You’re viewing a text-only version of this website that uses less data. View the main version of the website including all images and videos.
ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਦਾ ਫੈਸਲਾ: ਜਾਂਚ 'ਤੇ ਕਿਹੜੇ ਸਵਾਲ ਉੱਠ ਰਹੇ ਹਨ - 5 ਅਹਿਮ ਖ਼ਬਰਾਂ
ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।
ਜੱਜ ਸੁਰੇਂਦਰ ਕੁਮਾਰ ਯਾਦਵ ਨੇ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਭਾਜਪਾ ਦੀ ਕੌਮੀ ਉਪ ਪ੍ਰਧਾਨ ਊਮਾ ਭਾਰਤੀ, ਵਿਸ਼ਵ ਹਿੰਦੂ ਪਰਿਸ਼ਦ ਦੀ ਸਾਧਵੀ ਰਿਤੰਭਰਾ ਸਣੇ 32 ਮੁਲਜ਼ਮਾਂ ਦੀ ਭੂਮਿਕਾ 'ਤੇ ਫ਼ੈਸਲਾ ਸੁਣਾਉਂਦਿਆਂ ਕਿਹਾ, "ਇਹ ਘਟਨਾ ਯੋਜਨਾਬੱਧ ਨਹੀਂ ਸੀ।
28 ਸਾਲ ਲੰਬੀ ਅਦਾਲਤੀ ਕਾਰਵਾਈ ਦੌਰਾਨ 17 ਮੁਲਜ਼ਮਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:
ਹੈਦਰਾਬਾਦ ਸਥਿਤ ਨੈਲਸਾਰ ਲਾਅ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਫੈਜ਼ਾਨ ਮੁਸਤਫ਼ਾ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਫ਼ੈਸਲਾ ਨਿਰਾਸ਼ਾਵਾਦੀ ਹੈ ਅਤੇ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਲਈ ਇੱਕ ਧੱਕਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
'ਨਫ਼ਰਤ, ਸਦਮੇ, ਗੁੱਸੇ ਤੇ ਉਦਾਸ ਹਾਂ' ਕਥਿਤ ਗੈਂਗਰੇਪ ਅਤੇ ਕਤਲ 'ਤੇ ਫਿਲਮੀ ਸਿਤਾਰੇ
"ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਹਾਂ... ਨਫ਼ਰਤ, ਸਦਮੇ, ਗੁੱਸੇ ਤੇ ਉਦਾਸ ਹਾਂ.. ਖੂਬਸੂਰਤ ਕੁੜੀ ਤੂੰ ਸਾਡੀਆਂ ਯਾਦਾਂ ਵਿੱਚ ਹੈਂ।"
ਕੁਝ ਇਸ ਤਰ੍ਹਾਂ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਟਵੀਟ ਕਰਕੇ ਹਾਥਰਸ 'ਗੈਂਗਰੇਪ' ਪੀੜਤਾ ਦੇ ਦੇਹਾਂਤ 'ਤੇ ਦੁੱਖ ਜਤਾਇਆ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਾਥਰਸ ਵਿੱਚ ਦਲਿਤ ਕੁੜੀ ਨਾਲ ਕਥਿਤ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ ਬਾਰੇ ਗੱਲਬਾਤ ਕੀਤੀ ਹੈ।
ਯੋਗੀ ਆਦਿੱਤਿਆਨਾਥ ਨੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੀ ਬਣਾਈ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਬਾਬਰੀ ਸਾਜਿਸ਼ ਦੀ 17 ਸਾਲ ਜਾਂਚ ਕਰਨ ਵਾਲੇ ਜੱਜ ਲਿਬਰਹਾਨ ਨੇ ਕਿਉਂ ਕਿਹਾ ਸਵਾਲ ਉੱਠਣਗੇ
'ਸਵਾਲ ਤਾਂ ਉੱਠਣਗੇ, ਲੋਕ ਸਵਾਲ ਚੁੱਕਣਗੇ। ਮੈਨੂੰ ਇਹ ਸਬੂਤ ਮਿਲੇ ਕਿ ਉਹ ਇਸ ਵਿੱਚ ਸ਼ਾਮਲ ਸਨ। ਸੁਪਰੀਮ ਕੋਰਟ ਨੇ ਵੀ ਇਸ ਨੂੰ ਆਪਣੇ ਫ਼ੈਸਲੇ 'ਚ ਸਹੀ ਪਾਇਆ ਸੀ, ਤਾਂ ਕਮਿਸ਼ਨ ਦੀ ਰਿਪੋਰਟ ਸਹੀ ਸੀ।"
"ਜੇਕਰ ਸਹਿਮਤੀ ਨਾਲ ਕੀਤਾ ਗਿਆ ਕੰਮ ਸਾਜ਼ਿਸ਼ ਨਹੀਂ ਹੁੰਦੀ ਤਾਂ ਮੈਨੂੰ ਨਹੀਂ ਪਤਾ ਕਿ ਸਾਜ਼ਿਸ਼ ਕੀ ਹੁੰਦੀ ਹੈ।'
ਇਹ ਕਹਿਣਾ ਹੈ ਬਾਬਰੀ ਢਹਿ ਢੇਰੀ ਕੇਸ ਵਿੱਚ ਫੈਸਲਾ ਆਉਣ ਤੋਂ ਬਾਅਦ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਸਾਬਕਾ ਜਸਟਿਸ ਮਨਮੋਹਨ ਸਿੰਘ ਲਿਬਰਹਾਨ ਦਾ।
ਫੈਸਲੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ, ਸਾਧਵੀ ਰਿਤੰਭਰਾ, ਉਮਾ ਭਾਰਤੀ ਅਤੇ ਮੁਰਲੀ ਮਨੋਹਰ ਜੋਸ਼ੀ ਸਣੇ ਸਾਰੇ 32 ਮੁਲਜ਼ਮਾਂ ਨੂੰ ਲਖਨਊ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਸੀਬੀਆਈ ਕੋਰਟ ਨੇ ਫੈਸਲੇ ਵਿੱਚ ਕਿਹਾ, "ਮਸਜਿਦ ਢਾਹੁਣ ਬਾਰੇ ਕੋਈ ਮੁਜਰਮਾਨਾ ਸਾਜਿਸ਼ ਸਾਬਤ ਨਹੀਂ ਹੁੰਦੀ। ਜਮ੍ਹਾਂ ਕਰਵਾਏ ਗਏ ਆਡੀਓ ਅਤੇ ਵੀਡੀਓ ਸਬੂਤ ਵਿਸ਼ਵਾਸ਼ਯੋਗ ਨਹੀਂ ਹਨ। ਮਸਜਿਦ ਨੂੰ ਸਮਾਜ ਵਿਰੋਧੀ ਤੱਤਾਂ ਨੇ ਢਾਹਿਆ। ਢਾਹੁਣ ਵਾਲਿਆਂ ਦਾ ਸੰਘ ਪਰਿਵਾਰ ਜਾਂ ਇਨ੍ਹਾਂ ਲੋਕਾਂ ਨਾਲ ਕੋਈ ਵਾਸਤਾ ਨਹੀਂ ਸੀ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਅਡਵਾਨੀ ਸਣੇ ਸਾਰੇ ਮੁਲਜ਼ਮਾਂ ਨੂੰ ਬਰੀ ਕਰਦਿਆਂ ਅਦਾਲਤ ਕੀ ਬੋਲੀ
ਬਾਬਰੀ ਮਸਜਿਦ ਢਹਿ-ਢੇਰੀ ਕਰਨ ਦੇ ਅਪਰਾਧਿਕ ਮਾਮਲੇ 'ਚ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ ਸਣੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ।
ਲਗਭਗ 28 ਸਾਲ ਪੁਰਾਣੇ ਇਸ ਅਪਰਾਧਿਕ ਮਾਮਲੇ ਦੇ ਬੈਂਚ ਦੀ ਅਗਵਾਈ ਵਿਸ਼ੇਸ ਜੱਜ ਸੁਰੇਂਦਰ ਕੁਮਾਰ ਯਾਦਵ ਕਰ ਰਹੇ ਸਨ।
ਜੱਜ ਐੱਸਕੇ ਯਾਦਵ ਨੇ ਕਿਹਾ ਕਿ ਅਜਿਹਾ ਕੋਈ ਪੁਖ਼ਤਾ ਸਬੂਤ ਨਹੀਂ ਹੈ ਕਿ ਮਸਜਿਦ ਢਾਹੇ ਜਾਣ ਦੀ ਪਹਿਲਾਂ ਕੋਈ ਵਿਉਂਤ ਸੀ।
32 ਵਿੱਚੋਂ 26 ਮੁਲਜ਼ਮ ਅਦਾਲਤ ਵਿੱਚ ਮੌਜੂਦ ਸਨ। ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕਲਿਆਣ ਸਿੰਘ, ਊਮਾ ਭਾਰਤੀ, ਸਤੀਸ਼ ਪ੍ਰਧਾਨ ਅਤੇ ਮਹੰਤ ਨਰਿਤਿਆ ਗੋਪਾਲ ਦਾਸ ਵੀਡੀਓ ਕਾਨਫ਼ਰੰਸ ਰਾਹੀਂ ਸੁਣਵਾਈ ਵਿੱਚ ਸ਼ਾਮਲ ਸਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਟਰੰਪ-ਬਾਇਡਨ ਡਿਬੇਟ: ਟਰੰਪ ਨੇ ਕਿਹਾ, ਭਾਰਤ ਕੋਰੋਨਾ ਨਾਲ ਹੋਈਆਂ ਮੌਤਾਂ ਲਕੋ ਰਿਹਾ ਹੈ
ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਡੌਨਲਡ ਟਰੰਪ ਅਤੇ ਜੋ ਬਾਇਡਨ ਵਿਚਕਾਰ ਪਹਿਲੀ ਬਹਿਸ ਹੋਈ। ਦੋਵੇਂ ਉਮੀਦਵਾਰ ਵੱਖੋ-ਵੱਖ ਮੁੱਦਿਆਂ ਜਿਵੇਂ ਸਿਹਤ, ਨਿਆਂ, ਆਰਥਿਕਤਾ ਬਾਰੇ ਇੱਕ ਦੂਜੇ ਉੱਪਰ ਤਿੱਖੇ ਸ਼ਬਦੀ ਹਮਲੇ ਕਰ ਰਹੇ ਹਨ।
ਕੋਵਿਡ-19 ਮਹਾਂਮਾਰੀ ਬਾਰੇ ਪੁੱਛੇ ਜਾਣ 'ਤੇ ਟਰੰਪ ਨੇ ਕਿਹਾ ਕਿ ਜੇ ਜੋ ਬਾਇਡਨ ਉਨ੍ਹਾਂ ਦੀ ਥਾਂ ਰਾਸ਼ਟਰਪਤੀ ਹੁੰਦੇ ਤਾਂ ਅਮਰੀਕਾ ਵਿੱਚ ਕਿਤੇ ਵਧੇਰੇ ਮੌਤਾਂ ਹੁੰਦੀਆਂ। ਜਵਾਬ ਵਿੱਚ ਬਾਇਡਨ ਨੇ ਕਿਹਾ ਕਿ ਮਹਾਂਮਾਰੀ ਨਾਲ ਲੜਨ ਲਈ ਟਰੰਪ ਕੋਲ ਕੋਈ ਯੋਜਨਾ ਨਹੀਂ ਹੈ।
ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 70 ਲੱਖ ਤੋਂ ਵਧੇਰੇ ਮਾਮਲੇ ਹਨ ਅਤੇ ਬਿਮਾਰੀ ਹੁਣ ਤੱਕ ਲਗਭਗ ਦੋ ਲੱਖ ਲੋਕਾਂ ਦੀ ਜਾਨ ਲੈ ਚੁੱਕੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
ਵੀਡੀਓ: ਬਾਬਰੀ ਮਸਜਿਦ ਢਾਹੇ ਜਾਣ ਬਾਰੇ ਫ਼ੈਸਲੇ 'ਤੇ ਬੋਲੇ ਜਸਟਿਸ ਲਿਬਰਾਹਨ
ਵੀਡੀਓ: ਫੈਸਲੇ ਤੋਂ ਬਾਅਦ ਅਡਵਾਨੀ ਕੀ ਬੋਲੇ?
ਵੀਡੀਓ: ਰਾਮ ਮੰਦਿਰ ਕਾਰ ਸੇਵਾ ਵਿੱਚ ਜਾਣ ਵਾਲੇ ਦੋ ਬੰਦਿਆਂ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ