ਅਯੁੱਧਿਆ: ਰਾਮ ਮੰਦਰ ਅੰਦੋਲਨ ਨਾਲ ਜੁੜੇ ਅਡਵਾਨੀ ਸਣੇ 9 ਵੱਡੇ ਚਿਹਰਿਆਂ ਨੂੰ ਜਾਣੋ

ਤਸਵੀਰ ਸਰੋਤ, Getty Images
ਅਯੁੱਧਿਆ 'ਚ ਉਸਾਰੀ ਅਧੀਨ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਹੋਣੀ ਹੈ, ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰਨਗੇ।
ਸਾਲ 2016 ਵਿੱਚ 9 ਨਵੰਬਰ ਨੂੰ ਸੁਪਰੀਮ ਕੋਰਟ ਦੇ ਇਤਿਹਾਸਿਕ ਫ਼ੈਸਲੇ ਤੋਂ ਬਾਅਦ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਰਾਹ ਸਾਫ਼ ਹੋ ਗਿਆ ਸੀ।
ਮੰਦਰ ਨਿਰਮਾਣ ਲਈ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਇੱਕ ਟਰੱਸਟ ਬਣਾਇਆ ਗਿਆ।
ਪ੍ਰਧਾਨ ਮੰਤਰੀ ਮੋਦੀ ਜਦੋਂ ਅਯੁੱਧਿਆ ਵਿੱਚ ਹੋਣਗੇ ਤਾਂ ਭਾਰਤ ਅਤੇ ਦੁਨੀਆਂ ਭਰ ਦੇ ਮੀਡੀਆਂ ਦੀ ਨਜ਼ਰਾਂ ਉਨ੍ਹਾਂ ਉੱਤੇ ਹੀ ਹੋਣਗੀਆਂ।
ਸੁਪਰੀਮ ਕੋਰਟ ਨੇ ਸਾਲ 2019 ਨੂੰ ਅਯੁੱਧਿਆ ਬਾਰੇ ਫ਼ੈਸਲਾ ਸੁਣਾਉਂਦੇ ਹੋਏ ਜ਼ਮੀਨ ਦਾ ਉਹ ਹਿੱਸਾ ਹਿੰਦੂ ਪੱਖ ਨੂੰ ਦੇਣ ਦਾ ਫ਼ੈਸਲਾ ਕੀਤਾ ਜਿੱਥੇ ਬਾਬਰੀ ਮਸਜਿਦ ਸੀ।
ਇਸ ਫ਼ੈਸਲੇ ਦੇ ਤੁਰੰਤ ਬਾਅਦ ਭਾਜਪਾ ਦੇ ਸੀਨੀਅਰ ਆਗੂ ਸੁਬਰਾਾਮਨੀਅਮ ਸਵਾਮੀ ਨੇ ਇੱਕ ਟਵੀਟ ਕਰਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਰਹੂਮ ਆਗੂ ਅਸ਼ੋਕ ਸਿੰਘਲ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਕੀਤੀ ਸੀ।
ਅਸ਼ੋਕ ਸਿੰਘਲ ਰਾਮ ਮੰਦਰ ਅੰਦੋਲਨ ਦੇ ਪਹਿਲੇ ਆਗੂਆਂ ਵਿੱਚੋਂ ਸਨ ਅਤੇ ਕਈ ਸਾਲ ਪਹਿਲਾਂ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਤਸਵੀਰ ਸਰੋਤ, Getty Images
ਸਿੰਘਲ 20 ਸਾਲ ਤੱਕ ਵਿਸ਼ਵ ਹਿੰਦੂ ਪ੍ਰੀਸ਼ਦ (VHP) ਦੇ ਕਾਰਜਕਾਰੀ ਪ੍ਰਧਾਨ ਰਹੇ। ਮੰਨਿਆ ਜਾਂਦਾ ਹੈ ਕਿ ਸਿੰਘਲ ਹੀ ਉਹ ਵਿਅਕਤੀ ਸਨ ਜਿਨ੍ਹਾਂ ਨੇ ਅਯੁੱਧਿਆ ਵਿਵਾਦ ਨੂੰ ਸਥਾਨਕ ਜ਼ਮੀਨ ਵਿਵਾਦ ਤੋਂ ਵੱਖ ਦੇਖਿਆ ਅਤੇ ਇਸ ਨੂੰ ਰਾਸ਼ਟਰੀ ਅੰਦੋਲਨ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ।
ਸੁਬਰਾਮਨੀਅਮ ਸਵਾਮੀ ਨੇ ਟਵੀਟ ਵਿੱਚ ਲਿਖਿਆ ਸੀ, ''ਜਿੱਤ ਦੀ ਇਸ ਘੜੀ ਵਿੱਚ ਸਾਨੂੰ ਅਸ਼ੋਕ ਸਿੰਘਲ ਨੂੰ ਚੇਤੇ ਕਰਨਾ ਚਾਹੀਦਾ ਹੈ। ਨਮੋ ਸਰਕਾਰ ਨੂੰ ਉਨ੍ਹਾਂ ਲਈ ਤੁਰੰਤ ਭਾਰਤ ਰਤਨ ਦਾ ਐਲਾਨ ਕਰਨਾ ਚਾਹੀਦਾ ਹੈ।''
ਪਰ ਰਾਮ ਮੰਦਰ ਅਦੋਲਨ ਵਿੱਚ 1990 ਦੇ ਦਹਾਕੇ ਵਿੱਚ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਸਭ ਤੋਂ ਮੁੱਖ ਚਿਹਰਾ ਬਣੇ।
ਇਸ ਲਈ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸੀ ਤਾਂ ਕੇਂਦਰ ਵਿੱਚ ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਦੇ ਮੁਖੀ ਉਧਵ ਠਾਕਰੇ ਨੇ ਕਿਹਾ ਸੀ ਕਿ ਉਹ ਅਡਵਾਨੀ ਨੂੰ ਮਿਲਣ ਜਾਣਗੇ ਅਤੇ ਉਨ੍ਹਾਂ ਵਧਾਈ ਦੇਣਗੇ, ''ਉਨ੍ਹਾਂ ਨੇ ਇਸ ਲਈ ਰੱਥ ਯਾਤਰਾ ਕੱਢੀ ਸੀ। ਮੈਂ ਨਿਸ਼ਚਤ ਤੌਰ 'ਤੇ ਉਨ੍ਹਾਂ ਨੂੰ ਮਿਲਾਂਗਾ ਅਤੇ ਆਸ਼ੀਰਵਾਦ ਲਵਾਂਗਾ।''
ਅਡਵਾਨੀ ਨੂੰ ਧੰਨਵਾਦ ਕਰਨ ਵਾਲਿਆਂ ਵਿੱਚ ਉਧਵ ਠਾਕਰੇ ਇਕੱਲੇ ਨਹੀਂ ਸਨ। ਭਾਜਪਾ ਦੀ ਸੀਨੀਅਰ ਆਗੂ ਉਮਾ ਭਾਰਤੀ ਨੇ ਟਵੀਟ ਕਰਕੇ ਅਸ਼ੋਕ ਸਿੰਘਲ ਅਤੇ ਅਡਵਾਨੀ ਦਾ ਧੰਨਵਾਦ ਕੀਤਾ।
ਉਮਾ ਭਾਰਤੀ ਅਦਾਲਤ ਦਾ ਫ਼ੈਸਲਾ ਆਉਣ ਤੋਂ ਤੁਰੰਤ ਬਾਅਦ ਅਡਵਾਨੀ ਨੂੰ ਮਿਲਣ ਉਨ੍ਹਾਂ ਦੇ ਘਰ ਗਏ ਸਨ, ਉੱਥੇ ਉਨ੍ਹਾਂ ਨੇ ਮੀਡੀਆ ਨੂੰ ਕਿਹਾ ਸੀ, ''ਅੱਜ ਅਡਵਾਨੀ ਜੀ ਦੇ ਸਾਹਮਣੇ ਮੱਥਾ ਟੇਕਣਾ ਜ਼ਰੂਰੀ ਹੈ।''
ਇਹ ਵੀ ਪੜ੍ਹੋ-

ਉਮਾ ਭਾਰਤੀ ਖ਼ੁਦ ਵੀ ਰਾਮ ਮੰਦਰ ਅੰਦੋਲਨ ਨਾਲ ਜੁੜੇ ਸਨ ਅਤੇ ਸਿਆਸਤ ਵਿੱਚ ਆਉਣ ਤੋਂ ਬਾਅਦ ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਵੀ ਰਹੇ। ਭਾਜਪਾ ਨਾਲ ਬਗ਼ਾਵਤ ਕੀਤੀ ਅਤੇ ਮੁੜ ਭਾਜਪਾ ਵਿੱਚ ਆ ਗਏ ਅਤੇ ਨਰਿੰਦਰ ਮੋਦੀ ਦੇ ਪਹਿਲੇ ਕਾਰਜਕਾਲ ਵਿੱਚ ਮੰਤਰੀ ਵੀ ਰਹੇ।
ਸਵਾਲ ਉੱਠਦਾ ਹੈ ਕਿ ਰਾਮ ਮੰਦਰ ਦੇ ਮਾਮਲੇ ਵਿੱਚ ਕਿਸੇ ਇੱਕ ਨੂੰ ਕਿਵੇਂ ਸਿਹਰਾ ਦਿੱਤਾ ਜਾਵੇ ਕਿਉਂਕਿ ਇਸ ਅੰਦੋਲਨ ਦੇ ਚਿਹਰੇ ਤਾਂ ਕਈ ਹਨ।
ਨਵੰਬਰ ਵਿੱਚ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਅਯੁੱਧਿਆ ਮਾਮਲਾ ਕਈ ਪੜਾਅ ਤੋਂ ਲੰਘਿਆ ਅਤੇ ਹੁਣ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋਣ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਰਾਮ ਮੰਦਰ ਅੰਦੋਲਨ ਵਿੱਚ ਰਾਸ਼ਟਰੀ ਸਵੈਂ ਸੇਵਕ ਸੰਘ ਅਤੇ ਭਾਜਪਾ ਨਾਲ ਜੁੜੇ ਕਈ ਸੀਨੀਅਰ ਆਗੂਆਂ ਦੀ ਅਹਿਮ ਭੂਮਿਕਾ ਰਹੀ ਹੈ।
ਅਜਿਹੇ ਆਗੂਆਂ ਵਿੱਚ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ, ਵਿਨੇ ਕਟਿਆਰ, ਸਾਧਵੀ ਰਿਤੰਭਰਾ, ਪ੍ਰਵੀਣ ਤੋਗੜੀਆ ਅਤੇ ਵਿਸ਼ਣੁ ਹਰਿ ਡਾਲਮਿਆ ਦੇ ਨਾਮ ਪ੍ਰਮੁੱਖ ਹਨ।
ਆਓ ਇੱਕ ਨਜ਼ਰ ਉਨ੍ਹਾਂ ਲੋਕਾਂ 'ਤੇ ਜਿਨ੍ਹਾਂ ਨੇ ਰਾਮ ਮੰਦਰ ਦੀ ਮੰਗ ਨੂੰ ਲੈ ਕੇ ਚੱਲੇ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ

ਅਸ਼ੋਕ ਸਿੰਘਲ

ਮੰਦਰ ਨਿਰਮਾਣ ਅੰਦੋਲਨ ਚਲਾਉਣ ਦੇ ਲਈ ਲੋਕਾਂ ਦਾ ਸਮਰਥਨ ਹਾਸਲ ਕਰਨ ਵਿੱਚ ਅਸ਼ੋਕ ਸਿੰਘਲ ਦੀ ਅਹਿਮ ਭੂਮਿਕਾ ਰਹੀ ਹੈ। ਕਈ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਰਾਮ ਮੰਦਰ ਅੰਦੋਲ ਦੇ 'ਚੀਫ਼ ਆਰਕਿਟੈਕਟ' ਸਨ।
ਉਹ 2011 ਤੱਕ VHP ਦੇ ਪ੍ਰਧਾਨ ਰਹੇ ਅਤੇ ਫ਼ਿਰ ਸਿਹਤ ਕਾਰਨਾਂ ਕਰਕੇ ਅਸਤੀਫ਼ਾ ਦੇ ਦਿੱਤਾ। 17 ਨਵੰਬਰ 2015 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਲਾਲ ਕ੍ਰਿਸ਼ਨ ਅਡਵਾਨੀ
ਲਾਲ ਕ੍ਰਿਸ਼ਨ ਅਡਵਾਨੀ ਨੇ ਸੋਮਨਾਥ ਤੋਂ ਅਯੁੱਧਿਆ ਤੱਕ ਰੱਥ ਯਾਤਰਾ ਸ਼ੁਰੂ ਕੀਤੀ ਸੀ।

ਤਸਵੀਰ ਸਰੋਤ, Getty Images
ਹਾਲਾਂਕਿ ਬਿਹਾਰ ਵਿੱਚ ਤਤਕਾਲੀ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸਮਸਤੀਪੁਰ ਜ਼ਿਲ੍ਹੇ ਵਿੱਚ ਉਨ੍ਹਾਂ ਦੀ ਯਾਤਰਾ ਨੂੰ ਰੋਕ ਲਿਆ ਸੀ। ਅਡਵਾਨੀ ਗ੍ਰਿਫ਼ਤਾਰ ਵੀ ਹੋਏ ਸਨ।
ਚਾਰਜਸ਼ੀਟ ਮੁਤਾਬਕ, ਅਡਵਾਨੀ ਨੇ 6 ਦਸੰਬਰ 1992 ਨੂੰ ਕਿਹਾ ਸੀ, ''ਅੱਜ ਕਾਰ ਸੇਵਾ ਦਾ ਆਖ਼ਰੀ ਦਿਨ ਹੈ।'' ਅਡਵਾਨੀ ਖ਼ਿਲਾਫ਼ ਮਸਜਿਦ ਢਾਹੁਣ ਦੀ ਸਾਜ਼ਿਸ਼ ਦਾ ਅਪਰਾਧਿਕ ਮੁਕੱਦਮਾ ਅਜੇ ਵੀ ਚੱਲ ਰਿਹਾ ਹੈ।

ਮੁਰਲੀ ਮਨੋਹਰ ਜੋਸ਼ੀ
1992 ਵਿੱਚ ਬਾਬਰੀ ਮਸਜਿਦ ਢਾਹੁਣ ਸਮੇਂ ਮੁਰਲੀ ਮਨੋਹਰ ਜੋਸ਼ੀ ਅਡਵਾਨੀ ਤੋਂ ਬਾਅਦ ਭਾਜਪਾ ਦੇ ਦੂਜੇ ਵੱਡੇ ਆਗੂ ਸਨ।
6 ਦਸੰਬਰ 1992 ਨੂੰ ਘਟਨਾ ਦੇ ਸਮੇਂ ਉਹ ਵਿਵਾਦਤ ਕਾਂਪਲੈਕਸ ਵਿੱਚ ਮੌਜੂਦ ਸਨ।
ਗੁੰਬਦ ਡਿੱਗਣ 'ਤੇ ਉਮਾ ਭਾਰਤੀ ਉਨ੍ਹਾਂ ਨੂੰ ਗਲੇ ਮਿਲੇ ਸਨ। ਉਹ ਵਾਰਾਣਸੀ, ਇਲਾਹਾਬਾਦ ਅਤੇ ਕਾਨਪੁਰ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ।
ਇਸ ਸਮੇਂ ਉਹ ਭਾਜਪਾ ਦੇ ਮਾਰਗਦਰਸ਼ਕ ਮੰਡਲ ਵਿੱਚ ਹਨ।

ਕਲਿਆਣ ਸਿੰਘ

ਤਸਵੀਰ ਸਰੋਤ, dipr
6 ਦਸੰਬਰ 1992 ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕਲਿਆਣ ਸਿੰਘ ਸੀ।
ਉਨ੍ਹਾਂ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਦੀ ਪੁਲਿਸ ਅਤੇ ਪ੍ਰਸ਼ਾਸਨ ਨੇ ਜਾਣ-ਬੁੱਝ ਕੇ ਕਾਰ ਸੇਵਕਾਂ ਨੂੰ ਨਹੀਂ ਰੋਕਿਆ।
ਬਾਅਦ ਵਿੱਚ ਕਲਿਆਣ ਸਿੰਘ ਨੇ ਭਾਜਪਾ ਤੋਂ ਵੱਖ ਹੋ ਕੇ ਰਾਸ਼ਟਰੀ ਕ੍ਰਾਂਤੀ ਪਾਰਟੀ ਬਣਾਈ ਪਰ ਮੁੜ ਭਾਜਪਾ ਵਿੱਚ ਪਰਤ ਆਏ।
ਕਲਿਆਣ ਸਿੰਘ ਦਾ ਨਾਮ ਉਨ੍ਹਾਂ 13 ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਉੱਤੇ ਮਸਜਿਦ ਢਾਹੁਣ ਦੀ ਸਾਜ਼ਿਸ਼ ਦਾ ਇਲਜ਼ਾਮ ਲੱਗਿਆ ਸੀ।

ਵਿਨੇ ਕਟਿਆਰ

ਤਸਵੀਰ ਸਰੋਤ, BBC/nitin srivastav
ਰਾਮ ਮੰਦਰ ਅੰਦੋਲਨ ਦੇ ਲਈ 1984 ਵਿੱਚ 'ਬਜਰੰਗ ਦਲ' ਦਾ ਗਠਨ ਕੀਤਾ ਗਿਆ ਸੀ ਅਤੇ ਪਹਿਲੇ ਪ੍ਰਧਾਨ ਦੇ ਤੌਰ 'ਤੇ ਉਸ ਦੀ ਕਮਾਨ ਆਰਐੱਸਐੱਸ ਨੇ ਵਿਨੇ ਕਟਿਆਰ ਨੂੰ ਸੌਂਪੀ ਸੀ।
ਬਜਰੰਗ ਦਲ ਦੇ ਵਰਕਰਾਂ ਨੇ ਜਨਮ ਭੂਮੀ ਅੰਦੋਲਨ ਨੂੰ ਹੋਰ ਤਿੱਖਾ ਬਣਾ ਦਿੱਤਾ। ਛੇ ਦਸੰਬਰ ਤੋਂ ਬਾਅਦ ਕਟਿਆਰ ਦਾ ਸਿਆਸੀ ਕਦ ਤੇਜ਼ੀ ਨਾਲ ਵਧਿਆ।
ਕਟਿਆਰ ਫ਼ੈਜ਼ਾਬਾਦ (ਅਯੁੱਧਿਆ) ਲੋਕਸਭਾ ਸੀਟ ਤੋਂ ਤਿੰਨ ਵਾਰ ਸੰਸਦ ਮੈਂਬਰ ਚੁਣੇ ਗਏ।

ਸਾਧਵੀ ਰਿਤੰਭਰਾ
ਸਾਧਵੀ ਰਿਤੰਭਰਾ ਇੱਕ ਸਮੇਂ ਹਿੰਦੁਤਵ ਦੀ ਫ਼ਾਇਰਬ੍ਰਾਂਡ ਆਗੂ ਸਨ। ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਦੇ ਇਲਜ਼ਾਮ ਤੈਅ ਕੀਤੇ ਗਏ ਸਨ।
ਅਯੁੱਧਿਆ ਅੰਦੋਲਨ ਦੇ ਦੌਰਾਨ ਉਨ੍ਹਾਂ ਦੇ ਭੜਕਾਊ ਭਾਸ਼ਣਾ ਦੇ ਆਡਿਓ ਕੈਸੇਟ ਪੂਰੇ ਦੇਸ਼ ਵਿੱਚ ਸੁਣਾਈ ਦੇ ਰਹੇ ਸਨ, ਜਿਸ ਵਿੱਚ ਉਹ ਵਿਰੋਧੀਆਂ ਨੂੰ 'ਬਾਬਰ ਦੀ ਔਲਾਦ' ਕਹਿਕੇ ਲਲਕਾਰਦੀ ਸਨ।

ਉਮਾ ਭਾਰਤੀ

ਤਸਵੀਰ ਸਰੋਤ, UMA BHARTI @TWITTER
ਮੰਦਰ ਅੰਦੋਲਨ ਦੇ ਦੌਰਾਨ ਮਹਿਲਾ ਚਿਹਰੇ ਦੇ ਤੌਰ 'ਤੇ ਉਮਾ ਭਾਰਤੀ ਦੀ ਪਛਾਣ ਬਣ ਕੇ ਉੱਭਰੀ। ਲਿਬਰਹਾਨ ਕਮਿਸ਼ਨ ਨੇ ਬਾਬਰੀ ਢਾਹੁਣ ਦੇ ਮਾਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਦੋਸ਼ਾਂ ਹੇਠ ਪਾਈ।
ਉਨ੍ਹਾਂ 'ਤੇ ਭੀੜ ਨੂੰ ਭੜਕਾਉਣ ਦਾ ਇਲਜ਼ਾਮ ਲੱਗਿਆ ਜਿਸ ਤੋਂ ਉਨ੍ਹਾਂ ਇਨਕਾਰ ਕੀਤਾ ਸੀ।
ਉਹ ਕੇਂਦਰ ਦੀ ਅਟਲ ਬਿਹਾਰੀ ਵਾਜਪੇਈ ਅਤੇ ਨਰਿੰਦਰ ਮੋਦੀ ਸਰਕਾਰ ਵਿੱਚ ਮੰਤਰੀ ਰਹੇ।
ਹਾਲਾਂਕਿ ਉਹ 2019 ਦੀਆਂ ਸੰਸਦੀ ਚੋਣਾਂ ਦੌਰਾਨ ਵੱਖ ਰਹੇ ਅਤੇ ਭਾਜਪਾ ਦੀ ਜਿੱਤ ਤੋਂ ਬਾਅਦ ਉਹ ਮੰਤਰੀ ਵੀ ਨਹੀਂ ਰਹੇ।

ਪ੍ਰਵੀਨ ਤੋਗੜਿਆ

ਤਸਵੀਰ ਸਰੋਤ, Getty Images
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦੂਜੇ ਆਗੂ ਪ੍ਰਵੀਨ ਤੋਗੜਿਆ ਰਾਮ ਮੰਦਰ ਅੰਦੋਲਨ ਦੇ ਵਕਤ ਕਾਫ਼ੀ ਸਰਗਰਮ ਰਹੇ ਸੀ।
ਅਸ਼ੋਕ ਸਿੰਘਲ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਕਮਾਨ ਉਨ੍ਹਾਂ ਨੂੰ ਹੀ ਸੌਂਪੀ ਗਈ ਸੀ।
ਹਾਲਾਂਕਿ ਹਾਲ ਹੀ ਵਿੱਚ ਵੀਐੱਚਪੀ ਤੋਂ ਵੱਖ ਹੋ ਕੇ ਉਨ੍ਹਾਂ ਨੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਨਾਮ ਦਾ ਇੱਕ ਸੰਗਠਨ ਬਣਾਇਆ। ਪ੍ਰਵੀਨ ਤੋਗੜਿਆ ਅੱਜ-ਕੱਲ੍ਹ ਅਲੱਗ ਜਿਹੇ ਹੋ ਗਏ ਹਨ।

ਵਿਸ਼ਣੁ ਹਰਿ ਡਾਲਮਿਆ
ਵਿਸ਼ਣੁ ਹਰੀ ਡਾਲਮੀਆ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਮੈਂਬਰ ਸਨ ਅਤੇ ਉਹ ਸੰਗਠਨ ਦੇ ਕਈ ਅਹੁਦਿਆਂ ਉੱਤੇ ਰਹੇ।
ਉਹ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿੱਚ ਸਹਿ-ਦੋਸ਼ੀ ਵੀ ਸਨ। 16 ਜਨਵਰੀ 2019 ਨੂੰ ਦਿੱਲੀ 'ਚ ਗੋਲਫ਼ ਲਿੰਕ ਸਥਿਤ ਘਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਰਾਮ ਮੰਦਰ ਅੰਦੋਲਨ ਦੇ ਅਹਿਮ ਚਿਹਰਿਆਂ ਦੀ ਲਿਸਟ ਜ਼ਰਾ ਲੰਬੀ ਹੈ ਪਰ ਸਿਹਰਾ ਭਾਵੇਂ ਕਿਸੇ ਨੂੰ ਵੀ ਦਿੱਤਾ ਜਾਵੇ...ਇੱਕ ਗੱਲ ਬਿਲਕੁਲ ਸਾਫ਼ ਹੈ ਕਿ ਰਾਜਨੀਤਿਕ ਰੂਪ ਤੋਂ ਹਾਸ਼ੀਏ ਉੱਤੇ ਰਹੀ ਭਾਜਪਾ ਨੂੰ ਉਹ ਸਿਆਸੀ ਸਮਰਥਨ ਦਵਾਇਆ ਜਿਸ ਉੱਤੇ ਸਵਾਰ ਹੋ ਕੇ ਭਾਜਪਾ ਕੇਂਦਰ ਵਿੱਚ ਪਹਿਲਾਂ ਗੱਠਜੋੜ ਅਤੇ ਫ਼ਿਰ ਆਪਣੇ ਸਹਾਰੇ ਸਰਕਾਰ ਬਣਾਉਣ ਵਿੱਚ ਸਫ਼ਲ ਰਹੀ। ਹੁਣ ਨਰਿੰਦਰ ਮੋਦੀ ਭਾਜਪਾ ਦਾ ਚਿਹਰਾ ਹਨ।
(ਇਹ ਕਹਾਣੀ ਪਹਿਲੀ ਵਾਰ ਅਗਸਤ 2020 ਵਿੱਚ ਛਾਪੀ ਗਈ ਸੀ)

ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












