ਬੇਭਰੋਸਗੀ ਮਤੇ ਦੇ ਜਵਾਬ ਵਿੱਚ ਖੱਟਰ ਨੇ ਕੀ ਸਵਾਲ ਚੁੱਕੇ - 5 ਅਹਿਮ ਖ਼ਬਰਾਂ

ਹਰਿਆਣਾ ਵਿਧਾਨ ਸਭਾ ਵਿਚ ਮਨੋਹਰ ਲਾਲ ਖੱਟਰ ਸਰਕਾਰ ਖਿਲਾਫ਼ ਕਾਂਗਰਸ ਵਲੋਂ ਲਿਆਂਦਾ ਗਿਆ ਬੇਭੋਰਸਗੀ ਮਤਾ ਡਿੱਗ ਗਿਆ ਹੈ।

ਕਈ ਘੰਟਿਆਂ ਦੀ ਬਹਿਸ ਤੋਂ ਬਾਅਦ ਮਤੇ ਦੇ ਹੱਕ ਵਿੱਚ 32 ਅਤੇ ਵਿਰੋਧ ਵਿੱਚ 55 ਵੋਟਾਂ ਪਈਆਂ। ਇਸ ਤੋਂ ਪਹਿਲਾਂ ਸੱਤਾ ਅਤੇ ਵਿਰੋਧੀ ਧਿਰ ਵਲੋਂ ਇੱਕ ਦੂਜੇ ਉੱਤੇ ਜ਼ੋਰਦਾਰ ਸ਼ਬਦੀ ਹਮਲੇ ਕੀਤੇ ਗਏ।

ਖੱਟਰ ਨੇ ਕਿਹਾ ਕਿ ਕਾਂਗਰਸ ਦਾ ਤਾਂ ਇਤਿਹਾਸ ਬੇਭਰੋਸਾ ਕਰਨ ਦਾ ਰਿਹਾ ਹੈ।

ਉਨ੍ਹਾਂ ਨੇ ਕਿਹਾ, "ਤੁਹਾਨੂੰ ਤਾਂ ਕਿਸੇ 'ਤੇ ਵੀ ਵਿਸ਼ਵਾਸ ਨਹੀਂ ਹੁੰਦਾ। ਜੇ ਹਾਰ ਜਾਂਦੇ ਹੋ ਤਾਂ ਈਵੇਐਮ 'ਤੇ ਵੀ ਵਿਸ਼ਵਾਸ ਨਹੀਂ ਕਰਦੇ। ਤੁਹਾਨੂੰ ਸਰਜੀਕਲ ਸਟ੍ਰਾਈਕ 'ਤੇ ਵੀ ਕੋਈ ਭਰੋਸਾ ਨਹੀਂ ਰਿਹਾ। ਤੁਸੀਂ ਤਾਂ ਕੋਰੋਨਾ ਵੈਕਸੀਨ 'ਤੇ ਵੀ ਵਿਸ਼ਵਾਸ ਨਹੀਂ ਕਰਦੇ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ। ਕਾਂਗਰਸ ਬੇਭਰੋਸਗੀ ਦਾ ਸਤਾ ਕਿਉਂ ਲੈ ਕੇ ਆਈ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

'ਹਾਥਰਸ’ ਮਾਮਲੇ ਦੀ ਰਿਪੋਰਟਿੰਗ ਕਰਨ ਗਏ ਪੱਤਰਕਾਰ ਖਿਲਾਫ ਪੁਲਿਸ ਨੇ ਕੀ ਕੁਝ ਕੀਤਾ

ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਇੱਕ 19 ਸਾਲਾ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਹ ਮਾਮਲਾ ਬਾਅਦ ਵਿੱਚ 'ਹਾਥਰਸ ਮਾਮਲੇ' ਵੱਜੋਂ ਸੁਰਖੀਆਂ 'ਚ ਆਇਆ।

ਮਲਿਆਲਮ ਨਿਊਜ਼ ਪੋਰਟਲ ਅਜ਼ੀਮੁਖਮ ਦੇ 41 ਸਾਲਾ ਪੱਤਰਕਾਰ ਸਿੱਦੀਕੀ ਕੰਪਨ ਵੀ ਇਸੇ ਮਾਮਲੇ ਦੀ ਰਿਪੋਰਟਿੰਗ ਕਰਨ ਦਿੱਲੀ ਤੋਂ ਬੁਲਗਾੜੀ ਲਈ ਰਵਾਨਾ ਹੋਏ ਸਨ।

ਹਾਥਰਸ ਤੋਂ ਤਕਰੀਬਨ 42 ਕਿਲੋਮੀਟਰ ਪਹਿਲਾਂ ਹੀ ਉਨ੍ਹਾਂ ਨੂੰ ਤਿੰਨ ਹੋਰਨਾਂ ਵਿਅਤਕੀਆਂ ਦੇ ਨਾਲ ਕਾਰ 'ਚੋਂ ਹਿਰਾਸਤ 'ਚ ਲਿਆ ਗਿਆ ਸੀ। ਪਿਛਲੇ ਹਫ਼ਤੇ ਉਨ੍ਹਾਂ ਨੇ ਜੇਲ੍ਹ 'ਚ ਆਪਣੇ 150 ਦਿਨ ਪੂਰੇ ਕੀਤੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਲਕਾਤਾ ਵਿੱਚ ਕਿਸਾਨਾਂ ਨੇ ਕਿਹਾ, 'ਭਾਜਪਾ ਨੂੰ ਵੋਟ ਨਹੀ'

ਭਾਜਪਾ ਹਰਾਓ ਤੇ ਕਾਰਪੋਰੇਟ ਨੂੰ ਸਬਕ ਸਿਖਾਓ ਨਾਅਰੇ ਤਹਿਤ ਪੱਛਮੀ ਬੰਗਾਲ ਵਿੱਚ 6 ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਦੂਜੇ ਰਾਜਾਂ ਵਿੱਚ ਵੀ ਕਿਸਾਨ ਆਗੂ ਜਾ ਰਹੇ ਹਨ।

ਕਿਸਾਨਾਂ ਨੇ ਕਿਹਾ ਉਹ ਭਾਰਤੀ ਜਨਤਾ ਪਾਰਟੀ ਨੂੰ ਸਬਕ ਸਿਖਾਉਣ ਦੀ ਗੱਲ ਕਰਨਗੇ, ਕਿਸੇ ਖਾਸ ਪਾਰਟੀ ਜਾਂ ਧਿਰ ਨੂੰ ਵੋਟ ਪਾਉਣ ਦੀ ਗੱਲ ਨਹੀਂ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫ਼ਰੰਸ ਵਿੱਚ 15 ਤੋਂ 28 ਮਾਰਚ ਤੱਕ ਅਗਲੀ ਰਣਨੀਤੀ ਦਾ ਐਨਾਲ ਕੀਤਾ ਗਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੀ ਸ਼ਾਹੀ ਪਰਿਵਾਰ ਵਿੱਚ ਇਤਿਹਾਸ ਖ਼ੁਦ ਨੂੰ ਦੁਹਰਾ ਰਿਹਾ ਹੈ

ਮਸ਼ਹੂਰ ਅਮਰੀਕੀ ਟੀਵੀ ਮੇਜ਼ਬਾਨ ਓਪਰਾ ਵਿਨਫਰੀ ਵੱਲੋਂ ਬ੍ਰਿਟੇਨ ਦੀ ਮਹਾਰਾਣੀ ਏਲਿਜ਼ਾਬੇਥ ਦੇ ਪੋਤੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਦੇ ਲਏ ਗਏ ਇੰਟਰਵਿਊ ਵਿੱਚ ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਉਨ੍ਹਾਂ ਨੇ ਸ਼ਾਹੀ ਪਰਿਵਾਰ ਕਿਉਂ ਛੱਡਿਆ।

ਇਸ ਜੋੜੇ ਦਾ ਕਦੇ ਆਧੁਨਿਕ ਰਾਜਸ਼ਾਹੀ ਦਾ ਪ੍ਰਤੀਕ ਸਮਝੇ ਗਏ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਠਾਠਬਾਠ ਵਾਲੀ ਜ਼ਿੰਦਗੀ ਨੂੰ ਛੱਡ ਕੇ ਅਮਰੀਕਾ ਚਲੇ ਜਾਣਾ ਬਕਿੰਘਮ ਪੈਲੇਸ ਲਈ ਇਕ ਝਟਕਾ ਸਮਝਿਆ ਗਿਆ। ਪਰ ਹਾਲਾਤ ਇੱਥੇ ਤੱਕ ਕਿਵੇਂ ਪਹੁੰਚੇ? ਆਖਰਕਾਰ, ਇਸਦਾ ਕਾਰਨ ਕੀ ਸੀ?

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮਿਆਂਮਾਰ ਤੋਂ ਭੱਜ ਕੇ ਭਾਰਤ ਆਉਣ ਵਾਲੇ ਪੁਲਿਸ ਵਾਲਿਆਂ ਨੇ ਦੱਸਿਆ ਇਹ ਕਾਰਨ

ਮਿਆਂਮਾਰ ਦੇ ਪੁਲਿਸ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਹ ਪਿਛਲੇ ਮਹੀਨੇ ਤਖ਼ਤਾ ਪਲਟ ਦੌਰਾਨ ਸੱਤਾ 'ਤੇ ਕਾਬਜ਼ ਹੋਣ ਵਾਲੇ ਫੌਜ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰਨ ਤੋਂ ਬਾਅਦ ਸਰਹੱਦ ਪਾਰ ਕਰਕੇ ਭਾਰਤ ਵੱਲ ਭੱਜ ਗਏ ਸਨ।

ਕੁਝ ਅਜਿਹੀਆਂ ਸ਼ੁਰੂਆਤੀ ਇੰਟਰਵਿਊਜ਼ ਵਿੱਚ, ਇੱਕ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਉਹ ਇਸ ਡਰ ਤੋਂ ਇੱਥੋਂ ਫਰਾਰ ਹੋ ਗਏ ਸਨ ਕਿ ਉਨ੍ਹਾਂ ਨੂੰ ਨਾਗਰਿਕਾਂ ਨੂੰ ਮਾਰਨ ਜਾਂ ਨੁਕਸਾਨ ਪਹੁੰਚਾਉਣ ਲਈ ਮਜਬੂਰ ਕੀਤਾ ਜਾਵੇਗਾ।

ਇੱਕ ਅਧਿਕਾਰੀ ਨੇ ਕਿਹਾ, "ਮੈਨੂੰ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਗਏ ਸਨ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਨਹੀਂ ਕਰ ਸਕਦਾ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)