ਕੋਰੋਨਾਵਾਇਰਸ: ਭਾਰਤ ਨੇ ਯੂਐਨ ਦੀ ਮਦਦ ਠੁਕਰਾਈ, ਸਿਹਤ ਮੰਤਰੀ ਨੇ ਕਿਹਾ ਸੂਬਿਆਂ ਨੂੰ ਲੋੜੀਂਦੀ ਵੈਕਸੀਨ ਦਿੱਤੀ ਜਾ ਰਹੀ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਹੈ ਕਿ ਸਾਰੇ ਰਾਜਾਂ ਨੂੰ ਟੀਕਾਕਰਨ ਦੀ ਕਾਰਗੁਜ਼ਾਰੀ ਦੇ ਅਧਾਰ 'ਤੇ ਵੈਕਸੀਨ ਦਿੱਤੀ ਜਾ ਰਹੀ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਅਸੀਂ ਸੂਬਿਆਂ ਨੂੰ 16 ਕਰੋੜ ਤੋਂ ਵੱਧ ਟੀਕੇ ਦੇ ਚੁੱਕੇ ਹਾਂ। ਇਨ੍ਹਾਂ ਵਿੱਚੋਂ 15 ਕਰੋੜ ਤੋਂ ਵੱਧ ਡੋਜ਼ਸ ਦਿੱਤੀਆਂ ਜਾ ਚੁੱਕੀਆਂ ਹਨ।"
ਇਹ ਵੀ ਪੜ੍ਹੋ:
ਨਿਊਜ਼ ਏਜੰਸੀ ਏਐਨਆਈ ਅਨੁਸਾਰ ਉਨ੍ਹਾਂ ਨੇ ਕਿਹਾ, "ਇਸ ਦਾ ਅਰਥ ਹੈ ਕਿ ਰਾਜਾਂ ਦੇ ਕੋਲ ਅਜੇ ਵੀ ਇੱਕ ਕਰੋੜ ਤੋਂ ਵੱਧ ਡੋਜ਼ ਬਾਕੀ ਹਨ। ਅਗਲੇ ਦੋ ਤਿੰਨ ਦਿਨਾਂ ਵਿੱਚ ਕੁਝ ਲੱਖ ਹੋਰ ਖੁਰਾਕ ਦਿੱਤੀ ਜਾਏਗੀ। ਟੀਕਾਕਰਨ ਦੀ ਸ਼ੁਰੂਆਤ ਤੋਂ ਇੱਕ ਦਿਨ ਵੀ ਨਹੀਂ ਲੰਘਿਆ ਜਦੋਂ ਰਾਜਾਂ ਨੂੰ ਉਨ੍ਹਾਂ ਦੀ ਸਮਰੱਥਾ ਅਨੁਸਾਰ ਵੈਕਸੀਨ ਨਹੀਂ ਦਿੱਤੀ ਗਈ ਹੋਵੇ।"
ਦੂਜੇ ਪਾਸੇ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਮਦਦ ਲੈਣ ਤੋਂ ਇਨਕਾਰ ਕੀਤਾ ਹੈ। ਸੰਯੁਕਤ ਰਾਸ਼ਟਰ ਪ੍ਰਮੁੱਖ ਐਂਟੋਨੀਓ ਗੁਟੇਰਸ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਭਾਰਤ ਨੇ ਮਦਦ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ।
ਕੱਲ ਦੀਆਂ ਹੋਰ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ
ਐਗਜ਼ਿਟ ਪੋਲ 'ਚ ਪੰਜ ਸੂਬਿਆਂ ਦੇ ਚੋਣ ਨਤੀਜੇ ਜਾਣੋ
ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਐਗਜ਼ਿਟ ਪੋਲ ਆ ਚੁੱਕੇ ਹਨ। ਐਗਜ਼ਿਟ ਪੋਲ ਦੇ ਨਤੀਜਿਆਂ ਅਨੁਸਾਰ ਜੇ ਚੋਣ ਨਤੀਜੇ ਆਉਣ ਤਾਂ ਪੱਛਮੀ ਬੰਗਾਲ ਵਿੱਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਰਹੇਗਾ।
ਕੇਰਲ ਵਿਚ ਸੱਤਾਧਾਰੀ ਵਾਮ ਮੋਰਚਾ ਸੱਤਾ ਸੰਭਾਲ ਸਕਦਾ ਹੈ ਅਤੇ ਅਸਾਮ ਵਿੱਚ ਭਾਜਪਾ ਇਸ ਵਾਰ ਜਿੱਤ ਹਾਸਲ ਕਰ ਸਕਦੀ ਹੈ।

ਤਸਵੀਰ ਸਰੋਤ, narendramodi/yt
ਐਗਜ਼ਿਟ ਪੋਲ ਦੇ ਨਤੀਜਿਆਂ ਦੇ ਅਨੁਸਾਰ ਤਾਮਿਲਨਾਡੂ ਵਿੱਚ ਡੀਐਮਕੇ ਦੀ ਅਗਵਾਈ ਵਾਲੀ ਵਿਰੋਧੀ ਧਿਰ ਦਾ ਗਠਜੋੜ ਵਾਪਸੀ ਕਰ ਸਕਦਾ ਹੈ, ਜਦਕਿ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ ਗੁਆਂਢੀ ਸੂਬੇ ਪੁਡੂਚੇਰੀ ਵਿੱਚ ਹਾਰ ਸਕਦਾ ਹੈ।
ਪੱਛਮੀ ਬੰਗਾਲ ਬਾਰੇ ਲਗਭਗ ਇੱਕੋ ਜਿਹਾ ਅਨੁਮਾਨ ਲਗਾਇਆ ਗਿਆ ਹੈ। ਪੰਜ ਸੂਬਿਆਂ ਵਿੱਚ ਚੋਣਾਂ ਹੋਈਆਂ ਹਨ ਪਰ ਸਭ ਦੀਆਂ ਨਜ਼ਰਾਂ ਪੱਛਮੀ ਬੰਗਾਲ 'ਤੇ ਹਨ।
ਇਨ੍ਹਾਂ ਐਗਜ਼ਿਟ ਪੋਲ ਬਾਰੇ ਤਫ਼ਸੀਲ 'ਚ ਇੱਥੇ ਪੜ੍ਹੋ
ਕੋਰੋਨਾ ਮਹਾਂਮਾਰੀ ਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ 'ਤੇ ਸਵਾਲ ਕਿਉਂ ਉੱਠੇ
ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਵਾਉਣਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਨਹੀਂ ਹੈ? ਕੀ ਇੰਨਾਂ ਹਾਲਾਤ ਨਾਲ ਬਿਹਤਰ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਸੀ?

ਤਸਵੀਰ ਸਰੋਤ, PTI
ਅਜਿਹੇ ਕਈ ਸਵਾਲ ਹਨ ਜੋ ਲਗਾਤਾਰ ਖੜ੍ਹੇ ਹੋ ਰਹੇ ਹਨ, ਕਿਉਂਕਿ ਚੋਣ ਕਮਿਸ਼ਨ ਨੇ ਰੈਲੀਆਂ 'ਤੇ ਵੀ ਉਦੋਂ ਪਾਬੰਦੀ ਲਗਾਈ, ਜਦੋਂ ਬਹੁਤ ਆਲੋਚਨਾ ਤੋਂ ਬਾਅਦ ਭਾਜਪਾ ਨੇ ਆਪਣਾ ਚੋਣ ਪ੍ਰਚਾਰ ਬੰਦ ਕਰਨ ਦਾ ਐਲਾਨ ਕਰ ਦਿੱਤਾ।
27 ਅਪ੍ਰੈਲ ਨੂੰ ਮਦਰਾਸ ਹਾਈ ਕੋਰਟ ਨੇ ਕਿਹਾ ਕਿ ਭਾਰਤ ਦਾ ਚੋਣ ਕਮਿਸ਼ਨ ਦੇਸ ਵਿੱਚ ਕੋਰੋਨਾ ਦੀ ਦੂਜੀ ਲਹਿਰ ਲਈ ਜ਼ਿੰਮੇਵਾਰ ਹੈ ਅਤੇ ਇਸ ਦੇ ਅਧਿਕਾਰੀਆਂ ਖ਼ਿਲਾਫ਼ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕੀਤੇ ਬਗ਼ੈਰ ਸਿਆਸੀ ਦਲਾਂ ਨੂੰ ਵੱਡੇ ਪੈਮਾਨੇ 'ਤੇ ਰੈਲੀਆਂ ਕਰਨ ਦੀ ਇਜਾਜ਼ਤ ਦੇਣ ਲਈ ਕਤਲ ਦੀ ਸੰਭਾਵਨਾ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।
ਭਾਰਤ ਦੇ ਚੋਣ ਕਮਿਸ਼ਨ ਨਾਲ ਜੁੜੇ ਸਾਬਕਾ ਅਧਿਕਾਰੀਆਂ ਨੇ ਆਪਣੇ ਵਿਚਾਰ ਬੀਬੀਸੀ ਨਾਲ ਸਾਂਝੇ ਕੀਤੇ ਹਨ, ਤੁਸੀਂ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ
ਭਾਰਤ ਦੇ ਕੋਰੋਨਾ ਸੰਕਟ ਦੀ ਚਿੰਤਾ ਪੂਰੀ ਦੁਨੀਆ ਕਿਉਂ ਕਰੇ?
ਭਾਰਤ ਵਿੱਚ ਲਗਾਤਾਰ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਮੇਂ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਰੋਜ਼ਾਨਾ ਭਾਰਤ ਵਿੱਚ ਆ ਰਹੇ ਹਨ।
ਹਾਲਾਂਕਿ ਮੰਗਲਵਾਰ ਨੂੰ ਕੋਰੋਨਾ ਲਾਗ ਤੋਂ ਪੀੜਤਾਂ ਦੀ ਸੰਖਿਆ ਵਿੱਚ ਲਗਭਗ 30 ਹਜ਼ਾਰ ਦੀ ਕਮੀ ਦੇਖੀ ਗਈ।

ਤਸਵੀਰ ਸਰੋਤ, danish siddiqui/reuters
ਪਿਛਲੇ ਦੋ ਹਫ਼ਤਿਆਂ ਵਿੱਚ ਭਾਰਤ ਵਿੱਚ ਕੋਰੋਨਾ ਲਾਗ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਅਣਕਿਆਸਿਆ ਉਛਾਲ ਦੇਖਿਆ ਜਾ ਰਿਹਾ ਹੈ, ਉੱਧਰ ਚੀਨ, ਅਮਰੀਕਾ ਅਤੇ ਯੂਰੋਪ ਦੇ ਕਈ ਦੇਸ਼ਾਂ ਵਿੱਚ ਇਸ ਦੌਰਾਨ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ।
ਕਈ ਦੇਸ਼ ਲੌਕਡਾਊਨ ਹਟਾ ਰਹੇ ਹਨ। ਯੂਰਪੀਅਨ ਯੂਨੀਅਨ ਨੇ ਤਾਂ ਅਮਰੀਕਾ ਤੋਂ ਆਉਣ ਵਾਲਿਆਂ ਨੂੰ ਇਜਾਜ਼ਤ ਦੇਣ ਦੇ ਸਾਰੇ ਸੰਕੇਤ ਦਿੱਤੇ ਹਨ ਜਿਨ੍ਹਾਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ।
ਪਰ ਕੀ ਭਾਰਤ ਵਿੱਚ ਕੋਰੋਨਾ ਕਾਰਨ ਖ਼ਰਾਬ ਹੁੰਦੇ ਹਾਲਾਤ ਦੁਨੀਆ ਲਈ ਵੀ ਇੱਕ ਵੱਡੀ ਸਮੱਸਿਆ ਬਣ ਸਕਦੇ ਹਨ? - ਇਸ ਬਾਰੇ ਇੱਥੇ ਪੜ੍ਹੋ
''ਪਹਿਲਾਂ ਟਵਿੱਟਰ ਤੇ ਹੁਣ ਫੇਸਬੁੱਕ ਪੋਸਟਾਂ ਬਲੌਕ....ਵਾਹ ਮੋਦੀ ਜੀ ਵਾਹ''
ਫੇਸਬੁੱਕ ਉੱਤੇ ਜਦੋਂ ਇੱਕ ਹੈਸ਼ਟੈਗ #ResignModi ਪੌਪੁਲਰ ਹੋ ਰਿਹਾ ਸੀ ਤਾਂ ਇਸ ਦੀ ਵਰਤੋਂ ਲੋਕਾਂ ਨੇ ਭਾਰਤ ਵਿੱਚ ਕੋਵਿਡ-19 ਦੇ ਬਦਹਾਲ ਹੁੰਦੇ ਹਾਲਾਤ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫ਼ਾ ਦੇਣ ਦੀ ਗੱਲ ਨਾਲ ਕੀਤੀ।
ਇਹ ਹੈਸ਼ਟੈਗ ਟਵਿੱਟਰ ਉੱਤੇ ਵੀ ਟਰੈਂਡ ਕੀਤਾ। ਇਸ ਪਿੱਛੇ ਵਜ੍ਹਾ ਹੈ, ਇਸ ਹੈਸ਼ਟੈਗ ਨੂੰ ਪਹਿਲਾਂ ਫੇਸਬੁੱਕ ਵੱਲੋਂ ਬਲੌਕ ਕੀਤਾ ਜਾਣਾ ਤੇ ਬਾਅਦ ਵਿੱਚ ਮੁੜ ਇਸ ਨੂੰ ਰਿਸਟੋਰ ਕਰਨਾ।

ਤਸਵੀਰ ਸਰੋਤ, FB/Mark Zuckerberg
ਦਰਅਸਲ ਫੇਸਬੁੱਕ ਨੇ 28 ਅਪ੍ਰੈਲ ਦੀ ਰਾਤ ਨੂੰ ਦੁਨੀਆਂ ਭਰ ਵਿੱਚ ਵਰਤੇ ਜਾ ਰਹੇ #ResignModi ਟਰੈਂਡ ਨੂੰ ਬਲੌਕ ਕਰ ਦਿੱਤਾ।
ਹਾਲਾਂਕਿ ਇਸ ਬਾਬਤ ਜਦੋਂ ਲੋਕਾਂ ਨੇ ਫੇਸਬੁੱਕ ਦੀ ਹੀ ਨਿਖੇਧੀ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਜ਼ ਉੱਤੇ ਸ਼ੁਰੂ ਕਰ ਦਿੱਤੀ ਤਾਂ ਫੇਸਬੁੱਕ ਨੇ ਟਰੈਂਡ ਮੁੜ ਚਾਲੂ ਕਰ ਦਿੱਤਾ।
ਇਸ ਵਿਵਾਦ ਵਿਚਾਲੇ ਫੇਸਬੁੱਕ ਦੇ ਬੁਲਾਰੇ ਐਂਡੀ ਸਟੋਨ ਨੇ ਕਿਹਾ ਕਿ ਫੇਸਬੁੱਕ ਇਹ ਦੇਖ ਰਿਹਾ ਸੀ ਕਿ ''ਹੋਇਆ ਕੀ ਹੈ।''
ਪੂਰਾ ਮਾਮਲਾ ਅਤੇ ਸੋਸ਼ਲ ਮੀਡੀਆ ਉੱਤੇ ਲੋਕਾਂ ਦੀ ਪ੍ਰਤੀਕਿਰਿਆ ਇੱਥੇ ਜਾਣੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












