ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਛਾਤੀ ਦਾ ਇਨਫੈਕਸ਼ਨ, ਬਠਿੰਡਾ ਦੇ ਨਿੱਜੀ ਹਸਪਤਾਲ ’ਚ ਭਰਤੀ- ਅਹਿਮ ਖ਼ਬਰਾਂ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ।
ਇਸ ਸਬੰਧ ਵਿਚ ਜਦੋਂ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕੌਮੀ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਉਗਰਾਹਾਂ ਛਾਤੀ ਦੀ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਏ ਹਨ ਅਤੇ ਉਹ ਹੁਣ ਤੰਦਰੁਸਤ ਹਨ।
ਹਸਪਤਾਲ ਪ੍ਰਸ਼ਾਸਨ ਨਾਲ ਅਜੇ ਗੱਲ ਨਹੀਂ ਹੋ ਸਕੀ ਹੈ ਤੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੁਖਦੇਵ ਸਿੰਘ ਕੋਕਰੀ ਨੇ ਇਹ ਖਾਰਿਜ ਕੀਤਾ ਹੈ ਕਿ ਜੋਗਿੰਦਰ ਸਿੰਘ ਉਗਰਾਹਾਂ ਨੂੰ ਕੋਰੋਨਾ ਹੈ। ਉਨ੍ਹਾਂ ਕਿਹਾ ਕਿ ਉਹ ਛਾਤੀ ਦੇ ਇਲਾਜ ਲਈ ਹਸਪਤਾਲ ਵਿੱਚ ਬੀਤੇ 5 ਦਿਨਾਂ ਤੋਂ ਭਰਤੀ ਸਨ ਤੇ ਉਨ੍ਹਾਂ ਦੀ ਸਿਹਤ ਵਿੱਚ ਹੁਣ ਸੁਧਾਰ ਹੈ।
ਇਹ ਵੀ ਪੜ੍ਹੋ:
ਭਾਰਤ ਕੋਈ ਧਰਮਸ਼ਾਲਾ ਨਹੀਂ ਹੈ-ਅਨਿਲ ਵਿਜ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਹਰਿਆਣਾ ਵਿੱਚ ਰੋਹਿੰਗਿਆ ਮੁਸਲਮਾਨਾਂ ਦੇ ਮੁੜ ਵਸਣ ਬਾਰੇ ਕਿਹਾ, "ਉਨ੍ਹਾਂ ਬਾਰੇ ਜਾਣਕਾਰੀ ਇਕੱਠਾ ਕੀਤੀ ਜਾ ਰਹੀ ਹੈ, ਅੱਗੇ ਕਾਰਵਾਈ ਕੀਤੀ ਜਾਵੇਗੀ।"

ਤਸਵੀਰ ਸਰੋਤ, Facebook
"ਨਿਸ਼ਚਿਤ ਤੌਰ 'ਤੇ ਭਾਰਤ ਧਰਮਸ਼ਾਲਾ ਤਾਂ ਹੈ ਨਹੀਂ ਹੈ ਕਿ ਜਿਸ ਦਾ ਦਿਲ ਕਰੇ ਉਹ ਇੱਥੇ ਆ ਕੇ ਰੁੱਕ ਜਾਵੇ ਅਤੇ ਠਹਿਰਨ ਲੱਗ ਜਾਵੇ। ਉਸ ਦਾ ਅਸੀਂ ਇੰਤਜ਼ਾਮ ਕਰਨਗੇ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
'ਭਾਜਪਾ ਨੂੰ ਚਲਦਾ ਕਰੋ, ਸਾਨੂੰ ਭਾਜਪਾ ਨਹੀਂ ਚਾਹੀਦੀ'
ਪੱਛਮੀ ਬੰਗਾਲ ਦੇ ਪੂਰਬ-ਮੇਦਿਨੀਪੁਰ ਵਿਧਾਨ ਸਭਾ ਖੇਤਰ ਦੀ ਇੱਕ ਚੁਣਾਵੀਂ ਜਨ ਸਭਾ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, "ਗੱਦਾਰ ਅਤੇ ਮੀਰ ਜਾਫ਼ਰ ਹੁਣ ਭਾਜਪਾ ਦੇ ਉਮੀਦਵਾਰ ਬਣੇ ਹਨ।"
ਮੰਨਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦਾ ਨਿਸ਼ਾਨਾ ਇੱਥੇ ਸ਼ੁਭੇਂਦਰੂ ਅਧਿਕਾਰੀ 'ਤੇ ਸਨ।
ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਭਾਜਪਾ ਨੂੰ ਚਲਦਾ ਕਰੋ, ਸਾਨੂੰ ਭਾਜਪਾ ਨਹੀਂ ਚਾਹੀਦੀ। ਅਸੀਂ ਮੋਦੀ ਦਾ ਚਿਹਰਾ ਵੀ ਨਹੀਂ ਦੇਖਣਾ ਚਾਹੁੰਦੇ ਹਨ। ਸਾਨੂੰਨ ਦੰਗੇ, ਲੁੱਟ, ਦੁਰਯੋਦਨ, ਦੁਸ਼ਾਸਨ ਅਤੇ ਮੀਰ ਜਾਫ਼ਰ ਨਹੀਂ ਚਾਹੀਦੇ।"
ਮਮਤਾ ਬੈਨਰਜੀ ਨੇ ਇਸ ਸਭਾ ਵਿੱਚ ਐਲਾਨ ਕੀਤਾ ਕਿ ਦੁਬਾਰਾ ਸੱਤਾ ਵਿੱਚ ਆਉਣ 'ਤੇ ਪ੍ਰਦੇਸ਼ ਵਿੱਚ ਅਧਿਆਪਕਾਂ ਦੀ ਤਾਦਾਦ ਦੁਗਣੀ ਕੀਤੀ ਜਾਵੇਗੀ।

ਤਸਵੀਰ ਸਰੋਤ, EPA
ਇਸ ਤੋਂ ਪਹਿਲਾ, ਮਿਦਨਾਪੁਰ ਦੀ ਇੱਕ ਰੈਲੀ ਵਿੱਚ ਭਾਜਪਾ ਨੇਤਾ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੀਦੀ (ਮਮਤਾ ਬੈਨਰਜੀ) ਵਿੱਚ 'ਡੀ' ਦੇ ਮਤਲਬ 'ਡਿਕਟੇਟਰ' ਯਾਨਿ ਤਾਨਾਸ਼ਾਹ ਦੱਸਿਆ ਸੀ।
ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਲੋਕਾਂ ਵਿੱਚ ਡਰ ਬੈਠ ਰਿਹਾ ਹੈ ਅਤੇ ਅੰਗਰੇਜ਼ਾਂ ਵਾਂਗ ਪੱਛਮੀ ਬੰਗਾਲ ਵਿੱਚ ਹਿੰਦੂਆਂ ਅਤੇ ਮੁਸਲਾਮਾਨਾਂ ਵਿਚਾਲੇ ਵੰਡੀ ਪਾ ਰਹੀ ਹੈ।
ਉਨ੍ਹਾਂ ਨੇ ਕਿਹਾ, "ਟੀਐੱਮਸੀ ਦਾ ਮਤਲਬ ਹੈ, ਟੇਰਰ, ਮਰਡਰ ਅਤੇ ਕਰਪਸ਼ਨ ਪਰ ਮੈਂ ਟੀਐੱਮਸੀ ਦੇ ਗੁੰਡਿਆਂ ਨੂੰ ਇਹ ਦੱਸ ਦੇਣਾ ਚਾਹੁੰਦਾ ਹੈ ਕਿ 2 ਮਈ ਨੂੰ ਦੀਦੀ ਜਾ ਰਹੀ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ। ਕਿਸੇ ਨੂੰ ਛੱਡਿਆ ਨਹੀਂ ਜਾਵੇਗਾ। ਭਾਜਪਾ ਇਸ ਜੰਗਲ ਰਾਜ ਨੂੰ ਚੱਲਣ ਨਹੀਂ ਦੇਗੀ।"
ਰਾਹੁਲ ਗਾਂਧੀ ਨੇ ਸਾਧਿਆ ਪੀਐੱਮ 'ਤੇ ਨਿਸ਼ਾਨਾ
ਡਿਬਰੂਗੜ੍ਹ ਵਿੱਚ ਕਾਂਗਰਸ ਰਾਹੁਲ ਗਾਂਧੀ ਨੇ ਕਿਹਾ ਕਿ ਪੀਐੱਮ 'ਮੇਕ ਇਨ ਇੰਡੀਆ' ਦੀ ਗੱਲ ਕਰਦੇ ਹਨ ਪਰ ਜੇਕਰ ਤੁਸੀਂ ਮੌਬਾਈਲ ਫੋਨ, ਸ਼ਰਟਾਂ, ਤੁਸੀਂ ਉਨ੍ਹਾਂ 'ਤੇ ਮੇਡ ਇਨ ਇੰਡੀਆ ਅਤੇ ਮੇਡ ਇਨ ਅਸਮ ਦੀ ਬਜਾਇ 'ਮੇਡ ਇਨ ਇੰਡੀਆ' ਲਿਖਿਆ ਦੇਖ ਸਕਦੇ ਹੋ।
ਉਨ੍ਹਾਂ ਨੇ ਕਿਹਾ, "ਪਰ ਅਸੀਂ ਮੇਡ ਇੰਡੀਆ ਅਤੇ ਅਸਮ ਦੇਖਣਾ ਚਾਹੁੰਦੇ ਹਾਂ। ਅਜਿਹਾ ਭਾਜਪਾ ਵੱਲੋਂ ਨਹੀਂ ਹੋ ਸਕਦਾ ਕਿਉਂਕਿ ਸਿਰਫ਼ ਕਾਰੋਬਾਰੀਆਂ ਲਈ ਕੰਮ ਕਰਦੇ ਹਨ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਤੀਰਥ ਸਿੰਘ ਰਾਵਤ ਦੇ 'ਫ਼ਟੀ ਜੀਂਸ' ਵਾਲੇ ਬਿਆਨ ਬਾਰੇ ਉਨ੍ਹਾਂ ਦੀ ਪਤਨੀ ਨੇ ਕੀ ਕਿਹਾ
ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੇ 'ਫਟੀ ਜੀਂਸ' ਵਾਲੇ ਬਿਆਨ ਦੇ ਮਾਮਲੇ ਵਿੱਚ ਉਨ੍ਹਾਂ ਦੀ ਪਤਨੀ ਪ੍ਰੋਫ਼ੈਸਰ ਰਸ਼ਮੀ ਤਿਆਗੀ ਰਾਵਤ ਦੇ ਬਚਾਅ ਲਈ ਅੱਗੇ ਆਏ ਹਨ।

ਤਸਵੀਰ ਸਰੋਤ, TIRATH SINGH RAWAT
ਉਨ੍ਹਾਂ ਦਾ ਕਹਿਣਾ ਹੈ ਕਿ ਤੀਰਥ ਸਿੰਘ ਰਾਵਤ ਦੇ ਬਿਆਨ ਨੂੰ ਪੂਰੇ ਪ੍ਰੰਸਗ ਵਿੱਚ ਨਹੀਂ ਪੇਸ਼ ਕੀਤਾ ਜਾ ਰਿਹਾ।
ਰਸ਼ਮੀ ਤਿਆਗੀ ਦੇ ਮੁਤਾਬਕ, ਤੀਰਥ ਸਿੰਘ ਰਾਵਤ ਕਹਿਣਾ ਚਾਹੁੰਦੇ ਸਨ ਕਿ ਲੋਕ ਅੱਖਾਂ ਬੰਦ ਕਰ ਕੇ ਪੱਛਮੀ ਸੱਭਿਅਤਾ ਦੀ ਨਕਲ ਕਰ ਰਹੇ ਹਨ ਅਤੇ ਆਪਣਾ ਸੱਭਿਆਚਾਰ ਭੁਲਦੇ ਜਾ ਰਹੇ ਹਨ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ,"ਸੱਭਿਆਚਾਰ ਦੀ ਰਾਖੀ ਕਰਨ ਵਿੱਚ ਔਰਤਾਂ ਦੀ ਕਿੰਨੀ ਵੱਡੀ ਭੂਮਿਕਾ ਹੈ, ਉਹ ਇਸ ਵਿਸ਼ੇ 'ਤੇ ਬੋਲ ਰਹੇ ਸਨ। ਉਨ੍ਹਾਂ ਨੇ ਕਰੀਬ ਇੱਕ ਘੰਟਾ ਭਾਸ਼ਣ ਦਿੱਤਾ। ਉਸ ਵਿੱਚੋਂ ਸਿਰਫ਼ ਇੱਕ ਹਿੱਸਾ ਲਿਆ ਗਿਆ, ਜਿੱਥੇ ਉਹ ਇੱਕ ਮਿਸਾਲ ਦਿੰਦੇ ਹਨ। ਉਨ੍ਹਾਂ ਨੇ ਹੋਰ ਕੀ ਕਿਹਾ, ਇਸ ਉੱਪਰ ਕਿਸੇ ਨੇ ਗੱਲ ਨਹੀਂ ਕੀਤੀ। ਕੀ ਉਨ੍ਹਾਂ ਨੇ ਸਿਰਫ਼ ਜੀਂਸ 'ਤੇ ਹੀ ਗੱਲ ਕੀਤੀ ਸੀ"
ਤੀਰਥ ਸਿੰਘ ਰਾਵਤ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ, "ਇੱਕ ਵਾਰ ਜਹਾਜ਼ ਵਿੱਚ ਜਦੋਂ ਬੈਠਿਆ ਤਾਂ ਮੇਰੇ ਨਾਲ ਇੱਕ ਭੈਣਜੀ ਬੈਠੀ ਹੋਈ ਸੀ। ਮੈਂ ਉਨ੍ਹਾਂ ਨੂੰ ਦੇਖਿਆ ਤਾਂ ਹੇਠਾਂ ਗਮਬੂਟ ਸਨ। ਜਦੋਂ ਹੋਰ ਉਪਰ ਦੇਖਿਆਂ ਤਾਂ ਗੋਡੇ ਫਟੇ ਹੋਏ ਸੀ (ਜੀਂਸ) ਦੇ। ਹੱਥ ਦੇਖੇ ਤਾਂ ਕਈ ਕੜੇ ਸਨ।"

ਰਾਵਤ ਨੇ ਕਿਹਾ ਸੀ, "ਜਦੋਂ ਗੋਡੇ ਦੇਖੇ ਅਤੇ ਦੋ ਬੱਚੇ ਨਾਲ ਦਿਖੇ ਤਾਂ ਮੇਰੇ ਪੁੱਛਣ 'ਤੇ ਪਤਾ ਲੱਗਾ ਕਿ ਪਤੀ ਜੇਐੱਨਯੂ ਵਿੱਚ ਪ੍ਰੋਫੈਸਰ ਹੈ ਅਤੇ ਉਹ ਖ਼ੁਦ ਕੋਈ ਐੱਨਜੀਓ ਚਲਾਉਂਦੀ ਹੈ। ਜੋ ਐੱਨਜੀਓ ਚਲਾਉਂਦੀ ਹੈ, ਉਨ੍ਹਾਂ ਦੇ ਗੋਡੇ ਦਿਖਦੇ ਹਨ। ਸਮਾਜ ਵਿਚਾਲੇ ਜਾਂਦੇ ਹੈ, ਬੱਚੇ ਨਾਲ ਹਨ। ਕੀ ਸੰਸਕਾਰ ਦੇਵੇਗੀ?"
ਰਾਵਤ ਦੇ ਇਸ ਬਿਆਨ ਦੀ ਕਾਫ਼ੀ ਆਲੋਚਨਾ ਹੋਈ ਸੀ। ਉਨ੍ਹਾਂ ਦੇ ਬਿਆਨ ਨੂੰ ਨਾ ਸਿਰਫ਼ ਵਿਰੋਧੀ ਧਿਰ ਸਗੋਂ ਸੋਸ਼ਲ ਮੀਡੀਆ ਉੱਪਰ ਵੀ ਲੋਕਾਂ ਨੇ ਇਸ ਨੂੰ "ਦਮਨਕਾਰੀ" ਦੱਸਿਆ ਸੀ।

ਰਸ਼ਮੀ ਤਿਆਗੀ ਰਾਵਤ ਨੇ ਕਿਹਾ," ਮੇਰੇ ਪਤੀ ਕਹਿਣਾ ਚਾਹੁੰਦੇ ਸਨ ਕਿ ਸਥਾਨਕ ਭੋਜਨ ਅਤੇ ਪਹਿਰਾਵੇ ਨੂੰ ਉਤਾਸ਼ਾਹਿਤ ਕਰਨ ਦੀ ਲੋੜ ਹੈ ਅਤੇ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਬਚਾਈਏ।"
ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਤੀ ਤੀਰਥ ਸਿੰਘ ਰਾਵਤ ਔਰਤਾਂ ਦੇ ਸਮਲਿਆਂ ਦੇ ਵੱਡੇ ਹਮਾਇਤੀ ਰਹੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












