ਕਿਸਾਨ ਅੰਦੋਲਨ: '26 ਜਨਵਰੀ ਦੀ ਸਾਜਿਸ ਬੇਨਕਾਬ' ਹੋਣ ਮਗਰੋਂ ਇਹ ਹਨ ਕਿਸਾਨਾਂ ਦੇ ਐਲਾਨ- 5 ਅਹਿਮ ਖ਼ਬਰਾਂ

ਤਸਵੀਰ ਸਰੋਤ, kisanektamorcha/FB
ਕਿਸਾਨ ਅੰਦੋਲਨ ਲਈ ਪਿਛਲੇ ਤਿੰਨ ਦਿਨ ਕਾਫ਼ੀ ਤਣਾਅਪੂਰਨ ਰਹੇ ਹਨ।
ਦਿੱਲੀ ਦੇ ਹਰਿਆਣਾ ਨਾਲ ਲੱਗਦੇ ਸਿੰਘੂ ਤੇ ਟਿਕਰੀ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦੇ ਗਾਜ਼ੀਪੁਰ ਬਾਰਡਰਾਂ ਉੱਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਕਾਫ਼ੀ ਤਣਾਅਪਰਨ ਹੋ ਗਿਆ ਹੈ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਉੱਤੇ ਇਲਜ਼ਾਮ ਲਾਇਆ ਹੈ ਕਿ ਉਹ ਆਪਣੇ ਵਰਕਰ ਭੇਜ ਕੇ ਕਿਸਾਨਾਂ ਉੱਤੇ ਦਮਨ ਕਰਵਾ ਰਹੀ ਹੈ, ਜਿਸ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ।
ਸੰਯੁਕਤ ਮੋਰਚੇ ਵੱਲੋਂ ਇਸ ਸੰਬੰਧ ਵਿੱਚ ਨਵੀਂ ਰਣਨੀਤੀ ਦਾ ਐਲਾਨ ਵੀ ਕੀਤਾ ਗਿਆ। 30 ਜਨਵਰੀ ਨੂੰ ਸਦਭਾਵਨਾ ਦਿਵਸ ਮਨਾਇਆ ਜਾਵੇਗਾ। ਸਾਰੇ ਆਗੂ ਇੱਕ ਦਿਨ ਦੀ ਭੁੱਖ ਹੜਤਾਲ ਰੱਖਣਗੇ ਅਤੇ ਪੂਰੇ ਦੇਸ ਵਿੱਚ ਭੁੱਖ ਹੜਤਾਲ ਕਰਨ ਦੀ ਅਪੀਲ ਕੀਤੀ ਗਈ।
ਇਹ ਅਤੇ ਸ਼ੁੱਕਰਵਾਰ ਦਾ ਹੋਰ ਅਹਿਮ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸਰਾਈਲੀ ਦੂਤਾਵਾਸ ਧਮਾਕੇ ਵਿੱਚ ਪੁਲਿਸ ਹੱਥ ਕੀ ਲੱਗਿਆ ਸੁਰਾਗ

ਤਸਵੀਰ ਸਰੋਤ, ANI
ਦਿੱਲੀ ਵਿਚ ਇਸਰਾਈਲ ਦੇ ਦੂਤਾਵਾਸ ਦੇ ਬਾਹਰ ਬੰਬ ਧਮਾਕਾ ਹੋਣ ਦੀ ਰਿਪੋਰਟ ਹੈ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਇਸ ਨੂੰ ਘੱਟ ਸਮਰੱਥਾ ਵਾਲਾ ਧਮਾਕਾ ਦੱਸਿਆ ਹੈ।
ਪੁਲਿਸ ਮੁਤਾਬਕ ਇਸ ਧਮਾਕੇ ਵਿੱਚ ਕੋਈ ਜਾਨੀ ਤੇ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਖ਼ਬਰ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਏਪੀਜੇ ਅਬਦੁਲ ਕਲਾਮ ਰੋਡ ਉੱਤੇ ਜਿੰਦਲ ਹਾਉਸ ਲਾਗੇ ਇਹ ਧਮਾਕਾ 5.05 ਮਿੰਟ ਉੱਤੇ ਹੋਇਆ।
ਦਿੱਲੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਪੌਣੇ ਛੇ ਵਜੇ ਪੁਲਿਸ ਨੂੰ ਇਸ ਦੀ ਜਣਕਾਰੀ ਮਿਲੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਾਬਕਾ ISI ਮੁਖੀ ਦੇ ਭਾਰਤੀ ਏਜੰਸੀ RAW ਨਾਲ ਸਬੰਧਾਂ 'ਤੇ ਬਵਾਲ

ਪਾਕਿਸਤਾਨ ਦੇ ਰੱਖਿਆ ਵਿਭਾਗ ਨੇ ਇਸਲਾਮਾਬਾਦ ਹਾਈ ਕੋਰਟ ਨੂੰ ਦੱਸਿਆ ਹੈ ਕਿ ਆਈਐੱਸਆਈ ਦੇ ਸਾਬਕਾ ਮੁਖੀ ਰਿਟਾਇਰਡ ਜਨਰਲ ਅਸਦ ਦੁਰਾਨੀ "2008 ਤੋਂ 'ਭਾਰਤੀ ਖ਼ੁਫ਼ੀਆ ਏਜੰਸੀ- ਰਾਅ' ਦੇ ਸੰਪਰਕ ਵਿੱਚ ਹਨ।"
ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਇਸ ਆਧਾਰ 'ਤੇ ਉਨ੍ਹਾਂ ਦਾ ਨਾਮ ਈਸੀਐੱਲ ਤੋਂ ਨਹੀਂ ਹਟਾਇਆ ਜਾ ਸਕਦਾ ਅਤੇ ਇਸੇ ਕਾਰਨ ਉਹ ਦੇਸ ਛੱਡ ਕੇ ਬਾਹਰ ਨਹੀਂ ਜਾ ਸਕਦੇ।
ਹਾਲਾਂਕਿ ਅਸਦ ਦੁਰਾਨੀ ਪਹਿਲਾਂ ਵੀ ਕਈ ਵਾਰ ਇੰਨਾਂ ਇਲਜ਼ਾਮਾਂ ਤੋਂ ਇਨਕਾਰ ਕਰ ਚੁੱਕੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬਜਟ 2021: ਮੋਦੀ ਸਰਕਾਰ ਕਿਸਾਨਾਂ ਲਈ ਕੀ ਕਰੇ?

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਨੂੰ ਠੱਲ੍ਹ ਪਾਉਣ ਲਈ ਲਾਏ ਲੌਕਡਾਊਨ ਦੌਰਾਨ ਜਦੋਂ 2020-21 ਵਿੱਚ ਪਹਿਲੀ ਤਿਮਾਹੀ ਵਿੱਚ ਜੀਡੀਪੀ ਨੇ ਗੋਤਾ ਖਾਦਾ ਤਾਂ ਖੇਤੀ ਨੇ ਭਾਰਤੀ ਅਰਥਵਿਵਸਥਾ ਨੂੰ ਸਹਾਰਾ ਅਤੇ ਰਾਹਤ ਦਿੱਤੀ।
ਪਰ ਭਾਰਤ ਦੇ ਬਹੁਤੇ ਕਿਸਾਨਾਂ ਦੀ ਆਮਦਨ 'ਤੇ ਕੋਈ ਫ਼ਰਕ ਨਹੀਂ ਪਿਆ। ਭਾਰਤ ਦੇ ਪ੍ਰਧਾਨ ਮੰਤਰੀ ਦਾ ਸਾਲ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਵਾਅਦਾ ਵੀ ਹੁਣ ਦੂਰ ਦਾ ਸੁਪਨਾ ਹੀ ਲੱਗਦਾ ਹੈ।
ਕੀ ਆਉਣ ਵਾਲੇ ਬਜਟ ਵਿੱਚ ਭਾਰਤ ਸਰਕਾਰ ਕੋਲ ਇਸ ਦਿਸ਼ਾ 'ਚ ਕੁਝ ਸੁਧਾਰ ਕਰਨ ਦਾ ਮੌਕਾ ਹੈ?
ਸਰਕਾਰ ਨੂੰ ਕਿਸਾਨਾਂ ਦੀ ਦਸ਼ਾ ਸੁਧਾਰਨ ਲਈ ਇਸ ਬਜਟ ਵਿੱਚ ਕੀ ਕਰਨਾ ਚਾਹੀਦਾ ਹੈ, ਜਾਣਨ ਲਈ ਇੱਥੇ ਕਲਿੱਕ ਕਰ ਕੇ ਪੜ੍ਹੋ ਇਹ ਰਿਪੋਰਟ।
ਲਾਲ ਕਿਲਾ ਕਿਸ ਗੱਲ ਦਾ ਪ੍ਰਤੀਕ ਹੈ?

ਤਸਵੀਰ ਸਰੋਤ, Getty Images
ਭਾਰਤ ਦੀ ਰਾਜਧਾਨੀ ਦਿੱਲੀ ਦੇ ਮੱਧ ਵਿੱਚ ਸਥਿਤ ਲਾਲ ਕਿਲਾ ਮੰਗਲਵਾਰ ਨੂੰ ਅਚਾਨਕ ਹੀ ਦੁਨੀਆਂ ਭਰ ਦੇ ਮੀਡੀਆ ਦੀਆਂ ਸੁਰਖੀਆਂ ਦਾ ਕੇਂਦਰ ਬਣ ਗਿਆ।
ਜਦੋਂ ਗਣਤੰਤਰ ਦਿਵਸ ਮੌਕੇ ਹਜੂਮ ਨੇ ਉੱਥੇ ਸਿੱਖਾਂ ਦੇ ਧਾਰਮਿਕ ਕੇਸਰੀ ਨਿਸ਼ਾਨ ਦੇ ਨਾਲ ਉੱਥੇ ਉਹ ਕਿਸਾਨ ਅੰਦੋਲਨ ਦਾ ਝੰਡਾ ਲਹਿਰਾਉਣ ਲੱਗੇ।
ਇਤਿਹਾਸਕ ਤੌਰ 'ਤੇ ਲਾਲ ਕਿਲਾ ਪੂਰਵ ਆਧੁਨਿਕ ਕਾਲ ਤੋਂ ਹੀ ਭਾਰਤ ਦੀ ਅਖੰਡਤਾ ਅਤੇ ਵਿਭਿੰਨਤਾ ਦਾ ਪ੍ਰਤੀਕ ਰਿਹਾ ਹੈ ਅਤੇ ਸਦੀਆਂ ਤੋਂ ਲੋਕਾਂ ਦੇ ਮਨਾਂ ਵਿੱਚ ਇਹ ਵਿਚਾਰ ਕਾਇਮ ਰਿਹਾ ਹੈ ਕਿ ਜਿਸ ਦੇ ਕਬਜ਼ੇ ਹੇਠ ਲਾਲ ਕਿਲਾ ਹੋਵੇਗਾ, ਉਹ ਹੀ ਭਾਰਤ ਦੀ ਸੱਤਾ 'ਤੇ ਕਾਬਜ਼ ਹੋਵੇਗਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਪਾਰੁਲ ਦਲਸੁਖਭਾਈ : ਵਰਲਡ ਪੈਰਾ ਬੈਡਮਿੰਟਨ ਦੀ ਰਾਣੀ

ਭਾਰਤ ਦੀ ਪਾਰੁਲ ਦਲਸੁਖਭਾਈ ਪਰਮਾਰ ਨੇ ਉਮਰ ਅਤੇ ਸਰੀਰਕ ਸਮੱਸਿਆਵਾਂ ਨੂੰ ਆਪਣੇ ਰਾਹ ਦੀ ਰੁਕਾਵਟ ਨਹੀਂ ਬਣਨ ਦਿੱਤਾ ਅਤੇ ਪੈਰਾ ਬੈਡਮਿੰਟਨ ਔਰਤਾਂ ਦੀ ਸਿੰਗਲ ਸਟੈਂਡਿੰਗ ਕੈਟੇਗਿਰੀ ਵਿੱਚ ਦੁਨੀਆਂ ਭਰ ਵਿੱਚ ਪਹਿਲੀ ਰੈਂਕਿੰਗ ਉੱਤੇ ਪਹੁੰਚੇ।
ਪਰਮਾਰ ਗੁਜਰਾਤ ਦੇ ਗਾਂਧੀਨਗਰ ਤੋਂ ਆਉਂਦੇ ਹਨ। ਥੋੜ੍ਹੀ ਉਮਰ ਵਿੱਚ ਹੀ ਉਨ੍ਹਾਂ ਨੂੰ ਪੋਲੀਓ ਹੋ ਗਿਆ ਸੀ।
ਤਿੰਨ ਸਾਲਾਂ ਦੀ ਉਮਰ ਵਿੱਚ ਵੀ ਉਨ੍ਹਾਂ ਨਾਲ ਇੱਕ ਹੋਰ ਦੁਰਘਟਨਾ ਵਾਪਰੀ। ਉਹ ਝੂਲੇ ਤੋਂ ਡਿੱਗ ਪਏ ਅਤੇ ਗਰਦਨ ਦੀ ਹੱਡੀ ਵਿੱਚ ਸੱਟ ਲੱਗੀ। ਇਸ ਦੇ ਨਾਲ ਹੀ ਉਨ੍ਹਾਂ ਦੇ ਸੱਜੇ ਪੈਰ ਦੀ ਹੱਡੀ ਟੁੱਟ ਗਈ।
ਫਿਰ ਵੀ 47 ਸਾਲ ਦੀ ਉਮਰ ਵਿੱਚ ਵੀ ਉਹ ਆਪਣੀ ਖੇਡ ਦੇ ਸਿਖ਼ਰ ਉੱਪਰ ਹਨ। ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਕਿਸੇ ਵੀ ਦੂਜੇ ਪੇਸ਼ੇ ਦੇ ਮੁਕਾਬਲੇ ਕਿਸੇ ਵੀ ਖੇਡ ਵਿੱਚ ਖਿਡਾਰੀਆਂ ਦਾ ਲੰਬੇ ਸਮੇਂ ਤੱਕ ਟਿਕੇ ਰਹਿਣਾ ਸੌਖਾ ਨਹੀਂ ਹੁੰਦਾ।
ਉਨ੍ਹਾਂ ਦੀ ਖੇਡ ਯਾਤਰਾ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












