ਪੰਜਾਬ ’ਚ ਮਾਲ ਗੱਡੀਆਂ 'ਤੇ ਰੋਕ: ਕੈਪਟਨ ਅਮਰਿੰਦਰ ਨੇ ਕਿਹਾ, 'ਕੇਂਦਰ ਦੇ ਇਸ ਕਦਮ ਨਾਲ ਅੰਦੋਲਨਕਾਰੀ ਹੋਰ ਭੜਕ ਸਕਦੇ ਹਨ' - 5 ਅਹਿਮ ਖ਼ਬਰਾਂ

ਕੈਪਟਨ ਅਮਰਿੰਦਰ ਤੇ ਸੁਖਬਾਰ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਂਦਰ ਨੇ ਮਾਲ ਗੱਡੀਆਂ ਦੀ ਮੂਵਮੈਂਟ 'ਤੇ ਰੋਕ ਚਾਰ ਦਿਨਾਂ ਲਈ ਹੋਰ ਵਧਾ ਦਿੱਤੀ ਗਈ ਹੈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਮਾਲ ਗੱਡੀਆਂ ਸ਼ੁਰੂ ਕਰਨ ਲਈ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਤੋਂ ਦਖਲ ਦੀ ਮੰਗ ਕੀਤੀ ਹੈ।

ਪੰਜਾਬ ਵਿੱਚ ਕਿਸਾਨਾਂ ਵਲੋਂ ਮਾਲ ਗੱਡੀਆਂ ਲਈ ਰੇਲਵੇ ਟਰੈਕ ਖਾਲੀ ਕੀਤੇ ਜਾਣ ਦੇ ਬਾਵਜੂਦ ਪੰਜਾਬ ਵਿੱਚ ਮਾਲ ਗੱਡੀਆਂ ਦੀ ਮੂਵਮੈਂਟ ਸ਼ੁਰੂ ਨਹੀਂ ਹੋ ਸਕੀ ਹੈ। ਰੇਲ ਮੰਤਰਾਲੇ ਵੱਲੋਂ ਮਾਲ ਗੱਡੀਆਂ ਦੀ ਮੂਵਮੈਂਟ ਨੂੰ ਪਹਿਲਾ 24-25 ਅਕਤੂਬਰ ਲਈ ਰੋਕਿਆ ਗਿਆ ਸੀ ਪਰ ਬਾਅਦ ਵਿੱਚ ਇਸ ਨੂੰ ਚਾਰ ਦਿਨਾਂ ਲਈ ਹੋਰ ਵਧਾ ਦਿੱਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਰੇਲ ਗੱਡੀਆਂ ਦੀ ਮੂਵਮੈਂਟ ਲਈ ਰੇਲ ਟਰੈਕ ਖਾਲੀ ਕਰਨਾ ਪੰਜਾਬ ਸਰਕਾਰ ਵਲੋਂ ਗੱਲਬਾਤ ਦੇ ਕੁਝ ਸਫ਼ਲ ਹੋਣ ਦਾ ਨਤੀਜਾ ਹੈ। ਪਰ ਕੇਂਦਰ ਦੇ ਇਸ ਕਦਮ ਨਾਲ ਅੰਦੋਲਨਕਾਰੀ ਹੋਰ ਭੜਕ ਸਕਦੇ ਹਨ।

ਹੋਰਾਂ ਪਾਰਟੀਆਂ ਦੇ ਆਗੂਆਂ ਨੇ ਕੀ ਕਿਹਾ, ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

Dam

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਲਕ ਰੂਟ ਦਾ ਹਿੱਸਾ ਰਹੇ ਹਸਨਕੀ ਉਜੜ ਗਿਆ ਅਤੇ ਪਾਣੀ ਦਾ ਪੱਧਰ ਚੜ੍ਹਨ ਦੀ ਵਜ੍ਹਾ ਕਾਰਨ ਇੱਥੋ ਦੇ ਵਾਸੀਆਂ ਨੂੰ ਹੋਰ ਥਾਵਾਂ 'ਤੇ ਜਾਣਾ ਪਿਆ।

ਪੰਜਾਬ ਦੇ ਕਈ ਪਿੰਡਾਂ ਸਣੇ ਉਨ੍ਹਾਂ ਇਲਾਕਿਆਂ ਦੀ ਕਹਾਣੀ ਜੋ ਸਦਾ ਲਈ ਪਾਣੀ ਵਿਚ ਡੁਬੋ ਦਿੱਤੇ ਗਏ

ਬਹੁਤ ਘੱਟ ਮਨੁੱਖੀ ਨਿਰਮਾਣ ਹੁੰਦੇ ਹਨ ਜੋ ਭੂਗੋਲਿਕ ਮੁਹਾਂਦਰੇ ਵਿੱਚ ਕਿਸੇ ਡੈਮ ਜਿੰਨਾ ਬਦਲਾਅ ਲਿਆ ਸਕਦਾ ਹੋਣ।

ਕਿਸੇ ਦਰਿਆ ਦੇ ਵਹਾਅ ਨੂੰ ਰੋਕ ਦਿੱਤਾ ਜਾਂਦਾ ਹੈ। ਡੈਮ ਜਾਂ ਬੰਨ੍ਹ ਕਿਸੇ ਘਾਟੀ ਨੂੰ ਹੀ ਜਲਦੋਜ਼ ਕਰਕੇ ਉਸ ਨੂੰ ਵੱਡੀ ਝੀਲ ਹੀ ਨਹੀਂ ਬਣਾ ਦਿੰਦਾ ਸਗੋਂ ਦਰਿਆ ਦੇ ਪੂਰੇ ਕੁਦਰਤੀ ਰਾਹ ਨੂੰ ਬਦਲ ਦਿੰਦਾ ਹੈ।

ਉੱਚੀਆਂ ਕੰਧਾਂ ਅਤੇ ਡੂੰਘੀਆਂ ਨੀਹਾਂ ਦਾ ਆਪਣਾ ਪੁਰਾਤਤਵੀ ਪ੍ਰਭਾਵ ਹੁੰਦਾ ਹੈ। ਇਨ੍ਹਾਂ ਵਿੱਚੋਂ ਕੁਝ ਬਣਤਰਾਂ ਤਾਂ ਇੰਨੀਆਂ ਵੱਡੀਆਂ ਹੁੰਦੀਆਂ ਹਨ ਕਿ ਸਦੀਆਂ ਤੱਕ ਬਣੀਆਂ ਰਹਿ ਸਕਦੀਆਂ ਹਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਮਲਾ ਹੈਰਿਸ ਵਰਗੀਆਂ ਆਗੂਆਂ ਨੂੰ ਕਈ ਵਾਰ ਮਰਦ ਆਗੂਆਂ ਤੋਂ ਵੱਧ ਸਾਬਿਤ ਕਰਨਾ ਪੈਂਦਾ ਹੈ

ਕਮਲਾ ਹੈਰਿਸ ਰਾਹੀਂ ਸਮਝੋ ਕਿ ਔਰਤਾਂ ਨੂੰ ਮਰਦ ਆਗੂਆਂ ਮੁਕਾਬਲੇ ਵੱਧ ਕਿਉਂ ਸਾਬਿਤ ਕਰਨਾ ਪੈਂਦਾ ਹੈ

ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਭਾਰਤੀ ਮੂਲ ਦੀ ਕਮਲਾ ਹੈਰਿਸ ਦੇ ਸ਼ਾਮਲ ਹੋਣ ਨਾਲ, ਇਸ ਚੋਣ ਪ੍ਰਕਿਰਿਆ ਵਿੱਚ ਲਿੰਗ ਬਾਰੇ ਚਰਚਾ ਤੋਂ ਬਚਣਾ ਨਾਮੁਮਕਿਨ ਹੈ।

ਇਸ ਸਮੁੱਚੇ ਘਟਨਾਕ੍ਰਮ ਤੋਂ ਇਹ ਸਵਾਲ ਵੀ ਉਠਦਾ ਹੈ ਕਿ, ਕੀ ਅਮਰੀਕਾ ਦੀ ਸਿਆਸੀ ਪ੍ਰਣਾਲੀ ਵਿੱਚ ਕਿਸੇ ਔਰਤ ਲਈ ਇੱਥੋਂ ਤੱਕ ਪਹੁੰਚਣ ਦੀ ਦੌੜ ਦੇ ਨੇਮ ਮਰਦਾਂ ਨਾਲੋਂ ਵੱਖਰੇ ਹਨ?

ਰਟਗਰਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਅਮੈਰਿਕਨ ਵੁਮੈੱਨ ਐਂਡ ਪੌਲਟਿਕਸ ਦੀ ਡਾਇਰੈਕਟਰ ਡੇਬੀ ਵਾਲਸ਼ ਆਪਣੇ ਇਸ ਵਿਸ਼ਲੇਸ਼ਣ ਵਿੱਚ ਵਿਚਾਰ ਕਰ ਰਹੇ ਹਨ ਕਿ ਕਮਲਾ ਹੈਰਿਸ ਦੀ ਨਾਮਜ਼ਦਗੀ, ਅਮਰੀਕਾ ਦੀ ਸਿਆਸਤ ਵਿੱਚ ਔਰਤਾਂ ਨੂੰ ਦਹਾਕਿਆਂ ਤੋਂ ਦਰਪੇਸ਼ ਮੁੱਦਿਆਂ ਨੂੰ ਕਿਵੇਂ ਉਜਾਗਰ ਕਰਦੀ ਹੈ ਅਤੇ ਹਾਲਾਤ ਕਿਵੇਂ ਬਦਲ ਰਹੇ ਹਨ।

ਕਮਲਾ ਹੈਰਿਸ ਦੀ ਜ਼ਿੰਦਗੀ ਦੇ ਹੋਰ ਪੱਖ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਰਾਇਲ ਐਨਫ਼ੀਲਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1901 ਵਿੱਚ ਬਰਤਾਨੀਆ ਵਿੱਚ ਇਸ ਕੰਪਨੀ ਨੇ ਮੋਟਰ ਨਾਲ ਚੱਲਣ ਵਾਲਾ ਆਪਣਾ ਪਹਿਲਾ ਸਾਈਕਲ ਬਣਾਇਆ

Royal Enfield : ਏਸ਼ੀਆ ਵਿੱਚ ਕਿਵੇਂ ਵੱਧ ਰਹੀ ਹੈ ਬੁਲੇਟ ਮੋਟਰਸਾਈਕਲਾਂ ਦੀ ਵਿਕਰੀ

ਦੁਨੀਆਂ ਦੇ ਸਭ ਤੋਂ ਵੱਡੇ ਮੋਟਰਸਾਈਕਲ ਬਾਜ਼ਾਰ ਏਸ਼ੀਆਂ ਵਿੱਚ ਆਪਣੇ ਪੈਰ ਪੱਕੇ ਕਰਨ ਦੇ ਮਕਸਦ ਨਾਲ ਰਾਇਲ ਐਨਫ਼ੀਲਡ ਕੰਪਨੀ ਬਹੁਤ ਤੇਜ਼ੀ ਨਾਲ ਆਪਣਾ ਵਿਸਥਾਰ ਕਰ ਰਹੀ ਹੈ।

ਰਾਇਲ ਐਨਫ਼ੀਲਡ ਦੁਨੀਆਂ ਦੇ ਸਭ ਤੋਂ ਪੁਰਾਣੇ ਮੋਟਰਸਾਈਕਲਾਂ ਦੇ ਬ੍ਰਾਂਡਾਂ ਵਿਚੋਂ ਇੱਕ ਹੈ ਜਿਸਨੂੰ ਅੱਜ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।

ਭਾਰਤ ਵਿੱਚ ਚੰਗੀ ਵਿਕਰੀ ਦਰਜ ਕਰਵਾਉਣ ਵਾਲੀ ਇਸ ਕੰਪਨੀ ਦੇ ਮਾਲਿਕਾਨਾ ਹੱਕ ਸਾਲ 1994 ਤੋਂ ਆਈਸ਼ਰ ਗਰੁੱਪ ਕੋਲ ਹਨ।

ਇਹ ਕੰਪਨੀ ਏਸ਼ੀਆ ਵਿੱਚ ਆਪਣੀ ਵਿਕਰੀ ਵਧਾਉਣਾ ਚਾਹੁੰਦੀ ਹੈ ਇਸੇ ਕਰਕੇ ਥੋੜ੍ਹਾ ਸਮਾਂ ਪਹਿਲਾਂ ਹੀ ਇਸ ਨੇ ਥਾਈਲੈਂਡ ਵਿੱਚ ਇੱਕ ਨਵੀਂ ਫ਼ੈਕਟਰੀ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ।

ਰਾਇਲ ਐਲਫ਼ੀਲਡ ਦੇ ਇਤਿਹਾਸ ਨੂੰ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਬੁੱਤ

ਤਸਵੀਰ ਸਰੋਤ, MARIE-LAN NGUYEN

ਤਸਵੀਰ ਕੈਪਸ਼ਨ, ਮਸਕਾਲੀ ਬੁੱਤਤਰਾਸ਼ ਪਰੈਕਸੀਟਲੀਜ਼ ਨੇ ਉਸ ਦਾ ਸ਼ਾਹਕਾਰ ਬੁੱਤ ਬਣਾਇਆ, ਜਿਸ ਨੇ ਫਰਾਈਨ ਨੂੰ ਅਮਰ ਕਰ ਦਿੱਤਾ

ਸਿਕੰਦਰ ਦੀਆਂ ਢਾਹੀਆਂ ਕੰਧਾਂ ਮੁੜ ਉਸਾਰ ਕੇ ਦੇਣ ਦੀ ਪੇਸ਼ਕਸ਼ ਕਰਨ ਵਾਲੀ ਵੇਸਵਾ ਦੀ ਕੀ ਸੀ ਸ਼ਰਤ

ਪ੍ਰਾਚੀਨ ਗ੍ਰੀਸ ਦੇ ਐਰੋਪੈਗਸ ਵਿੱਚ ਇੱਕ ਅਨੋਖਾ ਘਟਨਾਕ੍ਰਮ ਚੱਲ ਰਿਹਾ ਸੀ। ਪ੍ਰਾਚੀਨ ਗ੍ਰੀਸ ਦੇ ਸਾਮੰਤਾਂ ਦੀ ਸਭਾ ਐਰੋਪੈਗਸ ਵਿੱਚ ਇਹ ਇੱਕ ਆਮ ਦਿਨਾਂ ਵਰਗਾ ਦਿਨ ਕਤਈ ਨਹੀਂ ਸੀ।

ਮੁਕੱਦਮੇ ਵਿੱਚ ਮੁਲਜ਼ਮ ਇੱਕ ਵੇਸਵਾ ਸੀ - ਫਰਾਈਨ। ਜਿਸ ਉੱਪਰ ਇਸ ਮੁੱਕਦਮੇ ਵਿੱਚ ਸਭ ਤੋਂ ਸੰਗੀਨ ਇਲਜ਼ਾਮ - ਅਸ਼ਰਧਾ ਦਾ ਇਲਜ਼ਾਮ ਲਾਇਆ ਜਾ ਰਿਹਾ ਸੀ।

ਅਸ਼ਰਧਾ ਦਿਖਾਉਣ ਦੇ ਪ੍ਰਾਚੀਨ ਗ੍ਰੀਸ ਵਿੱਚ ਕਈ ਮਸ਼ਹੂਰ ਮੁਕੱਦਮਿਆਂ ਦਾ ਜ਼ਿਕਰ ਹੈ।

ਪੂਰੀ ਕਹਾਣੀ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)