#DuteeChand: ਕ੍ਰਿਕਟ ਦੇ ਗ਼ਮ ਵਿੱਚ ਭਾਰਤੀ ਦੂਤੀ ਚੰਦ ਦੀ ਇਹ ਸ਼ਾਨਦਾਰ ਜਿੱਤ ਕਿਉਂ ਭੁੱਲ ਗਏ?

ਤਸਵੀਰ ਸਰੋਤ, Reuters
9 ਜੁਲਾਈ, ਮੰਗਲਵਾਰ
"ਮੈਂ ਗੋਲਡ ਮੈਡਲ ਜਿੱਤ ਲਿਆ ਹੈ।"
10 ਜੁਲਾਈ, ਬੁੱਧਵਾਰ ਦੀ ਸ਼ਾਮ
ਓਹ ਸ਼ਿੱ* ਰੋਹਿਤ ਆਊਟ ਕੋਹਲੀ ਆਊਟ
ਭਾਰਤੀਆਂ ਦੀਆਂ ਨਿਗਾਹਾਂ ਟੀਵੀ ਤੋਂ ਇੱਧਰ-ਉੱਧਰ ਨਹੀਂ ਜਾ ਰਹੀਆਂ ਸਨ। ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਕ੍ਰਿਕਟ ਵਿਸ਼ਵ ਕੱਪ ਦੇ ਸੈਮੀ-ਫਾਈਨਲ ਦਾ ਮੈਚ ਚੱਲ ਰਿਹਾ ਸੀ ਅਤੇ ਮੈਚ ਅਜਿਹਾ ਕਿ ਸਾਰਿਆਂ ਦੇ ਸਾਹ ਰੁਕੇ ਹੋਏ ਸਨ। ਜਿਵੇਂ-ਜਿਵੇਂ ਖਿਡਾਰੀ ਆਊਟ ਹੋ ਰਹੇ ਸਨ ਤਣਾਅ ਵਧਦਾ ਜਾ ਰਿਹਾ ਸੀ।
ਆਖਰ ਹੋਇਆ ਉਹੀ, ਜਿਸ ਦਾ ਡਰ ਸੀ। ਭਾਰਤ ਨਿਊਜ਼ੀਲੈਂਡ ਤੋਂ ਸੈਮੀ-ਫਾਈਨਲ ਹਾਰ ਕੇ ਵਿਸ਼ਵ ਕੱਪ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਜਿਵੇਂ ਸਾਰੇ ਪਾਸੇ ਸੋਗ ਤੇ ਨਿਰਾਸ਼ਾ ਫੈਲ ਗਈ।
ਇਹ ਵੀ ਪੜ੍ਹੋ:
ਸੋਸ਼ਲ ਮੀਡੀਆ ਤੇ ਲੋਕਾਂ ਨੇ ਆਪਣਾ ਕ੍ਰਿਕਿਟ ਦੇ ਗਿਆਨ, ਗੁੱਸੇ ਅਤੇ ਦੁੱਖ ਦਾ ਗੁਬਾਰ ਕੱਢਿਆ। ਕੋਈ ਹਾਰ ਦਾ ਠੀਕਰਾ ਵਿਰਾਟ ਕੋਹਲੀ ਦੇ ਸਿਰ ਭੰਨ ਰਿਹਾ ਸੀ ਤੇ ਕੋਈ ਮਹਿੰਦਰ ਸਿੰਘ ਧੋਨੀ ਦੇ ਸਿਰ।
ਇਲਜ਼ਾਮ ਤਰਾਸ਼ੀ ਦਾ ਸਿਲਸਿਲਾ ਹਾਲੇ ਥਮਿਆ ਨਹੀਂ ਹੈ।

ਤਸਵੀਰ ਸਰੋਤ, Getty Images
ਹੁਣ ਮੁੜਦੇ ਹਾਂ 9 ਜੁਲਾਈ 'ਤੇ, ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ। ਇਹ ਟਵੀਟ ਭਾਰਤ ਦੀ ਫਰਾਟਾ ਦੌੜਾਕ ਦੂਤੀ ਚੰਦ ਨੇ ਕੀਤੇ ਸਨ।
ਦੂਤੀ ਨੇ ਇਹ ਟਵੀਟ ਇਟਲੀ ਵਿੱਚ ਚੱਲ ਰਹੀਆਂ ਵਰਲਡ ਯੂਨੀਵਰਸਿਟੀ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਣ ਤੋਂ ਬਾਅਦ ਕੀਤਾ ਸੀ।
ਉਨ੍ਹਾਂ ਨੇ 11.32 ਸਕਿੰਟ ਵਿੱਚ 100 ਮੀਟਰ ਦੀ ਦੌੜ ਪੂਰੀ ਕੀਤੀ ਸੀ ਅਤੇ ਗੋਲਡ ਮੈਡਲ ਜਿੱਤਿਆ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਭਾਰਤ ਦੀ ਰਿਕਾਰਡ ਹੋਲਡਰ ਦੂਤੀ ਯੂਨੀਵਰਸਿਟੀ ਖੇਡਾਂ ਵਿੱਚ ਟਰੈਕ ਐਂਡ ਫੀਲਡ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
ਐਨਾ ਹੀ ਨਹੀਂ, ਪੁਰਸ਼ ਵਰਗ ਵਿੱਚ ਵੀ ਹੁਣ ਤੱਕ ਸਿਰਫ਼ ਇੱਕ ਹੀ ਭਾਰਤੀ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ। ਸਾਲ 2015 ਵਿੱਚ ਭਾਰਤੀ ਐਥਲੀਟ ਇੰਦਰਜੀਤ ਸਿੰਘ ਨੇ ਸ਼ਾਟ ਪੁੱਟ ਵਿੱਚ ਗੋਲਡ ਮੈਡਲ ਜਿੱਤਿਆ ਸੀ।
ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਹਿਮਾ ਦਾਸ ਤੋਂ ਬਾਅਦ ਦੂਤੀ ਚੰਦ ਦੂਸਰੀ ਅਜਿਹੀ ਮਹਿਲਾ ਖਿਡਾਰਨ ਹੈ ਜਿਸ ਨੇ ਕਿਸੇ ਵੀ ਵਿਸ਼ਵੀ ਟੂਰਨਾਮੈਂਟ ਵਿੱਚ ਗੋਲਡ ਮੈਡਲ ਜਿੱਤਿਆ ਹੈ। ਭਾਰਤ ਦੀ ਹਿਮਾ ਦਾਸ ਨੇ ਪਿਛਲੇ ਸਾਲ ਵਿਸ਼ਵ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਦੌੜ ਵਿੱਚ ਗੋਲਡ ਮੈਡਲ ਜਿੱਤਿਆ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਕ੍ਰਿਕਟ ਦੇ ਸੋਗ ਵਿੱਚ ਦੂਤੀ ਦੀ ਜਿੱਤ ਗੁਆਚੀ
ਇਨ੍ਹਾਂ ਸਾਰੇ ਰਿਕਾਰਡਜ਼ ਨੂੰ ਦੇਖ ਕੇ ਪਤਾ ਚਲਦਾ ਹੈ ਕਿ ਦੂਤੀ ਚੰਦ ਇਹ ਸਫ਼ਲਤਾ ਕਿੰਨੀ ਸ਼ਾਨਦਾਰ ਹੈ। ਫਿਰ ਵੀ ਸ਼ਾਇਦ ਕ੍ਰਿਕਟ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਆਪਣੀ ਟੀਮ ਦੇ ਹਾਰਨ ਤੋਂ ਐਨੇ ਦੁਖੀ ਸਨ ਕਿ ਇਹ ਜਿੱਤ ਉਨ੍ਹਾਂ ਨੇ ਦੇਖੀ ਹੀ ਨਹੀਂ।
ਇਹ ਸਥਿਤੀ ਵੀ ਉਸ ਸਮੇਂ ਦੂਰ ਹੋਈ ਜਦੋਂ ਟਵਿੱਟਰ ਤੇ ਦੂਤੀ ਨੇ ਆਪ ਆਪਣੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, "ਤੁਸੀਂ ਜਿੰਨਾ ਮੈਨੂੰ ਪਿੱਛੇ ਖਿੱਚੋਂਗੇ, ਮੈਂ ਓਨੀ ਹੀ ਮਜ਼ਬੂਤੀ ਨਾਲ ਵਾਪਸੀ ਕਰਾਂਗੀ।"
ਇਹ ਉਮੀਦ ਵੀ ਸੀ, ਜਦੋਂ ਯੂਨੀਵਰਸਿਆਡ ਨੂੰ ਓਲੰਪਿਕ ਤੋਂ ਬਾਅਦ ਦੁਨੀਆਂ ਦਾ ਸਭ ਤੋਂ ਵੱਡਾ ਟੂਰਨਾਮੈਂਟ ਮੰਨਿਆ ਜਾਂਦਾ ਹੈ ਅਤੇ ਇਸ ਵਿੱਚ 150 ਦੇਸ਼ਾਂ ਦੇ ਖਿਡਾਰੀ ਹਿੱਸਾ ਲੈਂਦੇ ਹਨ।
ਸਵਿਟਜ਼ਰਲੈਂਡ ਦੀ ਡੇਲ ਪੇਂਟ ਦੂਸਰੇ ਅਤੇ ਜਰਮਨੀ ਦੀ ਕਾਯਾਈ ਇਸ ਤੀਜੇ ਥਾਂ 'ਤੇ ਰਹੀ। ਦੂਤੀ ਨੇ ਉਨ੍ਹਾਂ ਦੀਆਂ ਤਸਵੀਰਾਂ ਵੀ ਟਵਿੱਟਰ ਹੈਂਡਲ ਤੋਂ ਸਾਂਝੀਆਂ ਕੀਤੀਆਂ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਖੇਡ ਮੰਤਰੀ ਕਿਰੇਨ ਰਿਜਿਜੂ ਦਾ ਧਿਆਨ ਜ਼ਰੂਰ ਦੂਤੀ ਚੰਦ ਵੱਲ ਗਿਆ।
ਦੋ ਦਿਨ ਬੀਤਣ ਤੋਂ ਬਾਅਦ ਹੌਲੀ-ਹੌਲੀ ਲੋਕਾਂ ਦਾ ਧਿਆਨ ਹੁਣ ਦੂਤੀ ਜਿੱਤ ਵੱਲ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਲਿਖਿਆ ਜਾ ਰਿਹਾ ਹੈ ਭਾਵ All is not lost ਅਸੀਂ ਸਭ ਕੁਝ ਨਹੀਂ ਹਾਰੇ।
ਫਿਰ ਵੀ ਇਹ ਇੱਕ ਕੌੜੀ ਸਚਾਈ ਹੈ ਜੋ ਕਾਇਮ ਰਹੇਗੀ ਕਿ ਦੂਤੀ ਚੰਦ ਦੀ ਖ਼ੂਬਸੂਰਤ ਜਿੱਤ ਦਾ ਉਸ ਤਰ੍ਹਾਂ ਤੇ ਉਸ ਉਤਸ਼ਾਹ ਨਾਲ ਸਵਾਗਤ ਨਹੀਂ ਕੀਤਾ ਗਿਆ ਜਿਵੇਂ ਹੋਣਾ ਚਾਹੀਦਾ ਸੀ।
ਲੜਾਈ ਸਿਰਫ ਟਰੈਕ 'ਤੇ ਹੀ ਨਹੀਂ...
ਇਹ ਉਹੀ ਦੂਤੀ ਚੰਦ ਹਨ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਪਣੇ ਸਮਲਿੰਗੀ ਹੋਣ ਅਤੇ ਇੱਕ ਕੁੜੀ ਨਾਲ ਸੰਬੰਧਾਂ ਦੀ ਗੱਲ ਜਨਤਕ ਤੌਰ 'ਤੇ ਸਵੀਕਾਰ ਕੀਤੀ ਸੀ।
ਦੂਤੀ ਅਜਿਹੀ ਪਹਿਲੀ ਭਾਰਤੀ ਐਥਲੀਟ ਹੈ ਜਿਸ ਨੇ ਆਪਣੀ ਸੈਕਸ਼ੂਅਲਿਟੀ ਬਾਰੇ ਜਨਤਕ ਤੌਰ 'ਤੇ ਗੱਲ ਕੀਤੀ ਹੈ। ਇਸ ਲਈ ਉਨ੍ਹਾਂ ਦੀ ਭਾਰਤ ਤੋਂ ਲੈ ਕੇ ਦੁਨੀਆਂ ਭਰ ਵਿੱਚ ਤਾਰੀਫ਼ ਕੂੀਤੀ ਗਈ ਸੀ।
ਓਡੀਸ਼ਾ ਦੇ ਇੱਕ ਪਿੰਡ ਦੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਕੁੜੀ ਲਈ ਆਪਣੀ ਨਿੱਜੀ ਜ਼ਿੰਦਗੀ ਬਾਰੇ ਇਸ ਤਰ੍ਹਾਂ ਖੁੱਲ੍ਹ ਕੇ ਬੋਲਣ ਵਾਲੀ ਦੂਤੀ ਚੰਦ ਨੇ ਸਮਲਿੰਗੀ ਹੱਕਾਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ।
ਇਸ ਤੋਂ ਪਹਿਲਾਂ ਵੀ ਦੂਤੀ ਚੰਦ ਨੇ ਇੱਕ ਲੰਬੀ ਤੇ ਮੁਸ਼ਕਲ ਲੜਾਈ ਲੜੀ ਹੈ। ਸਾਲ 2014 ਵਿੱਚ ਉਨ੍ਹਾਂ ਨੇ ਆਖਰੀ ਪਲਾਂ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ। ਇਸ ਦੀ ਵਜ੍ਹਾ ਇਹ ਦੱਸੀ ਗਈ ਕਿ ਉਨ੍ਹਾਂ ਵਿੱਚ ਹਾਈਪਰ-ਐਂਡਰੋਜ਼ੇਨਿਜ਼ਮ ਹੈ। ਇਸ ਹਾਲਤ ਵਿੱਚ ਕਿਸੇ ਔਰਤ ਅੰਦਰ ਮਰਦਾਂ ਦੇ ਹਾਰਮੋਨ (ਟੈਸਟੈਸਟੋਰੋਨ) ਦੀ ਮਾਤਰਾ ਵਧ ਜਾਂਦੀ ਹੈ।
ਇਸ ਹਾਰਮੋਨ ਨਾਲ ਜੁੜੀ ਨੀਤੀ ਦਾ ਹਵਾਲਾ ਦੇ ਕੇ ਦੂਤੀ ਨੂੰ ਰਾਸ਼ਟਰ ਮੰਡਲ ਅਤੇ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣ ਤੋਂ ਰੋਕ ਲਿਆ ਗਿਆ। ਕਿਹਾ ਗਿਆ ਕਿ ਜੇ ਦੂਤੀ ਟੂਰਨਾਮੈਂਟ ਵਿੱਚ ਹਿੱਸਾ ਲੈਵੇਗੀ ਤਾਂ ਇਹ ਬਾਕੀ ਮਹਿਲਾ ਖਿਡਾਰਨਾਂ ਨਾਲ ਨਾਇਨਸਾਫ਼ੀ ਹੋਵੇਗੀ।
ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਦੂਤੀ ਨੇ ਆਪਣੀ ਲੜਾਈ ਜਾਰੀ ਰੱਖੀ ਅਤੇ ਸਾਲ 2015 ਵਿੱਚ ਨਿਯਮ ਬਦਲ ਦਿੱਤੇ ਗਏ ਅਤੇ ਦੂਤੀ ਨੇ ਇੱਕ ਵਾਰ ਫਿਰ ਜੋਰ-ਸ਼ੋਰ ਨਾਲ ਵਾਪਸੀ ਕੀਤੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3