Royal Enfield : ਏਸ਼ੀਆ ਵਿੱਚ ਕਿਵੇਂ ਵੱਧ ਰਹੀ ਹੈ ਬੁਲੇਟ ਮੋਟਰਸਾਈਕਲਾਂ ਦੀ ਵਿਕਰੀ

ਰਾਇਲ ਐਨਫੀਲਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1901 ਵਿੱਚ ਬਰਤਾਨੀਆ ਵਿੱਚ ਇਸ ਕੰਪਨੀ ਨੇ ਮੋਟਰ ਨਾਲ ਚੱਲਣ ਵਾਲਾ ਆਪਣਾ ਪਹਿਲਾ ਸਾਈਕਲ ਬਣਾਇਆ
    • ਲੇਖਕ, ਜਸਟਿਸ ਹਾਰਪਰ
    • ਰੋਲ, ਬੀਬੀਸੀ ਬਿਜ਼ਨਸ ਪੱਤਰਕਾਰ

ਦੁਨੀਆਂ ਦੇ ਸਭ ਤੋਂ ਵੱਡੇ ਮੋਟਰਸਾਈਕਲ ਬਾਜ਼ਾਰ ਏਸ਼ੀਆਂ ਵਿੱਚ ਆਪਣੇ ਪੈਰ ਪੱਕੇ ਕਰਨ ਦੇ ਮਕਸਦ ਨਾਲ ਰਾਇਲ ਐਨਫ਼ੀਲਡ ਕੰਪਨੀ ਬਹੁਤ ਤੇਜ਼ੀ ਨਾਲ ਆਪਣਾ ਵਿਸਥਾਰ ਕਰ ਰਹੀ ਹੈ।

ਰਾਇਲ ਐਨਫ਼ੀਲਡ ਦੁਨੀਆਂ ਦੇ ਸਭ ਤੋਂ ਪੁਰਾਣੇ ਮੋਟਰਸਾਈਕਲਾਂ ਦੇ ਬ੍ਰਾਂਡਾਂ ਵਿਚੋਂ ਇੱਕ ਹੈ ਜਿਸਨੂੰ ਅੱਜ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।

ਭਾਰਤ ਵਿੱਚ ਚੰਗੀ ਵਿਕਰੀ ਦਰਜ ਕਰਵਾਉਣ ਵਾਲੀ ਇਸ ਕੰਪਨੀ ਦੇ ਮਾਲਿਕਾਨਾ ਹੱਕ ਸਾਲ 1994 ਤੋਂ ਆਈਸ਼ਰ ਗਰੁੱਪ ਕੋਲ ਹਨ।

ਇਹ ਕੰਪਨੀ ਏਸ਼ੀਆ ਵਿੱਚ ਆਪਣੀ ਵਿਕਰੀ ਵਧਾਉਣਾ ਚਾਹੁੰਦੀ ਹੈ ਇਸੇ ਕਰਕੇ ਥੋੜ੍ਹਾ ਸਮਾਂ ਪਹਿਲਾਂ ਹੀ ਇਸ ਨੇ ਥਾਈਲੈਂਡ ਵਿੱਚ ਇੱਕ ਨਵੀਂ ਫ਼ੈਕਟਰੀ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ।

ਰਾਇਲ ਐਨਫ਼ੀਲਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੋਦ ਦਸਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤੀ ਗਾਹਕ ਇਸ ਮੋਟਰਸਾਈਕਲ ਦਾ ਸਟਾਈਲ ਅਤੇ ਵਿਰਾਸਤ ਨੂੰ ਪਸੰਦ ਕਰਦੇ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਅਸੀਂ ਬਿਹਤਰ ਮੋਟਰਸਾਈਕਲ ਬਣਾਉਂਦੇ ਹਾਂ ਜਿਨ੍ਹਾਂ ਦੀ ਕੀਮਤ ਵੀ ਬਹੁਤੀ ਨਹੀਂ ਹੁੰਦੀ, ਨਾਲ ਹੀ ਅਸੀਂ ਸਿਰਫ਼ ਭਾਰਤ ਲਈ ਨਹੀਂ, ਪੂਰੀ ਦੁਨੀਆਂ ਲਈ ਮੋਟਰਸਾਈਕਲਾਂ ਬਣਾਉਂਦੇ ਹਾਂ।"

ਉਮੀਦ ਕੀਤੀ ਜਾ ਸਕਦੀ ਹੈ ਕਿ ਥਾਈਲੈਂਡ ਵਿੱਚ ਸ਼ੁਰੂ ਹੋਣ ਵਾਲੀ ਕੰਪਨੀ ਦੀ ਫ਼ੈਕਟਰੀ ਵਿੱਚ 12 ਮਹੀਨਿਆਂ ਦੇ ਅੰਦਰ-ਅੰਦਰ ਕੰਮ ਸ਼ੁਰੂ ਹੋ ਜਾਵੇ। ਮੰਨਿਆ ਜਾ ਰਿਹਾ ਕਿ ਭਾਰਤ ਤੋਂ ਬਾਅਦ ਇਹ ਕੰਪਨੀ ਦੀ ਦੂਜੀ ਸਭ ਤੋਂ ਵੱਡੀ ਫ਼ੈਕਟਰੀ ਹੋਵੇਗੀ।

ਵੀਡੀਓ ਕੈਪਸ਼ਨ, ਬੁਲੇਟ ਮੋਟਰਸਾਈਕਲਾਂ ਦੀ ਵੱਧ ਰਹੀ ਵਿਕਰੀ: ਕੀ ਹੈ ਇਸਦਾ ਇਤਿਹਾਸ ਤੇ ਖਾਸੀਅਤ

ਵੀਅਤਨਾਮ, ਮਲੇਸ਼ੀਆ ਅਤੇ ਚੀਨ ਵਰਗੇ ਦੱਖਣ ਪੂਰਵੀ ਏਸ਼ੀਆ ਦੇ ਦੇਸਾਂ ਵਿੱਚ ਮੋਟਰਸਾਈਕਲ ਬਰਾਮਦ ਕਰਨ ਲਈ ਕੰਪਨੀ ਇਸ ਫ਼ੈਕਟਰੀ ਨੂੰ ਐਕਪੋਰਟ ਹਬ (ਬਰਾਮਦ ਕੇਂਦਰ) ਬਣਾਉਣਾ ਚਾਹੁੰਦੀ ਹੈ।

ਇਸ ਲਈ ਵਿਨੋਦ ਦਸਾਰੀ ਦੀਆਂ ਵੱਡੀਆ ਯੋਜਨਾਵਾਂ ਹਨ। ਉਹ ਆਉਣ ਵਾਲੇ ਤਿੰਨ ਤੋਂ ਪੰਜ ਸਾਲਾਂ ਤੱਕ ਹਰ ਤਿਮਾਹੀ ਵਿੱਚ ਇੱਕ ਨਵਾਂ ਮੋਟਰਸਾਈਕਲ ਲਾਂਚ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ, "ਸਾਡੇ ਲਈ ਏਸ਼ੀਆ ਪ੍ਰਸ਼ਾਂਤ ਬੇਹੱਦ ਅਹਿਮ ਬਾਜ਼ਾਰ ਹੈ। ਸਾਡੇ ਉਪਭੋਗਤਾ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਸਾਡੇ ਤੋਂ ਕੁਝ ਬਿਹਤਰ ਦੀ ਉਮੀਦ ਹੈ।"

ਅੱਗੇ ਵੱਧਣ ਦੀ ਲੜਾਈ

ਮੋਟਰਸਾਈਕਲ ਦੀ ਸਵਾਰੀ ਏਸ਼ੀਆ ਵਿੱਚ ਇੱਕ ਖ਼ਾਸ ਰਵਾਇਤ ਹੈ। ਮੋਟਰਸਾਈਕਲ ਦੀ ਵਿਕਰੀ ਦੇ ਮਾਮਲੇ ਵਿੱਚ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਇਸਤੋਂ ਬਾਅਦ ਇਸ ਲੜੀ ਵਿੱਚ ਥਾਈਲੈਂਡ, ਇੰਡੋਨੇਸ਼ੀਆ ਅਤੇ ਵੀਅਤਨਾਮ ਆਉਂਦੇ ਹਨ।

ਇੰਨਾਂ ਦੇਸਾਂ ਦੀਆਂ ਭੀੜ ਭੜਕੇ ਵਾਲੀਆਂ ਸੜਕਾਂ 'ਤੇ ਖ਼ਾਸਕਰ ਵੱਡੇ ਸ਼ਹਿਰਾਂ ਵਿੱਚ ਟ੍ਰੈਫ਼ਿਕ ਜਾਮ ਤੋਂ ਬਚ ਕੇ ਸਫ਼ਰ ਪੂਰਾ ਕਰਨ ਲਈ ਮੋਟਰਸਾਈਕਲ ਇੱਕ ਸੌਖਾ ਤਰੀਕਾ ਹੈ।

ਰਾਇਲ ਐਨਫੀਲਡ ਦੀ ਕੰਟੀਨੈਂਟਲ ਜੀਟੀ -650 - ਆਈਸ ਕਵੀਨ

ਤਸਵੀਰ ਸਰੋਤ, Royal Enfield

ਤਸਵੀਰ ਕੈਪਸ਼ਨ, ਰਾਇਲ ਐਨਫੀਲਡ ਦੀ ਕੰਟੀਨੈਂਟਲ ਜੀਟੀ -650 - ਆਈਸ ਕਵੀਨ

ਮੋਟਰਸਾਈਕਲ ਵਿਕਰੀ ਦੇ ਬੀਤੇ ਸਾਲਾਂ ਦੇ ਅੰਕੜਿਆਂ ਨੂੰ ਦੇਖੀਏ ਤਾਂ ਰਾਇਲ ਐਨਫ਼ੀਲਡ ਦੀ ਵਿਕਰੀ ਪੂਰੇ ਇਲਾਕੇ ਵਿੱਚ 88 ਫ਼ੀਸਦ ਵਧੀ ਹੈ। ਇਹ ਕੰਪਨੀ ਸਿਰਫ਼ 250-750 ਸੀਸੀ ਕਲਾਸ ਦੇ ਮਿਡ-ਸੈਗਮੈਂਟ ਬਾਜ਼ਾਰ ਲਈ ਬਣਾਉਂਦੀ ਹੈ।

ਪਰ ਏਸ਼ੀਆ ਵਿੱਚ ਸਾਰੀਆਂ ਮੋਟਰਸਾਈਕਲ ਕੰਪਨੀਆ ਕਾਮਯਾਬ ਨਹੀਂ ਹਨ।

ਇੱਕ ਪਾਸੇ ਜਿੱਥੇ ਰਾਇਲ ਐਨਫ਼ੀਲਡ ਏਸ਼ੀਆ ਦੇ ਖੇਤਰਾਂ ਵਿੱਚ ਆਪਣੇ ਵਿਸਥਾਰ ਦੀ ਯੋਜਨਾ ਬਣਾ ਰਿਹਾ ਹੈ, ਉਥੇ ਦੂਜੇ ਪਾਸੇ ਹਾਰਲੇ ਡੇਵਿਡਸਨ ਕੰਪਨੀ ਨੇ ਏਸ਼ੀਆ ਵਿੱਚ ਆਪਣਾ ਕਾਰੋਬਾਰ ਸਮੇਟਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ:

ਫ੍ਰੌਸਟ ਐਂਡ ਸੁਲੀਵਨ ਵਿੱਚ ਟਰਾਂਸਪੋਰਟ ਮਾਹਰ ਵਿਵੇਕ ਵੈਦਿਆ ਦੱਸਦੇ ਹਨ, "ਹਾਰਲੇ ਡੇਵਿਡਸਨ ਦੀਆਂ ਮੋਟਰਸਾਈਕਲਾਂ ਨੂੰ ਭਾਰਤ ਵਿੱਚ ਲੋਕ ਮਹਿੰਗਾ ਮੰਨਦੇ ਹਨ। ਇੱਥੇ ਸੜਕਾਂ, ਸਪੀਡ ਅਤੇ ਟ੍ਰੈਫ਼ਿਕ ਨਾਲ ਸਬੰਧਿਤ ਸਰਕਾਰ ਦੇ ਨਿਯਮ, ਹਾਈ ਸਪੀਡ 'ਤੇ ਮੋਟਰਸਾਈਕਲ ਚਲਾਉਣ ਦੇ ਅਨੁਕੂਲ ਨਹੀਂ ਹਨ।"

ਉਨ੍ਹਾਂ ਕਿਹਾ, "ਕੰਪਨੀ ਨੇ ਘੱਟ ਤਾਕਤ ਵਾਲੇ ਇੰਜਣ ਬਾਣਾਉਣੇ ਤਾਂ ਸ਼ੁਰੂ ਕੀਤੇ ਪਰ ਇਸ ਮਾਮਲੇ ਵਿੱਚ ਉਹ ਬਹੁਤੀ ਕਾਮਯਾਬ ਨਾ ਹੋ ਸਕੀ। ਇਸ ਸੈਗਮੈਂਟ ਵਿੱਚ ਰਾਇਲ ਐਨਫ਼ੀਲਡ ਨੂੰ ਚਣੌਤੀ ਦੇਣਾ ਬਿਲਕੁਲ ਵੀ ਸੌਖਾ ਨਹੀਂ ਸੀ।"

ਰਾਇਲ ਐਨਫੀਲਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਈਕਲ ਬਣਾਉਣ ਵਾਲੀ ਇਹ ਕੰਪਨੀ ਪਹਿਲਾਂ ਐਨਫ਼ੀਲਡ ਵਿੱਚ ਮੌਜੂਦ ਰਾਇਲ ਸਲਾਮ ਆਰਮਜ਼ ਲਈ ਪੁਰਜ਼ੇ ਬਣਾਉਂਦੀ ਸੀ।

ਮੋਟਰਸਾਈਕਲਾਂ ਦੇ ਮਾਹਰ ਮੰਨਦੇ ਹਨ ਕਿ ਹਾਰਲੇ ਡੇਵਿਡਸਨ ਦੇ ਉਲਟ ਏਸ਼ੀਆ ਵਿੱਚ ਮੋਟਰਸਾਈਕਲ ਖ਼ਰੀਦਦਾਰਾਂ ਲਈ ਰਾਇਲ ਐਨਫ਼ੀਲਡ ਦੇ ਉਤਪਾਦ ਵਧੀਆ ਹਨ।

ਮੋਟਰਸਾਈਕਲ ਸਲਾਹਕਾਰ ਸਕੌਟ ਲੁਕਾਇਟਸ ਕਹਿੰਦੇ ਹਨ, "ਵਰਤੋਂ ਵਿੱਚ ਸੌਖ, ਸਧਾਰਨ ਡਿਜ਼ਾਈਨ ਅਤੇ ਆਪਣੇ ਕਲਾਸਿਕ ਵਿੰਟੇਜ ਸਟਾਈਲ ਕਰਕੇ ਉਪਭੋਗਤਾ ਰਾਇਲ ਐਨਫ਼ੀਲਡ ਮੋਟਰਸਾਈਕਲਾਂ ਨੂੰ ਪਸੰਦ ਕਰਦੇ ਹਨ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

"ਉਹ ਘੱਟ ਖ਼ਰਚੇ 'ਤੇ ਆਪਣੇ ਮੋਟਰਸਾਈਕਲ ਖ਼ਰੀਦਦਰਾਂ ਨੂੰ ਸਪੋਰਟਸ ਬਾਈਕ ਖ਼ਰੀਦਣ ਦਾ ਮੌਕਾ ਦਿੰਦੇ ਹਨ। ਨਾਲ ਹੀ ਉਨ੍ਹਾਂ ਦੇ ਖ਼ਰੀਦਦਾਰਾਂ ਨੂੰ ਇੰਨਾਂ ਮੋਟਰਸਾਈਕਲਾਂ ਬਾਰੇ ਉਚੇਚੀ ਤਕਨੀਕੀ ਜਾਣਕਾਰੀ ਦੀ ਵੀ ਲੋੜ ਨਹੀਂ ਹੁੰਦੀ। ਨਾ ਹੀ ਇਨ੍ਹਾਂ ਦੀ ਦੇਖਭਾਲ ਵਿੱਚ ਬਹੁਤਾ ਖ਼ਰਚਾ ਕਰਨਾ ਪੈਂਦਾ ਹੈ।"

ਪਰ ਵਿਨੋਦ ਦਸਾਰੀ ਮੰਨਦੇ ਹਨ ਕਿ ਰਾਇਲ ਐਨਫ਼ੀਲਡ ਦੀ ਵਿਰਾਸਤ ਖ਼ਰੀਦਦਾਰਾਂ ਨੂੰ ਆਪਣੇ ਵੱਲ ਖ਼ਿਚਦੀ ਹੈ। ਉਨ੍ਹਾਂ ਕਿਹਾ, "ਕੰਪਨੀ ਸਿਰਫ਼ ਉਤਪਾਦ ਨਹੀਂ ਵੇਚ ਰਹੀ ਸਗੋਂ ਉਸ ਉਦਪਾਦ ਦੇ ਨਾਲ ਉਸਦਾ ਸਾਲਾਂ ਦਾ ਅਨੁਭਵ ਵੀ ਹੈ।"

ਰਾਇਲ ਐਨਫੀਲਡ ਕਲਾਸਿਕ 500 ਪੇਗਾਸਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਮਿਤ ਐਡੀਸ਼ਨ ਰਾਇਲ ਐਨਫੀਲਡ ਕਲਾਸਿਕ 500 ਪੈਗਾਸਸ ਮੋਟਰਸਾਈਕਲ ਜੋ ਕਿ ਦੂਜੀ ਵਿਸ਼ਵ ਜੰਗ ਦੇ ਵਿਸ਼ੇਸ਼ ਗਲਾਈਡਰ 'ਫਲਾਇੰਗ ਫਲੀ' ਦੀ ਯਾਦ ਵਿਚ ਸਾਲ 2018 ਵਿਚ ਬਣਾਇਆ ਗਿਆ ਸੀ

ਰਾਇਲ ਐਨਫ਼ੀਲਡ ਦਾ ਇਤਿਹਾਸ

  • 1893 - ਸਾਈਕਲ ਬਣਾਉਣ ਵਾਲੀ ਇਹ ਕੰਪਨੀ ਪਹਿਲਾਂ ਐਨਫ਼ੀਲਡ ਵਿੱਚ ਮੌਜੂਦ ਰਾਇਲ ਸਲਾਮ ਆਰਮਜ਼ ਲਈ ਪੁਰਜ਼ੇ ਬਣਾਉਂਦੀ ਸੀ। ਬਾਅਦ ਵਿੱਚ ਇਸ ਨੇ ਆਪਣਾ ਨਾਮ ਰਾਇਲ ਐਨਫ਼ੀਲਡ ਰੱਖ ਲਿਆ।
  • 1901 - ਬਰਤਾਨੀਆ ਵਿੱਚ ਇਸ ਕੰਪਨੀ ਨੇ ਮੋਟਰ ਨਾਲ ਚੱਲਣ ਵਾਲਾ ਆਪਣਾ ਪਹਿਲਾ ਸਾਈਕਲ ਬਣਾਇਆ।
  • 1914-18 - ਪਹਿਲੀ ਵਿਸ਼ਵ ਜੰਗ ਦੌਰਾਨ ਕੰਪਨੀ ਨੇ ਬਰਤਾਨਵੀ ਸੈਨਾ ਦੇ ਨਾਲ ਨਾਲ ਬੈਲਜ਼ੀਅਮ, ਫ਼ਰਾਂਸ, ਅਮਰੀਕਾ ਅਤੇ ਰੂਸ ਦੀਆਂ ਸੈਨਾਵਾਂ ਨੂੰ ਵੀ ਮੋਟਰਸਾਈਕਲ ਸਪਲਾਈ ਕੀਤੇ।
  • 1932 - ਕੰਪਨੀ ਨੇ ਆਪਣੀ ਪਹਿਲੀ "ਬੁਲੇਟ" ਮੋਟਰਸਾਈਕਲ ਬਣਾਈ ਜਿਸ ਵਿੱਚ ਖ਼ਾਸ ਸਲੋਪਰ ਇੰਜਣ ਦੀ ਵਰਤੋਂ ਕੀਤੀ ਗਈ। ਇਸ ਮਾਡਲ ਨੂੰ ਬਹੁਤ ਪਸੰਦ ਕੀਤਾ ਗਿਆ।
  • 1939-1945 - ਦੂਜੀ ਵਿਸ਼ਵ ਜੰਗ ਦੌਰਾਨ ਕੰਪਨੀ ਨੇ ਸੈਨਾ ਲਈ ਮੋਟਰਸਾਈਕਲ ਬਣਾਉਣ ਦੇ ਨਾਲ-ਨਾਲ ਸਾਈਕਲ, ਜਨਰੇਟਰ ਅਤੇ ਐਂਟੀ-ਏਅਰਕ੍ਰਾਫ਼ਟ ਗੰਨ ਬਣਾਉਣੀ ਸ਼ੁਰੂ ਕਰ ਦਿੱਤੀ। ਪੈਰਾਸ਼ੂਟਿੰਗ ਅਤੇ ਗਲਾਈਡਰ ਵੀ ਬਣਾਏ।
  • 1960 - ਇਹ ਰਵਾਇਤੀ ਮੋਟਰਸਾਈਕਲਾਂ ਦਾ ਯੁੱਗ ਸੀ। ਕਈ ਮੋਟਰਸਾਈਕਲ ਕੰਪਨੀਆਂ ਇਸ ਸਮੇਂ ਵਿੱਚ ਬਾਜ਼ਾਰ ਵਿੱਚ ਆਈਆਂ। ਇਨ੍ਹਾਂ ਵਿੱਚ ਇੱਕ ਕੰਪਨੀ ਰਾਇਲ ਐਨਫ਼ੀਲਡ ਸੀ।
  • 1970 - ਕੰਪਨੀ ਨੇ ਬਰਤਾਨੀਆ ਵਿੱਚ ਆਪਣਾ ਕੰਮ ਬੰਦ ਕਰ ਦਿੱਤਾ। ਕੰਪਨੀ ਦੀ ਸਹਿਯੋਗੀ ਭਾਰਤੀ ਕੰਪਨੀ ਐਨਫ਼ੀਲਡ ਇੰਡੀਆ ਨੇ ਪ੍ਰੋਡਕਸ਼ਨ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ।
  • 1994 - ਭਾਰਤ ਦੀ ਕੰਪਨੀ ਆਈਸ਼ਰ ਮੋਟਰਜ਼ ਨੇ ਐਨਫ਼ੀਲਡ ਇੰਡੀਆ ਨੂੰ ਖ਼ਰੀਦ ਲਿਆ। ਕੰਪਨੀ ਦਾ ਦੁਬਾਰਾ ਨਾਮ ਰੱਖਿਆ ਗਿਆ, 'ਰਾਇਲ ਐਨਫ਼ੀਲਡ ਮੋਟਰਜ਼ ਲਿਮਿਟੇਡ।'
  • 2020 - ਕੰਪਨੀ ਲਈ ਬਰਤਾਨੀਆ ਹਾਲੇ ਵੀ ਅਹਿਮ ਬਾਜ਼ਾਰ ਬਣਿਆ ਹੋਇਆ ਹੈ। ਮਿਡਲ ਵੇਟ ਮੋਟਰਸਾਈਕਲ ਕੈਟਾਗਰੀ ਵਿੱਚ ਕੰਪਨੀ ਦੀ ਇੰਟਰਸੈਪਟਰ 650 ਇੱਥੇ ਸਭ ਤੋਂ ਵੱਧ ਵਿਕਣ ਵਾਲੀ ਮੋਟਰਸਾਈਕਲ ਹੈ।
ਰਾਇਲ ਐਨਫੀਲਡ

ਤਸਵੀਰ ਸਰੋਤ, Youtube/Jay Leno Garage

ਤਸਵੀਰ ਕੈਪਸ਼ਨ, ਅਮਰੀਕੀ ਚੈਟ ਸ਼ੋਅ ਦੀ ਐਂਕਰ ਜੇ ਲੇਨੋ ਰਾਇਲ ਐਨਫੀਲਡ ਦੇ ਮੋਟਰਸਾਈਕਲਾਂ ਨੂੰ ਪਸੰਦ ਕਰਦੇ ਹਨ

ਅਗਲੇ ਸਾਲ ਰਾਇਲ ਐਨਫ਼ੀਲਡ ਮੋਟਰਸਾਈਕਲ ਬਣਾਉਣ ਦੇ 120 ਸਾਲ ਪੂਰੇ ਕਰਨ ਵਾਲਾ ਹੈ। ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਭਾਰਤ ਵਿੱਚ ਕੰਪਨੀ ਨੇ ਇਸ ਸੰਬੰਧ ਵਿੱਚ ਕਿਸੇ ਵਿਸ਼ੇਸ਼ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ:

ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾ ਮਾਹਾਂਮਾਰੀ ਤੋਂ ਬਾਅਦ ਏਸ਼ੀਆ ਦਾ ਮੋਟਰਸਾਈਕਲ ਬਾਜ਼ਾਰ ਇੱਕ ਵਾਰ ਫ਼ਿਰ ਤੋਂ ਤਰੱਕੀ ਦੀ ਰਾਹ 'ਤੇ ਅੱਗੇ ਵੱਧੇਗਾ।

ਵਿਵੇਕ ਵੈਦਿਆ ਕਹਿੰਦੇ ਹਨ, "ਮਿਲਣ ਜੁਲਣ ਨਾਲ ਲਾਗ਼ ਲੱਗਣ ਦੇ ਡਰ ਤੋਂ ਲੋਕ ਆਮ ਆਵਾਜਾਈ ਦੇ ਸਾਧਨਾਂ ਦੀ ਬਜਾਏ, ਨਿੱਜੀ ਸਾਧਨਾਂ 'ਤੇ ਵੱਧ ਜ਼ੋਰ ਦੇਣਗੇ। ਅਜਿਹੀ ਸਥਿਤੀ ਵਿੱਚ ਪੇਂਡੂ ਇਲਾਕਿਆਂ ਵਿੱਚ ਸਸਤੇ ਸਾਧਨਾਂ ਦੇ ਰੂਪ ਮੋਟਰਸਾਈਕਲ ਬਾਜ਼ਾਰ ਦਾ ਭਵਿੱਖ ਬਿਹਤਰ ਦਿਸਦਾ ਹੈ।"

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)