ਪੰਜਾਬ ਦੇ ਕਈ ਪਿੰਡਾਂ ਸਣੇ ਉਨ੍ਹਾਂ ਇਲਾਕਿਆਂ ਦੀ ਕਹਾਣੀ ਜੋ ਸਦਾ ਲਈ ਪਾਣੀ ਵਿਚ ਡੁਬੋ ਦਿੱਤੇ ਗਏ

ਭਾਖੜਾ ਬੰਨ੍ਹ

ਤਸਵੀਰ ਸਰੋਤ, pbrdp.gov.in

ਬਹੁਤ ਘੱਟ ਮਨੁੱਖੀ ਨਿਰਮਾਣ ਹੁੰਦੇ ਹਨ ਜੋ ਭੂਗੋਲਿਕ ਮੁਹਾਂਦਰੇ ਵਿੱਚ ਕਿਸੇ ਡੈਮ ਜਿੰਨਾ ਬਦਲਾਅ ਲਿਆ ਸਕਦਾ ਹੋਣ।

ਕਿਸੇ ਦਰਿਆ ਦੇ ਵਹਾਅ ਨੂੰ ਰੋਕ ਦਿੱਤਾ ਜਾਂਦਾ ਹੈ। ਡੈਮ ਜਾਂ ਬੰਨ੍ਹ ਕਿਸੇ ਘਾਟੀ ਨੂੰ ਹੀ ਜਲਦੋਜ਼ ਕਰਕੇ ਉਸ ਨੂੰ ਵੱਡੀ ਝੀਲ ਹੀ ਨਹੀਂ ਬਣਾ ਦਿੰਦਾ ਸਗੋਂ ਦਰਿਆ ਦੇ ਪੂਰੇ ਕੁਦਰਤੀ ਰਾਹ ਨੂੰ ਬਦਲ ਦਿੰਦਾ ਹੈ।

ਉੱਚੀਆਂ ਕੰਧਾਂ ਅਤੇ ਡੂੰਘੀਆਂ ਨੀਹਾਂ ਦਾ ਆਪਣਾ ਪੁਰਾਤਤਵੀ ਪ੍ਰਭਾਵ ਹੁੰਦਾ ਹੈ। ਇਨ੍ਹਾਂ ਵਿੱਚੋਂ ਕੁਝ ਬਣਤਰਾਂ ਤਾਂ ਇੰਨੀਆਂ ਵੱਡੀਆਂ ਹੁੰਦੀਆਂ ਹਨ ਕਿ ਸਦੀਆਂ ਤੱਕ ਬਣੀਆਂ ਰਹਿ ਸਕਦੀਆਂ ਹਨ।

ਇਹ ਵੀ ਪੜ੍ਹੋ:

ਬੰਨ੍ਹ ਆਪਣੇ ਆਲੇ-ਦੁਆਲੇ ਦੇ ਲੋਕ ਜੀਵਨ ਵਿੱਚ ਵੀ ਵੱਡੇ ਬਦਲਾਅ ਦੀ ਵਜ੍ਹਾ ਬਣਦੇ ਹਨ।

ਜਦੋਂ ਕੋਈ ਸਰਕਾਰ ਆਪਣੇ ਦਰਿਆਈ ਪਾਣੀਆਂ ਨੂੰ ਮਨ-ਮਰਜ਼ੀ ਮੁਤਾਬਕ ਵਰਤਣ ਦੀ ਤਿਆਰੀ ਕਰਦੀ ਹੈ ਤਾਂ -ਉੱਥੇ ਦੇ ਲੋਕਾਂ ਦੇ ਘਰ ਉਜੜਦੇ ਹਨ, ਖੇਤ ਡੁੱਬਦੇ ਹਨ ਅਤੇ ਰੋਜ਼ੀ-ਰੋਟੀ ਅਤੇ ਕੁਦਰਤੀ ਵਸੇਬੇ ਖੋਹੇ ਜਾਂਦੇ ਹਨ।

ਮਿਸਾਲ ਵਜੋਂ ਜਦੋਂ ਪੂਰੀ ਦੁਨੀਆਂ ਕੋਵਿਡ-19 ਤੋਂ ਜਾਨ ਬਚਾਉਣ ਵਿੱਚ ਲੱਗੀ ਹੋਈ ਸੀ ਤਾਂ ਤੁਰਕੀ ਵਿੱਚ ਇੱਕ ਪੂਰੇ ਪੁਰਾਤਨ ਪਿੰਡ ਨੂੰ ਜਲ-ਸਮਾਧੀ ਦੇ ਦਿੱਤੀ ਗਈ।

ਕੁਝ ਸਾਲਾਂ ਬਾਅਦ ਜਦੋਂ ਇਤਿਹਾਸਕਾਰ ਅਤੇ ਪੁਰਾਤਤਵ ਮਾਹਰ ਇਨ੍ਹਾਂ ਜਲ-ਮਗਨ ਬਣਤਰਾਂ ਦਾ ਅਧਿਐਨ ਕਰਨਗੇ ਤਾਂ ਹੈਰਾਨ ਹੋਣਗੇ ਕਿ ਅਸੀਂ ਕਿਵੇਂ ਆਪਣੀਆਂ ਵਖ਼ਤੀ ਸਿਆਸੀ ਅਤੇ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ, ਇਹ ਸਭ ਡੋਬ ਦਿੱਤਾ।

ਜਦੋਂ ਕੋਈ ਉੱਚਾ ਵਸਿਆ ਦੇਸ਼ ਆਪਣੀ ਜ਼ਮੀਨ ਤੋਂ ਵਹਿੰਦੇ ਕਿਸੇ ਦਰਿਆ ਨੂੰ ਬੰਨ੍ਹ ਮਾਰ ਲੈਂਦਾ ਹੈ ਤਾਂ ਉਹ ਅਗਲੇ ਦੇਸ਼ਾਂ ਦੀਆਂ ਲੋੜਾਂ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੰਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਬਾਰਡਰ ਉੱਪਰ ਬਣਿਆ ਭਾਖੜਾ ਬੰਨ੍ਹ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਬੰਨ੍ਹ ਹੈ। ਜਦੋਂ ਇਹ ਬਣਾਇਆ ਗਿਆ ਤਾਂ ਇਸ ਨੇ ਹਿਮਾਚਲ ਦੇ ਬਿਲਾਸਪੁਰ ਜ਼ਿਲ੍ਹੇ ਦੇ ਵੱਡੇ ਹਿੱਸੇ ਨੂੰ ਜਲ-ਸਮਾਧੀ ਦੇ ਦਿੱਤੀ ਸੀ।

ਬਿਲਾਸਪੁਰ ਸਿੱਖ ਇਤਿਹਾਸ ਦੇ ਪੱਖ ਤੋਂ ਇੱਕ ਮੱਹਤਵਰਪੂਰਨ ਰਿਆਸਤ ਸੀ।

ਅੰਦਾਜ਼ੇ ਮੁਤਾਬਕ ਬੰਨ੍ਹ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਇੰਨਾ ਪਾਣੀ ਸਮਾਉਂਦਾ ਹੈ ਕਿ ਪੂਰੇ ਚੰਡੀਗੜ੍ਹ, ਹਰਿਆਣਾ ਪੰਜਾਬ ਅਤੇ ਦਿੱਲੀ ਦੇ ਇਲਾਕਿਆਂ ਨੂੰ ਰੋੜ੍ਹ ਸਕਦਾ ਹੈ।

ਇਸ ਤੋਂ ਛੱਡਿਆ ਜਾਣ ਵਾਲਾ ਪਾਣੀ ਪੰਜਾਬ ਦੇ ਮਾਲਵਾ ਇਲਾਕੇ ਵਿੱਚ ਲਗਭਗ ਹਰ ਸਾਲ ਹੀ ਹੜ੍ਹਾਂ ਦੀ ਵਜ੍ਹਾ ਬਣਦਾ ਹੈ।

ਦੇਖਦੇ ਹਾਂ ਦੁਨੀਆਂ ਦੇ ਕੁਝ ਅਜਿਹੇ ਬੰਨ੍ਹ ਜਿਨ੍ਹਾਂ ਨੇ ਖੇਤਰਾਂ ਦੇ ਮੁਹਾਂਦਰੇ ਬਦਲ ਦਿੱਤੇ।

ਤੁਰਕੀ ਦਾ ਬੰਨ੍ਹ

ਤਸਵੀਰ ਸਰੋਤ, Getty Images

ਸਾਲ 2020 ਵਿੱਚ ਤੁਰਕੀ ਵਿੱਚ ਪ੍ਰਾਚੀਨ ਕਸਬਾ ਹਸਨਕੀ, ਇੱਥੇ ਬਣੇ ਇਲੂਸੂ ਬੰਨ੍ਹ ਦੀ ਭੇਟ ਚੜ੍ਹ ਗਿਆ। ਇਸ ਬੰਨ੍ਹ 12,00 ਮੈਗਾਵਾਟ ਬਿਜਲੀ ਦਾ ਉਤਪਾਦਨ ਕਰੇਗਾ।

ਤੁਰਕੀ ਦਾ ਬੰਨ੍ਹ

ਤਸਵੀਰ ਸਰੋਤ, Bulent Kilic/Getty Images

ਸਿਲਕ ਰੂਪ ਦਾ ਹਿੱਸਾ ਰਹੇ ਹਸਨਕੀ ਉਜੜ ਗਿਆ ਅਤੇ ਪਾਣੀ ਦਾ ਪੱਧਰ ਚੜ੍ਹਨ ਦੀ ਵਜ੍ਹਾ ਕਾਰਨ ਇੱਥੋ ਦੇ ਵਾਸੀਆਂ ਨੂੰ ਹੋਰ ਥਾਵਾਂ 'ਤੇ ਜਾਣਾ ਪਿਆ।

ਤੁਰਕੀ ਦਾ ਬੰਨ੍ਹ

ਤਸਵੀਰ ਸਰੋਤ, Getty Images

ਪਾਣੀ ਭਾਵੇਂ ਹੌਲੀ-ਹੌਲੀ ਚੜ੍ਹਿਆ ਪਰ ਫਰਵਰੀ ਤੱਕ ਹਸਨਕੀ ਦੀਆਂ ਸਭ ਨਵੀਆਂ-ਪੁਰਾਣੀਆਂ ਇਮਾਰਤਾਂ ਜਲ-ਮਗਨ ਹੋ ਗਈਆਂ।

ਤੁਰਕੀ ਦਾ ਬੰਨ੍ਹ

ਤਸਵੀਰ ਸਰੋਤ, Burak Kara/Getty Images

ਦਰਿਆ ਦੇ ਕਿਨਾਰੇ ਝੀਲ ਦੇ ਕਿਨਾਰੇ ਬਣ ਗਏ ਜਿਨ੍ਹਾਂ ਨੇ ਫਿਰ ਇਸ ਪੁਰਾਤਨ ਪਿੰਡ ਨੂੰ ਆਪਣੇ ਅੰਦਰ ਸਮਾਧੀ ਦੇ ਦਿੱਤੀ।

ਤੁਰਕੀ ਦਾ ਬੰਨ੍ਹ

ਤਸਵੀਰ ਸਰੋਤ, Getty Images

ਹਸਨਕੀ ਵਿੱਚ 'ਪਤਾਲ" ਨੂੰ ਜਾਂਦੀ ਇੱਕ ਸੜਕ

ਤੁਰਕੀ ਦਾ ਬੰਨ੍ਹ

ਤਸਵੀਰ ਸਰੋਤ, Getty Images

ਅਗਸਤ ਵਿੱਚ ਇੱਕ ਕੁੜੀ ਝੀਲ ਦੇ ਚੜ੍ਹਦੇ ਪਾਣੀਆਂ ਵਿੱਚ ਤੈਰਾਕੀ ਕਰਦੀ ਹੋਈ। ਜਦੋਂ ਇਹ ਰਿਜ਼ਰਵਾਇਰ ਪੂਰਾ ਭਰੇਗਾ ਤਾਂ ਇਹ ਝੀਲ 300 (116 ਵਰਗ ਮੀਲ) ਵਰਗ ਕਿੱਲੋਮੀਟਰ ਦੇ ਰਕਬੇ ਵਿੱਚ ਫੈਲ ਜਾਵੇਗੀ।

ਤੁਰਕੀ ਦਾ ਬੰਨ੍ਹ

ਤਸਵੀਰ ਸਰੋਤ, Bulent Kilic/Getty Images

ਪ੍ਰਾਚੀਨ ਹਸਨਕੀ ਵਾਸੀਆਂ ਨੂੰ ਹੁਣ ਸਰਕਾਰ ਨੇ ਨਿਊ ਹਸਨਕੀ ਵਿੱਚ ਵਸਾਇਆ ਹੈ।

ਕੈਨੇਡਾ ਦੇ ਕਲੀਵਲੈਂਡ ਦਾ ਬੰਨ੍ਹ

ਤਸਵੀਰ ਸਰੋਤ, un Han Xu/Getty Images

ਤਸਵੀਰ ਕੈਪਸ਼ਨ, ਕੈਨੇਡਾ, ਕਲੀਵਲੈਂਡ ਦਾ ਬੰਨ੍ਹ
ਲੇਡੀਬੋਅਰ ਬੰਨ

ਤਸਵੀਰ ਸਰੋਤ, Ken Fisher/Getty Images

ਬ੍ਰਿਟੇਨ ਦੇ ਪੀਕ ਡਿਸਟਰਿਕਟ ਨੈਸ਼ਨਲ ਪਾਰਕ ਵਿੱਚ ਲੇਡੀਬੋਅਰ ਬੰਨ ਵਿੱਚ ਓਵਰਫਲੋ ਪਾਈਪਾਂ ਵਿੱਚ ਸਿਰ ਭਰਨੇ ਡਿਗਦੇ ਪਾਣੀ ਕਿਸੇ ਹੋਰ ਹੀ ਧਰਤੀ ਦਾ ਨਜ਼ਾਰਾ ਬੰਨ੍ਹਦਾ ਹੈ।

ਇਸ ਬੰਨ੍ਹ ਪਿੱਛੇ ਕੋਵਲੂਨ ਰਿਜ਼ਾਰਵਾਇਰ

ਤਸਵੀਰ ਸਰੋਤ, Chunyip Wong/Getty Images

ਤਸਵੀਰ ਕੈਪਸ਼ਨ, ਕੋਵਲੂਨ ਰਿਜ਼ਾਰਵਾਇਰ ਨੂੰ ਰੋਕਣ ਵਾਲ਼ਾ ਬੰਨ੍ਹ

ਹਾਂਗ-ਕਾਂਗ ਵਿੱਚ ਇੱਕ ਸਦੀ ਪੁਰਾਣੇ ਇਸ ਤਿਕੋਨੇ ਅਕਾਰ ਦੇ ਇਸ ਬੰਨ੍ਹ ਪਿੱਛੇ ਕੋਵਲੂਨ ਰਿਜ਼ਾਰਵਾਇਰ ਹੈ...

ਐਬਰੀਸਟਵਾਈਥ ਬੰਨ੍ਹ

ਤਸਵੀਰ ਸਰੋਤ, Jake Gardener/Getty Images

ਤਸਵੀਰ ਕੈਪਸ਼ਨ, ਐਬਰੀਸਟਵਾਈਥ ਬੰਨ੍ਹ

ਜੋ ਕਿ ਵੇਲਜ਼ ਵਿੱਚ ਐਬਰੀਸਟਵਾਈਥ ਬੰਨ੍ਹ ਵਰਗਾ ਹੈ। ਇਨ੍ਹਾਂ ਬੰਨ੍ਹਾਂ ਦੀਆਂ ਨੀਹਾਂ ਜ਼ਮੀਨ ਵਿੱਚ ਡੂੰਘੀਆਂ ਧਸੀਆਂ ਹਨ।

ਡੁਕਾਨ ਬੰਨ੍ਹ, ਇਰਾਕ

ਤਸਵੀਰ ਸਰੋਤ, Shwan Mohammed/Getty Images

ਤਸਵੀਰ ਕੈਪਸ਼ਨ, ਡੁਕਾਨ ਬੰਨ੍ਹ, ਇਰਾਕ

ਇਰਾਕ ਦੇ ਇਸ ਡੁਕਾਨ ਬੰਨ੍ਹ ਤੋਂ ਬਣੀ ਇਸ ਵਿਸ਼ਾਲ ਝੀਲ ਵਾਂਗ ਬੰਨ੍ਹ ਕਿਸੇ ਖੇਤਰ ਦੇ ਭੂਗੋਲਿਕ ਮੁਹਾਂਦਰੇ ਨੂੰ ਸਦਾ ਲਈ ਬਦਲ ਦਿੰਦੇ ਹਨ।

ਕੁਰਾਊਨ ਝੀਲ ਵਿੱਚ ਓਵਰ ਫਲੋ ਪਾਈਪ

ਤਸਵੀਰ ਸਰੋਤ, Joseph Eid/Getty Images

ਤਸਵੀਰ ਕੈਪਸ਼ਨ, ਕੁਰਾਊਨ ਝੀਲ ਵਿੱਚ ਓਵਰ ਫਲੋ ਪਾਈਪ

ਇਸ ਓਵਰ ਫਲੋ ਪਾਈਪ ਦਾ ਇਹ ਨਜ਼ਾਰਾ ਦੇਖਣ ਵਾਲੇ ਦੀ ਸੋਚ ਨੂੰ ਸੋਚਾਂ ਵਿੱਚ ਪਾ ਸਕਦਾ ਹੈ।

ਕੁਰਾਊਨ ਝੀਲ ਵਿੱਚ ਓਵਰ ਫਲੋ ਪਾਈਪ

ਤਸਵੀਰ ਸਰੋਤ, Joseph Eid/Getty Images

ਤਸਵੀਰ ਕੈਪਸ਼ਨ, ਕੁਰਾਊਨ ਝੀਲ ਵਿੱਚ ਓਵਰ ਫਲੋ ਪਾਈਪ

ਲਿਬਨਾਨ ਦੇ ਬੀਕਾ ਘਾਟੀ ਵਿੱਚ ਬਣੀ ਇਸ ਕੁਰਾਊਨ ਝੀਲ ਵਿੱਚ ਬਣੀ ਇਸ ਓਵਰ ਫਲੋ ਪਾਈਪ ਨੂੰ ਦੂਰੋਂ ਦੇਖਿਆਂ ਹੀ ਇਸ ਦਾ ਅਸਲੀ ਅਕਾਰ ਅਤੇ ਬੰਨ੍ਹ ਵਿੱਚ ਇਸ ਦੀ ਥਾਂ ਸਪਸ਼ਟ ਹੁੰਦੀ ਹੈ।

ਫਿਲੀਪੀਨਜ਼ ਮਨੀਲਾ ਨਜ਼ਦੀਕ ਬੰਨ੍ਹ

ਤਸਵੀਰ ਸਰੋਤ, Noel Celis/Getty Images

ਤਸਵੀਰ ਕੈਪਸ਼ਨ, ਫਿਲੀਪੀਨਜ਼ ਮਨੀਲਾ ਨਜ਼ਦੀਕ ਬੰਨ੍ਹ

ਖ਼ਰਾਬ ਹੋ ਚੁੱਕੇ ਬੰਨ੍ਹ ਵੀ ਫਿਲੀਪੀਨਜ਼ ਵਿੱਚ ਮਨੀਲਾ ਨਜ਼ਦੀਕ ਇਸ ਬੰਨ੍ਹ ਵਾਂਗ ਪਿਆਸਿਆਂ ਦੀ ਪਿਆਸ ਬੁਝਾਅ ਸਕਦੇ ਸਕਦੇ ਹਨ।

ਅਲ ਯੈਸੋ ਬੰਨ੍ਹ ਦੀ ਝੀਲ

ਤਸਵੀਰ ਸਰੋਤ, Javier Torres/Getty Images

ਤਸਵੀਰ ਕੈਪਸ਼ਨ, ਅਲ ਯੈਸੋ ਬੰਨ੍ਹ ਦੀ ਝੀਲ

ਇਹ ਝੀਲਾਂ ਸੁੱਕ ਵੀ ਸਕਦੀਆਂ ਹਨ। ਜਿਵੇਂ ਚਿਲੀ ਦੇ ਅਲ ਯੈਸੋ ਬੰਨ੍ਹ ਦੀ ਇਸ ਝੀਲ ਦੀ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਖਿੱਚੀ ਇਹ ਤਸਵੀਰ।

ਪੰਜ ਹਜ਼ਾਰ ਸਾਲ ਪੁਰਾਣੇ ਪੱਥਰ ਝੀਲ ਦੇ ਸੁੱਕਣ ਨਾਲ ਬਾਹਰ ਆ ਗਏ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਪੰਜ ਹਜ਼ਾਰ ਸਾਲ ਪੁਰਾਣੇ ਇਹ ਪੱਥਰ ਡੈਮ ਦੀ ਝੀਲ ਦੇ ਸੁੱਕਣ ਨਾਲ ਬਾਹਰ ਆ ਗਏ

ਕਈ ਵਾਰ ਸੁੱਕੀਆਂ ਝੀਲਾਂ ਵਿੱਚੋਂ ਇਤਿਹਾਸ ਮੁੜ ਝਲਕਾਰੇ ਦੇਣ ਲਗਦਾ ਹੈ। ਜਿਵੇਂ ਜਦੋਂ ਸਪੇਨ ਵਿੱਚ ਮੀਂਹ ਨਾ ਪੈਣ ਕਾਰਨ ਵਾਲਡੇਕਾਨਜ਼ ਡੈਮ ਵਿੱਚ ਡੁੱਬੇ ਚਾਰ ਤੋਂ ਪੰਜ ਹਜ਼ਾਰ ਸਾਲ ਪੁਰਾਣੇ ਇਹ ਪੱਥਰ ਝੀਲ ਤੋਂ ਬਾਹਰ ਆ ਗਏ ਜਿਨ੍ਹਾਂ ਨੂੰ ਡੋਲਮਨ ਆਫ਼ ਗੁਆਡਾਪੈਰਲ ਕਿਹਾ ਜਾਂਦਾ ਹੈ।

ਅਫ਼ਗਾਨਿਸਤਾਨ ਵਿੱਚ ਬੰਦੀ-ਸੁਲਤਾਨ

ਤਸਵੀਰ ਸਰੋਤ, Shah Marai/Getty Images

ਤਸਵੀਰ ਕੈਪਸ਼ਨ, ਅਫ਼ਗਾਨਿਸਤਾਨ ਵਿੱਚ ਬੰਦੀ-ਸੁਲਤਾਨ

ਭਾਵੇਂ ਮਨੁੱਖ ਕੁਦਰਤ ਤੇ ਬੰਨ੍ਹ ਮਾਰ ਲੈਂਦਾ ਹੈ ਪਰ ਉਸ ਨੂੰ ਸਦਾ ਲਈ ਹੋੜ੍ਹ ਕੇ ਨਹੀਂ ਰੱਖ ਸਕਦਾ ਜਿਵੇਂ ਅਫ਼ਗਾਨਿਸਤਾਨ ਵਿੱਚ ਬੰਦੀ-ਸੁਲਤਾਨ ਨਾਂਅ ਦੇ ਇਸ ਬੰਨ੍ਹ ਨੂੰ ਕੁਦਰਤ ਨੇ ਆਪਣੇ ਲਾਂਘੇ ਵਿੱਚ ਹਟਾ ਹੀ ਦਿੱਤਾ।

ਕੋਰੋਨਾਵਾਇਰਸ
ਕੋਰੋਨਾਵਾਇਰਸ
ਚੀਨ ਦਾ ਹਾਈਡਰੋ ਪਾਵਰ ਪਲਾਂਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਦਾ ਹਾਈਡਰੋ ਪਾਵਰ ਪਲਾਂਟ

ਬੰਨ੍ਹ ਭਾਵੇਂ ਕਈ ਪੀੜ੍ਹੀਆਂ ਤੱਕ ਅੜੇ-ਖੜ੍ਹੇ ਰਹਿਣ ਪਰ ਇਨ੍ਹਾਂ ਦੀ ਉਮਰ ਦਰਿਆਵਾਂ ਤੋਂ ਵੱਡੀ ਨਹੀਂ ਹੋ ਸਕਦੀ। ਚੀਨ ਦੇ ਹਾਈਡਰੋ ਪਾਵਰ ਪਲਾਂਟ ਦਜ਼ੂਹ ਵਿੱਚ ਭੂਤਰੇ ਅਹੋੜ ਪਾਣੀਆਂ ਦਾ ਵਹਾਅ।

ਇਹ ਵੀ ਪੜ੍ਹੋ:

ਵੀਡੀਓ: ਲਾਹੌਰ ਦੇ ਸਮੋਗ ਦੀ ਵਜ੍ਹਾ ਬਾਰੇ ਲਾਹੌਰੀਆਂ ਤੋਂ ਹੀ ਜਾਣੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)