ਇਹ ਔਰਤ 6 ਮਹੀਨਿਆਂ ਤੋਂ ਕੋਰੋਨਾਵਾਇਰਸ ਦਾ ਮੁਕਾਬਲਾ ਕਰ ਰਹੀ ਹੈ ਪਰ ਲੱਛਣ ਨਹੀਂ ਜਾ ਰਹੇ - 5 ਅਹਿਮ ਖ਼ਬਰਾਂ

ਕੋਰੋਨਾਵਾਇਰਸ ਦੀ ਸ਼ੁਰੂਆਤ ਵਿੱਚ ਹੀ ਮੂਨੀਕ ਜੈਕਸਨ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਗਈ ਸੀ ਪਰ ਉਹ ਅਜੇ ਤੱਕ ਬੀਮਾਰ ਹੈ। ਕੋਰੋਨਾਵਾਇਰਸ ਦੇ ਹਜ਼ਾਰਾਂ ਮਾਮਲਿਆਂ ਵਿੱਚੋਂ ਇੱਕ ਮਾਮਲਾ ਅਜਿਹਾ ਆਉਂਦਾ ਹੈ।

ਮੂਨੀਕ ਨੇ ਆਪਣੀ ਬੀਮਾਰੀ ਦੇ ਲੱਛਣਾਂ ਬਾਰੇ ਤੇ ਆਪਣੇ ਇਲਾਜ ਦੇ ਨਾਕਾਮ ਤਰੀਕਿਆਂ ਬਾਰੇ ਉਸ ਨੇ ਆਪਣੀ ਡਾਇਰੀ ਵਿੱਚ ਲਿਖਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਉਹ ਲੌਂਗ ਟੇਲ ਕੋਵਿਡ ਨਾਲ ਪੀੜਤ ਹੈ ਜਿਸ ਦਾ ਮਤਲਬ ਹੈ ਕਿ ਜਦੋਂ ਵਾਇਰਸ ਦਾ ਅਸਰ ਤੇ ਲੱਛਣ ਲੰਬੇ ਸਮੇਂ ਤੱਕ ਰਹਿੰਦੇ ਹਨ।

ਇਸ ਬਾਰੇ ਵਿਗਿਆਨੀ ਅਜੇ ਵੀ ਰਿਸਰਚ ਕਰ ਰਹੇ ਹਨ। ਮੂਨੀਕ ਮਾਰਚ ਵਿੱਚ ਬੀਮਾਰ ਹੋਈ ਸੀ। ਸ਼ੁਰੂਆਤ ਵਿੱਚ ਲਗ ਰਿਹਾ ਸੀ ਕਿ ਉਸ ਨੂੰ ਬੀਮਾਰੀ ਛੋਟੇ ਪੱਧਰ ਦੀ ਹੈ ਪਰ ਉਸ ਦੇ ਲੱਛਣ ਕਦੇ ਵੀ ਗਾਇਬ ਨਹੀਂ ਹੋਏ।

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਕੋਰੋਨਾਵਾਇਰਸ ਦੀਆਂ ਵੱਖ-ਵੱਖ ਵੈਕਸੀਨ ਭਾਰਤ 'ਚ ਇਨ੍ਹਾਂ ਕੀਮਤਾਂ 'ਤੇ ਉਪਬਲਧ ਹੋਣਗੀਆਂ

ਚੀਨ ਦੇ ਵੂਹਾਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਨੇ ਤੇਜ਼ੀ ਨਾਲ ਦੁਨੀਆਂ ਦੇ ਦੂਜੇ ਦੇਸ਼ਾਂ 'ਚ ਪੈਰ ਫੈਲਾਉਣੇ ਸ਼ੁਰੂ ਕੀਤੇ।

ਇਸੇ ਸਾਲ 11 ਅਗਸਤ ਨੂੰ ਰੂਸ ਨੇ ਕੋਵਿਡ-19 ਦੀ ਪਹਿਲੀ ਵੈਕਸੀਨ ਨੂੰ ਰਜਿਸਟਰ ਕੀਤਾ ਅਤੇ ਇਸ ਨੂੰ ਸਪੁਤਨਿਕ V ਦਾ ਨਾਮ ਦਿੱਤਾ। ਰੂਸ ਦਾ ਕਹਿਣਾ ਹੈ ਕਿ ਉਸ ਨੇ ਮੈਡੀਕਲ ਸਾਇੰਸ ਵਿੱਚ ਇੱਕ ਵੱਡੀ ਸਫ਼ਲਤਾ ਹਾਸਲ ਕਰ ਲਈ ਹੈ।

ਪਰ ਆਲੋਚਕਾਂ ਦਾ ਦਾਅਵਾ ਹੈ ਕਿ ਇਹ ਵੈਕਸੀਨ ਕਲੀਨੀਕਲ ਟ੍ਰਾਇਲ ਦੇ ਤੀਜੇ ਗੇੜ ਵਿੱਚੋਂ ਨਹੀਂ ਲੰਘੀ ਅਤੇ ਇਸ ਕਾਰਨ ਇਹ ਯਕੀਨ ਨਹੀਂ ਕੀਤਾ ਜਾ ਸਕਦਾ ਹੈ ਕਿ ਵੈਕਸੀਨ ਸਫ਼ਲ ਹੋਵੇਗੀ।

ਇਥੇ ਆਮ ਲੋਕਾਂ ਲਈ ਵੱਡਾ ਸਵਾਲ ਹੈ ਕਿ ਵੱਖ-ਵੱਖ ਦੇਸ਼ਾਂ 'ਚ ਵੈਕਸੀਨ ਕਿੰਨ੍ਹੇਂ ਪੈਸਿਆਂ 'ਚ ਉਪਲਬਧ ਹੋਵੇਗੀ।

ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਬਣਾ ਰਹੀ ਕੰਪਨੀ ਐਸਟ੍ਰਾਜ਼ੈਨੇਕਾ ਨੇ ਕਿਹਾ ਹੈ ਕਿ ਉਹ ਘੱਟ ਕੀਮਤ 'ਤੇ ਲੋਕਾਂ ਨੂੰ ਕੋਰੋਨਾ ਵੈਕਸੀਨ ਉਪਲਬਧ ਕਰਵਾਏਗੀ ਅਤੇ ਉਸ ਦੀ ਕੋਸ਼ਿਸ਼ ਹੋਵੇਗੀ ਕਿ ਉਹ ਇਸ ਤੋਂ ਲਾਭ ਨਾ ਕਮਾਵੇ।

ਬਾਕੀ ਕੰਪਨੀਆਂ ਵੈਕਸੀਨ ਦੀਆਂ ਕੀਮਤਾਂ ਬਾਰੇ ਕੀ ਕਹਿ ਰਹੀਆਂ ਹਨ, ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਪੰਜਾਬ 'ਚ ਸ਼ਨੀਵਾਰ ਦਾ ਲੌਕਡਾਊਨ ਹਟਾਉਣ ਸਣੇ ਕੈਪਟਨ ਦੇ 9 ਅਹਿਮ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਲੌਕਡਾਊਨ ਵਿਚ ਢਿੱਲ ਦੇਣ ਨਾਲ ਕਈ ਪਾਬੰਦੀਆਂ ਹਟਾ ਲਈਆਂ ਹਨ। ਸ਼ਹਿਰੀ ਖੇਤਰਾਂ ਵੀਐਂਡ ਲੌਕਡਾਊਨ ਵਿੱਚ ਰਾਹਤ ਦਾ ਐਲਾਨ ਕੀਤਾ ਗਿਆ ਹੈ ਕਿ ਹੁਣ ਸੂਬੇ ਵਿੱਚ ਸ਼ਨਿੱਚਰਵਾਰ ਨੂੰ ਲੌਕਡਾਊਨ ਨਹੀਂ ਲੱਗੇਗਾ।

ਮੁੱਖ ਮੰਤਰੀ ਨੇ ਕੋਵਿਡ-19 ਦੇ ਹਾਲਾਤਾਂ ਨੂੰ ਲੈ ਕੇ ਇਹ ਅਹਿਮ ਫੈਸਲੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਨਾਲ ਵਿਚਾਰ-ਵਟਾਂਦਰੇ ਦੇ ਦੂਜੇ ਗੇੜ ਦੀ ਵਰਚੂਅਲ ਮੀਟਿੰਗ ਦੌਰਾਨ ਲਏ।

ਕੋਰੋਨਾਵਾਇਰਸ ਬਾਰੇ ਕੈਪਟਨ ਦੇ ਐਲਾਨ ਪੜ੍ਹਨ ਲਈ, ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀਪੜ੍ਹੋ

ਪੁੱਤ ਵਿਦੇਸ਼ 'ਚ ਰੁਲ਼ ਰਹੇ ਹਨ ਤੇ ਮਾਪੇ ਦੇਸ ਵਿਚ -ਦੁਬਈ ਦੇ ਵਾਇਰਲ ਵੀਡੀਓ ਦਾ ਸੱਚ

ਯੂਏਈ ਵਿਚ ਰੋਜ਼ੀ ਰੋਟੀ ਦੇ ਭਾਲ ਲਈ ਗਏ ਪੰਜਾਬ ਦੇ ਦੋ ਨੌਜਵਾਨਾਂ ਦੀ ਮਾੜੀ ਹਾਲਤ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।

ਕਾਦੀਆਂ ਦੇ ਪਿੰਡ ਠੀਕਰੀਵਾਲ ਗੋਰਾਇਆ ਦੇ ਇਸ ਨੌਜਵਾਨ ਗੁਰਦੀਪ ਸਿੰਘ ਨਾਲ ਦੂਜਾ ਸਾਥੀ ਨੌਜਵਾਨ ਕਪੂਰਥਲਾ ਤੋਂ ਸੰਬੰਧਤ ਹੋਣ ਦੀ ਗੱਲ ਆਖ ਰਿਹਾ ਹੈ, ਵੀਡੀਓ 'ਚ ਦੋਵਾਂ ਦੇ ਹਾਲਾਤ ਬਹੁਤ ਬੁਰੇ ਹਨ। ਗੁਰਦੀਪ ਸਿੰਘ ਦੇ ਸਰੀਰ ਉੱਤੇ ਕੱਪੜਾ ਨਹੀਂ ਅਤੇ ਨਾ ਹੀ ਰਹਿਣ ਨੂੰ ਕੋਈ ਛੱਤ।

ਇਹ ਵੀਡੀਓ ਦੁਬਈ 'ਚ ਰਹਿ ਰਹੇ ਇਕ ਪਾਕਿਸਤਾਨੀ ਨੌਜਵਾਨ ਵੱਲੋਂ ਬਣਾ ਕੇ ਸੋਸ਼ਲ ਮੀਡਿਆ ਉੱਤੇ ਪਾਇਆ ਗਿਆ ਅਤੇ ਵੀਡੀਓ ਵਾਇਰਲ ਹੋਣ ਦੇ ਬਾਅਦ ਗੁਰਦੀਪ ਸਿੰਘ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਆਖ਼ਰ ਇਹ ਦੋਵੇਂ ਪੰਜਾਬ ਦੇ ਕਿੰਨ੍ਹਾਂ ਪਰਿਵਾਰਾਂ ਨਾਲ ਸੰਬੰਧਤ ਰੱਖਦੇ ਹਨ ਅਤੇ ਵਾਇਰਸ ਵੀਡੀਓ ਵੇਖ ਕੇ ਕੀ ਹਨ ਪਰਿਵਾਰ ਦੇ ਹਾਲਾਤ, ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਸਿਰਫ਼ ਇੱਕ ਕੁੜੀ ਲਈ ਰਾਜਧਾਨੀ ਐਕਸਪ੍ਰੈਸ ਨੇ ਤੈਅ ਕੀਤਾ 535 ਕਿਲੋਮੀਟਰ ਸਫ਼ਰ

ਰਾਂਚੀ ਰੇਲਵੇ ਸਟੇਸ਼ਨ 'ਤੇ ਪਹੁੰਚੀ ਰਾਜਧਾਨੀ ਐਕਸਪ੍ਰੈੱਸ ਵਿਚ ਅਨੰਨਿਆ ਨਾਂ ਦੀ ਕੁੜੀ ਨੇ ਇਕੱਲਿਆਂ ਹੀ ਸਫ਼ਰ ਕੀਤਾ।

ਰਾਤ ਦੇ ਕਰੀਬ ਪੌਣੇ 2 ਵੱਜੇ ਪਲੇਟਫਾਰਮ ਦੇ ਮੀਡੀਆ ਦੀ ਭੀੜ ਉਸ ਦੀ ਫੋਟੋ ਖਿੱਚਣ ਲਈ ਖੜ੍ਹੀ ਸੀ।

ਦਰਅਸਲ, ਅਨੰਨਿਆ ਚੌਧਰੀ ਇਸ ਰੇਲਗੱਡੀ ਤੋਂ ਰਾਂਚੀ ਪਹੁੰਚਣ ਵਾਲੀ ਇਕੱਲੀ ਯਾਤਰੀ ਸੀ।

ਡਾਲਟਰਗੰਜ ਤੋਂ ਗਯਾ ਹੁੰਦਿਆਂ ਹੋਇਆ ਰਾਂਚੀ ਤੱਕ 535 ਕਿਲੋਮੀਟਰ ਦੀ ਦੂਰੀ ਉਨ੍ਹਾਂ ਨੇ ਇਕੱਲੇ ਤੈਅ ਕੀਤੀ।

ਰਾਂਚੀ ਰੇਲ ਮੰਡਲ ਵਿੱਚ ਇਹ ਪਹਿਲਾ ਮਾਮਲਾ ਸੀ ਜਦੋਂ ਕਿਸੇ ਇੱਕ ਯਾਤਰੀ ਨੂੰ ਲੈ ਕੇ ਕਿਸੇ ਰੇਲਗੱਡੀ ਨੇ ਇੰਨੀ ਲੰਬੀ ਦੂਰੀ ਤੈਅ ਕੀਤੀ ਹੋਵੇ।

ਅਲਬੱਤਾ, ਰੇਲਵੇ ਨੇ ਉਨ੍ਹਾਂ ਦੀ ਸੁਰੱਖਿਆ ਲਈ ਰੇਲਵੇ ਰਿਜ਼ਰਵ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਦੇ ਇੱਕ ਜਵਾਨ ਨੂੰ ਲਗਾਇਆ ਹੋਇਆ ਸੀ।

ਪਰ ਉਸ ਨੇ ਇਕੱਲਿਆ ਹੀ ਇੰਨ੍ਹਾਂ ਵੱਡਾ ਸਫ਼ਰ ਕਿਉਂ ਕੀਤਾ, ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)