ਅਯੁੱਧਿਆ ਦਾ ਰਾਮ ਮੰਦਰ ਰਾਸ਼ਟਰੀ ਭਾਵਨਾਵਾਂ ਦਾ ਪ੍ਰਤੀਕ ਬਣੇਗਾ, ਇਹ ਰਾਸ਼ਟਰ ਨੂੰ ਜੋੜਨ ਵਾਲਾ ਹੈ - ਮੋਦੀ

ਤਸਵੀਰ ਸਰੋਤ, Ani
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣ ਦੀ ਰਸਮ ਨਿਭਾਈ ਹੈ। ਇਸ ਮੌਕੇ ਉਨ੍ਹਾਂ ਨੇ ਰਾਮ ਮੰਦਿਰ ਦੇ ਸੰਘਰਸ਼ ਨੂੰ ਦੇਸ ਦੀ ਅਜ਼ਾਦੀ ਦੇ ਸੰਘਰਸ਼ ਵਾਂਗ ਦੱਸਿਆ ਹੈ।
ਅਯੁੱਧਿਆ ਪਹੁੰਚਣ ਮਗਰੋਂ ਮੋਦੀ ਦੇ ਸਵਾਗਤ ਲਈ ਉੱਤੇ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਰਾਮ ਮੰਦਰ ਟਰੱਸਟ ਦੇ ਅਹੁਦੇਦਾਰ ਹੈਲੀਪੈਡ ਉੱਤੇ ਹਾਜ਼ਰ ਸਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਭਗਵੇਂ ਅਤੇ ਪੀਲੇ ਰੰਗ ਦੇ ਕੱਪੜੇ ਪਾਈ ਸਭ ਲੋਕਾਂ ਨੇ ਮਾਸਕਾਂ ਨਾਲ ਮੂੰਹ ਢਕੇ ਹੋਏ ਸਨ ਅਤੇ ਕੋਰੋਨਾ ਮਹਾਮਾਰੀ ਕਾਰਨ ਤੈਅ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ।
ਪ੍ਰਧਾਨ ਮੰਤਰੀ ਕਰੀਬ 12 ਵਜੇ ਰਾਮ ਜਨਮ ਭੂਮੀ ਪਹੁੰਚੇ , ਉਹ ਪਹਿਲਾਂ ਹਨੂੰਮਾਨ ਗੜ੍ਹੀ ਮੰਦਰ ਵਿਚ ਗਏ ਅਤੇ ਆਰਤੀ ਕੀਤੀ । ਇਸ ਉਪਰੰਤ ਉਹ ਕਰੀਬ ਸਵਾ 12 ਵਜੇ ਮੁੱਖ ਭੂਮੀ ਪੂਜਾ ਸਥਾਨ ਉੱਤੇ ਪੁੱਜੇ।
ਇਸ ਮੌਕੇ ਉਨ੍ਹਾਂ ਨਾਲ ਯੋਗੀ ਆਦਿੱਤਿਆ ਨਾਥ, ਰਾਜਪਾਲ ਅਨੰਦੀ ਬੇਨ, ਆਰਐੱਸ਼ਐੱਸ ਮੁਖੀ ਮੋਹਨ ਭਾਗਵਤ ਵੀ ਪੂਜਾ ਕਰਨ ਵਾਲਿਆਂ ਵਿਚ ਸ਼ਾਮਲ ਸਨ। ਪੂਜਾ ਦਾ ਸਮਾਗਮ ਕਰੀਬ ਅੱਧੇ ਤੋਂ ਪੌਣਾ ਘੰਟਾ ਚੱਲਿਆ । ਇਸ ਉਪਰੰਤ ਪ੍ਰਧਾਨ ਮੰਤਰੀ ਮੁੱਖ ਮੰਚ ਉੱਤੇ ਗਏ।
1.30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਹੰਤ ਨ੍ਰਿਤਯ ਗੋਪਾਲ ਦਾਸ, ਅਨੰਦੀ ਬੇਨ ਨੇ ਬਟਨ ਦਬਾ ਕੇ, ਮੰਦਰ ਨੂੰ ਸਮਰਪਿਤ ਡਾਕ ਟਿਕਟ ਵੀ ਜਾਰੀ ਕੀਤੀ ਗਈ
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਨਰਿੰਦਰ ਮੋਦੀ ਦੇ ਭਾਸ਼ਣ ਦੇ ਮੁੱਖ ਅੰਸ਼
- ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸੀਆ ਵਰ ਰਾਮ ਚੰਦਰ ਦੀ ਜੈ, ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਕੀਤੀ।
- ਇਹ ਜੈ ਜੈਕਾਰੇ ਦੀ ਗੂੰਜ ਪੂਰੇ ਦੇਸ ਵਿਚ ਹੀ ਨਹੀਂ ਬਲਕਿ ਵਿਸ਼ਵ ਵਿਚ ਗੂੰਜ ਰਿਹਾ ਹੈ।
- ਸਰਿਊ ਨਦੀਂ ਦੇ ਕਿਨਾਰੇ ਅੱਜ ਨਵੇਂ ਇਤਿਹਾਸ ਸ਼ੁਰੂਆਤ ਹੋ ਗਈ ਹੈ ਅਤੇ ਪੂਰਾ ਭਾਰਤ ਉਤਸ਼ਾਹ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
- ਸਾਲਾਂ ਤੋਂ ਟੈਂਟ ਹੇਠ ਰਹਿ ਰਹੇ ਰਾਮ ਲੱਲ਼੍ਹਾ ਲਈ ਹੁਣ ਵਿਸ਼ਾਲ ਮੰਦਰ ਦੀ ਉਸਾਰੀ ਹੋ ਰਹੀ ਹੈ। ਟੁੱਟਣਾ ਤੇ ਮੁੜ ਖੜ੍ਹਾ ਹੋਣ ਦੇ ਸਿਲਸਿਲੇ ਤੋਂ ਅਯੁੱਧਿਆ ਮੁਕਤ ਹੋ ਰਹੀ ਹੈ।
- ਅਜ਼ਾਦੀ ਵਾਂਗ ਰਾਮ ਮੰਦਰ ਦੀ ਉਸਾਰੀ ਲਈ ਕਈ ਕਈ ਪੀੜ੍ਹੀਆਂ ਨੇ ਸਦੀਆਂ ਤੱਕ ਸੰਘਰਸ਼ ਕੀਤਾ ਹੈ। ਇਹ ਉਸੇ ਦਾ ਫਲ਼ ਹੈ ਤੇ ਸਪਨਾ ਸਾਕਾਰ ਹੋ ਰਿਹਾ ਹੈ।
- ਮੈਂ 130 ਕਰੋੜ ਦੇਸ ਵਾਸੀਆਂ ਦੀ ਤਰਫ਼ ਤੋਂ ਨਮਨ ਕਰਦਾ ਹਾਂ , ਰਾਮ ਸਾਡੇ ਅੰਦਰ ਵਸੇ ਹੋਏ ਹਨ ਤੇ ਪ੍ਰੇਰਣਾ ਲ਼ਈ ਅਸੀਂ ਭਗਵਾਨ ਰਾਮ ਵੱਲ ਦੇਖਦੇ ਹਾਂ।
ਦੇਖੋ ਭੂਮੀ ਪੂਜਾ ਦੀ ਪੂਰੀ ਕਾਰਵਾਈ - ਵੀਡੀਓ
- ਰਾਮ ਸੱਭਿਆਚਾਰ ਦੇ ਅਧਾਰ ਹਨ, ਭਾਰਤ ਦੀ ਮਰਿਯਾਦਾ ਹੈ, ਉਨ੍ਹਾਂ ਦੀ ਹੋਂਦ ਮਿਟਾਉਣ ਲਈ ਅਨੇਕਾਂ ਯਤਨ ਹੋਏ ਪਰ ਉਹ ਸਾਡੇ ਮਨਾਂ ਵਿੱਚ ਹੈ।
- ਰਾਮ ਮੰਦਰ ਰਾਸ਼ਟਰੀ ਭਾਵਨਾਵਾਂ ਦਾ ਪ੍ਰਤੀਕ ਬਣੇਗਾ, ਇਹ ਰਾਸ਼ਟਰ ਨੂੰ ਜੋੜਨ ਵਾਲਾ ਹੈ।
- ਮੰਦਰ ਦੀ ਉਸਾਰੀ ਇਤਿਹਾਸ ਆਪਣੇ ਆਪ ਦੁਹਰਾ ਰਿਹਾ ਹੈ। ਪੂਰੇ ਦੇਸ ਦੇ ਲੋਕਾਂ ਦੇ ਸਹਿਯੋਗ ਨਾਲ ਇਹ ਕਾਰਜ ਸ਼ੁਰੂ ਹੋਇਆ ਹੈ।
- ਜਿਵੇਂ ਪੱਥਰਾਂ ਉੱਤੇ ਰਾਮ ਲਿਖ ਕੇ ਰਾਮਸੇਤੂ ਬਣਾਇਆ ਗਿਆ ਸੀ ਉਵੇਂ ਹੀ ਘਰ ਘਰ ਤੋਂ ਆਏ ਪੱਥਰ ਆਸਥਾ ਦੀ ਪ੍ਰਤੀਕ ਹੈ ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
- ਅਜਿਹਾ ਨਾ ਭੂਤ ਕਾਲ ਵਿਚ ਹੋਇਆ ਅਤੇ ਨਾ ਹੀ ਭਵਿੱਖ ਵਿਚ ਹੋਵੇਗਾ, ਇਸ ਦੁਨੀਆਂ ਲਈ ਖੋਜ ਦਾ ਮੁੱਦਾ ਹੈ।
- ਰਾਮ ਦੀ ਹੋਂਦ ਨੂੰ ਮਿਟਾਉਣ ਦੀ ਅਨੇਕਾਂ ਵਾਰ ਕੋਸ਼ਿਸ਼ ਹੋਈ ਪਰ ਉਹ ਸਾਡੇ ਦਿਲਾਂ ਵਿਚ ਵਸੇ ਹੋਏ ਹਨ
- ਨਾਨਕ ਅਤੇ ਕਬੀਰ ਦੇ ਰਾਮ ਨਿਰਗੁਣ ਰਾਮ ਹਨ
- ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਮਾਇਣ ਦੀ ਰਚਨਾ ਕੀਤੀ ਸੀ
- ਰਾਮ ਪ੍ਰਜਾ ਨਾਲ ਬਰਾਬਰ ਦਾ ਵਿਵਹਾਰ ਕਰਦੇ ਸਨ, ਦੀਨ ਦੁਖੀਆਂ ਦਾ ਖਾਸ ਖ਼ਿਆਲ ਰੱਖਦੇ ਹਨ।
- ਭਾਰਤ ਦੀ ਆਸਥਾਂ ਵਿਚ ਰਾਮ ਹੈ, ਭਾਰਤੀ ਵਿਸ਼ਾਲਤਾ ਵਿਚ ਰਾਮ ਹੈ, ਭਾਰਤੀ ਸੱਭਿਅਤਾ ਦੀ ਅਨੇਕਤਾ ਦੀ ਏਕਤਾ ਵਿਚ ਰਾਮ ਹੈ।
ਮੋਹਨ ਭਾਗਵਤ ਨੇ ਕੀ ਕਿਹਾ
ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ, ਆਰਐੱਸਐੱਸ ਨੇ ਆਗੂਆਂ ਨੇ ਮੰਦਰ ਦੀ ਉਸਾਰੀ ਲਈ ਕਈ ਦਹਾਕੇ ਸੰਘਰਸ਼ ਕਰਨ ਲਈ ਕਿਹਾ ਸੀ।
ਅਨੇਕਾਂ ਨੇ ਕੁਰਬਾਨੀਆਂ ਕੀਤੀਆਂ, ਅਡਵਾਨੀ ਜੀ ਆ ਨਹੀਂ ਸਕਦੇ ਸਨ, ਉਹ ਘਰ ਟੀਵੀ ਉੱਤੇ ਬੈਠੇ ਸਮਾਗਮ ਦੀ ਲੋੜ ਹੈ।
ਮੋਹਨ ਭਾਗਵਤ ਨੇ ਕਿਹਾ ਇਹ ਦਿਨ ਭਾਰਤ ਦੇ ਆਤਮ ਨਿਰਭਰ ਬਣਨ ਦੀ ਸ਼ੁਰੂਆਤ ਹੈ।
ਜਿੰਨਾ ਹੋ ਸਕੇ ਸਭ ਨੂੰ ਨਾਲ ਲੈਕੇ ਅੱਗੇ ਵਧਣ ਤੇ ਸਭ ਦਾ ਕਲਿਆਣ ਕਰਨ ਵਾਲੇ ਭਾਰਤ ਦੇ ਨਿਰਮਾਣ ਦਾ ਦਿਨ ਹੈ।
ਮੰਦਰ ਦੀ ਉਸਾਰੀ ਦੇ ਨਾਲ ਨਾਲ ਲੋਕ ਆਪਣੇ ਮਨ ਅਯੁੱਧਿਆ ਨੂੰ ਠੀਕ ਕਰਨ ਹੈ ਅਤੇ ਰਾਮ ਦੇ ਸੰਕਲਪ ਦਾ ਸਮਾਜ ਖੜ੍ਹਾ ਕਰਨਾ ਚਾਹੀਦਾ ਹੈ।
ਲੋਕਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ ।ਇਹ ਸਿਰਫ਼ ਇੱਕ ਹੋਰ ਮੰਦਰ ਦੀ ਉਸਾਰੀ ਨਹੀਂ ਬਲਕਿ ਸਾਰੇ ਮੰਦਰਾਂ ਦੀਆਂ ਮੂਤਰੀਆਂ ਦੇ ਆਸ਼ੇ ਨੂੰ ਪ੍ਰਗਟ ਕਰਨਾ ਹੈ।
ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਨੇ ਕੀ ਕਿਹਾ - ਵੀਡੀਓ
ਯੋਗੀ ਨੇ ਕੀ ਕਿਹਾ
ਸਭ ਤੋਂ ਪਹਿਲਾਂ ਸੰਬੋਧਨ ਕਰਦਿਆਂ ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਰਾਮ ਮੰਦਰ ਦੀ ਉਸਾਰੀ ਸੰਭਵ ਹੋਣ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ।
ਯੋਗੀ ਨੇ ਕਿਹਾ ਕਿ ਰਾਮ ਮੰਦਰ ਉਸਾਰੀ ਨੂੰ 500 ਸਾਲ ਦੇ ਸੰਘਰਸ਼ ਤੇ ਮੁੱਦੇ ਨੂੰ, ਭਾਰਤੀ ਅਦਾਲਤ ਤੇ ਕਾਰਜਪਾਲਿਕਾ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਹੱਲ ਕਰਨ ਲਈ ਦੁਨੀਆਂ ਨੂੰ ਮਿਸਾਲ ਪੇਸ਼ ਕੀਤੀ।
ਮੰਦਰ ਲਈ ਕਈ ਪੀੜ੍ਹੀਆਂ ਨੇ ਹਜ਼ਾਰਾਂ ਕੁਰਬਾਨੀਆਂ ਕੀਤੀਆ, ਪਰ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਲੋਕਤੰਤਰ ਤਰੀਕੇ ਨਾਲ ਮੰਦਰ ਦੀ ਉਸਾਰੀ ਸੰਭਵ ਹੋਈ ਹੈ।
ਉਨ੍ਹਾਂ ਕਿਹਾ ਕਿ ਅਵਧਪੁਰੀ (ਅਯੁੱਧਿਆ) ਮੰਦਰ ਦੇ ਨਾਲ ਨਾਲ ਦੁਨੀਆਂ ਦੇ ਨਕਸ਼ੇ ਉੱਤੇ ਉੱਭਰੇਗੀ।ਯੋਗੀ ਨੇ ਕਿਹਾ ਇਹ ਦਿਨ ਉਨ੍ਹਾਂ ਲਈ ਬਹੁਤ ਭਾਵਨਾਵਾਂ ਭਰਪੂਰ ਹੈ ।
ਯੋਗੀ ਨੇ ਕਿਹਾ ਕਿ ਕੋਰੋਨਾ ਕਾਰਨ ਜੋ ਸਮਾਗਮ ਵਿਚ ਨਹੀਂ ਆ ਸਕੇ, ਉਨ੍ਹਾਂ ਦੇ ਹਾਜ਼ਰੀ ਲਈ ਆਉਣ ਵਾਲੇ ਸਮੇਂ ਵਿਚ ਸਮਾਗਮ ਕੀਤਾ ਹੈ।
ਇਹ ਸਿਰਫ਼ ਮੰਦਰ ਦੀ ਉਸਾਰੀ ਨਹੀਂ ਬਲਕਿ ਸਭ ਦਾ ਸਭ ਦਾ ਵਿਕਾਸ ਦੇ ਸੰਕਲਪ ਨੂੰ ਅੱਗੇ ਵਧਾਉਣ ਵਾਲਾ ਵੀ ਹੈ।
ਇਹ ਵੀ ਪੜ੍ਹੋ :
ਸਮਾਗਮ ਲਈ ਸਰਕਾਰਾਂ ਪੱਬਾਂ ਭਾਰ
ਲੰਬੀ ਅਦਾਲਤੀ ਕਾਰਵਾਈ ਤੋਂ ਬਾਅਦ ਹੋਂਦ ਵਿਚ ਆਉਣ ਜਾ ਰਹੇ ਰਾਮ ਮੰਦਰ ਦੀ ਉਸਾਰੀ ਲਈ ਅਯੁੱਧਿਆ ਵਿਚ ਇਹ ਭੂਮੀ ਪੂਜਾ ਸਮਾਗਮ ਹੋ ਰਿਹਾ ਹੈ।
ਭਾਵੇਂ ਕਿ ਰਾਮ ਮੰਦਰ ਟਰੱਸਟ ਇਸ ਸਮਾਗਮ ਦਾ ਪ੍ਰਬੰਧਕ ਹੈ, ਉੱਤਰ ਪ੍ਰਦੇਸ਼ ਦੀ ਯੋਗੀ ਅਤੇ ਕੇਂਦਰ ਦੀ ਮੋਦੀ ਸਰਕਾਰ ਸਮਾਗਮਾਂ ਨੂੰ ਨੇਪਰੇ ਚਾੜ੍ਹਨ ਲਈ ਪੱਬਾਂ ਭਾਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਮੀ ਪੂਜਾ ਸਮਾਗਮ ਵਾਲੀ ਥਾਂ ਉੱਤੇ ਤੈਅ ਪ੍ਰੋਗਰਾਮ ਮੁਤਾਬਕ ਸਮਾਗਮ ਵਿਚ ਪਹੰਚ ਗਏ। ਮੁੱਖ ਅਸਥਾਨ ਤੋਂ ਕੁਝ ਮੀਟਰ ਦੂਰੀ ਉੱਤੇ ਸਥਿਤ ਹਨੂੰਮਾਨ ਗੜ੍ਹੀ ਮੰਦਰ ਵਿਚ ਪ੍ਰਧਾਨ ਮੰਤਰੀ ਪਹਿਲਾਂ ਗਏ ਅਤੇ ਫਿਰ ਸਮਾਗਮ ਵਿਚ ਆਏ ।
ਸਮਾਗਮ ਦੀ ਖਾਸ ਗੱਲ ਇਹ ਵੀ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਵੀ ਕੀਤੀ ਜਾ ਰਹੀ ਹੈ।
ਮੋਦੀ ਦੀ ਸੁਰੱਖਿਆ ਲਈ ਕੋਰੋਨਾ ਮੁਕਤ ਮੁਲਾਜ਼ਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਗਮ ਵਿਚ ਸ਼ਾਮਲ ਹੋਣ ਲਈ ਰਵਾਨਾ ਹੋ ਚੁੱਕੇ ਹਨ, ਉਨ੍ਹਾਂ ਦੇ ਅਯੁੱਧਿਆ ਪਹੁੰਚਣ ਤੋਂ ਪਹਿਲਾ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਟਵੀਟ ਕਰਕੇ ਉਨ੍ਹਾਂ ਨੂੰ ''ਰਾਮ ਦੇ ਸਾਰੇ ਭਗਤਾਂ ਵਲੋਂ ਰਾਮ -ਰਾਮ ਕਹੀ'' ਤੇ ਵੱਖਰੇ ਅੰਦਾਜ਼ ਵਿਚ ਸਵਾਗਤ ਕੀਤਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਅਯੁੱਧਿਆ ਵਿਚ ਰਾਮ ਮੰਦਰ ਭੂਮੀ ਪੂਜਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਵਿਚ ਹੈ, ਜੋ ਕੋਰੋਨਾ ਦੀ ਲਾਗ ਤੋਂ ਬਾਅਦ ਠੀਕ ਹੋ ਚੁੱਕੇ ਹਨ।
ਮੁੱਖ ਸੁਰੱਖਿਆ ਘੇਰੇ ਅਜਿਹੇ 'ਕੋਰੋਨਾ ਵਾਰੀਅਰ' ਪੁਲਿਸ ਵਾਲੇ ਤੈਨਾਤ ਹੋਣਗੇ ਜਦੋਂਕਿ ਇਸ ਤੋਂ ਬਾਹਰ ਰਹਿਣ ਵਾਲੇ ਪੁਲਿਸ ਵਾਲੇ ਉਹ ਹੋਣਗੇ ਜੋ ਪਿਛਲੇ ਦੋ ਹਫ਼ਤਿਆਂ ਤੋਂ ਕੁਆਰੰਟੀਨ ਵਿੱਚ ਰਹਿ ਰਹੇ ਹਨ ਅਤੇ ਕੋਵਿਡ ਨੂੰ ਟੈਸਟ ਵਿੱਚ ਨੈਗੇਟਿਵ ਪਾਏ ਗਏ ਹਨ।
ਇਸੇ ਦੌਰਾਨ ਖ਼ਬਰ ਇਹ ਵੀ ਹੈ ਕਿ ਸਾਬਕਾ ਕੇਂਦਰੀ ਮੰਤਰੀ ਤੇ ਰਾਮ ਮੰਦਰ ਅੰਦੋਲਨ ਦਾ ਵੱਡਾ ਚਿਹਰਾ ਰਹੀ ਉਮਾ ਭਾਰਤੀ ਨੂੰ ਵੀ ਆਖ਼ਰਕਾਰ ਸੱਦਾ ਪੱਤਰ ਮਿਲ ਗਿਆ ਹੈ ਅਤੇ ਉਹ ਵੀ ਸਮਾਗਮ ਵਿਚ ਪਹੁੰਚ ਗਈ ਹੈ।

ਤਸਵੀਰ ਸਰੋਤ, ANI
ਸਮਾਗਮ ਵਿਚ ਪਹੁੰਚੇ ਯੋਗ ਗੁਰੂ ਬਾਬਾ ਰਾਮ ਦੇਵ ਨੇ ਕਿਹਾ, ''ਭਾਰਤ ਦੇ ਇਹ ਵੱਡੇ ਭਾਗ ਹਨ ਕਿ ਅਸੀਂ ਰਾਮ ਮੰਦਰ ਦੀ ਉਸਾਰੀ ਦੇ ਗਵਾਹ ਬਣ ਰਹੇ ਹਾਂ. ਦੇਸ ਵਿਚ ਰਾਮ ਰਾਜ ਸਥਾਪਿਤ ਹੋਵੇਗਾ ਅਤੇ ਪੰਤਾਜਲੀ ਸੰਸਥਾਨ ਅਯੁੱਧਿਆ ਵਿਚ ਵੱਡਾ ਗੁਰੂਕੁਲ ਸ਼ੁਰੂ ਕਰੇਗੀ''।

ਤਸਵੀਰ ਸਰੋਤ, ANI
ਸਮਾਗਮ ਵਿਚ ਯੋਗ ਗੁਰੂ ਬਾਬਾ ਰਾਮ ਦੇਵ ਸਣੇ ਸਵਾਮੀ ਅਵਦੇਸ਼ਾਨੰਦ ਗਿਰੀ, ਚਿੰਦਾਨਾਨਮਦ ਮਹਾਰਾਜ ਅਤੇ ਸਿੱਖਾਂ ਦੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੀ ਪਹੁੰਚੇ ਹੋਏ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਸਮਾਗਮ ਉੱਤੇ ਸਵਾਲ
- ਭੂਮੀ ਪੂਜਾ ਸਮਾਗਮ ਦਾ ਦੂਰਦਰਸ਼ਨ ਤੋਂ ਸਿੱਧਾ ਪ੍ਰਸਾਰਨ ਹੋ ਰਿਹਾ ਹੈ। ਸਰਕਾਰੀ ਬਰਾਡਕਾਸਟਰ ਵਲੋਂ ਇੱਕ ਧਰਮ ਦੇ ਸਮਾਗਮ ਨੂੰ ਲਾਇਵ ਪ੍ਰਸਾਰਨ ਉੱਤੇ ਕੁਝ ਲੋਕ ਸਵਾਲ ਖੜ੍ਹੇ ਕਰ ਰਹੇ ਹਨ।
- ਰਾਮ ਮੰਦਰ ਅੰਦੋਲਨ ਨਾਲ ਜੁੜੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਪ੍ਰਵੀਨ ਤੋਗੜੀਆ ਵਰਗੇ ਵੱਡੇ ਆਗੂਆਂ ਨੂੰ ਸਮਾਗਮ ਤੋਂ ਦੂਰ ਰੱਖਣਾ ਵੀ ਵਿਵਾਦਮਈ ਬਣਿਆ ਹੋਇਆ ਹੈ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੁਦ ਸਮਾਗਮ ਵਿਚ ਪਹੁੰਚਣ ਦੇ ਨਾਲ ਨਾਲ ਯੂਪੀ ਤੇ ਕੇਂਦਰ ਸਰਕਾਰਾਂ ਵਲੋਂ ਸਮਾਗਮ ਦਾ ਸਰਕਾਰੀਕਰਨ ਕੀਤੇ ਜਾਣ ਉੱਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਬਾਬਰੀ ਮਸਜਿਦ ਢਾਹੇ ਜਾਣ ਦੀ ਕਿਵੇਂ ਹੋਈ ਸੀ ਤਿਆਰੀ- ਵੀਡੀਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
ਕਿਹੋ ਜਿਹੀ ਲੱਗ ਰਹੀ ਹੈ ਅਯੁੱਧਿਆ
ਅਯੁੱਧਿਆ ਵਿਚ ਸਿਰਫ ਇਕ ਆਵਾਜ਼ ਸੁਣਾਈ ਦੇ ਰਹੀ ਹੈ, ਉਹ ਹੈ ਲਾਊਡ ਸਪੀਕਰਾਂ ਤੋਂ ਆ ਰਹੀ ਸ੍ਰੀਰਾਮ ਦੇ ਭਜਨਾਂ ਦੀ ਆਵਾਜ਼।
ਅਯੁੱਧਿਆ ਦਾ ਰੰਗ ਵੀ ਥੋੜਾ ਬਦਲ ਗਿਆ ਹੈ। ਜਿੱਥੇ ਭੂਮੀ ਪੂਜਨ ਹੋਣਾ ਹੈ ਉਸ ਜਾਂਦੀਆਂ ਸਾਰੀਆਂ ਸੜ੍ਹਕਾਂ ਅਤੇ ਦੁਕਾਨਾਂ ਨੂੰ ਪੀਲਾ ਰੰਗ ਕੀਤਾ ਗਿਆ ਹੈ।
ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਇਸ ਭੂਮੀ ਪੂਜਨ ਪ੍ਰੋਗਰਾਮ ਦੇ ਪ੍ਰਬੰਧਕ ਹਨ। ਇਹ ਟਰੱਸਟ ਅਯੁੱਧਿਆ ਜ਼ਮੀਨੀ ਵਿਵਾਦ ਵਿਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਬਣਾਇਆ ਸੀ।

ਤਸਵੀਰ ਸਰੋਤ, ShishirGoUP/ShriRamTeerth
ਪਰ ਟਰੱਸਟ ਤੋਂ ਇਲਾਵਾ ਸੂਬਾ ਸਰਕਾਰ ਅਤੇ ਅਯੁੱਧਿਆ ਪ੍ਰਸ਼ਾਸਨ ਕਈ ਦਿਨਾਂ ਤੋਂ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਵਿਚ ਲੱਗਾ ਹੋਇਆ ਸੀ।
ਇਹ ਪ੍ਰੋਗਰਾਮ ਮੰਗਲਵਾਰ ਸਵੇਰੇ ਹਨੂੰਮਾਨ ਗੜ੍ਹੀ ਵਿਚ ਪੂਜਾ ਨਾਲ ਸ਼ੁਰੂ ਹੋਇਆ ਹੈ। ਬਹੁਤ ਸਾਰੇ ਮੰਦਰਾਂ ਵਾਲੇ ਇਸ ਅਯੁੱਧਿਆ ਸ਼ਹਿਰ ਵਿਚ ਰਾਮਾਇਣ ਦੇ ਅਖੰਡ ਪਾਠ ਚਲ ਰਹੇ ਹਨ।
4 ਅਤੇ 5 ਅਗਸਤ ਨੂੰ ਦੀ ਪੋਤਸਵ ਦਾ ਤਿਉਹਾਰ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਸਥਾਨਕ ਮੰਦਰਾਂ ਨੂੰ ਸਰਯੁ ਨਦੀ ਦੇ ਪਾਣੀ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ।

ਤਸਵੀਰ ਸਰੋਤ, ShishirGoUP/ShriRamTeerth
ਸਰਕਾਰ ਅਤੇ ਪ੍ਰਬੰਧਕਾਂ ਨੇ ਲੋਕਾਂ ਨੂੰ ਵੀ ਆਪਣੇ ਘਰਾਂ ਵਿੱਚ ਦੀਵੇ ਜਲਾਉਣ ਦੀ ਅਪੀਲ ਕੀਤੀ ਹੈ। ਰਾਜ ਸਰਕਾਰ ਨੇ ਵੱਡੇ ਧਾਰਮਿਕ ਸਥਾਨਾਂ 'ਤੇ ਵੀ ਵਿਕਟਾਂ ਵੰਡੀਆਂ ਹਨ।
ਅਯੁੱਧਿਆ ਸ਼ਹਿਰ ਜਿੱਥੇ ਬਹੁਤ ਸਾਰੇ ਵੱਡੇ ਮੰਦਿਰ ਹਨ ਅਤੇ ਰਾਮ ਮੰਦਰ ਉਸਾਰਿਆ ਜਾਣਾ ਹੈ, ਜਦੋਂ ਕਿ ਅਯੁੱਧਿਆ ਦਾ ਰੰਗ ਅਤੇ ਰੰਗਤ ਵਧੇਰੇ ਦਿਖਾਈ ਦਿੰਦੇ ਹਨ।ਰਾਤ ਨੂੰ ਮੰਦਰਾਂ ਨੂੰ ਰੰਗੀਨ ਲਾਈਟਾਂ ਨਾਲ ਨਹਾਇਆ ਜਾਂਦਾ ਹੈ।
ਅੰਦੋਲਨ ਦੇ ਵੱਡੇ ਚਿਹਰੇ ਗਾਇਬ
ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਟਰੱਸਟ ਦੇ ਮੁਖੀ ਮਹੰਤ ਨ੍ਰਿਤਿਆ ਗੋਪਾਲ ਦਾਸ ਸਟੇਜ 'ਤੇ ਬੈਠਣਗੇ।
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਸੰਘਚਲਕ ਮੋਹਨ ਭਾਗਵਤ ਵੀ ਵਿਸ਼ੇਸ਼ ਮਹਿਮਾਨ ਵਜੋਂ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਸਿਰਫ 175 ਲੋਕਾਂ ਨੂੰ ਇਸ ਪ੍ਰੋਗਰਾਮ ਲਈ ਬੁਲਾਇਆ ਗਿਆ ਹੈ।
ਕੋਰੋਨਾ ਮਹਾਮਾਰੀ ਕਰਕੇ ਭਾਵੇਂ ਸਮਾਗਮ ਵਿਚ ਸੀਮਤ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ, ਪਰ ਰਾਮ ਮੰਦਰ ਅੰਦੋਲਨ ਦੇ ਮੁੱਖ ਚਿਹਰੇ ਸਾਬਕਾ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਪ੍ਰਵੀਨ ਤੋਗੜੀਆ ਅਤੇ ਵਰਗੇ ਕਈ ਆਗੂਆਂ ਨੂੰ ਸਮਾਗਮ ਦਾ ਸੱਦਾ ਨਹੀਂ ਦਿੱਤਾ ਗਿਆ ਹੈ।
ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5

End of YouTube post, 6

End of YouTube post, 7