ਉਮਰ ਖ਼ਾਲਿਦ ਦਿੱਲੀ ਦੰਗੇ ਮਾਮਲੇ 'ਚ 'ਸਾਜ਼ਿਸ਼ਕਰਤਾ' ਵਜੋਂ ਗ੍ਰਿਫ਼ਤਾਰ, ਹੱਕ 'ਚ ਉਤਰੇ ਲੋਕ ਕੀ ਕਹਿੰਦੇ

ਤਸਵੀਰ ਸਰੋਤ, fb/umar khalid
ਜੇਐੱਨਯੂ ਦੇ ਸਾਬਕਾ ਵਿਦਿਆਰਥੀ ਨੇਤਾ ਅਤੇ 'ਯੂਨਾਈਟਡ ਅਗੇਂਸਟ ਹੇਟ' ਦੇ ਸਹਿ-ਸੰਸਥਾਪਕ ਉਮਰ ਖ਼ਾਲਿਦ ਨੂੰ ਦਿੱਲੀ ਦੰਗੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਯੂਨਾਈਟਿਡ ਅਗੇਂਸਟ ਹੇਟ ਦੇ ਇਕ ਬਿਆਨ ਅਨੁਸਾਰ, 11 ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਉਤਰ ਪੂਰਬੀ ਦਿੱਲੀ ਵਿਚ ਹੋਏ ਦੰਗਿਆਂ ਵਿਚ ਉਮਰ ਖਾਲਿਦ ਨੂੰ "ਸਾਜ਼ਿਸ਼ਕਰਤਾ" ਵਜੋਂ ਗ੍ਰਿਫ਼ਤਾਰ ਕੀਤਾ ਹੈ।
ਬੀਬੀਸੀ ਨਾਲ ਗੱਲਬਾਤ ਵਿੱਚ ਯੂਨਾਈਟਿਡ ਅਗੇਂਸਟ ਹੇਟ ਦੀ ਵਕੀਲ ਤਮੰਨਾ ਪੰਕਜ ਨੇ ਉਮਰ ਖ਼ਾਲਿਦ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ
ਉਮਰ ਖ਼ਾਲਿਦ ਨੂੰ ਕੇਸ ਦੀ ਮੁੱਢਲੀ ਐਫ਼ਆਈਆਰ 59 ਵਿੱਚ ਯੂਏਪੀਏ ਯਾਨੀ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਮਰ ਖ਼ਾਲਿਦ ਦੇ ਪਿਤਾ ਸਈਅਦ ਕਾਸਿਮ ਰਸੂਲ ਇਲਿਆਸ ਨੇ ਕਿਹਾ, "ਸਪੈਸ਼ਲ ਸੈੱਲ ਨੇ ਰਾਤ 11 ਵਜੇ ਮੇਰੇ ਬੇਟੇ ਉਮਰ ਖ਼ਾਲਿਦ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਉਸ ਤੋਂ ਦੁਪਹਿਰ 1 ਵਜੇ ਤੋਂ ਪੁੱਛਗਿੱਛ ਕਰ ਰਹੀ ਸੀ। ਉਸਨੂੰ ਦਿੱਲੀ ਦੰਗੇ ਕੇਸ ਵਿੱਚ ਫਸਾਇਆ ਗਿਆ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
'ਯੂਨਾਈਟਿਡ ਅਗੇਂਸਟ ਹੇਟ' ਨੇ ਆਪਣੇ ਬਿਆਨ ਵਿਚ ਕਿਹਾ ਕਿ ਦਿੱਲੀ ਪੁਲਿਸ ਦੰਗਿਆਂ ਦੀ ਜਾਂਚ ਦੀ ਆੜ ਵਿਚ ਪ੍ਰਦਰਸ਼ਨਾਂ ਦਾ ਅਪਰਾਧੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ, "ਡਰਾਉਣ ਦੇ ਇਨ੍ਹਾਂ ਸਾਰੇ ਤਰੀਕਿਆਂ ਦੇ ਬਾਵਜੂਦ, ਸੀਏਏ ਅਤੇ ਯੂਏਪੀਏ ਦੇ ਜ਼ਾਲਮ ਕਾਨੂੰਨਾਂ ਵਿਰੁੱਧ ਲੜਾਈ ਜਾਰੀ ਰਹੇਗੀ।"
ਸੰਸਥਾ ਨੇ ਮੰਗ ਕੀਤੀ ਹੈ ਕਿ ਦਿੱਲੀ ਪੁਲਿਸ ਹਰ ਤਰ੍ਹਾਂ ਨਾਲ ਉਮਰ ਖ਼ਾਲਿਦ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ।

ਤਸਵੀਰ ਸਰੋਤ, Getty Images
ਉਮਰ ਦੇ ਸਮਰਥਨ ਵਿਚ ਉਤਰੇ ਲੋਕ
ਜਿਵੇਂ ਹੀ ਉਮਰ ਖ਼ਾਲਿਦ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲੀ, ਕਈ ਲੋਕ ਉਨ੍ਹਾਂ ਦੇ ਸਮਰਥਨ ਵਿੱਚ ਉਤਰ ਆਏ ਅਤੇ ਗ੍ਰਿਫ਼ਤਾਰੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਥੋੜੇ ਸਮੇਂ ਵਿੱਚ #standWithUmarKhalid ਹਜ਼ਾਰਾਂ ਟਵੀਟਾਂ ਨਾਲ ਟਵਿੱਟਰ ਦੇ ਉੱਤੇ ਟ੍ਰੇਂਡ ਕਰਨ ਲੱਗਾ।
ਉਸੇ ਸਮੇਂ, ਅਪੂਰਵਾਨੰਦ ਅਤੇ ਹਰਸ਼ ਮੰਦਰ ਵਰਗੀਆਂ 12 ਮਸ਼ਹੂਰ ਹਸਤੀਆਂ ਨੇ ਇਕ ਬਿਆਨ ਜਾਰੀ ਕਰਦਿਆਂ ਉਮਰ ਖ਼ਾਲਿਦ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਅਤੇ ਉਮਰ ਨੂੰ ਉਨ੍ਹਾਂ ਬਹਾਦਰ ਨੌਜਵਾਨ ਆਵਾਜ਼ਾਂ ਵਿੱਚੋਂ ਇੱਕ ਦੱਸਿਆ ਜੋ "ਦੇਸ਼ ਦੀਆਂ ਸੰਵਿਧਾਨਕ ਕਦਰਾਂ ਕੀਮਤਾਂ ਲਈ ਬੋਲਦੀ ਹੈ।"
ਇਸ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ, "ਉਮਰ ਖ਼ਾਲਿਦ ਨੂੰ ਸ਼ਾਂਤਮਈ ਸੀਏਏ ਵਿਰੋਧੀ ਪ੍ਰਦਰਸ਼ਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਇਕ ਖਤਰਨਾਕ ਜਾਂਚ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਯੂਏਪੀਏ, ਦੇਸ਼ਧ੍ਰੋਹ ਅਤੇ ਸਾਜ਼ਿਸ਼ ਰਚਣ ਸਮੇਤ ਵੱਖ ਵੱਖ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।”
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਕਿਹਾ, “ਇਸਦੇ ਨਾਲ ਸਾਨੂੰ ਇਹ ਕਹਿਣ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਾਂਚ ਫਰਵਰੀ 2020 ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਹੋਈ ਹਿੰਸਾ ਬਾਰੇ ਨਹੀਂ, ਬਲਕਿ ਗੈਰ ਸੰਵਿਧਾਨਕ ਸੀਏਏ ਵਿਰੁੱਧ ਦੇਸ਼ ਭਰ ਵਿੱਚ ਸ਼ਾਂਤਮਈ ਅਤੇ ਲੋਕਤੰਤਰੀ ਵਿਰੋਧ ਪ੍ਰਦਰਸ਼ਨ ਬਾਰੇ ਹੈ।”
ਬਿਆਨ ਵਿਚ ਅੱਗੇ ਲਿਖਿਆ, “ਖ਼ਾਲਿਦ ਉਨ੍ਹਾਂ ਹਜ਼ਾਰਾਂ ਆਵਾਜ਼ਾਂ ਵਿਚੋਂ ਇਕ ਹੈ ਜਿਨ੍ਹਾਂ ਨੇ, ਖ਼ਾਸਕਰ ਸ਼ਾਂਤਮਈ, ਅਹਿੰਸਾਵਾਦੀ ਅਤੇ ਲੋਕਤੰਤਰੀ ਤਰੀਕਿਆਂ ਨੂੰ ਧਿਆਨ ਵਿਚ ਰੱਖਦਿਆਂ ਦੇਸ਼ ਭਰ ਵਿਚ ਸੀਏਏ ਵਿਰੋਧੀ ਪ੍ਰਦਰਸ਼ਨਾਂ ਵਿਚ ਸੰਵਿਧਾਨ ਦੇ ਹੱਕ ਵਿਚ ਗੱਲ ਕੀਤੀ।"
ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images
ਇਸ ਬਿਆਨ ਵਿਚ ਇਹ ਵੀ ਕਿਹਾ ਗਿਆ ਹੈ, "ਹਿੰਸਾ ਦੀ ਸਾਜਿਸ਼ ਦੇ ਕਈ ਗੰਭੀਰ ਮਾਮਲਿਆਂ ਵਿਚ ਉਮਰ ਖ਼ਾਲਿਦ ਨੂੰ ਫਸਾਉਣ ਲਈ ਦਿੱਲੀ ਪੁਲਿਸ ਵੱਲੋਂ ਵਾਰ ਵਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ, ਉਨ੍ਹਾਂ ਦੀ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਦੀ ਇਕ ਵੱਡੀ ਕੋਸ਼ਿਸ਼ ਹੈ।"
ਬਿਆਨ ਵਿੱਚ ਅੱਗੇ ਲਿਖਿਆ, "ਇਹ ਬਹੁਤ ਮਹੱਤਵਪੂਰਨ ਹੈ ਕਿ ਗ੍ਰਿਫ਼ਤਾਰ ਕੀਤੇ 20 ਵਿਅਕਤੀਆਂ ਵਿਚੋਂ 19 ਲੋਕ 31 ਸਾਲ ਤੋਂ ਘੱਟ ਉਮਰ ਦੇ ਹਨ। ਇਨ੍ਹਾਂ ਵਿੱਚੋਂ 17 ਵਿਅਕਤੀਆਂ ਉੱਤੇ ਸਖ਼ਤ ਯੂ.ਏ.ਪੀ.ਏ ਕਾਨੂੰਨ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਦਿੱਲੀ ਹਿੰਸਾ ਦੀ ਸਾਜਿਸ਼ ਰਚਣ ਦੇ ਇਲਜ਼ਾਮ 'ਚ ਕੈਦ ਕੀਤਾ ਗਿਆ ਹੈ, ਜਦੋਂ ਕਿ ਅਸਲ ਵਿੱਚ ਹਿੰਸਾ ਭੜਕਾਉਣ ਵਾਲੇ ਅਤੇ ਸਾਜ਼ਿਸ਼ 'ਚ ਸ਼ਾਮਲ ਲੋਕਾਂ ਨੂੰ ਉਨ੍ਹਾਂ ਨੇ ਛੋਹਿਆ ਵੀ ਨਹੀਂ।"
ਉਨ੍ਹਾਂ ਕਿਹਾ, "ਕੈਦ ਕੀਤੇ ਗਏ ਲੋਕਾਂ ਵਿਚ ਪੰਜ ਔਰਤਾਂ ਅਤੇ ਇਕ ਨੂੰ ਛੱਡ ਕੇ ਬਾਕੀ ਸਾਰੇ ਵਿਦਿਆਰਥੀ ਹਨ। ਅਸੀਂ ਉਮਰ ਖ਼ਾਲਿਦ ਅਤੇ ਹੋਰ ਨੌਜਵਾਨ ਕਾਰਕੁਨਾਂ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿੰਦਾ ਕਰਦੇ ਹਾਂ। "
ਦਿੱਲੀ ਦੇ ਉੱਤਰ-ਪੂਰਬੀ ਖੇਤਰ ਵਿੱਚ ਸੀਏਏ ਵਿਰੁੱਧ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾ ਦਾ ਅੰਤ ਦੰਗਿਆਂ ਦੀ ਸ਼ਕਲ ਵਿਚ ਹੋਇਆ ਸੀ।
23 ਫਰਵਰੀ ਤੋਂ 26 ਫਰਵਰੀ 2020 ਦਰਮਿਆਨ ਹੋਏ ਦੰਗਿਆਂ ਵਿਚ 53 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਹਾਈ ਕੋਰਟ ਵਿਚ 13 ਜੁਲਾਈ ਨੂੰ ਦਾਇਰ ਕੀਤੇ ਗਏ ਦਿੱਲੀ ਪੁਲਿਸ ਦੇ ਹਲਫ਼ਨਾਮੇ ਅਨੁਸਾਰ ਮਾਰੇ ਗਏ ਲੋਕਾਂ ਵਿਚੋਂ 40 ਮੁਸਲਮਾਨ ਅਤੇ 13 ਹਿੰਦੂ ਸਨ।

ਤਸਵੀਰ ਸਰੋਤ, Getty Images
FIR-59: ਜਿਸ ਦੇ ਤਹਿਤ ਉਮਰ ਖ਼ਾਲਿਦ ਨੂੰ ਗ੍ਰਿਫ਼ਤਾਰ ਕੀਤਾ ਗਿਆ
ਇਸ ਮਾਮਲੇ ਵਿਚ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਦੰਗਿਆਂ ਪਿੱਛੇ ਡੂੰਘੀ ਸਾਜ਼ਿਸ਼ ਰਚੀ ਗਈ ਸੀ। ਇਹ ਐਫ਼ਆਈਆਰ ਇਸ ਕਥਿਤ ਸਾਜਿਸ਼ ਬਾਰੇ ਹੈ।
ਇਹ ਦੰਗਿਆਂ ਦੀ ਅਜਿਹੀ ਐਫ਼ਆਈਆਰ ਹੈ ਜਿਸ ਵਿੱਚ ਗੈਰਕਾਨੂੰਨੀ ਗਤੀਵਿਧੀ ਰੋਕਥਾਮ ਐਕਟ ਯਾਨੀ ਯੂ.ਏ.ਪੀ.ਏ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਐਫ਼ਆਈਆਰ ਵਿੱਚ ਉਨ੍ਹਾਂ ਵਿਦਿਆਰਥੀ ਨੇਤਾਵਾਂ ਦੇ ਨਾਮ ਸ਼ਾਮਲ ਹਨ ਜੋ ਦਿੱਲੀ ਵਿੱਚ ਸੀਏਏ ਵਿਰੁੱਧ ਪ੍ਰਦਰਸ਼ਨਾਂ ਵਿੱਚ ਅੱਗੇ ਦਿਖਾਈ ਦੇ ਰਹੇ ਸਨ।
ਮੁੱਢਲੀ ਐਫ਼ਆਈਆਰ 59 ਵਿੱਚ ਸਭ ਤੋਂ ਪਹਿਲਾ ਨਾਮ 'ਯੂਨਾਈਟਿਡ ਅਗੇਂਸਟ ਹੇਟ' ਦੇ ਸਹਿ-ਸੰਸਥਾਪਕ ਉਮਰ ਖ਼ਾਲਿਦ ਦਾ ਹੈ, ਜੋ ਜੇਐਨਯੂ ਦੇ ਵਿਦਿਆਰਥੀ ਵੀ ਰਹਿ ਚੁੱਕੇ ਹਨ।
ਮੁੱਢਲੀ ਐਫ਼ਆਈਆਰ 6 ਮਾਰਚ, 2020 ਨੂੰ ਦਰਜ ਕੀਤੀ ਗਈ ਸੀ, ਜਿਸ ਵਿੱਚ ਸਿਰਫ਼ ਦੋ ਵਿਅਕਤੀਆਂ ਦੇ ਨਾਮ ਸਨ- ਜੇਐੱਨਯੂ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖ਼ਾਲਿਦ ਅਤੇ ਪੌਪੂਲਰ ਫਰੰਟ ਆਫ਼ ਇੰਡੀਆ (ਪੀਐਫ਼ਆਈ) ਨਾਲ ਸਬੰਧਤ ਦਿਨੇਸ਼।
ਪੀਐਫ਼ਆਈ ਆਪਣੇ ਆਪ ਨੂੰ ਇੱਕ ਸਮਾਜਕ ਸੰਗਠਨ ਦੱਸਦਾ ਹੈ ਪਰ ਉਸ ਉੱਤੇ ਕੇਰਲਾ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਇਲਜ਼ਾਮ ਲੱਗਦੇ ਰਹੇ ਹਨ।
ਐਫ਼ਆਈਆਰ ਦੇ ਅਨੁਸਾਰ, ਉਮਰ ਖ਼ਾਲਿਦ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਭਾਰਤ ਯਾਤਰਾ ਦੌਰਾਨ ਦੰਗਿਆਂ ਦੀ ਸਾਜਿਸ਼ ਰਚੀ ਸੀ ਅਤੇ ਦਾਨਿਸ਼ ਨੇ ਲੋਕਾਂ ਨੂੰ ਦੰਗਿਆਂ ਲਈ ਭੜਕਾਇਆ ਸੀ।
ਐਫ਼ਆਈਆਰ ਨੰਬਰ 59 ਵਿਚ ਬਹੁਤ ਸਾਰੇ ਲੋਕ ਅਜੇ ਵੀ ਨਿਆਂਇਕ ਹਿਰਾਸਤ ਵਿਚ ਹਨ, ਜਿਨ੍ਹਾਂ ਵਿਚ ਦੇਵੰਗਾਨਾ ਕਲੀਤਾ, ਨਤਾਸ਼ਾ ਨਰਵਾਲ, ਸਾਬਕਾ ਕਾਂਗਰਸ ਕੌਂਸਲਰ ਇਸ਼ਰਤ ਜਹਾਂ, ਯੂਨਾਈਟਿਡ ਅਗੇਂਸਟ ਹੇਟ ਦੇ ਮੈਂਬਰ ਖ਼ਾਲਿਦ ਸੈਫੀ, ਸ਼ਰਜੀਲ ਇਮਾਮ ਸਣੇ ਕਈ ਲੋਕ ਸ਼ਾਮਲ ਹਨ।
ਇਸ ਕੇਸ ਵਿੱਚ, ਸਫ਼ੂਰਾ ਜ਼ਰਗਰ, ਮੁਹੰਮਦ ਦਾਨਿਸ਼, ਪਰਵੇਜ਼ ਅਤੇ ਇਲਿਆਸ ਫਿਲਹਾਲ ਜ਼ਮਾਨਤ 'ਤੇ ਰਿਹਾਅ ਹਨ।
ਇਹ ਵੀ ਪੜ੍ਹੋ
ਇਹ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












