ਕਿਸਾਨ ਅੰਦੋਲਨ : ਮਨੋਹਰ ਲਾਲ ਖੱਟਰ ਨੇ ਕਰਨਾਲ ’ਚ ਆਪਣੇ ਹੋਏ ਵਿਰੋਧ ਲਈ ਕਿਸ ਅਧਾਰ ’ਤੇ ਗੁਰਨਾਮ ਸਿੰਘ ਚੜੂਨੀ ਨੂੰ ਜ਼ਿੰਮੇਵਾਰ ਦੱਸਿਆ

ਕਿਸਾਨ ਅੰਦੋਲਨ

ਇਸ ਪੰਨੇ ਰਾਹੀ ਅਸੀਂ ਕਿਸਾਨ ਅੰਦੋਲਨ ਦੀਆਂ ਤਾਜ਼ਾ ਤੇ ਅਹਿਮ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ।

ਕਰਨਾਲ ਘਟਨਾ ਲਈ ਸੀਐੱਮ ਖੱਟਰ ਨੇ ਗੁਰਨਾਮ ਸਿੰਘ ਦਾ ਨਾਂ ਲਿਆ

ਮਨਹੋਰ ਲਾਲ ਖੱਟਰ ਨੇ ਕਿਹਾ, "ਜੇ ਮੈਂ ਕਿਸੇ ਇੱਕ ਵਿਅਕਤੀ ਦਾ ਨਾਂ ਲਿਆ ਤਾਂ ਉਹ ਗੁਰਨਾਮ ਸਿੰਘ ਚੜੂਨੀ ਨੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਫੇਲ੍ਹ ਕਰਨ ਦੀ ਅਪੀਲ ਕੀਤੀ ਸੀ।"

"ਉਨ੍ਹਾਂ ਦਾ ਇੱਕ ਵੀਡੀਓ ਦੋ ਦਿਨਾਂ ਤੋਂ ਵਾਇਰਲ ਹੈ ਜਿਸ ਵਿੱਚ ਉਹ ਲੋਕਾਂ ਨੂੰ ਇਸ ਪ੍ਰੋਗਰਾਮ ਨੂੰ ਫੇਲ੍ਹ ਕਰਨ ਦੀ ਅਪੀਲ ਕਰ ਰਹੇ ਹਨ। "

ਇਸ ਦੇ ਨਾਲ ਹੀ ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਹੋ ਰਹੇ ਵਿਰੋਧ ਲਈ ਕਾਂਗਰਸੀਆਂ ਨੂੰ ਵੀ ਜ਼ਿੰਮੇਵਾਰ ਦੱਸਿਆ।

ਤੁਹਾਨੂੰ ਦੱਸ ਦੇਈਏ ਕਿ ਗੁਰਨਾਮ ਸਿੰਘ ਚੜੂਨੀ ਨੇ ਇੱਕ ਵੀਡੀਓ ਜਾਰੀ ਕਰਕੇ ਮਨੋਹਰ ਲਾਲ ਖੱਟਰ ਦੇ ਕਰਨਾਲ ਪ੍ਰੋਗਰਾਮ ਨੂੰ ਫੇਲ੍ਹ ਕਰਵਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ:

‘ਲੋਕਤੰਤਰ ਵਿੱਚ ਸਾਰਿਆਂ ਨੂੰ ਬੋਲਣ ਦਾ ਹੱਕ’

ਮਨੋਹਰ ਲਾਲ ਖੱਟੜ ਨੇ ਪ੍ਰੋਗਰਾਮ ਰੱਦ ਹੋਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ, "ਸਾਡੇ ਦੇਸ਼ ਵਿੱਚ ਇੱਕ ਮਜ਼ਬੂਤ ਲੋਕਤੰਤਰ ਹੈ, ਅਤੇ ਇਸ ਵਿੱਚ ਗੱਲ ਕਰਨ ਦਾ ਅਧਿਕਾਰ ਸਾਰਿਆਂ ਨੂੰ ਹੈ, ਚਾਹੇ ਉਹ ਵਿਰੋਧੀ ਧਿਰ ਹੋਵੇ ਜਾਂ ਸੱਤਾਧਿਰ ਹੋਵੇ। ਅਸੀਂ ਕਦੇ ਵੀ ਕਿਸਾਨਾਂ ਦੇ ਬੁਲਾਰਿਆਂ ਨੂੰ ਕਦੇ ਰੋਕਿਆ ਨਹੀਂ ਹੈ।"

"ਅੰਦੋਲਨ ਲਗਾਤਾਰ ਚੱਲ ਰਿਹਾ ਹੈ ਅਤੇ ਕੋਵਿਡ ਦੌਰਾਨ ਵੀ ਉੱਥੇ ਇੰਨੀ ਭੀੜ ਹੈ। ਅਸੀਂ ਉੱਥੇ ਕਈ ਸਾਰੇ ਪ੍ਰਬੰਧ ਕੀਤੇ ਹੋਏ ਹਨ, ਜਿਵੇਂ ਪਾਣੀ, ਸਾਫ਼-ਸਫ਼ਾਈ, ਸਿਹਤ ਸੁਵਿਧਾਵਾਂ, ਟਾਇਲਟ, ਰੌਸ਼ਨੀ ਆਦਿ ਦਾ ਪ੍ਰਬੰਧ ਉੱਥੇ ਕੀਤਾ ਗਿਆ ਹੈ।"

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਹੈਲੀਕਾਪਟਰ ਇਸੇ ਥਾਂ 'ਤੇ ਉਤਰਨਾ ਸੀ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਹੈਲੀਕਾਪਟਰ ਇਸੇ ਥਾਂ ’ਤੇ ਉਤਰਨਾ ਸੀ

"ਪਰ ਇਹ ਚੰਗਾ ਨਹੀਂ ਹੈ ਕਿ ਆਪਣੀ ਗੱਲ ਕਹਿਣਾ ਚਾਹੇ ਤਾਂ ਦੂਜਾ ਉਸ ਦਾ ਵਿਰੋਧ ਕਰੇ, ਇਹ ਲੋਕਤੰਤਰ ਦਾ ਤਕਾਜ਼ਾ ਨਹੀਂ ਹੈ। ਪਰ ਲੋਕਤੰਤਰ ਵਿੱਚ ਸੰਵਿਧਾਨ ਵੱਲੋਂ ਮਿਲੇ ਅਧਿਕਾਰਾਂ ਦਾ ਉਲੰਘਣ ਮੈਨੂੰ ਨਹੀਂ ਲਗਦਾ ਕਿ ਦੇਸ਼ ਦੀ ਜਨਤਾ ਸਵੀਕਾਰ ਕਰੇਗੀ।"

"ਮੈਂ ਸ਼ਾਇਦ ਸਮਾਗਮ ਵਿੱਚ ਉੰਨੇ ਵਧੀਆ ਤਰੀਕੇ ਨਾਲ ਨਹੀਂ ਦੱਸ ਸਕਦਾ ਜਿਸ ਵਧੀਆ ਤਰੀਕੇ ਨਾਲ ਇਸ ਘਟਨਾ ਨੇ ਆਮ ਲੋਕਾਂ ਨੂੰ ਦੱਸਿਆ। ਇਹ ਸਾਡੇ ਦੇਸ ਦਾ ਕਿਸਾਨ ਨਹੀਂ ਹੈ।"

"ਸਾਡੇ ਦੇਸ ਦਾ ਕਿਸਾਨ ਅਜਿਹਾ ਨਹੀਂ ਕਰ ਸਕਦਾ ਹੈ। ਇਹ ਤਾਂ ਕਿਸਾਨਾਂ ਦੀ ਬਦਨਾਮੀ ਕਰ ਰਹੇ ਹਨ।"

ਵੀਡੀਓ ਕੈਪਸ਼ਨ, ਹਰਿਆਣਾ ਦੇ ਕਰਨਾਲ ਵਿੱਚ ਹੋਣ ਵਿਰੋਧ ਲਈ ਮਨੋਹਰ ਲਾਲ ਖੱਟੜ ਨੇ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ

'ਔਰਤਾਂ ਸਾਭਣਗੀਆਂ ਮੰਚ'

ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਹਰਿਆਣਾ ਦੇ ਕਿਸਾਨਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਅੱਜ ਮਨੋਹਰ ਲਾਲ ਖੱਟੜ ਨੂੰ ਕਰਨਾਲ ਵਿੱਚ ਉਤਰਨ ਨਹੀਂ ਦਿੱਤਾ। ਇਸ ਤਰ੍ਹਾਂ ਦੇ ਪ੍ਰੋਗਰਾਮ ਹੀ ਕਿਸਾਨ ਅੰਦੋਲਨ ਤਾਕਤ ਹਨ।

ਉਨ੍ਹਾਂ ਨੇ ਦੱਸਿਆ, "13 ਤਰੀਕ ਨੂੰ ਉਨ੍ਹਾਂ ਲੋਹੜੀ ਦੀ ਅੱਗ ਵਿੱਚ ਤਿੰਨ ਕਾਨੂੰਨਾਂ ਨੂੰ ਸਾੜਨ ਦਾ ਪੂਰੇ ਦੇਸ਼ ਨੂੰ ਸੱਦਾ ਦਿੱਤਾ ਹੈ। 18 ਜਨਵਰੀ ਨੂੰ ਖ਼ਾਸ ਤੌਰ 'ਤੇ ਐਲਾਨ ਕੀਤਾ ਹੈ ਕਿ ਔਰਤਾਂ ਦੀ ਅਗਵਾਈ ਵਿੱਚ ਸਬ-ਡਵਿਜ਼ਨ ਪੱਧਰ 'ਤੇ ਅਤੇ ਜ਼ਿਲ੍ਹਾ ਪੱਧਰ 'ਤੇ ਔਰਤਾਂ ਵੱਲੋਂ, ਔਰਤਾਂ ਦੀ ਲੀਡਰਸ਼ਿਪ ਵਿੱਚ ਔਰਤਾਂ ਕਿਸਾਨ ਅੰਦੋਲਨ ਦੌਰਾਨ ਧਰਨਿਆਂ, ਪ੍ਰਦਰਸ਼ਨਾਂ ਮਾਰਚਾਂ ਵਿੱਚ ਸ਼ਿਰਕਤ ਕਰਨਗੀਆਂ ਹਨ।"

“ਇਸ ਦੇ ਨਾਲ ਹੀ ਦਿੱਲੀ ਦੇ ਬਾਰਡਰਾਂ 'ਤੇ ਜੋ 8-9 ਮੰਚ ਚੱਲ ਰਹੇ ਹਨ, ਉਸ ਦਿਨ ਦਾ ਸਾਰਾ ਮੰਚ ਔਰਤਾਂ ਹੀ ਸਾਂਭਣਗੀਆਂ ਤੇ ਉਹੀ ਮੁੱਖ ਸਪੀਕਰ ਰਹਿਣਗੀਆਂ।"

ਮਹਾਂਪੰਚਾਇਤ ਦਾ ਹੋਇਆ ‘ਵਿਰੋਧ’

ਹਰਿਆਣਾ ਦੇ ਕਰਨਾਲ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਿਸਾਨ ਮਹਾਂ ਪੰਚਾਇਤ ਦਾ ਵਿਰੋਧ ਕਰਨ ਦਾ ਰਹੇ ਕਿਸਾਨਾਂ ਉੱਥੇ ਹੰਝੂ ਗੈਸ ਦੇ ਗੋਲ਼ੇ ਸੁੱਟੇ ਗਏ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ।

ਹਰਿਆਣਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਸਤ ਸਿੰਘ ਮੁਤਾਬਕ ਪੁਲਿਸ ਦੀ ਕਾਰਵਾਈ ਦੌਰਾਨ ਕਿਸਾਨ ਆਪਣੇ ਬਚਾਅ ਲਈ ਖੇਤਾਂ ਵਿਚ ਵੜ ਗਏ ਸਨ।

ਜਿਸ ਥਾਂ ਭਾਜਪਾ ਦੀ ਕਿਸਾਨ ਪੰਚਾਇਤ ਕੀਤੀ ਜਾ ਰਹੀ ਸੀ, ਉਸ ਤੋਂ ਕੁਝ ਦੂਰੀ ਉੱਤੇ ਕਿਸਾਨ ਵੱਡੀ ਗਿਣਤੀ ਵਿਚ ਕਾਲੇ ਝੰਡੇ ਲੈ ਕੇ ਇਕੱਠੇ ਹੋ ਗਏ ਸਨ। ਜਦੋਂ ਕਿਸਾਨਾਂ ਨੇ ਭਾਜਪਾ ਦੇ ਸਮਾਗਮ ਵਾਲੀ ਥਾਂ ਵੱਲ ਵਧਣਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਪੁਲਿਸ ਬਲ ਦੀ ਵਰਤੋਂ ਕੀਤੀ।

ਪ੍ਰਦਰਸ਼ਨਕਾਰੀ ਕਿਸਾਨ ਮਨੋਹਰ ਲਾਲ ਖੱਟਰ ਦੀ ਸਟੇਜ 'ਤੇ ਚੜ੍ਹ ਗਏ ਤੇ ਭੰਨਤੋੜ ਵੀ ਹੋਈ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ, ਪ੍ਰਦਰਸ਼ਨਕਾਰੀ ਕਿਸਾਨ ਮਨੋਹਰ ਲਾਲ ਖੱਟਰ ਦੀ ਸਟੇਜ ’ਤੇ ਚੜ੍ਹ ਗਏ ਤੇ ਭੰਨਤੋੜ ਵੀ ਹੋਈ

ਪਰ ਕਿਸਾਨ ਸਾਰੀਆਂ ਰੋਕਾਂ ਤੋੜਦੇ ਹੋਏ ਮੁੱਖ ਮੰਤਰੀ ਦੇ ਸਮਾਗਮ ਦੀ ਸਟੇਜ ਤੱਕ ਜਾ ਚੜ੍ਹੇ ਅਤੇ ਸਟੇਜ ਉੱਤੇ ਭੰਨ ਤੋੜ ਕੀਤੀ। ਕੁਰਸੀਆਂ ਉਲਟਾ ਦਿੱਤੀਆਂ ਅਤੇ ਜਿਸ ਥਾਂ ਉੱਤੇ ਮੁੱਖ ਮੰਤਰੀ ਦਾ ਹੈਲੀਪੈਡ ਉਤਰਨਾ ਸੀ, ਉਹ ਵੀ ਪੁੱਟ ਦਿੱਤਾ ਗਿਆ।

ਹਾਲਾਤ ਵਿਗੜਨ ਕਾਰਨ ਮੁੱਖ ਮੰਤਰੀ ਦਾ ਕਰਨਾਲ ਦੌਰਾ ਰੱਦ ਕਰਨ ਪਿਆ ਹੈ।

ਕਿਸਾਨਾਂ ਦਾ ਇਲਜ਼ਾਮ ਹੈ ਕਿ ਜੇਕਰ ਮੁੱਖ ਮੰਤਰੀ ਕਿਸਾਨ ਮਹਾ ਪੰਚਾਇਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਉੱਥੇ ਕਿਉਂ ਨਹੀਂ ਜਾਣ ਦਿੱਤਾ ਗਿਆ। ਵਿਰੋਧ ਕਰ ਰਹੇ ਲੋਕਾਂ ਦੇ ਵੀਡੀਓਜ਼ ਵਿਚ ਉਹ ਕਹਿੰਦੇ ਦਿਖ ਰਹੇ ਹਨ ਕਿ ਉਸ ਸਮਾਮਗ ਵਿਚ ਜਦੋਂ ਜਾ ਰਹੇ ਸਨ ਤਾਂ ਭਾਜਪਾ ਵਰਕਰਾਂ ਨੇ ਉਨ੍ਹਾਂ ਉੱਤੇ ਪਥਰਾਅ ਕੀਤਾ, ਜਿਸ ਕਾਰਨ ਕਿਸਾਨ ਭੜਕ ਗਏ।

ਵੀਡੀਓ ਕੈਪਸ਼ਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਜਲੰਧਰ 'ਚ ਭਾਜਪਾ ਆਗੂਆਂ ਦਾ ਵਿਰੋਧ ਇੰਝ ਹੋਇਆ

‘ਇਹ ਤਾਂ ਅਜੇ ਟ੍ਰੇਲਰ ਹੈ’

ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤ ਸਿੰਘ ਨੇ ਕਿਹਾ ਕਿ ਕਰਨਾਲ ਵਿੱਚ ਵਾਪਰੀ ਘਟਨਾ ਮਹਿਜ਼ ਇੱਕ ਟ੍ਰੇਲਰ ਹੈ। ਉਨ੍ਹਾਂ ਕਿਹਾ, "ਜਦੋਂ ਕਿਸਾਨ ਜਥੇਬੰਦੀਆਂ ਨੇ ਕਿਸਾਨ ਮਹਾਂਪੰਚਾਇਤ ਦੇ ਬਾਇਕਾਟ ਦਾ ਸੱਦਾ ਦਿੱਤਾ ਹੋਇਆ ਸੀ ਤਾਂ ਮਨੋਹਰ ਲਾਲ ਖੱਟਰ ਨੂੰ ਇਸ ਦਾ ਆਯੋਜਨ ਨਹੀਂ ਕਰਨਾ ਚਾਹੀਦਾ ਸੀ।

ਇਸ ਘਟਨਾ ਬਾਰੇ ਭਾਜਪਾ ਆਗੂਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਨ੍ਹਾਂ ਨੂੰ ਫੋਨ ਕੀਤਾ ਗਿਆ ਉਨ੍ਹਾਂ ਨੇ ਇਸ ਬਾਰੇ ਬੋਲਣ ਤੋਂ ਅਜੇ ਮਨ੍ਹਾ ਕਰ ਦਿੱਤਾ।

ਪਿਛਲੇ ਦੋ ਮਹੀਨਿਆਂ ਵਿੱਚ ਕਦੋਂ-ਕਦੋਂ ਹੋਇਆ ਵਿਰੋਧ ਪ੍ਰ੍ਰਦਰਸ਼ਨ

ਅਜਿਹਾ ਪਹਿਲੀ ਵਾਰ ਨਹੀਂ ਹੈ, ਹਰਿਆਣਾ ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ ਕਈ ਵਾਰ ਭਾਜਪਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

  • ਸ਼ੁੱਕਰਵਾਰ ਨੂੰ ਹਿਸਾਰ ਵਿੱਚ ਕਿਸਾਨਾਂ ਵੱਲੋਂ ਡਿਪਟੀ ਸਪੀਕਰ ਰਣਬੀਰ ਗੰਗਵਾ ਦੀ ਕਾਰ ਦੀ ਉਸ ਵੇਲੇ ਭੰਨਤੋੜ ਕੀਤੀ ਗਈ, ਜਦੋਂ ਉਹ ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਲਿਮੀਟਡ (IFFCO) ਦੇ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਸਨ।
  • 22 ਦਸੰਬਰ ਨੂੰ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪੈਲੀਪੇਡ ਨੂੰ ਪੁੱਟ ਦਿੱਤਾ ਗਿਆ ਹੈ। ਦਰਅਸਲ ਉਹ ਆਪਣੇ ਹਲਕੇ ਵਿੱਚ ਆਉਣਾ ਚਾਹੁੰਦੇ ਸਨ।
  • 15 ਦਸੰਬਰ ਨੂੰ ਯਮੁਨਾਨਗਰ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਕਿਸਾਨਾਂ ਨੇ ਭਾਜਪਾ ਦੇ ਕੁਰੂਕਸ਼ੈਤਰ ਤੋਂ ਸੰਸਦ ਮੈਂਬਰ ਨਾਯਾਬ ਸੈਨੀ ਦੇ ਰਾਦੌਰ ਜ਼ਿਲ੍ਹੇ ਦੇ ਖ਼ੁਰਦੀ ਅਤੇ ਦਮਲਾ ਪਿੰਡਾਂ ਦੇ 4 ਸਮਾਗਮਾਂ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿੱਚ ਸੈਨੀ ਨੇ 4 ਵਿਕਾਸ ਕਾਰਜਾਂ ਦਾ ਉਦਘਾਟਨ ਕਰਨਾ ਸੀ ਤੇ ਪਿੰਡ ਵਾਲਿਆਂ ਨੂੰ ਸੰਬੋਧਨ ਕਰਨਾ ਸੀ।
  • ਇਸ ਵੇਲੇ ਕਿਸਾਨਾਂ ਨੇ ਸਮਾਗ਼ਮ ਵਿੱਚ ਪਹੁੰਚ ਕੇ ਉਦਘਾਟਨੀ ਪੱਥਰਾਂ ਨੂੰ ਲਾਲ ਰੰਗ ਨਾਲ ਰੰਗ ਕੇ ਉਨ੍ਹਾਂ ਉੱਤੇ ਬੀਕੇਯੂ ਲਿਖਿਆ ਅਤੇ ਟੈਂਟ ਪੁੱਟ ਦਿੱਤੇ। ਇਸ ਤੋਂ ਖੁਰਦੀ ਪਿੰਡ ਵਿੱਚ ਮੰਚ ਨੂੰ ਉਖਾੜ ਦਿੱਤਾ ਤੇ ਭੰਨਤੋੜ ਕੀਤੀ।
  • ਰੋਹਤਕ ਤੋਂ ਭਾਜਪਾ ਨੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਨੇ ਵੀ 19 ਦਸੰਬਰ ਨੂੰ ਰੋਹਤਕ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕੀਤਾ ਹੈ, ਇਸ ਵੇਲੇ ਭਾਜਪਾ ਪਾਰਟੀ ਨੇ ਐੱਸਵਾਈਐੱਲ ਮੁੱਦੇ 'ਤੇ ਰੋਹਤਕ ਵਿੱਚ ਇੱਕ ਦਿਨ ਦਾ ਵਰਤ ਰੱਖਿਆ ਸੀ।

ਜਲੰਧਰ ਵਿੱਚ ਭਾਜਪਾ ਦਾ ਵਿਰੋਧ

ਇਸੇ ਦੌਰਾਨ ਪੰਜਾਬ ਦੇ ਜਲੰਧਰ ਵਿਚ ਵੀ ਪੰਜਾਬ ਦੀ ਅਮਨ ਸ਼ਾਂਤੀ ਵਿਗੜਣ ਦੀ ਗੱਲ ਕਹਿ ਕੇ ਧਰਨਾ ਦੇਣ ਪਹੁੰਚੇ ਭਾਜਪਾਈਆਂ ਦਾ ਕਿਸਾਨਾਂ ਨੇ ਤਿੱਖਾਂ ਵਿਰੋਧ ਕੀਤਾ।

ਜਲੰਧਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਕਿਸਾਨ ਕਾਲੇ ਝੰਡੇ ਲੈਕੇ ਭਾਜਪਾ, ਮੋਦੀ ਸਰਕਾਰ ਅਤੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਭਾਜਪਾ ਦੇ ਸਮਾਗਮ ਵੱਲ ਵਧ ਰਹੇ ਹਨ।

ਫਿਲਹਾਲ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਜ਼ਬਰੀ ਰੋਕਿਆ ਹੋਇਆ ਹੈ।

ਕਿਸਾਨਾਂ ਅਤੇ ਕੇਂਦਰ ਵਿਚਾਲੇ ਸਾਲਸੀ ਨਹੀਂ -ਜਥੇਦਾਰ

ਅਜਿਹੀਆਂ ਖ਼ਬਰਾਂ ਸਨ ਕਿ ਭਾਜਪਾ ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਚੱਲ ਰਹੇ ਕਿਸਾਨ ਜਥੇਬੰਦੀਆਂ ਦੇ ਅੰਦਲੋਨ ਨੂੰ ਸੁਲਝਾਉਣ ਲਈ ਧਾਰਮਿਕ ਸ਼ਖ਼ਸ਼ੀਅਤਾਂ ਕੋਲ ਪਹੁੰਚ ਕਰਨ ਬਾਰੇ ਵਿਚਾਰ ਕਰ ਰਹੀ ਹੈ।

ਇਸ ਸੰਬੰਧ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਨਾਨਕਸਰ ਸੰਪਰਦਾਇ ਦੇ ਮੁੱਖ ਸੇਵਾਦਾਰ ਬਾਬਾ ਲੱਖਾ ਸਿੰਘ ਨਾਲ ਮੁਲਾਕਾਤ ਵੀ ਕਰ ਚੁੱਕੇ ਹਨ।

ਦਿ ਟ੍ਰਿਬੀਊਨ ਨੇ ਸ਼ਨਿੱਚਰਵਾਰ ਨੂੰ ਭਾਜਪਾ ਦੇ ਕੌਮੀ ਬੁਲਾਰੇ ਕਮਲਜੀਤ ਸੋਈ ਦੇ ਹਵਾਲੇ ਨਾਲ ਲਿਖਿਆ, "ਜਦੋਂ ਗੱਲਬਾਤ ਹਾਂ ਜਾਂ ਨਾਂਹ ਤੋਂ ਅੱਗੇ ਨਹੀਂ ਵਧ ਰਹੀ। ਸਾਨੂੰ ਤੀਜੀ ਧਿਰ ਦੀ ਲੋੜ ਹੈ ਜਿਸ ਉੱਪਰ ਦੋਵਾਂ ਧਿਰਾਂ ਭਰੋਸਾ ਕਰ ਸਕਦੀਆਂ ਹੋਣ। ਭਰੋਸੇ ਦੀ ਕਮੀ ਹੈ ਅਤੇ ਧਾਰਿਮਕ ਸ਼ਖ਼ਸ਼ੀਅਤਾਂ ਇਸ ਖਾਈ ਨੂੰ ਭਰ ਸਕਦੀਆਂ ਹਨ। ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੰਪਰਕ ਕਰਾਂਗੇ।"

Jthedarharpreetsingh/facebook

ਤਸਵੀਰ ਸਰੋਤ, Ravinder Singh Robin

ਇੱਕ ਵੀਡੀਓ ਬਿਆਨ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਮਸਲੇ ਨੂੰ ਭਾਰਤ ਦੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਾ ਆਪਸੀ ਮਸਲਾ ਦੱਸਦਿਆਂ, ਅਜਿਹੀ ਕਿਸੇ ਵੀ ਪੇਸ਼ਕਸ਼ ਨੂੰ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ," ਇਹ ਜਿਹੜਾ ਮਸਲਾ ਹੈ, ਇਹ ਭਾਰਤ ਦੇ ਕਿਸਾਨਾਂ ਦਾ ਸਮਲਾ ਹੈ ਅਤੇ ਕਾਨੂੰਨ ਦੇ ਨਾਲ ਸੰਬੰਧਿਤ ਹੈ ਕਿਉਂਕਿ ਖੇਤੀ ਕਾਨੂੰਨ ਜੋ ਭਾਰਤ ਸਰਕਾਰ ਨੇ ਪਾਸ ਕੀਤੇ ਹਨ ਭਾਰਤ ਦੇ ਕਿਸਾਨ ਉਨ੍ਹਾਂ ਦੀ ਵਿਰੋਧਤਾ ਕਰ ਰਹੇ ਹਨ।"

"ਇਹ ਕੋਈ ਸਿੱਖ ਰਹਿਤ-ਮਰਿਆਦਾ ਨਾਲ ਸੰਬੰਧਿਤ ਜਾਂ ਸਿੱਖ ਧਰਮ ਦਾ ਕੋਈ ਕੌਮੀ ਮਸਲਾ ਨਹੀਂ ਹੈ ਅਤੇ ਨਾਹੀ ਇਹ ਕਿਸੇ ਸਿਧਾਂਤਿਕ ਵਖਰੇਵੇਂ ਨਾਲ ਸੰਬੰਧਿਤ ਹੈ।"

"ਇਸ ਕਰ ਕੇ ਇਸ ਮਸਲੇ ਦਾ ਹੱਲ ਕਿਸਾਨ ਆਗੂਆਂ ਨੇ ਅਤੇ ਕੇਂਦਰ ਸਰਕਾਰ ਨੇ ਆਪਸੀ ਗੱਲਬਾਤ ਰਾਹੀਂ ਹੀ ਕਰਨਾ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿਹਾ,"ਜਿੰਨੀ ਜਲਦੀ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ, ਕੇਂਦਰ ਸਰਕਾਰ ਵੱਲੋਂ, ਉਸ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਕਿਸਾਨ ਸੜਕਾਂ ਦੇ ਉੱਤੇ ਬੈਠਾ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

"ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਹਿਲਾਂ ਵੀ ਕਈ ਵਾਰ ਅਪੀਲਾਂ ਕੀਤੀਆਂ ਗਈਆਂ ਹਨ ਕਿ ਕਿਸਾਨ ਜਥੇਬੰਦੀਆਂ ਨੂੰ, ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇ। ਹੁਣ ਵੀ ਸਾਡਾ ਸਹਿਯੋਗ ਰਹੇਗਾ।"

ਸਰਕਾਰ ਨੂੰ ਸੁਮੱਤ ਅਤੇ ਕਿਸਾਨਾਂ ਨੂੰ ਬਲ਼

"ਲੇਕਿਨ ਇਸ ਮਸਲੇ ਦਾ ਹੱਲ ਕਿਸਾਨ ਆਗੂਆਂ ਨੇ ਅਤੇ ਭਾਰਤ ਸਰਕਾਰ ਨੇ ਮਿਲ-ਬੈਠ ਕੇ ਕਰਨਾ ਹੈ। ਜਿੰਨੀ ਜਲਦੀ ਇਸ ਸਮਲੇ ਦਾ ਹੱਲ ਹੋਵੇ ਉਨਾਂ ਹੀ ਬਿਹਤਰ ਹੈ।"

"ਅਕਾਲ ਪੁਰਖ਼ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਇਸ ਸਮਲੇ ਦਾ ਹੱਲ ਜਲਦੀ ਕਰਵਾਉਣ ਲਈ ਸਾਰੀਆਂ ਧਿਰਾਂ ਨੂੰ, ਕੇਂਦਰ ਸਰਕਾਰ ਨੂੰ ਸੁਮੱਤ ਬਖ਼ਸ਼ੇ ਅਤੇ ਕਿਸਾਨ ਜਥੇਬੰਦੀਆਂ ਨੂੰ ਬਲ ਵੀ ਬਖ਼ਸ਼ੇ।"

ਪਹੁੰਚ ਕੀਤੇ ਜਾਣ ਤੇ ਕੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਬਾਰੇ ਵਿਚਾਰ ਕੀਤੇ ਜਾਣ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਅਕਾਲ ਤਖ਼ਤ ਸਾਹਿਬ ਦੀ ਕੋਈ ਭੂਮਿਕਾ ਨਹੀਂ ਬਣਦੀ ਹੈ।

ਮੇਰੇ ਖ਼ਿਆਲ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਦੀ ਇਸ ਵਿੱਚ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਧਾਰਮਿਕ ਮਸਲਾ ਜਾਂ ਸਿੱਖਾਂ ਦਾ ਕੌਮੀ ਮਸਲਾ ਨਹੀਂ ਹੈ।"

ਜਥੇਦਾਰ ਨੇ ਕਿਸਾਨਾਂ ਨੂੰ ਅਪੀਲ ਸ਼ਾਂਤੀ ਬਹਾਲ ਰੱਖਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਕਿਹਾ," ਕਿਸਾਨ ਸ਼ਾਂਤੀ ਬਣਾਈ ਰੱਖੋ, ਸੰਜਮ ਜਿਹੜਾ ਹੈ ਬਣਾਈ ਰੱਖੋ ਕਿਉਂਕਿ ਲੋਕਤੰਤਰ ਵਿੱਚ ਸੰਘਰਸ਼ ਜਿਹੜੇ ਜਿੱਤੇ ਜਾਂਦੇ ਨੇ ਉਹ ਸ਼ਾਂਤੀ ਦੇ ਨਾਲ, ਸੰਜਮ ਦੇ ਨਾਲ ਅਤੇ ਸਦਭਾਵਨਾ ਦੇ ਨਾਲ ਜਿੱਤੇ ਜਾਂਦੇ ਨੇ।"

ਸਾਰੀ ਦੁਨੀਆਂ ਉੱਥੇ ਬੈਠੇ ਕਿਸਾਨਾਂ ਨੂੰ ਦੇਖ ਰਹੀ ਹੈ। ਇਸ ਲਈ ਅਜਿਹੀਆਂ ਗੱਲਾਂ-ਬਾਤਾਂ ਆਪਾਂ ਕਰੀਏ ਜਿਸ ਦੇ ਨਾਲ ਆਪਣਾ ਪੌਜ਼ਿਟਿਵ ਰੂਪ ਦੁਨੀਆਂ ਦੇ ਅੱਗੇ ਜਾਵੇ ਜੋ ਕਿ ਜਾ ਵੀ ਰਿਹਾ ਹੈ।ਸਾਨੂੰ ਨੈਗਿਟੀਵਿਟੀ ਤੋਂ ਬਚਣ ਦੀ ਬਹੁਤ ਲੋੜ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)