ਸਾਲ 2020 ਦੇ ਉਹ ਚਾਰ ਕੰਮ ਜਿਨ੍ਹਾਂ ਨੇ ਦਿਲ ਜਿੱਤ ਲਿਆ

ਤਸਵੀਰ ਸਰੋਤ, Panchkula Police/ Arun Senapati/ ANI
ਭਾਰਤੀ ਸੋਸ਼ਲ ਮੀਡੀਆ: ਸਾਲ 2020 'ਚ ਦਿਲ ਜਿੱਤਣ ਵਾਲੇ ਦਿਆਲਤਾ ਭਰੇ ਚਾਰ ਕੰਮ।
2020 ਦਾ ਸਾਰਾ ਸਾਲ ਕੋਵਿਡ-19 ਕਾਰਨ ਸੁਰਖ਼ੀਆਂ ਵਿੱਚ ਰਿਹਾ, ਲੋਕ ਕੋਰੋਨਾਵਾਇਰਸ ਲਹਿਰ, ਲੌਕਡਾਊਨ ਅਤੇ ਯਾਤਰਾ 'ਤੇ ਪਾਬੰਦੀਆਂ ਨਾਲ ਜੂਝਦੇ ਰਹੇ।
ਬੀਬੀਸੀ ਦੇ ਐਂਡਰੀਓ ਕਲੇਅਰੈਂਨਸ ਲਿਖਦੇ ਹਨ, ਪਰ ਭਾਰਤ ਵਿੱਚ ਕੁਝ ਸੋਸ਼ਲ ਮੀਡੀਆ ਦੇ ਪਲ ਅਜਿਹੇ ਸਨ ਜਿਨ੍ਹਾਂ ਨੇ ਨਿਰਾਸ਼ਾ ਦੇ ਚਲਦਿਆਂ ਲੋਕਾਂ ਨੂੰ ਕੁਝ ਖੁਸ਼ੀ ਦਿੱਤੀ।
ਇਹ ਸਨ ਚਾਰ ਅਜਿਹੇ ਪਲ ਜਿਨ੍ਹਾਂ ਨੇ ਸਾਲ 2020 ਵਿੱਚ ਲੋਕਾਂ ਦੇ ਦਿਲਾਂ ਨੂੰ ਖ਼ੁਸ਼ੀ ਤੇ ਸਕੂਨ ਦਿੱਤਾ।
'ਤੁਸੀਂ ਮੇਰਾ ਦਿਨ ਬਣਾ ਦਿੱਤਾ'
ਭਾਰਤ ਨੇ ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਠੱਲ੍ਹ ਪਾਉਣ ਲਈ 25 ਮਾਰਚ ਨੂੰ ਲੌਕਡਾਊਨ ਦਾ ਐਲਾਨ ਕੀਤਾ। ਬਹੁਤ ਸਾਰੇ ਲੋਕ ਘਰਾਂ ਵਿੱਚ ਫ਼ਸੇ ਹੋਏ ਸਨ, ਖ਼ਾਸ ਕਰਕੇ ਬਜ਼ੁਰਗ ਜਿਨ੍ਹਾਂ ਨੇ ਖੁਦ ਨੂੰ ਇਕੱਲਿਆਂ, ਪਰਿਵਾਰਾਂ ਅਤੇ ਦੋਸਤਾਂ ਤੋਂ ਕੱਟੇ ਹੋਏ ਮਹਿਸੂਸ ਕੀਤਾ।
ਭਾਰਤ ਦੇ ਉੱਤਰੀ ਸੂਬੇ ਹਰਿਆਣਾ ਦੇ ਸ਼ਹਿਰ ਪੰਚਕੁਲਾ ਦੇ ਇੱਕ ਬਜ਼ੁਰਗ ਕਰਨ ਪੁਰੀ ਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਅਪ੍ਰੈਲ ਮਹੀਨੇ ਪੁਲਿਸ ਨੇ ਉਨ੍ਹਾਂ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ।
ਇਹ ਵੀ ਪੜ੍ਹੋ:
ਇੱਕ ਵੀਡੀਓ ਵਿੱਚ ਜਿਹੜੀ ਬਾਅਦ ਵਿੱਚ ਵਾਇਰਲ ਹੋਈ, ਕਰਨ ਪੁਰੀ ਨੂੰ ਗੇਟ ਵੱਲ ਇਹ ਕਹਿੰਦਿਆ ਜਾਂਦਾ ਦੇਖਿਆ ਗਿਆ," ਮੈਂ ਕਰਨ ਪੁਰੀ ਹਾਂ, ਮੈਂ ਇਕੱਲਾ ਰਹਿੰਦਾ ਹਾਂ ਅਤੇ ਮੈਂ ਸੀਨੀਅਰ ਸਿਟੀਜ਼ਨ ਹਾਂ।"
ਪਰ ਕੀ ਹੋਇਆ ਜਿਸ ਨੇ ਪੁਰੀ ਨੂੰ ਹੈਰਾਨ ਕੀਤਾ ਅਤੇ ਉਨ੍ਹਾਂ ਦੇ ਦਿਲ ਨੂੰ ਛੂਹਿਆ।
ਪੁਰੀ ਦੀ ਹੈਰਾਨੀ ਦੁੱਗਣੀ ਹੋ ਗਈ, ਜਦੋਂ ਪੁਲਿਸ ਅਫ਼ਸਰਾਂ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਗਾਉਂਦਿਆ ਸੁਣਿਆ "ਹੈਪੀ ਬਰਥਡੇ ਟੂ ਯੂ"।
ਉਹ ਪੁੱਛ ਰਹੇ ਸਨ ਕਿ ਉਨ੍ਹਾਂ ਨੂੰ ਜਨਮ ਦਿਨ ਬਾਰੇ ਕਿਵੇਂ ਪਤਾ ਲੱਗਿਆ।
ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਸਨ ਅਤੇ ਉਹ ਪੁਲਿਸ ਅਧਿਕਾਰੀਆਂ ਨੂੰ ਦੱਸ ਰਹੇ ਸਨ ਉਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਉਹ ਬਹੁਤ ਜ਼ਿਆਦਾ ਇਕੱਲਾਪਣ ਮਹਿਸੂਸ ਕਰ ਰਹੇ ਸਨ।
ਤਾਂ ਅਫ਼ਸਰਾਂ ਨੇ ਕਿਹਾ, "ਅਸੀਂ ਤੁਹਾਡੇ ਪਰਿਵਾਰ ਵਾਂਗ ਹਾਂ" ਅਤੇ "ਇਕੱਲੇ ਮਹਿਸੂਸ ਕਰਨ ਦੀ ਕੋਈ ਲੋੜ ਨਹੀਂ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਉਹ ਆਪਣੇ ਨਾਲ ਜਨਮ ਦਿਨ ਦਾ ਕੇਕ ਲਿਆਏ ਅਤੇ ਸਾਰੇ ਤਾੜੀਆਂ ਮਾਰਨ ਲੱਗੇ ਅਤੇ ਫਿਰ ਗਾਉਣ ਲੱਗੇ।
ਦਿਲ ਨੂੰ ਛੂਹ ਜਾਣ ਵਾਲੀ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਦਿਲਾਂ ਨੂੰ ਪਿਘਲਾ ਦਿੱਤਾ ਅਤੇ ਪੁਲਿਸ ਅਧਿਕਾਰੀਆਂ ਦੇ ਇਸ ਰਵੱਈਏ ਦੀ ਤਾਰੀਫ਼ ਵੀ ਤਾਰੀਫ਼ ਹੋਈ।
ਇੱਕ ਵੀਡੀਓ ਜਿਸ ਨੇ ਇੱਕ ਛੋਟੇ ਢਾਬੇ ਨੂੰ ਬਚਾਇਆ
ਇਹ ਸਭ ਇੱਕ ਫੂਡ ਬਲਾਗਰ ਵਲੋਂ ਇੰਸਟਾਗ੍ਰਾਮ 'ਤੇ ਅੱਖਾਂ ਵਿੱਚ ਹੰਝੂ ਭਰੇ ਹੋਏ ਅਤੇ ਗੱਲ ਕਰਦੇ ਇੱਕ ਵਿਅਕਤੀ ਦੀ ਵੀਡੀਓ ਸਾਂਝੀ ਕਰਨ ਨਾਲ ਸ਼ੁਰੂ ਹੋਇਆ।
ਇਸ ਵੀਡੀਓ ਵਿੱਚ ਇੱਕ 80 ਸਾਲਾ ਬਜ਼ੁਰਗ ਕਾਂਤਾ ਪ੍ਰਸਾਦ ਨੂੰ ਦਿਖਾਇਆ ਗਿਆ ਹੈ, ਜੋ ਕਿ ਕੈਮਰੇ ਮੂਹਰੇ ਹੀ ਰੋ ਪਏ। ਕਿਉਂਕਿ ਮਹਾਂਮਾਰੀ ਕਰਕੇ ਉਨ੍ਹਾਂ ਦਾ ਖਾਣੇ ਦਾ ਕਾਰੋਬਾਰ ਬਹੁਤਾ ਚੱਲ ਨਹੀਂ ਸੀ ਰਿਹਾ।
ਸਟਰੀਟ ਫ਼ੂਡ ਜੋ ਕਿ ਵੈਸੇ ਤਾਂ ਬਹੁਤ ਮਸ਼ਹੂਰ ਹੈ ਪਰ ਮਹਾਂਮਾਰੀ ਦੌਰਾਨ ਇਸ ਕਾਰੋਬਾਰ ਨੂੰ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਜਿਸਦੇ ਚਲਦਿਆਂ ਕਈ ਕਾਰੋਬਾਰੀਆਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪਈਆਂ।

ਤਸਵੀਰ ਸਰੋਤ, Getty Images
ਕਾਂਤਾ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਬਦਾਮੀ ਦੇਵੀ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਵਿੱਚ ਸਾਲ 1990 ਤੋਂ 'ਬਾਬੇ ਕਾ ਢਾਬਾ' ਨਾਮ ਦੀ ਇੱਕ ਦੁਕਾਨ ਚਲਾ ਰਹੇ ਸਨ।
ਵਾਇਰਲ ਹੋਏ ਵੀਡੀਓ ਵਿੱਚ ਕਾਂਤਾ ਪ੍ਰਸਾਦ ਉਹ ਖਾਣਾ ਦਿਖਾ ਰਹੇ ਹਨ ਜੋ ਉਨ੍ਹਾਂ ਨੇ ਉਸ ਦਿਨ ਲਈ ਬਣਾਇਆ ਸੀ। ਜਦੋਂ ਪੁੱਛਿਆ ਗਿਆ ਉਨ੍ਹਾਂ ਨੇ ਹੁਣ ਤੱਕ ਕਿੰਨਾ ਕਮਾਇਆ ਤਾਂ ਉਹ "ਬਹੁਤ ਥੋੜਾ" ਕਹਿੰਦਿਆਂ ਰੋਣ ਲੱਗ ਪਏ।
ਬਲਾਗਰ ਗੌਰਵ ਵਸਨ ਨੇ ਅਕਤੂਬਰ ਦੀ ਸ਼ੁਰੂਆਤ ਵਿੱਚ ਇਹ ਕਲਿੱਪ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ। ਇਹ ਬਹੁਤ ਤੇਜ਼ੀ ਨਾਲ ਫ਼ੈਲਿਆ, ਜਲਦ ਹੀ ਇਸ ਨੇ ਟਵਿਟਰ ਰਾਹੀਂ ਵੀ ਰਾਹ ਬਣਾ ਲਿਆ।
ਇੱਕ ਔਰਤ ਨੇ ਵੀਡੀਓ ਸਾਂਝੀ ਕੀਤੀ ਅਤੇ ਕਿਹਾ, ਇਸ ਨੇ ਦਿਲ ਪੂਰੀ ਤਰ੍ਹਾਂ ਤੋੜ ਦਿੱਤਾ। ਉਨ੍ਹਾਂ ਨੇ ਦਿੱਲੀ ਪੁਲਿਸ ਨੂੰ ਕਾਂਤਾ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਦੀ ਮਦਦ ਲਈ ਬਾਬਾ ਕਾ ਢਾਬਾ ਜਾਣ ਦੀ ਅਪੀਲ ਵੀ ਕੀਤੀ।
ਇਹ ਅਪੀਲ ਸੁਣੀ ਗਈ ਤੇ ਲੋਕਾਂ ਦੀ ਭੀੜ ਅਤੇ ਕੈਮਰਾ ਕਰੂ ਵੀਡੀਓ ਵਾਇਰਲ ਹੋਣ ਦੇ ਘੰਟਿਆਂ ਅੰਦਰ ਹੀ ਇਸ ਛੋਟੇ ਜਿਹੇ ਢਾਬੇ 'ਤੇ ਸਨ।
ਟਵਿੱਟਰ ਉੱਤੇ ਸੈਲੇਬਰਿਟੀਜ਼ ਦਾ ਵੀ ਧਿਆਨ ਗਿਆ। ਬਾਲੀਵੁੱਡ ਦੇ ਸਿਤਾਰਿਆਂ ਤੋਂ ਲੈ ਕੇ ਕ੍ਰਿਕਟ ਖਿਡਾਰੀ ਵੀ ਆਮ ਲੋਕਾਂ ਵਾਂਗ ਨਜ਼ਰ ਆਏ। ਹੁਣ ਤੱਕ ਇਹ ਵੀਡੀਓ ਨੂੰ 50 ਲੱਖ ਵਾਰ ਦੇਖਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ:
ਦੁਨੀਆਂ ਭਰ ਤੋਂ ਲੋਕਾਂ ਨੇ ਬਜ਼ੁਰਗ ਜੋੜੇ ਦੀ ਮਦਦ ਕਰਨ ਲਈ ਦਾਨ ਕੀਤਾ।
ਪਰ ਕਹਾਣੀ ਨੇ ਉਸ ਸਮੇਂ ਮਾੜਾ ਮੋੜ ਲਿਆ ਜਦੋਂ ਕਾਂਤਾ ਪ੍ਰਸਾਦ ਨੇ ਵਸਨ 'ਤੇ ਉਨ੍ਹਾਂ ਦੇ ਨਾਮ ਹੇਠ ਇਕੱਠੇ ਕੀਤੇ ਪੈਸਿਆਂ ਦੀ ਦੁਰਵਰਤੋਂ ਦੇ ਇਲਜ਼ਾਮ ਲਾਏ। ਬਲਾਗਰ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ।
ਪ੍ਰਸਾਦ ਨੇ ਬਲਾਗਰ ਵਿਰੁੱਧ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਪਰ ਇਸ ਤਰ੍ਹਾਂ ਲਗਦਾ ਹੈ ਜਿਵੇਂ ਦੋਵਾਂ ਦਾ ਹੁਣ ਸਮਝੌਤਾ ਹੋ ਗਿਆ ਹੋਵੇ।
ਪ੍ਰਸਾਦ ਨੇ ਨਵਾਂ ਰੈਸਟੋਰੈਂਟ ਖੋਲ੍ਹਣ ਤੋਂ ਬਾਅਦ ਵਸਨ ਦਾ ਧੰਨਵਾਦ ਕੀਤਾ ਅਤੇ ਬਲੌਗਰ ਨੇ ਵੀ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੋਵਿਡ-19 ਦਾ ਇਲਾਜ ਕਰਨ ਵਾਲੇ ਡਾਕਟਰ ਦਾ ਵਾਇਰਲ ਵੀਡੀਓ
ਅਰੂਪ ਸੇਨਾਪਤੀ ਨੇ ਭਾਰਤ ਦੇ ਉੱਤਰ ਪੂਰਬੀ ਸੂਬੇ ਅਸਾਮ ਵਿੱਚ ਅਪ੍ਰੈਲ ਮਹੀਨੇ ਕੋਵਿਡ-19 ਦੇ ਇਲਾਜ ਲਈ ਡਾਕਟਰ ਵਜੋਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ।
ਜਿਵੇਂ ਮਹਾਂਮਾਰੀ ਨੇ ਹਸਪਤਾਲਾਂ ਨੂੰ ਭਰਨਾ ਜਾਰੀ ਰੱਖਿਆ, ਸਿਹਤ ਕਰਮੀਆਂ ਅਤੇ ਉਨ੍ਹਾਂ ਵਰਗੇ ਡਾਕਟਰਾਂ ਨੂੰ ਘੰਟਿਆਂਬੱਧੀ ਕੰਮ ਕਰਨ ਲਈ ਮਜਬੂਰ ਹੋਣਾ ਪਿਆ, ਉਹ ਵੀ ਅਕਸਰ ਸਰੀਰਕ ਅਤੇ ਮਾਨਸਿਕ ਥਕਾਵਟ ਦੇ ਚਲਦਿਆਂ।

ਪਰ ਡਾ. ਸੇਨਾਪਤੀ ਨੇ ਕੋਵਿਡ ਪ੍ਰਭਾਵਿਤ ਮਰੀਜ਼ਾਂ ਨੂੰ ਖੁਸ਼ ਕਰਦਿਆਂ ਅਤੇ ਤਣਾਅ ਮੁਕਤ ਹੋਣ ਦਾ ਇੱਕ ਅਨੋਖਾ ਤਰੀਕਾ ਲੱਭਿਆ। ਇਹ ਕੁਝ ਅਜਿਹਾ ਵੀ ਸੀ ਜਿਸ ਨੂੰ ਕਰਨਾ ਉਹ ਪਸੰਦ ਕਰਦੇ ਸਨ, ਬਾਲੀਵੁੱਡ ਦੇ ਗੀਤਾਂ 'ਤੇ ਡਾਂਸ ਕਰਨਾ।
ਇੱਕ ਸਹਿਕਰਮੀ ਨੇ ਅਕਤੂਬਰ ਮਹੀਨੇ ਵਿੱਚ ਉਨ੍ਹਾਂ ਦੀ ਡਾਂਸ ਕਰਦਿਆਂ ਦੀ ਵੀਡੀਓ ਟਵੀਟ ਕੀਤੀ ਅਤੇ ਇਹ ਬਹੁਤ ਜ਼ਿਆਦਾ ਵਾਇਰਲ ਹੋਈ। ਇਸ ਵੀਡੀਓ ਨੂੰ ਹੁਣ ਤੱਕ 57 ਲੱਖ ਵਾਰ ਦੇਖਿਆ ਜਾ ਚੁੱਕਾ ਹੈ।
ਆਪਣੇ ਡਾਂਸ ਲਈ ਜਾਣੇ ਜਾਂਦੇ ਬਾਲੀਵੁੱਡ ਅਦਾਕਾਰ ਰੀਤਿਕ ਰੌਸ਼ਨ ਨੇ ਡਾ. ਸੇਨਾਪਤੀ ਦੀ ਤਾਰੀਫ਼ ਵੀ ਕੀਤੀ।
ਡਾ. ਸੇਨਾਪਤੀ ਦਾ ਕਹਿਣਾ ਹੈ ਇਹ ਉਨ੍ਹਾਂ ਦੀ ਆਪਣੇ ਮਰੀਜ਼ਾਂ ਨੂੰ ਹਸਾਉਣ ਲਈ ਕੀਤੀ ਗਈ ਇਹ ਇੱਕ ਨਿਮਰ ਕੋਸ਼ਿਸ਼ ਸੀ। ਪਰ ਉਨ੍ਹਾਂ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਉਨ੍ਹਾਂ ਦੀ ਵੀਡੀਓ ਇੰਨੇ ਲੋਕਾਂ ਤੱਕ ਪਹੁੰਚੇਗੀ।
ਮਰੀਜ਼ ਜਿਸਨੇ ਕੋਵਿਡ-19 ਤੋਂ ਠੀਕ ਹੋਣ ਬਾਅਦ ਡਾਂਸ ਕੀਤਾ
ਜਦੋਂ ਸਨੇਹਲ ਸਤਪੂਤੇ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਘਰ ਵਾਪਸ ਆਏ, ਜਿਸ ਤਰ੍ਹਾਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਉਸ ਬਾਰੇ ਬਿਲਕੁਲ ਵੀ ਨਹੀਂ ਸੀ ਸੋਚਿਆ।
ਵੀਡੀਓ ਜੋ ਜੁਲਾਈ ਮਹੀਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਉਸ ਵਿੱਚ ਉਨ੍ਹਾਂ ਦੀ 23 ਸਾਲਾ ਭੈਣ ਸੋਨਾਲੀ ਆਪਣੀ ਵੱਡੀ ਭੈਣ ਦੇ ਘਰ ਵਾਪਸ ਆਉਣ ਦੀ ਖੁਸ਼ੀ ਵਿੱਚ ਸਵਾਗਤ ਕਰਨ ਲਈ ਘਰ ਦੇ ਬਾਹਰ ਗਲੀ ਵਿੱਚ ਡਾਂਸ ਕਰਦਿਆਂ ਨਜ਼ਰ ਆਈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਉਨ੍ਹਾਂ ਨਾਲ ਸਨੇਹਲ ਨੇ ਵੀ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਫ਼ਿਰ ਪਰਿਵਾਰ ਦੇ ਬਾਕੀ ਮੈਂਬਰ ਵੀ ਇਸ ਵਿੱਚ ਸ਼ਾਮਿਲ ਹੋ ਗਏ।
ਸੋਨਾਲੀ ਨੇ ਪੁਣੇ ਮਿਰਰ ਅਖ਼ਬਾਰ ਨੂੰ ਦੱਸਿਆ, "ਉਹ ਆਪਣੇ ਗੁਆਂਢੀਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਸਨ ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਸੀ।"
ਭਾਰਤ ਵਿੱਚ ਜਦੋਂ ਮਹਾਂਮਾਰੀ ਸ਼ੁਰੂ ਹੋਈ ਕੋਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਖ਼ਿਲਾਫ਼ ਦੂਸ਼ਣ ਦੀ ਭਾਵਨਾ ਇੱਕ ਬਹੁਤ ਵੱਡਾ ਮਸਲਾ ਸੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













