IPL 2020: ਹਿੱਟ ਹੈ ਪੰਜਾਬ ਦੀ ਕਹਾਣੀ, ਇਸ ਵਿੱਚ ਇਮੋਸ਼ਨ ਹੈ... ਐਕਸ਼ਨ ਹੈ... ਡਰਾਮਾ ਹੈ...
ਸਰੀਰ ਵਿੱਚ ਜੋ ਲਹੂ ਦੀ ਮਹੱਤਤਾ ਹੈ, ਕਹਾਣੀ ਵਿੱਚ ਉਹ ਮਹੱਤਤਾ 'ਇਮੋਸ਼ਨ' ਦੀ ਹੁੰਦੀ ਹੈ।
ਅਤੇ ਜਦੋਂ ਇਮੋਸ਼ਨ ਨਾਲ ਐਕਸ਼ਨ ਅਤੇ ਡਰਾਮਾ ਹੁੰਦਾ ਹੈ ਤਾਂ ਉਸ ਕਹਾਣੀ ਦਾ ਹਿੱਟ ਹੋਣਾ ਤੈਅ ਹੈ। ਭਾਵੇਂ ਕਿ ਉਹ ਕਹਾਣੀ ਕ੍ਰਿਕਟ ਦੇ ਮੈਦਾਨ 'ਤੇ ਹੀ ਕਿਉਂ ਨਾ ਲਿਖੀ ਜਾ ਰਹੀ ਹੋਵੇ।
ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਈਪੀਐਲ -13 ਵਿੱਚ ਅਜਿਹੀ ਹੀ ਕਹਾਣੀ ਲਿਖ ਰਹੀ ਹੈ। ਘੱਟੋ ਘੱਟ ਪਿਛਲੇ ਪੰਜ ਮੈਚਾਂ ਵਿੱਚ ਤਾਂ ਅਜਿਹਾ ਹੀ ਹੋ ਰਿਹਾ ਹੈ।
ਇਸ ਕਹਾਣੀ ਵਿੱਚ ਬਹੁਤ ਸਾਰਾ ਐਕਸ਼ਨ ਅਤੇ ਗਜ਼ਬ ਦਾ ਡਰਾਮਾ ਹੈ, ਪਰ ਸਭ ਤੋਂ ਪਹਿਲਾਂ ਗੱਲ ਇਮੋਸ਼ਨ ਦੀ ਹੈ।
ਇਹ ਵੀ ਪੜ੍ਹੋ

ਤਸਵੀਰ ਸਰੋਤ, Bcci/ipl
ਜਜ਼ਬਾਤਾਂ ਦੀ ਝਲਕ
ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਸੋਮਵਾਰ ਨੂੰ ਵਾਰ ਵਾਰ ਇਮੋਸ਼ਨਜ਼ ਉਭਰਦੇ ਵੇਖੇ ਗਏ। ਸ਼ੁਰੂਆਤ ਉਸ ਸਮੇਂ ਹੋਈ ਜਦੋਂ ਪੰਜਾਬ ਦੇ ਮਨਦੀਪ ਸਿੰਘ ਨੇ ਹਾਫ਼ ਸੈਂਚੂਰੀ ਪੂਰੀ ਕਰਨ ਤੋਂ ਬਾਅਦ ਅਸਮਾਨ ਵੱਲ ਵੇਖਿਆ ਅਤੇ ਇਸ਼ਾਰੇ ਕਰਦਿਆਂ ਕੁਝ ਕਿਹਾ।
ਉਨ੍ਹਾਂ ਨਾਲ ਬੱਲੇਬਾਜ਼ੀ ਕਰ ਰਹੇ ਕ੍ਰਿਸ ਗੇਲ ਨੇ ਉਨ੍ਹਾਂ ਦੀ ਪਿੱਠ ਥਪਥਪਾਈ।
ਡਗ ਆਉਟ ਵਿੱਚ ਬੈਠੇ ਪੰਜਾਬ ਟੀਮ ਦੇ ਖਿਡਾਰੀ ਅਤੇ ਕੋਚਿੰਗ ਸਟਾਫ ਦੇ ਮੈਂਬਰਾਂ ਨੇ ਇੰਨੇ ਉਤਸ਼ਾਹ ਨਾਲ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਉਹ ਸਮਝ ਗਏ ਹੋਣ ਕਿ ਮਨਦੀਪ ਕੀ ਕਹਿਣਾ ਚਾਹੁੰਦੇ ਹਨ। ਸਾਬਕਾ ਕ੍ਰਿਕਟਰ, ਜੋ ਟੀਵੀ ਲਈ ਮੈਚ ਦੀ ਕੁਮੈਂਟਰੀ ਕਰ ਰਹੇ ਸੀ, ਉਹ ਵੀ ਭਾਵੁਕ ਹੋ ਗਏ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਨ੍ਹਾਂ ਤਸਵੀਰਾਂ ਨੂੰ ਵੇਖਦਿਆਂ ਯਾਦ ਆਇਆ ਕਿ ਤਿੰਨ ਦਿਨ ਪਹਿਲਾਂ ਮਨਦੀਪ ਸਿੰਘ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ।
ਜਦੋਂ ਮਨਦੀਪ ਸਿੰਘ ਕਿੰਗਜ਼ ਇਲੈਵਨ ਪੰਜਾਬ 'ਤੇ 66 ਦੌੜਾਂ ਦੀ ਪਾਰੀ ਖੇਡ ਕੇ ਮੈਦਾਨ ਤੋਂ ਬਾਹਰ ਆਏ ਤਾਂ ਉਸ ਭਾਵਨਾਤਮਕ ਪਲ ਦਾ ਵੀ ਜ਼ਿਕਰ ਕੀਤਾ ਗਿਆ।
ਮਨਦੀਪ ਨੇ ਕਿਹਾ, "ਇਹ ਬਹੁਤ ਖਾਸ ਹੈ। ਮੇਰੇ ਪਿਤਾ ਹਮੇਸ਼ਾ ਕਹਿੰਦੇ ਸਨ ਕਿ ਤੁਹਾਨੂੰ ਨੌਟ ਆਊਟ ਬਾਹਰ ਆਉਣਾ ਚਾਹੀਦਾ। ਇਹ ਪਾਰੀ ਉਨ੍ਹਾਂ ਲਈ ਸੀ।"
ਕਪਤਾਨ ਕੇ ਐਲ ਰਾਹੁਲ ਨੇ ਵੀ ਉਨ੍ਹਾਂ ਦੇ ਜਜ਼ਬੇ ਬਾਰੇ ਗੱਲ ਕੀਤੀ।

ਤਸਵੀਰ ਸਰੋਤ, Bcci/ipl
ਰਾਹੁਲ ਨੇ ਕਿਹਾ, "ਮਨਦੀਪ ਨੇ ਜੋ ਮਜ਼ਬੂਤੀ ਵਿਖਾਈ ਹੈ, ਹਰ ਕੋਈ ਉਨ੍ਹਾਂ ਨੂੰ ਲੈ ਕੇ ਭਾਵੁਕ ਹੈ। ਉਨ੍ਹਾਂ ਨੇ ਆਪਣੇ ਹੱਥ ਖੜੇ ਕੀਤੇ। ਉਹ ਪਿੱਚ 'ਤੇ ਟਿਕੇ ਰਹੇ ਅਤੇ ਮੈਚ ਪੂਰਾ ਕੀਤਾ, ਸਾਨੂੰ ਇਸ 'ਤੇ ਮਾਣ ਹੈ।"
ਫਿਰ ਮੈਨ ਆਫ ਦਿ ਮੈਚ ਕ੍ਰਿਸ ਗੇਲ ਦੀ ਵਾਰੀ ਆਈ।
ਗੇਲ ਨੇ ਕਿਹਾ, "ਮਨਦੀਪ ਇੱਕ ਮੁਸ਼ਕਲ ਪੜਾਅ ਵਿੱਚੋਂ ਲੰਘ ਰਹੇ ਹਨ। ਪਿਛਲੇ ਮੈਚ ਵਿੱਚ ਅਸੀਂ ਕਿਹਾ ਸੀ ਕਿ ਅਸੀਂ ਉਨ੍ਹਾਂ ਲਈ ਜਿੱਤਣਾ ਚਾਹੁੰਦੇ ਹਾਂ। ਉਪਰੋਂ ਵੇਖ ਰਹੇ ਆਪਣੇ ਪਿਤਾ ਵੱਲ ਇਸ਼ਾਰਾ ਕਰਨਾ ਬਹੁਤ ਚੰਗਾ ਲੱਗ ਰਿਹਾ ਸੀ।"
ਪਿਤਾ ਦੀ ਮੌਤ ਤੋਂ ਅਗਲੇ ਹੀ ਦਿਨ ਮਨਦੀਪ ਸਿੰਘ ਟੀਮ ਲਈ ਬੱਲੇਬਾਜ਼ੀ ਕਰਨ ਉਤਰੇ ਸੀ। ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਸੀ। ਮਨਦੀਪ ਉਸ ਮੈਚ ਵਿੱਚ ਸਿਰਫ 17 ਦੌੜਾਂ ਹੀ ਬਣਾ ਸਕੇ ਸੀ।
ਮੈਚ ਵਿੱਚ ਕਿੰਗਜ਼ ਇਲੈਵਨ ਨੇ 12 ਦੌੜਾਂ ਨਾਲ ਜਿੱਤ ਦਰਜ ਕੀਤੀ ਅਤੇ ਇਸ ਜਿੱਤ ਨੂੰ ਮਨਦੀਪ ਦੇ ਪਿਤਾ ਦੇ ਨਾਮ ਕੀਤਾ ਗਿਆ ਸੀ।

ਤਸਵੀਰ ਸਰੋਤ, Bcci/ipl
ਅਤੇ ਹੁਣ ਐਕਸ਼ਨ ਦੀ ਗੱਲ
ਪਿਛਲੇ ਪੰਜ ਮੈਚਾਂ ਤੋਂ ਹੀ ਕਿੰਗਜ਼ ਇਲੈਵਨ ਦੀ ਟੀਮ ਜ਼ਬਰਦਸਤ ਐਕਸ਼ਨ ਵਿੱਚ ਹੈ। ਸਭ ਤੋਂ ਵੱਡਾ ਐਕਸ਼ਨ ਸਟਾਰ ਹੈ, ਕ੍ਰਿਸ ਗੇਲ।
ਟੀਮ ਦੀ ਕਿਸਮਤ ਨੂੰ ਬੈਂਗਲੁਰੂ ਖਿਲਾਫ਼ ਹਾਫ਼ ਸੈਂਚੂਰੀ ਜੜ ਕੇ ਬਦਲਣਾ ਹੋਵੇ ਜਾਂ ਮੁੰਬਈ ਦੇ ਖਿਲਾਫ਼ ਇੱਕ ਸੁਪਰ ਓਵਰ ਵਿੱਚ ਛੱਕਾ ਜੜ ਕੇ ਮੈਚ ਨੂੰ ਪੰਜਾਬ ਦੇ ਪੱਖ ਵਿੱਚ ਮੋੜਨਾ ਹੋਵੇ, ਜਾਂ ਫਿਰ ਕੋਲਕਾਤਾ ਖਿਲਾਫ਼ ਸੁਨੀਲ ਨਰੇਨ ਸਮੇਤ ਵਿਰੋਧੀ ਗੇਂਦਬਾਜ਼ਾਂ ਦੇ ਛੱਕੇ ਛੁੜਾਣਾ ਹੋਵੇ, ਗੇਲ ਗਜ਼ਬ ਢਾਹ ਰਹੇ ਹਨ।
ਸੋਮਵਾਰ ਦੀ ਜਿਸ ਪਾਰੀ ਲਈ ਗੇਲ ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ, ਉਸ ਵਿੱਚ ਉਨ੍ਹਾਂ ਨੇ ਪੰਜ ਜ਼ਬਰਦਸਤ ਛੱਕੇ ਅਤੇ ਦੋ ਚੌਕੇ ਲਗਾਏ।
ਉਮਰ 41 ਸਾਲ ਹੈ। ਚਿੱਟੀ ਦਾੜ੍ਹੀ ਸਾਫ ਦਿਖਾਈ ਦੇ ਰਹੀ ਹੈ, ਪਰ ਬਾਹਾਂ ਦਾ ਜ਼ੋਰ ਬਿਲਕੁਲ ਘੱਟ ਨਹੀਂ ਹੋਇਆ ਹੈ।
ਗੇਲ ਇਹ ਦੱਸਣਾ ਵੀ ਨਹੀਂ ਭੁੱਲਦੇ ਕਿ ਸਾਰੇ ਲੋਕ ਕਹਿ ਰਹੇ ਹਨ ਕਿ ਟੀਮ ਦੀ ਕਿਸਮਤ ਪਲੇਇੰਗ ਇਲੈਵਨ ਵਿੱਚ ਉਨ੍ਹਾਂ ਦੀ ਐਂਟਰੀ ਨਾਲ ਹੀ ਚਮਕ ਗਈ। ਕਿੰਗਜ਼ ਇਲੈਵਨ ਨੇ ਇਸ ਤੋਂ ਬਾਅਦ ਲਗਾਤਾਰ ਪੰਜ ਮੈਚ ਜਿੱਤ ਚੁੱਕੀ ਹੈ।
ਇਹ ਵੀ ਪੜ੍ਹੋ:-
ਗੇਲ ਨੇ ਇਹ ਰਾਜ਼ ਵੀ ਖੋਲ੍ਹਿਆ ਕਿ ਟੀਮ ਦੇ ਨੌਜਵਾਨ ਖਿਡਾਰੀ ਉਨ੍ਹਾਂ ਨੂੰ ਬੇਨਤੀ ਕਰ ਰਹੇ ਹਨ, "ਰਿਟਾਅਰਮੇਂਟ ਨਾ ਲਓ।"
ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਵੀ ਐਕਸ਼ਨ ਵਿੱਚ ਹਨ। ਸ਼ਮੀ ਮੁੰਬਈ ਖਿਲਾਫ਼ ਸੁਪਰ ਓਵਰ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਟੂਰਨਾਮੈਂਟ ਦਾ ਸਭ ਤੋਂ ਚਰਚਿਤ ਗੇਂਦਬਾਜ਼ ਬਣ ਗਏ।
ਸ਼ਮੀ ਨੇ ਰੋਹਿਤ ਸ਼ਰਮਾ ਸਣੇ ਮੁੰਬਈ ਦੇ ਹੋਰ ਬੱਲੇਬਾਜ਼ਾਂ ਨੂੰ ਆਪਣੇ ਓਵਰ ਵਿੱਚ ਛੇ ਦੌੜਾਂ ਨਹੀਂ ਬਣਾਉਣ ਦਿੱਤੀਆਂ। ਉਹ 12 ਮੈਚਾਂ ਵਿੱਚ 20 ਵਿਕਟਾਂ ਨਾਲ ਟੂਰਨਾਮੈਂਟ ਦੇ ਦੂਸਰੇ ਸਭ ਤੋਂ ਸਫ਼ਲ ਗੇਂਦਬਾਜ਼ ਹਨ।
ਹੁਣ ਜ਼ਿਆਦਾਤਰ ਬੱਲੇਬਾਜ਼ ਉਨ੍ਹਾਂ ਦੇ ਸਾਹਮਣੇ ਸਹਮੇ ਨਜ਼ਰ ਆ ਰਹੇ ਹਨ।
ਐਕਸ਼ਨ ਮੈਨ ਦੀ ਗੱਲ ਹੋਵੇ ਤਾਂ ਕਪਤਾਨ ਕੇ ਐਲ ਐਲ ਰਾਹੁਲ ਦਾ ਜ਼ਿਕਰ ਨਾ ਕਰਨਾ ਅਸੰਭਵ ਹੈ।
ਰਾਹੁਲ 595 ਦੌੜਾਂ ਦੇ ਕੇ ਟੂਰਨਾਮੈਂਟ ਦੇ ਸਭ ਤੋਂ ਸਫ਼ਲ ਬੱਲੇਬਾਜ਼ ਹਨ। ਨਿਕੋਲਸ ਪੂਰਨ ਵੀ ਇਸ ਟੀਮ ਵਿੱਚ ਸ਼ਾਮਲ ਹਨ। ਪੂਰਨ ਨੇ 329 ਦੌੜਾਂ ਬਣਾਈਆਂ ਹਨ ਪਰ ਉਸ ਦੇ ਬੱਲੇ ਤੋਂ ਨਿਕਲੇ 22 ਛੱਕਿਆਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਉਹ ਛੱਕੇ ਜੜਨ ਦੇ ਮਾਮਲੇ ਵਿੱਚ ਟੂਰਨਾਮੈਂਟ ਵਿੱਚ ਦੂਜੇ ਨੰਬਰ 'ਤੇ ਹੈ।

ਤਸਵੀਰ ਸਰੋਤ, Bcci/ipl
ਡਰਾਮਾ...
ਆਈਪੀਐਲ -13 ਦੇ ਸਭ ਤੋਂ ਨਾਟਕੀ ਪਲ ਸਿਰਫ ਕਿੰਗਜ਼ ਇਲੈਵਨ ਪੰਜਾਬ ਦੇ ਹਿੱਸੇ ਆਏ ਹਨ। ਮੁੰਬਈ ਇੰਡੀਅਨਜ਼ ਖਿਲਾਫ਼ ਦੋ-ਦੋ ਸੁਪਰ ਓਵਰਾਂ ਦਾ ਰੋਮਾਂਚ। ਕਿੰਨਾ ਸ਼ਾਨਦਾਰ ਡਰਾਮਾ ਸੀ...
ਫਿਰ ਦੁਬਈ ਵਿੱਚ ਮੈਚ ਹੈਦਰਾਬਾਦ ਦੇ ਖਿਲਾਫ ਖੇਡਿਆ ਗਿਆ ਜਿਥੇ ਪੰਜਾਬ ਨੇ 126 ਦੌੜਾਂ ਦੀ ਸਫਲਤਾ ਨਾਲ ਬਚਾਅ ਕਰ ਲਿਆ। ਉਸ ਸਥਿਤੀ ਨੂੰ ਵੀ ਉਲਟਾ ਦਿੱਤਾ ਜਿਥੇ ਹੈਦਰਾਬਾਦ ਨੂੰ ਆਖਰੀ 14 ਗੇਂਦਾਂ ਵਿੱਚ ਛੇ ਵਿਕਟਾਂ ਬਾਕੀ ਰਹਿੰਦਿਆਂ 17 ਦੌੜਾਂ ਬਣਾਉਣੀਆਂ ਸਨ।
ਡ੍ਰੈਸਿੰਗ ਰੂਮ ਦੇ ਅੰਦਰ ਨਾਟਕੀ ਪਲ ਵੀ ਆ ਗਏ ਹਨ। ਕਪਤਾਨ ਕੇ.ਐਲ. ਰਾਹੁਲ ਨੇ ਦੱਸਿਆ ਹੈ ਕਿ ਕੋਚ ਅਨਿਲ ਕੁੰਬਲੇ ਨੇ ਸੱਤ ਮੈਚਾਂ ਵਿੱਚੋਂ ਛੇ ਵਿੱਚ ਹਾਰਨ ਤੋਂ ਬਾਅਦ ਖਿਡਾਰੀਆਂ ਦੇ ਮਨੋਬਲ ਨੂੰ ਬਣਾਈ ਰੱਖਣ ਵਿੱਚ ਕਿਵੇਂ ਮਦਦ ਕੀਤੀ।
ਫਿਰ ਮਨਦੀਪ ਸਿੰਘ ਦੀ ਕਹਾਣੀ ਆਈ। ਉਹ ਸ਼ੁਰੂਆਤੀ ਮੈਚਾਂ ਵਿੱਚ ਅਸਫਲ ਹੋਣ ਤੋਂ ਬਾਅਦ ਪਲੇਇੰਗ ਇਲੈਵਨ ਤੋਂ ਬਾਹਰ ਹੋ ਗਏ ਸਨ।
ਜਦੋਂ ਮਯੰਕ ਅਗਰਵਾਲ ਜ਼ਖਮੀ ਹੋ ਗਏ ਤਾਂ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿੱਚ ਵਾਪਸ ਜਾਣ ਦਾ ਮੌਕਾ ਮਿਲਿਆ। ਫਿਰ ਪਿਤਾ ਦੀ ਮੌਤ ਦੀ ਖ਼ਬਰ ਮਿਲੀ। ਸਥਿਤੀ ਮੁਸ਼ਕਲ ਸੀ ਪਰ ਮਨਦੀਪ ਮਜ਼ਬੂਤੀ ਨਾਲ ਫੈਸਲਾ ਲੈਣ ਵਿੱਚ ਸਫਲ ਰਹੇ।
ਇਸ ਲਗਾਤਾਰ ਬਦਲਦੇ ਘਟਨਾਚੱਕਰ ਦਾ ਮੁੱਖ ਧਿਰ ਬਣ ਚੁੱਕੇ ਕਪਤਾਨ ਕੇ.ਐਲ. ਰਾਹੁਲ ਦਾ ਕਹਿਣਾ ਹੈ, "ਹਰ ਦਿਨ ਇੱਕ ਵੱਖਰੇ ਵਿਅਕਤੀ ਨੇ ਜ਼ਿੰਮੇਵਾਰੀ ਲਈ ਹੈ। ਉਂਗਲਾਂ ਕ੍ਰਾਸ ਕਰਕੇ ਕਹਿੰਦਾ ਹਾਂ ਕਿ ਅਸੀਂ ਕੁਝ ਹੋਰ ਮੈਚ ਜਿੱਤ ਸਕਦੇ ਹਾਂ।"
ਕਪਤਾਨ ਦੀ ਇਹ ਇੱਛਾ ਵੀ ਜਾਇਜ਼ ਹੈ। ਆਖਰਕਾਰ, ਅਜੇ ਕਹਾਣੀ ਪੂਰੀ ਕਿੱਥੇ ਹੋਈ ਹੈ?
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













