ਹਜ਼ੂਰ ਸਾਹਿਬ: ਸਿੱਖ ਸ਼ਰਧਾਲੂਆਂ ਤੇ ਪੁਲਿਸ ਵਿਚਾਲੇ ਝੜਪ ਕਿਉਂ ਹੋਈ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, ANI
ਨਾਂਦੇੜ ਵਿੱਚ ਹਰ ਸਾਲ ਹੋਲਾ ਮਹੱਲਾ ਮੌਕੇ 'ਹੱਲਾ ਬੋਲ' ਯਾਤਰਾ ਕੱਢੀ ਜਾਂਦੀ ਹੈ। ਇਸ ਸਾਲ ਯਾਤਰਾ ਲਈ ਇਜਾਜ਼ਤ ਨਹੀਂ ਸੀ।
ਸਿੱਖ ਸ਼ਰਧਾਲੂਆਂ ਦੇ ਕੁਝ ਗਰੁੱਪ ਯਾਤਰਾ ਕੱਢਣਾ ਚਾਹੁੰਦੇ ਸਨ ਜਿਸ ਕਾਰਨ ਝੜਪ ਹੋਈ।
ਨਾਂਦੇੜ ਦੇ ਐੱਸਪੀ ਪ੍ਰਮੋਦ ਕੁਮਾਰ ਸ਼ਿਵਾਲੇ ਮੁਤਾਬਕ, "ਸਿੱਖ ਸ਼ਰਧਾਲੂ ਹੋਲਾ ਮੁੱਹਲੇ ਮੌਕੇ 'ਹੱਲਾ ਬੋਲ' ਦੀ ਸਾਲਾਨਾ ਯਾਤਰਾ ਕੱਢਣਾ ਚਾਹੁੰਦੇ ਸਨ। ਕੋਰੋਨਾਵਾਇਰਸ ਕਾਰਨ ਪ੍ਰਸ਼ਾਸਨ ਨੇ ਇਸ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਸੀ। ਸਿੱਖ ਸ਼ਰਧਾਲੂਆਂ ਵੱਲੋਂ ਯਾਤਰਾ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਝੜਪ ਹੋਈ।"
ਇਹ ਵੀ ਪੜ੍ਹੋ-
ਹਜ਼ੂਰ ਸਾਹਿਬ ਬੋਰਡ ਦੇ ਮੈਂਬਰ ਗੁਰਮੀਤ ਸਿੰਘ ਮਹਾਜਨ ਨੇ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ, "ਚਾਰੇ ਗੇਟ ਬੰਦ ਸਨ, ਸੰਗਤ ਵਿੱਚ ਕੁਝ ਨੌਜਵਾਨਾਂ ਦਾ ਰੋਸ ਸੀ ਕਿ ਮਰਿਆਦਾ ਦੇ ਹਿਸਾਬ ਨਾਲ ਮੇਲਾ ਨਿਕਲਣਾ ਚਾਹੀਦਾ ਹੈ। ਇਸ ਕਾਰਨ ਗੜਬੜ ਹੋਈ।" ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।
ਬੰਗਾਲ 'ਚ ਕੀ ਹੈ ਮਮਤਾ ਦੀ ਤਾਕਤ ਤੇ ਭਾਜਪਾ ਨੂੰ ਕਿਸ ਦਾ ਹੈ ਸਹਾਰਾ
ਮਮਤਾ ਬੈਨਰਜੀ ਬੰਗਾਲ ਵਿੱਚ 'ਦੀਦੀ' ਜਾਂ ਵੱਡੀ ਭੈਣ ਵਜੋਂ ਜਾਣੇ ਜਾਂਦੇ ਹਨ, ਉਨ੍ਹਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਇਹ ਉਪਾਧੀ ਦਿੱਤੀ ਗਈ ਹੈ। ਹੁਣ ਮੋਦੀ ਨੇ ਮਮਤਾ ਵਿਰੋਧੀ ਵਿਆਪਕ ਚੋਣ ਅਭਿਆਨ ਦੀ ਸ਼ੁਰੂਆਤ ਕੀਤੀ ਹੋਈ ਹੈ।

ਤਸਵੀਰ ਸਰੋਤ, REUTERS/EPA
ਮੋਦੀ ਨੇ ਕਿਹਾ, "ਦੀਦੀ, ਓ ਮਮਤਾ ਦੀਦੀ। ਤੁਸੀਂ ਕਹਿੰਦੇ ਹੋ ਕਿ ਅਸੀਂ ਬਾਹਰੀ ਹਾਂ, ਪਰ ਬੰਗਾਲ ਦੀ ਧਰਤੀ ਕਿਸੇ ਨੂੰ ਬਾਹਰੀ ਨਹੀਂ ਮੰਨਦੀ। ਇੱਥੇ ਕੋਈ ਬਾਹਰਲਾ ਨਹੀਂ ਹੈ।''
ਮਮਤਾ ਬੈਨਰਜੀ ਨੇ ਮੋਦੀ ਦੀ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੇਸ਼ ਚੁਣੌਤੀ ਨੂੰ ਅੰਦਰੂਨੀ (ਬੰਗਾਲੀਆਂ) ਅਤੇ ਬਾਹਰੀ ਲੋਕਾਂ (ਵੱਡੇ ਪੱਧਰ 'ਤੇ ਹਿੰਦੀ ਭਾਸ਼ੀ ਭਾਜਪਾ, ਜੋ ਕੇਂਦਰੀ ਸਰਕਾਰ ਚਲਾਉਂਦੀ ਹੈ) ਦੇ ਮੁਕਾਬਲੇ ਵਜੋਂ ਪੇਸ਼ ਕੀਤਾ ਹੈ।
ਇਹ 66 ਸਾਲਾ ਆਗੂ ਇੱਕੋ ਸਮੇਂ ਸਵਦੇਸ਼ੀ ਅਤੇ ਸੰਘਵਾਦੀ ਭਾਵਨਾਵਾਂ ਨੂੰ ਅਪਣਾ ਰਿਹਾ ਹੈ। ਵਿਸਥਾਰ 'ਚ ਜਾਣਕਾਰੀ ਇੱਥੇ ਕਲਿੱਕ ਕਰੋ।
ਮਿਆਂਮਾਰ 'ਚ ਮੁਜ਼ਾਹਰਾਕਾਰੀਆਂ ਦੀ ਮੌਤ ਤੋਂ ਬਾਅਦ ਆਰਮੀ ਜਨਰਲਾਂ ਨੇ ਮਨਾਏ ਜਸ਼ਨ
ਮਿਆਂਮਾਰ ਵਿੱਚ 'ਆਰਮਡ ਫ਼ੋਰਸਿਜ਼ ਡੇ' ਮੌਕੇ ਫੌਜ ਦੀ ਚੇਤਾਵਨੀ ਦੇ ਬਾਵਜੂਦ ਸੜਕਾਂ 'ਤੇ ਉੱਤਰੇ ਮੁਜ਼ਾਹਰਾਕਰੀਆਂ ਵਿੱਚੋਂ 90 ਤੋਂ ਵੱਧ ਲੋਕ ਗੋਲੀ ਲੱਗਣ ਕਾਰਨ ਮਾਰੇ ਗਏ, ਪਰ ਇਸ ਦੇ ਬਾਵਜੂਦ ਫੌਜ ਮੁਖੀ ਮਿਨ ਆਂਗ ਲਾਈਂਗ ਅਤੇ ਉਨ੍ਹਾਂ ਦੇ ਜਨਰਲਾਂ ਨੇ ਰਾਤ ਨੂੰ ਪਾਰਟੀ ਕੀਤੀ।

ਤਸਵੀਰ ਸਰੋਤ, TWITTER
ਕੁਝ ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਐਤਵਾਰ ਸਵੇਰੇ ਜਦੋਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ, ਸੈਨਾ ਨੇ ਉਸ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ।
ਮਿਆਂਮਾਰ ਵਿੱਚ ਇਸ ਸਾਲ ਫ਼ਰਵਰੀ ਵਿੱਚ ਸੈਨਾ ਵਲੋਂ ਤਖ਼ਤਾ ਪਲਟ ਕੀਤੇ ਜਾਣ ਤੋਂ ਬਾਅਦ ਸ਼ਨਿੱਚਰਵਾਰ 27 ਮਾਰਚ ਦਾ ਦਿਨ ਪ੍ਰਦਰਸ਼ਨਕਾਰੀਆਂ ਲਈ ਸਭ ਤੋਂ ਵੱਧ ਹਿੰਸਕ ਸਾਬਿਤ ਹੋਇਆ।
ਫ਼ਰਵਰੀ ਤੋਂ ਲੈ ਕੇ ਹੁਣ ਤੱਕ ਪ੍ਰਦਰਸ਼ਨਾਂ ਦੌਰਾਨ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਵੇਜ਼ ਨਹਿਰ ਵਿੱਚ ਫਸੇ ਜਹਾਜ਼ ਦੀ ਕਹਾਣੀ
ਸਵੇਜ਼ ਨਹਿਰ ਵਿੱਚ ਫਸੇ ਮਾਲਵਾਹਕ ਸਮੁੰਦਰੀ ਜਹਾਜ਼ ਨੂੰ ਬਾਹਰ ਕੱਢ ਲਏ ਜਾਣ ਦੀਆਂ ਰਿਪੋਰਟਾਂ ਮਿਲੀਆਂ ਹਨ।
ਇਸੇ ਦੌਰਾਨ ਖ਼ਬਰ ਏਜੰਸੀ ਰਾਇਟਰਜ਼ ਨੇ ਇੰਚਕੈਪ ਸ਼ਿਪਿੰਗ ਸਰਵਿਸਿਜ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਰੀਬ ਇੱਕ ਹਫ਼ਤੇ ਤੋਂ ਸਵੇਜ਼ ਨਹਿਰ ਵਿੱਚ ਫਸਿਆ ਇਹ ਵਿਸ਼ਾਲ ਜਹਾਜ਼ ਹੁਣ ਤੈਰਨ ਲੱਗਿਆ ਹੈ।

ਤਸਵੀਰ ਸਰੋਤ, EPA
ਸਾਲ 2018 ਵਿੱਚ ਬਣਿਆ ਇਹ ਜਹਾਜ਼ ਤਾਈਵਾਨ ਦੀ ਟਰਾਂਸਪੋਰਟ ਕੰਪਨੀ ਐਵਰਗਰੀਨ ਮਰੀਨ ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਤੇਜ਼ ਹਵਾਵਾਂ ਕਰਕੇ ਕਾਬੂ ਤੋਂ ਬਾਹਰ ਹੋਣ ਕਾਰਨ ਇਹ ਨਹਿਰ ਵਿੱਚ ਫਸ ਗਿਆ ਸੀ। ਵਿਸਥਾਰ ਵਿੱਚ ਪੜ੍ਹਨ ਇੱਥੇ ਕਲਿੱਕ ਕਰੋ।
ਪਾਕਿਸਤਾਨ ਦੇ ਦੁਰਲੱਭ ਪੰਛੀ, ਜਿੰਨ੍ਹਾਂ ਦਾ ਅਰਬ ਦੇ ਸ਼ੇਖ਼ ਮਰਦਾਨਾ ਤਾਕਤ ਵਧਾਉਣ ਲਈ ਸ਼ਿਕਾਰ ਕਰਨ ਆਉਂਦੇ ਹਨ
ਅਰਬ ਦੇਸ਼ਾਂ ਵਿੱਚ ਕੁਝ ਲੋਕ ਹੁਬਾਰਾ ਪੰਛੀਆਂ ਦਾ ਮੀਟ ਮਰਦਾਨਾ ਤਾਕਤ ਲਈ ਵਧੀਆ ਮੰਨਦੇ ਹਨ।

ਤਸਵੀਰ ਸਰੋਤ, Getty Images
ਟਰਕੀ ਦੇ ਆਕਾਰ ਵਾਲੇ ਇਨ੍ਹਾਂ ਸ਼ਰਮੀਲੇ ਪੰਛੀਆਂ ਦੀ ਗਿਣਤੀ ਘੱਟ ਰਹੀ ਹੈ, ਇਸ ਲਈ ਉਨ੍ਹਾਂ ਨੂੰ ਮਾਰਨਾ ਵਿਵਾਦਪੂਰਨ ਹੈ, ਪਰ ਅਜੇ ਵੀ ਇਨ੍ਹਾਂ ਦਾ ਸ਼ਿਕਾਰ ਖੇਡਿਆ ਜਾਂਦਾ ਹੈ।
ਅਮੀਰ ਖਾੜੀ ਦੇਸ਼ਾਂ ਵਿੱਚ ਰਸੂਖ਼ਦਾਰਾਂ ਨਾਲ ਰਿਸ਼ਤੇ ਗੂੜ੍ਹੇ ਕਰਨ ਦੇ ਲਈ ਪਾਕਿਸਤਾਨ ਵਿੱਚ ਸ਼ਕਤੀਸ਼ਾਲੀ ਸਮੂਹ ਹਨ, ਜੋ ਗੁਪਤ ਸ਼ਿਕਾਰ ਦੀ ਹਮਾਇਤ ਕਰਦੇ ਹਨ। ਇਸ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













