2000 ਦੇ ਨੋਟ ਕਰੰਸੀ ਵਿੱਚੋਂ ਬਾਹਰ ਕਿਉਂ ਹੋ ਰਹੇ, ਕੀ ਇਹ ਬੰਦ ਹੋਣ ਜਾ ਰਹੇ ਹਨ

2000 ਰੁਪਏ ਦਾ ਨੋਟ

ਤਸਵੀਰ ਸਰੋਤ, Barcroft Media

ਤਸਵੀਰ ਕੈਪਸ਼ਨ, ਪਿਛਲੇ ਦੋ ਸਾਲਾਂ ਤੋਂ 2000 ਰੁਪਏ ਦੇ ਨੋਟ ਪਹਿਲਾਂ ਬੈਂਕਾਂ ਦੀਆਂ ਏਟੀਐਮ ਮਸ਼ੀਨਾਂ ਤੋਂ ਗੁਆਚੇ ਅਤੇ ਫ਼ਿਰ ਬੈਂਕਾਂ ਵਿੱਚੋਂ ਵੀ ਕਿਧਰੇ ਚਲੇ ਗਏ
    • ਲੇਖਕ, ਰਜੁਤਾ ਲੁਕਤੁਕੇ
    • ਰੋਲ, ਬੀਬੀਸੀ ਮਰਾਠੀ

ਨਵੰਬਰ 2016 ਵਿੱਚ ਮੋਦੀ ਸਰਕਾਰ ਨੇ ਅਚਾਨਕ 500 ਅਤੇ 1000 ਦੇ ਨੋਟਾਂ 'ਤੇ ਪਾਬੰਦੀ ਲਗਾ ਦਿੱਤੀ ਅਤੇ ਇਨ੍ਹਾਂ ਦੀ ਜਗ੍ਹਾਂ 'ਤੇ ਗੁਲਾਬੀ ਰੰਗ ਦਾ 2000 ਦਾ ਨੋਟ ਲਿਆਦਾਂ ਪਰ ਹੁਣ ਇਹ ਨੋਟ ਵੀ ਹੌਲੀ-ਹੌਲੀ ਮੁਦਰਾਚਲਣ ਵਿੱਚੋਂ ਗੁਆਚ ਰਹੇ ਹਨ। ਅਸੀਂ ਇਸ ਬਾਰੇ ਹੋਰ ਪਤਾ ਕਰਨ ਦੀ ਕੋਸ਼ਿਸ਼ ਕੀਤੀ।

8 ਨਵੰਬਰ, 2016 ਨੂੰ ਰਾਤ 8 ਵਜੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਮੌਜੂਦਾ 500 ਅਤੇ 1000 ਦੇ ਨੋਟਾਂ ਦਾ ਅਗਲੇ ਹੀ ਦਿਨ ਇਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ।

ਉਨ੍ਹਾਂ ਨੇ ਅੱਗੇ ਐਲਾਨ ਕੀਤਾ ਕਿ ਇੰਨਾਂ ਨੋਟਾਂ ਦੇ ਬਦਲੇ ਆਰਬੀਆਈ ਜਲਦ ਹੀ 2000 ਰੁਪਏ ਅਤੇ 500 ਰੁਪਏ ਦੇ ਨੋਟ ਲਿਆਏਗੀ।

ਇਹ ਵੀ ਪੜ੍ਹੋ-

ਉਸ ਵੇਲੇ ਤੋਂ ਹੀ 500 ਦੇ ਨਵੇਂ ਨੋਟ ਚਲਣ ਵਿੱਚ ਹਨ। ਹਾਲਾਂਕਿ ਪਿਛਲੇ ਦੋ ਸਾਲਾਂ ਤੋਂ 2000 ਰੁਪਏ ਦੇ ਨੋਟ ਪਹਿਲਾਂ ਬੈਂਕਾਂ ਦੀਆਂ ਏਟੀਐਮ ਮਸ਼ੀਨਾਂ ਤੋਂ ਗੁਆਚੇ ਅਤੇ ਫ਼ਿਰ ਬੈਂਕਾਂ ਵਿੱਚੋਂ ਵੀ ਕਿਧਰੇ ਚਲੇ ਗਏ।

ਹਾਲ ਹੀ ਵਿੱਚ ਕੇਂਦਰੀ ਰਾਜ ਵਿੱਤ ਮੰਤਰੀ ਅਨੁਰਾਗ ਠਾਕੁਰ ਨੇ ਕੱਲ੍ਹ ਲੋਕ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਇਹ ਸਪੱਸ਼ਟ ਕੀਤਾ ਕਿ "ਆਰਬੀਆਈ ਨੇ ਸਾਲ 2019 ਅਤੇ 2020 ਵਿੱਚ 2000 ਰੁਪਏ ਦੇ ਨੋਟਾਂ ਨੂੰ ਛਪਾਈ ਲਈ ਹੁਕਮ ਜਾਰੀ ਨਹੀਂ ਕੀਤੇ।"

ਇਸ ਨੇ ਲੋਕਾਂ ਨੂੰ ਉਲਝਾ ਦਿੱਤਾ ਹੈ। ਕੀ ਪਹਿਲੇ 500 ਅਤੇ 1000 ਦੇ ਨੋਟਾਂ ਵਾਂਗ ਹੀ ਇਹ ਨੋਟ ਵੀ ਰੱਦ ਹੋ ਗਿਆ ਹੈ? ਅਤੇ ਜੇ ਨੋਟ ਨੂੰ ਰੱਦ ਕੀਤਾ ਜਾਣਾ ਹੈ ਤਾਂ ਕੀ ਇਸ ਨੂੰ ਸਰਕੁਲੇਸ਼ਣ ਵਿੱਚੋਂ ਵੀ ਹਟਾ ਦਿੱਤਾ ਜਾਵੇਗਾ?

ਆਖ਼ਿਰ 2000 ਰੁਪਏ ਦਾ ਨੋਟ ਗਿਆ ਕਿੱਥੇ?

ਪਹਿਲੀ ਗੱਲ ਤਾਂ ਦੋ ਹਜ਼ਾਰ ਦੇ ਨੋਟ ਨੂੰ ਸਰਕੂਲੇਸ਼ਣ ਤੋਂ ਬਾਹਰ ਨਹੀਂ ਕੀਤਾ ਗਿਆ। ਇਸ ਦਾ ਅਰਥ ਇਹ ਹੈ ਕਿ ਜੇ ਤੁਹਾਡੇ ਕੋਲ ਅਜਿਹੇ ਨੋਟ ਹਨ ਤਾਂ ਤੁਸੀਂ ਹਾਲੇ ਵੀ ਇੰਨਾਂ ਦੀ ਵਰਤੋਂ ਕਰ ਸਕਦੇ ਹੋ।

2000 ਰੁਪਏ ਦਾ ਨੋਟ

ਤਸਵੀਰ ਸਰੋਤ, NurPhoto

ਕੇਂਦਰ ਸਰਕਾਰ ਅਤੇ ਆਰਬੀਆਈ ਨੇ ਸਿਰਫ਼ ਇੰਨਾਂ ਨੋਟਾਂ ਦਾ ਚਲਣ ਘਟਾਉਣ ਅਤੇ 500 ਦੇ ਨੋਟਾਂ ਦਾ ਚਲਣ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਹ ਸਰਕਾਰ ਦੀ ਆਰਥਿਕ ਨੀਤੀ ਦਾ ਹਿੱਸਾ ਹੈ।

ਇਸ ਦਾ ਅਰਥ ਹੈ ਕਿ ਜਦੋਂ ਨੋਟਬੰਦੀ ਦਾ ਫ਼ੈਸਲਾ ਲਿਆ ਜਾਂਦਾ ਹੈ ਤਾਂ ਇਹ ਸੁਭਾਵਿਕ ਹੈ ਕਿ ਕੁਝ ਕਰੋੜ ਰੁਪਏ ਅਚਾਨਕ ਸਰਕੁਲੇਸ਼ਣ ਵਿੱਚ ਨਜ਼ਰ ਆਉਣੇ ਬੰਦ ਹੋ ਜਾਣ।

ਅਜਿਹੀ ਸਥਿਤੀ ਵਿੱਚ, ਲੋਕਾਂ ਨੂੰ ਉਨ੍ਹਾਂ ਦੀਆਂ ਆਰਜ਼ੀ ਲੋੜਾਂ ਪੂਰੀਆਂ ਕਰਨ ਲਈ ਅਤੇ ਪੈਸੇ ਨੂੰ ਮੁਦਰਾ ਵਿੱਚ ਲਿਆਉਣ ਲਈ ਵੱਡੇ ਪੱਧਰ 'ਤੇ ਨੋਟ ਬਾਜ਼ਾਰ ਵਿੱਚ ਲਿਆਂਦੇ ਜਾਂਦੇ ਹਨ ਅਤੇ ਬਾਅਦ ਵਿੱਚ ਨੋਟਾਂ ਦੀ ਵੰਡ ਨੂੰ ਪੜਾਵਾਂ ਵਿੱਚ ਰੋਕ ਦਿੱਤਾ ਜਾਂਦਾ ਹੈ।

ਅਰਥ ਸ਼ਾਸਤਰੀ ਵਸੰਤ ਕੁਲਕਰਨੀ ਅਤੇ ਚੰਦਰਸ਼ੇਖਰ ਠਾਕੁਰ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਇਸ ਮਸਲੇ ਨੂੰ ਹੋਰ ਸਪੱਸ਼ਟ ਕੀਤਾ।

ਵਸੰਤ ਕੁਲਕਰਨੀ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਨੋਟਬੰਦੀ ਲਾਗੂ ਹੋਈ, 86 ਫ਼ੀਸਦ ਮੁਦਰਾ 500 ਰੁਪਏ ਅਤੇ 1000 ਰੁਪਏ ਦੇ ਨੋਟਾਂ ਵਿੱਚ ਸੀ। ਇਹ ਨੋਟ ਰਾਤੋ ਰਾਤ ਰੱਦ ਹੋਣ ਵਾਲੇ ਸਨ।"

"ਇਸ ਲਈ ਲੋਕ ਪੈਸਿਆਂ ਤੋਂ ਵਾਂਝੇ ਹੋਣ ਵਾਲੇ ਸਨ। ਉਨ੍ਹਾਂ ਨੂੰ ਛਾਪਣ ਅਤੇ ਵੰਡਣ ਦੀ ਕੀਮਤ ਘੱਟ ਸੀ ਅਤੇ ਫ਼ਿਰ ਹੋਰ ਘੱਟ ਅੰਕਿਤ ਮੁੱਲ ਵਾਲੇ ਨੋਟਾਂ ਨੂੰ ਬਾਜ਼ਾਰ ਵਿੱਚ ਲਿਆਂਦਾ ਗਿਆ ਅਤੇ ਵੱਡੇ ਨੋਟਾਂ ਨੂੰ ਪੜਾਵਾਂ ਵਿੱਚ ਹਟਾ ਦਿੱਤਾ ਗਿਆ।"

ਚੰਦਰਸ਼ੇਖਰ ਠਾਕੁਰ ਨੇ ਜਾਅਲੀ ਨੋਟਾਂ ਦਾ ਮਸਲਾ ਵੀ ਚੁੱਕਿਆ। "ਨੋਟਬੰਦੀ ਦਾ ਉਦੇਸ਼ ਚਲਣ ਵਿੱਚਲੀ ਜਾਅਲੀ ਮੁਦਰਾ ਨੂੰ ਖ਼ਤਮ ਕਰਨਾ ਸੀ ਅਤੇ ਵੱਡੇ ਪੱਧਰ 'ਤੇ ਗ਼ਲਤ ਵਿੱਤੀ ਪ੍ਰਬੰਧਨ ਤੋਂ ਬਚਾਅ ਕਰਨਾ ਸੀ।"

ਨੋਟਬੰਦੀ

ਤਸਵੀਰ ਸਰੋਤ, NurPhoto

"ਵੱਡੇ ਮੁੱਲ ਦੇ ਨੋਟ, ਸਰਕੁਲੇਸ਼ਣ ਵਿੱਚ ਜਾਅਲੀ ਨੋਟਾਂ ਦੇ ਖ਼ਤਰੇ ਨੂੰ ਵਧਾਉਂਦੇ ਹਨ। ਇਸ ਤੋਂ ਵੀ ਅੱਗੇ, ਵੱਡੇ ਅੰਕਾਂ ਵਾਲੇ ਨੋਟਾਂ ਨੂੰ ਸੰਭਾਲਿਆ ਜਾਂਦਾ ਹੈ ਅਤੇ ਵਿੱਤੀ ਗ਼ਲਤ-ਪ੍ਰਬੰਧ ਦੇ ਮਾਮਲੇ ਵਧਦੇ ਹਨ। ਇਸ ਲਈ ਅਜਿਹੇ ਨੋਟਾਂ ਦੀ ਗਿਣਤੀ ਘਟਾਉਣਾ ਸਰਕਾਰ ਦੀ ਤਰਜ਼ੀਹ ਹੋਣੀ ਚਾਹੀਦੀ ਹੈ।"

ਗ਼ਰੀਬ ਅਤੇ ਮੱਧ-ਵਰਗੀ ਤਬਕੇ ਨੂੰ 2000 ਰੁਪਏ ਦੇ ਨੋਟਾਂ ਦੀ ਬਹੁਤੀ ਲੋੜ ਨਹੀਂ। ਠਾਕੁਰ ਸਪੱਸ਼ਟ ਕਰਦੇ ਹਨ ਕਿ 500 ਰੁਪਏ ਤੱਕ ਦਾ ਨੋਟ ਉਨ੍ਹਾਂ ਲਈ ਬਹੁਤ ਹੈ।

ਨੋਟਾਂ ਦੀ ਵੰਡ ਨੂੰ ਘਟਾਇਆ ਕਿਵੇਂ ਜਾਵੇਗਾ?

ਕੇਂਦਰੀ ਵਿੱਤ ਮੰਤਰੀ ਨੇ ਲੋਕ ਸਭਾ ਵਿੱਚ ਸਮੇਂ-ਸਮੇਂ 2000 ਰੁਪਏ ਦੇ ਨੋਟ 'ਤੇ ਸਰਕਾਰੀ ਸਥਿਤੀ ਨੂੰ ਸਪੱਸ਼ਟ ਕੀਤਾ ਹੈ ਅਤੇ ਇਹ ਆਰਬੀਆਈ ਦੀ ਨੀਤੀ ਵਿੱਚ ਵੀ ਸਪੱਸ਼ਟ ਹੈ।

ਅਨੁਰਾਗ ਠਾਕੁਰ ਨੇ ਸਾਲ 2020 ਵਿੱਚ ਕਿਹਾ, "ਮਾਰਚ 2019 ਵਿੱਚ 329.10 ਕਰੋੜ ਰੁਪਏ ਤੱਕ ਦੇ 2000 ਨੋਟ ਸਰਕੁਲੇਸ਼ਣ ਵਿੱਚ ਸਨ ਅਤੇ ਮਾਰਚ 2020 ਵਿੱਚ ਇਹ ਘੱਟ ਕੇ 273.98 ਕਰੋੜ ਤੱਕ ਆ ਗਏ।"

ਹੁਣ ਉਨ੍ਹਾਂ ਨੇ ਲੋਕ ਸਭਾ ਵਿੱਚ ਸਪੱਸ਼ਟ ਕੀਤਾ ਕਿ ਪਿਛਲੇ ਦੋ ਸਾਲਾਂ ਤੋਂ ਕੋਈ ਵੀ ਨਵਾਂ ਨੋਟ ਨਹੀਂ ਛਾਪਿਆ ਗਿਆ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸ ਦਾ ਸੁਭਾਵਿਕ ਤੌਰ 'ਤੇ ਇਹ ਅਰਥ ਹੈ ਕਿ 2000 ਦੇ ਨੋਟ ਦਾ ਮੁੱਲ ਹੌਲੀ ਹੌਲੀ ਘੱਟ ਰਿਹਾ ਹੈ।

ਇਸੇ ਨੀਤੀ 'ਤੇ ਚਲਦਿਆਂ ਰਿਜ਼ਰਵ ਬੈਂਕ ਨੇ ਵੀ ਬੈਂਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸਾਲ 2020 ਤੋਂ ਬਾਅਦ ਅਜਿਹੇ ਨੋਟਾਂ ਨੂੰ ਏਟੀਐੱਮਜ਼ ਵਿੱਚ ਮੁਹੱਈਆ ਨਾ ਕਰਵਾਇਆ ਜਾਵੇ।

ਇਸ ਦੇ ਹਿਸਾਬ ਨਾਲ, ਮਾਰਚ 2020 ਦੇ ਬਾਅਦ ਤੋਂ ਦੇਸ ਭਰ ਦੇ ਦੋ ਲੱਖ ਚਾਲੀ ਹਜ਼ਾਰ ਏਟੀਐਮਜ਼ ਵਿੱਚੋਂ 2000 ਰੁਪਏ ਦੇ ਨੋਟਾਂ ਨੂੰ 500, 200 ਅਤੇ 100 ਦੇ ਨੋਟਾਂ ਨਾਲ ਪੜਾਅ ਦਰ ਪੜਾਅ ਬਦਲ ਦਿੱਤਾ ਗਿਆ।

ਸ਼ੁਰੂਆਤ ਵਿੱਚ ਇਹ ਨੋਟ ਏਟੀਐਮਜ਼ 'ਤੇ ਉਪਲੱਭਧ ਨਹੀਂ ਹੁੰਦੇ ਸਨ ਅਤੇ ਹੌਲੀ ਹੌਲੀ ਬੈਂਕਾਂ ਵਿੱਚ ਇੰਨਾਂ ਨੌਟਾਂ ਦੀ ਕਮੀ ਆ ਗਈ।

ਭਾਵੇਂ ਵਿੱਤ ਵਿਭਾਗ ਅਤੇ ਰਿਜ਼ਰਵ ਬੈਂਕ ਨੇ ਵਾਰ ਵਾਰ ਇਹ ਕਿਹਾ ਕਿ 2000 ਰੁਪਏ ਦੇ ਨੋਟਾਂ ਨੂੰ ਰੱਦ ਨਹੀਂ ਕੀਤਾ ਗਿਆ ਤੇ ਸਿਰਫ਼ ਉਨ੍ਹਾਂ ਦੀ ਵਰਤੋਂ ਨੂੰ ਘਟਾਇਆ ਗਿਆ ਹੈ।

ਇਹ ਵੀ ਪੜ੍ਹੋ-

2000 ਦੇ ਨੋਟਾਂ ਦੀ ਵਰਤੋਂ ਨੂੰ ਕਿਉਂ ਘਟਾਇਆ ਗਿਆ?

ਹੁਣ ਸ਼ਾਇਦ ਤੁਸੀਂ ਸੋਚ ਰਹੇ ਹੋਵੋਂ ਕਿ ਸਾਨੂੰ 2000 ਦੇ ਨੋਟਾਂ ਦੀ ਵਰਤੋਂ ਘਟਾਉਣ ਦੀ ਕੀ ਲੋੜ ਪੈ ਗਈ?

ਇਸ ਮਾਮਲੇ ਵਿੱਚ ਦੁਨੀਆਂ ਭਰ ਦੇ ਅਰਥਸ਼ਾਸਤਰੀਆਂ ਦੇ ਅਲੱਗ ਅਲੱਗ ਮੱਤ ਹਨ।

ਇੱਕ ਵੱਡਾ ਜਵਾਬ ਇਹ ਹੈ ਕਿ ਵੱਡੇ ਅੰਕਾਂ ਵਾਲੇ ਨੋਟਾਂ ਨੂੰ ਸਰਕੁਲੇਸ਼ਣ ਵਿੱਚੋਂ ਘਟਾਉਣ ਨਾਲ ਵੱਡੇ ਪੈਮਾਨੇ ਦੇ ਵਿੱਤੀ ਧੋਖਾਧੜੀ ਨੂੰ ਰੋਕਿਆ ਜਾ ਸਕਦਾ ਹੈ। ਜੇ ਅਜਿਹੇ ਨੋਟ ਸਰਕੁਲੇਸ਼ਣ ਵਿੱਚੋਂ ਲੋਪ ਹੋ ਜਾਣਗੇ ਤਾਂ ਧੋਖਾਧੜੀ ਵੀ ਘੱਟ ਜਾਵੇਗੀ।

500 ਦੇ ਨੋਟ ਦੀ ਵਰਤੋਂ

ਮਹਾਰਾਸ਼ਟਰ ਵਿੱਚ ਆਰਥਿਕ ਲਹਿਰ ਚਲਾਉਣ ਵਾਲੇ ਅਰਥਸ਼ਾਸਤਰੀ ਅਨਿਲ ਬੋਲਿਕ ਜਿਨ੍ਹਾਂ ਨੂੰ 'ਅਰਥਕ੍ਰਾਂਤੀ' ਕਿਹਾ ਜਾਂਦਾ ਹੈ ਨੇ ਸ਼ੁਰੂ ਤੋਂ ਹੀ 2000 ਦੇ ਨੋਟ ਨੂੰ ਚਲਣ ਤੋਂ ਬਾਹਰ ਕਰਨ ਵਿੱਚ ਭੂਮਿਕਾ ਨਿਭਾਈ।

ਅੰਦੋਲਨ ਵਿੱਚ ਉਨ੍ਹਾਂ ਦੇ ਸਹਿਕਰਮੀ ਰਹੇ ਨੇ ਪ੍ਰਸ਼ਾਂਤ ਦੇਸ਼ਪਾਂਡੇ ਨੇ ਬੀਬੀਸੀ ਨੂੰ ਵਿੱਤੀ ਕ੍ਰਾਂਤੀ ਦੀ ਭੂਮਿਕਾ ਬਾਰੇ ਦੱਸਿਆ।

ਉਨ੍ਹਾਂ ਦੱਸਿਆ, "ਜਾਅਲੀ ਨੋਟ ਵੱਡੇ ਅੰਕਿੰਤ ਨੋਟਾਂ ਵਿੱਚ ਵਧੇਰੇ ਪ੍ਰਚਲਿਤ ਹਨ ਕਿਉਂਕਿ ਉਨ੍ਹਾਂ ਨੂੰ ਵਿੱਤੀ ਗ਼ਲਤ ਵਰਤਾਰਿਆਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਵੀ ਅੱਗੇ ਜਾਅਲੀ ਨੋਟ ਭਾਰਤ ਆਉਣ ਤੋਂ ਪਹਿਲਾਂ ਕਈ ਥਾਵਾਂ 'ਤੇ ਜਾਂਦੇ ਹਨ ਅਤੇ ਹਰ ਪੜਾਅ 'ਤੇ ਏਜੰਟ ਆਪਣਾ ਕਮਿਸ਼ਨ ਕੱਟਦੇ ਹਨ।"

ਉਨ੍ਹਾਂ ਅੱਗੇ ਕਿਹਾ, "ਇਸ ਦੇ ਉੱਲਟ, ਜਿੰਨਾਂ ਵੱਡੇ ਅੰਕਿਤ ਮੁੱਲ ਦਾ ਨੋਟ ਹੋਵੇਗਾ, ਉਨਾਂ ਹੀ ਵੱਧ ਮੁਨਾਫ਼ਾ ਵੀ ਹੋਵੇਗਾ। ਇਹ ਜਾਅਲੀ ਨੋਟਾਂ ਦੀ ਛਪਾਈ ਪਿਛਲਾ ਆਮ ਆਰਥਿਕ ਗਣਿਤ ਹੈ।"

ਦੇਸ਼ਪਾਂਡੇ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵੀ ਇਸੇ ਨੀਤੀ ਨੂੰ ਲਾਗੂ ਕਰਦਿਆਂ 2000 ਰੁਪਏ ਦੇ ਨੋਟਾਂ ਦੀ ਵਰਤੋਂ ਨੂੰ ਘਟਾਇਆ ਹੈ।

ਅਸੀਂ ਧਿਆਨ ਦਿੱਤਾ ਕਿ ਸਾਰੇ ਵਿਕਸਿਤ ਦੇਸਾਂ ਜਿਵੇਂ ਕਿ ਅਮਰੀਕਾ ਅਤੇ ਯੂਕੇ ਵਿੱਚ 100 ਡਾਲਰ ਜਾਂ ਪੌਂਡ ਤੋਂ ਵੱਧ ਮੁੱਲ ਦੇ ਨੋਟ ਉਪਲੱਬਧ ਨਹੀਂ ਹਨ।

500 ਦੇ ਨੋਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2016 ਤੋਂ ਇਹ 500 ਰੁਪਏ ਦੇ ਨੋਟ ਚਲਣ ਵਿੱਚ ਹਨ

'ਡਿਜੀਟਲ ਲੈਣ ਦੇਣ 'ਤੇ ਜ਼ੋਰ'

ਚੰਦਰਸ਼ੇਖਰ ਠਾਕੁਰ ਡਿਜੀਟਲ ਵਿੱਤੀ ਲੈਣ ਦੇਣ 'ਤੇ ਜ਼ੋਰ ਦਿੰਦੇ ਹਨ।

ਉਨ੍ਹਾਂ ਕਿਹਾ, "ਜੇ ਅਸੀਂ ਡਿਜੀਟਲ ਲੈਣ ਦੇਣ ਨੂੰ ਉਤਸ਼ਾਹਿਤ ਕਰਾਂਗੇ, ਹਰ ਇੱਕ ਚੀਜ਼ ਰਿਕਾਰਡ 'ਤੇ ਹੋਵੇਗੀ ਅਤੇ ਇਹ ਵਿੱਤੀ ਗ਼ਲਤ-ਪ੍ਰਬੰਧਨ ਦੀ ਸੰਭਾਵਨਾਂ ਨੂੰ ਘਟਾ ਦੇਵੇਗੀ।"

ਠਾਕੁਰ ਦਾ ਕਹਿਣਾ ਹੈ, "ਜੇਕਰ ਡਿਜੀਟਲ ਲੈਣ ਦੇਣ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਸਾਨੂੰ 2000 ਰੁਪਏ ਦੇ ਨੋਟਾਂ ਦੀ ਲੋੜ ਨਹੀਂ ਹੋਵੇਗੀ। ਕੇਂਦਰ ਸਰਕਾਰ ਨੂੰ ਇਸ ਤੱਥ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਇਹ ਸਕਾਰਾਤਮਕ ਕਦਮ ਚੁੱਕਿਆ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)