ਕੋਰੋਨਾਵਾਇਰਸ ਦੀ ਮਾਰੂ ਦੂਜੀ ਲਹਿਰ ਨੂੰ ਰੋਕਣ ਵਿੱਚ ਭਾਰਤ ਨਾਕਾਮਯਾਬ ਕਿਵੇਂ ਹੋਇਆ

ਕੋਰੋਨਾਵਾਇਰਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਭਾਰਤ ਜਨਤਕ ਸਿਹਤ ਐਮਰਜੈਂਸੀ ਦੀ ਜਕੜ ਵਿੱਚ ਹੈ
    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਇਸੇ ਸਾਲ ਦੇ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਐਲਾਨ ਕੀਤਾ ਸੀ ਕਿ ਦੇਸ ਕੋਵਿਡ-19 ਮਹਾਂਮਾਰੀ ਦੇ ਆਖ਼ਰੀ ਪੜਾਅ 'ਤੇ ਹੈ।

ਡਾ. ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਕੌਮਾਂਤਰੀ ਸਹਿਯੋਗ ਵਿੱਚ ਇੱਕ ਮਿਸਾਲ ਵਜੋਂ ਸ਼ਲਾਘਾ ਵੀ ਕੀਤੀ ਸੀ।

'ਵੈਕਸੀਨ ਕੂਟਨੀਤੀ' ਦੇ ਹਿੱਸੇ ਵਜੋਂ ਜਨਵਰੀ ਮਹੀਨੇ ਤੋਂ ਭਾਰਤ ਨੇ ਵੈਕਸੀਨ ਦੀਆਂ ਖ਼ੁਰਾਕਾਂ ਬਾਹਰਲੇ ਮੁਲਕਾਂ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ।

ਡਾ. ਹਰਸ਼ ਵਰਧਨ ਦਾ ਇੰਨਾ ਆਸ਼ਾਵਾਦੀ ਹੋਣਾ ਇਨਫ਼ੈਕਸ਼ਨ ਦੀਆਂ ਲਗਾਤਾਰ ਘੱਟਦੀ ਦਰ ਦੀਆਂ ਰਿਪੋਰਟਾਂ 'ਤੇ ਆਧਾਰਿਤ ਸੀ।

ਇਹ ਵੀ ਪੜ੍ਹੋ:

2020 ਦੇ ਸਤੰਬਰ ਦੇ ਅੱਧ ਵਿੱਚ ਕੋਰੋਨਾ ਲਾਗ਼ ਦੇ ਪ੍ਰਤੀ ਦਿਨ ਔਸਤਨ 93,000 ਮਾਮਲਿਆਂ ਦੀ ਸਿਖ਼ਰ ਤੋਂ ਬਾਅਦ ਲਾਗ਼ ਲੱਗਣ ਦੀ ਦਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਸੀ।

ਫ਼ਰਵਰੀ ਦੇ ਅੱਧ ਤੱਕ ਪਹੁੰਚਦੇ-ਪਹੁੰਚਦੇ ਭਾਰਤ ਵਿੱਚ ਕੋਰੋਨਾ ਦੇ ਪ੍ਰਤੀ ਦਿਨ ਔਸਤ ਮਾਮਲਿਆਂ ਦੀ ਗਿਣਤੀ 11,000 ਤੱਕ ਆ ਗਈ। ਬੀਮਾਰੀ ਨਾਲ ਮਰਨ ਵਾਲਿਆਂ ਦੀ ਸੱਤ ਦਿਨਾਂ ਦੀ ਔਸਤਨ ਗਿਣਤੀ ਵੀ 100 ਤੋਂ ਘੱਟ ਹੋ ਗਈ।

ਵਾਇਰਸ 'ਤੇ ਮਾਤ ਪਾਉਣ ਦੀ ਖ਼ੁਸ਼ੀ ਦਾ ਆਧਾਰ ਪਿਛਲੇ ਸਾਲ ਦੇ ਅੰਤ ਤੋਂ ਹੀ ਬਣਾਇਆ ਜਾ ਚੁੱਕਾ ਸੀ। ਸਿਆਸਤਦਾਨ, ਨੀਤੀ ਘਾੜੇ ਅਤੇ ਮੀਡੀਆ ਦੇ ਕੁਝ ਹਿੱਸੇ ਮੰਨਦੇ ਸਨ ਕਿ ਭਾਰਤ ਸੱਚੀਂ ਇਸ ਬੀਮਾਰੀ ਵਿੱਚੋਂ ਬਾਹਰ ਆ ਚੁੱਕਿਆ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਨਵਰੀ ਮਹੀਨੇ ਤੋਂ ਭਾਰਤ ਨੇ ਵੈਕਸੀਨ ਦੀਆਂ ਖ਼ੁਰਾਕਾਂ ਬਾਹਰਲੇ ਮੁਲਕਾਂ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ

ਦਸੰਬਰ ਵਿੱਚ ਸੈਂਟਰਲ ਬੈਂਕ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਭਾਰਤ 'ਕੋਵਿਡ ਇੰਨਫ਼ੈਕਸ਼ਨ ਕਰਵ ਨੂੰ ਮੋੜ ਰਿਹਾ ਹੈ'।

ਇਸ ਗੱਲ ਦਾ ਸਬੂਤ ਹੈ, ਉਨ੍ਹਾਂ ਨੇ ਕਾਵਿਕ ਰੂਪ ਵਿੱਚ ਕਿਹਾ ਸੀ ਕਿ 'ਅਰਥਵਿਵਸਥਾ ਠੰਢ ਦੇ ਲੰਬੇ ਪਰਛਾਵਿਆਂ ਦੇ ਚਲਦਿਆਂ ਸੂਰਜ ਦੀ ਰੌਸ਼ਨੀ ਵੱਲ ਰੁਖ਼ ਕਰ ਰਹੀ ਹੈ'।

ਨਰਿੰਦਰ ਮੋਦੀ ਨੂੰ 'ਵੈਕਸੀਨ ਗੁਰੂ' ਕਿਹਾ ਗਿਆ ਸੀ।

ਅਣਗਹਿਲੀ ਦੀ ਸ਼ੁਰੂਆਤ

ਫ਼ਰਵਰੀ ਦੇ ਆਖ਼ੀਰ ਵਿੱਚ ਭਾਰਤ ਦੇ ਪੰਜ ਸੂਬਿਆਂ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ, ਜਿੰਨ੍ਹਾਂ ਦੇ 18.6 ਕਰੋੜ ਲੋਕ 824 ਸੀਟਾਂ ਲਈ ਵੋਟ ਕਰਨ ਦੇ ਯੋਗ ਹਨ।

27 ਮਾਰਚ ਨੂੰ ਪੈਣੀਆਂ ਸ਼ੁਰੂ ਹੋਈਆਂ ਵੋਟਾਂ ਨੂੰ ਇੱਕ ਮਹੀਨੇ ਤੱਕ ਖਿੱਚਿਆ ਗਿਆ ਅਤੇ ਪੱਛਮੀ ਬੰਗਾਲ ਦੇ ਮਾਮਲੇ ਵਿੱਚ ਚੋਣਾਂ ਅੱਠ ਗੇੜਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸੀਰਮ ਇੰਸਟੀਚਿਊਟ ਨੇ ਕਿਹਾ ਹੈ ਕਿ ਉਹ ਜੂਨ ਤੱਕ ਸਪਲਾਈ ਵਿੱਚ ਗਤੀ ਲਿਆਉਣ ਦੇ ਯੋਗ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਉਤਪਾਦਨ ਸਮਰੱਥਾ ਵਧਾਉਣ ਲਈ ਪੈਸੇ ਨਹੀਂ ਹਨ

ਚੋਣ ਪ੍ਰਚਾਰ ਪੂਰੇ ਜੋਸ਼ ਨਾਲ ਸ਼ੁਰੂ ਹੋਇਆ, ਬਗ਼ੈਰ ਕਿਸੇ ਸੁਰੱਖਿਆ ਪ੍ਰੋਟੋਕਾਲ ਤੇ ਸਮਾਜਿਕ ਦੂਰੀ ਦੇ।

ਮਾਰਚ ਦੇ ਅੱਧ ਵਿੱਚ ਕ੍ਰਿਕੇਟ ਬੋਰਡ ਨੇ 1,30,000 ਪ੍ਰਸ਼ੰਸਕਾ ਨੂੰ ਬਿਨਾਂ ਮਾਸਕ ਪਹਿਨੇ ਨਰਿੰਦਰ ਮੋਟੀ ਸਟੇਡੀਅਮ ਗੁਜਰਾਤ ਵਿੱਚ ਭਾਰਤ ਅਤੇ ਯੂਕੇ ਦਰਮਿਆਨ ਦੋ ਕੌਮਾਂਤਰੀ ਮੈਚਾਂ ਦੀ ਪ੍ਰਵਾਨਗੀ ਦੇ ਦਿੱਤੀ।

ਮੁੜ ਬਦਲੇ ਹਾਲਾਤ

ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਸਥਿਤੀ ਬਦਲਣੀ ਸ਼ੁਰੂ ਹੋ ਗਈ। ਭਾਰਤ ਵਾਇਰਸ ਦੀ ਭਿਆਨਕ ਦੂਜੀ ਲਹਿਰ ਦੀ ਗ੍ਰਿਫ਼ਤ ਵਿੱਚ ਸੀ ਅਤੇ ਸ਼ਹਿਰ ਮੁੜ ਲੌਕਡਾਊਨ ਦਾ ਸਾਹਮਣਾ ਕਰ ਰਹੇ ਹਨ। ਅਪ੍ਰੈਲ ਦੇ ਮੱਧ ਤੱਕ ਦੇਸ ਵਿੱਚ ਔਸਤਨ ਪ੍ਰਤੀ ਦਿਨ 1,00,000 ਮਾਮਲੇ ਸਾਹਮਣੇ ਆ ਰਹੇ ਹਨ।

ਐਤਵਾਰ ਨੂੰ ਭਾਰਤ ਵਿੱਚ ਰਿਕਾਰਡ 2 ਲੱਖ 70,000 ਤੋਂ ਵੱਧ ਕੋਰੋਨਾ ਦੇ ਮਾਮਲੇ ਆਏ ਹਨ ਅਤੇ 1600 ਤੱਕ ਮੌਤਾਂ ਦਰਜ ਹੋਈਆਂ, ਦੋਵੇਂ ਇੱਕ ਦਿਨ ਵਿੱਚ ਰਿਕਾਰਡ ਮਾਮਲੇ ਹਨ।

ਦਿ ਲੈਂਸੇਟ ਕੋਵਿਡ-19 ਕਮਿਸ਼ਨ ਦੀ ਰਿਪੋਰਟ ਮੁਤਾਬਕ ਜੇ ਭਾਰਤ ਨੇ ਕਾਬੂ ਨਾ ਪਾਇਆ ਤਾਂ ਜੂਨ ਦੇ ਪਹਿਲੇ ਮਹੀਨੇ ਤੱਕ ਕੋਰੋਨਾ ਕਾਰਨ ਹੋਣ ਵਾਲੀਆਂ ਪ੍ਰਤੀ ਦਿਨ ਮੌਤਾਂ ਦੀ ਗਿਣਤੀ 2300 ਨੂੰ ਪਾਰ ਕਰ ਜਾਵੇਗੀ।

ਕੋਰੋਨਾਵਾਇਰਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਐਤਵਾਰ ਨੂੰ ਭਾਰਤ ਵਿੱਚ ਰਿਕਾਰਡ 2 ਲੱਖ 70,000 ਤੋਂ ਵੱਧ ਕੋਰੋਨਾ ਦੇ ਮਾਮਲੇ ਆਏ ਹਨ

ਹੁਣ ਭਾਰਤ ਜਨਤਕ ਸਿਹਤ ਐਮਰਜੈਂਸੀ ਦੀ ਜਕੜ ਵਿੱਚ ਹੈ।

ਸੋਸ਼ਲ ਮੀਡੀਆ, ਭੀੜ ਵਾਲੇ ਸ਼ਮਸ਼ਾਨ ਘਾਟਾਂ 'ਤੇ ਕੋਵਿਡ ਨਾਲ ਹੋਈਆਂ ਮੋਤਾਂ ਦੇ ਸਸਕਾਰ ਕਰਨ ਆਏ ਲੋਕਾਂ ਦੀਆਂ ਵੀਡੀਓਜ਼, ਹਸਪਤਾਲਾਂ ਦੇ ਬਾਹਰ ਮਰੇ ਹੋਏ ਲੋਕਾਂ ਦੇ ਰਿਸ਼ਤੇਦਾਰਾਂ ਦੇ ਸੋਗ ਮਨਾਉਂਦਿਆਂ ਦੀਆਂ, ਮਰੀਜ਼ਾਂ ਨੂੰ ਲੈ ਜਾਣ ਵਾਲੀਆਂ ਐਂਬੂਲੈਂਸਾਂ ਦੀਆਂ ਲੰਬੀਆਂ ਕਤਾਰਾਂ, ਮੁਰਦਾ ਦੇਹਾਂ ਨਾਲ ਭਰੇ ਹੋਏ ਮੁਰਦਾਘਰ ਅਤੇ ਮਰੀਜ਼ ਕਈ ਵਾਰ ਇੱਕੋ ਬੈੱਡ 'ਤੇ ਦੋ-ਦੋ, ਵਰਾਂਡਿਆਂ ਵਿੱਚ ਅਤੇ ਹਸਪਤਾਲਾਂ ਦੀਆਂ ਲੌਬੀਆਂ ਵਿੱਚ ਲੰਬੇ ਪਏ ਲੋਕਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਭਰਿਆ ਪਿਆ ਹੈ।

ਬੈੱਡ, ਦਵਾਈਆਂ, ਆਕਸੀਜ਼ਨ, ਲੋੜੀਂਦੀਆਂ ਦਵਾਈਆਂ ਅਤੇ ਟੈਸਟਾਂ ਦੀ ਮਦਦ ਲਈ ਮਾੜੇ ਫ਼ੋਨ ਲਗਾਤਾਰ ਜਾਰੀ ਹਨ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਦਵਾਈਆਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ ਅਤੇ ਟੈਸਟਾਂ ਦੇ ਨਤੀਜੇ ਆਉਣ ਵਿੱਚ ਕਈ ਦਿਨ ਲੱਗ ਰਹੇ ਹਨ।

ਇੱਕ ਵੀਡੀਓ ਵਿੱਚ ਆਈਸੀਯੂ ਦੇ ਬਾਹਰ ਬੈਠੀ ਇੱਕ ਪਰੇਸ਼ਾਨੀ ਨਾਲ ਦੇਖਦੀ ਮਾਂ ਕਹਿ ਰਹੀ ਹੈ, "ਉਨ੍ਹਾਂ ਨੇ ਤਿੰਨ ਘੰਟਿਆਂ ਤੱਕ ਮੈਨੂੰ ਦੱਸਿਆ ਨਹੀਂ ਕਿ ਮੇਰਾ ਬੱਚਾ ਮਰ ਗਿਆ ਹੈ।"

ਆਈਸੀਯੂ ਦੇ ਬਾਹਰ ਇੱਕ ਹੋਰ ਵਿਅਕਤੀ ਦੀਆਂ ਚੀਕਾਂ ਚੁੱਪ ਨੂੰ ਤੋੜਦੀਆਂ ਹਨ।

ਟੀਕਾਕਰਨ ਮੁਹਿੰਮ ਦੀ ਸੁਸਤ ਰਫ਼ਤਾਰ

ਇੱਥੋਂ ਤੱਕ ਕਿ ਭਾਰਤ ਦੀ ਵਿਸ਼ਾਲ ਟੀਕਾਕਰਨ ਦੀ ਕੋਸ਼ਿਸ਼ ਵੀ ਸੰਘਰਸ਼ ਕਰ ਰਹੀ ਹੈ। ਸ਼ੁਰੂਆਤ ਵਿੱਚ ਟੀਕਾਕਰਨ ਮੁਹਿੰਮ ਇੱਕ ਘਰੇਲੂ ਵੈਕਸੀਨ ਦੇ ਕਾਰਗਰ ਹੋਣ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਸੀ।

ਇੱਥੋਂ ਤੱਕ ਕਿ ਜਦੋਂ ਦੇਸ ਨੇ ਮੁਹਿੰਮ ਨੂੰ ਤੇਜ਼ ਕੀਤਾ ਅਤੇ ਪਿਛਲੇ ਹਫ਼ਤੇ ਤੱਕ 10 ਕਰੋੜ ਖ਼ੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ, ਵੈਕਸੀਨ ਦੀ ਘਾਟ ਦੀਆਂ ਰਿਪੋਰਟਾਂ ਸਾਹਮਣੇ ਆਉਣ ਲੱਗੀਆਂ।

ਭਾਰਤ ਅਤੇ ਦੁਨੀਆਂ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਨੇ ਕਿਹਾ ਹੈ ਕਿ ਉਹ ਜੂਨ ਤੱਕ ਸਪਲਾਈ ਵਿੱਚ ਗਤੀ ਲਿਆਉਣ ਦੇ ਯੋਗ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਉਤਪਾਦਨ ਸਮਰੱਥਾ ਵਧਾਉਣ ਲਈ ਪੈਸੇ ਨਹੀਂ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਭੋਪਾਲ ਵਿੱਚ ਕੋਵਿਡ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਸਸਕਾਰ ਦੀਆਂ ਤਸਵੀਰਾਂ

ਭਾਰਤ ਨੇ ਕੋਰੋਨਾਵਾਇਰਸ ਵੈਕਸੀਨ ਓਕਸਫ਼ੋਰਡ ਐਸਟਰਾਜ਼ੇਨੇਕਾ ਦੀ ਬਰਾਮਦ 'ਤੇ ਅਸਥਾਈ ਰੋਕ ਲਗਾਈ, ਤਾਂ ਜੋ ਖ਼ੁਰਾਕਾਂ ਦੀ ਦੇਸ ਵਿੱਚ ਲੋੜ ਸੀ ਅਤੇ ਇਸ ਦੇ ਨਾਲ ਹੀ ਵਿਦੇਸ਼ੀ ਟੀਕਿਆਂ ਦੀ ਦਰਾਮਦ ਨੂੰ ਵੀ ਪ੍ਰਵਾਨਗੀ ਦਿੱਤੀ।

ਇੱਥੋਂ ਤੱਕ ਕਿ ਮੰਗ ਦੀ ਪੂਰਤੀ ਲਈ ਆਕਸੀਜ਼ਨ ਦੀ ਵੀ ਦਰਾਮਦ ਕੀਤੀ ਜਾਣ ਦੀ ਸੰਭਾਵਨਾ ਹੈ।

ਸੱਚਾਈ ਨੂੰ ਅੱਖੋਂ-ਪਰੋਖੇ ਕਰਨਾ

ਇਸ ਦੌਰਾਨ ਤਕਰੀਬਨ ਇੱਕ ਸਮਾਨਾਂਤਰ ਬ੍ਰਹਿਮੰਡ ਵਿੱਚ ਮੌਤ ਅਤੇ ਨਿਰਾਸ਼ਾ ਤੋਂ ਦੂਰ, ਦੁਨੀਆਂ ਦਾ ਸਭ ਤੋਂ ਅਮੀਰ ਕ੍ਰਿਕਟ ਟੂਰਨਾਮੈਂਟ ਹਰ ਸ਼ਾਮ ਬੰਦ ਦਰਵਾਜ਼ਿਆਂ ਦੇ ਪਿੱਛੇ ਖੇਡਿਆ ਜਾ ਰਿਹਾ ਸੀ ਅਤੇ ਹਜ਼ਾਰਾਂ ਲੋਕ ਚੋਣ ਰੈਲੀਆਂ ਵਿੱਚ ਆਪਣੇ ਆਗੂਆਂ ਦਾ ਸਮਰਥਨ ਦੇ ਰਹੇ ਹਨ ਅਤੇ ਹਿੰਦੂ ਤਿਉਹਾਰ ਕੁੰਭ ਮੇਲੇ ਵਿੱਚ ਸ਼ਾਮਲ ਹੋ ਰਹੇ ਸਨ।

ਸਮਾਜਿਕ ਵਿਗਿਆਨ ਦੇ ਪ੍ਰੋਫ਼ੈਸਰ ਸ਼ਿਵ ਵਿਸਵਨਾਥਨ ਨੇ ਮੈਨੂੰ ਦੱਸਿਆ, "ਇਹ ਸੱਚਾਈ ਤੋਂ ਪਰੇ ਹੈ, ਜੋ ਹੋ ਰਿਹਾ ਹੈ।"

ਮਾਹਰਾਂ ਦਾ ਮੰਨਣਾ ਹੈ ਕਿ ਲਗਦਾ ਹੈ ਕਿ ਸਰਕਾਰ ਨੇ ਭਾਰਤ ਵਿੱਚ ਆਉਣ ਵਾਲੀ ਕੋਰੋਨਾ ਦੀ ਦੂਜੀ ਲਹਿਰ ਸਬੰਧੀ ਹਥਿਆਰ ਪੂਰੀ ਤਰ੍ਹਾਂ ਸੁੱਟ ਦਿੱਤੇ ਸਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇੰਡੀਅਨ ਐਕਸਪ੍ਰੈਕਸ ਅਖ਼ਬਾਰ ਦੇ ਪੱਤਰਕਾਰ ਤਬੱਸੁਮ ਬਰਨਾਗਰਵਾਲਾ ਨੇ ਮੱਧ-ਫ਼ਰਵਰੀ ਵਿੱਚ ਮਹਾਰਾਸ਼ਟਰ ਵਿੱਚ ਮਾਮਲਿਆਂ ਵਿੱਚ ਸੱਤ-ਪਰਤੀ ਵਾਧੇ ਵੱਲ ਧਿਆਨ ਦਿਵਾਇਆ ਸੀ।

ਉਨ੍ਹਾਂ ਨੇ ਰਿਪੋਰਟ ਕੀਤਾ ਸੀ ਕਿ ਲਾਗ਼ ਪ੍ਰਭਾਵਿਤ ਲੋਕਾਂ ਦੇ ਨਮੂਨੇ ਬਾਹਰਲੇ ਦੇਸਾਂ ਤੋਂ ਆਏ ਕੋਰੋਨਾ ਵੈਰੀਏਂਟਸ ਦਾ ਪਤਾ ਲਾਉਣ ਲਈ ਜੀਨੋਮ ਸੀਕੁਐਂਸਿੰਗ ਨੂੰ ਭੇਜੇ ਗਏ ਹਨ।

ਮਹੀਨੇ ਦੇ ਆਖ਼ੀਰ ਵਿੱਚ ਬੀਬੀਸੀ ਨੇ ਕੋਰੋਨਾ ਮਾਮਲੇ ਵੱਧਣ ਬਾਰੇ ਰਿਪੋਰਟ ਕੀਤਾ ਸੀ ਅਤੇ ਪੁੱਛਿਆ ਸੀ ਕਿ ਕੀ ਭਾਰਤ ਇੱਕ ਨਵੀਂ ਲਹਿਰ ਦਾ ਸਾਹਮਣਾ ਕਰ ਰਿਹਾ ਹੈ।

ਉਸ ਸਮੇਂ ਮਹਾਰਾਸ਼ਟਰ ਦੇ ਕੋਰੋਨਾ ਪ੍ਰਭਾਵਿਤ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸ਼ਿਆਮਸੁੰਦਰ ਨਿਕਮ ਨੇ ਕਿਹਾ ਸੀ, "ਅਸੀਂ ਅਸਲ ਵਿੱਚ ਨਹੀਂ ਜਾਣਦੇ ਇਸ ਵਾਧੇ ਦਾ ਕੀ ਕਾਰਨ ਹੈ। ਜੋ ਪਰੇਸ਼ਾਨ ਕਰਨ ਵਾਲਾ ਹੈ ਉਹ ਇਹ ਕਿ ਪੂਰਾ ਪਰਿਵਾਰ ਹੀ ਲਾਗ਼ ਪ੍ਰਭਾਵਿਤ ਹੋ ਰਿਹਾ ਹੈ। ਇਹ ਪੂਰੀ ਤਰ੍ਹਾਂ ਨਵਾਂ ਰੁਝਾਨ ਹੈ।"

ਮਾਹਰ ਹੁਣ ਕਹਿੰਦੇ ਹਨ ਭਾਰਤ ਦੀ ਮਹਾਂਮਾਰੀ 'ਤੇ 'ਅਸਧਾਰਨ ਜਿੱਤ' ਬਾਰੇ ਬੋਲਣਾ- ਇੱਥੋਂ ਦੀ ਨੌਜਵਾਨ ਆਬਾਦੀ, ਸਥਾਨਕ ਇਮੀਊਨਿਟੀ, ਵੱਡੇ ਪੱਧਰ 'ਤੇ ਪੇਂਡੂ ਆਬਾਦੀ ਬਾਰੇ ਰੌਲਾ ਪਾਉਣਾ ਅਤੇ ਵਾਇਰਸ 'ਤੇ ਜਿੱਤ ਦਾ ਐਲਾਨ ਸ਼ਾਇਦ ਸਮੇਂ ਤੋਂ ਪਹਿਲਾਂ ਹੋ ਗਏ।

ਦੂਜੀ ਲਹਿਰ ਲਈ ਜ਼ਿੰਮੇਵਾਰ ਕਾਰਨ

ਬਲੂਮਬਰਗ ਦੇ ਕਾਲਮਨਵੀਸ ਮੀਹੀਰ ਸ਼ਰਮਾ ਕਹਿੰਦੇ ਹਨ, "ਜਿਵੇਂ ਭਾਰਤ ਵਿੱਚ ਆਮ ਹੀ ਹੁੰਦਾ ਹੈ, ਸਰਕਾਰੀ ਹੰਕਾਰ ਭਰਿਆ ਰਵੱਈਆ, ਅਤਿ-ਰਾਸ਼ਟਰਵਾਦ, ਲੋਕਪ੍ਰਿਅਤਾ ਅਤੇ ਅਯੋਗ ਅਫ਼ਸਰਸ਼ਾਹੀ ਦੀ ਵੱਡੀ ਗਿਣਤੀ, ਸਭ ਨੇ ਮਿਲ ਕੇ ਸੰਕਟ ਪੈਦਾ ਕੀਤਾ ਹੈ।"

ਭਾਰਤ ਵਿੱਚ ਦੂਜੀ ਲਹਿਰ ਕਾਰਨ ਲੋਕਾਂ ਵੱਲੋਂ ਸੁਰੱਖਿਆ ਵੱਲ ਧਿਆਨ ਨਾ ਦੇਣ, ਵਿਆਹ ਸਮਾਗਮਾਂ, ਮਸਾਜਿਕ ਇਕੱਠਾਂ ਵਿੱਚ ਸ਼ਾਮਲ ਹੋਣ ਅਤੇ ਸਰਕਾਰ ਵੱਲੋਂ ਰਲੇ-ਮਿਲੇ ਮੈਸੇਜਸ, ਸਿਆਸੀ ਰੈਲੀਆਂ ਅਤੇ ਧਾਰਮਿਕ ਇਕੱਠਾਂ ਨੂੰ ਪ੍ਰਵਾਨਗੀ ਦੇਣ ਨੇ ਵਧਾਇਆ ਹੈ।

ਕੁੰਭ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁੰਭ ਦੇ ਮੇਲੇ ਤੋਂ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ

ਜਦੋਂ ਮਾਮਲੇ ਘੱਟ ਰਹੇ ਸਨ ਥੋੜ੍ਹੇ ਲੋਕ ਵੈਕਸੀਨ ਲਗਵਾ ਰਹੇ ਸਨ, ਜਿਸ ਨਾਲ ਟੀਕਾਕਰਨ ਮੁਹਿੰਮ ਵੀ ਹੌਲੀ ਹੋਈ, ਜਿਸ ਤਹਿਤ ਜੁਲਾਈ ਦੇ ਅੰਤ ਤੱਕ 15 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਸੀ।

ਯੂਨਿਵਰਸਿਟੀ ਆਫ਼ ਮਿਸ਼ੀਗਨ ਦੇ ਇੱਕ ਬਾਇਓਸਟੇਸਟੀਸ਼ੀਅਨ ਭਾਰਾਮਰ ਮੁਖ਼ਰਜੀ ਨੇ ਫ਼ਰਵਰੀ ਦੇ ਮੱਧ ਵਿੱਚ ਟਵੀਟ ਕੀਤਾ ਕਿ ਭਾਰਤ ਨੂੰ "ਜਦੋਂ ਲਾਗ਼ ਦੇ ਮਾਮਲਿਆਂ ਦੀ ਗਿਣਤੀ ਘੱਟ ਹੈ ਉਸ ਸਮੇਂ ਟੀਕਾਕਰਨ ਮੁਹਿੰਮ ਤੇਜ਼ ਕਰਨ ਦੀ ਲੋੜ ਹੈ।"

ਲੱਗਦਾ ਹੈ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ।

ਪਬਲਿਕ ਹੈਲਥ ਫ਼ਾਉਂਡੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਪੀ ਸ੍ਰੀਨਾਥ ਰੈਡੀ ਕਹਿੰਦੇ ਹਨ, "ਉਸ ਸਮੇਂ ਇੱਕ ਜਿੱਤ ਦੀ ਭਾਵਨਾ ਸੀ। ਕਈਆਂ ਨੇ ਮਹਿਸੂਸ ਕੀਤਾ ਅਸੀਂ ਹਰਡ ਇਮੀਊਨਿਟੀ ਹਾਸਲ ਕਰ ਲਈ ਹੈ।

ਉਹ ਕਹਿੰਦੇ ਹਨ, "ਹਰ ਕੋਈ ਕੰਮ 'ਤੇ ਵਾਪਸ ਜਾਣਾ ਚਾਹੁੰਦਾ ਸੀ। ਇਹ ਕਈ ਲੋਕ ਚਾਹੁੰਦੇ ਸਨ ਤੇ ਸਾਵਧਾਨੀ ਦੀ ਲੋੜ ਵੱਲ ਕਿਸੇ ਦਾ ਧਿਆਨ ਨਹੀਂ ਗਿਆ।"

ਫ਼ਿਜ਼ੀਕਸ ਅਤੇ ਬਾਇਓਲਾਜੀ ਦੇ ਪ੍ਰੋਫੈਸਰ ਗੌਤਮ ਮੈਨਨ ਕਹਿੰਦੇ ਹਨ, "ਸ਼ਾਇਦ ਇੱਕ ਦੂਜੀ ਲਹਿਰ ਦਾ ਆਉਣਾ ਅਟੱਲ ਹੋ ਸਕਦਾ ਸੀ ਪਰ ਭਾਰਤ ਇਸ ਦਾ ਆਉਣਾ ਮੁਲਤਵੀ ਜਾਂ ਦੇਰੀ ਨਾਲ ਕਰ ਸਕਦਾ ਸੀ ਤੇ ਇਸ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਸੀ।"

ਮੈਨਨ ਕਹਿੰਦੇ ਹਨ, "ਹੋਰ ਦੇਸਾਂ ਵਾਂਗ ਭਾਰਤ ਨੂੰ ਵੀ ਜਵਨਰੀ ਵਿੱਚ ਹੀ ਨਵੇਂ ਵੇਰੀਐਂਟ ਦਾ ਪਤਾ ਲਾਉਣ ਲਈ ਧਿਆਨ ਨਾਲ ਜੀਨੋਮਿਕ ਨਿਗਰਾਨੀ ਸ਼ੁਰੂ ਕਰ ਦੇਣੀ ਚਾਹੀ ਦੀ ਸੀ। ਹੋ ਸਕਦਾ ਹੈ ਇਨ੍ਹਾਂ ਵਿੱਚੋਂ ਹੀ ਕੁਝ ਵੇਰੀਐਂਟ ਵਾਧਾ ਕਰ ਰਹੇ ਹੋਣ।"

ਮੈਨਨ ਅੱਗੇ ਕਹਿੰਦੇ ਹਨ, "ਸਾਨੂੰ ਫਰਵਰੀ ਵਿੱਚ ਮਹਾਰਾਸ਼ਟਰ ਤੋਂ ਆਈਆਂ ਰਿਪੋਰਟਾਂ ਤੋਂ ਨਵੇਂ ਵੇਰੀਐਂਟ ਬਾਰੇ ਪਤਾ ਲੱਗਿਆ। ਸ਼ੁਰੂਆਤ ਵਿੱਚ ਅਧਿਕਾਰੀਆਂ ਵਲੋਂ ਇਸ ਤੋਂ ਇਨਕਾਰ ਕੀਤਾ ਗਿਆ। ਇਹ ਇੱਕ ਅਹਿਮ ਮੋੜ ਸੀ।"

ਇਸ ਜਨਤਕ ਸਿਹਤ ਸੰਕਟ ਦੇ ਸਬਕ ਕੀ ਹਨ?

ਪਹਿਲਾ ਕਿ ਭਾਰਤ ਨੂੰ ਸਿੱਖਣਾ ਚਾਹੀਦਾ ਹੈ ਕਿ ਵਾਇਰਸ 'ਤੇ ਜਿੱਤ ਸਮੇਂ ਤੋਂ ਪਹਿਲਾਂ ਨਹੀਂ ਐਲਾਣਨੀ ਚਾਹੀਦੀ ਅਤੇ ਉਸ ਨੂੰ ਖੁਦ ਨੂੰ ਜੇਤੂ ਕਹਿਣ 'ਤੇ ਹਾਲ ਦੀ ਘੜੀ ਰੋਕ ਲਗਾਉਣ ਚਾਹੀਦੀ ਹੈ।

ਲੋਕਾਂ ਨੂੰ ਭਵਿੱਖ ਵਿੱਚ ਸੰਭਾਵੀ ਲਾਜ਼ਮੀ ਲਾਗ਼ ਦੇ ਵੱਧਦੇ ਮਾਮਲਿਆਂ ਲਈ ਛੋਟੇ, ਸਥਾਨਕ ਲੌਕਡਾਊਨ ਦੀ ਪਾਲਣਾ ਕਰਨਾ ਸਿੱਖਣਾ ਚਾਹੀਦਾ ਹੈ।

ਬਹੁਤੇ ਮਹਾਂਮਾਰੀ ਮਾਹਰ ਭਵਿੱਖ ਵਿੱਚ ਹੋਰ ਲਹਿਰਾਂ ਦੀ ਗੱਲ ਕਰਦੇ ਹਨ, ਇਹ ਵੀ ਕਿ ਭਾਰਤ ਹਾਲੇ ਵੀ ਹਰਡ ਇਮੀਊਨਿਟੀ ਤੋਂ ਬਹੁਤ ਦੂਰ ਹੈ ਅਤੇ ਇੱਥੇ ਟੀਕਾਕਰਨ ਦੀ ਦਰ ਹੌਲੀ ਹੀ ਰਹੇਗੀ।

ਪ੍ਰੋਫ਼ੈੱਸਰ ਰੈੱਡੀ ਕਹਿੰਦੇ ਹਨ, "ਅਸੀਂ ਮਨੁੱਖੀ ਜ਼ਿੰਦਗੀ ਨੂੰ ਰੋਕ ਨਹੀਂ ਸਕਦੇ। ਜੇ ਅਸੀਂ ਭੀੜ ਵਾਲੇ ਸ਼ਹਿਰਾਂ ਵਿੱਚ ਸਰੀਰਕ ਦੂਰੀ ਨਹੀਂ ਬਣਾ ਸਕਦੇ ਤਾਂ ਅਸੀਂ ਘੱਟੋ-ਘੱਟ ਇਹ ਤਾਂ ਯਕੀਨੀ ਬਣਾ ਸਕਦੇ ਹਾਂ ਕਿ ਹਰ ਕੋਈ ਸਹੀ ਮਾਸਕ ਪਹਿਨੇ ਤੇ ਸਹੀ ਤਰੀਕੇ ਨਾਲ ਪਹਿਨੇ। ਇਹ ਤਾਂ ਕੋਈ ਵੱਡਾ ਸਵਾਲ ਨਹੀਂ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)