ਮੁੱਖ ਮੰਤਰੀ ਨੇ ਪੇਸ਼ ਕੀਤਾ 4 ਸਾਲਾ ਦਾ ਰਿਪੋਰਟ ਕਾਰਡ, ਅਕਾਲੀ ਦਲ ਨੇ ਕਿਹਾ ਵਾਅਦਿਆਂ ਤੋਂ ਮੁਕਰੀ ਸਰਕਾਰ

ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, captain amarinder singh/twitter

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਮੌਕੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ 4 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ।

ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜੇ ਇਹ ਲਾਗੂ ਹੋ ਗਏ ਤਾਂ ਕਿਸਾਨੀ ਵਿੱਚ ਤਾਬਹੀ ਆ ਜਾਵੇਗੀ, ਖੇਤੀ ਵਿੱਚ ਬਰਬਾਦੀ ਆ ਜਵੇਗੀ।

ਉਨ੍ਹਾਂ ਨੇ ਕਿਹਾ, “ਅਸੀਂ ਕੇਂਦਰ ਸਰਕਾਰ ਦੇ ਤਿੰਨਾਂ ਕਾਨੂੰਨਾਂ ਦੇ ਬਿਲਕੁਲ ਖ਼ਿਲਾਫ਼ ਹਾਂ। ਅਸੀਂ ਵਿਧਾਨ ਸਭਾ ਦਾ ਖ਼ਾਸ ਇਜਲਾਸ ਸੱਦ ਕੇ ਆਪਣੇ ਕਾਨੂੰਨ ਲਿਆਂਦੇ, ਪਾਸ ਕੀਤੇ।”

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਾਰਾ ਕੁਝ ਸਰਬਸੰਮਤੀ ਨਾਲ ਹੋਇਆ ਸੀ ਅਤੇ ਵਿਧਾਨ ਸਭਾ ਵੱਲੋਂ “ਪਾਸ ਕੀਤੇ ਕਾਨੂੰਨ ਅਸੀਂ ਗਵਰਨਰ ਨੂੰ ਦੇ ਕੇ ਆਏ ਬਾਅਦ ਵਿੱਚ ਇਹ ਲੋਕ ਸਿਆਸਤ ਖੇਡਣ ਲੱਗੇ।”

1967 ਵਿੱਚ ਹਰਾ ਇਨਕਲਾਬ ਆਇਆ ਆੜ੍ਹਤੀਆਂ ਪ੍ਰਣਾਲੀ ਉਸ ਤੋਂ ਪੁਰਾਣੀ ਹੈ। ਕਿਸਾਨ ਪੈਸੇ ਦੀ ਲੋੜ ਲਈ ਮੁੰਬਈ ਵਿੱਚ ਕਿੱਥੇ ਕਾਰਪੋਰੇਟ ਕੋਲ ਜਾਵੇਗਾ।

ਪਤਾ ਨਹੀਂ ਸਰਕਾਰ ਕਿਉਂ ਇਸ ਨੂੰ ਛੇੜਨਾ ਚਾਹੁੰਦੀ ਹੈ।

ਨਸ਼ਿਆਂ ਦੇ ਖ਼ਾਤਮੇ 'ਤੇ ਕੀ ਬੋਲੇ

ਮੈਂ ਦਮਦਮਾ ਸਾਹਿਬ ਵੱਲ ਗੁਟਕਾ ਚੁੱਕ ਕੇ ਇਹ ਵਾਅਦਾ ਕੀਤਾ ਸੀ ਕਿ ਮੈਂ ਨਸ਼ਿਆਂ ਦਾ ਲੱਕ ਤੋੜਾਂਗਾ। ਇਹ ਕਦੇ ਨਹੀਂ ਸੀ ਕਿਹਾ ਕਿ ਡਰੱਗ ਗਾਇਬ ਹੀ ਕਰ ਦਿਆਂਗੇ।

ਹੁਣ ਲੋਕ ਸ਼ਰਾਬ ਬਾਰੇ ਵੀ ਇਸ ਵਿੱਚ ਜੋੜਨ ਲੱਗ ਪਏ ਹਨ।

ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਸਾਰਿਆਂ ਖ਼ਿਲਾਫ਼ ਚਾਰਜਸ਼ੀਟ ਹੋ ਚੁੱਕੀ ਹੈ, ਪਰ ਸਾਡੀ ਨਿਆਂਇਕ ਪ੍ਰਣਾਲੀ ਸੁਸਤ ਹੋਣ ਕਾਰਨ ਦੇਰੀ ਹੋ ਰਹੀ ਹੈ।

ਬਰਗਾੜੀ ਮਾਮਲੇ 'ਤੇ ਕੀ ਕਿਹਾ

ਬਰਗਾੜੀ ਦਾ ਮਾਮਲਾ ਖ਼ਾਤਮੇ ਵੱਲ ਵਧ ਰਿਹਾ ਹੈ। ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਉੱਪਰ ਚਲਾਨ ਪੇਸ਼ ਹੋ ਚੁੱਕੇ ਹਨ।

ਬਰਗਾੜੀ ਵਿੱਚ ਸੀਨੀਅਰ ਸਿਆਸਤਦਾਨ ਦੇ ਨਾਂਅ ਬਾਰੇ ਉਨ੍ਹਾਂ ਨੇ ਕਿਹਾ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹ ਜੋ ਠੀਕ ਸਮਝਣਗੇ ਕਰਨਗੇ। ਭਾਵੇਂ ਕਿਸੇ ਦਾ ਵੀ ਨਾਂਅ ਆਵੇ ਕਾਰਵਾਈ ਕਰਾਂਗੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਿੱਧੂ ਨਾਲ ਬੈਠਕ 'ਤੇ ਕੀ ਬੋਲੇ

ਸਾਰੇ ਨਵਜੋਤ ਨੂੰ ਪਿਆਰ ਕਰਦੇ ਹਨ, ਸਾਡੀ ਟੀਮ ਵਿੱਚ ਸਾਰੇ ਮੈਂ ਉਨ੍ਹਾਂ ਨੂੰ ਦੋ ਸਾਲ ਦੀ ਉਮਰ ਤੋਂ ਜਾਣਦਾ ਹਾਂ।

ਸਾਡੀ ਬਹੁਤ ਵਧੀਆ ਬੈਠਕ ਹੋਈ। ਕਾਫ਼ੀ ਦੇਰ ਉੱਥੇ ਰਹੇ। ਮੈਨੂੰ ਉਮੀਦ ਹੈ ਉਹ ਛੇਤੀ ਹੀ ਸਾਡੀ ਟੀਮ ਦਾ ਹਿੱਸਾ ਬਣਨਗੇ।

ਕੋਰੋਨਾ ਅਤੇ ਕੌਮੀ ਸੁਰੱਖਿਆ

ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਸਰਕਾਰ ਵੱਲੋਂ ਰਾਤ ਦਾ ਕਰਫ਼ਿਊ ਹੁਣ 11 ਵਜੇ ਦੀ ਥਾਂ ਰਾਤ 9 ਵਜੇ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ ਜੋ ਕਿ ਸਵੇਰੇ 5 ਵਜੇ ਤੱਕ ਲਾਗੂ ਰਿਹਾ ਕਰੇਗਾ।

ਉਨ੍ਹਾਂ ਨੇ ਦੱਸਿਆ ਕਿ ਲੁਧਿਆਣਾ, ਜਲੰਧਰ, ਪਟਿਆਲਾ, ਕਪੂਰਥਲਾ, ਰੋਪੜ, ਮੋਹਾਲੀ, ਹੁਸ਼ਿਆਰਪੁਰ ਵਿੱਚ ਕੇਸ ਸੌ ਤੋਂ ਉੱਪਰ ਹੋ ਗਏ ਹਨ।

ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ। ਉਸ ਸਮੇਂ ਤੋਂ ਪਾਕਿਸਤਾਨ ਵਾਲੇ ਪਾਸੇ ਤੋਂ ਆਉਣ ਵਾਲੇ ਡਰੋਨਾਂ ਦੀ ਗਿਣਤੀ ਵਧੀ ਹੈ।

ਹਰ ਡਰੋਨ ਨਾਲ 5 ਪਿਸਟਲਾਂ ਜਿਨ੍ਹਾਂ ਦੇ ਨਾਲ ਦਸ-ਦਸ ਕਾਰਤੂਸਾਂ ਵਾਲੀਆਂ ਦੋ ਮੈਗਜ਼ੀਨਾਂ ਹਨ, ਹੈਰੋਇਨ ਅਤੇ ਜਾਅਲੀ ਕਰੰਸੀ ਭਾਰਤ ਵਿੱਚ ਭੇਜੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਬਹੁਤ ਕੁਝ ਫੜਿਆ ਗਿਆ ਹੈ ਪਰ ਅਸਲ ਚਿੰਤਾ ਦਾ ਵਿਸ਼ਾ ਉਹ ਜੋ ਫੜਿਆ ਨਹੀਂ ਗਿਆ ਕਿ ਉਹ ਕਿੱਥੇ ਹੈ।

ਪੰਜਾਬ ਵਿੱਚ ਕਿਸੇ ਵੀ ਕਿਸਮ ਦੀ ਦਹਿਸ਼ਤਗਰਦੀ ਸਹਿਣ ਨਹੀਂ ਕੀਤੀ ਜਾਵੇਗੀ ਤੇ ਸਖ਼ਤੀ ਨਾਲ ਨਜਿੱਠਾਂਗੇ।

ਮੇਰਾ 600 ਕਿੱਲੋਮੀਟਰ ਲੰਬਾ ਬਾਰਡਰ ਹੈ। ਜਿਸ ਦੀ ਅਸੀਂ ਰਾਖੀ ਕਰਾਂਗੇ।

ਕੈਪਟਨ ਅਮਰਿੰਦਰ ਸਿੰਘ ਦੇ ਰਿਪੋਰਟ ਕਾਰਡ 'ਤੇ ਅਕਾਲੀ ਦਲ ਦੀ ਪ੍ਰਤੀਕਿਰਿਆ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਮੌਕੇ 4 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ

ਅਕਾਲੀ ਦੇ ਬੁਲਾਰੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਅੱਜ 4 ਸਾਲਾ ਬਾਅਦ ਇਸ ਗੱਲ ਤੋਂ ਮੁਕਰ ਗਏ ਸਹੁੰ ਕਿਸ ਗੱਲ ਦੀ ਖਾਦੀ ਸੀ।

ਡਾ. ਦਲਜੀਤ ਸਿੰਘ ਚੀਮਾ

ਤਸਵੀਰ ਸਰੋਤ, FB/SAD

ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਆਪ ਮੰਨਦੇ ਮੰਨਦੇ ਹਨ ਜੋ ਵਾਅਦੇ ਉਨ੍ਹਾਂ ਨੇ ਗੁਟਕਾ ਸਾਹਿਬ ਨੂੰ ਫੜ੍ਹ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਨੇ ਨਸ਼ਿਆਂ ਦੀ ਗੱਲ ਕੀਤੀ ਨੌਕਰੀਆਂ ਦੀ ਤਾਂ ਕੋਈ ਗੱਲ ਹੀ ਨਹੀਂ ਸੀ।

ਡਾ. ਚੀਮਾ ਨੇ ਕਿਹਾ, "ਮੁੱਖ ਮੰਤਰੀ ਨੇ ਆਪਣੀ ਸਿਹਤ ਦਾ ਤਾਂ ਜ਼ਿਕਰ ਕੀਤਾ ਹੈ, ਉਸ ਦੀ ਸਾਨੂੰ ਵੀ ਖੁਸ਼ੀ ਹੋਈ ਹਾ ਪਰ ਸੂਬੇ ਦੀ ਜੋ ਹਾਲਤ ਖ਼ਰਾਬ ਹੋਈ ਉਸ ਦਾ ਜ਼ਿਕਰ ਵੀ ਉਨ੍ਹਾਂ ਨੂੰ ਜ਼ਰੂਰ ਕਰਨਾ ਚਾਹੀਦਾ ਸੀ। ਸੂਬੇ ਦਾ ਜਿਨ੍ਹਾਂ ਬਜਟ ਹੈ ਉਸ ਤੋਂ ਦੁਗਣਾ ਸੂਬੇ 'ਤੇ ਕਰਜ਼ਾ ਹੈ।"

"ਮੁੱਖ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਸੀ ਕਿ ਇੰਨਾ ਕਰਜ਼ਾ ਕਿਉਂ ਲਿਆ ਗਿਆ।"

ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਦੌਰਾਨ ਜਿਹੜੀ ਸ਼ਰਾਬ ਦੀ ਵਿਕਰੀ ਹੋਈ ਉਸ ਦਾ ਪੈਸਾ ਰੈਵੇਨਿਊ ਵਿੱਚ ਕਿਉਂ ਨਹੀਂ ਪਾਇਆ। ਐੱਸਸੀ-ਬੀਸੀ ਦਾ ਬੱਚਿਆਂ ਦਾ ਪੋਸਟ ਗ੍ਰੇਜੂਏਸ਼ਨ ਸਕਾਲਰਸ਼ਿਪ ਹੈ ਦੇ ਘਪਲੇ ਬਾਰੇ ਵੀ ਮੁੱਖ ਮੰਤਰੀ ਚੁੱਪ ਰਹੇ।

"ਕਣਕ ਦੀ ਖਰੀਦ ਨੂੰ ਲੈ ਕੇ ਜਿਹੜੇ ਨਿਯਮ ਸਖ਼ਤ ਕੀਤੇ ਜਾ ਰਹੇ ਹਨ ਉਸ ਬਾਰੇ ਵੀ ਮੁੱਖ ਮੰਤਰੀ ਨੂੰ ਅੱਜ ਬੋਲਣਾ ਚਾਹੀਦਾ ਸੀ ਪਰ ਉਹ ਨਹੀਂ ਬੋਲੇ।"

ਉਨ੍ਹਾਂ ਨੇ ਕਿਹਾ, "ਅੱਜ ਤੁਸੀਂ ਕਹਿ ਰਹੇ ਕੋਰੋਨਾ ਦੇ ਕੇਸ ਵਧ ਰਹੇ ਤੇ ਜਦੋਂ ਸਾਰੀਆਂ ਪਾਰਟੀਆਂ ਨੇ ਕਿਹਾ ਸੀ ਕਿ ਲੋਕਲ ਬਾਡੀ ਚੋਣਾਂ ਨਾਲ ਕਰਵਾਉ ਪਰ ਉਦੋਂ ਸਰਕਾਰ ਨੇ ਇੱਕ ਨਹੀਂ ਸੁਣੀ। ਮੌਤ ਦਰ 3 ਫੀਸਦ ਵੱਧ ਹੈ ਉਸ ਵਾਸਤੇ ਕੀ ਕੀਤਾ ਗਿਆ ਹੈ, ਬਹੁਤੇ ਡਾਕਟਰ ਆਪਣੇ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਤਿਆਰ ਨਹੀਂ ਹੈ, ਇਸ ਦਾ ਜ਼ਿੰਮਾਵਾਰ ਕੌਣ ਹੈ।"

"ਸਰਕਾਰੀ ਹਸਪਤਾਲਾਂ ਦੀ ਇੰਨੀ ਮਾੜੀ ਹਾਲਤ ਹੈ ਕਿ ਕੋਈ ਵੀ ਵੀਆਈਪੀ ਉਸ ਵਿੱਚ ਦਾਖ਼ਲ ਨਹੀਂ ਹੁੰਦਾ।

ਡਾ. ਚੀਮਾ ਨੇ ਕਿਹਾ, "ਅੱਜ ਮੁੱਖ ਮੰਤਰੀ ਨੇ ਸਹੁੰ ਉੱਤੇ ਝੂਠੀ ਸਹੁੰ ਖਾਦੀ ਹੈ, ਇਸ ਕਰਕੇ ਮੁੱਖ ਮੰਤਰੀ ਨੂੰ ਨੈਤਿਕ ਜ਼ਿੰਮੇਵਾਰੀ ਦੇ ਆਧਾਰ 'ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।"

ਕੈਪਟਨ ਦੀ ਪੰਜਾਬ ਸਰਕਾਰ ਦੀਆਂ ਉਪਲਬਧੀਆਂ 'ਥੋਥਾ ਚਣਾ ਬਾਜੇ ਗਨਾ': ਤਰੁਣ ਚੁੱ

ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ 4 ਸਾਲਾ ਦੀਆਂ ਉਪਲਬਧੀਆਂ ਨੂੰ 'ਥੋਥਾ ਚਣਾ ਬਾਜੇ ਗਨਾ' ਦੱਸਿਆ।

ਉਨ੍ਹਾਂ ਨੇ ਕਿਹਾ, "ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਪੈਨਸ਼ਨ, ਹਰ ਘਰ ਵਿੱਚ ਨੌਕਰੀ, ਸਮਾਰਟ ਫੋਨ, ਕੱਚੇ ਕਰਮਚਾਰੀ ਪੱਕਾ ਮਕਾਨ, ਕਿਸਾਨਾਂ ਦਾ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ਼ ਨਹੀਂ ਹੋਇਆ, ਖੁਦਕੁਸ਼ੀਆਂ ਕਰ ਚੁੱਕੇ 1200 ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਕਿਸਾਨਾਂ ਦੀ ਪੈਨਸ਼ਨ ਸਕੀਮ ਸ਼ੁਰੂ ਨਹੀਂ ਹੋਈ, ਕਿਸਾਨਾਂ ਦੀ ਘੱਟੋ-ਘੱਟ ਆਮਦਨੀ ਨਿਸ਼ਚਿਤ ਕਿਉਂ ਨਹੀਂ ਹੋਈ, ਖੇਤੀਹਰ ਮਜ਼ਦੂਰਾਂ ਨੂੰ ਬਣਦਾ ਮੁਆਵਜ਼ਾ ਨਹੀਂ ਮਿਲਿਆ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)