You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦੀਆਂ ਵੱਖ-ਵੱਖ ਵੈਕਸੀਨ ਭਾਰਤ ’ਚ ਇਨ੍ਹਾਂ ਕੀਮਤਾਂ ’ਤੇ ਉਪਬਲਧ ਹੋਣਗੀਆਂ
- ਲੇਖਕ, ਮਾਨਸੀ ਦਾਸ਼
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾ ਲਾਗ ਦਾ ਸਭ ਤੋਂ ਪਹਿਲਾ ਮਾਮਲਾ ਬੀਤੇ ਸਾਲ ਦਸੰਬਰ ਵਿੱਚ ਚੀਨ ਦੇ ਵੂਹਾਨ ਵਿੱਚ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਇਸ ਨੇ ਤੇਜ਼ੀ ਨਾਲ ਦੁਨੀਆਂ ਦੇ ਦੂਜੇ ਦੇਸ਼ਾਂ 'ਚ ਪੈਰ ਫੈਲਾਉਣੇ ਸ਼ੁਰੂ ਕੀਤੇ।
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲੇ ਹੁਣ 2 ਕਰੋੜ 66 ਲੱਖ ਤੋਂ ਵੱਧ ਹੋ ਗਏ ਹਨ ਅਤੇ ਇਸ ਵਾਇਰਸ ਨਾਲ ਮਰਨ ਵਾਲਿਆਂ ਗਿਣਤੀ 8 ਲੱਖ 75 ਹਾਜ਼ਰ ਤੋਂ ਵੱਧ ਹੋ ਗਈ ਹੈ। ਪਰ ਹੁਣ ਤੱਕ ਇਸ ਨਾਲ ਨਜਿੱਠਣ ਲਈ ਕੋਈ ਕਾਰਗਰ ਵੈਕਸੀਨ ਨਹੀਂ ਬਣ ਸਕੀ।
ਇਸੇ ਸਾਲ 11 ਅਗਸਤ ਨੂੰ ਰੂਸ ਨੇ ਕੋਵਿਡ-19 ਦੀ ਪਹਿਲੀ ਵੈਕਸੀਨ ਨੂੰ ਰਜਿਸਟਰ ਕੀਤਾ ਅਤੇ ਇਸ ਨੂੰ ਸਪੁਤਨਿਕ V ਦਾ ਨਾਮ ਦਿੱਤਾ।
ਰੂਸ ਦਾ ਕਹਿਣਾ ਹੈ ਕਿ ਉਸ ਨੇ ਮੈਡੀਕਲ ਸਾਇੰਸ ਵਿੱਚ ਇੱਕ ਵੱਡੀ ਸਫ਼ਲਤਾ ਹਾਸਲ ਕਰ ਲਈ ਹੈ। ਪਰ ਆਲੋਚਕਾਂ ਦਾ ਦਾਅਵਾ ਹੈ ਕਿ ਇਹ ਵੈਕਸੀਨ ਕਲੀਨੀਕਲ ਟ੍ਰਾਇਲ ਦੇ ਤੀਜੇ ਗੇੜ ਵਿੱਚੋਂ ਨਹੀਂ ਲੰਘੀ ਅਤੇ ਇਸ ਕਾਰਨ ਇਹ ਯਕੀਨ ਨਹੀਂ ਕੀਤਾ ਜਾ ਸਕਦਾ ਹੈ ਕਿ ਵੈਕਸੀਨ ਸਫ਼ਲ ਹੋਵੇਗੀ।
ਇਹ ਵੀ ਪੜ੍ਹੋ-
ਪਰ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਵੈਕਸੀਨ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ 34 ਕੰਪਨੀਆਂ ਵੈਕਸੀਨ ਬਣਾ ਰਹੀਆਂ ਹਨ ਅਤੇ ਇਨ੍ਹਾਂ ਵਿੱਚੋਂ 7 ਦੇ ਤੀਜੇ ਗੇੜ ਦੇ ਕਲੀਨੀਕਲ ਟ੍ਰਾਇਲ ਜਾਰੀ ਹੈ।
ਉੱਥੇ ਹੀ 3 ਕੰਪਨੀਆਂ ਦੀ ਵੈਕਸੀਨ ਦੂਜੇ ਗੇੜ ਦੇ ਕਲੀਨੀਕਲ ਟ੍ਰਾਇਲ ਤੱਕ ਪਹੁੰਚੀ ਹੈ।
ਸੰਗਠਨ ਮੁਤਾਬਕ ਅਤੇ 142 ਕੰਪਨੀਆਂ ਵੀ ਵੈਕਸੀਨ ਬਣਾ ਰਹੀ ਹੈ ਅਤੇ ਪ੍ਰੀ-ਕਲੀਨੀਕਲ ਪੱਧਰ 'ਤੇ ਪਹੁੰਚ ਸਕੀ ਹੈ।
ਵਿਸ਼ਵ ਸਿਹਤ ਸੰਗਠਨ ਦੀ ਚੀਫ ਸਾਇੰਟਿਸਟ ਸੌਮਿਆ ਸਵਾਮੀਨਾਥਨ ਮੁਤਾਬਕ, ਆਕਸਫਰਡ ਯੂਨੀਵਰਸਿਟੀ ਦੀ ਬਣਾਈ ਵੈਕਸੀਨ ਜਿਸ ਨੂੰ ਐਸਟ੍ਰਾਜ਼ੈਨੇਕਾ ਵੱਡੇ ਪੈਮਾਨੇ 'ਤੇ ਬਣਾ ਰਹੀ ਹੈ, ਉਹ ਹੁਣ ਤੱਕ ਦੀ ਸਭ ਤੋਂ ਉੱਨਤ ਵੈਕਸੀਨ ਹੈ।
ਬੀਬੀਸੀ ਸਿਹਤ ਅਤੇ ਵਿਗਿਆਨ ਪੱਤਰਕਾਰ ਜੇਮਸ ਗੈਲਾਘਰ ਕਹਿੰਦੇ ਹਨ ਕਿ ਜਾਣਕਾਰਾਂ ਮੁਤਾਬਕ ਕੋਰੋਨਾ ਵਾਇਰਸ ਦੀ ਵੈਕਸੀਨ ਲੋਕਾਂ ਲਈ 2021 ਦੇ ਮੱਧ ਤੱਕ ਉਪਲਬਧ ਹੋਵੇਗੀ।
ਹਾਲਾਂਕਿ, ਜੇਮਸ ਇਹ ਵੀ ਕਹਿੰਦੇ ਹਨ ਕਿ ਕੋਰੋਨਾ ਵਾਇਰਸ ਪਰਿਵਾਰ ਦੇ ਚਾਰ ਵਾਇਰਸ ਪਹਿਲਾ ਤੋਂ ਹੀ ਇਨਸਾਨਾਂ ਵਿਚਾਲੇ ਮੌਜੂਦ ਹੈ ਅਤੇ ਇਨ੍ਹਾਂ ਤੋਂ ਬਚਣ ਲਈ ਹੁਣ ਤੱਕ ਕੋਈ ਵੈਕਸੀਨ ਨਹੀਂ ਬਣ ਸਕੀ ਹੈ।
ਪਰ ਕੋਰੋਨਾ ਵੈਕਸੀਨ ਬਣਨ ਦੀਆਂ ਖ਼ਬਰਾਂ ਵਿਚਾਲੇ ਵਿਗਿਆਨੀਆਂ ਸਣੇ ਆਮ ਲੋਕਾਂ ਨੂੰ ਆਸ ਹੈ ਕਿ ਵੈਕਸੀਨ ਕੁਝ ਮਹੀਨਿਆਂ ਵਿੱਚ ਆ ਜਾਵੇਗੀ।
ਪਰ ਉਨ੍ਹਾਂ ਨੇ ਹੁਣ ਫਿਕਰ ਹੈ, ਇਸ ਦੀ ਕੀਮਤ ਦੀ। ਉੱਥੇ ਵਿਗਿਆਨੀਆਂ ਨੂੰ ਫਿਲਹਾਲ ਚਿੰਤਾ ਹੈ ਕਿ ਕੋਰੋਨਾਵਾਇਰਸ ਨੂੰ ਦੂਰ ਰੱਖਣ ਲਈ ਵੈਕਸੀਨ ਕਿੰਨੀ ਵਾਰ ਲਗਾਉਣੀ ਹੋਵੇਗੀ।
ਵੈਕਸੀਨ ਦੀ ਕੀਮਤ ਬਾਰੇ ਹੁਣ ਤੱਕ ਜੋ ਪਤਾ ਹੈ
ਐਸਟ੍ਰਾਜ਼ੈਨੇਕਾ ਦੀ ਵੈਕਸੀਨ
ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਬਣਾ ਰਹੀ ਕੰਪਨੀ ਐਸਟ੍ਰਾਜ਼ੈਨੇਕਾ ਨੇ ਕਿਹਾ ਹੈ ਕਿ ਉਹ ਘੱਟ ਕੀਮਤ 'ਤੇ ਲੋਕਾਂ ਨੂੰ ਕੋਰੋਨਾ ਵੈਕਸੀਨ ਉਪਲਬਧ ਕਰਵਾਏਗੀ ਅਤੇ ਉਸ ਦੀ ਕੋਸ਼ਿਸ਼ ਹੋਵੇਗੀ ਕਿ ਉਹ ਇਸ ਤੋਂ ਲਾਭ ਨਾ ਕਮਾਵੇ।
ਬੀਤੇ ਮਹੀਨੇ ਮੈਕਸੀਕੋ ਵਿੱਚ ਕੰਪਨੀ ਦੇ ਮੁੱਖੀ ਨੇ ਕਿਹਾ ਸੀ ਕਿ ਲਾਤਿਨ ਅਮਰੀਕਾ ਵਿੱਚ ਵੈਕਸੀਨ ਦੀ ਕੀਮਤ 4 ਡਾਲਰ ਪ੍ਰਤੀ ਡੋਜ਼ ਤੋਂ ਘੱਟ ਹੋਵੇਗੀ।
ਭਾਰਤ ਵਿੱਚ ਇਸ ਵੈਕਸੀਨ ਨੂੰ ਵੱਡੇ ਪੈਮਾਨੇ 'ਤੇ ਬਣਾ ਰਹੇ ਹਨ। ਸੀਰਮ ਇੰਸਟੀਚਿਊਟ ਨੇ ਕਿਹਾ ਹੈ ਕਿ ਭਾਰਤ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਇਸ ਵੈਕਸੀਨ ਦੀ ਕੀਮਤ ਤਿੰਨ ਡਾਲਰ ਯਾਨਿ 220 ਰੁਪਏ ਦੇ ਕਰੀਬ ਹੋਵੇਗੀ।
ਉੱਥੇ ਹੀ, ਇਟਲੀ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਯੂਰਪ ਵਿੱਚ ਇਸ ਦੀ ਕੀਮਤ 2.5 ਯੂਰੋ ਤੱਕ ਹੋ ਸਕਦੀ ਹੈ।
ਅਗਸਤ ਵਿੱਚ ਕੋਰੋਨਾ ਵੈਕਸੀਨ ਲਈ ਆਸਟ੍ਰੇਲੀਆ ਨੇ ਵੀ ਐਸਟ੍ਰਾ਼ਜ਼ੈਨੇਕਾ ਦੇ ਨਾਲ ਕਰਾਰ ਕੀਤਾ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮਾਰੀਸਨ ਦਾ ਕਹਿਣਾ ਹੈ ਕਿ ਉਹ ਆਪਣੇ ਸਾਰੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਮੁਫ਼ਤ ਵਿੱਚ ਦੇਵੇਗਾ ਇਸ ਲਈ ਸਰਕਾਰ ਕੀ ਕੀਮਤ ਚੁਕਾਵੇਗੀ ਇਸ 'ਤੇ ਹੁਣ ਤੱਕ ਕੁਝ ਕਿਹਾ ਨਹੀਂ ਗਿਆ ਹੈ।
ਸਨੋਫ਼ੀ ਪਾਸ਼ਚਰ ਦੀ ਵੈਕਸੀਨ
ਫਰਾਂਸ ਵਿੱਚ ਸਨੋਫ਼ੀ ਦੇ ਮੁਖੀ ਓਲੀਵੀਅਰ ਬੈਲੀਲੋਟ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਸ ਦੇ ਭਵਿੱਖ ਦੀ ਕੋਵਿਡ-19 ਵੈਕਸੀਨ ਦੀ ਕੀਮਤ 10 ਯੂਰੋ ਪ੍ਰਤੀ ਡੋਜ਼ (ਕਰੀਬ 900 ਰੁਪਏ) ਤੋਂ ਘੱਟ ਹੋ ਸਕਦੀ ਹੈ।
ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਬੋਗੀਲੋਟ ਨੇ ਫਰਾਂਸ ਇੰਟਰ ਰੇਡੀਓ ਨੂੰ ਕਿਹਾ, "ਕੀਮਤ ਪੂਰੀ ਤਰ੍ਹਾਂ ਤੈਅ ਨਹੀਂ ਹੈ। ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਉਤਪਾਦਨ 'ਤੇ ਹੋਣ ਵਾਲੀ ਲਾਗਤ ਦਾ ਹਿਸਾਬ ਲਗਾ ਰਹੇ ਹਾਂ। ਸਾਡੀ ਵੈਕਸੀਨ ਦੀ ਕੀਮਤ 10 ਯੂਰੋ ਤੋਂ ਘੱਟ ਹੋਵੇਗੀ।"
ਦੁਨੀਆਂ ਭਰ ਦੇ ਦਵਾਈ ਨਿਰਮਾਤਾ ਅਤੇ ਸਰਕਾਰੀ ਏਜੰਸੀਆਂ ਮਹਾਂਮਾਰੀ ਨਾਲ ਲੜਨ ਅਤੇ ਵੈਕਸੀਨ ਵਿਕਸਿਤ ਕਰਨ ਦੀ ਰੇਸ ਵਿੱਚ ਦੌੜ ਰਹੀਆਂ ਹਨ।
ਇਹ ਵੀਪੜ੍ਹੋ
ਸਨੋਫ਼ੀ ਦੀ ਮੁਕਾਬਲੇਬਾਜ਼ ਐਸਟ੍ਰਾਜ਼ੈਨੇਕਾ ਦੀ ਡੋਜ਼ ਦੀ ਕੀਮਤ ਘੱਟ ਹੋਣ ਬਾਰੇ ਬੋਗੀਲੋਟ ਦਾ ਕਹਿਣਾ ਹੈ, "ਕੀਮਤਾਂ ਵਿੱਚ ਅੰਤਰ ਦਾ ਕਾਰਨ ਇਹ ਹੋ ਸਕਦਾ ਹੈ ਕਿ ਅਸੀਂ ਆਪਣੇ ਆਂਤਰਿਕ ਸੰਸਧਾਨਾਂ ਦਾ ਇਸਤੇਮਾਲ ਕਰਦੇ ਹਾਂ। ਆਪਣੇ ਖ਼ੁਦ ਦੇ ਖੋਜਕਾਰਾਂ ਅਤੇ ਖੋਜ ਕੇਂਦਰਾਂ ਦਾ ਉਪਯੋਗ ਕਰਦੇ ਹਾਂ। ਐਸਟ੍ਰਾਜ਼ੈਨੇਕਾ ਆਪਣੇ ਪ੍ਰੋਡਕਸ਼ਨ ਨੂੰ ਆਊਟਸੋਰਸ ਕਰਦਾ ਹੈ।"
ਚੀਨੀ ਕੰਪਨੀ ਸਾਈਨੋਫਾਰਮ ਦੀ ਵੈਕਸੀਨ
ਚੀਨੀ ਦਵਾਈ ਕੰਪਨੀ ਸਾਇਨੋਾਰਮ ਦੇ ਚੇਅਰਮੈਨ ਲਿਊ ਜਿੰਗਜ਼ੇਨ ਨੇ ਬੀਤੇ ਮਹੀਨੇ ਕਿਹਾ ਸੀ ਕੰਪਨੀ ਜੋ ਵੈਕਸੀਨ ਬਣੀ ਰਹੀ ਹੈ, ਉਸ ਦਾ ਤੀਜੇ ਦੇੜ ਦਾ ਕਲੀਨੀਕਲ ਟ੍ਰਾਇਲ ਪੂਰਾ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਸੀ ਕਿ ਇੱਕ ਵਾਰ ਬਾਜ਼ਾਰ ਵਿੱਚ ਵੈਕਸੀਨ ਉਤਾਰੀ ਜਾਵੇਗੀ ਤਾਂ ਇਸ ਦੇ ਦੋ ਡੋਜ਼ ਦੀ ਕੀਮਤ 1000 ਚੀਨੀ ਯੁਆਨ (10 ਹਜ਼ਾਰ ਰੁਪਏ) ਤੋਂ ਘੱਟ ਹੋਵੇਗੀ।
ਹਾਲਾਂਕਿ, ਜਾਣਕਾਰਾਂ ਦਾ ਕਹਿਣਾ ਹੈ ਕਿ ਸਿਹਤਕਰਮੀਆਂ ਅਤੇ ਵਿਦਿਆਰਥੀਆਂ ਨੂੰ ਵੈਕਸੀਨ ਦੀ ਡੋਜ਼ ਮੁਫ਼ਤ ਵਿੱਚ ਦਿੱਤੀ ਜਾਣੀ ਚਾਹੀਦੀ ਹੈ।
ਚੀਨੀ ਸਿਹਤ ਅਧਿਕਾਰੀਆਂ ਮੁਤਾਬਕ, ਜੇਕਰ ਇਸ ਵੈਕਸੀਨ ਨੂੰ ਰਾਸ਼ਟਰੀ ਟੀਕਾਕਰਨ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਤਾਂ ਜਿਨ੍ਹਾਂ ਲੋਕਾਂ ਦੇ ਨਾਮ ਇਸ ਮੁਹਿੰਮ ਨਾਲ ਜੁੜੇ ਹਨ, ਉਨ੍ਹਾਂ ਨੇ ਇਹ ਵੈਕਸੀਨ ਸਰਕਾਰੀ ਖਰਚ 'ਤੇ ਮਿਲ ਸਕੇਗੀ।
ਫਿਲਹਾਲ ਕੰਪਨੀ ਦੇ ਚੇਅਰਮੈਨ ਲਿਊ ਨੇ ਇਸ ਵੈਕਸੀਨ ਦੇ ਦੋ ਡੋਜ਼ ਲਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੇ ਕੋਈ "ਸਾਈਡਈਫੈਕਟ ਨਹੀਂ ਹਨ।"
ਮਾਡਰਨਾਂ ਦੀ ਵੈਕਸੀਨ
ਅਗਸਤ ਵਿੱਚ ਮਾਡਰਨਾ ਨੇ ਕਿਹਾ ਸੀ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੁਝ ਉਪਭੋਗਤਾਵਾਂ ਨੂੰ ਉਹ ਵੈਕਸੀਨ 33 ਤੋਂ 37 ਡਾਲਰ (ਲਗਭਗ 2500 ਰੁਪਏ) ਤੱਕ ਦੀ ਘੱਟ ਕੀਮਤ ਵਿੱਚ ਉਪਲਬਧ ਕਰਵਾਏਗੀ।
ਕੈਮਬ੍ਰਿਜ ਵਿੱਚ ਮੌਜੂਦ ਇਸ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟੀਫਨ ਬਾਨਸੇਲ ਨੇ ਕਿਹਾ ਸੀ ਕਿ ਮਹਾਮਾਰੀ ਦੌਰਾਨ ਵੈਕਸੀਨ ਦੀ ਕੀਮਤ ਜਿੰਨੀ ਹੋ ਸਕੇਗੀ, ਓਨੀ ਘੱਟ ਰੱਖੀ ਜਾਵੇਗੀ।
ਉਨ੍ਹਾਂ ਨੇ ਕਿਹਾ, "ਕੰਪਨੀ ਮੰਨਦੀ ਹੈ ਕਿ ਮਹਾਮਾਰੀ ਦੇ ਮੁਸ਼ਕਲ ਦੌਰ ਵਿੱਚ ਸਾਰਿਆਂ ਨੂੰ ਵੈਕਸੀਨ ਮਿਲਣ ਚਾਹੀਦੀ ਹੈ ਅਤੇ ਇਸ ਲਈ ਕੀਮਤ ਵਿਚਕਾਰ ਨਹੀਂ ਆਉਣੀ ਚਾਹੀਦੀ ਹੈ।"
ਫਾਈਜ਼ਰ ਦੀ ਵੈਕਸੀਨ
ਇਸ ਸਾਲ ਜੁਲਾਈ ਵਿੱਚ ਅਮਰੀਕੀ ਸਰਕਾਰ ਨੇ ਕੋਰੋਨਾ ਵੈਕਸੀਨ ਲਈ ਫਾਈਜ਼ਰ ਅਤੇ ਬਾਓਐਨਟੇਕ ਕੰਪਨੀ ਨਾਲ 1.97 ਅਰਬ ਡਾਲਰ ਦਾ ਕਰਾਰ ਕੀਤਾ ਸੀ।
ਫਾਇਰਸਫਾਰਮਾ ਵਿੱਚ ਪ੍ਰਕਾਸ਼ਿਤ ਇੱਕ ਖ਼ਬਰ ਮੁਤਾਬਕ, ਐਸਵੀਬੀ ਲੀਰਿੰਕ ਦੇ ਵਿਸ਼ਲੇਸ਼ਕ ਜਯੋਫਰੀ ਪੋਜੇਰਸ ਮੁਤਾਬਕ, ਫਾਈਜ਼ਰ ਅਤੇ ਬਾਓਐਨਟੇਕ ਦਾ ਕਹਿਣਾ ਸੀ ਕਿ ਉਹ ਆਪਣੀ ਐੱਮਆਰਐੱਨਏ ਆਧਾਰਿਤ ਕੋਰੋਨਾ ਵੈਕਸੀਨ ਅਮਰੀਕੀ ਸਰਕਾਰ ਨੂੰ 19.50 ਡਾਲਰ ਪ੍ਰਤੀ ਡੋਜ਼ (1500 ਰੁਪਏ) ਦੇ ਹਿਸਾਬ ਨਾਲ ਵੇਚਣ ਵਾਲੇ ਹਨ, ਜਿਸ ਵਿੱਚ ਉਨ੍ਹਾਂ ਨੂੰ 60 ਤੋਂ 80 ਫੀਸਦ ਤੱਕ ਦਾ ਲਾਭ ਹੋ ਸਕਦਾ ਹੈ।
ਵਿਅਕਤੀ ਨੂੰ ਇਸ ਵੈਕਸੀਨ ਦੇ ਦੋ ਸ਼ੁਰੂਆਤੀ ਡੋਜ਼ ਅਤੇ ਇੱਕ ਬੂਸਟਰ ਡੋਜ਼ ਦੀ ਲੋੜ ਹੋਵੇਗੀ ਅਤੇ ਇਸ ਲਈ ਆਮ ਵਿਅਕਤੀ ਨੂੰ 40 ਡਾਲਰ ਤੱਕ ਦੇਣੇ ਪੈ ਸਕਦੇ ਹਨ। ਉੱਥੇ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਇਸ ਦੀ ਕੀਮਤ ਕਰੀਬ 20 ਡਾਲਰ ਤੱਕ ਹੋ ਸਕਦੀ ਹੈ।
ਇਹ ਵੀ ਦੇਖ ਸਕਦੇ ਹੋ: