ਕੋਰੋਨਾਵਾਇਰਸ : ਬੰਦਿਆਂ ਦੀਆਂ ਮੌਤਾਂ ਤੀਵੀਆਂ ਨਾਲੋਂ ਕਈ ਗੁਣਾ ਵੱਧ ਕਿਉਂ ਹੋ ਰਹੀਆਂ ਹਨ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿਚ ਕੋਵਿਡ -19 ਦੀ ਲਪੇਟ 'ਚ ਆ ਕੇ ਮਾਰੇ ਗਏ ਲੋਕਾਂ ਵਿਚ 69 ਫ਼ੀਸਦ ਮਰਦ ਹਨ। ਯਾਨੀ ਔਰਤਾਂ ਨਾਲੋਂ ਕਿਧਰੇ ਜ਼ਿਆਦਾ।
    • ਲੇਖਕ, ਸਿੰਧੁਵਾਸਿਨੀ
    • ਰੋਲ, ਬੀਬੀਸੀ ਪੱਤਰਕਾਰ

ਕੋਰੋਨਾਵਾਇਰਸ ਔਰਤਾਂ ਨਾਲੋਂ ਮਰਦਾਂ ਨੂੰ ਜ਼ਿਆਦਾ ਗਿਣਤੀ ਵਿੱਚ ਸ਼ਿਕਾਰ ਬਣਾ ਰਿਹਾ ਹੈ। ਦੁਨੀਆ ਦੇ ਕਈ ਦੇਸ਼ਾਂ ਤੋਂ ਬਾਅਦ ਹੁਣ ਭਾਰਤ ਵਿਚ ਵੀ ਅਜਿਹਾ ਹੀ ਦਿਖਾਈ ਦੇ ਰਿਹਾ ਹੈ।

ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਵਿਚ ਕੋਵਿਡ -19 ਦੀ ਲਪੇਟ 'ਚ ਆ ਕੇ ਮਾਰੇ ਗਏ ਲੋਕਾਂ ਵਿਚ 69 ਫ਼ੀਸਦ ਮਰਦ ਹਨ। ਕਹਿਣ ਦਾ ਅਰਥ ਔਰਤਾਂ ਨਾਲੋਂ ਕਿਧਰੇ ਜ਼ਿਆਦਾ।

ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਨੇ ਸਿਹਤ ਮੰਤਰਾਲੇ ਤੋਂ ਪ੍ਰਾਪਤ ਅੰਕੜਿਆਂ ਦੀ ਜਾਂਚ ਕਰਕੇ ਇਹ ਜਾਣਕਾਰੀ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ:

ਅਖ਼ਬਾਰ ਦੇ ਅਨੁਸਾਰ 22 ਅਗਸਤ ਤੱਕ ਦੇਸ਼ ਵਿੱਚ ਕੋਰੋਨਾ ਦੀ ਲਾਗ ਕਾਰਨ 38,973 ਬੰਦਿਆਂ ਦੀ ਮੌਤ ਹੋ ਗਈ ਅਤੇ 17,315 ਤੀਵੀਆਂ ਦੀ ਮੌਤ ਹੋਈ ਹੈ। ਸਪੱਸ਼ਟ ਤੌਰ 'ਤੇ ਕੋਰੋਨਾਵਾਇਰਸ ਕਾਰਨ ਜਾਨ ਗੁਆਉਣ 'ਚ ਮਰਦਾਂ ਦੀ ਗਿਣਤੀ ਔਰਤਾਂ ਨਾਲੋਂ ਕਿਤੇ ਜ਼ਿਆਦਾ ਹੈ।

ਹਾਲਾਂਕਿ, ਭਾਰਤ ਅਜਿਹਾ ਪਹਿਲਾ ਦੇਸ਼ ਨਹੀਂ ਹੈ, ਜਿੱਥੇ ਇਹ ਦੇਖਿਆ ਗਿਆ ਹੈ। ਇਟਲੀ, ਚੀਨ ਅਤੇ ਅਮਰੀਕਾ ਵਿਚ ਵੀ ਪੁਰਸ਼ ਵੱਡੀ ਗਿਣਤੀ ਵਿਚ ਕੋਰੋਨਾਵਾਇਰਸ ਦੀ ਲਾਗ ਦਾ ਸ਼ਿਕਾਰ ਹੋਏ ਸਨ ਅਤੇ ਉਨ੍ਹਾਂ ਦੀ ਮੌਤ ਵੀ ਔਰਤਾਂ ਨਾਲੋਂ ਜ਼ਿਆਦਾ ਸੀ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਕੀ ਕਾਰਨ ਹੈ?

ਇਸ ਪਿੱਛੇ ਕੀ ਕਾਰਨ ਹੋ ਸਕਦੇ ਹਨ? ਕੀ ਔਰਤਾਂ ਦੀ ਬਿਮਾਰੀ ਨਾਲ ਲੜ੍ਹਨ ਦੀ ਸਮਰਥਾ ਮਰਦਾਂ ਨਾਲੋਂ ਜ਼ਿਆਦਾ ਹੈ, ਜੋ ਕੋਰੋਨਾ ਦੀ ਲਾਗ ਦੇ ਵਿਰੁੱਧ ਢਾਲ ਦਾ ਕੰਮ ਕਰਦਾ ਹੈ?

ਕੀ ਇਸ ਦੇ ਪਿੱਛੇ ਕੁਝ ਸਮਾਜਿਕ ਅਤੇ ਆਰਥਿਕ ਕਾਰਨ ਹਨ, ਜਿਨ੍ਹਾਂ ਨੂੰ ਆਮ ਤੌਰ 'ਤੇ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ?

ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਅਸੀਂ ਸਫ਼ਦਰਜੰਗ ਹਸਪਤਾਲ, ਦਿੱਲੀ ਵਿਖੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਡਾ: ਜੁਗਲ ਕਿਸ਼ੋਰ ਨਾਲ ਗੱਲਬਾਤ ਕੀਤੀ।

ਡਾਕਟਰ ਜੁਗਲ ਕਿਸ਼ੋਰ ਦਾ ਮੰਨਣਾ ਹੈ ਕਿ ਬਿਮਾਰੀਆਂ ਦੇ ਨਾਲ ਲੜਨ ਦੀ ਸਮਰਥਾ ਕਰਨ ਵਾਲੇ 'ਰਿਸਕ ਫ਼ੈਕਟਰ' ਘੱਟ ਹੁੰਦੇ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ
ਕੋਰੋਨਾਵਾਇਰਸ

ਉਨ੍ਹਾਂ ਕਿਹਾ, "ਭਾਰਤ ਵਿਚ ਸਿਗਰਟ ਪੀਣ ਵਾਲੇ ਆਦਮੀਆਂ ਦੀ ਗਿਣਤੀ ਔਰਤਾਂ ਨਾਲੋਂ ਬਹੁਤ ਜ਼ਿਆਦਾ ਹੈ। ਤੰਬਾਕੂਨੋਸ਼ੀ ਅਤੇ ਤੰਬਾਕੂ ਦਾ ਸੇਵਨ ਮਨੁੱਖਾਂ ਵਿਚ ਫੇਫੜਿਆਂ ਦੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਉਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਹੈ - ਕ੍ਰੋਨਿਕ ਆਬਸਟ੍ਰਕਟਿਵ ਪਲਮਨਰੀ ਡੀਸੀਜ਼(ਸੀਓਪੀਡੀ)।

ਡਾ: ਜੁਗਲ ਕਿਸ਼ੋਰ ਦੇ ਅਨੁਸਾਰ ਸੀਓਪੀਡੀ ਇੱਕ ਅਜਿਹੀ ਬਿਮਾਰੀ ਹੈ ਜੋ ਕੋਰੋਨਾ ਦੀ ਲਾਗ ਦੇ ਜੋਖ਼ਮ ਨੂੰ ਕਾਫ਼ੀ ਹੱਦ ਤੱਕ ਵਧਾਉਂਦੀ ਹੈ। ਸਿਰਫ ਇਹ ਹੀ ਨਹੀਂ ਸੀਓਪੀਡੀ ਤੋਂ ਪੀੜਤ ਵਿਅਕਤੀ ਨੂੰ ਕੋਰੋਨਾਵਾਇਰਸ ਦੀ ਗ੍ਰਿਫ਼ਤ 'ਚ ਆ ਜਾਂਦਾ ਹੈ, ਤਾਂ ਉਸਦਾ ਠੀਕ ਹੋਣਾ ਹੋਰ ਵੀ ਮੁਸ਼ਕਲ ਹੁੰਦਾ ਹੈ।

ਉਹ ਕਹਿੰਦੇ ਹਨ, "ਮਨੁੱਖਾਂ ਦਾ ਇਮਿਊਨ ਸਿਸਟਮ ਵੀ ਸਿਗਰੇਟ ਅਤੇ ਸ਼ਰਾਬ ਵਰਗੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੁੰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਮਰਦਾਂ ਦਾ ਸਰੀਰ ਔਰਤਾਂ ਨਾਲੋਂ ਕੋਰੋਨਾ ਦੀ ਲਾਗ ਦੇ ਮੁਕਾਬਲੇ ਕਮਜ਼ੋਰ ਸਾਬਤ ਹੋ ਰਿਹਾ ਹੈ। "

ਡਾਕਟਰ ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਤੰਬਾਕੂਨੋਸ਼ੀ, ਸ਼ਰਾਬ ਅਤੇ ਤੰਬਾਕੂ ਨਾ ਸਿਰਫ਼ ਫੇਫੜਿਆਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ, ਬਲਕਿ ਦਿਲ ਅਤੇ ਜਿਗਰ ਦੀਆਂ ਬਿਮਾਰੀਆਂ ਦੇ ਨਾਲ-ਨਾਲ ਕਈ ਕੈਂਸਰਾਂ ਦੇ ਜੋਖ਼ਮ ਨੂੰ ਵੀ ਵਧਾਉਂਦੇ ਹਨ।

ਵੀਡੀਓ: 10 ਦੇਸ਼ ਜਿੱਥੇ ਕੋਵਿਡ-19 ਦਾ ਇੱਕ ਵੀ ਕੇਸ ਨਹੀਂ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਨ੍ਹਾਂ ਨੇ ਕਿਹਾ, "ਜੇ ਕਿਸੇ ਨੂੰ ਕੈਂਸਰ ਵਰਗੀਆਂ ਹੋਰ ਗੰਭੀਰ ਬਿਮਾਰੀਆਂ ਹਨ, ਤਾਂ ਇਹ ਸਪੱਸ਼ਟ ਹੈ ਕਿ ਕੋਵਿਡ -19 ਦਾ ਉਸ ਉੱਤੇ ਅਸਰ ਵਧੇਰੇ ਖ਼ਤਰਨਾਕ ਹੋਵੇਗਾ।"

ਭਾਰਤੀ ਸਿਹਤ ਮੰਤਰਾਲੇ ਆਪਣੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਤੇ ਆਪਣੇ ਬਿਆਨਾਂ ਵਿਚ ਇਕੋ ਗੱਲ ਦੁਹਰਾ ਰਿਹਾ ਹੈ।

ਸਿਹਤ ਮੰਤਰਾਲੇ ਦੀ ਵੈਬਸਾਈਟ 'ਤੇ ਕੋਰੋਨਾ ਨਾਲ ਮਰਨ ਵਾਲਿਆਂ ਵਿਚੋਂ 70 ਪ੍ਰਤੀਸ਼ਤ ਤੋਂ ਜ਼ਿਆਦਾ ਉਹ ਲੋਕ ਸਨ ਜੋ 'ਕੋਮੋਬ੍ਰਿਟੀਜ਼ 'ਤੋਂ ਪੀੜਤ ਸਨ, ਯਾਨੀ ਕਿ ਉਹ ਪਹਿਲਾਂ ਹੀ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਸਨ।

ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਇਹ ਵੀ ਕਿਹਾ ਹੈ ਕਿ ਕੋਵਿਡ -19 ਤੋਂ ਹੋਈਆਂ ਮੌਤਾਂ ਫੇਫੜਿਆਂ ਦੀ ਬਿਮਾਰੀ, ਦਿਲ ਦੀ ਬਿਮਾਰੀ, ਗੁਰਦੇ ਦੀ ਬਿਮਾਰੀ ਅਤੇ ਸ਼ੂਗਰ ਨਾਲ ਵੀ ਸਬੰਧਤ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, AFP

ਕੋਰੋਨਾ ਦਾ ਜੋਖ਼ਮ ਵਧਾਉਂਦੇ ਪੁਰਸ਼ ਹਾਰਮੋਨਜ਼

ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦੇ ਸੀਨੀਅਰ ਸਲਾਹਕਾਰ ਡਾਕਟਰ ਧੀਰੇਨ ਗੁਪਤਾ ਇਸ ਦੀ ਵਜ੍ਹਾ ਬੰਦਿਆਂ ਦੇ ਹਾਰਮੋਨਜ਼ ਦੱਸਦੇ ਹਨ।

ਉਨ੍ਹਾਂ ਨੇ ਬੀਬੀਸੀ ਹਿੰਦੀ ਨੂੰ ਕਿਹਾ, "ਮਰਦਾਂ ਦੇ ਹਾਰਮੋਨਜ਼ ਉਨ੍ਹਾਂ ਨੂੰ ਲਾਗ ਦਾ ਸ਼ਿਕਾਰ ਬਣਾਉਂਦੇ ਹਨ। ਮਰਦਾਂ ਵਿੱਚ ਪਾਇਆ ਜਾਣ ਵਾਲਾ ਐਂਡਰੋਜਨ ਹਾਰਮੋਨ ਕੋਰੋਨਾ ਜਿਹੇ ਵਾਇਰਸ ਦੇ ਸਰੀਰ ਵਿਚ ਪ੍ਰਵੇਸ਼ ਲਈ ਜ਼ਿੰਮੇਵਾਰ ਪ੍ਰੋਟੀਨ (ਟੀ.ਐੱਮ.ਪੀ.ਆਰ.ਐੱਸ. 2) ਨੂੰ ਓਵਰ-ਐਕਟੀਵੇਟ ਕਰਦਾ ਹੈ। "

ਡਾਕਟਰ ਧੀਰੇਨ ਦਾ ਕਹਿਣਾ ਹੈ ਕਿ ਹੁਣ ਤੱਕ ਦੇ ਨਤੀਜਿਆਂ ਨੂੰ ਵੇਖਦਿਆਂ ਇਹ ਲਗਦਾ ਹੈ ਕਿ ਕੋਰੋਨਾ ਵਾਇਰਸ ਨਾਲ ਔਰਤਾਂ ਦੀ ਇਮਿਊਨ ਰਿਸਪਾਂਸ ਮਰਦਾਂ ਨਾਲੋਂ ਬਿਹਤਰ ਹੈ।

ਉਨ੍ਹਾਂ ਕਿਹਾ, "ਆਮ ਤੌਰ 'ਤੇ ਟੀਕੇ ਅਤੇ ਇਨਫੈਕਸ਼ਨ ਦੇ ਪ੍ਰਭਾਵ ਔਰਤਾਂ 'ਚ ਮਰਦਾਂ ਨਾਲੋਂ ਜ਼ਿਆਦਾ ਦਿਖਾਈ ਦਿੱਤੇ ਹਨ। ਇਸਦਾ ਇਕ ਕਾਰਨ ਇਹ ਹੈ ਕਿ ਔਰਤਾਂ ਵਿਚ ਦੋ ਐਕਸ (ਐਕਸ) ਕ੍ਰੋਮੋਜ਼ੋਮ ਹੁੰਦੇ ਹਨ ਜਦਕਿ ਮਰਦਾਂ ਵਿਚ ਸਿਰਫ਼ ਇੱਕ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਪ੍ਰੋਟੀਨ ਜੋ ਕੋਰੋਨਾ ਵਾਇਰਸ ਨੂੰ ਮਹਿਸੂਸ ਕਰਦਾ ਹੈ, ਉਹ ਐਕਸ ਕ੍ਰੋਮੋਜ਼ੋਮ ਵਿੱਚ ਹੁੰਦਾ ਹੈ। ਇਸ ਲਈ, ਇਹ ਸਪੱਸ਼ਟ ਹੈ ਕਿ ਔਰਤਾਂ ਵਿਚ ਇਹ ਪ੍ਰੋਟੀਨ ਮਰਦਾਂ ਨਾਲੋਂ ਦੁਗਣਾ ਹੈ।

ਇਹੀ ਕਾਰਨ ਹੈ ਕਿ ਔਰਤਾਂ ਦਾ ਇਮਿਊਨ ਸਿਸਟਮ ਕੋਰੋਨਾਵਾਇਰਸ ਦੇ ਵਿਰੁੱਧ ਤੇਜ਼ੀ ਨਾਲ ਕਿਰਿਆਸ਼ੀਲ ਹੋ ਜਾਂਦਾ ਹੈ ਅਤੇ ਹੋਰ ਤੇਜ਼ੀ ਨਾਲ ਕੰਮ ਕਰਦਾ ਹੈ। ਨਤੀਜੇ ਵਜੋਂ, ਕੋਵਿਡ -19 ਦੇ ਕਾਰਨ ਔਰਤਾਂ ਦੀ ਮੌਤ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।

ਡਾਕਟਰ ਧੀਰੇਨ ਦਾ ਕਹਿਣਾ ਹੈ ਕਿ ਹੁਣ ਤੱਕ ਕੀਤੀ ਗਈ ਖੋਜ ਵਿੱਚ ਇਹੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਪੁਰਸ਼ ਕੋਰੋਨਾ ਤੋਂ ਵਧੇਰੇ ਸੰਕਰਮਿਤ ਕਿਉਂ ਹਨ, ਇਸ ਦੇ ਕਾਰਨਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਸਮਾਜਿਕ ਅਤੇ ਆਰਥਿਕ ਕਾਰਨ

ਡਾਕਟਰੀ ਵਿਗਿਆਨ ਅਤੇ ਜੀਵ-ਵਿਗਿਆਨ ਤੋਂ ਇਲਾਵਾ, ਸਮਾਜਿਕ ਅਤੇ ਆਰਥਿਕ ਸਥਿਤੀਆਂ ਵੀ ਜ਼ਿੰਮੇਵਾਰ ਹਨ ਕਿ ਕੋਰੋਨਾ ਵਾਇਰਸ ਲੋਕਾਂ ਨੂੰ ਕਿਵੇਂ ਪ੍ਰਭਾਵਤ ਕਰ ਰਿਹਾ ਹੈ।

ਡਾਕਟਰ ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਭਾਰਤ ਵਿਚ ਔਰਤਾਂ ਅਜੇ ਵੀ ਮਰਦਾਂ ਨਾਲੋਂ ਘੱਟ ਬਾਹਰ ਨਿਕਲਦੀਆਂ ਹਨ। ਕੋਰੋਨਾ ਸੰਕਟ ਦੇ ਦੌਰ ਵਿੱਚ, ਔਰਤਾਂ ਦਾ ਘਰੋਂ ਨਿਕਲਣਾ ਹੋਰ ਘੱਟ ਹੁੰਦਾ ਗਿਆ। ਇਹ ਸੰਭਵ ਹੈ ਕਿ ਕੋਵਿਡ -19 ਦੀ ਘੱਟ ਮੌਤਾਂ ਦੇ ਪਿੱਛੇ ਇਹ ਇੱਕ ਕਾਰਨ ਹੋ ਸਕਦਾ ਹੈ।

ਹਾਲਾਂਕਿ, ਉਹ ਇਕ ਹੋਰ ਪੱਖ ਵੀ ਦੱਸਦੇ ਹਨ। ਉਹ ਕਹਿੰਦੇ ਹਨ ਕਿ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਦਿੱਲੀ ਅਤੇ ਮੁੰਬਈ ਵਿੱਚ ਕੀਤੇ ਗਏ ਤਾਜ਼ਾ ਸੀਰੋ ਦੇ ਸਰਵੇ ਨੇ ਦਿਖਾਇਆ ਹੈ ਕਿ ਕੋਰੋਨਾ ਐਂਟੀਬਾਡੀਜ਼ ਮਰਦਾਂ ਨਾਲੋਂ ਵਧੇਰੇ ਔਰਤਾਂ ਵਿੱਚ ਵਿਕਸਤ ਹੋਈਆਂ ਹਨ।

ਅਗਸਤ ਦੇ ਅਖੀਰ ਵਿੱਚ, ਦਿੱਲੀ ਵਿੱਚ ਇੱਕ ਸੀਰੋ ਸਰਵੇ ਵਿੱਚ ਪਾਇਆ ਗਿਆ ਕਿ ਇੱਕ ਤਿਹਾਈ ਤੋਂ ਵੱਧ ਔਰਤਾਂ 'ਚ ਐਂਟੀਬਾਡੀਜ਼ ਸਨ।

ਉਸੇ ਸਮੇਂ, ਜੁਲਾਈ ਦੇ ਅਖੀਰ ਵਿੱਚ, ਮੁੰਬਈ ਵਿੱਚ ਸੀਰੋ ਦੇ ਸਰਵੇ ਵਿੱਚ ਇਹ ਖੁਲਾਸਾ ਹੋਇਆ ਕਿ 59.3 ਫ਼ੀਸ ਔਰਤਾਂ 'ਚ ਐਂਟੀਬਾਡੀਜ਼ ਵਿਕਸਤ ਹੋਏ ਸਨ, ਜਦੋਂ ਕਿ ਮਰਦਾਂ ਵਿੱਚ ਇਹ 53..2 ਪ੍ਰਤੀਸ਼ਤ ਸੀ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਡਾਕਟਰ ਜੁਗਲ ਕਿਸ਼ੋਰ ਦਾ ਮੰਨਣਾ ਹੈ ਕਿ ਇਹ ਅੰਕੜੇ ਦੋ ਤਰੀਕਿਆਂ ਨਾਲ ਵੇਖੇ ਜਾ ਸਕਦੇ ਹਨ:

1. ਔਰਤਾਂ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਰਹੀਆਂ ਹਨ, ਪਰ ਇਮਿਊਨ ਸਿਸਟਮ ਬਿਹਤਰ ਕੰਮ ਕਰ ਰਿਹਾ ਹੈ, ਇਸ ਲਈ ਐਂਟੀਬਾਡੀਜ਼ ਵੀ ਉਨ੍ਹਾਂ ਵਿਚ ਜਲਦੀ ਬਣ ਰਹੀਆਂ ਹਨ। ਇਮਿਊਨ ਸਿਸਟਮ ਬਿਹਤਰ ਕੰਮ ਕਰ ਰਿਹਾ ਹੈ ਅਤੇ ਐਂਟੀਬਾਡੀਜ਼ ਤੇਜ਼ੀ ਨਾਲ ਬਣ ਰਹੀਆਂ ਹਨ, ਇਸ ਲਈ ਔਰਤਾਂ ਦੀ ਮੌਤ ਦੀ ਦਰ ਘੱਟ ਰਹੀ ਹੈ।

2. ਅੱਜ ਵੀ ਔਰਤਾਂ ਦੀ ਸਿਹਤ ਨੂੰ ਮਰਦਾਂ ਨਾਲੋਂ ਘੱਟ ਗੰਭੀਰਤਾ ਨਾਲ ਲਿਆ ਜਾਂਦਾ ਹੈ। ਇਸ ਲਈ, ਇਹ ਸੰਭਵ ਹੈ ਕਿ ਔਰਤਾਂ ਮਰਦਾਂ ਵਾਂਗ ਵੱਡੀ ਗਿਣਤੀ ਵਿਚ ਕੋਰੋਨਾ ਟੈਸਟ ਕਰਨ ਲਈ ਨਹੀਂ ਜਾ ਰਹੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਹਲਕੇ ਲੱਛਣਾਂ ਦੇ ਸਾਹਮਣੇ ਆਉਣ 'ਤੇ ਔਰਤਾਂ ਘਰਾਂ 'ਚ ਅਲੱਗ-ਥਲੱਗ ਹੋਕੇ ਖ਼ੁਦ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜਦੋਂ ਕਿ ਆਦਮੀ ਹਸਪਤਾਲਾਂ ਵਿੱਚ ਜਾ ਰਹੇ ਹਨ। ਸ਼ਾਇਦ, ਇਸ ਕਾਰਨ ਕਰਕੇ, ਕੋਵਿਡ -19 ਤੋਂ ਪੀੜਤ ਔਰਤਾਂ ਅਤੇ ਉਨ੍ਹਾਂ ਦੀ ਮੌਤ ਦੇ ਅੰਕੜੇ ਪੂਰੀ ਤਰ੍ਹਾਂ ਉਪਲਬਧ ਨਹੀਂ ਹਨ।

ਡਾਕਟਰਾਂ ਅਤੇ ਮਾਹਰਾਂ ਦੀ ਰਾਇ ਤੋਂ ਇਹ ਸਪੱਸ਼ਟ ਹੈ ਕਿ ਔਰਤਾਂ ਦਾ ਇਮਿਊਨ ਸਿਸਟਮ ਬਿਹਤਰ ਢੰਗ ਨਾਲ ਕੋਰੋਨਾਵਾਇਰਸ ਨਾਲ ਲੜ ਰਿਹਾ ਹੈ। ਪਰ ਕੀ ਇਸ ਬਾਰੇ ਕੋਈ ਪੱਕਾ ਸਿੱਟਾ ਕੱਢਣਾ ਬਹੁਤ ਜਲਦੀ ਹੈ ਕਿ ਭਾਰਤ ਵਿਚ ਕੋਵਿਡ -19 ਦੁਆਰਾ ਘੱਟ ਔਰਤਾਂ ਸੰਕਰਮਿਤ ਹੋ ਰਹੀਆਂ ਹਨ ਜਾਂ ਘੱਟ ਔਰਤਾਂ ਦੀ ਮੌਤ ਹੋ ਰਹੀ ਹੈ।

ਇਹ ਵੀ ਪੜ੍ਹੋ

ਵੀਡੀਓ: ਐਪਸ ਬੈਨ ਕਰਨ ਪਿੱਛੇ ਭਾਰਤ ਸਰਕਾਰ ਨੇ ਕੀ ਮਕਸਦ ਦੱਸਿਆ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਵੀਡੀਓ: ਸਿਹਤ ਮੰਤਰੀ ਨੇ ਸਰਕਾਰੀ ਹਸਪਤਾਲ ਦੇ ਕੋਵਿਡ ਵਾਰਡ ਦੇ ਪਖਾਨੇ ਦੀ ਸਫਾਈ ਕੀਤੀ

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

ਵੀਡੀਓ: ਪੰਜਾਬ ਵਿੱਚ ਕੋਰੋਨਾ ਨਾਲ ਜੁੜੀਆਂ ਅਫ਼ਵਾਹਾਂ ਦਾ ਅਸਰ

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)