ਪੰਜਾਬ ’ਚ ਰੇਲਬੰਦੀ ਨੇ ਉਦਯੋਗ ਨੂੰ ਕਿਵੇਂ ਲਾਈ ਢਾਹ

ਵੀਡੀਓ ਕੈਪਸ਼ਨ, ਪੰਜਾਬ ’ਚ ਰੇਲਬੰਦੀ ਨੇ ਉਦਯੋਗ ਨੂੰ ਕਿਵੇਂ ਲਾਈ ਢਾਹ

ਮਾਲ ਗੱਡੀਆਂ ਨਾ ਚੱਲਣ ਕਾਰਨ ਦੂਜੇ ਸੂਬਿਆਂ ਤੋਂ ਕੱਚਾ ਮਾਲ ਆਉਣਾ ਬੰਦ ਹੋ ਗਿਆ ਹੈ ਜਿਸ ਕਾਰਨ ਉਦਯੋਗ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ।ਬਟਾਲਾ 'ਚ ਲੈਥ ਅਤੇ ਪਲੇਨਰ ਇੰਡਸਟਰੀ ਹੈ ਜਿੱਥੇ ਮੁੱਖ ਤੌਰ 'ਤੇ ਇਹ ਮਸ਼ੀਨਾਂ ਤਿਆਰ ਹੁੰਦੀਆਂ ਹਨ ਜੋ ਕਿ ਇੰਡਸਟਰੀ ਦੀ ਅਹਿਮ ਲੋੜ ਹੈ।ਲੁਧਿਆਣਾ, ਜਲੰਧਰ, ਫਗਵਾੜਾ ਅਤੇ ਫਿਲੌਰ 'ਚ ਵੀ ਇਸੇ ਤਰ੍ਹਾਂ ਦੀ ਸਨਅਤ ਹੈ ਜੋ ਕਿ ਅਜਿਹੀਆਂ ਮਸ਼ੀਨਾਂ ਬਣਾਉਣ ਲਈ ਪਿਗ ਆਯਰਨ (ਦੇਗ), ਕੋਲਾ, ਪੱਥਰ ਅਤੇ ਸਕਰੈਪ ਵਰਗੀਆਂ ਚੀਜ਼ਾਂ 'ਤੇ ਨਿਰਭਰ ਕਰਦੀ ਹੈ।ਹਾਲਾਂਕਿ ਕਿਸਾਨਾਂ ਵੱਲੋਂ ਬਾਕੀ ਗੱਡੀਆਂ ਛੱਡ ਕੇ ਮਾਲ ਗੱਡੀਆਂ ਨੂੰ ਪੰਜਾਬ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਪਰ ਰੇਲਵੇ ਵਿਭਾਗ ਵੱਲੋਂ ਅਜੇ ਤੱਕ ਟਰੇਨਾਂ ਭੇਜਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)