ਹੋਲਾ ਮਹੱਲਾ ਮੌਕੇ ਹਜ਼ੂਰ ਸਾਹਿਬ ਵਿੱਚ ਸਿੱਖ ਸ਼ਰਧਾਲੂਆਂ ਤੇ ਪੁਲਿਸ ਵਿਚਾਲੇ ਝੜਪ, ਇਹ ਸਨ ਕਾਰਨ-ਅਹਿਮ ਖ਼ਬਰਾਂ

ਤਸਵੀਰ ਸਰੋਤ, ANI
ਇਸ ਪੰਨੇ ਰਾਹੀਂ ਅਸੀਂ ਅੱਜ ਦੀਆਂ ਵੱਡੀਆਂ ਖ਼ਬਰਾਂ ਦੀ ਅਪਡੇਟ ਦੇਵਾਂਗੇ। ਹਜ਼ੂਰ ਸਾਹਿਬ ਵਿੱਚ ਸਿੱਖ ਸ਼ਰਧਾਲੂਆਂ ਤੇ ਪੁਲਿਸ ਵਿਚਾਲੇ ਹੋਲਾ ਮਹੱਲਾ ਮੌਕੇ ਝੜਪ ਵੇਖਣ ਨੂੰ ਮਿਲੀ ਹੈ।
ਨਾਂਦੇੜ ਵਿੱਚ ਹਰ ਸਾਲ ਹੋਲਾ ਮਹੱਲਾ ਮੌਕੇ ‘ਹੱਲਾ ਬੋਲ ਯਾਤਰਾ ਕੱਢੀ ਜਾਂਦੀ ਹੈ। ਇਸ ਸਾਲ ਯਾਤਰਾ ਲਈ ਇਜਾਜ਼ਤ ਨਹੀਂ ਸੀ।
ਸਿੱਖ ਸ਼ਰਧਾਲੂਆਂ ਦੇ ਕੁਝ ਗਰੁੱਪ ਯਾਤਰਾ ਕੱਢਣਾ ਚਾਹੁੰਦੇ ਸਨ ਜਿਸ ਕਾਰਨ ਝੜਪ ਹੋਈ।
ਇਹ ਵੀ ਪੜ੍ਹੋ-
ਨਾਂਦੇੜ ਦੇ ਐੱਸਪੀ ਪ੍ਰਮੋਦ ਕੁਮਾਰ ਸ਼ਿਵਾਲੇ ਮੁਤਾਬਕ, "ਸਿੱਖ ਸ਼ਰਧਾਲੂ ਹੋਲਾ ਮੁੱਹਲੇ ਮੌਕੇ 'ਹੱਲਾ ਬੋਲ' ਦੀ ਸਾਲਾਨਾ ਯਾਤਰਾ ਕੱਢਣਾ ਚਾਹੁੰਦੇ ਸਨ। ਕੋਰੋਨਾਵਾਇਰਸ ਕਾਰਨ ਪ੍ਰਸ਼ਾਸਨ ਨੇ ਇਸ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਸੀ। ਸਿੱਖ ਸ਼ਰਧਾਲੂਆਂ ਵੱਲੋਂ ਯਾਤਰਾ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਝੜਪ ਹੋਈ।"

ਤਸਵੀਰ ਸਰੋਤ, ANI
ਹਜ਼ੂਰ ਸਾਹਿਬ ਨਾਂਦੇੜ ਤੋਂ ਹੋਲੀ ਮੌਕੇ ਇੱਕ 'ਹੱਲਾ ਬੋਲ' ਨਾਂ ਨਾਲ ਯਾਤਰਾ ਨਿਕਲਦੀ ਹੈ। ਇਸ ਸਾਲ ਕੋਵਿਡ-19 ਕਾਰਨ ਇਸ ਯਾਤਰਾ 'ਤੇ ਪਾਬੰਦੀ ਸੀ।
ਨਾਂਦੇੜ ਦੇ ਐੱਸਪੀ ਵਿਨੋਦ ਸ਼ਿਵਾਦੇਹ ਮੁਤਾਬਕ, "ਫ਼ਿਰ ਵੀ ਉਨ੍ਹਾਂ ਨੇ ਇਸ ਦਾ ਆਯੋਜਨ ਕੀਤਾ। ਫਿਰ ਇਹ ਤੈਅ ਹੋਇਆ ਕਿ ਯਾਤਰਾ ਨੂੰ ਗੁਰਦੁਆਰੇ ਵਿੱਚ ਹੀ ਕੱਢਿਆ ਜਾਵੇਗਾ। ਫਿਰ ਇਨ੍ਹਾਂ ਦੇ ਗਰੁੱਪਾਂ ਵਿੱਚ ਹੀ ਆਪਸੀ ਮਤਭੇਦ ਹੋ ਗਏ। ਉਨ੍ਹਾਂ ਨੇ ਗੇਟ ਤੋੜ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਚਾਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਸਰਕਾਰੀ ਤੇ ਨਿੱਜੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਿਆ ਹੈ। ਅਸੀਂ ਮਾਮਲੇ ਦੀ ਜਾਂਚ ਕਰਕੇ ਮਾਮਲਾ ਦਰਜ ਕਰਾਂਗੇ।"
ਹਜ਼ੂਰ ਸਾਹਿਬ ਬੋਰਡ ਦੇ ਮੈਂਬਰ ਗੁਰਮੀਤ ਸਿੰਘ ਮਹਾਜਨ ਨੇ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ, "ਚਾਰੋ ਗੇਟ ਬੰਦ ਸਨ, ਸੰਗਤ ਵਿੱਚ ਕੁਝ ਨੌਜਵਾਨਾਂ ਦਾ ਰੋਸ ਸੀ ਕਿ ਮਰਿਆਦਾ ਦੇ ਹਿਸਾਬ ਨਾਲ ਮੇਲਾ ਨਿਕਲਣਾ ਚਾਹੀਦਾ ਹੈ। ਇਸ ਕਾਰਨ ਗੜਬੜ ਹੋਈ। ਕਮੇਟੀ ਵੱਲੋਂ ਅਪੀਲ ਸੀ ਕਿ ਮੇਲਾ ਅੰਦਰ ਹੀ ਹੋਣਾ ਚਾਹੀਦਾ ਹੈ, ਬਾਹਰ ਨਹੀਂ ਜਾਣਾ ਚਾਹੀਦਾ। ਜਿਵੇਂ ਆਨੰਦਪੁਰ ਸਾਹਿਬ ਵਿੱਚ ਹੁੰਦਾ ਹੈ, ਉਸੇ ਤਰ੍ਹਾਂ ਹੀ ਇਹ ਹੋਲ ਮਹੱਲਾ ਕੱਢਿਆ ਜਾਂਦਾ ਹੈ। ਫਿਲਹਾਲ ਮਾਹੌਲ ਸ਼ਾਂਤ ਹੈ।"
ਲੱਖਾ ਸਿਧਾਣਾ ਦੀ ਵਾਪਸੀ ਬਾਰੇ ਕੰਵਰ ਗਰੇਵਾਲ ਨੇ ਕੀ ਦੱਸਿਆ
"ਲੱਖਾ ਸਿਧਾਣਾ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਆਪਸੀ ਤਾਲਮੇਲ ਨੂੰ ਲੈ ਕੇ ਬਹੁਤ ਸਾਰੀਆਂ ਅਫ਼ਵਾਹਾਂ ਚੱਲ ਰਹੀਆਂ, ਜੋ ਅਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ, ਕੋਈ ਕੁਝ ਕਹਿੰਦਾ, ਕੋਈ ਕੁਝ ਬੋਲਦਾ। ਜੇ ਘਰਾਂ 'ਚ ਕਲੇਸ਼ ਹੈ ਤਾਂ ਬਰਕਤ ਨਹੀਂ ਹੁੰਦੀ।"

ਤਸਵੀਰ ਸਰੋਤ, Kanwar Grewal/FB
ਕੰਵਰ ਗਰੇਵਾਲ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਪਣੇ ਫੇਸਬੁੱਕ ਪੇਜ ਉੱਤੇ ਪਾਈ ਇੱਕ ਪੋਸਟ ਵਿੱਚ ਕੀਤਾ।
ਉਨ੍ਹਾਂ ਕਿਹਾ 26 ਜਨਵਰੀ ਦੀ ਘਟਨਾ ਤੋਂ ਬਾਅਦ ਸਾਡੇ ਵੀ ਮੋਰਚੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੋਈਆਂ ਜੋ ਨਹੀਂ ਹੋਣੀਆਂ ਚਾਹੀਦੀਆਂ ਸੀ।
ਗਰੇਵਾਲ ਨਾਲ ਨੇ ਕਿਹਾ, "6 ਫਰਵਰੀ ਨੂੰ ਲੱਖਾ ਸਿਧਾਣਾ ਨੂੰ ਲੈ ਕੇ ਜਥੇਬੰਦੀਆਂ ਨਾਲ ਸਾਡੀ ਪਹਿਲੀ ਮੀਟਿੰਗ ਹੋਈ ਸੀ ਅਤੇ 28 ਮਾਰਚ ਤੱਕ 9 ਮੀਟਿੰਗਾਂ ਹੋਈਆਂ ਹਨ। ਜੋ ਮੀਟਿੰਗ 24 ਮਾਰਚ ਨੂੰ ਹੋਈ ਸੀ, ਉਸ ਵਿੱਚ 32 ਜਥੇਬੰਦੀਆਂ ਨੇ ਮੁਹਰ ਲਗਾ ਦਿੱਤੀ ਕਿ ਸਾਨੂੰ ਕੋਈ ਪਰੇਸ਼ਾਨੀ ਨਹੀਂ ਲੱਖਾ ਆਵੇ ਤੇ ਸਟੇਜ ਤੋਂ ਬੋਲੇ ਅਤੇ ਪਹਿਲਾਂ ਵਾਂਗ ਰਲ-ਮਿਲ ਕੇ ਕੰਮ ਕਰੇ।"
(ਇਹ ਇੰਟਰਵਿਊ ਲੱਖਾ ਸਿਧਾਣਾ ਦਾ ਸਾਲ 2017 ਵਿੱਚ ਲਿਆ ਸੀ ਜਿਸ ਵਿਚ ਉਹ ਦੱਸ ਰਹੇ ਸਨ ਕਿ ਨੌਜਵਾਨ ਗੈਂਗਸਟਰ ਕਿਉਂ ਬਣਦੇ ਹਨ)
ਉਨ੍ਹਾਂ ਨੇ ਦੱਸਿਆ ਕਿ 32 ਜਥੇਬੰਦੀਆਂ ਨੇ ਇਸ ਮੀਟਿੰਗ ਵਿੱਚ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ, ਡਾ.ਦਰਸ਼ਨਪਾਲ ਅਤੇ ਬਲਦੇਵ ਸਿਰਸਾ ਹਨ ਅਤੇ ਇਸ ਕਮੇਟੀ ਇਸ ਬਾਰੇ ਅਜੇ ਆਖ਼ਰੀ ਫ਼ੈਸਲਾ ਸੁਣਾਉਣਾ ਹੈ।
ਗਰੇਵਾਲ ਨੇ ਇਸ ਵੇਲੇ ਅਪੀਲ ਕੀਤੀ ਕਿ ਇਹ ਮਸਲਾ ਹੱਲ ਹੋਣਾ ਚਾਹੀਦਾ ਹੈ, ਤਿੰਨ ਮੈਂਬਰੀ ਕਮੇਟੀ ਵੱਲੋਂ ਜਲਦ ਫ਼ੈਸਲਾ ਲਿਆ ਜਾਵੇ ਅਤੇ ਇਸ ਬਾਬਤ ਬਕਾਇਦਾ ਪ੍ਰੈੱਸ ਕਾਨਫਰੰਸ ਕੀਤੀ ਜਾਵੇ, ਤਾਂ ਜੋ ਪੂਰੀ ਦੁਨੀਆਂ ਨੂੰ ਪਤਾ ਲੱਗੇ ਹੁਣ ਕੋਈ ਨਰਾਜ਼ਗੀ ਨਹੀਂ ਹੈ ਅਤੇ ਅਸੀਂ ਪਹਿਲਾਂ ਵਾਂਗ ਸਾਰੇ ਇੱਕ ਹੋ ਗਏ ਹਾਂ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਵੇਲੇ ਉਨ੍ਹਾਂ ਨਾਲ ਹਰਫ਼ ਚੀਮਾ ਵੀ ਮੌਜੂਦ ਸਨ ਉਨ੍ਹਾਂ ਨੇ ਵੀ ਆਪਣਾ ਸਮਰਥਨ ਦਿੰਦਿਆਂ ਕਿਹਾ ਛੇਤੀ ਫ਼ੈਸਲਾ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਵੀ ਕਿਹਾ, "ਸਾਨੂੰ ਮੰਨਣਾ ਪਵੇਗਾ ਕਿ ਸਾਡੀ ਕਾਵਾਂ ਰੌਲੀ ਕਰਕੇ ਮੋਰਚ ਦਿਸ਼ਾ-ਦਸ਼ਾ ਉਹ ਨਹੀਂ ਰਹੀ। ਗੱਲ ਦੀ ਪੜਚੋਲ ਕਰਨੀ ਚਾਹੀਦੀ ਹੈ ਕਿਉਂਕਿ ਜ਼ਰੂਰੀ ਹਰੇਕ ਦੀ ਇੱਕ ਰਾਇ ਹੋਵੇ ਪਰ ਇਸ ਦਾ ਮਤਲਬ ਇਹ ਵੀ ਨਹੀਂ ਅਸੀਂ ਕੋਈ ਧੜੇ ਬਣਾ ਲਈਏ।"
ਚੀਮਾ ਨੇ ਕਿਹਾ ਜਿੱਤੀ ਹੋਈ ਜੰਗ ਦੀ ਗੱਲ ਇਤਿਹਾਸ ਵਿੱਚ ਹੁੰਦੀ ਹੈ ਨਾ ਕਿ ਹਾਰੀ ਹੋਈ ਦੀ, "ਅਸੀਂ ਇਹ ਜੰਗ ਹਾਰ ਕੇ ਨਹੀਂ ਆਉਣੀ।"
ਹਰਿੰਦਰ ਸਿੰਘ ਨੇ ਕਿਹਾ ਕਿ, ਬੱਸ ਬੇਨਤੀ ਹੈ ਗ਼ਲਤ ਗੱਲਾਂ ਨਾ ਪ੍ਰਚਾਰੀਆਂ ਜਾਣ।
ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲਾ
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ ਬਲਾਕ ਡੈਵਲਪਮੈਂਟ ਕੌਂਸਲ ਦੇ ਇੱਕ ਮੈਂਬਰ ਅਤੇ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ ਹੈ।
ਇਹ ਹਮਲਾ ਸੋਪੋਰ ਵਿੱਚ ਮਿਉਂਸਿਪਲ ਦਫ਼ਤਰ ਦੇ ਬਾਹਰ ਹੋਇਆ ਹੈ। ਇਸ ਹਮਲੇ ਵਿੱਚ ਇੱਕ ਆਮ ਨਾਗਰਿਕ ਵੀ ਜ਼ਖਮੀ ਹੋਇਆ ਹੈ।

ਤਸਵੀਰ ਸਰੋਤ, EPA/FAROOQ KHAN
ਖ਼ਬਰ ਏਜੰਸੀ ਪੀਟੀਆਈ ਨੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਦਹਿਸ਼ਤਦਰਦਾਂ ਨੇ ਬੀਡੀਸੀ ਦੇ ਮੈਂਬਰ ਰਿਆਜ਼ ਅਹਿਮਦ ਅਤੇ ਉਨ੍ਹਾਂ ਦੇ ਸੁਰੱਖਿਆ ਗਾਰਡ ਸ਼ਫਾਤ ਅਹਿਮਦ 'ਤੇ ਗੋਲੀਆਂ ਚਲਾਈਆਂ।
ਰਿਆਜ਼ ਅਤੇ ਸ਼ਫਾਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਹਮਲਾਵਰਾਂ ਨੂੰ ਫੜਨ ਲਈ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ।
ਹਿੰਸਾ ਬਾਰੇ ਕੀ ਬੋਲੇ ਬੰਗਲਾਦੇਸ਼ ਦੇ ਗ੍ਰਹਿ ਮੰਤਰੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੰਗਲਾਦੇਸ਼ ਦੌਰੇ ਖਿਲਾਫ਼ ਹੋਏ ਪ੍ਰਦਰਸ਼ਨਾਂ ਵਿੱਚ ਹੋਈ ਹਿੰਸਾ 'ਤੇ ਗ੍ਰਹਿ ਮੰਤਰੀ ਅਸਦੁੱਜ਼ਮਾਂ ਖ਼ਾਨ ਨੇ ਨਾਰਾਜ਼ਗੀ ਜਤਾਈ ਹੈ।
ਉਨ੍ਹਾਂ ਕਿਹਾ ਕਿ "ਕੁਝ ਸਮੂਹ ਧਾਰਮਿਕ ਅਸ਼ਾਂਤੀ ਫੈਲਾ ਰਹੇ ਹਨ ਅਤੇ ਸਰਕਾਰੀ ਜਾਇਦਾਦ ਅਤੇ ਲੋਕਾਂ ਦੇ ਜਾਨ ਦਾ ਨੁਕਸਾਨ ਕਰ ਰਹੇ ਹਨ।"

ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਹਿੰਸਾ ਤੁਰੰਤ ਰੋਕੀ ਜਾਵੇ ਨਹੀਂ ਤਾਂ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ।
ਪ੍ਰਧਾਨਮੰਤਰੀ ਮੋਦੀ ਦੇ ਦੌਰੇ ਖਿਲਾਫ਼ ਐਤਵਾਰ ਨੂੰ ਬ੍ਰਾਹਮਣਬਰੀਆ ਵਿੱਚ ਲਗਾਤਾਰ ਤੀਜੇ ਦਿਨ ਝੜਪਾਂ ਹੋਈਆਂ।
ਹਿੰਸਕ ਪ੍ਰਦਰਸ਼ਨਾਂ ਵਿੱਚ ਹੁਣ ਤੱਕ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














