ਪੰਜਾਬ 'ਚ ਮਾਲ ਗੱਡੀਆਂ ਦੀ ਐਂਟਰੀ ਬੰਦ ਹੋਣ ਕਾਰਨ ਕਾਰੋਬਾਰ 'ਤੇ ਕੀ ਹੋ ਰਿਹਾ ਅਸਰ - 5 ਅਹਿਮ ਖ਼ਬਰਾਂ

ਪਹਿਲਾਂ ਖ਼ੇਤੀ ਕਾਨੂੰਨਾਂ ਕਾਰਨ ਚੱਲ ਰਹੇ ਕਿਸਾਨ ਅੰਦੋਲਨ ਤੇ ਹੁਣ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਮਾਲ ਗੱਡੀਆਂ ਨਾ ਭੇਜਣ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਦੀ ਸਨਅੱਤ ਉੱਤੇ ਅਸਰ ਦਿਖ ਰਿਹਾ ਹੈ।
ਕੇਂਦਰ ਦੇ ਮਾਲ ਗੱਡੀਆਂ ਉੱਤੇ ਪੰਜਾਬ ਲਈ ਲੱਗੀ ਰੋਕ ਕਾਰਨ ਨਾ ਤਾਂ ਸੂਬੇ ਵਿੱਚ ਕੱਚਾ ਮਾਲ ਪਹੁੰਚ ਰਿਹਾ ਹੈ ਅਤੇ ਨਾ ਹੀ ਇੱਥੋਂ ਤਿਆਰ ਹੁੰਦਾ ਮਾਲ ਬਾਹਰ ਜਾ ਰਿਹਾ ਹੈ।
ਲੁਧਿਆਣਾ ਵਿੱਚ ਚੈਂਬਰ ਆਫ਼ ਕਾਮਰਸ ਇੰਡਸਟਰੀ ਦੇ ਪ੍ਰਧਾਨ ਉਪਕਾਰ ਸਿੰਘ ਆਹੁਜਾ ਕਹਿੰਦੇ ਹਨ ਕਿ ਮਾਲ ਗੱਡੀਆਂ ਉੱਤੇ ਲੱਗੀ ਰੋਕ ਕਾਰਨ ਇੰਡਸਟਰੀ ਉੱਤੇ ਤਾਂ ਮਾੜਾ ਅਸਰ ਪੈ ਹੀ ਰਿਹਾ ਹੈ, ਪਰ ਨਾਲ ਹੀ ਪੰਜਾਬ ਦਾ ਬ੍ਰਾਂਡ ਵੀ ਖ਼ਰਾਬ ਹੋਵੇਗਾ।
ਇਹ ਵੀ ਪੜ੍ਹੋ:
ਉਧਰ ਗੁਰਦਾਸਪੁਰ ਦੇ ਬਟਾਲਾ ਵਿੱਚ ਵੀ ਕਾਰੋਬਾਰੀ ਪਰੇਸ਼ਾਨ ਹਨ। ਬਟਾਲਾ 'ਚ ਲੈਥ ਅਤੇ ਪਲੇਨਰ ਇੰਡਸਟਰੀ ਹੈ ਜਿੱਥੇ ਮੁੱਖ ਤੌਰ 'ਤੇ ਉਹ ਮਸ਼ੀਨਾਂ ਤਿਆਰ ਹੁੰਦੀਆਂ ਹਨ ਜੋ ਇੰਡਸਟਰੀ ਦੀ ਅਹਿਮ ਲੋੜ ਹੈ।
ਲੁਧਿਆਣਾ, ਜਲੰਧਰ, ਫਗਵਾੜਾ ਅਤੇ ਫਿਲੌਰ 'ਚ ਵੀ ਇਸੇ ਤਰ੍ਹਾਂ ਦੀ ਸਨਅਤ ਹੈ ਜੋ ਕਿ ਅਜਿਹੀਆਂ ਮਸ਼ੀਨਾਂ ਬਣਾਉਣ ਲਈ ਪਿਗ ਆਯਰਨ (ਦੇਗ), ਕੋਲਾ, ਪੱਥਰ ਅਤੇ ਸਕਰੈਪ ਵਰਗੀਆਂ ਚੀਜ਼ਾਂ 'ਤੇ ਨਿਰਭਰ ਕਰਦੀ ਹੈ।
ਪੰਜਾਬ ਦੀ ਇੰਡਸਟਰੀ ਉੱਤੇ ਹੁੰਦੇ ਅਸਰ ਬਾਰੇ ਵੀਡੀਓ ਰਿਪੋਰਟ ਇੱਥੇ ਦੇਖੋ।
ਮਰਜ਼ੀ ਨਾਲ ਮੌਤ ਚੁਣਨ ਦਾ ਹੱਕ ਕਿਹੜੇ ਦੇਸ਼ ਦਿੰਦੇ ਹਨ?
ਨਿਊਜ਼ੀਲੈਂਡ ਵਿੱਚ ਵੋਟਰਾਂ ਨੇ ਸਵੈ-ਇੱਛਾ ਮੌਤ ਚੁਣਨ ਨੂੰ ਕਾਨੂੰਨੀ ਬਣਾਉਣ ਲਈ ਵੋਟਾਂ ਪਾਈਆਂ ਅਤੇ ਇਸ ਮੁਹਿੰਮ ਵਿੱਚ ਸ਼ਾਮਿਲ ਲੋਕ ਇਸ ਨੂੰ ''ਦਯਾ ਅਤੇ ਦਿਆਲਤਾ ਦੀ ਜਿੱਤ'' ਕਹਿੰਦੇ ਹਨ।

ਤਸਵੀਰ ਸਰੋਤ, Matt Vickers
ਸ਼ੁਰੂਆਤੀ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ 65.2 ਫੀਸਦੀ ਵੋਟਰਾਂ ਨੇ ਇੱਕ ਨਵੇਂ ਕਾਨੂੰਨ ਦੇ ਤੌਰ ਉੱਤੇ ਲਾਗੂ ਹੋਣ ਤੋਂ ਬਾਅਦ 'ਐਂਡ ਆਫ਼ ਲਾਈਫ਼ ਚੁਆਇਸ ਐਕਟ 2019' ਦਾ ਸਮਰਥਨ ਕੀਤਾ।
ਜਿਨ੍ਹਾਂ ਲੋਕਾਂ ਕੋਲ ਜਿਉਣ ਲਈ 6 ਮਹੀਨੇ ਤੋਂ ਘੱਟ ਸਮਾਂ ਰਹਿ ਗਿਆ ਹੈ, ਦੋ ਡਾਕਟਰਾਂ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਹਾਇਤਾ ਨਾਲ ਮਰਨ ਦੀ ਚੋਣ ਕਰਨ ਦਾ ਮੌਕਾ ਮਿਲੇਗਾ।
ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਲੋਕਾਂ ਦਾ ਸਮਰਥਨ ਹੈ ਅਤੇ ਨਵੇਂ ਕਾਨੂੰਨ ਦੇ ਨਵੰਬਰ 2021 ਵਿੱਚ ਲਾਗੂ ਹੋਣ ਦੀ ਉਮੀਦ ਹੈ।
ਨਵਾਂ ਕਾਨੂੰਨ ਬਣਨ ਨਾਲ ਨਿਊਜ਼ੀਲੈਂਡ ਹੋਰ ਕਿਹੜੇ ਅਜਿਹੇ ਮੁਲਕਾਂ ਦੀ ਸੂਚੀ ਵਿੱਚ ਸ਼ਾਮਿਲ ਹੋਵੇਗਾ, ਜਿੱਥੇ ਪਹਿਲਾਂ ਹੀ ਸਵੈ-ਇੱਛਾ ਦੀ ਇਜਾਜ਼ਤ ਹੈ....ਜਾਣਨ ਲਈ ਇੱਥੇ ਕਲਿੱਕ ਕਰੋ
ਪਾਕਿਸਤਾਨ ਦੀ ਸੰਸਦ 'ਚ 'ਮੋਦੀ-ਮੋਦੀ' ਦੇ ਨਾਅਰੇ ਲੱਗਣ ਦਾ ਸੱਚ ਕੀ?
ਕੁਝ ਭਾਰਤੀ ਮੀਡੀਆ ਅਦਾਰਿਆਂ ਨੇ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਸੰਸਦ ਵਿੱਚ ਇੱਕ ਬਹਿਸ ਦੇ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੇ ਨਾਅਰੇ ਲਗਾਏ ਗਏ।
ਇਹ ਵੀ ਪੜ੍ਹੋ:
ਅਜਿਹਾ ਕਿਹਾ ਜਾ ਰਿਹਾ ਹੈ ਕਿ ਉਸ ਵੇਲੇ ਸੰਸਦ ਵਿੱਚ ਫਰਾਂਸ 'ਚ ਹੋਏ ਇੱਕ ਅਧਿਆਪਕ ਦੇ ਕਤਲ ਨੂੰ ਲੈ ਕੇ ਬਹਿਸ ਚੱਲ ਰਹੀ ਸੀ। ਉਦੋਂ ਜਾਣ ਬੁੱਝ ਕੇ ਪਾਕਿਸਤਾਨੀ ਸੰਸਦ ਮੈਂਬਰਾਂ ਨੇ ਪੀਐੱਮ ਮੋਦੀ ਦਾ ਨਾਂ ਲਿਆ।

ਤਸਵੀਰ ਸਰੋਤ, NArendra Modi/YT
ਪਰ ਕੀ ਸੱਚੀ ਪਾਕਿਸਤਾਨ ਦੀ ਸੰਸਦ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਂ ਦੇ ਨਾਅਰੇ ਲਗਾਏ ਗਏ ਸਨ? ਸੱਚ ਕੀ ਹੈ?
ਪਾਕਿਸਤਾਨੀ ਸੰਸਦ ਵਿੱਚ ਹੋਇਆ ਕੀ ਸੀ...ਜਾਣਨ ਲਈ ਇੱਥੇ ਕਲਿੱਕ ਕਰੋ
ਜਦੋਂ ਜਹਾਂਗੀਰ ਨੇ ਗੁਰੂ ਅਰਜੁਨ ਦੇਵ 'ਤੇ ਜੁਰਮਾਨਾ ਲਾਇਆ ਤਾਂ ਉਨ੍ਹਾਂ ਨੇ ਕੀ ਜਵਾਬ ਦਿੱਤਾ
27 ਸਾਲ ਦੀ ਉਮਰ ਵਿੱਚ ਅਕਬਰ ਨੂੰ ਸਭ ਤੋਂ ਵੱਡਾ ਦੁੱਖ ਸੀ ਕਿ ਉਨ੍ਹਾਂ ਦੇ ਕੋਈ ਬੇਟਾ ਨਹੀਂ ਸੀ। 1564 ਵਿੱਚ ਜ਼ਰੂਰ ਉਨ੍ਹਾਂ ਦੇ ਦੋ ਜੌੜੇ ਬੇਟੇ ਹੋਏ ਸਨ ਹਸਨ ਅਤੇ ਹੁਸੈਨ, ਪਰ ਉਹ ਸਿਰਫ਼ ਇੱਕ ਮਹੀਨੇ ਤੱਕ ਹੀ ਜ਼ਿਉਂਦੇ ਰਹਿ ਸਕੇ।

ਅਕਬਰ ਨੇ ਆਪਣੇ ਪਿਆਰੇ ਸੰਤ ਖ਼ਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਮੰਨਤ ਮੰਗੀ ਕਿ ਜੇ ਤੁਸੀਂ ਮੈਨੂੰ ਇੱਕ ਬੇਟਾ ਦੇ ਦੇਵੋਂ ਤਾਂ ਮੈਂ ਆਗਰਾ ਤੋਂ ਅਜਮੇਰ ਪੈਦਲ ਚਲ ਕੇ ਤੁਹਾਡੀ ਦਰਗਾਹ 'ਤੇ ਸਿਰ ਝੁਕਾਉਣ ਆਵਾਂਗਾਂ।
ਆਖ਼ਰ ਪ੍ਰਮਾਤਮਾ ਨੇ ਉਨ੍ਹਾਂ ਦੀ ਸੁਣ ਲਈ ਅਤੇ ਦਰਬਾਰੀਆਂ ਨੇ ਉਨ੍ਹਾਂ ਨੂੰ ਖ਼ਬਰ ਦਿੱਤੀ ਕਿ ਆਗਰਾ ਦੇ ਨੇੜੇ ਹੀ ਇੱਕ ਪਹਾੜੀ 'ਤੇ ਮੋਇਨੂਦੀਨ ਚਿਸ਼ਤੀ ਦੇ ਸ਼ਗਿਰਦ ਅਤੇ ਪੀਰ ਸਲੀਮ ਚਿਸ਼ਤੀ ਰਹਿੰਦੇ ਹਨ ਜੋ ਤੁਹਾਡੀ ਮੁਰਾਦ ਪੂਰੀ ਕਰ ਸਕਦੇ ਹਨ।
ਜਹਾਂਗੀਰ ਸਿੱਖ ਗੁਰੂ ਅਰਜੁਨ ਦੇਵ ਨਾਲ ਇਸ ਗੱਲ ਤੋਂ ਨਾਰਾਜ਼ ਸਨ ਕਿ ਉਨ੍ਹਾਂ ਨੇ ਬਗ਼ਾਵਤ ਕਰ ਰਹੇ ਉਨ੍ਹਾਂ ਦੇ ਬੇਟੇ ਖ਼ੁਸਰੋ ਦੀ ਸਹਾਇਤਾ ਕੀਤੀ ਸੀ।
ਪੂਰੇ ਲੇਖ਼ ਨੂੰ ਤਫ਼ਸੀਲ ਵਿੱਚ ਇੱਥੇ ਪੜ੍ਹੋ
ਤੁਰਕੀ 'ਚ ਭੂਚਾਲ ਦੇ ਤੇਜ਼ ਝਟਕਿਆਂ ਨੇ ਇਜ਼ਮੀਰ ਸ਼ਹਿਰ ਦੀਆਂ ਕਈ ਇਮਾਰਤਾਂ ਢਹਿ-ਢੇਰੀ ਕੀਤੀਆਂ
ਤੁਰਕੀ ਦੇ ਸ਼ਹਿਰ ਇਜ਼ਮੀਰ ਵਿੱਚ ਇੱਕ ਮਜ਼ਬੂਤ ਭੁਚਾਲ ਕਾਰਨ ਕਈ ਇਮਾਰਤਾਂ ਢਹਿ ਜਾਣ ਦੀਆਂ ਖ਼ਬਰਾਂ ਹਨ। ਇਜ਼ਮੀਰ ਤੁਰਕੀ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।
ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ ਅਨੁਸਾਰ ਰਿਕਟਰ ਪੈਮਾਨੇ 'ਤੇ ਭੁਚਾਲ ਦੀ ਤੀਬਰਤਾ 7.0 ਮਾਪੀ ਗਈ ਹੈ ਅਤੇ ਇਸ ਨੇ ਤੁਰਕੀ, ਅਥੈਂਸ ਅਤੇ ਗ੍ਰੀਸ ਨੂੰ ਪ੍ਰਭਾਵਿਤ ਕੀਤਾ ਹੈ।

ਤਸਵੀਰ ਸਰੋਤ, Getty Images
ਇਜ਼ਮੀਰ ਦੇ ਮੇਅਰ ਅਨੁਸਾਰ 20 ਇਮਾਰਤਾਂ ਦੇ ਤਬਾਹ ਹੋਣ ਦੀਆਂ ਖ਼ਬਰਾਂ ਹਨ।
ਹਾਲਾਂਕਿ, ਖ਼ਬਰ ਏਜੇਸੀ ਰੌਇਟਰਜ਼ ਦੇ ਅਨੁਸਾਰ, ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਯਲੂ ਦਾ ਕਹਿਣਾ ਹੈ ਕਿ ਤੱਟ 'ਤੇ ਸਥਿਤ ਇਜ਼ਮੀਰ ਦੇ ਦੋ ਜ਼ਿਲ੍ਹਿਆਂ ਵਿੱਚ ਛੇ ਇਮਾਰਤਾਂ ਢਹਿ ਗਈਆਂ ਹਨ।
ਪੂਰੀ ਖ਼ਬਰ ਇੱਥੇ ਪੜ੍ਹੋ
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












