ਕਿਸਾਨ ਅੰਦੋਲਨ : ਦੀਪ ਸਿੱਧੂ ਸਮਰਥਕਾਂ ਵਲੋਂ ਮਾਫ਼ੀ ਮੰਗਣ ਲਈ ਕਹਿਣ ਦਾ ਬਲਬੀਰ ਸਿੰਘ ਰਾਜੇਵਾਲ ਨੇ ਦਿੱਤਾ ਜਵਾਬ

"ਕਿਸਾਨ ਨਹੀਂ ਅੜ੍ਹੇ ਹੋਏ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਮੈਂ ਇੱਕ ਕਾਲ ਦੀ ਦੂਰੀ 'ਤੇ ਹਾਂ ਪਰ ਸਾਨੂੰ ਇਹ ਤਾਂ ਦੱਸ ਦਿਓ ਕਿ ਨੰਬਰ ਕਿਹੜੇ 'ਤੇ ਕਾਲ ਕਰੀਏ। ਅਸੀਂ ਸਿੱਧ ਕਰ ਚੁੱਕੇ ਹਾਂ ਕਿ ਇਹ ਕਾਨੂੰਨ ਅਸੰਵਿਧਾਨਕ ਹਨ।"
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਦੌਰਾਨ ਕੀਤਾ।
ਇਹ ਵੀ ਪੜ੍ਹੋ-
ਉਨ੍ਹਾਂ ਇੱਕ ਵਾਰ ਮੁੜ ਦੁਰਹਾਇਆ ਕਿ ਸਰਕਾਰ ਨੂੰ ਇਹ ਤਿੰਨੇ ਕਾਨੂੰਨ ਵਾਪਸ ਲੈਣੇ ਪੈਣਗੇ। ਇਹ ਕਾਨੂੰਨ ਗ਼ੈਰ-ਸੰਵਿਧਾਨਕ ਹਨ।
ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਮਦਾਂ ਦਾ ਸਰਕਾਰ ਹਵਾਲਾ ਦਿੰਦੀ ਉਸ ਮੁਤਾਬਕ ਖੇਤੀਬਾੜੀ ਸੂਬਾ ਸਰਕਾਰ ਦਾ ਵਿਸ਼ਾ ਹੈ।
ਰਾਜੇਵਾਲ ਕਹਿੰਦੇ ਹਨ, "ਅਸੀਂ ਫੂਡ ਸਟੱਫ ਪੈਦਾ ਨਹੀਂ ਕਰਦੇ, ਅਸੀਂ ਫੂਡ ਗ੍ਰੇਨ ਪੈਦਾ ਕਰਦੇ ਹਾਂ। ਖੇਤੀਬਾੜੀ ਸੂਬਿਆਂ ਦਾ ਵਿਸ਼ਾ ਹੈ, ਨਾ ਕਿ ਕੇਂਦਰ ਸਰਕਾਰ ਦਾ, ਇਹ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਨੇ ਆਪ ਕਈ ਵਾਰ ਪਾਰਲੀਮੈਂਟ ਵਿੱਚ ਕਿਹਾ ਹੈ।"
ਪੰਜਾਬ ਸਰਕਾਰ ਬਾਰੇ ਬੋਲਦਿਆਂ ਨੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸਿਰਫ਼ ਸੋਧਾਂ ਕੀਤੀਆਂ ਹਨ ਨਾ ਕਿ ਕਾਨੂੰਨਾਂ ਨੂੰ ਰੱਦ ਕੀਤਾ। ਇਸ ਦਾ ਮਤਲਬ ਹੈ ਕਿ ਸਰਕਾਰ ਮੰਨਦੀ ਹੈ ਕਿ ਕਿਤੇ ਨਾਲ ਕਿਤੇ ਕਾਨੂੰਨ ਸਹੀ ਹਨ ਇਸ ਲਈ ਸਿਰਫ਼ ਸੋਧਾਂ ਹੀ ਕੀਤੀਆਂ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਰਾਜੇਵਾਲ ਅੱਗੇ ਕਹਿੰਦੇ ਹਨ, "ਭਾਰਤ ਸਰਕਾਰ ਮੰਨ ਗਈ ਹੈ ਕਿ ਕਾਨੂੰਨ ਗ਼ਲਤ ਬਣ ਗਏ ਹਨ ਪਰ ਉਹ ਰਾਜ ਹਠ ਵਿੱਚ ਫਸੇ ਹੋਏ ਹਨ ਅਤੇ ਕਹਿੰਦੇ ਹਨ ਕੋਈ ਰਸਤਾ ਲੱਭੋ, ਜਿਸ ਨਾਲ ਇੱਜ਼ਤ ਬਚ ਜਾਏ। ਉਹ ਜਦੋਂ ਤੱਕ ਸਾਡੇ ਨਾਲ ਫ਼ੈਸਲਾ ਨਹੀਂ ਕਰਦੇ ਹਨ, ਸਾਡੇ ਕੋਲ ਕੋਈ ਰਾਹ ਨਹੀਂ ਹੈ।"
ਮਸਤੁਆਣਾ ਰੈਲੀ ਵਿਚ ਦੀਪ ਸਿੱਧੂ ਦੇ ਸਮਰਥਕਾਂ ਵਲੋਂ ਉਨ੍ਹਾਂ ਨੂੰ ਨੌਜਵਾਨਾਂ ਤੋਂ ਮੁਆਫੀ ਮੰਗਣ ਬਾਰੇ ਕਹੇ ਜਾਣ ਉੱਤੇ ਰਾਜੇਵਾਲ ਨੇ ਕਿਹਾ, "ਮੇਰੀ ਮੁਆਫ਼ੀ ਮੰਗਣ ਬਾਰੇ ਕੋਈ ਗੱਲ ਨਹੀਂ, ਮੈਂ ਕਿਸਾਨ ਅੰਦੋਲਨ ਨਾਲ ਜੁੜਿਆ ਹਾਂ। ਮੈਨੂੰ ਲਗਦਾ ਹੈ ਕਿ ਕਿਸਾਨ ਅੰਦੋਲਨ ਜਿਥੋਂ ਤੱਕ ਪਹੁੰਚ ਗਿਆ ਸੀ ਉਸ ਨੂੰ ਕੁਝ ਲੋਕਾਂ ਕਰਾਰੀ ਨੇ ਸੱਟ ਮਾਰੀ, ਨਹੀਂ ਤਾਂ ਅੱਜ ਨੂੰ ਫ਼ੈਸਲਾ ਹੋ ਜਾਣਾ ਸੀ।"
"ਮੈਂ ਆਪਣੇ ਅੰਦੋਲਨ ਬਾਰੇ ਸੋਚਣਾ, ਬਾਹਰੋਂ ਤਾਂ ਕਈ ਲੋਕ ਬੋਲੀ ਜਾਂਦੇ ਹਨ।"
ਇੱਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਤਾਂ ਕਿਹਾ ਗਿਆ ਸੀ ਕਿ ਇਹ ਸਿਰਫ਼ ਪੰਜਾਬ ਦਾ ਅੰਦੋਲਨ ਹੈ ਫਿਰ ਹੌਲੀ ਹੌਲੀ ਇਹ ਸਾਰੇ ਸੂਬਿਆਂ ਵਿੱਚ ਫੈਲਿਆ ਇਸ ਲਈ ਇਸ ਅੰਦੋਲਨ ਨੂੰ ਸਾਰੇ ਦੇਸ਼ ਦਾ ਅੰਦੋਲਨ ਸਾਬਿਤ ਕਰਨ ਲਈ ਸਾਰੇ ਸੂਬੇ ਵਿੱਚ ਜਾਣਾ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ, " ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਪੰਜਾਬ ਵਿੱਚ ਭਾਜਪਾ ਬਿਲਕੁਲ ਨਹੀਂ ਰਹਿਣ ਦੇਣਾ। ਇਸ ਤਰ੍ਹਾਂ ਬਾਈਕਾਟ ਕਰਾਂਗੇ ਕਿ ਉੱਥੇ ਰਹਿ ਨਹੀਂ ਸਕਣਗੇ, ਅਸੀਂ ਉਨ੍ਹਾਂ ਨੂੰ ਕਹਿਣਾ ਕੁਝ ਨਹੀਂ ਹੈ ਬਸ ਸਿਆਸੀ ਤੌਰ ਉੱਤੇ ਡਟ ਕੇ ਵਿਰੋਧ ਕਰਾਂਗੇ ।"
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਦੇ ਬਿਆਨ 'ਤੇ ਪ੍ਰਤਿਕਿਰਿਆ ਦਿੰਦਿਆਂ ਕਿਹਾ, "ਕਮਜ਼ੋਰ ਨੇਤਾ, ਭਾਜਪਾ ਵਿੱਚ ਘਸਮਾਨ ਪਿਆ ਹੋਇਆ ਹੈ, ਉਨ੍ਹਾਂ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ। ਦੇਸ਼ ਦੇ ਰੱਖਿਆ ਮੰਤਰੀ ਹਨ, ਵਿੱਚ ਪੈ ਕੇ ਗੱਲਬਾਤ ਕਰਵਾਉਣ।"
ਭਾਜਪਾ ਦੇ ਕਈ ਨੇਤਾ ਹਨ ਜੋ ਅੰਦਰੋਂ ਦੁੱਖੀ ਹਨ ਪਰ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












