SGPC ਨੇ ਸਰੂਪ ਗਾਇਬ ਹੋਣ ਦੇ ਮਾਮਲੇ ’ਚ ਮੰਗੀ ਮਾਫ਼ੀ, ਲੌਂਗੋਵਾਲ ਨੇ ਦੱਸਿਆ ਕਿੱਥੇ ਗਏ ਗਾਇਬ ਸਰੂਪ’ - ਪ੍ਰੈੱਸ ਰਿਵੀਊ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ 328 ਸਰੂਪ ਚੋਰੀ ਨਹੀਂ ਹੋਏ ਸਨ, ਸਗੋਂ ਕੁਝ ਕਮੇਟੀ ਦੇ ਕੁਝ ਕਰਮਚਾਰੀਆਂ ਨੇ ਬਿਨਾਂ ਰਿਕਾਰਡ ਵਿੱਚ ਚੜ੍ਹਾਏ ਸ਼ਰਧਾਲੂਆਂ ਨੂੰ ਵੇਚ ਦਿੱਤੇ ਸਨ।

ਹੁਣ ਇਹ ਸਰੂਪ ਗੁਰ ਮਰਿਆਦਾ ਮੁਤਾਬਕ ਸੰਗਤਾਂ ਦੇ ਘਰਾਂ ਵਿੱਚ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਸਰੂਪਾਂ ਬਾਰੇ ਆਪਣੀ ਪੜਤਾਲੀਆ ਕਮੇਟੀ ਦੀ ਰਿਪੋਰਟ ਦਾ ਕੁਝ ਹਿੱਸਾ ਜਨਤਕ ਕਰ ਦਿੱਤਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:

ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਕਮੇਟੀ ਦੇ ਆਪਣੇ ਹੀ ਫੈਸਲੇ ਤੋਂ ਮੋੜਾ ਕੱਟਦਿਆਂ ਲੌਂਗੋਵਾਲ ਨੇ ਕਿਹਾ,"ਕਿਸੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅਤੇ ਦਰਬਾਰ ਸਾਹਿਬ ਦੇ ਮਾਮਲੇ ਵਿੱਚ ਦਖ਼ਲ ਦੇਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਕਮੇਟੀ ਇੱਕ ਸੁਤੰਤਰ ਸੰਸਥਾ ਹੈ ਅਤੇ ਕਾਰਵਾਈ ਕਰਨ ਦੇ ਸਮਰੱਥ ਹੈ"

“ਦੋਸ਼ੀਆਂ ਖ਼ਿਲਾਫ਼ ਗੁਰਦੁਆਰਾ ਐਕਟ ਅਤੇ ਸਿੱਖ ਰਵਾਇਤਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।”

ਲੌਂਗੋਵਾਲ ਨੇ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਨਾਲ ਸੰਗਤ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ ਅਤੇ ਇਸ ਲਈ ਕਮੇਟੀ ਦੇ ਕਾਰਜਕਾਰਨੀ 18 ਸਤੰਬਰ ਨੂੰ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸਿੱਖ ਸੰਗਤ ਤੋਂ ਮਾਫ਼ੀ ਮੰਗੇਗੀ।

ਸੰਦੀਪ ਸਿੰਘ ਦੇ ਨਾਂਅ ’ਤੇ ਠੱਗੀਆਂ ਮਾਰਨ ਵਾਲੇ ਖ਼ਿਲਾਫ਼ ਕੇਸ ਦਰਜ

ਸਾਬਕਾ ਹਾਕੀ ਖਿਡਾਰੀ ਅਤੇ ਹਰਿਆਣਾ ਦੇ ਖੇਡ ਯੁਵਾ ਮਾਮਲਿਆਂ ਦੇ ਮੰਤਰੀ ਸੰਦੀਪ ਸਿੰਘ ਨੇ ਕੁਰਕਸ਼ੇਤਰ ਦੇ ਇੱਕ ਵਿਅਕਤੀ ਖ਼ਿਲਾਫ਼ ਸੱਤ ਨੌਜਵਾਨਾਂ ਨਾਲ ਧੋਖਾਧੜੀ ਕਰਨ ਦਾ ਕੇਸ ਦਰਜ ਕਰਵਾਇਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮਨਦੀਪ ਸੈਣੀ ਨਾਂਅ ਦੇ ਵਿਅਕਤੀ ’ਤੇ ਇਲਜ਼ਾਮ ਹੈ ਕਿ ਉਹ ਆਪਣੇ ਆਪ ਨੂੰ ਸੰਦੀਪ ਸਿੰਘ ਦਾ ਮੀਡੀਆ ਸਲਾਹਕਾਰ ਦੱਸ ਕੇ ਲੋਕਾਂ ਨੂੰ ਨੌਕਰੀ ਦਵਾਉਣ ਦਾ ਝਾਂਸਾ ਦਿੰਦਾ ਸੀ।

ਮਨਦੀਪ ਉੱਤੇ ਇਲਜ਼ਾਮ ਹੈ ਕਿ ਨੌਕਰੀ ਬਦਲੇ 20000 ਰੁਪਏ ਦੀ ਮੰਗ ਰੱਖ ਦਿੰਦਾ ਜਿਸ ਵਿੱਚੋਂ 10 ਤੋਂ 15 ਹਜ਼ਾਰ ਰੁਪਏ ਉਹ ਪੇਸ਼ਗੀ ਲੈ ਲੈਂਦਾ ਸੀ। ਦੇ ਮਾਮਲਿਆਂ ਵਿੱਚ ਤਾਂ ਉਸ ਨੇ ਜਾਅਲੀ ਨਿਯੁਕਤੀ ਪੱਤਰ ਵੀ ਆਪਣੇ ਸ਼ਿਕਾਰਾਂ ਨੂੰ ਦੇ ਦਿੱਤੇ।

ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਠੱਗ ਬਾਰੇ ਵਿਧਾਨ ਸਭਾ ਦੇ ਇੱਕ ਕਰਮਚਾਰੀ ਤੋਂ ਪਤਾ ਚੱਲਿਆ ਜਿਸ ਨਾਲ ਇਸ ਨੇ ਪੁੱਤਰ ਅਤੇ ਦੋ ਰਿਸ਼ਤੇਦਾਰਾਂ ਨੂੰ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ 78,580 ਰੁਪਏ ਦੀ ਠੱਗੀ ਮਾਰੀ ਗਈ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੰਚਾਇਤ ਵਿੱਚ ਬੇਇਜ਼ਤੀ ਮਗਰੋਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਸ਼ਨਿੱਚਰਵਾਰ ਨੂੰ ਜ਼ੀਰਕਪੁਰ ਨੇੜੇ ਇੱਕ ਪਿੰਡ ਵਿੱਚ ਇੱਕ 52 ਸਾਲਾ ਵਿਅਕਤੀ ਨੇ ਪਿੰਡ ਦੀ ਪੰਚਾਇਤ ਵੱਲੋਂ "ਬੇਇੱਜ਼ਤ" ਕੀਤੇ ਜਾਣ ਮਗਰੋਂ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਛੇ ਪੰਚਾਇਤ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਮਰਹੂਮ ਦੀ ਪਛਾਣ ਸ਼ਿਆਮ ਸਿੰਘ ਵਜੋਂ ਹੋਈ ਹੈ।

ਜ਼ੀਰਕਪੁਰ ਦੇ ਐੱਸਐੱਚਓ ਇੰਸਪੈਕਟਰ ਗੁਰਵੰਤ ਸਿੰਘ ਨੇ ਕਿਹਾ ਕਿ ਸ਼ਿਆਮ ਸਿੰਘ ਦੇ ਪੁੱਤਰ ਵਰਿੰਦਰ ਸਿੰਘ ਨੇ ਸ਼ਿਕਾਇਤ ਵਿੱਚ ਕਿਹਾ ਕਿ ਪਿੰਡ ਵਿੱਚ ਨਵੀਂ ਸੜਕ ਅਤੇ ਨਿਕਾਸੀ ਪਾਈਪਲਾਈਨ ਵਿਛਾਈ ਜਾਣੀ ਸੀ।

ਉਨ੍ਹਾਂ ਕਿਹਾ, "ਸਾਡੀ ਕੁਝ ਜ਼ਮੀਨ ਪ੍ਰੋਜੈਕਟ ਦੇ ਅੰਦਰ ਆ ਗਈ। ਪਿੰਡ ਦੀ ਸਰਪੰਚ ਊਸ਼ਾ ਰਾਣੀ ਨੇ ਦਾਅਵਾ ਕੀਤਾ ਕਿ ਜ਼ਮੀਨ ਪੰਚਾਇਤ ਦੀ ਹੈ, ਜੋ ਕਿ ਗਲਤ ਸੀ। ਉਸ ਨੇ ਮੇਰੇ ਪਿਤਾ ਖ਼ਿਲਾਫ਼ ਝੂਠੀ ਐੱਫਆਈਆਰ ਦਰਜ ਕਰਵਾ ਦਿੱਤੀ ਕਿ ਮੇਰੇ ਪਿਤਾ ਨੇ ਉਸ ਨਾਲ ਦੁਰਵਿਹਾਰ ਕੀਤਾ ਸੀ।"

ਖ਼ਬਰ ਮੁਤਾਬਕ ਐੱਸਐੱਚੋ ਨੇ ਇੱਕ ਖ਼ੁਦਕੁਸ਼ੀ ਨੋਟ ਮਿਲਣ ਦੀ ਵੀ ਪੁਸ਼ਟੀ ਕੀਤੀ ਜਿਸ ਵਿੱਚ ਪੀੜਤ ਨੇ ਊਸ਼ਾ ਰਾਣੀ, ਜੈ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਜਗਪਾਲ ਸਿੰਘ ਅਤੇ ਬਲਦੀਪ ਸਿੰਘ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਈਜ਼ ਆਫ਼ ਡੂਇੰਗ ਬਿਜ਼ਨਸ ਵਿੱਚ ਪੰਜਾਬ ਕਿੱਥੇ ਖੜ੍ਹਾ

ਸ਼ਨਿੱਚਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਜਾਰੀ ਸੂਬਿਆਂ ਦੀ ਈਜ਼ ਆਫ਼ ਡੂਇੰਗ ਬਿਜ਼ਨਸ ਵਿੱਚ ਪੰਜਾਬ ਪਿਛਲੇ ਸਾਲ ਦੇ ਮੁਕਾਬਲੇ ਇੱਕ ਦਰਜੇ ਦੀ ਤਰੱਕੀ ਕਰਦਿਆਂ 20ਵੇਂ ਤੋਂ 19ਵੇਂ ਨੰਬਰ 'ਤੇ ਆ ਗਿਆ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸੂਬੇ ਦੀ ਕਾਰਗੁਜ਼ਾਰੀ ਆਪਣੇ ਗੁਆਂਢੀਆਂ ਨਾਲੋਂ ਮਾੜੀ ਰਹੀ ਹੈ। ਜਦਕਿ ਹਿਮਾਚਲ ਪ੍ਰਦੇਸ਼ ਜੋ ਕਿ ਪਿਛਲੇ ਸਾਲ 16ਵੇਂ ਨੰਬਰ ਤੇ ਸੀ ਉਹ ਸੱਤਵੇਂ ਨੰਬਰ ’ਤੇ ਆ ਗਿਆ ਹੈ।

ਅਖ਼ਬਾਰ ਮੁਤਾਬਕ ਸੂਬੇ ਦੇ ਸਨਅਤ ਮੰਤਰੀ ਸੁਰਿੰਦਰ ਸ਼ਾਮ ਅਰੋੜਾ ਨੇ ਸੰਤੁਸ਼ਟੀ ਜ਼ਾਹਰ ਕੀਤੀ ਪਰ ਪੰਜਾਬ ਦੇ ਡਾਇਰੈਕਟਰ ਇੰਡਸਟਰੀਜ਼ ਸਿਬਿਨ ਸੀ ਨੇ ਅਖ਼ਬਾਰ ਨੂੰ ਦੱਸਿਆ ਕਿ ਇਸ ਬਾਰੇ ਭਾਰਤ ਸਰਕਾਰ ਦੇ ਡਿਪਾਰਟਮੈਂਟ ਫਾਰ ਪਰਮੋਸ਼ਨ ਆਫ਼ ਇੰਡਸਟਰੀ ਅਤੇ ਇੰਟਰਨਲ ਟਰੇਡ ਕੋਲ ਸ਼ਿਕਾਇਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ਵੀਡੀਓ: ਡਾ਼ ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ

ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)