ਇਸ ਦੇਸ ’ਚ ਪੈਟਰੋਲ ਦੀਆਂ ਵਧੀਆਂ ਕੀਮਤਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਸੁਣਾਈ ਮੌਤ ਦੀ ਸਜ਼ਾ-5 ਅਹਿਮ ਖ਼ਬਰਾਂ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਨੂੰ ਰੈਸਲਰ ਅਫਕਾਰੀ ਦੀ ਮੌਤ ਦੀ ਸਜ਼ਾ ਮਾਫ਼ ਕਰਨ ਦੀ ਅਪੀਲ ਕੀਤੀ ਹੈ।

ਅਫ਼ਕਾਰੀ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਹੋਏ ਦੇਸ-ਵਿਆਪੀ ਮੁਜ਼ਾਹਰਿਆਂ ਵਿੱਚ ਹਿੱਸਾ ਲਿਆ ਸੀ ਤੇ ਉਸੇ ਦੌਰਾਨ ਪੁਲਿਸ ਵਾਲਿਆਂ ਨੂੰ ਮਾਰਨ ਦਾ ਇਲਜ਼ਾਮ ਉਸ ਉੱਤੇ ਲਗਿਆ ਸੀ।

ਪੈਟਰੋਲ ਦੀਆਂ ਕੀਮਤਾਂ ਵਿੱਚ 50 ਫ਼ੀਸਦੀ ਦੇ ਵਾਧੇ ਤੋਂ ਬਾਅਦ ਸੁਰੱਖਿਆ ਦਸਤਿਆਂ ਦੀਆਂ ਦਮਨਕਾਰੀਆਂ ਕਾਰਵਾਈਆਂ ਵਿੱਚ ਲਗਭਗ 7000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚ 10 ਸਾਲਾਂ ਦੇ ਬੱਚੇ ਵੀ ਸ਼ਾਮਲ ਸਨ।

ਇਨ੍ਹਾਂ ਮੁਜ਼ਾਹਰਿਆਂ ਵਿੱਚ ਹੋਏ ਕਥਿਤ ਤਸ਼ੱਦਦ ਬਾਰੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਉਹ ਦੋ ਘੰਟੇ ਜਿਨ੍ਹਾਂ ਨੇ ਐਲੇਕਸੀ ਨਵਾਲਨੀ ਦੀ ਜਾਨ ਬਚਾਈ

ਰੂਸ ਦੀ ਵਿਰੋਧੀ ਧਿਰ ਦੇ ਆਗੂ ਐਲੇਕਸੀ ਨਵਾਲਨੀ ਬਰਲਿਨ ਦੇ ਇੱਕ ਹਸਪਤਾਲ ਵਿੱਚ ਕੋਮਾ ਵਿੱਚ ਹਨ ਅਤੇ ਜਰਮਨੀ ਨੇ ਇਹ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਨੋਵਿਚੋਕ ਨਰਵ ਏਜੰਟ ਜ਼ਹਿਰ ਦਿੱਤਾ ਗਿਆ ਸੀ।

ਸਾਈਬੀਰੀਆ ਤੋਂ ਇੱਕ ਉਡਾਣ ਰਾਹੀਂ ਮਾਸਕੋ ਵਾਪਸੀ ਦੌਰਾਨ ਉਹ ਬਿਮਾਰ ਹੋ ਗਏ ਸਨ ਅਤੇ ਓਮਸਕ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ।

ਦੋ ਦਿਨਾਂ ਬਾਅਦ ਰੂਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਰਮਨੀ ਲੈ ਜਾਣ ਲਈ ਮਨਾਇਆ ਅਤੇ ਉਨ੍ਹਾਂ ਨੂੰ ਹਵਾਈ ਯਾਤਰਾ ਜ਼ਰੀਏ ਜਰਮਨੀ ਲਿਜਾਇਆ ਗਿਆ।

ਬੀਬੀਸੀ ਰੂਸੀ ਸੇਵਾ ਨੇ ਇਸ ਕਹਾਣੀ ਨੂੰ ਬਿਆਨ ਕੀਤਾ ਹੈ ਕਿ ਕਿਵੇਂ ਫਲਾਈਟ ਅਟੈਂਡੈਂਟਾਂ ਅਤੇ ਡਾਕਟਰਾਂ ਨੇ ਸਾਇਬੇਰੀਆ ਦੇ ਅਸਮਾਨ ਵਿੱਚ ਉਨ੍ਹਾਂ ਦੀ ਜਾਨ ਬਚਾਉਣ ਲਈ ਜੱਦੋਜਹਿਦ ਕੀਤੀ। ਇਹ ਉਸ ਖ਼ਤਰਨਾਕ ਯਾਤਰਾ ਦੀ ਦੋ ਘੰਟਿਆਂ ਦੀ ਨਾਟਕੀ ਟਾਈਮਲਾਈਨ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸ਼ੁੱਕਰਵਾਰ ਦੀਆਂ ਮੁੱਖ ਖ਼ਬਰਾਂ

ਕ੍ਰਿਕਟਰ ਹਰਭਜਨ ਸਿੰਘ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਉਹ ਨਿਜੀ ਕਾਰਨਾਂ ਕਰਕੇ ਇਸ ਵਾਰ ਆਈਪੀਐਲ ਵਿੱਚ ਨਹੀਂ ਖੇਡਨਗੇ। ਇਸ ਤੋਂ ਪਹਿਲਾਂ ਸੁਰੇਸ਼ ਰੈਣਾ ਵੀ ਨਿਜੀ ਕਾਰਨਾਂ ਕਾਰਨ ਆਈਪੀਐੱਲ ਤੋਂ ਬਾਹਰ ਹੋ ਚੁੱਕੇ ਹਨ।

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਰਿਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਦੇ ਮੈਨੇਜਰ ਸੈਮੂਅਲ ਮਿਰਾਂਡਾ ਨੂੰ ਐੱਨਸੀਬੀ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਹਰਿਆਣਾ ਵਿੱਚ ਮੁਰਥਲ ਦੇ ਦੋ ਢਾਬਿਆਂ ਦੇ 75 ਮੁਲਾਜ਼ਮ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਸੋਨੀਪਤ ਪ੍ਰਸ਼ਾਸਨ ਨੇ ਕਾਨਟੈਕਟ ਟਰੇਸਿੰਗ ਸ਼ੁਰੂ ਕਰ ਦਿੱਤੀ ਹੈ।

ਸਾਲ 1984 ਦੇ ਸਿੱਖ ਕਤਲੇਆਮ ਦੇ ਇੱਕ ਕੇਸ ਵਿੱਚ ਮੁਲਜ਼ਮ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ।

ਇਹ ਖ਼ਬਰਾਂ ਪੂਰੀਆਂ ਪੜ੍ਹਨ ਲਈ ਇੱਥੇ ਕਲਿਕ ਕਰੋ।

ਕੋਰੋਨਾਵਾਇਰਸ: ਪਿੰਡਾਂ 'ਚ ਉੱਡੀਆਂ ਅਫ਼ਵਾਹਾਂ ਬਾਰੇ ਇਹ ਹਨ 7 ਜਵਾਬ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੋਕਾਂ ਦਾ ਟੈਸਟ ਲਈ ਸਹੀ ਸਮੇਂ ਉੱਤੇ ਅੱਗੇ ਨਾ ਆਉਣ ਕਰਕੇ ਸੂਬੇ ਵਿੱਚ ਮੌਤ ਦਰ ਵਿੱਚ ਇਜਾਫ਼ਾ ਹੋ ਰਿਹਾ ਹੈ।

ਦੂਜੇ ਪਾਸੇ ਕੋਰੋਨਾਵਾਇਰਸ ਨੂੰ ਲੈ ਕੇ ਲੋਕਾਂ ਵਿੱਚ ਅਫ਼ਵਾਹਾਂ ਦਾ ਬਜ਼ਾਰ ਵੀ ਗਰਮ ਹੋ ਗਿਆ ਹੈ। ਇਸ ਦਾ ਅਸਰ ਇਹ ਹੋ ਰਿਹਾ ਕਿ ਪਿੰਡਾਂ ਵਿੱਚ ਲੋਕਾਂ ਨੇ ਟੈਸਟ ਨਾ ਕਰਵਾਉਣ ਸਬੰਧੀ ਮਤੇ ਵੀ ਪਾਸ ਕਰ ਕੇ ਹੈਲਥ ਵਰਕਰਾਂ ਦੇ ਦਾਖ਼ਲੇ ਉੱਤੇ ਪਾਬੰਦੀ ਲੱਗਾ ਦਿੱਤੀ ਗਈ ਹੈ।

ਪਿੰਡਾਂ ਵਿੱਚ ਫੈਲੀਆਂ ਅਫ਼ਵਾਹਾਂ ਦੇ ਸਬੰਧ ਵਿੱਚ ਲੋਕਾਂ ਦੇ ਸਵਾਲਾਂ ਦੇ ਜਵਾਬ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮਾਹਰਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਚੀਨੀ ਸਰਹੱਦ 'ਤੇ ਤਾਇਨਾਤ ਭਾਰਤੀ'ਗੁਪਤ ਫੋਰਸ' ਜੋ ਸਿੱਧੇ ਪੀਐੱਮ ਨੂੰ ਰਿਪੋਰਟ ਕਰਦੀ ਹੈ

ਲੱਦਾਖ਼ ਦੀ ਪੈਂਗੋਂਗ ਝੀਲ ਦੇ ਦੱਖਣੀ ਕੰਢੇ ਨਾਲ ਜੁੜਦੇ ਇਲਾਕੇ ਵਿੱਚ ਭਾਰਤ ਦੀ ਸਪੈਸ਼ਲ ਫਰੰਟੀਅਰ ਫੋਰਸ ਦੀ ਵਿਕਾਸ ਰੈਜੀਮੈਂਟ ਦੇ ਕੰਪਨੀ ਲੀਡਰ ਨੀਮਾ ਤੇਂਜ਼ਿਨ ਦੀ ਬੀਤੇ ਸ਼ਨਿੱਚਰਵਾਰ ਰਾਤ ਇੱਕ ਸੈਨਿਕ ਕਾਰਵਾਈ ਦੌਰਾਨ ਮੌਤ ਹੋ ਗਈ।

ਅਫ਼ਸਰ ਨੀਮਾ ਤੇਂਜ਼ਿਨ ਦੀ ਤਿਰੰਗੇ ਵਿੱਚ ਲਪੇਟੀ ਦੇਹ, ਮੰਗਲਵਾਰ ਸਵੇਰੇ ਲੇਹ ਸ਼ਹਿਰ ਤੋਂ ਛੇ ਕਿਲੋਮੀਟਰ ਦੂਰ ਚੋਗਲਾਮਸਾਰ ਪਿੰਡ ਵਿੱਚ ਲਿਆਂਦੀ ਗਈ।

ਤਿੱਬਤ ਦੀ ਜਲਾਵਤਨੀ ਸੰਸਦ ਦੀ ਮੈਂਬਰ ਨਾਮਡੋਲ ਲਾਗਆਰੀ ਅਨੁਸਾਰ, ਕਦੀ ਸੁਤੰਤਰ ਮੁਲਕ ਪਰ ਹੁਣ ਚੀਨ ਦੇ ਖ਼ੇਤਰ ਤਿੱਬਤ ਦੇ ਨੀਮਾ ਤੇਂਜ਼ਿਨ ਭਾਰਤ ਦੇ ਸਪੈਸ਼ਲ ਸੈਨਾ ਦਲ ਸਪੈਸ਼ਲ ਫ਼ਰੰਟੀਅਰ ਫ਼ੋਰਸ (SFF) ਦੇ ਵਿਕਾਸ ਰੈਜੀਮੈਂਟ ਵਿੱਚ ਕੰਪਨੀ ਲੀਡਰ ਸੀ।

ਭਾਰਤ ਦੀ ਗੁਪਤ ਫੋਰਸ ਵਜੋਂ ਜਾਣੀ ਜਾਂਦੀ ਇਸ ਫੋਰਸ ਬਾਰੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਵੀਡੀਓ: ਡਾ਼ ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ

ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)