ਸਿਰਫ਼ ਇੱਕ ਕੁੜੀ ਲਈ ਰਾਜਧਾਨੀ ਐਕਸਪ੍ਰੈਸ ਨੇ ਤੈਅ ਕੀਤਾ 535 ਕਿਲੋਮੀਟਰ ਸਫ਼ਰ

    • ਲੇਖਕ, ਰਵੀ ਪ੍ਰਕਾਸ਼
    • ਰੋਲ, ਰਾਂਚੀ (ਝਾਰਖੰਡ) ਤੋਂ, ਬੀਬੀਸੀ ਲਈ

ਤਿੰਨ ਅਤੇ ਚਾਰ ਸਤੰਬਰ ਦੀ ਦਰਮਿਆਨੀ ਰਾਤ ਨੂੰ ਰਾਂਚੀ ਰੇਲਵੇ ਸਟੇਸ਼ਨ 'ਤੇ ਫੋਟੋ ਪੱਤਰਕਾਰਾਂ ਦੀ ਭੀੜ ਲੱਗੀ ਹੋਈ ਸੀ। ਰੇਲਵੇ ਪੁਲਿਸ ਦੇ ਕੁਝ ਜਵਾਨ ਤੇ ਅਧਿਕਾਰੀ ਵੀ ਮੌਜੂਦ ਸਨ।

ਧੁਰਵਾ ਇਲਾਕੇ ਵਿੱਚ ਰਹਿਣ ਵਾਲੇ ਮੁਕੇਸ਼ ਚੌਧਰੀ ਵੀ ਆਪਣੇ ਬੇਟੇ ਅਮਨ ਨਾਲ ਇਸ ਭੀੜ ਦਾ ਹਿੱਸਾ ਸਨ। ਉਨ੍ਹਾਂ ਨੂੰ ਆਪਣੀ ਬੇਟੀ ਦਾ ਇੰਤਜ਼ਾਰ ਸੀ, ਜੋ ਰਾਜਧਾਨੀ ਐਕਸਪ੍ਰੈੱਸ ਰਾਹੀਂ ਆਉਣ ਵਾਲੀ ਸੀ।

ਰਾਤ ਦੇ ਕਰੀਬ ਪੌਣੇ 2 ਵੱਜੇ ਹੋਣਗੇ, ਟ੍ਰੇਨ ਦੀ ਸੀਟੀ ਸੁਣਾਈ ਦਿੱਤੀ, ਇੰਜਨ ਵਿੱਚ ਲੱਗੀ ਲਾਈਟ ਪਲੇਟਫਾਰਮ ਤੋਂ ਦਿਖਣ ਲੱਗੀ ਅਤੇ ਇਸ ਤਰ੍ਹਾਂ ਰਾਜਧਾਨੀ ਐਕਸਪ੍ਰੈੱਸ ਰਾਂਚੀ ਰੇਲਵੇ ਸਟੇਸ਼ਨ 'ਚ ਦਾਖ਼ਲ ਹੋਈ।

ਇਹ ਵੀ ਪੜ੍ਹੋ-

ਕੁਝ ਹੀ ਮਿੰਟ ਬਾਅਦ ਰੇਲਗੱਡੀ ਪਲੇਟਫਾਰਮ 'ਤੇ ਪਹੁੰਚੀ, ਲੋਕ ਰੇਲਗੱਡੀ ਦੀ ਬੀ-3 ਬੋਗੀ ਵੱਲ ਦੌੜੇ, ਜਿਸ ਵਿੱਚ ਅਨੰਨਿਆ ਚੌਧਰੀ ਸਵਾਰ ਸੀ।

ਮੁਕੇਸ਼ ਚੌਧਰੀ ਬੋਗੀ ਦੇ ਅੰਦਰ ਗਏ, ਬਾਹਰ ਨਿਕਲੇ ਤਾਂ ਉਨ੍ਹਾਂ ਬੇਟੀ ਅਨੰਨਿਆ ਉਨ੍ਹਾਂ ਦੇ ਨਾਲ ਸੀ।

ਅਨੰਨਿਆ ਨੂੰ ਦੇਖਦੇ ਹੀ ਕੈਮਰਿਆਂ ਦੀ ਫਲੈਸ਼ ਚਮਕਣ ਲੱਗੀ, ਫੋਟੋ ਪੱਤਰਕਾਰਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ। ਫਿਰ ਮੁਕੇਸ਼ ਚੌਧਰੀ ਨੇ ਆਪਣੇ ਬੇਟੇ ਅਤੇ ਬੇਟੀ ਨਾਲ ਸਕੂਟਰ 'ਤੇ ਘਰ ਵੱਲ ਰਵਾਨਾ ਹੋ ਗਏ।

ਇਹ ਸਭ ਆਖ਼ਰ ਕਿਉਂ?

ਦਰਅਸਲ, ਅਨੰਨਿਆ ਚੌਧਰੀ ਇਸ ਰੇਲਗੱਡੀ ਤੋਂ ਰਾਂਚੀ ਪਹੁੰਚਣ ਵਾਲੀ ਇਕੱਲੀ ਯਾਤਰੀ ਸੀ।

ਡਾਲਟਰਗੰਜ ਤੋਂ ਗਯਾ ਹੁੰਦਿਆਂ ਹੋਇਆ ਰਾਂਚੀ ਤੱਕ 535 ਕਿਲੋਮੀਟਰ ਦੀ ਦੂਰੀ ਉਨ੍ਹਾਂ ਨੇ ਇਕੱਲੇ ਤੈਅ ਕੀਤੀ।

ਰਾਂਚੀ ਰੇਲ ਮੰਡਲ ਵਿੱਚ ਇਹ ਪਹਿਲਾ ਮਾਮਲਾ ਸੀ ਜਦੋਂ ਕਿਸੇ ਇੱਕ ਯਾਤਰੀ ਨੂੰ ਲੈ ਕੇ ਕਿਸੇ ਰੇਲਗੱਡੀ ਨੇ ਇੰਨੀ ਲੰਬੀ ਦੂਰੀ ਤੈਅ ਕੀਤੀ ਹੋਵੇ।

ਅਲਬੱਤਾ, ਰੇਲਵੇ ਨੇ ਉਨ੍ਹਾਂ ਦੀ ਸੁਰੱਖਿਆ ਲਈ ਰੇਲਵੇ ਰਿਜ਼ਰਵ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਦੇ ਇੱਕ ਜਵਾਨ ਨੂੰ ਲਗਾਇਆ ਹੋਇਆ ਸੀ।

ਤਾਂ ਕੀ ਰਾਜਧਾਨੀ ਐਕਸਪ੍ਰੈੱਸ ਦਾ ਟਿਕਟ ਸਿਰਫ਼ ਉਨ੍ਹਾਂ ਨੇ ਹੀ ਲਿਆ ਸੀ, ਜਵਾਬ ਹੈ ਨਹੀਂ।

ਉਸ ਰੇਲਗੱਡੀ ਵਿੱਚ 930 ਯਾਤਰੀ ਸਵਾਰ ਸੀ, ਜਿਨ੍ਹਾਂ ਵਿੱਚੋਂ 929 ਲੋਕ ਡਾਲਟਨਗੰਜ ਸਟੇਸ਼ਨ 'ਤੇ ਹੀ ਉਤਰ ਗਏ। ਰੇਲਵੇ ਨੇ ਲੋਕਾਂ ਨੂੰ ਉੱਥੋਂ ਰਾਂਚੀ ਲਿਆਉਣ ਲਈ ਬੱਸਾਂ ਦਾ ਇੰਤਜ਼ਾਮ ਕਰਵਾਇਆ ਸੀ।

ਪਰ ਅਨੰਨਿਆ ਨੇ ਬੱਸ ਰਾਹੀਂ ਜਾਣ ਤੋਂ ਇਨਕਾਰ ਕਰ ਦਿੱਤਾ। ਬਹਿਸ ਕਰਨ ਤੋਂ ਬਾਅਦ ਜਦੋਂ ਉਹ ਨਹੀਂ ਮੰਨੀ ਤਾਂ ਉਹ ਰੇਲਗੱਡੀ ਡਾਇਵਰਟ ਕੀਤੇ ਗਏ ਰੂਟ ਰਾਹੀਂ ਕਰੀਬ 15 ਘੰਟੇ ਦੀ ਦੇਰੀ ਨਾਲ ਉਨ੍ਹਾਂ ਨੂੰ ਲੈ ਕੇ ਰਾਂਚੀ ਪਹੁੰਚੀ। ਇਸੇ ਕਾਰਨ ਰਾਂਚੀ ਰੇਲਵੇ ਸਟੇਸ਼ਨ 'ਤੇ ਉਨ੍ਹਾਂ ਨੂੰ ਦੇਖਣ ਵਾਲਿਆਂ ਦੀ ਭੀੜ ਜਮ੍ਹਾਂ ਸੀ।

ਦਿੱਕਤ ਹੋਈ ਕਿਉਂ?

ਦਰਅਸਲ, ਮਹਾਤਮਾ ਗਾਂਧੀ ਨੂੰ ਆਪਣਾ ਆਦਰਸ਼ ਮੰਨਣ ਵਾਲਿਆਂ ਟਾਨਾ ਭਗਤਾਂ ਨੇ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਰਾਂਚੀ-ਡਾਲਟਨਗੰਜ ਰੇਲਵੇ ਸਟੇਸ਼ਨ ਨੂੰ ਟੋਰੀ ਜੰਕਸ਼ਨ ਨੇੜਿਓਂ ਜਾਮ ਕੀਤਾ ਹੋਇਆ ਸੀ।

ਇਸ ਕਾਰਨ ਰਾਜਧਾਨੀ ਐਕਸਪ੍ਰੈੱਸ ਡਾਲਟਨਗੰਜ ਸਟੇਸ਼ਨ 'ਤੇ ਹੀ ਰੋਕ ਦਿੱਤੀ ਗਈ। ਉਦੋਂ ਅਨੰਨਿਆ ਨੀਂਦ ਵਿੱਚ ਸੀ।

ਸਵੇਰੇ ਸਾਢੇ 10 ਵਜੇ ਉਨ੍ਹਾਂ ਦੇ ਪਿਤਾ ਨੇ ਫੋਨ ਕੀਤਾ ਤਾਂ ਉਸ ਦੀ ਘੰਟੀ ਨਾਲ ਉਸ ਦੀ ਨੀਂਦ ਖੁੱਲ੍ਹੀ। ਤਾਂ ਉਨ੍ਹਾਂ ਨੂੰ ਰੇਲਗੱਡੀ ਦੇ ਰੁਕਣ ਦਾ ਪਤਾ ਲੱਗਾ।

ਇਸ ਦੇ ਬਾਅਦ ਕੀ-ਕਿਵੇਂ ਹੋਇਆ, ਇਸ ਬਾਰੇ 'ਚ ਅਸੀਂ ਅਨੰਨਿਆ ਚੌਧਰੀ ਨਾਲ ਗੱਲ ਕੀਤੀ।

ਉਨ੍ਹਾਂ ਨੇ ਦੱਸਿਆ, "ਮੇਰੀ ਉਪਰ ਵਾਲੀ ਸੀਟ ਸੀ, ਇਸ ਲਈ ਪਤਾ ਨਹੀਂ ਲੱਗ ਰਿਹਾ ਸੀ ਕਿ ਰੇਲਗੱਡੀ ਕਿੱਥੇ ਰੁਕੀ ਹੈ। ਮੈਂ ਨੀਂਦ 'ਚ ਹੀ ਪਾਪਾ ਨੂੰ ਬੋਲਿਆ ਕਿ ਰੇਲਗੱਡੀ ਲੇਟ ਹੈ। ਕਿਤੇ ਰੁਕੀ ਹੋਈ ਹੈ। ਦੇਰ ਨਾਲ ਹੀ ਰਾਂਚੀ ਪਹੁੰਚੇਗੀ, ਤਾਂ ਇੱਕ ਬਜ਼ੁਰਗ ਅੰਕਲ ਕਰੀਬ ਖਿੱਝੇ ਹੋਏ ਬੋਲੇ ਕਿ ਰੇਲਗੱਡੀ ਕੁਝ ਦੇਰ ਤੋਂ ਨਹੀਂ 5 ਘੰਟਿਆਂ ਤੋਂ ਰੁਕੀ ਹੋਈ ਹੈ।"

"ਮੈਂ ਹੈਰਾਨ ਰਹਿ ਗਈ। ਨੀਚੇ ਉਤਰੀ ਤਾਂ ਦੇਖਿਆ ਕਿ ਰੇਲਗੱਡੀ ਡਾਲਟਨਗੰਜ ਸਟੇਸ਼ਨ 'ਤੇ ਹੈ। ਉੱਥੇ ਟੋਰੀ ਵਿੱਚ ਟ੍ਰੈਕ ਜਾਮ ਹੋਣ ਦੀ ਗੱਲ ਦੱਸੀ ਗਈ। ਮੈਂ ਇਸ ਲਈ ਵੀ ਹੈਰਤ ਵਿੱਚ ਸੀ ਕਿਉਂਕਿ ਮੁਗ਼ਲ ਸਰਾਏ ਵਿੱਚ ਹੀ ਇਹ ਅਨਾਊਂਸਮੈਂਟ ਕੀਤਾ ਜਾ ਰਿਹਾ ਸੀ ਕਿ ਰੇਲਗੱਡੀ ਦੂਜੇ ਰੂਟ ਤੋਂ ਰਾਂਚੀ ਜਾਵੇਗੀ, ਫਿਰ ਰੇਲਗੱਡੀ ਪੁਰਾਣੇ ਰਸਤੇ ਤੋਂ ਹੀ ਡਾਲਟਨਗੰਜ ਕਿਵੇਂ ਪਹੁੰਚ ਗਈ। ਮੇਰੇ ਇਸ ਸਵਾਲ ਦਾ ਜਵਾਬ ਕਿਸੇ ਅਧਿਕਾਰੀ ਕੋਲ ਨਹੀਂ ਸੀ।"

ਅਨੰਨਿਆ ਦੱਸਦੀ ਹੈ ਕਿ ਉਨ੍ਹਾਂ ਨੇ ਕਰੀਬ ਸਾਢੇ 11 ਵਜੇ ਟਵੀਟ ਕਰ ਰੇਲਮੰਤਰੀ ਨੂੰ ਇਸ ਦੀ ਜਾਣਕਾਰੀ ਦਿੱਤੀ। ਕਰੀਬ 12.50 'ਤੇ ਉਨ੍ਹਾਂ ਨੇ ਦੂਜਾ ਟਵੀਟ ਕੀਤਾ। ਉਦੋਂ ਤੱਕ ਦੂਜੇ ਯਾਤਰੀ ਵੀ ਪਲੇਟਫਾਰਮ 'ਤੇ ਉਤਰ ਕੇ ਹੰਗਾਮਾ ਕਰਨ ਲੱਗੇ ਸਨ।

ਕੁਝ ਘੰਟੇ ਬਾਅਦ ਰੇਲਵੇ ਦੇ ਅਧਿਕਾਰੀਆਂ ਨੇ ਸਾਨੂੰ ਦੱਸਿਆ ਹੈ ਕਿ ਜਾਮ ਕਾਰਨ ਰੇਲਗੱਡੀ ਅੱਗੇ ਨਹੀਂ ਜਾ ਸਕੇਗੀ, ਇਸ ਲਈ ਰਾਂਚੀ ਵਾਲੇ ਯਾਤਰੀਆਂ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ।

ਅਨੰਨਿਆ ਕਹਿੰਦੀ ਹੈ, "ਇਸ ਪ੍ਰਸਤਾਵ ਨੂੰ ਸਵੀਕਾਰ ਕਰਕੇ ਸਾਡੇ ਸਹਿਯਾਤਰੀ ਬੱਸਾਂ ਰਾਹੀਂ ਜਾਣ ਲੱਗੇ, ਪਰ ਮੈਂ ਜ਼ਿਦ 'ਤੇ ਅੜੀ ਰਹੀ। ਮੈਂ ਕਿਹਾ ਹੈ ਕਿ ਜਦੋਂ ਰੇਲਗੱਡੀ ਦਾ ਕਿਰਾਇਆ ਦਿੱਤਾ ਹੈ, ਤਾਂ ਰੇਲ ਨਾਲ ਹੀ ਅੱਗੇ ਦਾ ਸਫ਼ਰ ਵੀ ਪੂਰਾ ਕਰਨਗੇ।"

ਉਨ੍ਹਾਂ ਨੇ ਦੱਸਿਆ, "ਰੇਲਵੇ ਦੇ ਅਧਿਕਾਰੀਆਂ ਨੇ ਪਹਿਲਾਂ ਤਾਂ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਫਿਰ ਡਰਾਇਆ ਵੀ। ਘਰ ਵਾਲਿਆਂ ਦਾ ਫੋਨ ਨੰਬਰ ਮੰਗਿਆ ਤਾਂ ਕਿ ਉਨ੍ਹਾਂ ਨਾਲ ਗੱਲ ਕਰ ਸਕਣ। ਮੈਂ ਨੰਬਰ ਨਹੀਂ ਦਿੱਤਾ।"

"ਮੈਂ ਕਿਹਾ ਕਿ ਜਦੋਂ ਟਿਕਟ ਮੈਂ ਖਰੀਦੀ ਹੈ ਤਾਂ ਜੋ ਗੱਲ ਕਰਨੀ ਹੈ, ਮੇਰੇ ਨਾਲ ਹੀ ਕੀਤੀ ਜਾਵੇ। ਹੁਣ ਰੇਲਗੱਡੀ ਵਿੱਚ ਮੈਂ ਇਕੱਲੀ ਯਾਤਰੀ ਬਚੀ ਸੀ। ਅਧਿਕਾਰੀਆਂ ਨੇ ਮੇਰੇ ਲਈ ਕਾਰ (ਕੈਬ) ਕਰਨ ਪ੍ਰਸਤਾਵ ਵੀ ਦਿੱਤਾ ਜਿਸ ਨੂੰ ਮੈਂ ਨਹੀਂ ਮੰਨਿਆ, ਕਿਉਂਕਿ ਇਹ ਲੜਾਈ ਮੇਰੇ ਆਪਣੇ ਲਈ ਨਹੀਂ, ਬਲਕਿ ਸਿਸਟਮ ਨਾਲ ਸੀ।"

ਇਹ ਵੀ ਪੜ੍ਹੋ-

ਅਨੰਨਿਆ ਨੇ ਦੱਸਿਆ, "ਕੁਝ ਘੰਟੇ ਬਾਅਦ ਰੇਲਵੇ ਦੇ ਇੱਕ ਅਧਿਕਾਰੀਆਂ ਨੇ ਉਨ੍ਹਾਂ ਨੇ ਕਿਹਾ ਕਿ ਟ੍ਰੇਨ ਗਯਾ-ਗੋਮੋ ਹੁੰਦਿਆਂ ਹੋਇਆ ਰਾਂਚੀ ਜਾਵੇਗੀ। ਇਸ ਵਿੱਚ ਸਮਾਂ ਲੱਗੇਗਾ, ਕਿਉਂਕਿ ਮੈਂ ਇਕੱਲੀ ਸੀ, ਇਸ ਲਈ ਮੇਰੀ ਸੁਰੱਖਿਆ ਲਈ ਆਰਪੀਐੱਫ ਦੇ ਇੱਕ ਜਵਾਨ ਦੀ ਤੈਨਾਤੀ ਕਰ ਦਿੱਤੀ ਗਈ।"

"4 ਵਜੇ ਸ਼ਾਮ ਕਰੀਬ ਟ੍ਰੇਨ ਡਾਲਟਨਗੰਜ ਤੋਂ ਚੱਲੀ ਅਤੇ ਗਯਾ-ਗੋਮੋ ਹੋ ਕੇ ਮੈਨੂੰ ਰਾਂਚੀ ਲੈ ਕੇ ਪਹੁੰਚੀ। ਰੇਲਵੇ ਨੇ ਮੇਰੇ ਟਵੀਟ ਦੇ ਜਵਾਬ ਵਿੱਚ ਸ਼ਾਮ 7 ਵਜੇ ਧੰਨਵਾਦ ਦੇ ਡੀਆਰਐੱਸ ਨੂੰ ਟੈਗ ਕੀਤਾ, ਉਦੋਂ ਤੱਕ ਰੇਲਗੱਡੀ ਗੋਮੋ ਦੇ ਰਸਤੇ ਵਿੱਚ ਸੀ।"

ਅੰਨਿਆ ਕਹਿੰਦੀ ਹੈ, "ਇਹ ਰੇਲਵੇ ਦਾ ਸਿਸਟਮ ਹੈ, ਜਿਸ ਨੂੰ ਮੈਂ ਗ਼ਲਤੀ ਮੰਨਦੀ ਹਾਂ।"

ਕੌਣ ਹੈ ਅੰਨਿਆ ਚੌਧਰੀ?

ਰਾਂਚੀ ਦੇ ਧੁਰਵਾ ਇਲਾਕੇ ਦੀ ਨਿਵਾਸੀ ਅਨੰਨਿਆ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਸਯੂ) ਵਿੱਚ ਕਾਨੂੰਨ ਦੀ ਵਿਦਿਆਰਥਣ ਹੈ।

ਉਨ੍ਹਾਂ ਦੇ ਪਿਤਾ ਜੀ ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ (ਐੱਚਈਸੀ) ਵਿੱਚ ਕੰਮ ਕਰਦੇ ਹਨ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਆਪਣੀ ਮਾਂ ਨੂੰ ਗੁਆ ਦਿੱਤਾ ਸੀ।

ਅਨੰਨਿਆ ਨੇ ਦੱਸਿਆ, "ਗ੍ਰੇਜੂਏਸ਼ਨ ਤੱਕ ਰਾਂਚੀ ਵਿੱਚ ਪੜ੍ਹਨ ਤੋਂ ਬਾਅਦ ਮੈਂ ਕਾਨੂੰਨ ਦੀ ਪੜ੍ਹਾਈ ਲਈ ਬੀਐੱਚਯੂ ਜਾਣ ਦਾ ਫ਼ੈਸਲਾ ਲਿਆ ਅਤੇ ਤੈਅ ਕੀਤਾ ਕਿ ਗ਼ਲਤੀ ਦਾ ਹਰ ਹਾਲ ਵਿੱਚ ਵਿਰੋਧ ਕਰਨਾ ਹੈ।"

ਕੀ ਕਹਿੰਦੇ ਹਨ ਰੇਲਵੇ ਅਧਿਕਾਰੀ?

ਰਾਂਚੀ ਰੇਲ ਮੰਡਲ ਦੇ ਸੀਨੀਅਰ ਡੀਸੀਐੱਮ ਅਵਨੀਸ਼ ਕੁਮਾਰ ਨੇ ਮੀਡੀਆ ਨੂੰ ਕਿਹਾ, "ਰਾਜਧਾਨੀ ਐਕਸਪ੍ਰੈੱਸ ਨੂੰ ਤਾਂ ਰਾਂਚੀ ਆਉਣਾ ਹੀ ਸੀ ਕਿਉਂਕਿ ਇਧਰੋਂ ਉਸ ਦੀ ਵਾਪਸੀ ਤੈਅ ਸੀ। ਇਸ ਲਈ ਲੋਕਾਂ ਨੇ ਟਿਕਟ ਲਏ ਹੋਏ ਸਨ।"

"ਰੇਲਵੇ ਨੇ ਯਾਤਰੀਆਂ ਦੀ ਸੁਵਿਧਾ ਦੇ ਮੱਦੇਨਜ਼ਰ ਉਨ੍ਹਾਂ ਲਈ ਡਾਲਟਨਗੰਜ ਵਿੱਚ ਬੱਸਾਂ ਦੀ ਵਿਵਸਥਾ ਕੀਤੀ ਸੀ ਕਿਉਂਕਿ ਡਾਇਵਰਡਟ ਰੂਟ ਤੋਂ ਰਾਂਚੀ ਆਉਣ ਵਿੱਚ ਵਧੇਰੇ ਸਮਾਂ ਲੱਗਦਾ ਹੈ।"

ਅਵਨੀਸ਼ ਕੁਮਾਰ ਨੇ ਕਿਹਾ, "ਅਨੰਨਿਆ ਚੌਧਰੀ ਬੱਸ ਰਾਹੀਂ ਜਾਣ ਲਈ ਤਿਆਰ ਨਹੀਂ ਸੀ, ਇਸ ਲਈ ਉਹ ਟ੍ਰੇਨ ਰਾਹੀਂ ਹੀ ਆਈ। ਅਸੀਂ ਨਹੀਂ ਮੰਨਦੇ ਕਿ ਇਸ ਵਿੱਚ ਕੋਈ ਇੱਕ ਪੈਸੇਂਜਰ ਲਈ ਟ੍ਰੇਨ ਚਲਾਉਣ ਵਾਲੀ ਗੱਲ ਹੈ।"

ਇਹ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)