ਕਿਸਾਨ ਅੰਦੋਲਨ : 'ਭਾਜਪਾ ਨੂੰ ਵੋਟ ਨਹੀ' ਦੇ ਨਾਅਰੇ ਨਾਲ ਕੋਲਕਾਤਾ ਵਿਚ ਗੱਜੇ ਕਿਸਾਨ ਤੇ ਸਿੰਘੂ ਤੋਂ ਵੱਡੇ ਐਕਸ਼ਨ ਦਾ ਐਲਾਨ

ਤਸਵੀਰ ਸਰੋਤ, PM TIWARI
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਪ੍ਰੈਸ ਕਾਨਫਰੰਸ ਕਰਕੇ 26 ਮਾਰਚ ਨੂੰ ਮੁਕੰਮਲ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦਿਨ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਉੱਤੇ ਬੈਠਿਆਂ 4 ਮਹੀਨੇ ਹੋ ਜਾਣਗੇ।
ਪੰਜਾਬ ਅਤੇ ਹਰਿਆਣਾ ਸਣੇ ਦੇਸ ਭਰ ਦੇ ਕਿਸਾਨ ਸੰਗਠਨ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਤੇ ਸੰਯੁਕਤ ਮੋਰਚੇ ਦੇ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ ਅਤੇ ਕਾਰਪੋਰਟ ਵਿਰੋਧੀ ਦਿਨ ਵੀ ਮਨਾਇਆ ਜਾਵੇਗਾ।
ਇਸ ਦਿਨ ਰੇਵਲੇ ਦੀਆਂ ਟਰੇਡ ਯੂਨੀਅਨਾਂ ਨਾਲ ਮਿਲਕੇ ਨਿੱਜੀਕਰਨ ਵਿਰੋਧੀ ਦਿਨ ਮਨਾਇਆ ਜਾਵੇਗਾ। 17 ਮਾਰਚ ਨੂੰ ਭਾਰਤ ਭਰ ਦੀਆਂ ਆਲ ਇੰਡੀਆ ਪੱਧਰ ਦੀ ਟਰੇਡ ਯੂਨੀਅਨਾਂ ਅਤੇ ਟਰਾਂਸਪੋਰਟ ਯੂਨੀਅਨਾਂ ਨਾਲ ਬੈਠਕ ਸਿੰਘੂ ਬਾਰਡਰ ਬੁਲਾਈ ਗਈ ਹੈ।
ਭਾਰਤ ਬੰਦ ਦੀ ਕਾਲ 26 ਮਾਰਚ ਨੂੰ ਦਿੱਤੀ ਗਈ ਹੈ। ਉਸ ਦਿਨ ਭਾਰਤ ਮੁਕੰਮਲ ਬੰਦ ਹੋਵੇਗਾ ਅਤੇ ਪੂਰਾ ਦਿਨ ਸਭ ਕੁਝ ਠੱਪ ਕੀਤਾ ਜਾਵੇਗਾ। ਸਵੇਰੇ 9 ਵਜੇ ਤੋਂ ਲੈਕੇ ਸ਼ਾਮੀ 5 ਵਜੇ ਤੱਕ ਪੂਰੀ ਤਰ੍ਹਾਂ ਮੁਕੰਮਲ ਬੰਦ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ
ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ 19 ਮਾਰਚ ਨੂੰ ਮੁਜਾਰਾ ਲਹਿਰ ਦਾ ਦਿਨ ਮਨਾਇਆ ਜਾਵੇਗਾ। ਐਫਸੀਆਈ ਵਲੋਂ ਫਸਲ ਦੀ ਖਰੀਦ ਲਈ ਕਿਸਾਨਾਂ ਤੋਂ ਜ਼ਮੀਨ ਦੇ ਰਿਕਾਰਡ ਨੂੰ ਔਨਲਾਇਨ ਜਮਾਂ ਕਰਵਾਉਣ ਦੀ ਰੱਖੀ ਸ਼ਰਤ ਦਾ ਵਿਰੋਧ ਕੀਤਾ ਜਾਵੇਗਾ। ਇਸ ਦਿਨ ਤਹਿਸੀਲ ਪੱਧਰ ਉੱਤੇ ਐਸਡੀਐਮ ਅਤੇ ਜ਼ਿਲ੍ਹਾ ਪੱਧਰ ਉੱਤੇ ਡੀਸੀਜ਼ ਨੂੰ ਮੰਗ ਪੱਤਰ ਦਿੱਤੇ ਜਾਣਗੇ।
ਦੱਸਿਆ ਗਿਆ ਕਿ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ''ਸ਼ਹੀਦੀ'' ਦਿਹਾੜਾ ਦਿੱਲੀ ਦੇ ਬਾਰਡਰਾਂ ਮਨਾਇਆ ਜਾਵੇਗਾ। ਇਸ ਦਿਨ ਸਾਰੇ ਹੀ ਸੂਬਿਆਂ ਦੇ ਲੋਕ ਭਗਤ ਸਿੰਘ ਦੇ ਸਟਾਇਲ ਪੱਗਾਂ ਬੰਨ੍ਹ ਕੇ ਆਉਣਗੇ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਸਿੰਘੂ-ਬਾਰਡਰ 'ਤੇ ਕੀਤੀ ਮੀਟਿੰਗ ਅਤੇ ਪ੍ਰੈੱਸ-ਕਾਨਫਰੰਸ ਦੌਰਾਨ ਹੇਠ ਲਿਖੇ ਐਲਾਨ ਕੀਤੇ ਗਏ :-
- 15 ਮਾਰਚ ਨੂੰ ਡੀਜ਼ਲ, ਪੈਟਰੋਲ, ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ ਡੀਸੀ ਅਤੇ ਐਸਡੀਐਮ ਨੂੰ ਮੰਗ-ਪੱਤਰ ਦਿੰਦਿਆਂ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਦਿਨ ਨਿੱਜੀਕਰਨ ਦੇ ਖਿਲਾਫ ਮਜਦੂਰ ਜਥੇਬੰਦੀਆਂ ਦੇ ਸੱਦੇ ਤੇ ਦੇਸ਼ਭਰ ਦੇ ਰੇਲਵੇ ਸਟੇਸ਼ਨ ਤੇ ਪ੍ਰਦਰਸ਼ਨ ਕੀਤਾ ਜਾਵੇਗਾ।
- 17 ਮਾਰਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਜ਼ਦੂਰ-ਜਥੇਬੰਦੀਆਂ ਅਤੇ ਹੋਰ ਲੋਕ ਅਧਿਕਾਰ ਜਥੇਬੰਦੀਆਂ ਨਾਲ 26 ਮਾਰਚ ਦੇ ਭਾਰਤ ਬੰਧ ਨੂੰ ਸਫਲ ਬਣਾਉਣ ਲਈ ਸਾਂਝੀ ਕਨਵੈਨਸ਼ਨ ਕੀਤੀ ਜਾਵੇਗੀ।
- 19 ਮਾਰਚ ਦਾ ਦਿਨ ਮੁਜ਼ਾਰਾ ਲਹਿਰ ਨੂੰ ਸਮਰਪਿਤ ਹੋਵੇਗਾ। ਇਸ ਦਿਨ FCI ਅਤੇ ਖੇਤੀ-ਬਚਾਓ ਪ੍ਰੋਗਰਾਮ ਤਹਿਤ ਦੇਸ਼ ਭਰ 'ਚ ਮੰਡੀਆਂ 'ਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।
- 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹਾਦਤ ਦਿਵਸ ਮੌਕੇ ਦੇਸ਼-ਭਰ ਦੇ ਨੌਜਵਾਨਾਂ ਨੂੰ ਦਿੱਲੀ ਦੇ ਕਿਸਾਨ-ਅੰਦੋਲਨ 'ਚ ਸ਼ਮੂਲੀਅਤ ਦਾ ਸੱਦਾ ਦਿੱਤਾ ਜਾਂਦਾ ਹੈ।
- 26 ਮਾਰਚ ਨੂੰ ਕਿਸਾਨ-ਅੰਦੋਲਨ ਦੇ 4 ਮਹੀਨੇ ਪੂਰੇ ਹੋਣ 'ਤੇ ਪੁਰੀ ਤਰ੍ਹਾਂ ਨਾਲ 'ਭਾਰਤ-ਬੰਦ' ਕੀਤਾ ਜਾਵੇਗਾ।
- 28 ਮਾਰਚ ਨੂੰ ਹੋਲੀ ਵਾਲੇ ਦਿਨ ਖੇਤੀ-ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ ਜਾਂਦਾ ਹੈ।
ਭਾਜਪਾ ਹਰਾਓ ਨਾਅਰੇ ਤਹਿਤ ਰੈਲੀਆਂ
ਭਾਜਪਾ ਹਰਾਓ ਤੇ ਕਾਰਪੋਰੇਟ ਨੂੰ ਸਬਕ ਸਿਖਾਓ ਨਾਅਰੇ ਤਹਿਤ ਪੱਛਮੀ ਬੰਗਾਲ ਵਿਚ 6 ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਦੂਜੇ ਰਾਜਾਂ ਵਿਚ ਵੀ ਕਿਸਾਨ ਆਗੂ ਜਾ ਰਹੇ ਹਨ।
ਕਿਸਾਨ ਭਾਰਤੀ ਜਨਤਾ ਪਾਰਟੀ ਨੂੰ ਸਬਕ ਸਿਖਾਉਣ ਦੀ ਗੱਲ ਕਰਾਂਗੇ, ਕਿਸੇ ਖਾਸ ਪਾਰਟੀ ਜਾਂ ਧਿਰ ਨੂੰ ਵੋਟ ਪਾਉਣ ਦੀ ਗੱਲ ਨਹੀਂ ਕੀਤੀ ਜਾਵੇਗੀ।
100 ਪਹਿਲਾਂ ਜੋ ਮੋਹਨਦਾਸ ਕਰਮ ਚੰਦ ਗਾਂਧੀ ਨੇ ਸੱਤਿਆਗ੍ਰਹਿ ਕੀਤਾ ਸੀ ਉਸ ਦੀ ਪ੍ਰੇਰਣਾ ਨਾਲ ਕਿਸਾਨ ਮਿੱਟੀ ਸੱਤਿਆਗ੍ਰਹਿ ਕਰ ਰਹੇ ਹਨ। ਲੋਕ ਆਪਣੇ ਪਿੰਡਾਂ ਤੋਂ ਮਿੱਟੀ ਲੈ ਕੇ ਆ ਰਹੇ ਹਨ ਅਤੇ ਮ੍ਰਿਤਕ ਕਿਸਾਨਾਂ ਦੀ ਯਾਦ ਬਣਾਈ ਜਾਵੇਗੀ
ਕੋਲਕਾਤਾ ਵਿਚ ਵਿਰੋਧ ਮੁਜ਼ਾਹਰੇ
ਅੱਜ ਕਲਕੱਤਾ ਵਿਖੇ ਕਿਸਾਨੀ ਮੰਗਾਂ ਦੇ ਹੱਕ 'ਚ ਇੱਕ ਵਿਸ਼ਾਲ-ਰੈਲੀ ਕੱਢੀ ਗਈ। ਰੈਲੀ ਦੌਰਾਨ ''ਨੋ ਵੋਟ ਟੂ ਬੀਜੇਪੀ" ਦੇ ਨਾਅਰੇ ਤਹਿਤ ਭਾਜਪਾ ਖ਼ਿਲਾਫ਼ ਰੋਹ ਪ੍ਰਗਟਾਉਣ ਦਾ ਸੱਦਾ ਦਿੱਤਾ ਗਿਆ।
ਕਿਸਾਨ-ਆਗੂਆਂ ਮਨਜੀਤ ਸਿੰਘ ਧਨੇਰ, ਰਮਿੰਦਰ ਸਿੰਘ ਪਟਿਆਲਾ, ਮਨਜੀਤ ਰਾਏ, ਅਭਿਮੰਨਿਊ ਕੁਹਾਰ, ਸੁਰੇਸ਼ ਗੋਥ,ਰਣਜੀਤ ਰਾਜੂ ਅਤੇ ਹਰਨੇਕ ਸਿੰਘ ਨੇ ਰੈਲੀ ਦੌਰਾਨ ਸ਼ਮੂਲੀਅਤ ਕੀਤੀ।
ਰੈਲੀ 'ਚ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮਾਂ ਵੱਲੋਂ 10 ਹਜ਼ਾਰ ਤੋਂ ਵੱਧ ਗਿਣਤੀ 'ਚ ਇਕੱਠੇ ਹੁੰਦਿਆਂ ਕਿਸਾਨੀ-ਮੰਗਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ।

ਤਸਵੀਰ ਸਰੋਤ, SKM

ਤਸਵੀਰ ਸਰੋਤ, PM TIWARI

ਤਸਵੀਰ ਸਰੋਤ, PM TIWARI

ਤਸਵੀਰ ਸਰੋਤ, PM TIWARI

ਤਸਵੀਰ ਸਰੋਤ, PM Tiwari

ਤਸਵੀਰ ਸਰੋਤ, PM TIWARI
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












