾਬ
ਪੰਜਾਬ ਵਿੱਚ ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦੀ ਸ਼ੁਰੂਆਤ ਇੱਕ ਮਈ ਤੋਂ ਸੰਭਵ ਨਹੀਂ ਹੋ ਸਕੇਗੀ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ, "ਸਾਨੂੰ ਵੈਕਸੀਨ ਦੀ ਲੋੜੀਂਦੀ ਡੋਜ਼ ਨਹੀਂ ਮਿਲ ਰਹੀ ਹੈ। ਮੈਨੂੰ ਡਰ ਹੈ ਕਿ ਅਸੀਂ ਸਮੇਂ ਸਿਰ ਇਸ ਦੀ ਸ਼ੁਰੂਆਤ ਨਾ ਕਰ ਸਕੀਏ।"
ਇਸ ਦਾ ਮਤਲਬ ਇਹ ਹੈ 18-45 ਸਾਲ ਦੇ ਲੋਕਾਂ ਨੂੰ ਫਿਲਹਾਲ ਉਡੀਕ ਕਰਨੀ ਪਏਗੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਦਿੱਲੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸ਼ਨੀਵਾਰ ਤੋਂ ਤੀਜੇ ਗੇੜ ਦਾ ਟੀਕਾਕਰਨ ਸ਼ੁਰੂ ਨਹੀਂ ਹੋ ਸਕੇਗਾ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਟੀਕਾਕਰਨ ਕੇਂਦਰਾਂ ਦੇ ਸਾਹਮਣੇ ਲਾਈਨ ਨਾ ਲਗਾਓ।
ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ, "ਸਾਨੂੰ ਅਜੇ ਤੱਕ ਇਹ ਟੀਕਾ ਨਹੀਂ ਮਿਲਿਆ ਹੈ, ਅਸੀਂ ਕੰਪਨੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਉਮੀਦ ਕਰਦੇ ਹਾਂ ਕਿ ਕੱਲ੍ਹ ਜਾਂ ਪਰਸੋ ਤੱਕ ਸਾਨੂੰ ਟੀਕਾ ਮਿਲ ਜਾਵੇਗਾ।"
"ਕੰਪਨੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਕੱਲ੍ਹ ਜਾਂ ਪਰਸੋ ਤੱਕ ਸਾਨੂੰ 3 ਲੱਖ ਕੋਵਸ਼ੀਲਡ ਦੀ ਪਹਿਲੀ ਖੇਪ ਮਿਲ ਜਾਵੇਗੀ। ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਟੀਕਾਕਰਨ ਕੇਂਦਰ ਦੇ ਸਾਹਮਣੇ ਲਾਈਨਾਂ ਨਾ ਲਗਾਏਓ।"
"ਜਿਵੇਂ ਹੀ ਸਾਨੂੰ ਟੀਕਾ ਮਿਲੇਗਾ ਅਸੀਂ ਇਸ ਦਾ ਐਲਾਨ ਕਰਾਂਗੇ। ਇਸ ਤੋਂ ਬਾਅਦ ਜਿਨ੍ਹਾਂ ਨੇ ਅਪਾਂਇੰਟਮੈਂਟ ਬੁੱਕ ਕਰਵਾ ਲਈ ਹੈ, ਉਹ ਕੇਂਦਰਾਂ ਵਿੱਚ ਜਾ ਕੇ ਟੀਕੇ ਲਗਵਾ ਸਕਦੇ ਹਨ।''

ਤਸਵੀਰ ਸਰੋਤ, Getty Images
ਉੱਥੇ ਹੀ ਕਰਨਾਟਕ ਵਿੱਚ ਵੀ ਟੀਕਾਕਰਨ ਦਾ ਤੀਜਾ ਗੇੜ ਸ਼ੁਰੂ ਹੋਣ ਵਿੱਚ ਦੇਰ ਹੋ ਸਕਦੀ ਹੈ।
ਕਰਨਾਟਕ ਦੇ ਸਿਹਤ ਮੰਤਰੀ ਡਾ. ਕੇ ਸੁਧਾਕਰ ਨੇ ਕਿਹਾ, "ਅਸੀਂ ਐੱਸਆਈਆਈ ਨੂੰ ਇੱਕ ਕਰੋੜ ਡੋਜ਼ ਦੇ ਆਰਡਰ ਦਿੱਤੇ ਹਨ। ਪਰ ਉਹ ਸਾਨੂੰ ਇੱਕ ਮਈ ਤੱਕ ਦੇਣ ਲਈ ਤਿਆਰ ਨਹੀਂ ਹਨ। ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ, ਖਾਸ ਕਰਕੇ 18-44 ਸਾਲ ਦੇ ਲੋਕਾਂ ਨੂੰ ਕਿ ਉਹ ਹਸਪਤਾਲਾਂ ਅੱਗੇ ਇੱਕ ਮਈ ਨੂੰ ਇਹ ਸੋਚ ਕੇ ਲਾਈਨਾਂ ਨਾ ਲਗਾਉਣ ਕਿ ਟੀਕਾ ਲਗ ਜਾਵੇਗਾ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਮੱਧ-ਪ੍ਰਦੇਸ਼
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਇੱਕ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਸ਼ੁਰੂ ਨਹੀਂ ਕੀਤੀ ਜਾ ਸਕੇਗੀ।
ਉਨ੍ਹਾਂ ਕਿਹਾ, "ਟੀਕਾਕਰਨ ਦਾ ਇਹ ਪ੍ਰੋਗਰਾਮ ਮੱਧ ਪ੍ਰਦੇਸ਼ ਵਿੱਚ 1 ਮਈ ਤੋਂ ਸ਼ੁਰੂ ਨਹੀਂ ਕੀਤਾ ਜਾਵੇਗਾ। ਅਸੀਂ ਜਾਣਦੇ ਹਾਂ ਕਿ ਉਤਪਾਦਨ ਦੀ ਵੀ ਇੱਕ ਸੀਮਾ ਹੁੰਦੀ ਹੈ। ਜਿਵੇਂ-ਜਿਵੇਂ ਉਤਪਾਦਨ ਹੋਵੇਗਾ ਅਤੇ ਸਾਨੂੰ ਟੀਕਾ ਮਿਲੇਗਾ, ਉਵੇਂ-ਉਵੇਂ 18 ਸਾਲ ਤੋਂ ਵੱਧ ਉਮਰ ਦੇ ਸਾਡੇ ਨੌਜਵਾਨਾਂ ਨੂੰ ਮੁਫ਼ਤ ਟੀਕਾ ਲਗਵਾਉਣ ਲਈ ਮੁਹਿੰਮ ਚਲਾਈ ਜਾਵੇਗੀ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਉਨ੍ਹਾਂ ਸਭ ਨੂੰ ਸੰਜਮ ਰੱਖਣ ਲਈ ਕਿਹਾ ਅਤੇ ਉਮੀਦ ਜਤਾਈ ਕਿ ਤਿੰਨ ਮਈ ਤੱਕ ਵੈਕਸੀਨ ਮਿਲਣ ਦੀ ਸੰਭਾਵਨਾ ਹੈ।
ਕੋਰੋਨਾਵਾਇਰਸ ਨਾਲ ਜੁੜੀਆਂ ਹੋਰ ਖ਼ਬਰਾਂ:
ਗੋਆ
ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ 18-45 ਸਾਲ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਮਈ ਤੋਂ ਵੈਕਸੀਨ ਕੇਂਦਰਾਂ 'ਤੇ ਜਾਣ ਦੀ ਜਲਦੀ ਨਾ ਕਰਨ।
ਉਨ੍ਹਾਂ ਕਿਹਾ, "ਹਾਲਾਂਕਿ ਗੋਆ ਸਰਕਾਰ ਨੇ 18-45 ਉਮਰ ਵਰਗ ਲਈ ਕੋਵਿਡ- 19 ਟੀਕਿਆਂ ਦੀਆਂ 5 ਲੱਖ ਖੁਰਾਕਾਂ ਦਾ ਆਰਡਰ ਦਿੱਤਾ ਹੈ। ਪਰ ਟੀਕਾਕਰਨ ਉਦੋਂ ਹੀ ਸ਼ੁਰੂ ਹੋਵੇਗਾ ਜਦੋਂ ਸੂਬੇ ਨੂੰ ਨਿਰਮਾਤਾਵਾਂ ਤੋਂ ਖੁਰਾਕਾਂ ਮਿਲਣਗੀਆਂ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਗੁਜਰਾਤ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਹੈ ਕਿ ਸਰਕਾਰ ਨੂੰ ਕੋਵੀਸ਼ੀਲ ਦੀਆਂ ਦੋ ਕਰੋੜ ਖੁਰਾਕਾਂ ਮਿਲਣਗੀਆਂ ਅਤੇ ਕੋਵੈਕਸੀਨ ਦੀਆਂ 50 ਲੱਖ।
ਉਨ੍ਹਾਂ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਅਗਲੇ 15 ਦਿਨਾਂ ਵਿੱਚ ਵੈਕਸੀਨ ਉਪਲਬਧ ਹੋਵੇਗਾ, ਉਹ ਲਗਵਾ ਲੈਣ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਹਾਲਾਂਕਿ ਬਾਅਦ ਵਿੱਚ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ 10 ਸਭ ਤੋਂ ਵੱਧ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਇੱਕ ਮਈ ਤੋਂ 18-45 ਸਾਲ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 6
ਇਸ ਤੋਂ ਇਲਾਵਾ ਝਾਰਖੰਡ, ਤੇਲੰਗਾਨਾ, ਪੱਛਮ ਬੰਗਾਲ ਵਿੱਚ ਇੱਕ ਮਈ ਤੋਂ ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦੀ ਸ਼ੁਰੂਆਤ ਨਹੀਂ ਹੋ ਸਕੇਗੀ।
ਕੀ ਭਾਰਤ ਦਾ ਵੈਕਸੀਨੇਸ਼ਨ ਸਿਸਟਮ ਫੇਲ੍ਹ ਹੋ ਗਿਆ
ਇਸ ਦੇ ਨਾਲ ਹੀ ਇਹ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਜੇ ਕਈ ਸੂਬੇ ਇੱਕ ਮਈ ਤੋਂ 18-45 ਸਾਲ ਦੇ ਲੋਕਾਂ ਲਈ ਵੈਕਸੀਨੇਸ਼ਨ ਸ਼ੁਰੂ ਨਹੀਂ ਕਰ ਪਾ ਰਹੇ ਤਾਂ ਕੀ ਵੈਕਸੀਨ ਦੇ ਸਭ ਤੋਂ ਵੱਡੇ ਨਿਰਮਾਤਾ ਦੇਸ ਭਾਰਤ ਦੀ ਇਹ ਨਾਕਮਯਾਬੀ ਹੈ?
ਇਸ ਬਾਰੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਪੀਜੀਆਈ ਚੰਡੀਗੜ੍ਹ ਦੇ ਹਿਰਦੇ ਰੋਗ ਡਿਪਾਰਟਮੈਂਟ ਦੇ ਸਾਬਕਾ ਮੁਖੀ ਡਾ. ਐਚ ਕੇ ਬਾਲੀ ਨਾਲ ਗੱਲਬਾਤ ਕੀਤੀ।
ਉਨ੍ਹਾਂ ਕਿਹਾ, "ਸਰਕਾਰ ਨੂੰ ਵੈਕਸੀਨ ਨਿਰਮਾਤਾਵਾਂ ਨੂੰ ਉਤਸ਼ਾਹਤ ਕਰਨਾ ਪਏਗਾ। ਵੱਖ-ਵੱਖ ਸੂਬਿਆਂ ਵਿੱਚ ਟੀਕੇ ਦੀ ਵੰਡ ਦਾ ਸਹੀ ਪ੍ਰਬੰਧ ਕਰਨਾ ਪਏਗਾ। 1.3 ਬਿਲੀਅਨ ਲੋਕਾਂ ਵਿੱਚੋਂ 70 ਫੀਸਦ ਲੋਕਾਂ ਨੂੰ ਜੇ ਟੀਕਾਕਰਨ ਕੀਤਾ ਜਾਵੇ ਤਾਂ ਹੀ ਹਰਡ ਇਮਿਊਨਿਟੀ ਆਵੇਗੀ, ਇਹ ਬਹੁਤ ਔਖਾ ਕੰਮ ਹੈ। ਕੁਝ ਮੁਸ਼ਕਲਾਂ ਜ਼ਰੂਰ ਹੋਣਗੀਆਂ।

ਤਸਵੀਰ ਸਰੋਤ, Getty Images
ਡਾ. ਬਾਲੀ ਨੇ ਅੱਗੇ ਕਿਹਾ, "ਜ਼ਰੂਰੀ ਨਹੀਂ ਕਿ ਪਹਿਲੇ ਦਿਨ ਤੋਂ ਹੀ ਸਭ ਨੂੰ ਵੈਕਸੀਨ ਮਿਲ ਜਾਵੇ ਪਰ ਇਹ ਯਕੀਨੀ ਕਰੀਏ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਸਭ ਨੂੰ ਵੈਕਸੀਨ ਲਗ ਜਾਵੇ।"
"ਇਹ ਔਕੜਾਂ ਆਉਣ ਵਾਲੇ ਸਮੇਂ ਵਿੱਚ ਹੱਲ ਹੋ ਜਾਣਗੀਆਂ। ਸੂਬਾ ਤੇ ਕੇਂਦਰ ਸਰਕਾਰ ਮਿਲ ਕੇ ਇਸ ਨੂੰ ਅੱਗੇ ਲੈ ਕੇ ਜਾਣਗੇ। ਵੈਕਸੀਨੇਸ਼ਨ ਸੈਂਟਰ ਵਧਾਉਣ ਦੀ ਲੋੜ ਹੈ ਤਾਂ ਕਿ ਲਾਗ ਨਾ ਲਗੇ।"
"ਇਸ ਵੇਲੇ ਇਲਜ਼ਾਮਤਰਾਸ਼ੀ ਦਾ ਸਮਾਂ ਨਹੀਂ ਹੈ। ਇੱਕ ਕਰੋੜ ਲੋਕਾਂ ਨੂੰ ਜੇ ਇੱਕ ਦਿਨ 'ਚ ਟੀਕਾ ਲੱਗੇ ਤਾਂ ਹੀ ਕਾਮਯਾਬੀ ਮਿਲੇਗੀ।"
ਕੀ ਭਾਰਤ ਦਾ ਵੈਕਸੀਨ ਪ੍ਰੋਗਰਾਮ ਪਟੜੀ ਤੋਂ ਉਤਰ ਗਿਆ ਹੈ
ਡਾ. ਬਾਲੀ ਨੇ ਕਿਹਾ, "ਇਹ ਸਿਰਫ਼ ਸ਼ੁਰੂਆਤੀ ਔਕੜਾਂ ਹਨ। ਪਹਿਲਾਂ ਵੀ ਵੱਡੇ ਪੱਧਰ 'ਤੇ ਵੈਕਸੀਨੇਸ਼ਨ ਪ੍ਰੇਗਰਾਮ ਕੀਤੇ ਹਨ। ਹੁਣ ਲੱਗ ਰਿਹਾ ਹੈ ਕਿ ਕੁਝ ਹੀ ਲੋਕ ਵੈਕਸੀਨੇਟ ਹੋ ਰਹੇ ਹਨ। ਸਾਡੀ ਕਾਬਲੀਅਤ ਤੇ ਵੰਡ ਸਿਸਟਮ ਨੂੰ ਆਰਗਨਾਈਜ਼ ਕਰਨ ਦੀ ਲੋੜ ਹੈ।"

ਤਸਵੀਰ ਸਰੋਤ, Getty Images
"ਇੱਕ ਵਾਰ ਕੋਆਰਡੀਨੇਸ਼ਨ ਹੋ ਜਾਵੇਗੀ ਤਾਂ ਸਭ ਠੀਕ ਹੋ ਜਾਵੇਗਾ। ਹਰੇਕ ਸੂਬਾ ਸਰਕਾਰ, ਵਿਰੋਧੀ ਧਿਰ, ਕੇਂਦਰ ਤੇ ਨਾਗਰਿਕ ਦੀ ਜ਼ਿੰਮੇਵਾਰੀ ਹੈ ਤਾਂਕਿ ਸੁਰੱਖਿਅਤ ਵੈਕਸੀਨੇਸ਼ਨ ਹੋਵੇ। ਸਭ ਨੂੰ ਵੈਕਸੀਨ ਲਗੇਗੀ ਅਤੇ ਇਸ ਨੂੰ ਸਿਸਟੇਮੈਟਿਕ ਕਰਨ ਦੀ ਲੋੜ ਹੈ। ਨਿੱਜੀ ਏਜੰਡੇ ਨੂੰ ਪਾਸੇ ਰੱਖ ਕੇ ਇਸ ਜੰਗ ਵਿੱਚ ਕਾਮਯਾਬ ਹੋਵਾਂਗੇ।"
ਕਿੰਨੇ ਫੀਸਦ ਲੋਕਾਂ ਨੂੰ ਵੈਕਸੀਨੇਟ ਹੋਣ ਦੀ ਲੋੜ
ਡਾ. ਬਾਲੀ ਦਾ ਕਹਿਣਾ ਹੈ ਕਿ 70 ਫੀਸਦ ਲੋਕਾਂ ਨੂੰ ਟੀਕਾ ਲੱਗਣ ਤੋਂ ਬਾਅਦ ਹਰਡ ਇਮਨਿਊਟੀ ਆ ਜਾਂਦੀ ਹੈ ਤਾਂ ਫੈਲਾਅ ਘੱਟ ਜਾਂਦਾ ਹੈ।
"ਸਾਨੂੰ 60-70 ਕਰੋੜ ਲੋਕਾਂ ਨੂੰ ਵੈਕੀਸਨ ਲਗਾਉਣ ਦੀ ਲੋੜ ਹੈ। ਇੱਕ ਦਿਨ ਵਿੱਚ 20-25 ਲੱਖ ਲੋਕਾਂ ਨੂੰ ਟੀਕਾ ਲਾਉਣ 'ਤੇ ਤਾਂ ਸਾਲੋਂ ਸਾਲ ਲੱਗ ਜਾਣਗੇ। ਮਹਾਂਮਾਰੀ ਤਾਂ ਫੈਲ ਜਾਵੇਗੀ।"
"ਅਸੀਂ ਕੋਸ਼ਿਸ਼ ਕਰਨੀ ਹੈ ਕਿ ਘੱਟੋ-ਘੱਟ 70 ਲੱਖ ਤੋਂ ਇੱਕ ਕਰੋੜ ਲੋਕਾਂ ਨੂੰ ਇੱਕ ਦਿਨ ਵਿੱਚ ਟੀਕਾ ਲੱਗੇ। ਅਮਰੀਕਾ ਨੇ ਸਾਬਤ ਕੀਤਾ ਹੈ ਕਿ ਇਹ ਸੰਭਵ ਹੈ। ਇੰਫਰਾਸਟ੍ਰਕਚਰ ਮਜ਼ਬੂਤ ਕਰੀਏ ਤਾਂ ਸੰਭਵ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post