ਪਾਕਿਸਤਾਨ ਦੀ ਸੰਸਦ ’ਚ ‘ਮੋਦੀ-ਮੋਦੀ’ ਦੇ ਨਾਅਰੇ ਲੱਗਣ ਦੀ ਸੱਚਾਈ ਕੀ ਹੈ - ਰਿਐਲਿਟੀ ਚੈੱਕ

ਤਸਵੀਰ ਸਰੋਤ, NArendra Modi/YouTube
- ਲੇਖਕ, ਸ਼ਰੂਤੀ ਮੈਨਨ
- ਰੋਲ, ਬੀਬੀਸੀ ਰਿਐਲਿਟੀ ਚੈੱਕ, ਦਿੱਲੀ
ਕੁਝ ਭਾਰਤੀ ਮੀਡੀਆ ਅਦਾਰਿਆਂ ਨੇ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਸੰਸਦ ਵਿੱਚ ਇੱਕ ਬਹਿਸ ਦੇ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੇ ਨਾਅਰੇ ਲਗਾਏ ਗਏ।
ਅਜਿਹਾ ਕਿਹਾ ਜਾ ਰਿਹਾ ਹੈ ਕਿ ਉਸ ਵੇਲੇ ਸੰਸਦ ਵਿੱਚ ਫਰਾਂਸ 'ਚ ਹੋਏ ਇੱਕ ਅਧਿਆਪਕ ਦੇ ਕਤਲ ਨੂੰ ਲੈ ਕੇ ਬਹਿਸ ਚੱਲ ਰਹੀ ਸੀ। ਉਦੋਂ ਜਾਣ ਬੁੱਝ ਕੇ ਪਾਕਿਸਤਾਨੀ ਸੰਸਦ ਮੈਂਬਰਾਂ ਨੇ ਪੀਐੱਮ ਮੋਦੀ ਦਾ ਨਾਂ ਲਿਆ।
ਇਹ ਵੀ ਪੜ੍ਹੋ:
ਪਰ ਕੀ ਸੱਚੀ ਪਾਕਿਸਤਾਨ ਦੀ ਸੰਸਦ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਂ ਦੇ ਨਾਅਰੇ ਲਗਾਏ ਗਏ ਸਨ? ਸੱਚ ਕੀ ਹੈ?
ਸੰਸਦ 'ਚ ਕੀ ਹੋਇਆ ਸੀ?
ਸੋਮਵਾਰ (26 ਅਕਤੂਬਰ) ਨੂੰ ਪਾਕਿਸਤਾਨ ਵਿੱਚ ਵਿਰੋਧੀ ਧਿਰ ਦੇ ਆਗੂ ਖ਼ਵਾਜਾ ਆਸਿਫ਼ ਫਰਾਂਸ 'ਚ ਪੈਗੰਬਰ ਮੁਹੰਮਦ ਦੇ ਵਿਵਾਦਤ ਕਾਰਟੂਨ ਦੇ ਛੱਪਣ ਦੀ ਨਿੰਦਾ ਕਰਨ ਲਈ ਮਤੇ ਉੱਤੇ ਵੋਟਿੰਗ ਦੀ ਮੰਗ ਕਰ ਰਹੇ ਸਨ। ਇਸ ਮੰਗ ਵਿੱਚ ਹੋਰ ਸੰਸਦ ਮੈਂਬਰ ਵੀ ਸ਼ਾਮਿਲ ਸਨ।
ਫਰਾਂਸ ਵਿੱਚ ਇਹ ਵਿਵਾਦਤ ਕਾਰਟੂਨ ਇੱਕ ਕਲਾਸ ਵਿੱਚ ਦਿਖਾਏ ਜਾਣ ਤੋਂ ਬਾਅਦ ਇੱਕ ਅਧਿਆਪਕ ਦਾ ਕਤਲ ਕਰ ਦਿੱਤਾ ਗਿਆ ਸੀ। ਅਧਿਆਪਕ ਪ੍ਰਗਟਾਵੇ ਦੀ ਆਜ਼ਾਦੀ ਦੇ ਬਾਰੇ ਪੜ੍ਹਾ ਰਹੇ ਸਨ।
ਇਸ ਘਟਨਾ ਦੀ ਨਿੰਦਾ ਕਰਦੇ ਹੋਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਦੇ ਦਿੱਤੇ ਬਿਆਨ 'ਤੇ ਕੁਝ ਮੁਸਲਿਮ ਦੇਸ਼ਾਂ ਵਿੱਚ ਨਾਰਾਜ਼ਗੀ ਜ਼ਾਹਿਰ ਕੀਤੀ ਗਈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਉਨ੍ਹਾਂ ਦੇ ਬਿਆਨ ਦੀ ਨਿੰਦਾ ਕੀਤੀ। ਪਾਕਿਸਤਾਨ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਦੋਵੇਂ ਇਸ ਵਿਵਾਦ ਉੱਤੇ ਆਪੋ-ਆਪਣੇ ਮਤੇ ਲੈ ਕੇ ਆਏ।
ਬਹਿਸ ਦੌਰਾਨ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਦਨ ਨੂੰ ਸੰਬੋਧਿਤ ਕਰਨਾ ਸ਼ੁਰੂ ਕੀਤਾ ਤਾਂ ਵਿਰੋਧੀਆਂ ਨੇ 'ਵੋਟਿੰਗ', 'ਵੋਟਿੰਗ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਵਿਰੋਧੀ ਧਿਰ ਨੇ ਸਰਕਾਰ ਦੇ ਮਤੇ ਦੀ ਥਾਂ ਆਪਣੇ ਮਤੇ ਉੱਤੇ ਵੋਟਿੰਗ ਕੀਤੇ ਜਾਣ ਦੀ ਮੰਗ ਕੀਤੀ।
ਭਾਰਤੀ ਮੀਡੀਆ ਚੈਨਲਾਂ, ਡਿਜੀਟਲ ਪਲੇਟਫਾਰਮਜ਼ ਅਤੇ ਸੋਸ਼ਲ ਮੀਡੀਆ ਉੱਤੇ ਇਸੇ ਦੋ ਮਿੰਟ ਦੇ ਇੱਕ ਛੋਟੇ ਜਿਹੇ ਵੀਡੀਓ ਨੂੰ ਚਲਾਇਆ ਗਿਆ ਜਿਸ ਵਿੱਚ ਵੀਡੀਓ ਦਾ ਕੋਈ ਵੀ ਸੰਦਰਭ ਨਹੀਂ ਦੱਸਿਆ ਗਿਆ ਸੀ।

ਤਸਵੀਰ ਸਰੋਤ, YouTube
ਟਾਇਮਜ਼ ਨਾਓ, ਇੰਡੀਆ ਟੀਵੀ, ਇਕਨੌਮਿਕਸ ਟਾਇਮਜ਼ ਅਤੇ ਸੋਸ਼ਲ ਮੀਡੀਆ ਯੂਜ਼ਰਜ਼ ਸਾਰਿਆਂ ਨੇ ਇਹ ਗ਼ਲਤ ਦਾਅਵਾ ਕੀਤਾ ਕਿ ਪਾਕਿਸਤਾਨ ਵਿੱਚ ਵਿਰੋਧੀ ਧਿਰ ਦੇ ਆਗੂਆਂ ਨੇ ਇਮਰਾਨ ਖਾਨ ਨੂੰ ਨੀਵਾਂ ਦਿਖਾਉਣ ਲਈ 'ਮੋਦੀ ਮੋਦੀ' ਦੇ ਨਾਅਰੇ ਲਗਾਏ।
ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਤੋਂ ਬਾਅਦ ਇਕਨੌਮਿਕਸ ਟਾਇਮਜ਼ ਨੇ ਆਪਣੀ ਰਿਪੋਰਟ ਹਟਾ ਲਈ ਹੈ। ਟਾਇਮਜ਼ ਨਾਓ ਨੇ ਆਪਣੇ ਟਵੀਟ ਨੂੰ ਡਿਲੀਟ ਕਰ ਦਿੱਤਾ ਹੈ ਪਰ ਉਨ੍ਹਾਂ ਦੀ ਰਿਪੋਰਟ ਇੰਟਰਨੈੱਟ ਉੱਤੇ ਅਜੇ ਵੀ ਮੌਜੂਦ ਹੈ ਜਿਸ 'ਚ ਪਾਕਿਸਤਾਨੀ ਸੰਸਦ ਵਿੱਚ ਬਹਿਸ ਦੀ ਵੀਡੀਓ ਕਲਿੱਪ ਲੱਗੀ ਹੋਈ ਹੈ।
ਕੀ ਸੰਸਦ ਵਿੱਚ ਮੋਦੀ ਦਾ ਨਾਮ ਲਿਆ ਗਿਆ?
ਪਾਕਿਸਤਾਨ ਦੀ ਸੰਸਦ ਵਿੱਚ ਪੀਐੱਮ ਮੋਦੀ ਦਾ ਨਾਮ ਲਿਆ ਗਿਆ ਸੀ ਪਰ ਬਾਅਦ ਵਿੱਚ, ਉਹ ਵੀ ਹੋਰ ਕਿਸੇ ਹੋਰ ਸੰਦਰਭ ਵਿੱਚ। ਮੋਦੀ ਦਾ ਨਾਮ ਉਦੋਂ ਸਾਹਮਣੇ ਆਇਆ ਸੀ ਜਦੋਂ ਸ਼ਾਹ ਮਹਿਮੂਦ ਕੁਰੇਸ਼ੀ ਨੇ ਵਿਰੋਧੀ ਧਿਰ ਉੱਤੇ ਭਾਰਤੀ ਏਜੰਡੇ ਦੇ ਮੁਤਾਬਕ ਬੋਲਣ ਦਾ ਇਲਜ਼ਾਮ ਲਗਾਇਆ।
ਇਹ ਵੀ ਪੜ੍ਹੋ:
ਤਿੱਖੀ ਬਹਿਸ ਦੌਰਾਨ ਵਿਦੇਸ਼ ਮੰਤਰੀ ਕੁਰੈਸ਼ੀ ਨੇ ਦਾਅਵਾ ਕੀਤਾ ਕਿ ਵਿਰੋਧੀ ਫੌਜ ਅੰਦਰ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ ਪਾਕਿਸਤਾਨ ਵਿਰੋਧੀ ਰਾਇ ਬਣਾਉਣ ਦੀ ਕੋਸ਼ਿਸ਼ ਕਿਹਾ।

ਤਸਵੀਰ ਸਰੋਤ, Getty Images
ਉਦੋਂ ਸਰਕਾਰ ਦੇ ਸਮਰਥਕ ਉਰਦੂ ਵਿੱਚ ਇਹ ਨਾਅਰਾ ਲਗਾਉਣਾ ਲੱਗੇ - 'ਮੋਦੀ ਕਾ ਜੋ ਯਾਰ ਹੈ, ਗੱਦਾਰ ਹੈ, ਗੱਦਾਰ ਹੈ।'
ਉਨ੍ਹਾਂ ਨੂੰ ਇਹ ਨਾਅਰੇ ਸਾਫ਼ ਸੁਣਿਆ ਜਾ ਸਕਦਾ ਸੀ। ਪਰ ਭਾਰਤ ਵਿੱਚ ਚਲਾਈਆਂ ਗਈਆਂ ਖ਼ਬਰਾਂ 'ਚ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ।
ਭਾਰਤ ਵਿੱਚ ਜਿਸ ਵੀਡੀਓ ਨੂੰ ਦਿਖਾ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਸੰਸਦ ਵਿੱਚ ਵਿਰੋਧੀ ਧਿਰ ਨੇ ਮੋਦੀ ਦੇ ਸਮਰਥਨ ਵਿੱਚ ਨਾਅਰੇ ਲਗਾਏ, ਉਹ ਬਿਲਕੁਲ ਸੱਚ ਨਹੀਂ ਹੈ।
ਤੁਸੀਂ ਪਾਕਿਸਤਾਨ ਦੀ ਸੰਸਦ ਵਿੱਚ ਹੋਈ ਬਹਿਸ ਇੱਥੇ ਦੇਖ ਸਕਦੇ ਹੋ।
ਅਜਿਹਾ ਪਹਿਲਾਂ ਵੀ ਹੋ ਚੁੱਕਿਆ ਜਦੋਂ ਪਾਕਿਸਤਾਨ ਵਿੱਚ ਹੋਈਆਂ ਘਟਨਾਵਾਂ ਨੂੰ ਭਾਰਤ ਵਿੱਚ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੋਵੇ।
ਹਾਲ ਹੀ ਵਿੱਚ ਭਾਰਤੀ ਮੀਡੀਆ 'ਚ ਦਿਖਾਇਆ ਗਿਆ ਸੀ ਕਿ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਖਾਨਾਜੰਗੀ ਦਾ ਮਾਹੌਲ ਹੈ ਪਰ ਇਹ ਖ਼ਬਰ ਸਹੀ ਨਹੀਂ ਸੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












