ਅਯੁੱਧਿਆ ਰਾਮ ਮੰਦਰ ਦਾ ਨਕਸ਼ਾ ਜਾਂ ਮਾਡਲ ਦੱਸ ਕੇ ਕਿਤੇ ਤੁਹਾਡੇ ਕੋਲ ਵੀ ਅਜਿਹੇ ਵੀਡੀਓ ਤਾਂ ਨਹੀਂ ਆਏ? - ਰਿਐਲਿਟੀ ਚੈੱਕ

ਉਸਾਰੇ ਜਾ ਰਹੇ ਮੰਦਰ ਦੀ ਭਵਨ ਨਿਰਮਾਣ ਕਲਾ ਅਤੇ ਡਿਜ਼ਾਈਨ ਬਾਰੇ ਸੋਸ਼ਲ ਮੀਡੀਆ ਉੱਪਰ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਕੁਝ ਬਹੁਤ ਹੀ ਗੁਮਰਾਹ ਕਰਨ ਵਾਲੇ ਹਨ
ਤਸਵੀਰ ਕੈਪਸ਼ਨ, ਉਸਾਰੇ ਜਾ ਰਹੇ ਮੰਦਰ ਦੀ ਭਵਨ ਨਿਰਮਾਣ ਕਲਾ ਅਤੇ ਡਿਜ਼ਾਈਨ ਬਾਰੇ ਸੋਸ਼ਲ ਮੀਡੀਆ ਉੱਪਰ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ।
    • ਲੇਖਕ, ਸ਼ਰੁਤੀ ਮੈਨਨ
    • ਰੋਲ, ਬੀਬੀਸੀ ਰਿਐਲਿਟੀ ਚੈਕ

ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਦਾ ਕੰਮ ਤੇਜ਼ੀ ਫ਼ੜ ਰਿਹਾ ਹੈ। ਇਸ ਸੰਬਧ ਵਿੱਚ ਗੁਮਰਾਹ ਕਰਨ ਵਾਲੀਆਂ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦਾ ਨੀਂਹ ਪੱਥਰ ਰੱਖ ਦਿੱਤਾ ਹੈ।

ਉਦਘਾਟਨ ਸਮਾਗਮ ਵਿਵਾਦਾਂ ਵਿੱਚ ਘਿਰਿਆ ਰਿਹਾ ਕਿਉਂਕਿ ਸੁਪਰੀਮ ਕੋਰਟ ਦੇ ਪਿਛਲੇ ਸਾਲ ਦੇ ਹੁਕਮਾਂ ਮੁਤਾਬਕ ਮੰਦਿਰ ਦੀ ਉਸਾਰੀ ਢਾਹੀ ਗਈ ਬਾਬਰੀ ਮਸਜਿਦ ਵਾਲੀ ਥਾਂ 'ਤੇ ਕੀਤੀ ਜਾਣੀ ਹੈ। ਸਾਲ 1992 ਵਿੱਚ ਹਿੰਦੂ ਭੀੜ ਵੱਲੋਂ ਮਸਜਿਦ ਢਾਹੇ ਜਾਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਹੋਈ ਫਿਰਕੂ ਹਿੰਸਾ ਵਿੱਚ 2000 ਤੋਂ ਵਧੇਰੇ ਜਾਨਾਂ ਗਈਆਂ ਸਨ।

ਉਸਾਰੇ ਜਾ ਰਹੇ ਮੰਦਰ ਦੀ ਭਵਨ ਨਿਰਮਾਣ ਕਲਾ ਅਤੇ ਡਿਜ਼ਾਈਨ ਬਾਰੇ ਸੋਸ਼ਲ ਮੀਡੀਆ ਉੱਪਰ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਕੁਝ ਬਹੁਤ ਹੀ ਗੁਮਰਾਹ ਕਰਨ ਵਾਲੇ ਹਨ। ਅਸੀਂ ਕੁਝ ਤਸਵੀਰਾਂ ਦੀ ਪੜਤਾਲ ਕੀਤੀ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਹ ਵੀ ਪੜ੍ਹੋ

ਇਹ ਮੰਦਿਰ ਦਾ ਨਵਾਂ ਡਿਜ਼ਾਈਨ ਜਾਂ ਨਕਸ਼ਾ ਨਹੀਂ ਹੈ

ਇਸ ਹਫ਼ਤੇ ਦੇ ਸ਼ੁਰੂ ਵਿੱਚ ਜਦੋਂ ਸਰਕਾਰ ਵੱਲੋਂ ਰਾਮ ਮੰਦਿਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਸਨ, ਉਸ ਤੋਂ ਬਹੁਤ ਪਹਿਲਾਂ ਹੀ ਅਜਿਹੀਆਂ ਕਾਲਪਨਿਕ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਜਾਣ ਲੱਗੀਆਂ ਸਨ।

ਸਾਲ 2014 ਦੀ ਇੱਕ ਐਨੀਮੇਸ਼ਨ ਅਯੁੱਧਿਆ ਵਿੱਚ ਬਣਾਏ ਜਾ ਰਹੇ ਨਵੇਂ ਰਾਮ ਮੰਦਿਰ ਦਾ ਮਾਡਲ ਕਹਿ ਕੇ ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਜਾ ਰਹੀ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਫੇਸਬੁੱਕ ਅਤੇ ਟਵਿੱਟਰ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਪੋਸਟਾਂ ਦੇ ਨਾਲ ਲਿਖਿਆ ਗਿਆ ਹੈ,"ਇਹ ਸਾਡੇ ਭਗਵਾਨ ਸ੍ਰੀਰਾਮ ਦਾ ਆਲੀਸ਼ਾਨ ਮੰਦਿਰ ਹੈ। ਮੇਰੇ ਭਗਵਾਨ ਦੀ ਜਨਮ ਭੂਮੀ ਤੋਂ ਪੜਦਾ ਹਟਾ ਲਿਆ ਗਿਆ ਹੈ। ਭਾਰਤ ਇੱਕ ਨਵੀਂ ਦਿਸ਼ਾ ਵੱਲ ਜਾ ਰਿਹਾ ਹੈ। ਅਯੁੱਧਿਆ ਪੁਕਾਰ ਰਿਹਾ ਹੈ ਕਿ ਮੰਦਿਰ ਬਣਾਓ।"

ਇੱਕ ਸਧਾਰਣ ਰਿਵਰਸ ਇਮੇਜ ਸਰਚ ਤੋਂ ਪਤਾ ਚਲਦਾ ਹੈ ਕਿ ਅਸਲੀ ਵੀਡੀਓ ਮਹਾਰਾਸ਼ਟਰ ਦੇ ਇੱਕ ਭਵਨ ਨਿਰਮਾਣ ਡਿਜ਼ਾਈਨ ਸਟੂਡੀਓ ਨੇ ਤਿਆਰ ਕੀਤੀ ਸੀ।

ਇੱਕ ਸਧਾਰਣ ਰਿਵਰਸ ਇਮੇਜ ਸਰਚ ਤੋਂ ਪਤਾ ਚਲਦਾ ਹੈ ਕਿ ਅਸਲੀ ਵੀਡੀਓ ਮਹਾਰਾਸ਼ਟਰ ਦੇ ਇੱਕ ਭਵਨ ਨਿਰਮਾਣ ਡਿਜ਼ਾਈਨ ਸਟੂਡੀਓ ਨੇ ਤਿਆਰ ਕੀਤੀ ਸੀ
ਤਸਵੀਰ ਕੈਪਸ਼ਨ, ਇੱਕ ਸਧਾਰਣ ਰਿਵਰਸ ਇਮੇਜ ਸਰਚ ਤੋਂ ਪਤਾ ਚਲਦਾ ਹੈ ਕਿ ਅਸਲੀ ਵੀਡੀਓ ਮਹਾਰਾਸ਼ਟਰ ਦੇ ਇੱਕ ਭਵਨ ਨਿਰਮਾਣ ਡਿਜ਼ਾਈਨ ਸਟੂਡੀਓ ਨੇ ਤਿਆਰ ਕੀਤੀ ਸੀ

ਨਹੀਂ ਇਹ ਉਹ ਥਾਂ ਨਹੀਂ ਹੈ ਜਿੱਥੇ ਰਾਮ ਮੰਦਿਰ ਦੀ ਉਸਾਰੀ ਕੀਤੀ ਜਾਣੀ ਹੈ

ਇੱਕ ਹੋਰ ਬਹੁਤ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਵੀਡੀਓ ਵਿੱਚ ਉਦਘਾਟਨ ਦੀ ਤਿਆਰੀ ਤੋਂ ਪਹਿਲਾਂ ਆਲੀਸ਼ਾਨ ਸਜਾਵਟਾਂ ਦਿਖਾਈਆਂ ਜਾ ਰਹੀਆਂ ਹਨ। ਜਿਸ ਵਿੱਚ ਇੱਕ ਵੱਡਾ ਹਾਲ ਦੀਵਿਆਂ ਅਤੇ ਫੁੱਲਾਂ ਨਾਲ ਸਜਿਆ ਨਜ਼ਰ ਆ ਰਿਹਾ ਹੈ।

ਇਸ ਤਸਵੀਰ ਦੀ ਵੀ ਰਿਵਰਸ ਇਮੇਜ ਸਰਚ ਤੋਂ ਪਤਾ ਚਲਦਾ ਹੈ ਕਿ ਇਸ ਵੀਡੀਓ ਦਾ ਵੀ ਰਾਮ ਮੰਦਿਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਭਾਰਤੀ ਮੀਡੀਆਂ ਦਿਖਾ ਰਿਹਾ ਕਿ ਉਦਘਾਟਨ ਤੋਂ ਪਹਿਲਾਂ ਅਯੁੱਧਿਆ ਦਾ ਕਾਇਆ ਕਲਪ ਕਰ ਦਿੱਤਾ ਗਿਆ ਹੈ ਜਦਕਿ ਇਸ ਵੀਡੀਓ ਦਾ ਇਸ ਨਾਲ ਕੋਈ ਸੰਬੰਧ ਹੀ ਨਹੀਂ ਹੈ।
ਤਸਵੀਰ ਕੈਪਸ਼ਨ, ਭਾਰਤੀ ਮੀਡੀਆਂ ਦਿਖਾ ਰਿਹਾ ਕਿ ਉਦਘਾਟਨ ਤੋਂ ਪਹਿਲਾਂ ਅਯੁੱਧਿਆ ਦਾ ਕਾਇਆ ਕਲਪ ਕਰ ਦਿੱਤਾ ਗਿਆ ਹੈ ਜਦਕਿ ਇਸ ਵੀਡੀਓ ਦਾ ਇਸ ਨਾਲ ਕੋਈ ਸੰਬੰਧ ਹੀ ਨਹੀਂ ਹੈ।

ਅਸਲ ਵਿੱਚ ਇਹ ਵੀਡੀਓ ਦੱਖਣ ਭਾਰਤੀ ਰਾਜ ਤੇਲੰਗਾਨਾ ਦੇ ਵਿੱਚ ਇੱਕ ਸਮਾਗਮ ਦੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਦੇਵਤਾ ਰਾਮ ਨਹੀਂ ਵਿਸ਼ਨੂੰ ਹਨ।

ਭਾਰਤੀ ਮੀਡੀਆ ਦਿਖਾ ਰਿਹਾ ਹੈ ਕਿ ਉਦਘਾਟਨ ਤੋਂ ਪਹਿਲਾਂ ਅਯੁੱਧਿਆ ਦਾ ਕਾਇਆ ਕਲਪ ਕਰ ਦਿੱਤਾ ਗਿਆ ਹੈ ਜਦਕਿ ਇਸ ਵੀਡੀਓ ਦਾ ਇਸ ਨਾਲ ਕੋਈ ਸੰਬੰਧ ਹੀ ਨਹੀਂ ਹੈ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਇਹ ਯਾਤਰੀ ਅਯੁੱਧਿਆ ਤਾਂ ਜਾ ਰਹੇ ਹਨ ਪਰ ਇਸ ਸਾਲ ਨਹੀਂ ਪਿਛਲੇ ਸਾਲ

ਇੱਕ ਵੀਡੀਓ ਵਿੱਚ ਲੋਕ ਭਗਵੇਂ ਕੱਪੜੇ ਪਾਈ ਅਤੇ ਆਪਣੇ ਸਿਰਾਂ ਉੱਪਰ ਇੱਕ-ਇੱਕ ਇੱਟ ਚੁੱਕੀ ਤੁਰੇ ਜਾ ਰਹੇ ਹਨ। ਇਹ ਵੀਡੀਓ ਇਸ ਦਾਅਵੇ ਨਾਲ ਵਾਇਰਲ ਕੀਤਾ ਗਿਆ ਕਿ ਇਹ ਲੋਕ 1800 ਕਿੱਲੋਮੀਟਰ ਦਾ ਫ਼ਾਸਲਾ ਤੈਅ ਕਰ ਕੇ ਅਯੁੱਧਿਆ ਰਾਮ ਮੰਦਿਰ ਦੇ ਉਦਘਾਟਨ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਨ।

ਟਵਿੱਟਰ ਉੱਪਰ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਇੱਕ ਲੱਖ ਤੋਂ ਵਧੇਰੇ ਵਾਰ ਦੇਖਿਆ ਜਾ ਚੁੱਕਿਆ ਹੈ।

ਵੀਡੀਓ ਵਿੱਚ ਲੋਕਾਂ ਨੂੰ ਕੰਨੜ ਬੋਲਦਿਆਂ ਸੁਣਿਆ ਜਾ ਸਕਦਾ ਹੈ। ਉਹ ਕਰਨਾਟਕ ਤੋਂ ਅਯੁੱਧਿਆ 1800 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਕੇ ਭਗਵਾਨ ਰਾਮ ਨਾਲ ਜੁੜਿਆ ਇੱਕ ਅਹਿਮ ਤਿਓਹਾਰ ਮਨਾਉਣ ਜਾ ਰਹੇ ਸਨ
ਤਸਵੀਰ ਕੈਪਸ਼ਨ, ਵੀਡੀਓ ਵਿੱਚ ਲੋਕਾਂ ਨੂੰ ਕੰਨੜ ਬੋਲਦਿਆਂ ਸੁਣਿਆ ਜਾ ਸਕਦਾ ਹੈ। ਉਹ ਕਰਨਾਟਕ ਤੋਂ ਅਯੁੱਧਿਆ 1800 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਕੇ ਭਗਵਾਨ ਰਾਮ ਨਾਲ ਜੁੜਿਆ ਇੱਕ ਅਹਿਮ ਤਿਓਹਾਰ ਮਨਾਉਣ ਜਾ ਰਹੇ ਸਨ

ਵੀਡੀਓ ਵਾਕਈ ਅਯੁੱਧਿਆ ਜਾ ਰਹੇ ਸ਼ਰਧਾਲੂਆਂ ਦੀ ਹੈ ਪਰ ਇਹ ਵੀਡੀਓ ਪਿਛਲੇ ਸਤੰਬਰ ਵਿੱਚ ਫੇਸਬੁੱਕ 'ਤੇ ਸ਼ੇਅਰ ਕੀਤੀ ਗਈ ਸੀ।

ਵੀਡੀਓ ਵਿੱਚ ਲੋਕਾਂ ਨੂੰ ਕੰਨੜ ਬੋਲਦਿਆਂ ਸੁਣਿਆ ਜਾ ਸਕਦਾ ਹੈ। ਉਹ ਕਰਨਾਟਕ ਤੋਂ ਅਯੁੱਧਿਆ 1800 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਕੇ ਭਗਵਾਨ ਰਾਮ ਨਾਲ ਜੁੜਿਆ ਇੱਕ ਅਹਿਮ ਤਿਓਹਾਰ ਮਨਾਉਣ ਜਾ ਰਹੇ ਸਨ।

ਇਨ੍ਹਾਂ ਸ਼ਰਧਾਲੂਆਂ ਦੀ ਮੰਗ ਸੀ ਕਿ ਉਨ੍ਹਾਂ ਦੁਆਰਾ ਲਿਆਂਦੀਆਂ ਗਈਆਂ ਇੱਟਾਂ ਨੂੰ ਰਾਮ ਮੰਦਿਰ ਦੀ ਉਸਾਰੀ ਦੌਰਾਨ ਵਰਤਿਆ ਜਾਵੇ।

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਸਪੇਨ ਵਿੱਚ ਰਹਿ ਰਹੇ ਭਾਰਤੀ ਰਾਮ ਮੰਦਿਰ ਦੀ ਖ਼ੁਸ਼ੀ ਨਹੀਂ ਮਨਾ ਰਹੇ

ਬਹੁਤ ਸਾਰੇ ਲੋਕਾਂ ਵੱਲੋਂ ਸਾਂਝੀ ਕੀਤੀ ਜਾ ਰਹੀ ਇੱਕ ਹੋਰ ਵੀਡੀਓ ਵਿੱਚ ਕੁਝ ਲੋਕ ਭਾਰਤੀ ਕੌਮੀ ਝੰਡੇ ਵਾਲੇ ਕੇਸਰੀ, ਸਫ਼ੈਦ ਅਤੇ ਹਰੇ ਰੰਗ ਦੀਆਂ ਪੁਸ਼ਾਕਾਂ ਪਾਈ ਸਪੇਨ ਦੀਆਂ ਸੜਕਾਂ ਉੱਪਰ ਜਲੂਸ ਦੀ ਸ਼ਕਲ ਵਿੱਚ ਜਾ ਰਹੇ ਹਨ। ਵੀਡੀਓ ਨਾਲ ਦਾਅਵਾ ਕੀਤਾ ਗਿਆ ਹੈ ਕਿ ਇਹ ਲੋਕ ਸਪੇਨ ਵਿੱਚ ਰਹਿ ਰਹੇ ਭਾਰਤੀ ਹਨ ਅਤੇ ਰਾਮ ਮੰਦਿਰ ਦੀ ਉਸਾਰੀ ਦਾ ਜਸ਼ਨ ਮਨਾ ਰਹੇ ਹਨ।

ਰਿਵਰਸ ਇਮੇਜ ਸਰਚ ਰਾਹੀਂ ਪਤਾ ਚਲਦਾ ਹੈ ਕਿ ਇਹ ਵੀਡੀਓ ਸਾਲ 2018 ਦੇ ਜੂਨ ਮਹੀਨੇ ਦੀ ਹੈ ਜਦੋਂ ਇੱਕ ਭਾਰਤੀ ਡਾਂਸ ਗਰੁੱਪ ਸਪੇਨ ਦੇ ਦੌਰੇ 'ਤੇ ਗਿਆ ਸੀ
ਤਸਵੀਰ ਕੈਪਸ਼ਨ, ਰਿਵਰਸ ਇਮੇਜ ਸਰਚ ਰਾਹੀਂ ਪਤਾ ਚਲਦਾ ਹੈ ਕਿ ਇਹ ਵੀਡੀਓ ਸਾਲ 2018 ਦੇ ਜੂਨ ਮਹੀਨੇ ਦੀ ਹੈ ਜਦੋਂ ਇੱਕ ਭਾਰਤੀ ਡਾਂਸ ਗਰੁੱਪ ਸਪੇਨ ਦੇ ਦੌਰੇ 'ਤੇ ਗਿਆ ਸੀ

ਇਸ ਵੀਡੀਓ ਦੀ ਇੱਕ ਪੋਸਟ ਨੂੰ ਇੱਕ ਲੱਖ ਤੋਂ ਵਧੇਰੇ ਵਾਰ ਦੇਖਿਆ ਜਾ ਚੁੱਕਿਆ ਹੈ।

ਹਾਲਾਂਕਿ ਰਿਵਰਸ ਇਮੇਜ ਸਰਚ ਰਾਹੀਂ ਪਤਾ ਚਲਦਾ ਹੈ ਕਿ ਇਹ ਵੀਡੀਓ ਸਾਲ 2018 ਦੇ ਜੂਨ ਮਹੀਨੇ ਦੀ ਹੈ ਜਦੋਂ ਇੱਕ ਭਾਰਤੀ ਡਾਂਸ ਗਰੁੱਪ ਸਪੇਨ ਦੇ ਦੌਰੇ 'ਤੇ ਗਿਆ ਸੀ।

ਇਹ ਵੀ ਦੇਖੋ:

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)