ਸਵੇਜ਼ ਨਹਿਰ ਵਿਚ ਫਸੇ ਸਮੁੰਦਰੀ ਜਹਾਜ਼ ਦੇ ਨਿਕਲਣ ਦੀਆਂ ਰਿਪੋਰਟਾਂ

ਤਸਵੀਰ ਸਰੋਤ, EPA
ਅਧਿਕਾਰੀਆਂ ਮੁਤਾਬਕ ਸਵੇਜ਼ ਨਹਿਰ ਵਿੱਚ ਫਸੇ ਮਾਲਵਾਹਕ ਸਮੁੰਦਰੀ ਜਹਾਜ਼ ਨੂੰ ਕੰਢਿਆਂ ਤੋਂ ਹਟਾ ਦਿੱਤਾ ਗਿਆ ਹੈ।
ਸਵੇਜ਼ ਨਹਿਰ ਦੇ ਪ੍ਰਸ਼ਾਸਨ ਮੁਤਾਬਕ 400 ਮੀਟਰ ਲੰਬੇ ਇਸ ਏਵਰ ਗਿਵੇਨ ਦੀ ਦਿਸ਼ਾ ਨੂੰ 80 ਫੀਸਦ ਤੱਕ ਠੀਕ ਕਰ ਲਿਆ ਗਿਆ ਹੈ। ਉਨ੍ਹਾਂ ਮੁਤਾਬਕ ਇੱਕ ਇਸ ਸਮੁੰਦਰੀ ਬੇੜੇ ਦੇ ਸੰਚਾਲਨ ਕਰਨ ਦੀ ਕੰਮ ਸੋਮਵਾਰ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ-
ਇਸ ਜਹਾਜ਼ ਨੇ ਦੁਨੀਆਂ ਦੇ ਸਭ ਤੋਂ ਮਸਰੂਫ਼ ਮਾਰਗ ਜਲ ਮਾਰਗ ਨੂੰ ਰੋਕਿਆ ਹੋਇਆ ਸੀ ਅਤੇ ਹੁਣ ਆਸ ਕੀਤੀ ਜਾ ਰਹੀ ਹੈ ਅਗਲੇ ਕੁਝ ਘੰਟਿਆਂ ਅੰਦਰ ਰਸਤਾ ਖੁੱਲ੍ਹ ਜਾਵੇਗਾ। ਇਸ ਮਾਰਗ ਉੱਤੇ ਰੋਜ਼ਾਨਾ ਕਰੀਬ 9.6 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ।
ਇਸੇ ਦੌਰਾਨ ਖ਼ਬਰ ਏਜੰਸੀ ਰਾਇਟਰਜ਼ ਨੇ ਇੰਚਕੈਪ ਸ਼ਿਪਿੰਗ ਸਰਵਿਸਿਜ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਰੀਬ ਇੱਕ ਹਫ਼ਤੇ ਤੋਂ ਸਵੇਜ਼ ਨਹਿਰ ਵਿਚ ਫਸਿਆ ਇਹ ਵਿਸ਼ਾਲ ਜਹਾਜ਼ ਹੁਣ ਤੈਰਨ ਲੱਗਿਆ ਹੈ ਅਤੇ ਉਸ ਨੂੰ ਚੱਲਣ ਲਾਇਕ ਹਾਲਾਤ ਵਿਚ ਲਿਆਉਣ ਦਾ ਕੰਮ ਜਾਰੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਵਿਸ਼ਵ ਪੱਧਰੀ ਸਮੁੰਦਰੀ ਸੇਵਾਵਾਂ ਦੇਣ ਵਾਲੀ ਕੰਪਨੀ ਇੰਚਕੈਪ ਨੇ ਆਪਣੇ ਟਵਿੱਟਰ ਉੱਤੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ 4.30 ਮਿੰਟ ਉੱਤੇ ਜਹਾਜ਼ ਤੈਰਨ ਲੱਗ ਪਿਆ। ਹੁਣ ਇਸ ਨੂੰ ਪੂਰੀ ਤਰ੍ਹਾਂ ਚਲਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
400 ਮੀਟਰ ਲੰਬ ਐਵਰ ਗਿਵਨ ਜਹਾਜ਼ ਮੰਗਲਵਾਰ ਨੂੰ ਸਮੁੰਦਰੀ ਤੁਫ਼ਾਨ ਦੀ ਜ਼ੋਰਦਾਰ ਲਹਿਰਾਂ ਕਾਰਨ ਨਹਿਰ ਵਿਚ ਤਿਰਛਾ ਹੋਕੇ ਫਸ ਗਿਆ ਸੀ।
ਇਸ ਕਾਰਨ ਯੂਰਪ ਅਤੇ ਏਸ਼ੀਆ ਦੇ ਵਿਚਕਾਰ ਇਸ ਸਭ ਤੋਂ ਤੰਗ ਸਮੁੰਦਰੀ ਰਾਹ ਦੇ ਬੰਦ ਹੋਣ ਕਾਰਨ ਦੋਵੇਂ ਪਾਸੇ ਟ੍ਰੈਫਿਕ ਜਾਮ ਵਾਲੇ ਹਾਲਾਤ ਬਣ ਗਏ ਸਨ।
ਘੱਟੋ ਘਟ 369 ਜਹਾਜ਼ ਨਹਿਰ ਦਾ ਰਸਤਾ ਖੁੱਲਣ ਦਾ ਇੰਤਜ਼ਾਰ ਕਰ ਰਹੇ ਸਨ।

ਤਸਵੀਰ ਸਰੋਤ, EPA
ਸਵੇਜ਼ ਨਹਿਰ ਪ੍ਰਬੰਧਨ ਦੇ ਚੇਅਰਮੈਨ ਓਸਾਮਾ ਰਬੀ ਨੇ ਮਿਸਰ ਦੇ ਐਕਸਟਰਾ ਨਿਊਜ਼ ਨੂੰ ਐਤਵਾਰ ਨੂੰ ਦੱਸਿਆ ਸੀ ਕਿ ਇਸ ਵਿਚ ਕਈ ਮਾਲਵਾਹਕ , ਤੇਲ ਦੇ ਟੈਂਕਰ ਅਤੇ ਏਐਨਜੀ ਜਾਂ ਐਲਪੀਜੀ ਲਿਜਾ ਰਹੇ ਜਹਾਜ਼ ਸ਼ਾਮਲ ਸਨ।
ਸਵੇਜ਼ ਵਿਚ ਟਰਾਂਜ਼ਿਟ ਸੇਵਾਵਾਂ ਦੇਣ ਵਾਲੀ ਮਿਸਰ ਦੀ ਲੇਥ ਏਜੰਸੀ ਨੇ ਟਵੀਟ ਕੀਤਾ ਹੈ ਕਿ ਜਹਾਜ਼ ਅੰਸ਼ਿਕ ਤੌਰ ਉੱਤੇ ਤੈਰਨ ਲੱਗ ਪਿਆ ਹੈ। ਇਸ ਨੂੰ ਬਾਹਰ ਕੱਢਣ ਲੱਗੀ ਹੋਈ ਟੀਮ ਨੇ ਕੰਮ ਹੋਰ ਤੇਜ਼ ਕਰ ਦਿੱਤਾ ਹੈ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਜਹਾਜ਼ ਦੇ ਮੁੜ ਤੈਰਨ ਦੀਆਂ ਰਿਪੋਰਟਾਂ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਆਉਣ ਲੱਗੀ ਹੈ।
ਕੀ ਸੀ ਪੂਰਾ ਮਾਮਲਾ
ਦੁਨੀਆਂ ਦੇ ਸਭ ਤੋਂ ਵਿਅਸਤ ਵਪਾਰਕ ਮਾਰਗਾਂ ਵਿੱਚੋਂ ਇੱਕ ਸਵੇਜ਼ ਦਰਿਆ ਵਿੱਚ ਇਸ ਹਫ਼ਤੇ ਇਤਿਹਾਸਿਕ ਟਰੈਫ਼ਿਕ ਜਾਮ ਲੱਗ ਗਿਆ ਸੀ, ਜਿਸ ਦੌਰਾਨ ਏਵਰਗ੍ਰੀਨ ਬੇੜੇ ਦਾ ਜਹਾਜ਼, ਏਵਰ ਗਿਵੇਨ ਮੰਗਲਵਾਰ ਨੂੰ ਇਥੇ ਫ਼ਸ ਗਿਆ ਸੀ।
ਇਹ ਜਹਾਜ਼ 400 ਮੀਟਰ ਲੰਬਾ ਅਤੇ 60 ਮੀਟਰ ਚੌੜਾ ਸੀ ਜਿਸ ਨੂੰ ਬਾਹਰ ਕੱਢਣ ਲਈ ਅਣਥੱਕ ਮਿਹਨਤ ਕੀਤੀ ਗਈ। ਇਸ ਦਰਿਆ ਦੇ ਦੋਵੇਂ ਪਾਸੇ 300 ਤੋਂ ਵੱਧ ਜਹਾਜ਼ ਫ਼ਸੇ ਹੋਏ ਸਨ ਅਤੇ ਕਈ ਜਹਾਜ਼ਾਂ ਨੂੰ ਮੁੜ ਅਫ਼ਰੀਕਾ ਵੱਲ ਜਾਣਾ ਪਿਆ ਸੀ।
ਜਹਾਜ਼ ਨੂੰ ਕੱਢਣ ਵਿੱਚ ਕੀ ਸਨ ਔਖਿਆਈਆਂ
ਖ਼ਬਰ ਏਜੰਸੀ ਰਾਇਟਰਜ਼ ਨੇ ਸੂਤਰਾਂ ਦੇ ਹਾਵਲੇ ਤੋਂ ਜਹਾਜ਼ ਕੱਢਣ ਵਿੱਚ ਆ ਰਹੀਆਂ ਔਖਿਆਈਆਂ ਬਾਰੇ ਦੱਸਿਆ ਕਿ ਜਹਾਜ਼ ਦੇ ਹੇਠਾਂ ਬਹੁਤ ਸਾਰੀਆਂ ਚਟਾਨਾਂ ਹੋਣ ਦਾ ਪਤਾ ਲੱਗਿਆ ਸੀ।

ਤਸਵੀਰ ਸਰੋਤ, EPA
ਜਨਰਲ ਰਬੀ ਨੇ ਕਿਹਾ ਸੀ ਕਿ ਰਾਸ਼ਟਰਪਤੀ ਸੀਸੀ ਨੇ ਜਹਾਜ਼ ਦੇ 18,300 ਕੰਟੇਨਰਾਂ ਵਿੱਚੋਂ ਕੁਝ ਨੂੰ ਹਟਾਉਣ ਦਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਸਨ। ਇਸ ਬਾਰੇ ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਆਸ ਹੈ ਕਿ ਅਜਿਹਾ ਕਰਨ ਦੀ ਲੋੜ ਨਹੀਂ ਪਵੇਗੀ।
ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ 400 ਮੀਟਰ ਲੰਬੇ (1300 ਫ਼ੁੱਟ), ਦੋ ਲੱਖ ਟਨ ਭਾਰਾ ਇਹ ਜਹਾਜ਼ ਸਵੇਜ਼ ਦਰਿਆ ਵਿੱਚੋਂ ਗੁਜ਼ਰ ਰਿਹਾ ਸੀ।
ਪਰ ਉਸੇ ਸਮੇਂ ਹਵਾ ਚੱਲਣ ਨਾਲ ਜਹਾਜ਼ ਆਪਣਾ ਕਾਬੂ ਗਵਾ ਬੈਠਾ, ਰੇਤਲੇ ਤੁਫ਼ਾਨ ਕਾਰਨ ਵਿਜ਼ੀਬਿਵਟੀ 'ਤੇ ਅਸਰ ਪੈਣ ਕਾਰਨ ਇਹ ਜਹਾਜ਼ ਸਵੇਜ਼ ਦਰਿਆ ਵਿੱਚ ਫ਼ਸ ਗਿਆ ਸੀ। ਬਾਅਦ ਵਿੱਚ ਸ਼ਨਿੱਚਰਵਾਰ ਨੂੰ ਜਨਰਲ ਰਬੀ ਨੇ ਕਿਹਾ ਸੀ ਕਿ ਜਹਾਜ਼ ਦੇ ਫ਼ੱਸਣ ਪਿੱਛੇ 'ਮੌਸਮ ਮੁੱਖ ਕਾਰਨ ਨਹੀਂ' ਸੀ।
ਕਰੂ ਦੇ ਭਾਰਤੀ ਮੈਂਬਰ ਸੁਰੱਖਿਅਤ
ਸਾਰੇ ਕਰੂ ਮੈਂਬਰ ਜੋ ਕਿ ਭਾਰਤੀ ਸਨ ,ਨੂੰ ਕੰਪਨੀ ਦੁਆਰਾ ਸੁਰੱਖਿਅਤ ਦੱਸਿਆ ਗਿਆ।
ਇਸ ਜਹਾਜ਼ ਨੂੰ ਚਲਾਉਣ ਵਾਲੀ ਇੱਕ ਤਾਇਵਾਨੀ ਕੰਪਨੀ ਨੇ ਦੱਸਿਆ ਕਿ ਇਸ ਜਹਾਜ਼ ਨੂੰ ਚਲਾਉਣ ਵਾਲੇ 25 ਮੈਂਬਰ ਭਾਰਤੀ ਸਨ ਤੇ ਨਾਲ ਹੀ ਕੰਪਨੀ ਨੇ ਉਨ੍ਹਾਂ ਦੇ ਸੁਰੱਖਿਅਤ ਹੋਣ ਦੀ ਗੱਲ ਵੀ ਆਖੀ ਸੀ।
ਬਰਨਹਾਰਡ ਸ਼ੁਲਟ ਸ਼ਿਪਮੈਨੇਜਮੈਂਟ ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ, "ਕਰੂ ਦੇ ਸਾਰੇ 25 ਮੈਂਬਰ ਸੁਰੱਖਿਅਤ ਹਨ, ਉਨ੍ਹਾਂ ਦੀ ਸਿਹਤ ਵੀ ਚੰਗੀ ਹੈ ਤੇ ਉਨ੍ਹਾਂ ਦਾ ਉਤਸ਼ਾਹ ਵੀ ਬਰਕਰਾਰ ਹੈ।
ਕਰੂ ਦੇ ਸਾਰੇ ਮੈਂਬਰ ਭਾਰਤੀ ਹਨ ਅਤੇ ਜ਼ਹਾਜ਼ ਵਿੱਚ ਹੀ ਹਨ। ਉਹ ਸਾਰੇ ਪੱਖਾਂ ਦੇ ਨਾਲ ਫ਼ਸੇ ਹੋਏ ਜਹਾਜ਼ ਨੂੰ ਬਾਹਰ ਕੱਢਣ ਲਈ ਕੰਮ ਕਰ ਰਹੇ ਹਨ।
ਮਾਸਟਰ ਅਤੇ ਚਾਲਕ ਦਲ ਦੀ ਸਖ਼ਤ ਮਿਹਨਤ ਅਤੇ ਪੇਸ਼ੇਵਰ ਰਵੱਈਆ ਤਾਰੀਫ਼ ਕਰਨ ਯੋਗ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












