ਕੋਰੋਨਾ ਵੈਕਸੀਨ ਦਾ ਡਰਾਈ ਰਨ ਕੀ ਹੈ ਤੇ ਟੀਕਾਕਰਣ ਤੋਂ ਪਹਿਲਾਂ ਇਹ ਕਿਉਂ ਜ਼ਰੂਰੀ ਹੈ

ਤਸਵੀਰ ਸਰੋਤ, Getty Images
ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿੱਚ ਕੋਵਿਡ ਵੈਕਸੀਨ ਟੀਕਾਕਰਣ ਲਈ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਿਆਰੀ ਕਸਣ ਲਈ ਕਹਿ ਦਿੱਤਾ ਹੈ।
ਸਰਕਾਰ ਨੇ ਦੱਸਿਆ ਹੈ ਕਿ ਦੋ ਜਨਵਰੀ ਤੋਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਡਰਾਈ ਰਨ ਕੀਤਾ ਜਾਵੇਗਾ।
ਹਰ ਸੂਬੇ ਦੀ ਰਾਜਧਾਨੀ ਵਿੱਚ ਘੱਟੋ-ਘੱਟ ਤਿੰਨ ਥਾਵਾਂ ਤੇ ਡਰਾਈ ਰਨ ਕੀਤਾ ਜਾਣਾ ਹੈ। ਕੁਝ ਸੂਬਿਆਂ ਨੇ ਆਪਣੇ ਜ਼ਿਲ੍ਹਿਆਂ ਨੂੰ ਵੀ ਸ਼ਾਮਲ ਕੀਤਾ ਹੈ ਜਿਹੜੇ ਮੁਸ਼ਕਲ ਇਲਾਕਿਆਂ ਵਿੱਚ ਸਥਿਤ ਹਨ।
ਕੇਂਦਰ ਸਰਕਾਰ ਨੇ ਦੱਸਿਆ ਕਿ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮੁੱਖ ਸਕੱਤਰਾਂ, ਕੇਂਦਰੀ ਸਿਹਤ ਮਿਸ਼ਨ ਅਤੇ ਸੂਬਿਆਂ ਦੇ ਸਿਹਤ ਅਧਿਕਾਰੀਆਂ ਦੇ ਨਾਲ ਵੀਡੀਓ ਕਾਨਫਰੰਸ ਕੀਤੀ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਡਰਾਈ ਰਨ ਕਿਉਂ ਕੀਤਾ ਜਾਣਾ ਹੈ?
ਸਰਕਾਰ ਵੱਲੋਂ ਜਾਰੀ ਪ੍ਰੈੱਸ ਰਿਵੀਊ ਦੇ ਮੁਤਾਬਕ ਡਰਾਈ ਰਨ ਦਾ ਉਦੇਸ਼ ਨਵੇਂ ਕੋ-ਵਿਨ ਐਪ ਦੀ ਵਰਤੋਂ ਨੂੰ ਜ਼ਮੀਨ ਉੱਪਰ ਦੇਖਣਾ ਹੈ। ਇਸ ਤੋਂ ਇਲਾਵਾ ਵਿਉਂਤਬੰਦੀ ਅਤੇ ਵੈਕਸੀਨ ਦੇਣ ਦੀ ਪ੍ਰਕਿਰਿਆ ਵਿਚਕਾਰ ਤਾਲਮੇਲ ਬਿਠਾਉਣ ਦਾ ਯਤਨ ਕੀਤਾ ਜਾਵੇਗਾ। ਇਸ ਨਾਲ ਫ਼ੀਲਡ ਵਿੱਚ ਕੰਮ ਕਰ ਰਹੇ ਲੋਕਾਂ ਦਾ ਆਤਮ ਵਿਸ਼ਵਾਸ ਵੀ ਵਧੇਗਾ।
ਸਭ ਕੁਝ ਪਿਛਲੇ ਸਾਲ ਵੀਹ ਦਸੰਬਰ ਨੂੰ ਜਾਰੀ ਕੀਤੀਆਂ ਗਈਆਂ ਆਪਰੇਸ਼ਨਲ ਗਾਈਡਲਾਈਨਜ਼ ਦੇ ਮੁਤਾਬਕ ਕੀਤਾ ਜਾਵੇਗਾ। ਇੰਚਾਰਜ ਅਫ਼ਸਰ ਉਨ੍ਹਾਂ 25 ਜਣਿਆਂ ਦੀ ਨਿਸ਼ਾਨਦੇਹੀ ਕਰਨਗੇ, ਜਿਨ੍ਹਾਂ ਨੂੰ ਵੈਕਸੀਨ ਦੇਣ ਲਈ ਚੁਣਿਆ ਜਾਵੇਗਾ।
ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਨ੍ਹਾਂ ਸਾਰੀਆਂ ਜਾਣਕਾਰੀਆਂ ਨੂੰ ਕੋ-ਵਿਨ ਐਪ ਰਾਹੀਂ ਅਪਲੋਡ ਕਰਨ ਨੂੰ ਕਿਹਾ ਜਾਵੇਗਾ। ਇਹ ਸਭ ਕੁਝ ਇੱਕ ਮੌਕ ਡਰਿੱਲ ਵਾਂਗ ਹੋਵੇਗਾ, ਕਿਸੇ ਨੂੰ ਵੀ ਅਸਲੀ ਵੈਕਸੀਨ ਨਹੀਂ ਦਿੱਤੀ ਜਾਵੇਗੀ।
ਭਾਰਤ ਵਿੱਚ ਹਾਲੇ ਤੱਕ ਕਿਸੇ ਵੈਕਸੀਨ ਨੂੰ ਪ੍ਰਵਾਨਗੀ ਨਹੀਂ ਮਿਲੀ ਹੈ। ਡਰਾਈ ਰਨ ਦਾ ਮਕਸਦ ਕਿਸੇ ਨੂੰ ਕੋਰੋਨਾ ਵੈਕਸੀਨ ਦੇਣਾ ਨਹੀਂ ਹੈ ਸਗੋਂ ਜਦੋਂ ਵੈਕਸੀਨ ਆ ਜਾਵੇਗੀ ਤਾਂ ਇਹ ਪ੍ਰਕਿਰਿਆ ਸਹੀ ਢੰਗ ਨਾਲ ਕੰਮ ਕਰੇਗੀ ਜਾਂ ਨਹੀਂ। ਇਸ ਵਿੱਚ ਕੀ ਸੁਧਾਰ ਲਿਆਉਣੇ ਪੈਣਗੇ। ਡਰਾਈ ਰਨ ਦੌਰਾਨ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪ੍ਰੈੱਸ ਰਿਲੀਜ਼ ਦੇ ਮੁਤਾਬਕ ਦੇਸ਼ ਭਰ ਵਿੱਚ ਲਗਭਗ 96,000 ਵੈਕਸੀਨ ਦੇਣ ਵਾਲਿਆਂ ਨੂੰ ਇਸ ਨਾਲ ਸਿਖਲਾਈ ਦਿੱਤੀ ਗਈ ਹੈ।
ਸੀਐੱਸਆਈਆਰ ਦੇ ਨਿਰਦੇਸ਼ਕ ਜਨਰਲ ਡਾਕਟਰ ਸ਼ੇਖ਼ਰ ਮਾਡੇ ਨੇ ਕਿਹਾ,"ਜਦੋਂ ਦੇਸ਼ ਦੇ ਸਭ ਤੋਂ ਵੱਡੇ ਦਫ਼ਤਰ ਵੱਲੋਂ ਇਹ ਕਿਹਾ ਜਾਂਦਾ ਹੈ ਤਾਂ ਅਸੀਂ ਵੈਕਸੀਨ ਡਿਲਵਰੀ ਦੇ ਲਈ ਤਿਆਰ ਹਾਂ ਤਾਂ ਇਹ ਆਤਮ ਵਿਸ਼ਵਾਸ ਦਿੰਦਾ ਹੈ। ਮੈਨੂੰ ਲਗਦਾ ਹੈ ਕਿ ਸਾਰੇ ਹੈਲਥ ਕੇਅਰ ਵਰਕਰ ਅਤੇ ਵਿਗਿਆਨੀਆਂ ਵਿੱਚ ਇਸ ਬਾਰੇ ਜੋਸ਼ ਹੈ ਕਿ ਅਸੀਂ ਕਰ ਸਕਦੇ ਹਾਂ।"
ਚਾਰ ਸੂਬਿਆਂ ਵਿੱਚ ਪਹਿਲਾਂ ਹੋ ਚੁੱਕਾ ਹੈ
ਦੇਸ਼ ਦੇ ਚਾਰ ਸੂਬਿਆਂ-ਅਸਾਮ, ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਪੰਜਾਬ ਵਿੱਚ ਕੋਵਿਡ-19 ਵੈਕਸੀਨ ਦਾ ਡਰਾਈ ਰਨ 28 ਦਸੰਬਰ, 2020 ਤੋਂ ਸ਼ੁਰੂ ਕਰ ਦਿੱਤਾ ਗਿਆ ਸੀ ਜੋ ਦੋ ਦਿਨ ਚੱਲਿਆ।
ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਗੁਜਰਾਤ ਦੇ ਰਾਜਕੋਟ ਅਤੇ ਗਾਂਧੀ ਨਗਰ, ਪੰਜਾਬ ਵਿੱਚ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਅਤੇ ਅਸਾਮ ਦੇ ਸੋਨਿਤਪੁਰ ਅਤੇ ਨਲਬਾੜੀ ਵਿੱਚ ਇਹ ਲਹਿਰ ਚਲਾਈ ਗਈ।
ਸਿਹਤ ਮੰਤਰਾਲੇ ਦੇ ਮੁਤਾਬਕ ਇਹ ਡਰਾਈ ਰਨ ਸਫ਼ਲ ਰਿਹਾ ਸੀ ਅਤੇ ਸੂਬਿਆਂ ਵੱਲੋਂ ਦਿੱਤੇ ਗਏ ਸੁਝਾਆਂ ਨੂੰ ਸ਼ਾਮਲ ਕੀਤਾ ਜਾਵੇਗਾ।

ਤਸਵੀਰ ਸਰੋਤ, Getty Images
ਡਰਾਈ ਰਨ ਕੀ ਹੈ?
ਇਹ ਇੱਕ ਰਿਹਰਸਲ ਵਾਂਗ ਹੈ। ਇਸ ਵਿੱਚ ਕੋਵਿਡ-19 ਵੈਕਸੀਨ ਤੋਂ ਬਾਅਦ ਇਸ ਨੂੰ ਕਿਸ ਤਰ੍ਹਾਂ ਲਾਇਆ ਜਾਵੇਗਾ?ਇਸ ਦੀਆਂ ਕੀ ਤਿਆਰੀਆਂ ਹੋਣੀਆਂ ਹਨ? ਇਨ੍ਹਾਂ ਸਾਰੀਆਂ ਗੱਲਾਂ ਦੀ ਪਰਖ ਕੀਤੀ ਜਾਣੀ ਹੈ।
ਇਸ ਰਾਹੀਂ ਇਹ ਵੀ ਦੇਖਿਆ ਜਾਵੇਗਾ ਕਿ ਵੈਕਸੀਨ ਦੇ ਦੌਰਾਨ ਕਿਹੜੀਆਂ-ਕਿਹੜੀਆਂ ਰੁਕਾਵਟਾਂ ਹਨ ਅਤੇ ਉਨ੍ਹਾਂ ਨੂੰ ਕਿਵੇ ਦੂਰ ਕੀਤਾ ਜਾਣਾ ਚਾਹੀਦਾ ਹੈ। ਇਸ ਨੂੰ ਮੌਕ ਡਰਿੱਲ ਵੀ ਕਿਹਾ ਜਾ ਰਿਹਾ ਹੈ।
ਇਸ ਤੋਂ ਬਾਅਦ 50 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਅਤੇ ਉਨ੍ਹਾਂ ਤੋਂ ਬਾਅਦ ਪਹਿਲਾਂ ਤੋਂ ਦੂਜੀਆਂ ਬੀਮਾਰੀਆਂ ਨਾਲ ਦੋ-ਚਾਰ ਹੋ ਰਹੇ ਲੋਕਾਂ ਨੂੰ ਟੀਕਾ ਲਾਇਆ ਜਾਣਾ ਹੈ।
ਸੂਬਿਆਂ ਵਿੱਚ ਇਸ ਸਬੰਧ ਵਿੱਚ ਡੇਟਾਬੇਸ ਬਣ ਰਿਹਾ ਹੈ। ਲੋਕਾਂ ਦਾ ਰਜਿਸਟਰੇਸ਼ਨ ਹੋਵੇਗਾ ਅਤੇ ਫਿਰ ਉਨ੍ਹਾਂ ਨੂੰ ਮੈਸੇਜ ਭੇਜ ਤੇ ਵੈਕਸੀਨ ਦੀ ਤਰੀਕ, ਸਮਾਂ ਅਤੇ ਸੈਂਟਰ ਦੀ ਜਾਣਕਾਰੀ ਦਿੱਤੀ ਜਾਵੇਗੀ।
ਟਰਾਂਸਪੋਰਟੇਸ਼ਨ ਲਈ ਵੀ ਪਹਿਲਾਂ ਸੂਬਿਆਂ ਅਤੇ ਫਿਰ ਉੱਥੋਂ ਦੇ ਖੇਤਰਾਂ ਅਤੇ ਜ਼ਿਲ੍ਹਿਆਂ ਦੇ ਹੈਡ ਕੁਆਰਟਰਾਂ ਅਤੇ ਫਿਰ ਸਿਹਤ ਕੇਂਦਰਾਂ ਤੱਕ ਵੈਕਸੀਨ ਨੂੰ ਪਹੁੰਚਾਇਆ ਜਾਣਾ ਹੈ।
ਕੋ-ਵਿਨ ਨਾਂ ਦਾ ਇੱਕ ਆਈਟੀ ਪਲੇਟਫਾਰਮ ਤਿਆਰ ਕੀਤਾ ਗਿਆ ਹੈ। ਇਸੇ ਪਲੇਟਫਾਰਮ ਰਾਹੀਂ ਵੈਕਸੀਨ ਲਾਉਣ ਦਾ ਪੂਰਾ ਕੰਮ ਨੇਪਰੇ ਚਾੜ੍ਹਿਆ ਜਾਵੇਗਾ।
ਵੈਕਸੀਨੇਸ਼ਨ ਦੇ ਇਸ ਡਰਾਈ ਰਨ ਵਿੱਚ ਅਸਲੀ ਵੈਕਸੀਨ ਨਹੀਂ ਵਰਤੀ ਜਾਵੇਗੀ। ਵੈਕਸੀਨ ਨੂੰ ਛੱਡ ਕੇ ਇਸ ਨਾਲ ਜੁੜੀਆਂ ਸਾਰੀਆਂ ਪ੍ਰਕਿਰਿਆਵਾਂ ਦਾ ਅਸਲੀ ਹਾਲਤਾਂ ਵਿੱਚ ਪ੍ਰੀਖਣ ਕੀਤਾ ਜਾਵੇਗਾ।

ਤਸਵੀਰ ਸਰੋਤ, SOPA IMAGES
ਕਿਵੇਂ ਕੀਤਾ ਜਾਵੇਗਾ ਲੋਕਾਂ ਦਾ ਰਜਿਸਟਰੇਸ਼ਨ?
ਕੋਰੋਨਾ ਦੀ ਵੈਕਸੀਨ ਜਿਨ੍ਹਾਂ ਨੂੰ ਦਿੱਤੀ ਜਾਣੀ ਹੈ ਉਨ੍ਹਾਂ ਦਾ ਰਜਿਸਟਰੇਸ਼ਨ ਕੋ-ਵਿਨ ਪਲੇਟਫਾਰਮ ਉੱਪਰ ਹੋਵੇਗਾ। ਕੋ-ਵਿਨ ਇੱਕ ਵੈਬਸਾਈਟ ਅਤੇ ਐਪ ਦੋਵਾਂ ਦੀ ਸ਼ਕਲ ਵਿੱਚ ਰਹੇਗਾ।
ਜਿਨ੍ਹਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਵੈਕਸੀਨ ਲਾਈ ਜਾਣੀ ਹੈ ਉਨ੍ਹਾਂ ਦਾ ਡੇਟਾ ਹਰ ਸੂਬੇ ਵਿੱਚ ਲਗਭਗ ਤਿਆਰ ਹੈ। ਰਜਿਸਟਰੇਸ਼ਨ ਵਿੱਚ ਇੱਕ ਮੋਬਾਈਲ ਨੰਬਰ ਅਤੇ ਇੱਕ ਫੋਟੋ ਆਈਡੀ ਜਰੂਰੀ ਹੋਵੇਗਾ। ਆਈਡੀ ਵਿੱਚ ਕਈ ਬਦਲ ਦਿੱਤੇ ਜਾ ਰਹੇ ਹਨ।
ਇਸ ਡਰਿੱਲ ਵਿੱਚ ਲੋਕਾਂ ਨੂੰ ਕੋ-ਵਿਨ ਐਪ ਉੱਪਰ ਰਜਿਸਟਰ ਕਰਾਇਆ ਜਾ ਰਿਹਾ ਹੈ। ਦੇਖਿਆ ਜਾ ਰਿਹਾ ਹੈ ਕਿ ਐਪ ਵਿੱਚ ਰਜਿਸਟਰੇਸ਼ਨ ਦੌਰਾਨ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ।
ਵੈਕਸੀਨੇਸ਼ਨ ਤੋਂ ਬਾਅਦ ਇਸੇ ਐਪ ਰਾਹੀਂ ਇੱਕ ਸਰਟੀਫਿਕੇਟ ਜਾਰੀ ਹੋਵੇਗਾ। ਇਸ ਤੋਂ ਇਲਾਵਾ ਡਰਾਈ ਰਨ ਵਿੱਚ ਵੈਕਸੀਨੇਸ਼ਨ ਕਿੱਥੇ ਕੀਤਾ ਜਾਵੇਗਾ ਅਤੇ ਇਨ੍ਹਾਂ ਕੇਂਦਰਾਂ ਦੀ ਨਿਸ਼ਾਨਦੇਹੀ ਕਿਵੇਂ ਕੀਤੀ ਜਾਵੇਗੀ ਇਸ ਦੀ ਵੀ ਪੜਤਾਲ ਹੋ ਰਹੀ ਹੈ।
ਇਸ ਡਰਿੱਲ ਰਾਹੀਂ ਵੈਕਸੀਨੇਸ਼ਨ ਕਰਨ ਦੀ ਸਮੁੱਚੀ ਪ੍ਰਕਿਆ ਨੂੰ ਜਾਂਚਿਆ ਅਤੇ ਪਰਖਿਆ ਜਾਵੇਗਾ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












