ਨਨਕਾਣਾ ਸਾਹਿਬ ’ਚ ਬਣਨ ਵਾਲੀ ਬਾਬਾ ਨਾਨਕ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਹੋਈ- ਅਹਿਮ ਖਬਰਾਂ

ਤਸਵੀਰ ਸਰੋਤ, PrO/GOVERNOR OF PUNJAB
ਲਾਹੌਰ ਦੇ ਗਵਰਨਮੈਂਟ ਕਾਲਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋਫੈਸਰ, ਡਾ. ਅਸਗਰ ਜ਼ੈਦੀ ਨੂੰ ਐਡੀਸ਼ਨਲ ਚਾਰਜ ਦਿੰਦਿਆਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਬਣਾਇਆ ਗਿਆ ਹੈ।
1. ਨਨਕਾਣਾ ਸਾਹਿਬ ’ਚ ਬਣਨ ਵਾਲੀ ਬਾਬਾ ਨਾਨਕ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਹੋਈ
ਪੰਜਾਬ ਦੇ ਗਵਰਨਰ ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਮੁਹੰਮਦ ਸਰਵਰ ਨੇ ਕਿਹਾ ਹੈ ਕਿ ਸਰਕਾਰ ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਮੰਨੇ-ਪਰਮੰਨੇ ਸਿੱਖ ਵਿਦਵਾਨਾਂ ਤੋਂ ਮਦਦ ਲੈਣਗੇ।
ਗਵਰਨਰ ਹਾਊਸ ਦੇ ਪੀਆਰਓ ਪਵਨ ਸਿੰਘ ਅਰੋੜਾ ਨੇ ਦੱਸਿਆ ਕਿ ਗਵਰਨਰ ਸਰਵਰ ਨਵੇਂ ਨਿਯੁਕਤ ਵੀਸੀ ਨਾਲ ਮਿਲਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੂੰ ਨਨਕਾਣਾ ਸਾਹਿਬ ਵਿੱਚ ਬਣਾਇਆ ਜਾਵੇਗਾ।
ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨ ਮਗਰੋਂ ਡਾ. ਅਸਗਰ ਜ਼ੈਦੀ ਨੇ ਕਿਹਾ, "ਮੈਂ ਗੁਰੂ ਨਾਨਕ ਯੂਨੀਵਰਸਿਟੀ ਨੂੰ ਸਿੱਖੀ ਦਾ ਇੰਟਰਨੈਸ਼ਨਲ ਸੈਂਟਰ ਫਾਰ ਐਕਸੀਲੈਂਸ ਬਣਾਉਣ ਤੇ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਸੰਗੀਤ ਦੇ ਪ੍ਰਸਾਰ ਲਈ ਕੰਮ ਕਰਾਂਗਾ।"
2. ਲੋਕ ਸਭਾ ’ਚ ਪੰਜਾਬੀ ਭਾਸ਼ਾ ਦਾ ਮੁੱਦਾ ਉੱਠਿਆ
ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕਿਹਾ ਹੈ ਲੋਕ ਸਭਾ ਵਿੱਚ ਜੰਮੂ-ਕਸ਼ਮੀਰ ਵਿੱਚ ਪੰਜਾਬੀ ਨੂੰ ਮੁੱਖ ਭਾਸ਼ਾਵਾਂ ਤੋਂ ਬਾਹਰ ਕੱਢਣ ਦਾ ਮੁੱਦਾ ਚੁੱਕਿਆ।
ਮਨੀਸ਼ ਤਿਵਾੜੀ ਨੇ ਕਿਹਾ, "ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਹੀ ਜੰਮੂ-ਕਸ਼ਮੀਰ ਵਿੱਚ ਪੰਜਾਬੀ ਬੋਲਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਜੰਮੂ-ਕਸ਼ਮੀਰ ਵਿੱਚ ਰਹਿ ਰਹੇ ਹਨ। 1947 ਦੀ ਭਾਰਤ-ਪਾਕ ਵੰਡ ਤੋਂ ਬਾਅਦ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਜੰਮੂ-ਕਸ਼ਮੀਰ ਵਿੱਚ ਰਹਿ ਗਏ ਸਨ।"

ਤਸਵੀਰ ਸਰੋਤ, Lok Sabha TV
"ਇਹ ਬਹੁਤ ਮੰਦਭਾਗਾ ਹੈ ਕਿ ਇਸ ਸਾਲ 2 ਦਸੰਬਰ ਨੂੰ ਜੋ ਜੰਮੂ-ਕਸ਼ਮੀਰ ਵਿੱਚ ਆਫੀਸ਼ੀਅਲ ਲੈਗੁਏਜ ਬਿੱਲ ਪਾਸ ਕੀਤਾ ਗਿਆ ਹੈ ਉਸ ਵਿੱਚ ਹਿੰਦੀ, ਅੰਗਰੇਜ਼ੀ, ਡੋਗਰੀ ਤੇ ਕਸ਼ਮੀਰੀ ਭਾਸ਼ਾ ਤਾਂ ਹੈ ਪਰ ਪੰਜਾਬੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ।"
ਮਨੀਸ਼ ਤਿਵਾੜੀ ਨੇ ਲੋਕ ਸਭਾ ਦੇ ਸਪੀਕਰ ਰਾਹੀਂ ਇਸ ਵਿਸ਼ੇ ਬਾਰੇ ਕੇਂਦਰ ਸਰਕਾਰ ਨੂੰ ਧਿਆਨ ਦੇਣ ਤੇ ਪੰਜਾਬੀ ਨੂੰ ਵੀ ਆਫੀਸ਼ੀਅਲ ਭਾਸ਼ਾਵਾਂ ਵਿੱਚ ਸ਼ਾਮਿਲ ਕਰਨ ਦੀ ਅਪੀਲ ਕੀਤੀ।
ਇਹ ਵੀਪੜ੍ਹੋ

ਤਸਵੀਰ ਸਰੋਤ, Hindustan times
3.ਭਾਰਤ ਵਿਚ ਹੋ ਰਿਹਾ ਸਭ ਤੋਂ ਜ਼ਿਆਦਾ ਕੋਰੋਨਾ ਦੇ ਕੇਸਾਂ 'ਚ ਵਾਧਾ- WHO
ਪਿਛਲੇ 24 ਘੰਟਿਆਂ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦੀ ਲਾਗ ਦੇ 3,07,930 ਨਵੇਂ ਕੇਸ ਦਰਜ ਕੀਤੇ ਹਨ। ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਸਭ ਤੋਂ ਤੇਜ਼ੀ ਨਾਲ ਵਾਧਾ ਭਾਰਤ, ਅਮਰੀਕਾ ਅਤੇ ਫਿਰ ਬ੍ਰਾਜ਼ੀਲ ਵਿਚ ਦੇਖਿਆ ਜਾ ਰਿਹਾ ਹੈ। ਨਾਲ ਹੀ ਦੱਸਾਂਗੇ ਕਿ ਕਿਉਂ ਟਿਕਟੌਕ ਨੇ ਮਾਈਕ੍ਰੋਸੋਫਟ ਦੀ ਆਫ਼ਰ ਨੂੰ ਠੁਕਰਾਇਆ।
ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਦੇ ਅਨੁਸਾਰ, ਸ਼ਨੀਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ 94,372 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ 45,523 ਅਮਰੀਕਾ ਵਿੱਚ ਅਤੇ 43,718 ਬ੍ਰਾਜ਼ੀਲ ਵਿੱਚ ਸਾਹਮਣੇ ਆਏ। ਕੋਵਿਡ -19 ਤੋਂ ਅਮਰੀਕਾ ਅਤੇ ਭਾਰਤ ਦੋਵਾਂ ਵਿੱਚ 1000 ਤੋਂ ਵੱਧ ਲੋਕਾਂ ਦੀ ਮੌਤ ਹੋਈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬ੍ਰਾਜ਼ੀਲ ਵਿੱਚ ਪਿਛਲੇ 24 ਘੰਟਿਆਂ ਵਿੱਚ ਮਹਾਂਮਾਰੀ ਦੇ ਕਾਰਨ 874 ਵਿਅਕਤੀਆਂ ਦੀ ਮੌਤ ਹੋਈ ਹੈ। ਦੁਨੀਆ ਵਿੱਚ ਇਸ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 9,17,417 ਹੋ ਗਈ ਹੈ।
ਸੰਗਠਨ ਨੇ ਕਿਹਾ ਕਿ ਹੁਣ ਤੱਕ ਵਿਸ਼ਵ ਵਿਚ ਕੋਰੋਨਾ ਦੀ ਲਾਗ ਦੇ 28 ਮਿਲੀਅਨ (2 ਕਰੋੜ 80 ਲੱਖ) ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕਰੀਬ ਅੱਧੇ ਕੇਸ ਅਮਰੀਕਾ ਵਿਚ ਸਾਹਮਣੇ ਆ ਚੁੱਕੇ ਹਨ।
ਵਿਸ਼ਵ ਸਿਹਤ ਸੰਗਠਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ 6 ਸਤੰਬਰ ਨੂੰ ਇਕ ਦਿਨ ਵਿਚ ਕੋਰੋਨਾ ਦੀ ਲਾਗ ਦੇ ਸਭ ਤੋਂ ਵੱਧ ਕੇਸਾਂ ਦਾ ਰਿਕਾਰਡ ਬਣਿਆ ਸੀ। 6 ਸਤੰਬਰ ਨੂੰ ਤਿੰਨ ਲੱਖ 6 ਹਜ਼ਾਰ 857 ਨਵੇਂ ਕੇਸ ਸਾਹਮਣੇ ਆਏ ਸਨ।
ਅਮਰੀਕਾ ਤੋਂ ਬਾਅਦ ਭਾਰਤ ਵਿਚ ਸਭ ਤੋਂ ਵੱਧ ਪੁਸ਼ਟੀ ਕੀਤੀ ਗਈ ਕੋਰੋਨਾ ਲਾਗ ਦੇ ਮਾਮਲੇ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਦੇ ਅਨੁਸਾਰ, ਅਗਸਤ ਦੇ ਮਹੀਨੇ ਵਿੱਚ, ਭਾਰਤ ਵਿੱਚ ਕੋਵਿਡ -19 ਦੇ ਲਗਭਗ 20 ਲੱਖ ਨਵੇਂ ਕੇਸ ਸਾਹਮਣੇ ਆਏ, ਜੋ ਕਿ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਦਾ ਸਭ ਤੋਂ ਵੱਡਾ ਮਾਸਿਕ ਅੰਕੜਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੇ ਵਧਣ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 92,071 ਨਵੇਂ ਕੇਸ ਸਾਹਮਣੇ ਆਏ। ਇਸ ਤੋਂ ਪਹਿਲਾਂ 11 ਸਤੰਬਰ ਨੂੰ ਰਿਕਾਰਡ 97,570 ਕੇਸ ਦਰਜ ਕੀਤੇ ਗਏ। ਉਧਰ, 24 ਘੰਟਿਆਂ ਵਿੱਚ 1136 ਲੋਕਾਂ ਦੀ ਮੌਤ ਹੋਈ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੁਣ 48 ਲੱਖ 46 ਹਜ਼ਾਰ ਹੋ ਗਈ ਹੈ। ਇਨ੍ਹਾਂ ਵਿੱਚੋਂ 79,722 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਮਾਮਲਿਆਂ ਦੀ ਗਿਣਤੀ 9 ਲੱਖ 86 ਹਜ਼ਾਰ ਹੋ ਗਈ ਹੈ ਤੇ 37 ਲੱਖ 80 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।
ਪੰਜਾਬ ਵਿਚ ਪਿਛਲੇ 24 ਘੰਟਿਆਂ 'ਚ 2622 ਮਾਮਲੇ ਸਾਹਮਣੇ ਆਏ ਹਨ ਤੇ ਪੰਜਾਬ ਵਿਚ ਕੋਰੋਨਾ ਦੇ ਲਾਗ ਦੇ ਮਾਮਲਿਆਂ ਦੀ ਕੁੱਲ ਗਿਣਤੀ 80 ਹਜ਼ਾਰ ਦੇ ਕਰੀਬ ਹੋ ਗਈ ਹੈ ਅਤੇ ਹੁਣ ਤੱਕ 2356 ਮੌਤਾਂ ਹੋ ਚੁੱਕੀਆਂ ਹਨ।

ਤਸਵੀਰ ਸਰੋਤ, Getty Images
4. ਟਿਕਟੌਕ ਨੇ ਮਾਈਕਰੋਸੌਫਟ ਦੀ ਆਫ਼ਰ ਨੂੰ ਠੁਕਰਾਇਆ
ਮਾਈਕ੍ਰੋਸਾੱਫਟ ਕੰਪਨੀ ਨੇ ਕਿਹਾ ਹੈ ਕਿ ਉਸ ਨੇ ਟਿਕਟੌਕ ਦੇ ਅਮਰੀਕੀ ਆਪਰੇਸ਼ਨ ਖਰੀਦਣ ਦਾ ਪ੍ਰਸਤਾਵ ਰੱਖਿਆ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਓਰੇਕਲ ਕੰਪਨੀ ਨੂੰ ਆਖ਼ਰੀ ਵਕਤ ਵਿਚ ਆਪਣੀ ਬੋਲੀ ਲਗਾਉਣ ਦਾ ਮੌਕਾ ਮਿਲਿਆ।
ਵਾਲ ਸਟ੍ਰੀਟ ਜਰਨਲ ਅਤੇ ਰਾਇਟਰਜ਼ ਵਿਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ, ਓਰੇਕਲ ਨੇ ਇਸ ਬੋਲੀ ਨੂੰ ਜਿੱਤ ਲਿਆ ਹੈ, ਜਿਸਦਾ ਮਤਲਬ ਹੈ ਕਿ ਟਿਕਟੌਕ ਐਪ ਦਾ ਅਮਰੀਕੀ ਆਪਰੇਸ਼ਨ ਹੁਣ ਓਰੇਕਲ ਦੇ ਕੋਲ ਹੋਵੇਗਾ।
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨੀ ਕੰਪਨੀ ਬਾਈਟਡਾਂਸ ਨੂੰ 15 ਸਤੰਬਰ ਤਕ ਦੀ ਮੋਹਲਤ ਦਿੱਤੀ ਸੀ ਕਿ ਜਾਂ ਤਾਂ ਉਹ ਟਿੱਕਟੌਕ ਐਪ ਨੂੰ ਬੰਦ ਕਰੇ ਜਾਂ ਇਸ ਨੂੰ ਵੇਚ। ਅਮਰੀਕੀ ਕੰਪਨੀ ਮਾਈਕ੍ਰੋਸਾੱਫਟ ਅਤੇ ਓਰੇਕਲ ਦੋਹਾਂ ਨੇ ਟਿਕਟੌਕ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਈ ਸੀ।
ਟਿਕਟੌਕ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅਜੇ ਤੱਕ ਮਾਈਕ੍ਰੋਸਾੱਫਟ ਜਾਂ ਓਰੇਕਲ ਬਾਰੇ ਕੋਈ ਟਿੱਪਣੀ ਨਹੀਂ ਕਰ ਰਹੇ ਹਨ।
ਓਰੇਕਲ ਕੰਪਨੀ ਦੇ ਚੇਅਰਮੈਨ, ਲੈਰੀ ਐਲਿਸਨ ਟਰੰਪ ਦੇ ਸਮਰਥਕ ਹਨ ਅਤੇ ਫਰਵਰੀ ਵਿਚ ਉਨ੍ਹਾਂ ਨੇ ਟਰੰਪ ਲਈ ਚੰਦਾ ਇਕੱਠਾ ਕਰਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਸੀ।
ਇਹ ਵੀ ਪੜ੍ਹੋ
ਇਹ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4