ਕੰਗਨਾ ਵਰਗੀਆਂ ਫ਼ਿਲਮੀ ਹਸਤੀਆਂ ਦੇ ਘਰ ਮੁੰਬਈ ਨੂੰ ਅੰਗ੍ਰੇਜ਼ਾਂ ਨੇ ਪੁਰਤਗਾਲੀਆਂ ਤੋਂ ਕਿਵੇਂ ਹਾਸਲ ਕੀਤਾ ਸੀ

ਤਸਵੀਰ ਸਰੋਤ, Getty Images
- ਲੇਖਕ, ਓਨਕਾਰ ਕਰੰਬੇਲਕਰ
- ਰੋਲ, ਬੀਬੀਸੀ ਮਰਾਠੀ
ਇਹ ਗੱਲ ਹੈ 1930 ਦੀ। 90 ਸਾਲ ਪਹਿਲਾਂ, ਸਮੁੰਦਰੀ ਫੌਜ ਦੇ ਅਧਿਕਾਰੀ ਕੇ. ਆਰਯੂ ਟੌਡ ਕੋਲਾਬਾ ਵਿੱਚ ਸਮੁੰਦਰ ਤੱਟ ਦਾ ਦੌਰਾ ਕਰ ਰਹੇ ਸਨ, ਉਸ ਵੇਲੇ ਉਨ੍ਹਾਂ ਨੂੰ ਇੱਕ ਪੱਥਰ ਮਿਲਿਆ।
ਉਨ੍ਹਾਂ ਨੇ ਉਹ ਪੱਥਰ ਬੱਸ ਐਂਵੇਂ ਹੀ ਚੁੱਕਿਆ ਸੀ, ਪਰ ਇਸ ਨੂੰ ਆਪਣੇ ਹੱਥ ਵਿੱਚ ਲੈਂਦਿਆ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਇਹ ਕੋਈ ਸਧਾਰਣ ਪੱਥਰ ਨਹੀਂ ਹੈ। ਇਸ ਤੋਂ ਬਾਅਦ, ਉਸ ਪੱਥਰ ਤੋਂ ਹੀ ਮੁੰਬਈ ਦੀ ਇਤਿਹਾਸਕ ਟਾਈਮ ਲਾਈਨ ਦਾ ਪਤਾ ਲੱਗਿਆ।
ਫਿਲਹਾਲ ਫਿਲਮ ਅਦਾਕਾਰਾ ਕੰਗਨਾ ਰਣੌਤ ਅਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਇੱਕ ਦੂਜੇ ਦੀ ਤਿੱਖੀ ਅਲੋਚਨਾ ਕਰ ਰਹੇ ਹਨ।
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਵਿੱਚ ਇਹ ਸਵਾਲ ਲਗਾਤਾਰ ਉੱਭਰ ਰਿਹਾ ਹੈ ਕਿ 'ਮੁੰਬਈ ਕਿਸ ਦੀ ਹੈ?'
ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images
ਪੱਥਰ ਯੁੱਗ ਵਿਚ ਮੁੰਬਈ
ਅੱਜ ਦੀ ਮੁੰਬਈ ਵਿੱਚ ਅਮੀਰ ਤੋਂ ਅਮੀਰ ਲੋਕ ਵੀ ਕੁਝ ਮੀਟਰ ਜ਼ਮੀਨ ਨਹੀਂ ਖਰੀਦ ਸਕਦੇ, ਪਰ ਇਹ ਜਾਣਨਾ ਦਿਲਚਸਪ ਹੈ ਕਿ ਮੁੰਬਈ ਦਾ ਇਤਿਹਾਸ ਪੱਥਰ ਯੁੱਗ ਵਿਚ ਇੱਕ ਦੂਜੇ ਤੋਂ ਦੂਰ ਫੈਲੇ ਪ੍ਰਾਇਦੀਪ ਨਾਲ ਸ਼ੁਰੂ ਹੁੰਦਾ ਹੈ।
ਇਹ ਜਾਣਨ ਲਈ ਕਿ ਮਨੁੱਖ ਪਹਿਲੀ ਵਾਰ ਮੁੰਬਈ ਕਦੋਂ ਪਹੁੰਚੇ, ਸਾਨੂੰ 25 ਲੱਖ ਸਾਲ ਪਿੱਛੇ ਜਾਣਾ ਪਏਗਾ।
ਇਸ ਨੂੰ ਦਿਖਾਉਣ ਲਈ ਸਬੂਤ ਹਨ। ਨਰੇਸ਼ ਫਰਨਾਂਡਿਸ ਦੀ ਕਿਤਾਬ 'ਸਿਟੀ ਅਡ੍ਰਿਪਟ' ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
1930 ਵਿਚ ਜਦੋਂ ਬ੍ਰਿਟਿਸ਼ ਸਮੁੰਦਰੀ ਫੌਜ ਦੇ ਅਧਿਕਾਰੀ ਕੇ. ਆਰਯੂ ਟੌਡ ਕੋਲਾਬਾ ਵਿਚ ਸਮੁੰਦਰ ਕੰਢੇ ਦਾ ਦੌਰਾ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਪੱਥਰ ਮਿਲਿਆ।
ਜਦੋਂ ਉਨ੍ਹਾਂ ਨੇ ਧਿਆਨ ਨਾਲ ਇਸ ਵੱਲ ਵੇਖਿਆ ਤਾਂ ਉਸਨੂੰ ਅਹਿਸਾਸ ਹੋਇਆ ਕਿ ਇਹ ਕੋਈ ਸਧਾਰਣ ਪੱਥਰ ਨਹੀਂ ਹੈ। ਉਹ ਪੱਥਰ ਅਸਲ ਵਿੱਚ ਪੱਥਰ ਯੁੱਗ ਦੇ ਮਨੁੱਖਾਂ ਦਾ ਹਥਿਆਰ ਸੀ।
ਉਹ ਇਸ ਪੱਥਰ ਨੂੰ ਵੇਖ ਕੇ ਬਹੁਤ ਆਕਰਸ਼ਤ ਹੋਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕੋਲਾਬਾ ਦੇ ਸਮੁੰਦਰੀ ਤੱਟ 'ਤੇ ਖੋਜਬੀਨ ਕਰਨੀ ਸ਼ੁਰੂ ਕਰ ਦਿੱਤੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਆਪਣੀ ਖੋਜ ਦੌਰਾਨ ਉਨ੍ਹਾਂ ਨੂੰ 55 ਅਜਿਹੇ ਪੱਥਰ ਮਿਲੇ। ਇਨ੍ਹਾਂ ਵਿੱਚੋਂ ਕੁਝ ਮੱਧ ਪੱਥਰ ਯੁੱਗ ਵਿੱਚ ਮਨੁੱਖ ਹਥਿਆਰਾਂ ਵਜੋਂ ਵਰਤਦੇ ਸਨ ਅਤੇ ਕੁਝ ਜੀਵਾਸ਼ਮ ਸਨ।
ਇਸ ਖੋਜ 'ਤੇ, ਟੌਡ ਨੇ 1932 ਵਿਚ ਖੋਜ ਪੱਤਰ ਪ੍ਰਕਾਸ਼ਤ ਕੀਤਾ ਜਿਸ ਦਾ ਸਿਰਲੇਖ ਸੀ 'ਬੰਬਈ ਦਾ ਪ੍ਰਾਗ ਇਤਿਹਾਸਕ ਇਨਸਾਨֹ'।
ਫਿਰ 1939 ਵਿਚ, ਉਨ੍ਹਾਂ ਨੇ ਰਾਇਲ ਪੁਰਾਤੱਤਵ ਇੰਸਟੀਚਿਊਟ ਵਿਚ ਇਕ ਹੋਰ ਖੋਜ ਪੱਤਰ ਪ੍ਰਕਾਸ਼ਤ ਕੀਤਾ।
1920 ਵਿਚ, 'ਬੈਕ ਬੇ ਰੀਕਲੇਮੇਸ਼ਨ ਸਕੀਮ' ਦੇ ਤਹਿਤ, ਸਮੁੰਦਰੀ ਕੰਢੇ ਨੂੰ ਮਲਬੇ ਨਾਲ ਭਰ ਕੇ ਦੱਖਣੀ ਮੁੰਬਈ ਬਣਾਇਆ ਗਿਆ ਸੀ।
ਇਸ ਦੇ ਲਈ ਕਾਂਦੀਵਾਲੀ ਦੀਆਂ ਪਹਾੜੀਆਂ ਤੋਂ ਮਿੱਟੀ ਅਤੇ ਪੱਥਰ ਲਿਆਂਦੇ ਗਏ ਸਨ ਮੁੰਬਈ ਸਿਟੀ ਗਜ਼ਟ ਵਿਚ, ਜੈਰਾਜ ਸਾਲਗਾਂਵਕਰ ਨੇ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਮੁੰਬਈ ਦੇ ਮਛੇਰਿਆਂ ਦਾ ਪੱਥਰ ਯੁੱਗ ਦੇ ਲੋਕਾਂ ਨਾਲ ਕੁਝ ਸੰਬੰਧ ਹੋ ਸਕਦਾ ਹੈ।
ਸਲਗਾਂਵਕਰ ਦੇ ਅਨੁਸਾਰ, ਇਹ ਮਛੇਰੇ ਮੁੰਬਈ ਵਿੱਚ ਪੂਰਵ-ਆਰੀਅਨ ਯੁੱਗ ਵਿੱਚ ਗੁਜਰਾਤ ਤੋਂ ਆਏ ਸਨ। ਉਹ ਆਪਣੇ ਨਾਲ ਮੁੰਬਾ ਦੇਵੀ ਨੂੰ ਲੈ ਕੇ ਆਏ ਸਨ, ਜੋ ਮੁੰਬਈ ਦੀ ਪਹਿਲੀ ਦੇਵੀ ਮੰਨੀ ਗਈ।
ਪਿਛਲੇ 70-80 ਸਾਲਾਂ ਤੋਂ, ਮੁੰਬਈ ਨੂੰ ਮਹਾਰਾਸ਼ਟਰ ਤੋਂ ਵੱਖ ਕਰਨ, ਮੁੰਬਈ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਅਤੇ ਗੁਜਰਾਤੀ ਨੇਤਾਵਾਂ ਦੁਆਰਾ ਮੁੰਬਈ ਨੂੰ ਗੁਜਰਾਤ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਜਾਂਦੀ ਰਹੀ ਹੈ।
ਇਸ ਪਿਛੋਕੜ ਵਿਚ, ਜਦੋਂ ਅਸੀਂ ਮੁੰਬਈ ਦਾ ਇਤਿਹਾਸ ਪੜ੍ਹਦੇ ਹਾਂ, ਤਾਂ ਇਹ ਲੱਗਦਾ ਹੈ ਕਿ ਕੀ ਅਜੋਕੇ ਸਮੇਂ ਵਿਚ ਸਮੇਂ ਦਾ ਚੱਕਰ ਪਲਟ ਗਿਆ ਹੈ?

ਤਸਵੀਰ ਸਰੋਤ, Getty Images
ਲੋਕ ਆਉਂਦੇ ਰਹੇ, ਕਾਫ਼ਲਾ ਬਣਦਾ ਗਿਆ
ਮੁੰਬਈ ਦੇ ਆਰਥਿਕ, ਸਮਾਜਿਕ ਅਤੇ ਧਾਰਮਿਕ ਵਿਕਾਸ ਦੇ ਬਹੁਤ ਸਾਰੇ ਪੜਾਅ ਰਹੇ ਹਨ। ਸ਼ਹਿਰ ਉੱਤੇ ਬਹੁਤ ਸਾਰੇ ਸ਼ਾਸਕਾਂ ਦਾ ਰਾਜ ਰਿਹਾ ਹੈ।
ਇਸ ਨੂੰ ਵੱਡੇ ਪੱਧਰ 'ਤੇ ਇਨ੍ਹਾਂ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ - ਹਿੰਦੂ ਕਾਲ, ਮੁਸਲਿਮ ਕਾਲ, ਪੁਰਤਗਾਲੀ ਕਾਲ, ਬ੍ਰਿਟਿਸ਼ ਕਾਲ ਅਤੇ ਆਜ਼ਾਦੀ ਤੋਂ ਬਾਅਦ ਦਾ ਦੌਰ।
ਮੌਰਿਆ ਵੰਸ਼ ਦੇ ਸ਼ਾਸਕ 250 ਈਸਾ ਪੂਰਵ ਉੱਤਰੀ ਕੋਂਕਣ ਵਿੱਚ ਪਹੁੰਚੇ। ਇਸ ਤੋਂ ਬਾਅਦ ਮੁੰਬਈ ਹੋਰ ਸੱਤਾਧਾਰੀ ਵੰਸ਼ਾਂ ਨਾਲ ਸੰਪਰਕ ਵਿਚ ਆਉਂਦਾ ਰਿਹਾ।
ਮੁੰਬਈ ਦੇ ਸੇਂਟ ਜ਼ੇਵੀਅਰਜ਼ ਕਾਲਜ ਵਿਚ ਪ੍ਰਾਚੀਨ ਭਾਰਤੀ ਸਭਿਆਚਾਰ ਵਿਭਾਗ ਦੀ ਮੁਖੀ ਡਾ. ਅਨੀਤਾ ਕੋਠਾਰੇ ਦਾ ਕਹਿਣਾ ਹੈ ਕਿ ਮੌਰਿਆ ਤੋਂ ਬਾਅਦ ਬਹੁਤ ਸਾਰੇ ਸ਼ਾਸਕਾਂ ਨੇ ਉੱਤਰੀ ਕੋਂਕਣ ਉੱਤੇ ਰਾਜ ਕੀਤਾ।
ਉਨ੍ਹਾਂ ਨੇ ਕਿਹਾ, " ਕੋਂਕਣ ਉੱਤੇ ਰਾਜ ਕਰਨ ਵਾਲੇ ਮੌਰਿਆਂ ਨੂੰ 'ਕੋਂਕਣ ਦਾ ਮੌਰਿਆ' ਵੀ ਕਿਹਾ ਜਾਂਦਾ ਹੈ। ਮੌਰਿਆ ਵੰਸ਼ ਤੋਂ ਬਾਅਦ ਸੱਤਵਾਹਨ ਵੰਸ਼ ਦੇ ਅਗਨੀਮਿੱਤਰ ਨਾਗਪੁਰ ਪਹੁੰਚੇ। ਕਾਲੀਦਾਸ ਨੇ ਇਸ ਦਾ ਜ਼ਿਕਰ ਆਪਣੇ ਮਹਾਂਕਾਵਿ ਵਿੱਚ ਕੀਤਾ ਹੈ। ਸੱਤਵਾਹਨ ਵੰਸ਼ ਤੋਂ ਬਾਅਦ, ਕਸ਼ਤਰਪ ਵੰਸ਼ ਦੇ ਲੋਕ ਇੱਥੇ ਆਏ ਸਨ। ਅਤੇ ਫਿਰ ਵਪਾਰੀ ਉੱਥੇ ਕਾਰੋਬਾਰ ਕਰਨ ਆਉਂਦੇ ਰਹੇ।"
ਉਨ੍ਹਾਂ ਦੱਸਿਆ, "ਮੁੰਬਈ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਕਲਿਆਣ, ਠਾਣੇ ਅਤੇ ਨਾਲਾਸੋਪਾਰਾ ਵਰਗੀਆਂ ਬੰਦਰਗਾਹਾਂ ਹਨ, ਇਸ ਲਈ ਸ਼ਹਿਰ ਵਿੱਚ ਵਪਾਰੀਆਂ ਦੀ ਆਵਾਜਾਈ ਲਗਾਤਾਰ ਵੱਧਦੀ ਰਹੀ।"
ਇਸ ਤੋਂ ਬਾਅਦ ਰਾਸ਼ਟਰਕੁੱਟ, ਯਾਦਵ ਅਤੇ ਸ਼ੀਲਹਾਰ ਵੰਸ਼ ਨੇ ਵੀ ਸ਼ਹਿਰ ਉੱਤੇ ਰਾਜ ਕੀਤਾ। ਫੇਰ ਅਰਬ ਆ ਗਏ।
ਉਨ੍ਹਾਂ ਕਿਹਾ, "ਇਸਦਾ ਅਰਥ ਇਹ ਸੀ ਕਿ ਕਾਰੋਬਾਰੀ ਗਤੀਵਿਧੀਆਂ ਦੇ ਕਾਰਨ ਮੁੰਬਈ ਦਾ ਆਸਪਾਸ ਦਾ ਇਲਾਕਾ ਪਹਿਲਾਂ ਹੀ ਕੋਸਮੋਪੌਲਿਟਨ ਸੀ।"

ਤਸਵੀਰ ਸਰੋਤ, Getty Images
ਮੁਸਲਮਾਨਾਂ ਅਤੇ ਪੁਰਤਗਾਲੀਆਂ ਦਾ ਦੌਰ
ਮੁੰਬਈ ਕਦੋਂ ਸਿੱਧੇ ਤੌਰ 'ਤੇ ਮੁਸਲਮਾਨ ਸ਼ਾਸਕਾਂ ਦੇ ਅਧੀਨ ਰਿਹਾ, ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੈ। ਪਰ ਤੇਰ੍ਹਵੀਂ ਤੋਂ ਪੰਦਰਵੀਂ ਸਦੀ ਦੇ ਵਿਚਕਾਰ, ਰਾਜਾ ਬਿੰਬ ਨੇ ਮਾਹਿਮ ਟਾਪੂ ਉੱਤੇ ਰਾਜ ਕੀਤਾ ਅਤੇ ਗੁਜਰਾਤ ਦੇ ਸੁਲਤਾਨ ਨੇ ਮੁੰਬਈ ਉੱਤੇ ਰਾਜ ਕੀਤਾ।
ਗੁਜਰਾਤ ਦੇ ਸੁਲਤਾਨ ਨੇ ਮੁੰਬਈ ਨੂੰ 1534 ਵਿਚ ਪੁਰਤਗਾਲੀਆਂ ਨੂੰ ਸੌਂਪ ਦਿੱਤਾ।
ਪੁਰਤਗਾਲੀ ਪਹਿਲਾਂ ਦੀਵ, ਵਸਈ ਅਤੇ ਮੁੰਬਈ ਵਰਗੇ ਇਲਾਕਿਆਂ ਵਿਚ ਸਥਾਪਿਤ ਕੀਤੇ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਖੇਤਰਾਂ ਵਿਚ ਕਾਰੋਬਾਰ ਵਧਾਉਣਾ ਸ਼ੁਰੂ ਕੀਤਾ ਸੀ।
ਪੁਰਤਗਾਲੀ ਹਾਕਮ ਉਸ ਸਮੇਂ ਝੋਨੇ ਦੀ ਖੇਤੀ ਅਤੇ ਹੋਰ ਵਪਾਰੀਆਂ ਤੋਂ ਟੈਕਸ ਵਸੂਲ ਕਰਦੇ ਸਨ।
ਉਸਨੇ ਇੱਕ ਤਰ੍ਹਾਂ ਨਾਲ ਇੱਕ ਚੰਗਾ ਸਮੁੰਦਰੀ ਬੇਸ ਕੈਂਪ ਤਿਆਰ ਕੀਤਾ ਸੀ, ਫਿਰ ਬ੍ਰਿਟਿਸ਼ਾਂ ਦੀ ਮੁੰਬਈ ਵੱਲ ਇੱਕ ਇੱਛਾ ਨਜ਼ਰ ਆਈ।
ਬ੍ਰਿਟਿਸ਼ 1612 ਵਿਚ ਸਾਵਲੀ ਵਿਚ ਹੋਈ ਲੜਾਈ ਤੋਂ ਬਾਅਦ ਮੁੰਬਈ ਪਹੁੰਚੇ। ਉਹ ਮੁੰਬਈ ਦੀ ਮਹੱਤਤਾ ਨੂੰ ਸਮਝ ਰਹੇ ਸੀ।
ਉਹ ਇਕ ਜਲ ਸੈਨਾ ਦਾ ਬੇਸਕੈਂਪ ਸਥਾਪਤ ਕਰਨਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਮੁੰਬਈ ਨੂੰ ਪੁਰਤਗਾਲੀਆਂ ਤੋਂ ਹਾਸਲ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।
ਅਖੀਰ ਵਿੱਚ 23 ਜੂਨ 1661 ਨੂੰ, ਇੰਗਲੈਂਡ ਦੇ ਮਹਾਰਾਜਾ ਚਾਰਲਸ ਦੂਜੇ ਅਤੇ ਪੁਰਤਗਾਲੀ ਦੀ ਰਾਜਕੁਮਾਰੀ ਕੈਥਰੀਨ ਦਾ ਵਿਆਹ ਹੋਇਆ। ਪੁਰਤਗਾਲੀ ਸ਼ਾਸਕਾਂ ਨੇ ਬ੍ਰਿਟਿਸ਼ ਸ਼ਾਸਕਾਂ ਨੂੰ ਤੋਹਫ਼ੇ ਵਜੋਂ ਮੁੰਬਈ ਭੇਂਟ ਕੀਤੀ ਸੀ।

ਤਸਵੀਰ ਸਰੋਤ, Getty Images
ਬ੍ਰਿਟਿਸ਼ ਰਾਜ
ਜਦੋਂ ਈਸਟ ਇੰਡੀਆ ਕੰਪਨੀ ਨੇ ਮੁੰਬਈ 'ਤੇ ਰਾਜ ਕਰਨਾ ਸ਼ੁਰੂ ਕੀਤਾ, ਤਾਂ ਉਸਨੇ ਇਕ ਤਰ੍ਹਾਂ ਨਾਲ ਖੇਤਰ ਦੇ ਕਾਰੋਬਾਰ ਅਤੇ ਟਾਪੂਆਂ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ।
1685 ਵਿਚ ਈਸਟ ਇੰਡੀਆ ਕੰਪਨੀ ਨੇ ਆਪਣਾ ਕਾਰੋਬਾਰ ਸੂਰਤ ਤੋਂ ਮੁੰਬਈ ਲੈ ਜਾਣ ਦਾ ਫੈਸਲਾ ਕੀਤਾ।
ਚਾਰਲਸ ਬੂਨ 1715 ਵਿਚ ਮੁੰਬਈ ਆਏ ਸਨ ਅਤੇ ਸ਼ਹਿਰ ਦੇ ਦੁਆਲੇ ਕਿਲ੍ਹੇ ਬਣਾਏ ਸਨ। ਉਨ੍ਹਾਂ ਨੇ ਸੁਰੱਖਿਆ ਲਈ ਤੋਪਾਂ ਦਾ ਪ੍ਰਬੰਧ ਵੀ ਕੀਤਾ।
ਉਨ੍ਹਾਂ ਨੇ ਪੁਰਤਗਾਲੀਆਂ ਨਾਲ ਸਾਰੇ ਸੰਬੰਧ ਤੋੜੇ ਅਤੇ ਉਨ੍ਹਾਂ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ।
ਉਨ੍ਹਾਂ ਨੇ ਪੁਰਤਗਾਲੀ ਪੁਜਾਰੀਆਂ ਨੂੰ ਵੀ ਸ਼ਹਿਰ ਛੱਡਣ ਦਾ ਆਦੇਸ਼ ਦਿੱਤਾ। ਇਸ ਤੋਂ ਬਾਅਦ ਮੁੰਬਈ ਦਾ ਵਿਕਾਸ ਤੇਜ਼ੀ ਨਾਲ ਸ਼ੁਰੂ ਹੋਇਆ। ਇੱਥੋਂ ਮੁੰਬਈ ਦੇ ਇੱਕ ਵਪਾਰਕ ਕੇਂਦਰ ਤੋਂ ਇੱਕ ਸ਼ਹਿਰ ਵਜੋਂ ਵਿਕਸਤ ਹੋਣ ਦੀ ਸ਼ੁਰੂਆਤ ਹੋਈ।

ਤਸਵੀਰ ਸਰੋਤ, Getty Images
ਮਰਾਠਿਆਂ ਦਾ ਡਰ
ਬ੍ਰਿਟਿਸ਼ ਸ਼ਾਸਨ ਦੌਰਾਨ ਸਾਰੇ ਲੈਣ-ਦੇਣ ਮੁੰਬਈ ਦੇ ਕਿਲ੍ਹੇ ਦੇ ਅੰਦਰ ਹੁੰਦੇ ਸਨ।
ਉਨ੍ਹਾਂ ਨੇ ਪੂਰੇ ਖੇਤਰ ਦੀ ਕਿਲੇਬੰਦੀ ਕਰ ਰੱਖੀ ਸੀ, ਉਨ੍ਹਾਂ ਨੇ ਹਰ ਕੋਨੇ 'ਤੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਸਨ।
ਪਰ ਇਸ ਤੋਂ ਬਾਅਦ ਵੀ, ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਪਾ ਰਹੇ ਸਨ। ਇਸ ਦਾ ਕਾਰਨ ਵਸਈ ਵਿਚ ਚੱਲ ਰਹੀ ਮਰਾਠਾ ਮੁਹਿੰਮ ਸੀ।
ਮਰਾਠਿਆਂ ਨੇ ਪੁਰਤਗਾਲੀ ਨੂੰ ਹਰਾਇਆ ਅਤੇ ਵਸਈ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਇਸ ਨਾਲ ਬ੍ਰਿਟਿਸ਼ਾਂ ਦੀ ਚਿੰਤਾ ਵੱਧ ਗਈ ਸੀ।
ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਮਰਾਠੀ ਮੁੰਬਈ ਦੀ ਸਰਹੱਦ 'ਤੇ ਪਹੁੰਚ ਗਏ ਹਨ, ਤਾਂ ਉਨ੍ਹਾਂ ਨੇ ਮੁੰਬਈ ਦੀ ਸੁਰੱਖਿਆ ਵਿਵਸਥਾ ਨੂੰ ਮੁਸਤੈਦ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਵਸਈ ਉੱਤੇ ਅਧਿਕਾਰ ਹੋਣ ਤੋਂ ਬਾਅਦ, ਮਰਾਠਾ ਬਾਂਦਰਾ ਅਤੇ ਕੁਰਲਾ ਵੱਲ ਵਧ ਰਹੇ ਸਨ।
ਇਸ ਦੇ ਮੱਦੇਨਜ਼ਰ, ਈਸਟ ਇੰਡੀਆ ਕੰਪਨੀ ਨੇ ਕੈਪਟਨ ਜੇਮਜ਼ ਇਨਕਿਬਰਡ ਨੂੰ ਚਿਮਾਜੀ ਅੱਪਾ ਨਾਲ ਮਿਲਣ ਲਈ ਵਸਈ ਭੇਜਿਆ। ਇਨਕਿਬਰਡ ਚਿਮਾਜੀ ਅੱਪਾ ਦੀਆਂ 15 ਸ਼ਰਤਾਂ ਨਾਲ ਮੁੰਬਈ ਵਾਪਸ ਪਰਤੇ।

ਤਸਵੀਰ ਸਰੋਤ, Getty Images
ਗੋਵਿੰਦ ਸਖਾਰਮ ਸਰਦੇਸਾਈ ਦੁਆਰਾ ਮਰਾਠਾ ਰਿਆਸਤ ਦੇ ਤੀਜੇ ਭਾਗ ਵਿਚ ਇਸ ਦਾ ਜ਼ਿਕਰ ਹੈ।
ਇਸ ਤੋਂ ਬਾਅਦ ਕੈਪਟਨ ਗੋਰਡਨ ਸਤਾਰਾ ਗਏ ਅਤੇ ਛਤਰਪਤੀ ਸ਼ਾਹੂ ਮਹਾਰਾਜ ਨੂੰ ਮਿਲੇ। ਇਨਕਿਬਰਡ ਵੀ ਪੁਣੇ ਵਿੱਚ ਬਾਜੀਰਾਓ ਪਹਿਲੇ ਨੂੰ ਮਿਲੇ।
ਪਰ ਡਰ ਅੰਗਰੇਜ਼ਾਂ ਦੇ ਮਨਾਂ ਵਿਚ ਬਣਿਆ ਰਿਹਾ। ਇਸ ਤੋਂ ਬਾਅਦ, ਉਨ੍ਹਾਂ ਨੇ ਮੁੰਬਈ ਕਿਲ੍ਹੇ ਦੇ ਦੁਆਲੇ ਇਕ ਖੱਡ ਦੀ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਦੇ ਸਾਰੇ ਕਾਰੋਬਾਰੀਆਂ ਨੇ ਇਸ ਕੰਮ ਲਈ ਪੈਸੇ ਦਿੱਤੇ ਸਨ।
ਤੀਹ ਹਜ਼ਾਰ ਰੁਪਏ ਇਕੱਠੇ ਕੀਤੇ ਗਏ ਸਨ। ਪਰ ਖੱਡ ਖੋਦਣ ਦਾ ਪੂਰਾ ਖਰਚਾ ਤਕਰੀਬਨ ਢਾਈ ਲੱਖ ਰੁਪਏ ਆ ਗਿਆ ਸੀ। ਇਕ ਤਰ੍ਹਾਂ ਨਾਲ, ਇਸ ਨੂੰ ਪਬਲਿਕ ਪ੍ਰਾਈਵਟ ਪਾਟਨਰਸ਼ਿਪ ਦੀ ਪਹਿਲੀ ਉਦਾਹਰਣ ਮੰਨਿਆ ਜਾ ਸਕਦਾ ਹੈ।
ਏ ਆਰ ਕੁਲਕਰਨੀ ਨੇ ਆਪਣੀ ਕਿਤਾਬ 'ਕੰਪਨੀ ਸਰਕਾਰ' ਵਿਚ ਦੱਸਿਆ ਹੈ ਕਿ 1755 ਵਿਚ ਅੰਗਰੇਜ਼ਾਂ ਨੇ ਸੁਵਰਣ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਤੋਂ ਬਾਅਦ 1761 ਵਿਚ ਮਰਾਠਿਆਂ ਨੂੰ ਪਾਣੀਪਤ ਦੀ ਪਹਿਲੀ ਲੜਾਈ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਦਾ ਲਾਭ ਈਸਟ ਇੰਡੀਆ ਕੰਪਨੀ ਨੂੰ ਹੋਇਆ।
ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images
19 ਵੀਂ ਸਦੀ ਦੀ ਮੁੰਬਈ
19 ਵੀਂ ਸਦੀ ਮੁੰਬਈ ਅਤੇ ਬ੍ਰਿਟਿਸ਼ ਦਰਮਿਆਨ ਸੰਬੰਧ ਨੂੰ ਲੈ ਕੇ ਸਭ ਤੋਂ ਮਹੱਤਵਪੂਰਨ ਸਾਬਤ ਹੋਈ।
1803 ਵਿਚ ਵਸਈ ਦੀ ਸੰਧੀ ਉੱਤੇ ਹਸਤਾਖ਼ਰ ਹੋਏ ਸਨ। ਇਸ ਸਮਝੌਤੇ ਤੋਂ ਬਾਅਦ ਹੀ ਮਰਾਠਾ ਸ਼ਾਸਨ ਦਾ ਅੰਤ ਸ਼ੁਰੂ ਹੋਇਆ ਅਤੇ ਅੰਤ ਵਿਚ 1818 ਵਿਚ ਮਰਾਠਾ ਸ਼ਾਸਨ ਦਾ ਦੌਰ ਖ਼ਤਮ ਹੋ ਗਿਆ।
ਇਸ ਤੋਂ ਬਾਅਦ ਮੁੰਬਈ ਆਉਣ ਵਾਲੇ ਹਰ ਰਾਜਪਾਲ ਨੇ ਮੁੰਬਈ ਨੂੰ ਨਿਆਂਪਾਲਿਕਾ, ਮਾਲ ਪ੍ਰਣਾਲੀ ਅਤੇ ਸਿੱਖਿਆ ਪ੍ਰਣਾਲੀ ਦਾ ਕੇਂਦਰ ਬਣਾਇਆ। ਉਹ ਸਮੇਂ ਦੇ ਨਾਲ ਇਸ ਨੂੰ ਬਦਲਦੇ ਰਹੇ। ਟਾਊਨ ਹਾਲ, ਅਜਾਇਬ ਘਰ ਵਰਗੀਆਂ ਇਮਾਰਤਾਂ ਬਣਾਈਆਂ ਗਈਆਂ।
ਰੇਲਵੇ ਦੀ ਸ਼ੁਰੂਆਤ 1853 ਵਿਚ ਹੋਈ ਸੀ। ਸੰਨ 1857 ਵਿਚ ਆਜ਼ਾਦੀ ਦੀ ਪਹਿਲੀ ਲੜਾਈ ਦੀ ਗੂੰਜ ਮੁੰਬਈ ਵਿਚ ਵੀ ਸੁਣੀ ਗਈ ਸੀ, ਪਰ ਬ੍ਰਿਟਿਸ਼ ਸ਼ਾਸਕਾਂ ਨੇ ਬਗ਼ਾਵਤ ਦੀਆਂ ਸਰਗਰਮੀਆਂ ’ਤੇ ਤੇਜ਼ੀ ਨਾਲ ਕਾਬੂ ਪਾ ਲਿਆ।

ਤਸਵੀਰ ਸਰੋਤ, Getty Images
ਬ੍ਰਿਟਿਸ਼ ਮਹਾਰਾਣੀ ਦੀ ਘੋਸ਼ਣਾਵਾਂ ਨੂੰ ਟਾਉਨਹਾਲ ਦੀ ਪੌੜੀਆਂ 'ਤੇ ਪੜ੍ਹਿਆ ਗਿਆ ਸੀ, ਜਿੱਥੇ ਹੁਣ ਏਸ਼ੀਆਟਿਕ ਲਾਇਬ੍ਰੇਰੀ ਹੈ। ਮੁੰਬਈ ਯੂਨੀਵਰਸਿਟੀ ਦੀ ਸਥਾਪਨਾ 1857 ਵਿਚ ਹੀ ਕੀਤੀ ਗਈ ਸੀ।
ਮੁੰਬਈ ਨੂੰ ਰੂਪ ਦੇਣ ਵਿਚ ਸਭ ਤੋਂ ਮਹੱਤਵਪੂਰਨ ਯੋਗਦਾਨ ਹੈਨਰੀ ਬਾਰਟੈਲ ਫਰੇਰੇ ਦਾ ਹੈ, ਜੋ 1862 ਵਿਚ ਉਥੇ ਤਾਇਨਾਤ ਹੋਏ ਸਨ। ਉਨ੍ਹਾਂ ਨੇ ਮੁੰਬਈ ਵਿਚ ਕਈ ਇਮਾਰਤਾਂ ਦੀ ਉਸਾਰੀ ਸ਼ੁਰੂ ਕੀਤੀ।
ਉਨ੍ਹਾਂ ਦੇ ਦੌਰ 'ਚ ਹੀ ਮੁੰਬਈ ਮਿਊਨੀਸਪਲ ਕਾਰਪੋਰੇਸ਼ਨ ਦੀ ਸ਼ੁਰੂਆਤ ਹੋਈ ਸੀ। ਇਸ ਸਮੇਂ ਦੌਰਾਨ, ਸ਼ਹਿਰ ਦਾ ਕਾਰੋਬਾਰ ਵਿਕਸਤ ਹੋਇਆ ਅਤੇ ਆਬਾਦੀ ਵੀ ਵਧਣ ਲੱਗੀ।
19ਵੀਂ ਸਦੀ ਦੇ ਅੰਤ ਵਿੱਚ ਨਵੀਆਂ ਇਮਾਰਤਾਂ ਅਤੇ ਹਸਪਤਾਲ ਬਣਾਏ ਗਏ ਸਨ। ਇਸ ਸਮੇਂ ਦੌਰਾਨ ਹੀ ਮੁੰਬਈ, ਵਪਾਰਕ, ਸਮਾਜਕ ਅਤੇ ਆਰਥਿਕ ਤੌਰ 'ਤੇ ਸਿਖ਼ਰ 'ਤੇ ਪਹੁੰਚ ਗਈ ਸੀ।

ਤਸਵੀਰ ਸਰੋਤ, Getty Images
ਆਜ਼ਾਦੀ ਤੋਂ ਪਹਿਲਾਂ ਦਾ ਸਮਾਂ
ਮੁੰਬਈ ਸ਼ਹਿਰ ਪੂਰੇ ਮੁੰਬਈ ਪ੍ਰਾਂਤ ਦਾ ਮੁੱਖ ਦਫ਼ਤਰ ਸੀ। 20ਵੀਂ ਸਦੀ ਦੇ ਅਰੰਭ ਤੋਂ ਮੁੰਬਈ ਦੀ ਆਬਾਦੀ ਵਧਣੀ ਸ਼ੁਰੂ ਹੋਈ ਅਤੇ ਉਸੇ ਸਮੇਂ ਮੁੰਬਈ ਵਿੱਚ ਸੁਤੰਤਰਤਾ ਅੰਦੋਲਨ ਵੀ ਪਰਵਾਨ ਚੜਿਆ।
ਕਾਂਗਰਸ ਦੇ ਗਠਨ ਤੋਂ ਬਾਅਦ ਮੁੰਬਈ ਵੀ ਸੁਤੰਤਰਤਾ ਅੰਦੋਲਨ ਦਾ ਗੜ੍ਹ ਬਣ ਗਿਆ। ਲੋਕਮਾਨਿਆ ਤਿਲਕ ਅਤੇ ਦਾਦਾਭਾਈ ਨੌਰੋਜੀ ਵਰਗੀਆਂ ਹਸਤੀਆਂ ਇਸ ਦੇ ਪਿੱਛੇ ਪ੍ਰੇਰਣਾ ਵਜੋਂ ਕੰਮ ਕਰ ਰਹੀਆਂ ਸਨ।
ਇਸ ਤੋਂ ਪਹਿਲਾਂ ਦੂਰ ਦ੍ਰਿਸ਼ਟੀ ਵਾਲੇ ਫਿਰੋਜ਼ਸ਼ਾਹ ਮਹਿਤਾ ਨੇ ਮੁੰਬਈ ਵਿਚ ਸਿੱਖਿਆ, ਸਿਹਤ ਅਤੇ ਡਰੇਨੇਜ ਪ੍ਰਣਾਲੀ ਵਿਚ ਸੁਧਾਰ ਲਈ ਯੋਗਦਾਨ ਪਾਇਆ ਸੀ।
ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸੁਧਾਰਾਂ ਨਾਲ, ਮੁੰਬਈ ਆਜ਼ਾਦੀ ਵੱਲ ਵਧ ਰਹੀ ਸੀ।

ਤਸਵੀਰ ਸਰੋਤ, Getty Images
ਆਜ਼ਾਦੀ ਤੋਂ ਬਾਅਦ ਦੀ ਤਸਵੀਰ
ਭਾਰਤ ਨੂੰ 1947 ਵਿਚ ਆਜ਼ਾਦੀ ਮਿਲੀ ਜਦੋਂ ਕਿ ਬ੍ਰਿਟਿਸ਼ 325 ਸਾਲ ਪਹਿਲਾਂ ਭਾਰਤ ਆਏ ਸੀ।
ਰਾਜ ਪੁਨਰਗਠਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1956 ਵਿਚ ਮੁੰਬਈ ਰਾਜ ਬਣਾਉਣ ਦਾ ਫੈਸਲਾ ਲਿਆ ਗਿਆ ਸੀ। ਇਸ ਵਿਚ ਕੱਛ ਅਤੇ ਸੌਰਾਸ਼ਟਰ ਦੇ ਖੇਤਰਾਂ ਨੂੰ ਸ਼ਾਮਲ ਕਰਨ ਦੀ ਵੀ ਤਜਵੀਜ਼ ਸੀ।
ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੀ ਨਾਗਪੁਰ ਡਵੀਜ਼ਨ ਅਤੇ ਹੈਦਰਾਬਾਦ ਦਾ ਮਰਾਠਵਾੜਾ ਖੇਤਰ ਵੀ ਸ਼ਾਮਲ ਕੀਤਾ ਗਿਆ। ਜਦੋਂ ਮਰਾਠੀ ਬੁਲਾਰੇ ਸੰਯੁਕਤ ਮਹਾਰਾਸ਼ਟਰ ਦੇ ਗਠਨ ਦੀ ਮੰਗ ਕਰ ਰਹੇ ਸਨ, ਗੁਜਰਾਤੀ ਬੁਲਾਰੇ ਮਹਾਂ ਗੁਜਰਾਤ ਦੀ ਮੰਗ ਕਰ ਰਹੇ ਸਨ।
ਦੋਵਾਂ ਪਾਸਿਆਂ ਦੇ ਲੋਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਵੀ ਸ਼ੁਰੂ ਕਰ ਦਿੱਤਾ। ਆਖਰਕਾਰ, 1 ਮਈ, 1960 ਨੂੰ ਮਹਾਰਾਸ਼ਟਰ ਦਾ ਗਠਨ ਇੱਕ ਵੱਖਰੇ ਰਾਜ ਦੇ ਰੂਪ ਵਿੱਚ ਹੋਇਆ। ਗੁਜਰਾਤੀ ਬੁਲਾਰਿਆਂ ਨੂੰ ਗੁਜਰਾਤ ਅਤੇ ਮਰਾਠੀ ਬੁਲਾਰਿਆਂ ਨੂੰ ਮਹਾਰਾਸ਼ਟਰ ਮਿਲਿਆ।
ਮੁੰਬਈ ਮਹਾਰਾਸ਼ਟਰ ਦੀ ਰਾਜਧਾਨੀ ਬਣੀ। ਆਜ਼ਾਦੀ ਤੋਂ ਬਾਅਦ ਵੀ, ਕਾਰੋਬਾਰੀ ਲੈਣ-ਦੇਣ ਮੁੰਬਈ ਤੋਂ ਹੀ ਜਾਰੀ ਰਿਹਾ।
ਵੱਖ ਵੱਖ ਪਾਰਟੀਆਂ ਦੀ ਸਰਕਾਰ ਇੱਥੇ ਰਹੀ ਹੈ। ਸਦੀਆਂ ਤੋਂ ਇਥੇ ਵੱਖਰੀ ਜਾਤ ਅਤੇ ਧਰਮ ਦੇ ਲੋਕ ਰਹਿੰਦੇ ਹਨ।
ਹਿੰਦੂ, ਮੁਸਲਿਮ, ਪਾਰਸੀ, ਸਿੱਖ, ਯਹੂਦੀ, ਜੈਨ ਅਤੇ ਬੁੱਧ ਧਰਮ ਦੇ ਲੋਕਾਂ ਨੇ ਮੁੰਬਈ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ
ਇਹ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












