ਏਸ਼ੀਆ ਦੇ ਸਭ ਤੋਂ ਅਮੀਰ ਸ਼ਖ਼ਸ ਮੁਕੇਸ਼ ਅੰਬਾਨੀ ਦੇ ਘਰ ਬਾਹਰ 'ਬੰਬ ਦੀ ਦਹਿਸ਼ਤ' ਦਾ ਪੂਰਾ ਮਾਮਲਾ

ਐਟਿਲਿਆ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ, ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਸੁਰੱਖਿਆ ਸਟਾਫ਼ ਨੇ ਇੱਕ ਐੱਸਯੂਵੀ ਸਕੌਰਪੀਓ 25 ਫ਼ਰਵਰੀ ਨੂੰ ਘਰ ਦੇ ਨੇੜੇ ਦੇਖੀ ਤੇ ਇਤਲਾਹ ਦਿੱਤੀ
    • ਲੇਖਕ, ਮਿਅੰਕ ਭਾਗਵਤ ਅਤੇ ਅਰਮੁਤਾ ਦੁਰਵੇ
    • ਰੋਲ, ਬੀਬੀਸੀ ਮਰਾਠੀ, ਮੁੰਬਈ

25 ਫ਼ਰਵਰੀ ਦੀ ਸਵੇਰ, ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਦੇ ਮੁੰਬਈ ਦੇ ਦਿਲ 'ਚ ਵਸੇ ਘਰ ਨੇੜੇ ਇੱਕ ਵਿਸਫੋਟਕ ਸਮਗਰੀ ਨਾਲ ਭਰੀ ਗੱਡੀ ਮਿਲੀ।

ਕੁਝ ਦਿਨ ਬਾਅਦ ਗੱਡੀ ਦੇ ਕਥਿਤ ਮਾਲਕ ਦੀ ਲਾਸ਼ ਦੇਸ ਦੀ ਵਿੱਤੀ ਰਾਜਧਾਨੀ ਨੇੜੇ ਸਮੁੰਦਰ ਵਿੱਚੋਂ ਮਿਲੀ ਅਤੇ ਮਰੇ ਹੋਏ ਵਿਅਕਤੀ ਦੇ ਜਾਣਕਾਰ ਇੱਕ ਪੁਲਿਸ ਅਧਿਕਾਰੀ ਨੂੰ ਹਿਰਾਸਤ ਵਿੱਚ ਲਿਆ ਗਿਆ।

ਫ਼ੈਡਰਲ ਜਾਸੂਸ ਹੁਣ ਇਸ ਗੁੱਥੀ ਨੂੰ ਸੁਲਝਾਉਣ ਲਈ ਤਫ਼ਤੀਸ਼ ਕਰ ਰਹੇ ਹਨ, ਜੋ ਕਿ ਬਹੁਤ ਹੀ ਤੇਜ਼ੀ ਨਾਲ ਇੱਕ ਗੁੰਝਲਦਾਰ ਮਸਲਾ ਬਣ ਗਿਆ ਅਤੇ ਜਿਸ ਬਾਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਹਨ।

ਇਹ ਵੀ ਪੜ੍ਹੋ-

ਇਹ ਸਭ ਸ਼ੁਰੂ ਕਿਵੇਂ ਹੋਇਆ?

ਪੁਲਿਸ ਮੁਤਾਬਕ, ਮੁਕੇਸ਼ ਅੰਬਾਨੀ ਦੇ 27 ਮੰਜ਼ਿਲਾ ਘਰ ਐਂਟੀਲੀਆ ਦੇ ਸੁਰੱਖਿਆ ਸਟਾਫ਼ ਨੇ ਇੱਕ ਹਰੇ ਰੰਗ ਦੀ ਐੱਸਯੂਵੀ ਸਕੌਰਪੀਓ 25 ਫ਼ਰਵਰੀ ਨੂੰ ਘਰ ਦੇ ਨੇੜੇ ਦੇਖੀ ਅਤੇ ਇਸ ਬਾਰੇ ਇਤਲਾਹ ਦਿੱਤੀ।

ਪੁਲਿਸ ਬੰਬ ਨਸ਼ਟ ਕਰਨ ਵਾਲੇ ਮਾਹਰਾਂ ਸਮੇਤ ਉੱਥੇ ਪਹੁੰਚੀ, ਇਲਾਕੇ ਨੂੰ ਸੁਰੱਖਿਅਤ ਕੀਤਾ ਅਤੇ ਖ਼ਾਲੀ ਵਾਹਨ ਦੀ ਜਾਂਚ ਕੀਤੀ।

ਗੱਡੀ ਦੇ ਅੰਦਰ ਉਨ੍ਹਾਂ ਨੂੰ 20 ਜੇਲੇਗਨਾਈਟ ਦੀਆਂ 20 ਸਟਿਕਸ ਮਿਲੀਆਂ ਸਨ, ਜਿਨ੍ਹਾਂ ਨੂੰ ਸਵੀਡਿਸ਼ ਕੈਮਿਸਟ ਐਲਫ਼ਰਡ ਨੋਬਲ ਵਲੋਂ ਖੋਜਿਆ ਗਿਆ ਸੀ। ਇਹ ਇੱਕ ਸਸਤਾ ਵਿਸਫ਼ੋਟਕ ਹੈ ਜੋ ਬਗ਼ੈਰ ਡੇਟੋਨੇਟਰ (ਬਾਰੂਦ ਦਾ ਧਮਾਕਾ ਕਰਨ ਵਾਲਾ ਉਪਕਰਣ) ਦੇ ਫ਼ੱਟਦਾ ਨਹੀਂ।

Scorpio

ਤਸਵੀਰ ਸਰੋਤ, Mumbai Police

ਤਸਵੀਰ ਕੈਪਸ਼ਨ, ਵਿਸਫੋਟਕ ਨਾਲ ਭਰੀ ਇਹ ਗੱਡੀ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਸੀ

ਸਟਿਕਸ ਖੁੱਲ੍ਹੀਆਂ ਸਨ ਅਤੇ ਆਪਸ ਵਿੱਚ ਜੁੜੀਆਂ ਹੋਈਆਂ ਨਹੀਂ ਸਨ ਅਤੇ ਨਾ ਹੀ ਕਿਸੇ ਉਪਕਰਣ ਨਾਲ ਜੁੜੀਆਂ ਸਨ।

ਇੱਕ ਧਮਾਕਾ ਮਾਹਰ ਨੇ ਇੰਡੀਆ ਟੂਡੇ ਨੂੰ ਦੱਸਿਆ ਕਿ ਜੇਕਰ ਇਨ੍ਹਾਂ ਵਿਸਫ਼ੋਟਕਾਂ ਦਾ ਧਮਾਕਾ ਕੀਤਾ ਜਾਂਦਾ ਤਾਂ ਇਹ ਕਾਰ ਨੂੰ ਉਡਾਉਣ ਲਈ ਕਾਫ਼ੀ ਸਨ।

ਇਸ ਕਾਰ ਵਿੱਚੋਂ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੂੰ ਪੰਜ ਵਾਹਨ ਰਜ਼ਿਸਟਰੇਸ਼ਨ ਪਲੇਟਾਂ ਅਤੇ ਇੱਕ ਛਪਿਆ ਹੋਇਆ ਨੋਟ (ਸੁਨੇਹਾ) ਵੀ ਮਿਲਿਆ।

ਇਸ ਨੋਟ ਵਿੱਚ ਕਿਹਾ ਗਿਆ ਹੈ ਕਿ, "ਇਹ ਟਰੇਲਰ ਹੈ, ਪਰ ਅਗਲੀ ਵਾਰ ਅਸੀਂ ਸਾਰਿਆਂ ਨੂੰ (ਵਿਸਫ਼ੋਟਕਾਂ ਨੂੰ) ਆਪਸ ਵਿੱਚ ਜੋੜਾਂਗੇ ਅਤੇ ਆਵਾਂਗੇ। ਅਸੀਂ ਤੁਹਾਡੇ ਸਾਰੇ ਪਰਿਵਾਰ ਨੂੰ ਉਡਾਉਣ ਦੇ ਪ੍ਰਬੰਧ ਕਰ ਲਏ ਹਨ।"

ਮੁਕੇਸ਼ ਅੰਬਾਨੀ ਜੋ ਕਿ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਹਨ, ਉਹ ਅੰਦਾਜਨ 7600 ਕਰੋੜ ਦੀ ਜਾਇਦਾਦ ਦੇ ਮਾਲਕ ਹਨ।

ਉਨ੍ਹਾਂ ਦੇ ਗਰੁੱਪ ਦਾ ਮੁੱਖ ਕਾਰੋਬਾਰ ਤੇਲ ਸੋਧਨ ਦਾ ਹੈ ਪਰ ਉਨ੍ਹਾਂ ਦਾ ਪਰਚੂਨ ਅਤੇ ਟੈਲੀਕਾਮ ਸਮੇਤ ਹੋਰ ਖੇਤਰਾਂ ਵਿੱਚ ਵੀ ਅਹਿਮ ਨਿਵੇਸ਼ ਹੈ।

ਅਸੀਂ ਅੰਬਾਨੀ ਦੇ ਘਰ ਨੇੜੇ ਛੱਡੀ ਗਈ ਗੱਡੀ ਬਾਰੇ ਕੀ ਜਾਣਦੇ ਹਾਂ?

ਮੁੰਬਈ ਪੁਲਿਸ ਨੇ ਰਾਤ ਜਿਸ ਸਮੇਂ ਤੋਂ ਕਾਰਮਾਈਕਲ ਰੋਡ 'ਤੇ ਅੰਬਾਨੀ ਦੇ ਘਰ ਦੇ ਬਾਹਰ ਰਹੱਸਮਈ ਗੱਡੀ ਦੇਖੀ ਗਈ ਸੀ, ਉਸ ਸਮੇਂ ਤੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਛਾਣਬੀਣ ਕੀਤੀ।

ਇਹ ਪੂਰੀ ਤਰ੍ਹਾਂ ਰਿਹਾਇਸ਼ੀ ਇਲਾਕਾ ਹੈ ਜਿਸ ਵਿੱਚ ਵੱਡੀਆਂ ਇਮਾਰਤਾਂ ਅਤੇ ਬੰਗਲੇ ਹਨ।

ਮੁਕੇਸ਼ ਅੰਬਾਨੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮੁਕੇਸ਼ ਅੰਬਾਨੀ ਨੂੰ ਨਿਸ਼ਾਨਾ ਬਣਾਏ ਜਾਣ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੈ

ਉਨ੍ਹਾਂ ਨੇ ਪਾਇਆ ਕਿ ਸਕੋਰਪੀਓ ਅੰਬਾਨੀ ਦੇ ਘਰ ਤੋਂ ਕਰੀਬ 15 ਕਿਲੋਮੀਟਰ ਦੂਰੀ 'ਤੇ ਤਕਰੀਬਨ ਅੱਧੀ ਰਾਤ ਤੱਕ ਭੀੜ ਭਾੜ ਵਾਲੇ ਸਟੇਸ਼ਨ 'ਤੇ ਉਡੀਕ ਕਰ ਰਹੀ ਸੀ।

ਸਥਾਨਕ ਸਮੇਂ ਮੁਤਾਬਕ ਤੜਕੇ 01:40 ਵਜੇ ਇੱਕ ਸਫ਼ੇਦ ਟੋਏਟਾ ਐੱਸਯੂਵੀ ਇਸ ਦੇ ਨਾਲ ਮਿਲੀ ਅਤੇ ਦੋਵੇਂ ਗੱਡੀਆਂ ਖ਼ਾਲੀ ਵਿਰਾਨ ਸੜਕਾਂ ਤੋਂ ਹੁੰਦੀਆਂ ਹੋਈਆਂ ਕਾਰਮਾਈਕਲ ਰੋਡ ਤੱਕ ਅੰਬਾਨੀ ਦੇ ਘਰ ਤੱਕ ਆਈਆਂ, ਇਸ ਘਰ ਵਿੱਚ ਉਹ ਆਪਣੇ ਪਰਿਵਾਰ ਨਾਲ ਪਿਛਲੇ 10 ਸਾਲਾਂ ਤੋਂ ਰਹਿ ਰਹੇ ਹਨ।

ਦੋਵੇਂ ਵਾਹਨ ਉਸ ਜਗ੍ਹਾ ਸਥਾਨਕ ਸਮੇਂ ਮੁਤਾਬਕ ਕਰੀਬ 02:30 ਵਜੇ ਪਹੁੰਚੇ। ਟੋਏਟਾ ਐੱਸਯੂਵੀ ਨੇ ਵਿਸਫ਼ੋਟਕ ਸਮਗੱਰੀ ਨਾਲ ਭਰੀ ਸਕੌਰਪੀਓ ਨੂੰ ਧੱਕਿਆ। ਸਕੌਰਪੀਓ ਅੰਬਾਨੀ ਦੇ ਘਰ ਤੋਂ 500 ਮੀਟਰ ਦੀ ਦੂਰੀ 'ਤੇ ਆ ਗਈ।

ਪੁਲਿਸ ਨੇ ਦੱਸਿਆ ਕਿ ਫ਼ਿਰ ਇੱਕ ਵਿਅਕਤੀ ਜਿਸ ਨੇ ਬਚਾਅ ਲਈ ਲੋੜੀਂਦੀ ਪੋਸ਼ਾਕ ਪਹਿਨੀ ਹੋਈ ਸੀ, ਸਕੌਰਪੀਓ ਵਿੱਚੋਂ ਉੱਤਰਿਆ ਅਤੇ ਟੋਏਟਾ ਵਿੱਚ ਬੈਠ ਗਿਆ। ਫ਼ਿਰ ਰਾਤ ਦੇ ਹਨੇਰੇ ਵਿੱਚ ਟੋਏਟਾ ਚਲੀ ਗਈ। ਕੈਮੇਰਿਆਂ ਨੇ ਇਸ ਨੂੰ ਸੀਸੀਟੀਵੀ ਕਵਰੇਜ ਦੀ ਪਹੁੰਚ ਤੋਂ ਬਾਹਰ ਹੋਣ ਤੋਂ ਪਹਿਲਾਂ ਥਾਨੇ ਇਲਾਕੇ ਵਿੱਚ ਵੜਦਿਆਂ ਦਿਖਾਇਆ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਤਾਂ ਇਸ ਬੰਬ ਵਾਲੀ ਕਾਰ ਦਾ ਮਾਲਕ ਕੌਣ ਸੀ?

ਪੁਲਿਸ ਨੇ ਪਤਾ ਕੀਤਾ ਕਿ ਛੱਡੀ ਗਈ ਸਕੌਰਪੀਓ ਕਾਰ ਮਨਸੁੱਖ ਹਿਰੇਨ ਦੀ ਸੀ, ਉਹ ਇੱਕ ਸਥਾਨਕ ਕਾਰੋਬਾਰੀ ਹਨ ਜਿਨ੍ਹਾਂ ਦੀ ਥਾਨੇ ਵਿੱਚ ਕਾਰਾਂ ਦੇ ਸਮਾਨ ਦੀ ਦੁਕਾਨ ਹੈ।

ਪੁੱਛਗਿੱਛ ਦੌਰਾਨ ਹਿਰੇਨ ਨੇ ਦੱਸਿਆ ਕਿ ਵਾਹਨ ਕਿਸੇ ਹੋਰ ਵਿਅਕਤੀ ਨਾਲ ਸਬਧੰਤ ਹੈ, ਜੋ ਉਨ੍ਹਾਂ ਤੋਂ ਕਾਰ ਨੂੰ ਠੀਕ ਕਰਵਾਉਣ ਬਦਲੇ ਪੈਸੇ ਨਹੀਂ ਸੀ ਦੇ ਸਕਿਆ। ਹਿਰੇਨ ਨੇ ਦੱਸਿਆ ਕਿ ਇਸ ਲਈ ਉਨ੍ਹਾਂ ਨੇ ਕਾਰ ਦੀ ਮਾਲਕੀ ਲੈ ਲਈ।

ਉਨ੍ਹਾਂ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ 17 ਫ਼ਰਵਰੀ ਨੂੰ ਉਹ ਮੁੰਬਈ ਨੇੜੇ ਐਕਪ੍ਰੈਸਵੇਅ 'ਤੇ ਸਫ਼ਰ ਕਰ ਰਹੇ ਸਨ ਜਦੋਂ ਕਾਰ ਦਾ ਸਟੇਰਿੰਗ ਜਾਮ ਹੋ ਗਿਆ। ਉਨ੍ਹਾਂ ਕਿਹਾ ਉਹ ਗੱਡੀ ਉੱਥੇ ਖੜ੍ਹੀ ਕਰਕੇ ਘਰ ਆ ਗਏ।

ਅਗਲੀ ਸਵੇਰ ਜਦੋਂ ਉਹ ਕਾਰ ਲੈਣ ਵਾਪਸ ਪਹੁੰਚੇ ਤਾਂ ਕਾਰ ਉੱਥੇ ਨਹੀਂ ਸੀ। ਉਨ੍ਹਾਂ ਨੇ ਨੇੜਲੇ ਪੁਲਿਸ ਸਟੇਸ਼ਨ ਵਿੱਚ ਇਸ ਬਾਰੇ ਰਿਪੋਰਟ ਦਰਜ ਕਰਵਾਈ।

ਜਲਦ ਹੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਖੜ੍ਹੇ ਬਾਰੂਦੀ ਵਾਹਨ ਦੇ ਮਾਮਲੇ ਨੇ ਮਹਾਰਾਸ਼ਟਰ ਵਿੱਚ ਸਿਆਸੀ ਤੁਫ਼ਾਨ ਲਿਆ ਦਿੱਤਾ।

ਸੀਸੀਟੀਵੀ ਫੁਟੇਜ ਮੁਤਾਬਕ ਪੀਪੀਈ ਕਿੱਟ ਵਿੱਚ ਆਦਮੀ ਆਏ ਇੱਕ ਵਿਅਕਤੀ ਨੇ ਕਾਰ ਨੂੰ ਉੱਥੇ ਛੱਡਿਆ ਸੀ

ਤਸਵੀਰ ਸਰੋਤ, Mumbai Police

ਤਸਵੀਰ ਕੈਪਸ਼ਨ, ਸੀਸੀਟੀਵੀ ਫੁਟੇਜ ਮੁਤਾਬਕ ਪੀਪੀਈ ਕਿੱਟ ਵਿੱਚ ਆਦਮੀ ਆਏ ਇੱਕ ਵਿਅਕਤੀ ਨੇ ਕਾਰ ਨੂੰ ਉੱਥੇ ਛੱਡਿਆ ਸੀ

5 ਮਾਰਚ ਨੂੰ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਹਿਰੇਨ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ ਕਿਉਂਕਿ ਉਹ ਇਸ ਮਾਮਲੇ ਦੇ ਮੁੱਖ ਚਸ਼ਮਦੀਦ ਹਨ।

ਘੰਟਿਆਂ ਬਾਅਦ, ਨਿਊਜ਼ ਨੈੱਟਵਰਕਜ਼ ਨੇ ਰਿਪੋਰਟ ਕੀਤਾ ਕਿ ਹਿਰੇਨ ਦੀ ਮ੍ਰਿਤਕ ਦੇਹ ਮੁੰਬਈ ਦੇ ਨੇੜੇ ਇੱਕ ਖਾੜੀ ਵਿੱਚੋਂ ਮਿਲੀ ਹੈ।

ਅਸੀਂ ਮਨਸੁੱਖ ਹਿਰੇਨ ਦੀ ਮੌਤ ਬਾਰੇ ਕੀ ਜਾਣਦੇ ਹਾਂ?

ਪੁਲਿਸ ਨੇ ਕਿਹਾ ਕਿ 4 ਮਾਰਚ ਦੀ ਸ਼ਾਮ ਨੂੰ ਉਹ ਦੁਕਾਨ ਤੋਂ ਆਪਣੇ ਘਰ ਲਈ ਚੱਲੇ। ਘਰ ਪਹੁੰਚਣ 'ਤੇ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਇੱਕ ਪੁਲਿਸ ਅਧਿਕਾਰੀ "ਤਾਵੜੇ" ਦਾ ਫ਼ੋਨ ਆਇਆ ਹੈ ਅਤੇ ਉਹ ਉਸ ਨੂੰ ਮਿਲਣ ਜਾ ਰਹੇ ਹਨ।

ਹਿਰੇਨ ਉਸ ਰਾਤ ਘਰ ਨਾ ਪਰਤੇ। ਅਗਲੇ ਦਿਨ ਪਰਿਵਾਰ ਨੇ ਗੁਮਸ਼ੁਦਗੀ ਦੀ ਰਿਪੋਰਟ ਕੀਤੀ।

ਪੁਲਿਸ ਨੇ ਬਾਅਦ ਵਿੱਚ ਦੱਸਿਆ ਕਿ ਹਿਰੇਨ ਘਰ ਤੋਂ ਅੱਠ ਵਜੇ ਨਿਕਲੇ ਅਤੇ ਉਸ ਤੋਂ ਕਰੀਬ ਤਿੰਨ ਘੰਟੇ ਬਾਅਦ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ।

ਜਿਸ ਪੁਲਿਸ ਅਧਿਕਾਰੀ ਨੂੰ ਮਿਲਣ ਜਾਣ ਦੀ ਗੱਲ ਹਿਰੇਨ ਨੇ ਕੀਤੀ ਸੀ ਉਸ ਦੀ ਪਛਾਣ ਹੋਣੀ ਹਾਲੇ ਬਾਕੀ ਹੈ।

ਕਾਰ ਸਥਾਨਕ ਵਪਾਰੀ ਮਨਸੁਖ ਹਿਰੇਨ ਨਾਲ ਸਬੰਧਤ ਸੀ

ਤਸਵੀਰ ਸਰੋਤ, Mumbai Police

ਤਸਵੀਰ ਕੈਪਸ਼ਨ, ਕਾਰ ਸਥਾਨਕ ਵਪਾਰੀ ਮਨਸੁਖ ਹਿਰੇਨ ਨਾਲ ਸਬੰਧਤ ਸੀ

ਪੁਲਿਸ ਨੇ ਜਾਂਚ ਸ਼ੁਰੂ ਕੀਤੀ ਉਨ੍ਹਾਂ ਨੂੰ ਦੱਸਿਆ ਕਿ ਕੰਢੇ 'ਤੇ ਇੱਕ ਲਾਸ਼ ਤੈਰ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਖਾੜੀ ਦੇ ਨੇੜੇ ਮਿਲੀ ਲਾਸ਼ ਦੇ ਚਿਹਰੇ 'ਤੇ ਚਾਰ-ਪੰਜ ਰੁਮਾਲ ਬੰਨ੍ਹੇ ਹੋਏ ਸਨ।

ਪੋਸਟਮਾਰਟਮ ਦੀ ਮੁੱਢਲੀ ਰਿਪੋਰਟ ਵਿੱਚ ਡੁੱਬਣ ਦੇ ਸੰਕੇਤ ਮਿਲੇ ਹਨ, ਪਰ ਮੁਕੰਮਲ ਰਿਪੋਰਟ ਆਉਣੀ ਹਾਲੇ ਬਾਕੀ ਹੈ। ਮੌਤ ਦੇ ਕਾਰਨਾਂ ਬਾਰੇ ਹਾਲੇ ਦੱਸਿਆ ਜਾਣਾ ਹੈ।

ਮੁੰਬਈ ਪੁਲਿਸ ਨੇ ਹਿਰੇਨ ਦੀ ਪਤਨੀ ਦੀ ਸ਼ਿਕਇਤ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਅਤੇ ਅਪਰਾਧਿਕ ਸਾਜਿਸ਼ ਅਤੇ ਸਬੂਤਾਂ ਨੂੰ ਖ਼ਤਮ ਕਰਨ ਦੇ ਮਾਮਲੇ ਦਰਜ ਕੀਤੇ ਹਨ।

ਇਸੇ ਦੌਰਾਨ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਇੱਕ ਫ਼ੈਡਰਲ ਦਹਿਸ਼ਤਗਰਦ ਵਿਰੋਧੀ ਯੂਨਿਟ ਦੁਆਰਾ ਖੜੀ ਕੀਤੀ ਗਈ ਬਾਰੂਦੀ ਕਾਰ ਦੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੂੰ ਗ੍ਰਿਫ਼ਤਾਰ ਕਿਉਂ ਕੀਤਾ ਗਿਆ?

ਉਹ ਪੁਲਿਸ ਅਧਿਕਾਰੀ ਜਿਹੜੇ ਖੜ੍ਹੀ ਕੀਤੀ ਗਈ ਕਾਰ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਕਾਰਮਾਈਕਲ ਰੋਡ 'ਤੇ ਪਹੁੰਚੇ, ਸਚਿਨ ਵਾਜ਼ੇ ਵੀ ਉਨ੍ਹਾਂ ਵਿੱਚੋਂ ਇੱਕ ਸਨ ਉਹ ਮੁੰਬਈ ਪੁਲਿਸ ਦੀ ਇਲੀਟ ਕ੍ਰਾਈਮ ਬਰਾਂਚ ਵਿੱਚ ਅਸਿਸਟੈਂਟ ਇੰਸਪੈਕਟਰ ਦੇ ਆਹੁਦੇ 'ਤੇ ਹਨ।

ਇਹ ਵੀ ਪੜ੍ਹੋ-

ਵਾਜ਼ੇ ਨੇ ਕਿਹਾ ਕਿ ਉਹ ਸਥਾਨਕ ਪੁਲਿਸ ਦੀ ਟੀਮ ਅਤੇ ਸੀਨੀਅਰ ਅਧਿਕਾਰੀਆਂ 'ਤੇ ਪਹੁੰਚਣ ਤੋਂ ਤਿੰਨ ਤੋਂ ਚਾਰ ਘੰਟੇ ਬਾਅਦ ਘਟਨਾ ਸਥਾਨ 'ਤੇ ਪਹੁੰਚੇ।

13 ਮਾਰਚ ਨੂੰ ਫ਼ੈਡਰਸ ਜਸੂਸਾਂ ਨੇ ਵਾਜ਼ੇ ਤੋਂ ਮਾਮਲੇ ਬਾਰੇ 12 ਘੰਟਿਆਂ ਤੱਕ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਅਗਲੇ ਦਿਨ ਜਸੂਸਾਂ ਨੇ ਦੇਖਿਆ ਕਿ ਮੁੰਬਈ ਪੁਲਿਸ ਦੀ ਕ੍ਰਾਈਮ ਬਰਾਂਚ ਨਾਲ ਸਬਧੰਤ ਗਰਾਜ ਵਿੱਚ ਟੋਏਟਾ ਐੱਸਯੂਵੀ ਮੌਜੂਦ ਨਹੀਂ ਹੈ।

ਜਾਂਚ ਕਰਨ ਵਾਲੇ ਮੰਨਦੇ ਹਨ ਕਿ ਵਾਜ਼ੇ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫ਼ੋਟਕ ਸਮੱਗਰੀ ਨਾਲ ਭਰੀ ਕਾਰ ਖੜ੍ਹੀ ਕਰਨ ਦੀ ਯੋਜਨਾ ਦਾ ਹਿੱਸਾ ਸੀ, ਪੁਲਿਸ ਅਧਿਕਾਰੀ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਐੱਨਆਈਏ ਨੇ ਅਧਿਕਾਰੀ ਨੂੰ ਸਾਜਿਸ਼ ਘੜਨ, ਅਪਰਾਧਿਕ ਧਮਕੀਆ ਦੇਣ ਅਤੇ ਵਿਸਫੋਟਕਾਂ ਨਾਲ ਨਜਿੱਠਣ ਵਿੱਚ ਅਣਗਹਿਲੀ ਵਰਤਣ ਦੇ ਇਲਜ਼ਾਮ ਲਗਾਏ ਹਨ ਅਤੇ ਇੱਕ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਦੀ ਅਪੀਲ ਖਾਰਜ ਕਰ ਦਿੱਤੀ ਹੈ।

ਇਸੇ ਦੌਰਾਨ ਹਿਰੇਨ ਦੀ ਪਤਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਵਾਜ਼ੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਦੋਵੇਂ ਸਕੋਰਪੀਓ ਨੂੰ ਕਰੀਬ ਦੋ ਸਾਲਾਂ ਤੋਂ ਇਸਤੇਮਾਲ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ "ਉਨ੍ਹਾਂ ਦੇ ਪਤੀ ਵਾਜ਼ੇ ਨਾਲ ਹੀ ਬਾਹਰ ਜਾ ਰਹੇ ਸਨ ਅਤੇ ਘਰ ਵਾਪਸ ਆ ਰਹੇ ਸਨ।"

ਹਿਰੇਨ ਦੀ ਲਾਸ਼ ਇਸ ਥਾਂ ਤੋਂ ਮਿਲੀ ਸੀ

ਤਸਵੀਰ ਸਰੋਤ, Mumbai Police

ਤਸਵੀਰ ਕੈਪਸ਼ਨ, ਹਿਰੇਨ ਦੀ ਲਾਸ਼ ਇਸ ਥਾਂ ਤੋਂ ਮਿਲੀ ਸੀ

ਵਾਜ਼ੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਹਿਰੇਨ ਜਾਂ ਉਨ੍ਹਾਂ ਦੀ ਮੌਤ ਬਾਰੇ ਕੁਝ ਨਹੀਂ ਜਾਣਦੇ।

ਸਚਿਨ ਵਾਜ਼ੇ ਕੌ?

ਸਚਿਨ ਵਾਜ਼ੇ ਸਾਲ 1990 'ਚ ਪੁਲਿਸ ਵਿੱਚ ਭਰਤੀ ਹੋਏ।

ਮੁੰਬਈ ਵਿੱਚ ਉਨ੍ਹਾਂ ਨੇ ਇੱਕ "ਐਨਕਾਊਂਟਰ ਸਪੈਸ਼ਲਿਸਟ" ਟੀਮ ਨਾਲ ਕੰਮ ਕੀਤਾ। ਇਹ ਇੱਕ ਛੋਟਾ ਬਹੁਤ ਹੀ ਨੇੜਿਓਂ ਕੰਮ ਕਰਨ ਵਾਲਾ ਪੁਲਿਸ ਅਧਿਕਾਰੀਆਂ ਦਾ ਸਮੂਹ ਸੀ, ਜਿਸ ਨੂੰ 1990ਵਿਆਂ ਦੇ ਆਖ਼ਰੀ ਸਾਲਾਂ ਦੌਰਾਨ ਸ਼ਹਿਰ ਵਿੱਚੋਂ ਜੁਰਮ ਖ਼ਤਮ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ।

ਉਨ੍ਹਾਂ ਨੂੰ ਅਪਰਾਧੀਆਂ ਵਲੋਂ ਡਰਾਇਆ ਜਾਂਦਾ ਸੀ, ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਵਲੋਂ ਨਫ਼ਰਤ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਈਰਖਾ ਕੀਤੀ ਜਾਂਦੀ ਸੀ।

ਉਨ੍ਹਾਂ ਦੇ ਵਿਰੋਧੀ ਕਹਿੰਦੇ ਸਨ ਕਿ ਉਹ ਆਪਣੇ ਆਪ ਵਿੱਚ ਹੀ ਕਾਨੂੰਨ ਹਨ, ਅਤੇ ਅਕਸਰ ਅਪਰਾਧੀਆਂ ਨਾਲ ਰਲ ਜਾਂਦੇ ਹਨ।

ਮਈ 2004 ਵਿੱਚ ਹਿਰੇਨ ਨੂੰ 27 ਸਾਲਾ ਸੋਫ਼ਟਵੇਅਰ ਇੰਜੀਨੀਅਰ ਦੀ ਮੌਤ ਦੇ ਮਾਮਲੇ ਵਿੱਚ ਵਾਜ਼ੇ ਨੂੰ ਨੋਕਰੀ ਤੋਂ ਮੁਅੱਤਲ ਕੀਤਾ ਗਿਆ।

ਸਚਿਨ ਵਾਜ਼ੇ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਸਚਿਨ ਵਾਜ਼ੇ ਮੁੰਬਈ ਪੁਲਿਸ ਦੀ ਇਲੀਟ ਕ੍ਰਾਈਮ ਬਰਾਂਚ ਵਿੱਚ ਅਸਿਸਟੈਂਟ ਇੰਸਪੈਕਟਰ ਦੇ ਆਹੁਦੇ 'ਤੇ ਹਨ

ਖਵਾਜ਼ਾ ਯੂਨਸ ਨੂੰ ਸ਼ਹਿਰ ਵਿੱਚ ਧਮਾਕੇ ਨਾਲ ਸਬੰਧ ਦੇ ਮਾਮਲੇ ਵਿੱਚ ਵਾਜ਼ੇ ਅਤੇ ਉਨ੍ਹਾਂ ਦੀ ਟੀਮ ਵਲੋਂ ਫ਼ੜਿਆ ਗਿਆ ਸੀ। ਵਾਜ਼ੇ ਨੇ ਯੂਨਸ ਦੀ ਮੌਤ ਦੀ ਕੋਈ ਵੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ।

ਉਨ੍ਹਾਂ ਨੇ 2007 ਵਿੱਚ ਨੌਕਰੀ ਤੋਂ ਅਸਤੀਫ਼ਾ ਦਿੱਤਾ ਪਰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਾ ਕੀਤਾ ਗਿਆ।

ਸਾਲ 2008 ਵਿੱਚ ਮੁਅੱਤਲ ਕੀਤੇ ਗਏ ਅਧਿਕਾਰੀ ਵਾਜ਼ੇ ਸ਼ਿਵ ਸੇਨਾ ਵਿੱਚ ਸ਼ਾਮਲ ਹੋ ਗਏ। ਇੱਕ ਸੱਜੇ ਪੱਖੀ ਪਾਰਟੀ ਜੋ ਹੁਣ ਭਾਰਤ ਦੇ ਸੂਬੇ ਮਹਾਰਾਸ਼ਟਰ ਵਿੱਚ ਗੱਠਜੋੜ ਦੀ ਸਰਕਾਰ ਚਲਾ ਰਹੀ ਹੈ, ਜਿਸ ਸੂਬੇ ਦੀ ਰਾਜਧਾਨੀ ਮੁੰਬਈ ਹੈ। ਸ਼ਿਵ ਸੇਨਾ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਸਿਆਸੀ ਤੌਰ 'ਤੇ ਸਰਗਰਮ ਨਹੀਂ ਸਨ।

ਪਿਛਲੀ ਜੂਨ ਉਨ੍ਹਾਂ ਦੀ ਮੁਅੱਤਲੀ ਨੂੰ ਆਖ਼ਰਕਰ ਵਾਪਸ ਲਿਆ ਗਿਆ ਅਤੇ ਉਨ੍ਹਾਂ ਨੇ ਮੁੜ ਪੁਲਿਸ ਫ਼ੋਰਸ ਜੁਆਇਨ ਕੀਤੀ ਅਤੇ ਕ੍ਰਾਈਮ ਬਰਾਂਚ ਦੇ ਕ੍ਰਾਈਮ ਇੰਟੈਲੀਜੈਂਸ ਯੂਨਿਟ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ ਦੌਰਾਨ ਸਟਾਫ਼ ਦੀ ਘਾਟ ਦਾ ਖੱਪਾ ਪੂਰਾ ਕਰਨ ਲਈ ਉਨ੍ਹਾਂ ਨੂੰ ਬਹਾਲ ਕੀਤਾ ਗਿਆ ਜਦੋਂ ਕਿ ਅਲੋਚਕਾਂ ਦਾ ਕਹਿਣਾ ਹੈ ਕਿ ਇੱਕ ਮੁਅੱਤਲ ਅਧਿਕਾਰੀ ਨੂੰ ਬਹਾਲ ਕਰਨਾ ਸਿਆਸੀ ਪੱਖ ਪੂਰਨਾ ਹੈ।

ਪਿਛਲੇ ਹਫ਼ਤੇ ਮੁੰਬਈ ਪੁਲਿਸ ਨੇ ਵਾਜ਼ੇ ਨੂੰ ਦੂਜੀ ਵਾਰ ਮੁਅੱਤਲ ਕਰ ਦਿੱਤਾ। ਹੁਣ ਉਹ ਪੁਲਿਸ ਹਿਰਾਸਤ ਵਿੱਚ ਹਨ। ਉਨ੍ਹਾਂ ਦੇ ਵਕੀਲ ਨੇ ਲੱਗੇ ਇਲਜ਼ਾਮਾਂ ਨੂੰ ਇਨਕਾਰ ਕੀਤਾ ਹੈ।

ਪਰ ਹਾਲੇ ਵੀ ਕਈ ਸਵਾਲਾਂ ਦੇ ਜਵਾਬ ਬਾਕੀ ਹਨ?

ਬਹੁਤ ਸਵਾਲ ਹਨ, ਜਿਵੇਂ ਕਿ:

  • ਅੰਬਾਨੀ ਦੇ ਘਰ ਦੇ ਨੇੜੇ ਵਿਸਫ਼ੋਟਕ ਸਮੱਗਰੀ ਵਾਲਾ ਵਾਹਨ ਖੜ੍ਹਾ ਕਰਨ ਦਾ ਮੰਤਵ ਕੀ ਸੀ?
  • ਇਸ ਨੂੰ ਇੱਕ ਹੋਰ ਵਾਹਨ ਵੱਲੋਂ ਖਸੀਟ ਕੇ ਕਿਉਂ ਲਿਆਂਦਾ ਗਿਆ-ਜੋ ਕਿ ਬਾਅਦ ਵਿੱਚ ਪੁਲਿਸ ਗਰਾਜ ਵਿੱਚ ਪਾਇਆ ਗਿਆ?
  • ਦੋ ਐੱਸਯੂਵੀ ਗੱਡੀਆਂ ਚਲਾਉਣ ਵਾਲੇ ਲੋਕ ਕੌਣ ਸਨ?
  • ਕੀ ਬੰਬ ਨਾਲ ਭਰਿਆ ਵਾਹਨ ਸੱਚੀ ਚੋਰੀ ਕੀਤਾ ਗਿਆ ਸੀ?
  • ਹਿਰੇਨ ਨੂੰ ਕਿਸ ਨੇ ਮਾਰਿਆ? ਅਤੇ ਕਿਉਂ?

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)