ਪੰਜਾਬ 'ਚੋਂ ਮਜ਼ਦੂਰਾਂ ਦੇ ਜਾਣ ਦਾ ਕਾਰਨ ਕੀ ਲੌਕਡਾਊਨ ਦਾ ਡਰ ਹੈ

- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ਬੇਹੱਦ ਮਾੜੇ ਹਾਲਾਤ ਵਿੱਚੋਂ ਲੰਘ ਰਿਹਾ ਹੈ। ਮਹਾਰਾਸ਼ਟਰ ਅਤੇ ਦਿੱਲੀ ਵਿੱਚ ਲੌਕਡਾਊਨ ਦੇ ਡਰ ਤੋਂ ਮਜ਼ਦੂਰਾਂ ਦੇ ਪਲਾਇਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਪਿਛਲੇ ਸਾਲ ਕੋਰੋਨਾ ਦੌਰਾਨ ਲੱਗੇ ਲੌਕਡਾਊਨ ਕਰਕੇ ਮਜ਼ਦੂਰਾਂ ਨੂੰ ਕਈ ਕਿਲੋਮੀਟਰ ਪੈਦਲ ਹੀ ਚੱਲਣਾ ਪਿਆ ਸੀ।
ਪੰਜਾਬ ਵਿੱਚ ਹਾਲਾਤ ਕਿਹੋ ਜਿਹੇ ਹਨ, ਇਹ ਜਾਣਨ ਦੀ ਅਸੀਂ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ:
ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਇੱਕ ਮਿਸਤਰੀ ਰਾਮ ਲੁਭਾਇਆ ਨੂੰ ਉਸ ਬੱਸ ਲਈ ਟਿਕਟ ਮਿਲੀ ਹੈ ਜੋ ਉੱਤਰ ਪ੍ਰਦੇਸ਼ ਵਿੱਚ ਉਸ ਦੇ ਜੱਦੀ ਪਿੰਡ ਲਈ ਰਵਾਨਾ ਹੋਣ ਵਾਲੀ ਹੈ।
ਉਸ ਨੂੰ ਸੀਟ ਨਹੀਂ ਮਿਲੀ ਪਰ ਇਹ ਗੱਲ ਉਸ ਨੂੰ ਪਰੇਸ਼ਾਨ ਨਹੀਂ ਕਰਦੀ ਹੈ।
ਉਹ ਕਹਿੰਦਾ ਹੈ ਕਿ ਉਹ ਬੱਸ ਦੀ ਛੱਤ 'ਤੇ ਬੈਠ ਜਾਵੇਗਾ। ਉਸ ਦੀ ਪਤਨੀ, ਭਰਾ ਅਤੇ ਦੋ ਬੱਚੇ ਵੀ ਉਸ ਦੇ ਨਾਲ ਹਨ।
ਉਹ ਆਪਣੇ ਪਿੰਡ ਕਿਉਂ ਜਾ ਰਿਹਾ ਹੈ?
ਉਹ ਕਹਿੰਦਾ ਹੈ, "ਕਿਉਂਕਿ ਸਾਡੇ ਪਰਿਵਾਰ ਵਿੱਚ ਵਿਆਹ ਹੈ। ਅਸੀਂ ਉੱਥੇ ਪਹੁੰਚੇ ਬਿਨਾ ਨਹੀਂ ਰਹਿ ਸਕਦੇ। "
ਕੀ ਮਜ਼ਦੂਰਾਂ ਨੂੰ ਪੰਜਾਬ ਵਿੱਚ ਵੀ ਲੌਕਡਾਊਨ ਦਾ ਡਰ?
ਕੀ ਇਹ ਲੌਕਡਾਊਨ ਜਾਂ ਤਾਲਾਬੰਦੀ ਦਾ ਡਰ ਹੈ ਕਿ ਪਿਛਲੇ ਸਾਲ ਦੀ ਤਰਾਂ ਉਹ ਆਪਣੇ ਪਿੰਡ ਵਾਪਸ ਜਾ ਰਹੇ ਹਨ?
ਉਹ ਕਹਿੰਦਾ ਹੈ, "ਨਹੀਂ ਇਹ ਮਾਮਲਾ ਨਹੀਂ ਹੈ।" ਕੀ ਤੁਸੀਂ ਵਾਪਸ ਆਓਗੇ? "ਯਕੀਨਨ।"
ਬੱਸ ਅੰਦਰੋਂ ਵੀ ਅਤੇ ਛੱਤ 'ਤੇ ਵੀ ਲੋਕਾਂ ਨਾਲ ਭਰੀ ਹੋਈ ਹੈ।

ਰਾਜ ਕੁਮਾਰ ਇੱਕ ਮਜ਼ਦੂਰ ਹੈ, ਉਹ ਵੀ ਯੂਪੀ ਵਿੱਚ ਆਪਣੇ ਪਿੰਡ ਜਾ ਰਿਹਾ ਹੈ।
ਉਹ ਕਹਿੰਦਾ ਹੈ, "ਮੈਂ ਉੱਥੇ ਚੋਣਾਂ ਕਰਕੇ ਜਾ ਰਿਹਾ ਹਾਂ। ਇਹ ਸਾਨੂੰ ਇਕੱਠੇ ਹੋਣ ਦਾ ਮੌਕਾ ਦਿੰਦਾ ਹੈ। ਇਸ ਤੋਂ ਇਲਾਵਾ ਅਸੀਂ ਵੋਟ ਵੀ ਦੇ ਸਕਦੇ ਹਾਂ।"
ਯੂਪੀ ਦੇ ਆਪਣੇ ਜੱਦੀ ਪਿੰਡ ਵਾਪਸ ਜਾਣ ਦੀ ਭੀੜ ਮੁਹਾਲੀ ਵਿੱਚ ਹੀ ਨਹੀਂ ਸਗੋਂ ਲੁਧਿਆਣਾ ਵਰਗੇ ਹੋਰ ਕਈ ਸ਼ਹਿਰਾਂ ਵਿੱਚ ਵੀ ਦੇਖੀ ਜਾ ਰਹੀ ਹੈ।
ਲੁਧਿਆਣਾ ਦੇ ਫੋਕਲ ਪੁਆਇੰਟ ਨੇੜੇ ਰੋਜ਼ਾਨਾ ਮਜ਼ਦੂਰਾਂ ਦੀਆਂ ਤਿੰਨ ਤੋਂ ਚਾਰ ਬੱਸਾਂ ਯੂਪੀ ਜਾ ਰਹੀਆਂ ਹਨ।
ਮੋਹਾਲੀ ਦੇ ਇੱਕ ਬੱਸ ਆਪਰੇਟਰ ਦਾ ਕਹਿਣਾ ਹੈ, "ਵੱਡੀ ਭੀੜ ਮੁੱਖ ਤੌਰ 'ਤੇ ਯੂਪੀ ਵਿੱਚ ਗ੍ਰਾਮ ਪੰਚਾਇਤ ਚੋਣਾਂ ਕਾਰਨ ਹੈ।"
ਉਹ ਕਹਿੰਦਾ ਹੈ, "ਲੋਕ ਤਾਂ ਹੋਰ ਜਾ ਰਹੇ ਹਨ ਪਰ ਮੈਂ ਕਹਾਂਗਾ ਕਿ ਉਹ ਮੁੱਖ ਤੌਰ 'ਤੇ ਚੋਣਾਂ ਕਾਰਨ ਹਨ। ਜਿਹੜੇ ਵਾਪਸ ਆ ਰਹੇ ਹਨ ਉਹ ਗਿਣਤੀ ਵਿੱਚ ਘੱਟ ਹਨ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੀ ਸਨਅਤਕਾਰਾਂ ਲਈ ਡਰਨ ਵਾਲੀ ਗੱਲ ਹੈ?
ਕੋਵਿਡ -19 ਦੀ ਵੱਧ ਰਹੀ ਗਿਣਤੀ ਕਾਰਨ ਭਾਰਤ ਦੇ ਕੁਝ ਸ਼ਹਿਰ ਇੱਕ ਵਾਰ ਫਿਰ ਬੰਦ ਹੋਣ ਜਾ ਰਹੇ ਹਨ ਅਤੇ ਅਜਿਹੀਆਂ ਖ਼ਬਰਾਂ ਹਨ ਕਿ ਮਜ਼ਦੂਰ ਇੱਕ ਵਾਰ ਫਿਰ ਯੂਪੀ, ਬਿਹਾਰ ਤੇ ਬਾਕੀ ਆਪਣੇ ਪਿੰਡਾਂ ਵੱਲ ਜਾ ਰਹੇ ਹਨ ਜਿਵੇਂ ਕਿ ਪਿਛਲੇ ਸਾਲ ਵੀ ਦੇਖਣ ਨੂੰ ਮਿਲਿਆ ਸੀ।
ਜਦੋਂਕਿ ਪੰਜਾਬ ਦੇ ਉਦਯੋਗਪਤੀ, ਅਧਿਕਾਰੀ ਅਤੇ ਇੱਥੋਂ ਤੱਕ ਕਿ ਮਜ਼ਦੂਰ ਵੀ ਕਹਿੰਦੇ ਹਨ ਕਿ ਇਸ ਤਰਾਂ ਦੀ ਕੋਈ ਗੱਲ ਪੰਜਾਬ ਵਿੱਚ ਨਹੀਂ ਹੋ ਰਹੀ ਹੈ। ਇਸ ਨਾਲ ਨਿਸ਼ਚਤ ਤੌਰ 'ਤੇ ਉਦਯੋਗਪਤੀਆਂ ਅਤੇ ਫ਼ੈਕਟਰੀ ਮਾਲਕਾਂ ਵਿੱਚ ਡਰ ਦੀ ਸਥਿਤੀ ਜ਼ਰੂਰ ਹੈ।
ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕੰਵਲਜੀਤ ਸਿੰਘ ਮਹਿਲ ਦਾ ਕਹਿਣਾ ਹੈ,"ਯਕੀਨੀ ਤੌਰ 'ਤੇ ਸਾਡੇ ਖੇਤਰ ਵਿੱਚ ਕੋਈ ਕੂਚ ਨਹੀਂ ਹੈ ਪਰ ਮਜ਼ਦੂਰ ਇਹ ਸਵਾਲ ਜ਼ਰੂਰ ਕਰ ਰਹੇ ਹਨ ਕਿ ਕੀ ਪੰਜਾਬ ਵਿੱਚ ਲੌਕਡਾਊਨ ਲੱਗਣ ਵਾਲਾ ਹੈ।
ਇਸ ਦਾ ਮਤਲਬ ਹੈ ਕਿ ਜੇਕਰ ਲੌਕਡਾਊਨ ਹੋ ਜਾਂਦਾ ਹੈ ਤਾਂ ਉਹ ਘਰਾਂ ਵੱਲ ਕੂਚ ਕਰ ਸਕਦੇ ਹਨ।

"ਪਹਿਲਾਂ ਹੀ ਸਨਅਤ ਵੱਧ ਰਹੀ ਕੋਵਿਡ ਦੀ ਗਿਣਤੀ ਅਤੇ ਦੂਜੇ ਸੂਬਿਆਂ ਵਿੱਚ ਲੌਕਡਾਊਨ ਦੇ ਪ੍ਰਭਾਵ ਨੂੰ ਮਹਿਸੂਸ ਕਰ ਰਿਹਾ ਹੈ। ਉਦਾਹਰਨ ਵਜੋਂ ਅਸੀਂ ਆਪਣੀ ਸਮੱਗਰੀ ਨੂੰ ਦੂਜੇ ਸੂਬਿਆਂ ਵਿੱਚ ਭੇਜ ਰਹੇ ਹਾਂ ਪਰ ਸਾਨੂੰ ਨਹੀਂ ਪਤਾ ਕਿ ਇਹ ਸਮੇਂ ਸਿਰ ਉੱਥੇ ਪਹੁੰਚੇਗੀ ਜਾਂ ਨਹੀਂ।"
ਪੰਜਾਬ 'ਚੋਂ ਮਜ਼ਦੂਰਾਂ ਦੇ ਜਾਣ ਦਾ ਕਾਰਨ ਕੀ ਚੋਣਾਂ ਹਨ?
ਲੁਧਿਆਣਾ ਵਿੱਚ ਇੱਕ ਉਦਯੋਗਿਕ ਇਕਾਈ ਦੇ ਮਾਲਕ ਰਾਜੀਵ ਮਿੱਤਲ ਦਾ ਕਹਿਣਾ ਹੈ ਕਿ ਬੱਸਾਂ ਭਰ ਕੇ ਮਜ਼ਦੂਰ ਆਪਣੇ ਜੱਦੀ ਸੂਬਿਆਂ ਵਿੱਚ ਜਾ ਰਹੇ ਹਨ। ਪਰ ਇਹ ਚੋਣਾਂ ਜਾਂ ਹੋਰ ਕਾਰਨਾਂ ਕਰਕੇ ਹੋ ਸਕਦਾ ਹੈ। ਮੈਂ ਨਹੀਂ ਸੋਚਦਾ ਕਿ ਅਜੇ ਕਿਸੇ ਵੱਡੇ ਤਰੀਕੇ ਨਾਲ ਕੋਈ ਕਮੀ ਮਹਿਸੂਸ ਕੀਤੀ ਜਾ ਰਹੀ ਹੈ।"
ਲੁਧਿਆਣਾ ਵਿੱਚ ਦਹਾਕਿਆਂ ਤੋਂ ਉਪਕਾਰ ਸਿੰਘ ਉਦਯੋਗਪਤੀ ਹਨ।
ਉਹ ਦੱਸਦੇ ਹਨ, "ਮੈਂ 30-40 ਸਾਲਾਂ ਤੋਂ ਵੇਖ ਰਿਹਾ ਹਾਂ ਕਿ ਮਜ਼ਦੂਰ ਸਾਲ ਦੇ ਇਸ ਸਮੇਂ ਬਿਹਾਰ ਤੇ ਯੂਪੀ ਆਪਣੇ ਘਰ ਜਾਂਦੇ ਹਨ ਅਤੇ ਇਹ ਇਸ ਸਾਲ ਵੀ ਹੋ ਰਿਹਾ ਹੈ। ਇਹ ਸਨਅਤ ਵਾਸਤੇ ਘਬਰਾਉਣ ਦੀ ਗੱਲ ਨਹੀਂ ਹੈ ਕਿਉਂਕਿ ਇਹ ਹਰ ਸਾਲ ਹੁੰਦਾ ਹੈ।"
ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਪੰਜਾਬ ਦੇ ਉਦਯੋਗ ਵਿਭਾਗ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਮਜ਼ਦੂਰ ਪੱਕੇ ਤੌਰ 'ਤੇ ਉਨ੍ਹਾਂ ਦੇ ਜੱਦੀ ਸੂਬਿਆਂ ਵਿੱਚ ਜਾ ਰਹੇ ਹਨ ਪਰ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਵਿਆਹ ਅਤੇ ਬਿਜਾਈ ਦਾ ਮੌਸਮ ਸਾਲ ਦੇ ਇਸ ਸਮੇਂ ਹੁੰਦਾ ਹੈ।
"ਉਹ ਹਰ ਸਾਲ ਇਸ ਸਮੇਂ ਦੇ ਆਲੇ-ਦੁਆਲੇ ਜਾਂਦੇ ਹਨ। ਪਰ ਸਾਨੂੰ ਵਿਸ਼ਵਾਸ ਹੈ ਕਿ ਉਹ ਵਾਪਸ ਆ ਜਾਣਗੇ ਅਤੇ ਇਸ ਤਰਾਂ ਕੋਈ ਕਮੀ ਨਹੀਂ ਹੋਏਗੀ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












