ਕਿਸਾਨ ਅੰਦੋਲਨ : ਪੰਜਾਬ ਭਾਜਪਾ ਨੇ ਕੈਪਟਨ ਨੂੰ 'ਰਾਜ ਧਰਮ' ਯਾਦ ਕਰਾਇਆ ਤਾਂ ਉਨ੍ਹਾਂ ਦਿੱਤਾ ਇਹ ਜਵਾਬ - ਪ੍ਰੈੱਸ ਰਿਵੀਊ

ਤਸਵੀਰ ਸਰੋਤ, Tarun Chugh/captain amrinder singh/facebook
ਭਾਜਪਾ ਦੀ ਪੰਜਾਬ ਇਕਾਈ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸੂਬੇ ਵਿੱਚ ਮਾਹੌਲ ਵਿਗੜਨ ਦਾ ਇਲਜ਼ਾਮ ਲਾਉਂਦਿਆਂ ਅਮਨ ਕਾਨੂੰਨ ਦੀ ਸਥਿਤੀ ਵੱਲ ਧਿਆਨ ਦਵਾਇਆ ਹੈ ਤੇ ਕਿਹਾ ਹੈ ਕਿ ਸੂਬਾ ਉਨ੍ਹਾਂ ਦੀ ਮੁੱਖ ਮੰਤਰੀ ਵਜੋਂ ਅਸਫ਼ਲ ਰਹਿਣ ਦੀ ਕੀਮਤ ਚੁੱਕਾ ਰਿਹਾ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਅਪਰਾਧਿਕ ਤੱਤਾਂ ਨੂੰ ਮਿਲ ਰਹੀ ਸੁਰੱਖਿਆ ਅਤੇ ਸਿਆਸੀ ਵਿਰੋਧੀਆਂ ਖ਼ਿਲਾਫ਼ ਹੋ ਰਹੀਆਂ ਹਿੰਸਕ ਗਤੀਵਿਧੀਆਂ ਪੰਜਾਬ ਵਿੱਚ ਕਾਲੇ ਦਿਨਾਂ ਨੂੰ ਵਾਪਸ ਲਿਆ ਰਹੀਆਂ ਹਨ। ਪੰਜਾਬ ਹਿੰਸਾ ਦਾ ਇੱਕ ਹੋਰ ਦੌਰ ਸਹਿਣ ਨਹੀਂ ਕਰ ਸਕਦਾ ਹੈ।
ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਰਬਨ ਨਕਸਲ ਖੁੱਲ੍ਹੇ ਘੁੰਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਸੂਬੇ ਨੇ ਸੜਕਾਂ ਤੇ ਰੇਲਾਂ ਰੋਕਣ ਦੀਆਂ ਕਈ ਘਟਨਾਵਾਂ ਦੇਖੀਆਂ ਹਨ, ਟੋਲ ਪਲਾਜ਼ਿਆਂ ਉੱਪਰ ਕਬਜ਼ੇ ਕੀਤੇ ਗਏ ਹਨ ਅਤੇ ਟੈਲੀ-ਸੰਚਾਰ ਦੀਆਂ ਲਾਈਨਾਂ ਨੂੰ ਪੁੱਟਿਆ ਗਿਆ ਹੈ ਪੁਲਿਸ ਸੂਬੇ ਵਿੱਚ ਅਮਨ-ਕਾਨੂੰਨ ਬਾਹਲ ਕਰਨ ਵਿੱਚ ਨਾਕਾਮ ਰਹੀ ਹੈ।"
ਇਹ ਵੀ ਪੜ੍ਹੋ:
ਅਖ਼ਬਾਰ ਦੀ ਖ਼ਬਰ ਮੁਤਾਬਤ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਇਨ੍ਹਾਂ ਬਿਆਨਾਂ ਦਾ ਸਖ਼ਤ ਨੋਟਿਸ ਲਿਆ ਤੇ ਕਿਹਾ ਗੁੱਸੇ ਕਿਸਾਨਾਂ ਦੇ ਪ੍ਰਦਰਸ਼ਨ ਤਾਂ ਭਾਜਪਾ ਵਾਲੇ ਸੂਬਿਆਂ ਜਿਵੇਂ- ਹਰਿਆਣਾ ਤੇ ਯੂਪੀ ਵਿੱਚ ਵੀ ਹੋ ਰਹੇ ਹਨ। ਕੀ ਇਨ੍ਹਾਂ ਥਾਵਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਵੀ ਤੁਹਾਨੂੰ ਅਰਬਨ ਨਕਸਲ ਜਾਪਦੇ ਹਨ?"
ਉਨ੍ਹਾਂ ਨੇ ਕਿਹਾ,"ਜੇ ਭਾਜਪਾ ਆਪਣੀ ਹੋਂਦ ਲਈ ਲੜ ਰਹੇ ਨਾਰਾਜ਼ ਨਾਗਰਿਕਾਂ ਅਤੇ ਅੱਤਵਾਦੀਆਂ ਜਾਂ ਮਿਲੀਟੈਂਟਾਂ ਜਾਂ ਗੁੰਡਿਆਂ ਵਿੱਚ ਫ਼ਰਕ ਨਹੀਂ ਕਰ ਸਕਦੀ ਤਾਂ ਇਸ ਨੂੰ ਲੋਕਾਂ ਦੀ ਪਾਰਟੀ ਕਹਿਣ ਦੇ ਸਾਰੇ ਦਿਖਾਵੇ ਤਿਆਗ ਦੇਣੇ ਚਾਹੀਦੇ ਹਨ।"
ਜੱਸੀ ਦੀ ਮਾਂ ਨੂੰ ਅਣਖ ਖਾਤਰ ਕਤਲ ਮਾਮਲੇ ਵਿੱਚ ਜ਼ਮਾਨਤ
ਚਰਚਿਤ ਜੱਸੀ ਸਿੱਧੂ ਕਤਲ ਕੇਸ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਰਹੂਮ ਜੱਸੀ ਦੀ ਮਾਂ ਅਤੇ ਮੁਲਜ਼ਮ ਮਲਕੀਤ ਕੌਰ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਹੈ। ਹਾਈ ਕੋਰਟ ਦੇ ਜੱਜ ਫਤਹਿ ਦੀਪ ਸਿੰਘ ਦੀ ਅਦਲਾਤ ਵੱਲੋਂ ਇਹ ਫ਼ੈਸਲਾ ਉਸ ਸਮੇਂ ਆਇਆ ਹੈ ਜਦੋਂ ਮਲਕੀਤ ਕੌਰ ਪਹਿਲਾਂ ਹੀ ਲਗਭਘ ਪੌਣੇ ਅੱਠ ਸਾਲ ਦੀ ਜੇਲ੍ਹ ਕੱਟ ਚੁੱਕੇ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮਲਕੀਤ ਕੌਰ ਨੇ 9 ਜੂਨ 2000 ਨੂੰ ਹਾਈ ਕੋਰਟ ਵਿੱਚ ਆਪਣੀ ਜ਼ਮਾਨਤ ਦੀ ਅਰਜੀ ਦਿੱਤੀ ਸੀ। ਉਨ੍ਹਾਂ ਖ਼ਿਲਾਫ ਆਪਣੀ ਧੀ ਨੂੰ ਅਗਵਾ ਕਰਨ ਅਤੇ ਕਤਲ ਸਮੇਤ ਹੋਰ ਸੰਬੰਧਿਤ ਧਾਰਾਵਾਂ ਤਹਿਤ ਐੱਫ਼ਾਈਆਰ ਦਰਜ ਕੀਤੀ ਗਈ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਯੂਪੀ ਵਿੱਚ ਅਜ਼ਾਦੀ ਦਾ ਨਾਅਰਾ ਲਾਉਣ ਵਾਲੇ ਕਾਲਜੀਏਟਾਂ ਉੱਪਰ ਦੇਸ਼ਧ੍ਰੋਹ ਦਾ ਪਰਚਾ

ਤਸਵੀਰ ਸਰੋਤ, Getty Images
ਯੂਪੀ ਦੇ ਅਯੁੱਧਿਆ ਜ਼ਿਲ੍ਹੇ ਦੇ ਸਰਕਾਰੀ ਕੇ ਐੱਸ ਸਾਕੇਤ ਡਿਗਰੀ ਕਾਲਜ ਦੇ ਵਿਦਿਆਰਥੀਆਂ ਸਮੇਤ ਛੇ ਜਣਿਆਂ ਉੱਪਰ 16 ਦਸੰਬਰ ਨੂੰ "ਲੇ ਕੇ ਰਹੇਂਗੇ ਆਜ਼ਾਦੀ' ਵਰਗੇ "ਦੇਸ਼ ਵਿਰੋਧੀ" ਨਾਅਰੇ ਲਾਉਣ ਕਾਰਨ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੁਲਿਸ ਵੱਲੋਂ ਇਹ ਕਾਰਵਾਈ ਕਾਲਜ ਦੇ ਪ੍ਰਿੰਸੀਪਲ ਐਨਡੀ ਪਾਂਡੇ ਵੱਲੋਂ ਕਾਲਜ ਕੈਂਪਸ ਵਿੱਚ ਇਹ ਨਾਅਰੇ ਲਾਉਣ ਸੰਬੰਧੀ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਕੀਤੀ ਗਈ।
ਪ੍ਰਿੰਸੀਪਲ ਨੇ ਅਖ਼ਬਾਰ ਨੂੰ ਦੱਸਿਆ ਕਿ ਰਾਮ ਜਨਮ ਭੂਮੀ ਦੀ ਥਾਂ ਨੇੜੇ ਹੋਣ ਕਾਰਨ ਉਨ੍ਹਾਂ ਨੇ "ਅਜਿਹੀਆਂ ਦੇਸ਼ ਵਿਰੋਧੀ ਗਤੀਵਿਧੀਆਂ" ਦਾ ਧਿਆਨ ਰੱਖਣਾ ਹੀ ਸੀ ਅਤੇ ਉਹ ਅਜਿਹੇ ਨਾਅਰੇ "ਜੋ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਲਾਏ ਗਏ ਸਨ" ਲਾਉਣ ਦੀ ਇਜ਼ਾਜ਼ਤ ਨਹੀਂ ਦੇ ਸਕਦੇ ਸਨ
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













