ਮੋਟਰਸਾਇਕਲਾਂ ਦੇ ਸ਼ੌਕੀਨਾਂ ਲਈ ਕੰਮ ਦੀ ਗੱਲ

ਹਾਰਲੇ ਡੇਵਿਡਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੋਰਬਜ਼ ਮੁਤਾਬਕ ਹਾਰਲੇ-ਡੇਵਿਡਸਨ ਦਾ ਸਾਲ 2018 (ਮਈ) ਵਿੱਚ ਮਾਰਕਿਟ ਕੈਪ 7 ਅਰਬ ਡਾਲਰ ਤੱਕ ਪਹੁੰਚ ਗਿਆ ਸੀ
    • ਲੇਖਕ, ਭਰਤ ਸ਼ਰਮਾ
    • ਰੋਲ, ਬੀਬੀਸੀ ਪੱਤਰਕਾਰ

'ਟਰੇਡ ਵਾਰ ਚੰਗੀ ਹੁੰਦੀ ਹੈ ਅਤੇ ਜਿੱਤਣ ਵਿੱਚ ਸੌਖੀ ਵੀ।' ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਮਾਰਚ ਵਿੱਚ ਜਦੋਂ ਇਹ ਟਵੀਟ ਕੀਤਾ ਸੀ ਤਾਂ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਤਿੰਨ ਮਹੀਨਿਆਂ ਵਿੱਚ ਉਨ੍ਹਾਂ ਦੀ ਇਹ ਗੱਲ ਉਨ੍ਹਾਂ ਨੂੰ ਹੀ ਪੁੱਠੀ ਪੈ ਜਾਵੇਗੀ।

ਅਮਰੀਕਾ ਨੇ ਯੂਰਪੀ ਯੂਨੀਅਨ (ਈਯੂ) ਤੋਂ ਆਉਣ ਵਾਲੇ ਸਟੀਲ ਅਤੇ ਅਲਮੀਨੀਅਮ 'ਤੇ ਟੈਰਿਫ਼ ਲਾਇਆ ਅਤੇ ਬਦਲੇ ਵਿੱਚ ਈਯੂ ਨੇ ਅਮਰੀਕਾ ਤੋਂ ਆਉਣ ਵਾਲੇ ਉਤਪਾਦਾਂ 'ਤੇ ਟੈਕਸ ਵਧਾ ਦਿੱਤਾ। ਇਸ ਤੋਂ ਬਾਅਦ ਜੋ ਹੋਇਆ ਉਸ ਨਾਲ ਟਰੰਪ ਵੀ ਹੈਰਾਨ ਹੋ ਗਏ।

ਜਿਸ ਹਾਰਲੇ-ਡੇਵਿਡਸਨ ਬਾਈਕ ਲਈ ਟਰੰਪ ਨੇ ਭਾਰਤ ਨਾਲ ਉਲਝਣ ਦਾ ਫੈਸਲਾ ਕੀਤਾ ਸੀ ਉੱਥੇ ਹੀ ਦਿੱਗਜ ਅਮਰੀਕੀ ਕੰਪਨੀ ਆਪਣਾ ਕੁਝ ਕੰਮ ਹੁਣ ਅਮਰੀਕਾ ਤੋਂ ਬਾਹਰ ਲੈ ਜਾਣਾ ਚਾਹੁੰਦੀ ਹੈ। ਟਰੰਪ ਨੇ ਕਿਹਾ ਸੀ ਕਿ ਭਾਰਤ ਦਾ ਇਨ੍ਹਾਂ ਮੋਟਰਸਾਈਕਲਾਂ 'ਤੇ 60-75% ਟੈਕਸ ਲਾਉਣਾ ਗਲਤ ਹੈ ਅਤੇ ਨਰਿੰਦਰ ਮੋਦੀ ਨੇ ਇਸ ਨੂੰ ਘਟਾ ਕੇ 50% ਕੀਤਾ ਸੀ।

ਹਾਰਲੇ-ਡੇਵਿਡਸਨ ਦੁਨੀਆਂ ਦੀ ਮੰਨੀ-ਪ੍ਰਮੰਨੀ ਮੋਟਰਸਾਈਕਲ ਕੰਪਨੀ ਹੈ ਅਤੇ ਫੋਰਬਜ਼ ਮੁਤਾਬਕ ਸਾਲ 2018 (ਮਈ) ਵਿੱਚ ਇਸ ਦਾ ਮਾਰਕਿਟ ਕੈਪ ਸੱਤ ਅਰਬ ਡਾਲਰ ਤੱਕ ਪਹੁੰਚ ਗਿਆ ਸੀ।

ਭਾਰਤ ਵਿੱਚ ਇਸ ਕੰਪਨੀ ਨੇ ਹਾਲ ਹੀ ਵਿੱਚ 17 ਨਵੇਂ ਮਾਡਲ ਪੇਸ਼ ਕੀਤੇ ਹਨ ਜਿਨ੍ਹਾਂ ਦੀਆਂ ਕੀਮਤਾਂ 5 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਵਿਚਾਲੇ ਹਨ। ਇਸ ਕੰਪਨੀ ਦੀਆਂ ਮੋਟਰਸਾਈਕਲਾਂ ਸੁਪਰਬਾਈਕ ਕਹੀਆਂ ਜਾਂਦੀਆਂ ਹਨ। ਜ਼ਾਹਿਰ ਜਿਹੀ ਗੱਲ ਹੈ ਵਾਧੂ ਕੀਮਤ ਕਾਰਨ ਇਹ ਖਾਸ ਅਤੇ ਅਮੀਰ ਵਰਗ ਦੀ ਪਹਿਲੀ ਪਸੰਦ ਹੈ।

ਟਰੰਪ ਨੂੰ ਹਾਰਲੇ-ਡੇਵਿਡਸਨ'ਤੇ ਕਿਉਂ ਗੁੱਸਾ ਆਇਆ?

ਹਾਰਲੇ-ਡੇਵਿਡਸਨ ਨੂੰ ਜੋ ਜੰਗ ਤੰਗ ਕਰ ਰਹੀ ਹੈ ਉਹ ਟਰੰਪ ਵੱਲੋਂ ਸ਼ੁਰੂ ਹੋਈ ਸੀ ਅਤੇ ਹੁਣ ਖੁਦ ਉਨ੍ਹਾਂ ਦੇ ਹੱਥ ਵੀ ਸਾੜਨ ਲੱਗੀ ਹੈ।

ਟਰੰਪ ਨੇ ਟਵੀਟ ਕੀਤਾ, "ਹਾਰਲੇ ਡੇਵਿਡਸਨ ਕਦੇ ਕਿਸੇ ਦੂਜੇ ਦੇਸ ਵਿੱਚ ਨਹੀਂ ਬਣਨੀ ਚਾਹੀਦੀ। ਜੇ ਉਹ (ਅਮਰੀਕਾ ਤੋਂ) ਬਾਹਰ ਜਾਂਦੇ ਹਨ ਤਾਂ ਇਹ ਉਨ੍ਹਾਂ ਦੇ ਅੰਤ ਦੀ ਸ਼ੁਰੂਆਤ ਹੋਵੇਗੀ। ਉਹ ਸਰੰਡਰ ਕਰਨਗੇ ਤਾਂ ਮਾਰੇ ਜਾਣਗੇ। ਜਲਵਾ ਖ਼ਤਮ ਹੋ ਜਾਵੇਗਾ।"

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਟਰੰਪ ਨੇ ਹਾਰਲੇ-ਡੇਵਿਡਸਨ ਦਾ ਜ਼ਿਕਰ ਕਰਦੇ ਹੋਏ 'ਜਲਵਾ' ਸ਼ਬਦ ਦੀ ਵਰਤੋਂ ਕੀਤੀ। ਇਸ ਕੰਪਨੀ ਲਈ ਇਹ ਸ਼ਬਦ ਅਕਸਰ ਇਸਤੇਮਾਲ ਕੀਤਾ ਜਾਂਦਾ ਹੈ ਪਰ ਹਾਰਲੇ-ਡੇਵਿਡਸਨ ਵਿੱਚ ਅਜਿਹਾ ਕੀ ਹੈ? ਇਹ ਕੰਪਨੀ ਅਮਰੀਕਾ ਅਤੇ ਦੁਨੀਆਂ ਦੇ ਲਈ ਇੰਨੀ ਅਹਿਮ ਕਿਉਂ ਹੈ?

ਇਸ ਪਾਵਰ ਬਾਈਕ ਨੂੰ ਅਮਰੀਕਾ ਆਪਣੀ ਪਛਾਣ ਦੇ ਤੌਰ 'ਤੇ ਕਿਉਂ ਦੇਖਦਾ ਹੈ? ਜਦੋਂ ਇਹ ਕੰਪਨੀ ਬਾਈਕ ਬਣਾਉਣ ਲਈ ਅਮਰੀਕਾ ਤੋਂ ਬਾਹਰ ਨਿਕਲਣਾ ਚਾਹੁੰਦੀ ਹੈ ਤਾਂ ਕਿਉਂ ਰਾਸ਼ਟਰਪਤੀ ਖਫ਼ਾ ਹੋ ਜਾਂਦੇ ਹਨ?

ਹਾਰਲੇ ਡੇਵਿਡਸਨ

ਤਸਵੀਰ ਸਰੋਤ, Getty Images

ਇਸ ਸਭ ਦੇ ਜਵਾਬ ਲੁਕੇ ਹਨ ਉਸ ਕਹਾਣੀ ਵਿੱਚ ਜਿਸ ਦੀ ਸ਼ੁਰੂਆਤ 119 ਸਾਲ ਪਹਿਲਾਂ ਹੋਈ ਸੀ ਅਤੇ ਲੰਮੇਂ ਸਫ਼ਰ ਵਿੱਚ ਇਸ ਬਾਈਕ ਨੇ ਕਈ ਮੀਲ ਦੇ ਪੱਥਰ ਦੇਖੇ ਹਨ।

ਕੀ ਖਾਸ ਹੈ ਹਾਰਲੇ-ਡੇਵਿਡਸਨ ਵਿੱਚ?

ਮਸ਼ਹੂਰ ਆਟੋ ਐਕਸਪਰਟ ਟੁਟੂ ਧਵਨ ਨੇ ਬੀਬੀਸੀ ਨੂੰ ਦੱਸਿਆ, "ਇਹ ਨਾਂਹ ਸਿਰਫ਼ ਅੱਜ ਸਗੋਂ ਸੌ ਸਾਲ ਪਹਿਲਾਂ ਵੀ ਸਭ ਤੋਂ ਖਾਸ ਬਾਈਕ ਸੀ। ਪਹਿਲੀ ਵਰਲਡ ਵਾਰ ਹੋਵੇ ਜਾਂ ਫਿਰ ਦੂਜੀ ਹਾਰਲੇ-ਡੇਵਿਡਸਨ ਬਾਈਕ ਨੇ ਦੋਹਾਂ ਵਿੱਚ ਅਹਿਮ ਭੂਮੀਕਾ ਨਿਭਾਈ ਹੈ।"

"ਉਸ ਵੇਲੇ ਸਾਫ਼ ਸੜਕਾਂ ਤਾਂ ਹੁੰਦੀਆਂ ਨਹੀਂ ਸੀ ਅਜਿਹੇ ਵਿੱਚ ਬਾਈਕ ਆਪਣੇ ਵੱਖੋ-ਵੱਖਰੇ ਇਸਤੇਮਾਲ ਅਤੇ ਮਜ਼ਬੂਤੀ ਕਾਰਨ ਕਾਫ਼ੀ ਫਾਇਦੇਮੰਦ ਸਾਬਿਤ ਹੁੰਦੀ ਸੀ। ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਇਹੀ ਮੋਟਰਸਾਈਕਲ ਪਹੁੰਚਿਆ ਕਰਦੀ ਸੀ।"

ਹਾਰਲੇ ਡੇਵਿਡਸਨ, ਐਲਵਿਸ ਪ੍ਰੰਸਲੇ

ਤਸਵੀਰ ਸਰੋਤ, harley-davidson.com

ਤਸਵੀਰ ਕੈਪਸ਼ਨ, ਵਿਲੀਅਮ ਐੱਸ ਹਾਰਲੇ, ਆਰਥਰ ਅਤੇ ਵਾਰਲਟਰ (ਡੇਵਿਡਸਨ ਭਰਾਵਾਂ) ਨੇ ਮਿਲ ਕੇ ਇੱਕ ਛੋਟੇ ਜਿਹੇ ਸ਼ੈੱਡ ਵਿੱਚ ਹਾਰਲੇ-ਡੇਵਿਡਸਨ ਕੰਪਨੀ ਦੀ ਨੀਂਹ ਰੱਖੀ

ਜੰਗ ਖ਼ਤਮ ਹੋਣ ਤੋਂ ਬਾਅਦ ਇਹ ਬਾਈਕ ਇੰਨਾ ਵੱਡਾ ਬ੍ਰਾਂਡ ਕਿਵੇਂ ਬਣ ਗਈ। ਉਨ੍ਹਾਂ ਨੇ ਕਿਹਾ, "ਜੰਗ ਖ਼ਤਮ ਹੋਣ ਤੋਂ ਬਾਅਦ ਇਹ ਮੋਟਰਸਾਈਕਲ ਅਮਰੀਕਾ ਲਈ ਪ੍ਰਤੀਕ ਬਣ ਗਈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਬਾਈਕ ਦਾ ਇੰਜਨ ਜੋ ਆਵਾਜ਼ ਕਰਦਾ ਹੈ ਉਹ ਵੀ ਪੇਟੈਂਟੇਡ ਹੈ।"

ਇਨ੍ਹਾਂ ਮੋਟਰਸਾਈਕਲਾਂ ਦੀਆਂ ਕੀਮਤਾਂ ਲੱਖਾਂ ਵਿੱਚ ਹਨ, ਜੋ ਇਨ੍ਹਾਂ ਨੂੰ ਖਰੀਦਦੇ ਹਨ ਉਹ ਖਾਸ ਹਨ ਅਤੇ ਜੋ ਨਹੀਂ ਖਰੀਦ ਸਕਦੇ ਉਹ ਵੀ ਇਨ੍ਹਾਂ ਦਾ ਸੁਪਨਾ ਦੇਖਦੇ ਹਨ, ਅਜਿਹੇ ਵਿੱਚ ਇਸ ਕ੍ਰੇਜ਼ ਦੀ ਵਜ੍ਹਾ ਕੀ ਹੈ।

ਟੁਟੂ ਦੱਸਦੇ ਹਨ, "ਭਾਰਤ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਇਸ ਦੀ ਦੀਵਾਨਗੀ ਹੈ ਅਤੇ ਇਸ ਦਾ ਕਾਰਨ ਹੈ ਇਸ ਦਾ ਸਭ ਤੋਂ ਵੱਖ ਨਜ਼ਰ ਆਉਣਾ। ਦਿੱਲੀ ਵਰਗੇ ਸ਼ਹਿਰ ਵਿੱਚ ਫਰਾਰੀ ਲੈ ਕੇ ਕੀ ਕਰੋਗੇ? ਨਾ ਤਾਂ ਠੀਕ ਤਰ੍ਹਾਂ ਚਲਾ ਸਕੋਗੇ ਅਤੇ ਨਾ ਹੀ ਦੌੜਾ ਸਕੋਗੇ, ਫਿਰ ਵੀ ਲੋਕ ਇਸ ਨੂੰ ਖਰੀਦਦੇ ਹਨ। ਅਜਹਿਾ ਹੀ ਹਾਰਲੇ-ਡੇਵਿਡਸਨ ਦੇ ਨਾਲ ਹੈ।''

'ਖਾਸ ਹਨ ਇਸ ਨੂੰ ਖਰੀਦਣ ਵਾਲੇ'

ਟੁਟੂ ਧਵਨ ਨੇ ਕਿਹਾ ਕਿ ਇਨ੍ਹਾਂ ਮੋਟਰਸਾਈਕਲਾਂ ਨੂੰ ਖਰੀਦਣਾ ਇੱਕ ਸਟੇਟਮੈਂਟ ਤਰ੍ਹਾਂ ਹੈ। "ਇਨ੍ਹਾਂ ਨੂੰ ਖਰੀਦਣ ਵਾਲੇ ਲੋਕ ਵੱਖ ਸਟੇਟਸ ਵਾਲੇ ਹੁੰਦੇ ਹਨ। ਕੋਈ ਆਮ ਆਦਮੀ ਇਹ ਮੋਟਰਸਾਈਕਲ ਨਹੀਂ ਖਰੀਦਦਾ। ਇਸ ਨੂੰ ਖਰੀਦਣ ਵਾਲੇ ਲੋਕਾਂ ਦਾ ਆਪਣਾ ਗਰੁੱਪ ਹੁੰਦਾ ਹੈ। ਉਹ ਲੋਕ ਮਿਲਦੇ ਹਨ, ਗੱਲ ਕਰਦੇ ਹਨ, ਬਾਈਕ ਰਾਈਡ ਕਰਦੇ ਹਨ।"

ਭਾਰਤ ਇਨ੍ਹਾਂ ਮੋਟਰਸਾਈਕਲਾਂ ਲਈ ਕਿੰਨਾ ਅਹਿਮ?

ਉਨ੍ਹਾਂ ਕਿਹਾ, "ਇਹ ਕੋਈ ਖਾਸ ਮਾਰਕੀਟ ਪ੍ਰੋਡਕਟ ਨਹੀਂ ਹੈ। ਜੇ ਸਾਲ ਵਿੱਚ ਤਿੰਨ-ਚਾਰ ਹਜ਼ਾਰ ਵੀ ਅਜਿਹੀਆਂ ਬਾਈਕ ਵਿੱਕ ਜਾਂਦੀਆਂ ਹਨ ਤਾਂ ਕੰਪਨੀ ਲਈ ਚੰਗਾ ਹੈ।"

ਖਬਰਾਂ ਇਹ ਵੀ ਆਈਆਂ ਕਿ ਅਮਰੀਕਾ ਤੋਂ ਬਾਹਰ ਪ੍ਰੋਡਕਸ਼ਨ ਬਾਰੇ ਸੋਚ ਰਹੀ ਹਾਰਲੇ-ਡੇਵਿਡਸਨ ਭਾਰਤ ਨੂੰ ਆਪਣਾ ਹਬ ਬਣਾ ਸਕਦੀ ਹੈ ਪਰ ਜਾਣਕਾਰ ਇਸ ਨਾਲ ਇਤੇਫਾਕ ਨਹੀਂ ਰਖਦੇ।

harley davidson

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 8 ਮਾਰਚ 2015: ਮਹਿਲਾ ਰਾਈਡਰਜ਼ ਨੇ ਇੰਦੌਰ ਵਿੱਚ ਬਾਈਕ-ਰੈਲੀ ਵਿੱਚ ਹਿੱਸਾ ਲਿਆ।

ਟੁਟੂ ਧਵਨ ਦਾ ਕਹਿਣਾ ਹੈ, "ਮੈਨੂੰ ਨਹੀਂ ਲਗਦਾ ਅਜਿਹਾ ਹੋਵੇਗਾ, ਸਗੋਂ ਕੰਪਨੀ ਯੂਰਪ ਨੂੰ ਹਬ ਬਣਾ ਸਕਦੀ ਹੈ।"

ਪਰ ਜਿਸ ਹਾਰਲੇ-ਡੇਵਿਡਸਨ ਨੂੰ ਖਰੀਦ ਕੇ ਲੋਕ ਅੱਜ ਖਾਸ ਹੋ ਜਾਂਦੇ ਹਨ ਉਸ ਦਾ ਇੰਨਾ ਖਾਸ ਹੋ ਜਾਣਾ ਕੋਈ ਇਤੇਫ਼ਾਕ ਨਹੀਂ ਹੈ।

ਹਾਰਲੇ-ਡੇਵਿਡਸਨ ਮੁਤਾਬਕ ਵਿਲੀਅਮ ਹਾਰਲੇ ਨੇ ਸਾਲ 1901 ਵਿੱਚ ਹੀ ਉਸ ਇੰਜਨ ਦਾ ਬਲੂਪ੍ਰਿੰਟ ਤਿਆਰ ਕਰ ਲਿਆ ਸੀ ਜੋ ਇੱਕ ਸਾਈਕਲ ਵਿੱਚ ਫਿਟ ਹੋ ਸਕਦਾ ਸੀ।

ਕਿੱਥੋਂ ਕਿੱਥੇ ਪਹੁੰਚੀ ਹਾਰਲੇ?

  • ਸਾਲ 1903 ਵਿੱਚ ਅਮਰੀਕਾ ਸ਼ਹਿਰ ਵਿਸਕੋਂਸਿਨ ਦੇ ਮਿਲਵਾਕੀ ਵਿੱਚ ਵਿਲੀਅਮ ਐੱਸ ਹਾਰਲੇ, ਆਰਥਰ ਅਤੇ ਵਾਰਲਟਰ (ਡੇਵਿਡਸਨ ਭਰਾਵਾਂ) ਨੇ ਮਿਲ ਕੇ ਇੱਕ ਛੋਟੇ ਜਿਹੇ ਸ਼ੈੱਡ ਵਿੱਚ ਹਾਰਲੇ-ਡੇਵਿਡਸਨ ਕੰਪਨੀ ਦੀ ਨੀਂਹ ਰੱਖੀ।
  • ਇਹ ਮੋਟਰਸਾਈਕਲ ਜਿਸ ਫੈਕਟਰੀ ਵਿੱਚ ਬਣੀ ਉਹ 10/15 ਫੁੱਟ ਦਾ ਕਮਰਾ ਸੀ ਜਿਸ 'ਤੇ ਲਕੜ ਦੀ ਛੱਤ ਸੀ ਅਤੇ ਇਸ ਦੇ ਦਰਵਾਜ਼ੇ 'ਤੇ ਲਿਖਿਆ ਹੋਇਆ ਸੀ ਹਾਰਲੇ-ਡੇਵਿਡਸਨ ਮੋਟਰ ਕੰਪਨੀ।
ਹਾਰਲੇ ਡੇਵਿਡਸਨ

ਤਸਵੀਰ ਸਰੋਤ, harley-davidson.com

ਤਸਵੀਰ ਕੈਪਸ਼ਨ, ਪਹਿਲੀ ਹਾਰਲੇ-ਡੇਵਿਡਸਨ ਜਿਸ ਫੈਕਟਰੀ ਵਿੱਚ ਬਣੀ ਉਹ 10/15 ਫੁੱਟ ਦਾ ਕਮਰਾ ਸੀ ਜਿਸ 'ਤੇ ਲੱਕੜ ਦੀ ਛੱਤ ਸੀ
  • ਸ਼ੁਰੂਆਤ ਵਿਲੀਅਮ ਅਤੇ ਆਰਥਰ ਨੇ ਕੀਤੀ ਸੀ ਅਤੇ ਉਨ੍ਹਾਂ ਦੇ ਭਰਾ ਵਾਲਟਰ ਵੀ ਅੱਗੇ ਚੱਲ ਕੇ ਇਨ੍ਹਾਂ ਕੋਸ਼ਿਸ਼ਾਂ ਵਿੱਚ ਜੁਟੇ।
  • ਜਦੋਂ ਮੋਟਰਸਾਈਕਲ ਤਿਆਰ ਹੋਈ ਤਾਂ ਖਰੀਰਦਾਰ ਮਿਲਿਆ ਹੈਨਰੀ ਮੇਅਰ ਜੋ ਇਨ੍ਹਾਂ ਨੌਜਵਾਨਾਂ ਦੇ ਨਾਲ ਪੜ੍ਹਦਾ ਸੀ ਅਤੇ 1903 ਵਿੱਚ ਆਇਆ ਮਾਡਲ ਉਨ੍ਹਾਂ ਨੇ ਸਿੱਧਾ ਕੰਪਨੀ ਸੰਸਥਾਪਕਾਂ ਤੋਂ ਖਰੀਦਿਆ।
  • ਇਸ ਤੋਂ ਅਗਲੇ ਸਾਲ ਹਾਰਲੇ-ਡੇਵਿਡਸਨ ਨੂੰ ਪਹਿਲਾ ਡੀਲਰ ਮਿਲਿਆ ਸ਼ਿਕਾਗੋ ਦੇ ਸੀਐੱਚ ਲੈਂਗ ਦੇ ਰੂਪ ਵਿੱਚ ਜਿਨ੍ਹਾਂ ਨੇ ਬਿਜ਼ਨੈੱਸ ਸ਼ੁਰੂ ਕੀਤਾ ਅਤੇ ਇਸ ਦੀਆਂ ਸ਼ੁਰੂਆਤੀ ਤਿੰਨ ਮੋਟਰਸਾਈਕਲਾਂ ਵਿੱਚੋਂ ਇੱਕ ਵੇਚੀ।
  • ਸਾਲ 1905 ਇਸ ਬ੍ਰਾਂਡ ਲਈ ਕਾਫ਼ੀ ਅਹਿਮੀਅਤ ਰਖਦਾ ਹੈ ਕਿਉਂਕਿ ਇਸੇ ਸਾਲ ਹਾਰਲੇ-ਡੇਵਿਡਸਨ ਦੀ ਬਾਈਕ ਨੇ ਸ਼ਿਕਾਗੋ ਵਿੱਚ 15 ਮੀਲ ਦੀ ਰੇਸ ਜਿੱਤੀ ਅਤੇ ਇਸ ਵਿੱਚ ਉਸ ਨੂੰ 19 ਮਿੰਟ ਲੱਗੇ ਸੀ।

ਅਮਰੀਕਾ ਤੋਂ ਜਾਪਾਨ ਤੱਕ

ਸਾਲ 1907 ਵਿੱਚ ਹਾਰਲੇ-ਡੇਵਿਡਸਨ ਮੋਟਰ ਕੰਪਨੀ ਵਜੂਦ ਵਿੱਚ ਆਈ। ਇਸ ਦਾ ਸਟਾਕ ਚਾਰ ਸੰਸਥਾਪਕਾਂ ਵਿੱਚ ਵੰਡਿਆ ਗਿਆ ਅਤੇ ਸਟਾਫ਼ ਦਾ ਆਕਾਰ ਵਧਾ ਕੇ ਦੁਗੁਣਾ ਕਰ ਦਿੱਤਾ ਗਿਆ ਸੀ। ਫੈਕਟਰੀ ਸਾਈਜ਼ ਵੀ ਵੱਧ ਕੇ ਦੁਗੁਣਾ ਹੋ ਗਿਆ।

ਇਸੇ ਸਾਲ ਆਰਥਰ ਅਤੇ ਵਾਲਟਰ ਦੇ ਤੀਜੇ ਭਰਾ ਵਿਲੀਅਮ ਏ ਡੇਵਿਡਸਨ ਨੇ ਆਪਣੀ ਨੌਕਰੀ ਛੱਡ ਕੇ ਮੋਟਰ ਕੰਪਨੀ ਜੁਆਇਨ ਕੀਤੀ।

ਹਾਰਲੇ ਡੇਵਿਡਸਨ

ਤਸਵੀਰ ਸਰੋਤ, harley-davidson.com

ਤਸਵੀਰ ਕੈਪਸ਼ਨ, 10 ਸਾਲ ਅੰਦਰ ਇਸ ਕੰਪਨੀ ਨੇ ਸਾਲ 1912 ਵਿੱਚ ਪਹਿਲੀ ਵਾਰੀ ਜਾਪਾਨ ਨੂੰ ਆਪਣੀ ਮੋਟਰਸਾਈਕਲ ਬਰਾਮਦ ਕੀਤੀ।

ਇਸ ਤੋਂ ਅਗਲੇ ਸਾਲ ਵਾਲਟਰ ਨੇ 7ਵੇਂ 'ਐਨੁਅਲ ਫੈਡਰੇਸ਼ਨ ਆਫ਼ ਅਮਰੀਕਨ ਮੋਟਰਸਾਈਕਲਿਸਟ ਐਂਡ ਯੋਰੇਂਸ ਅਤੇ ਰਿਲਾਇਬਿਲਿਟੀ ਕਾਂਟੈਸਟ' ਵਿੱਚ ਪਰਫੈਕਟ 7000 ਪੁਆਇੰਟ ਤੱਕ ਪਹੁੰਚਣ ਦਾ ਕਾਰਨਾਮਾ ਕਰ ਦਿਖਾਇਆ ਅਤੇ ਇਸ ਦੇ ਤਿੰਨ ਦਿਨ ਬਾਅਦ ਉਹ FAM ਦਾ ਰਿਕਾਰਡ 188.234 ਮੀਲ ਪ੍ਰਤੀ ਗੈਲਨ ਤੱਕ ਲੈ ਗਏ। ਇਸ ਨਾਲ ਇਹ ਫਾਇਦਾ ਹੋਇਆ ਕਿ ਹਾਰਲੇ-ਡੇਵਿਡਸਨ ਦੀ ਮਜ਼ਬੂਤ ਮੋਟਰਸਾਈਕਲ ਦੀ ਚਰਚਾ ਦੂਰ-ਦੂਰ ਤੱਕ ਫੈਲਨ ਲੱਗੀ।

ਕੰਪਨੀ ਜਦੋਂ ਛੇ ਸਾਲ ਦੀ ਹੋਈ ਤਾਂ ਵੀ-ਟਵਿੱਨ ਪਾਵਰਡ ਮੋਟਰਸਾਈਕਲ ਪੇਸ਼ ਕੀਤੀ ਗਈ। ਹਾਰਲੇ-ਡੇਵਿਡਸਨ ਦੇ ਇਤਿਹਾਸ ਵਿੱਚ 45 ਡਿਗਰੀ ਕੰਫਿਗ੍ਰੇਸ਼ਨ ਵਿੱਚ ਦੋ ਸਿਲੰਡਰ ਦੀ ਇਹ ਤਸਵੀਰ ਮੀਲ ਦਾ ਪੱਥਰ ਸਾਬਿਤ ਹੋਈ।

ਸਾਲ 1910 ਵਿੱਚ ਬਾਰ ਐਂਡ ਸ਼ੀਲਡ ਦਾ ਲੋਗੋ ਪਹਿਲੀ ਵਾਰੀ ਇਸਤੇਮਾਲ ਕੀਤਾ ਗਿਆ। ਇਸ ਦੇ ਅਗਲੇ ਸਾਲ ਅਮਰੀਕੀ ਪੇਟੇਂਟ ਆਫਿਸ ਵਿੱਚ ਇਸ ਨੂੰ ਟਰੇਡਮਾਰਕ ਕਰਵਾ ਲਿਆ ਗਿਆ।

ਵਿਸ਼ਵ ਜੰਗ ਨਾਲ ਬਾਈਕ ਦਾ ਕੁਨੈਕਸ਼ਨ

ਸ਼ੈੱਡ ਵਿੱਚ ਕੰਪਨੀ ਬਣਨ ਅਤੇ ਖੜ੍ਹੇ ਹੋਣ ਦੇ 10 ਸਾਲ ਅੰਦਰ ਇਸ ਕੰਪਨੀ ਨੇ ਸਾਲ 1912 ਵਿੱਚ ਪਹਿਲੀ ਵਾਰੀ ਜਾਪਾਨ ਨੂੰ ਆਪਣੀ ਮੋਟਰਸਾਈਕਲ ਬਰਾਮਦ ਕੀਤੀ। ਇਹ ਅਮਰੀਕਾ ਤੋਂ ਬਾਹਰ ਹਾਰਲੇ-ਡੇਵਿਡਸਨ ਦੀ ਪਹਿਲੀ ਵਿਕਰੀ ਸੀ।

ਜਾਣਕਾਰਾਂ ਦਾ ਕਹਿਣਾ ਹੈ ਕਿ ਹਾਰਲੇ-ਡੇਵਿਡਸਨ ਵਿਸ਼ਵ ਜੰਗ ਦੌਰਾਨ ਕਾਫ਼ੀ ਖਾਸ ਹੋ ਗਈ ਸੀ। ਇਸ ਦਾ ਇੱਕ ਸਬੂਤ ਸਾਲ 1917 ਦਿੰਦਾ ਹੈ ਜਦੋਂ ਇਸ ਸਾਲ ਬਣੀ ਕੰਪਨੀ ਦੀ ਇੱਕ-ਤਿਹਾਈ ਬਾਈਕ ਫੌਜ ਨੂੰ ਵੇਚੀ ਗਈ।

ਹਾਰਲੇ ਡੇਵਿਡਸਨ

ਤਸਵੀਰ ਸਰੋਤ, harley-davidson.com

ਤਸਵੀਰ ਕੈਪਸ਼ਨ, ਪਹਿਲੀ ਵਿਸ਼ਵ ਜੰਗ ਦੌਰਾਨ ਹਾਰਲੇ-ਡੇਵਿਡਸਵਨ ਦੀਆਂ ਮੋਟਰਸਾਈਕਲਾਂ ਫੌਜ ਨੂੰ ਦਿੱਤੀਆਂ ਗਈਆਂ ਸਨ।

1918 ਵਿੱਚ ਕੁਝ ਅਜਿਹਾ ਹੀ ਸੀ। ਪਹਿਲੀ ਵਿਸ਼ਵ ਜੰਗ ਦੌਰਾਨ ਹਾਰਲੇ-ਡੇਵਿਡਸਵਨ ਦੀਆਂ ਤਕਰੀਬਨ ਅੱਧੀਆਂ ਮੋਟਰਸਾਈਕਲ ਫੌਜ ਨੂੰ ਦਿੱਤੀ ਗਈ ਸੀ। ਫੌਜ ਨੇ ਕੁੱਲ 20 ਹਜ਼ਾਰ ਮੋਟਰਸਾਈਕਲ ਇਸਤੇਮਾਲ ਕੀਤੀਆਂ ਜਿਨ੍ਹਾਂ ਵਿੱਚ ਵਧੇਰੇ ਹਾਰਲੇ ਸਨ।

ਸਾਲ 1920 ਵਿੱਚ ਹਾਰਲੇ-ਡੇਵਿਡਸਨ ਦੁਨੀਆਂ ਦੀ ਸਭ ਤੋਂ ਵੱਡੀ ਮੋਟਰਸਾਈਕਲ ਬਣਨ ਵਾਲੀ ਕੰਪਨੀ ਬਣ ਗਈ। ਇਹ ਉਹ ਦੌਰ ਸੀ ਜਦੋਂ 67 ਦੇਸਾਂ ਵਿੱਚ ਦੋ ਹਜ਼ਾਰ ਤੋਂ ਵੱਧ ਡੀਲਰ ਹਾਰਲੇ-ਡੇਵਿਡਸਨ ਵੇਚ ਰਹੇ ਸਨ।

ਜੰਗ ਵਿੱਚ ਇਸ ਕੰਪਨੀ ਨੂੰ ਵਾਰੀ-ਵਾਰੀ ਫਾਇਦਾ ਹੋਇਆ।

ਅੱਜ ਵੀ ਕਾਇਮ ਹੈ ਜਲਵਾ

  • 1941 ਵਿੱਚ ਅਮਰੀਕਾ ਦੂਜੀ ਵਿਸ਼ਵ ਜੰਗ ਵਿੱਚ ਦਾਖਿਲ ਹੋਇਆ। ਗੈਰ-ਫੌਜੀ ਮੋਟਰਸਾਈਕਲ ਦਾ ਉਤਪਾਦਨ ਰੋਕ ਦਿੱਤਾ ਗਿਆ ਕਿਉਂਕਿ ਇਸ ਦੌਰਾਨ ਫੌਜ ਲਈ ਬਣਾਈ ਜਾ ਰਹੀ ਸੀ।
  • 1945 ਵਿੱਚ ਜਦੋਂ ਜੰਗ ਦਾ ਅੰਤ ਹੋਇਆ ਤਾਂ ਬਿਨਾਂ ਸਮਾਂ ਗਵਾਏ ਕੰਪਨੀ ਨੇ ਆਮ ਲੋਕਾਂ ਲਈ ਮੋਟਰਸਾਈਕਲ ਬਣਾਉਣੀ ਸ਼ੁਰੂ ਕਰ ਦਿੱਤੀ।
harley davidson

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1980 ਅਤੇ 1990 ਦੇ ਦਹਾਕੇ ਵਿੱਚ ਕੰਪਨੀ ਨੇ ਉਹ ਮਾਡਲ ਲਾਂਚ ਕੀਤੇ ਜਿਨ੍ਹਾਂ ਨੇ ਅੱਜ ਵੀ ਮਾਰਕਿਟ ਵਿੱਚ ਕਬਜ਼ਾ ਕੀਤਾ ਹੋਇਆ ਹੈ।
  • 1940 ਤੋਂ ਲੈ ਕੇ 1980 ਵਿੱਚ ਹਾਰਲੇ-ਡੇਵਿਡਸਨ ਦੀ ਬਾਈਕ ਮੋਟਰ ਰੇਸ ਵਿੱਚ ਜਿੱਤ ਹਾਸਿਲ ਕਰਦੀ ਰਹੀ ਅਤੇ ਵੱਖ-ਵੱਖ ਪਾਵਰਫੁੱਲ ਇੰਜਨ, ਨਵੇਂ ਮਾਡਲ ਦੀ ਮਦਦ ਨਾਲ ਉਹ ਬਾਜ਼ਾਰ ਦੀ ਰੇਸ ਵਿੱਚ ਦੂਜੀਆਂ ਕੰਪਨੀਆਂ ਤੋਂ ਅੱਦੇ ਨਿਕਲਦੀ ਰਹੀ।
  • ਮੋਟਰਸਾਈਕਲ ਯੂਐੱਸ ਮੁਤਾਬਕ ਦੂਜੀ ਵਿਸ਼ਵ ਜੰਗ ਤੋਂ ਬਾਅਦ ਆਈ ਹਾਰਲੇ-ਡੇਵਿਡਸਵ ਦੀਆਂ ਚੰਗੀਆਂ ਮੋਟਰਸਾਈਕਲ ਵਿੱਚ 1957 ਦੀ ਸਪੋਰਟਸਟਰ ਖਾਸ ਹੈ ਜੋ ਕਿ ਮੌਜੂਦਾ ਲਾਈਨ-ਅਪ ਵਿੱਚ ਸਭ ਤੋਂ ਪੁਰਾਣਾ ਮਾਡਲ ਹੈ।
  • 1960 ਦੇ ਦਹਾਕੇ ਵਿੱਚ ਕੰਪਨੀ ਸਭ ਤੋਂ ਉੱਪਰ ਵਾਲੇ ਪੱਧਰ 'ਤੇ ਦੇਖਣ ਨੂੰ ਮਿਲੀ। 1965 ਵਿੱਚ ਉਹ ਸ਼ੇਅਰ ਬਾਜ਼ਾਰ ਪਹੁੰਚੀ ਅਤੇ 1969 ਵਿੱਚ ਅਮਰੀਕਨ ਮਸ਼ੀਨ ਐਂਡ ਫਾਉਂਡ੍ਰੀ (ਏਐੱਮਐੱਫ਼) ਨਾਲ ਮਿਲ ਗਈ।
  • ਪਰ ਹਾਲਾਤ ਬਦਲਣ ਲੱਗੇ ਅਤੇ 1980 ਦੇ ਦਹਾਕੇ ਦੀ ਸ਼ੁਰੂਆਤ ਏਐੱਮਐੱਫ਼ ਨੇ ਮਾਲਕਾਣਾ ਹੱਕ ਮੌਜੂਦਾ ਲਾਡਰਸ਼ਿਪ ਨੂੰ ਵਾਪਸ ਕਰ ਦਿੱਤਾ ਜਿਨ੍ਹਾਂ ਵਿੱਚ ਸੰਸਥਾਪਕਾਂ ਦੇ ਪਰਿਵਾਰ ਵੀ ਸ਼ਾਮਿਲ ਸਨ।
  • 1980 ਅਤੇ 1990 ਦੇ ਦਹਾਕੇ ਵਿੱਚ ਕੰਪਨੀ ਨੇ ਉਹ ਮਾਡਲ ਲਾਂਚ ਕੀਤੇ ਜਿਨ੍ਹਾਂ ਨੇ ਅੱਜ ਵੀ ਮਾਰਕਿਟ ਵਿੱਚ ਕਬਜ਼ਾ ਕੀਤਾ ਹੋਇਆ ਹੈ। ਸਦੀ ਬਦਲੀ ਪਰ ਹਾਰਲੇ ਦਾ ਰੁਤਬਾ ਨਹੀਂ ਬਦਲਿਆ।

ਕਈ ਕੰਪਨੀਆਂ ਆਈਆਂ ਅਤੇ ਗਈਆਂ ਪਰ ਹਾਰਲੇ ਦਾ ਜਲਵਾ ਕੱਲ੍ਹ ਵੀ ਸੀ ਅਤੇ ਅੱਜ ਵੀ ਹੈ ਅਤੇ ਸ਼ਾਇਦ ਕੱਲ੍ਹ ਵੀ ਬਰਕਰਾਰ ਰਹੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)