ਰਾਮ ਮੰਦਿਰ ਦੇ ਨੀਂਹ ਪੱਥਰ ਦੀ ਮਿਤੀ ਨੂੰ 'ਅਸ਼ੁਭ ਘੜੀ' ਕਿਉਂ ਕਿਹਾ ਜਾ ਰਿਹਾ, ਸਿਆਸੀ ਲੋਕ ਕੀ ਕਹਿੰਦੇ

ਉਂਝ ਤਾਂ ਭੂਮੀ ਪੂਜਾ ਦੀ ਰਸਮ ਰੱਖੜੀ ਦੇ ਦਿਨ ਤੋਂ ਹੀ ਸ਼ੁਰੂ ਹੋ ਜਾਵੇਗੀ, ਪਰ ਨੀਂਹ ਰੱਖਣ ਲਈ ਜੋ ਮਹੂਰਤ ਕੱਢਿਆ ਗਿਆ ਹੈ ਉਹ 5 ਅਗਸਤ ਦਾ ਹੈ, ਉਹ ਵੀ ਦੁਪਹਿਰ ਦੇ 12.15 ਵਜੇ ਤੋਂ ਲੈ ਕੇ 12.47 ਮਿੰਟ ਤੱਕ ਹੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਂਝ ਤਾਂ ਭੂਮੀ ਪੂਜਾ ਦੀ ਰਸਮ ਰੱਖੜੀ ਦੇ ਦਿਨ ਤੋਂ ਹੀ ਸ਼ੁਰੂ ਹੋ ਜਾਵੇਗੀ, ਪਰ ਨੀਂਹ ਰੱਖਣ ਲਈ ਜੋ ਮਹੂਰਤ ਕੱਢਿਆ ਗਿਆ ਹੈ ਉਹ 5 ਅਗਸਤ ਦਾ ਹੈ, ਉਹ ਵੀ ਦੁਪਹਿਰ ਦੇ 12.15 ਵਜੇ ਤੋਂ ਲੈ ਕੇ 12.47 ਮਿੰਟ ਤੱਕ ਹੀ
    • ਲੇਖਕ, ਸਲਮਾਨ ਰਾਵੀ
    • ਰੋਲ, ਬੀਬੀਸੀ, ਨਵੀਂ ਦਿੱਲੀ

ਪੰਜ ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਨੇ ਚਾਂਦੀ ਦੀਆਂ ਬਣੀਆਂ ਪੰਜ ਇੱਟਾਂ ਨੂੰ ਸਿਰਫ਼ 32 ਸਕਿੰਟ ਦਰਮਿਆਨ ਮੰਦਿਰ ਦੀ ਨੀਂਹ ਵਿੱਚ ਰੱਖਣਾ ਹੈ।

ਇਸ ਰਸਮ ਦੀ ਮਿਤੀ ਅਤੇ ਸਮੇਂ ਨੂੰ ਲੈ ਕੇ ਕਾਫ਼ੀ ਬਹਿਸ ਚੱਲ ਰਹੀ ਹੈ, ਹਾਲਾਂਕਿ ਨੀਂਹ ਪੱਥਰ ਰੱਖਣ ਦਾ ਇਸਦਾ ਮਹੂਰਤ ਜਿਨ੍ਹਾਂ ਨੇ ਕੱਢਿਆ ਹੈ, ਉਨ੍ਹਾਂ ਨੂੰ ਜੋਤਿਸ਼ ਵਿਦਿਆ ਦਾ ਉੱਘਾ ਵਿਦਵਾਨ ਮੰਨਿਆ ਜਾਂਦਾ ਹੈ, ਜੋ ਕਾਸ਼ੀ ਦੇ ਰਾਜ ਘਰਾਣੇ ਦੇ ਗੁਰੂ ਪਰਿਵਾਰ ਦਾ ਹਿੱਸਾ ਵੀ ਹਨ।

ਆਚਾਰਿਆ ਗਣੇਸ਼ਵਰ ਰਾਜ ਰਾਜੇਸ਼ਵਰ ਸ਼ਾਸਤਰੀ ਦ੍ਰਵਿੜ, ਕਾਸ਼ੀ ਦੇ ਸਾਮਵੇਦ ਸਕੂਲ ਦੇ ਗੁਰੂ ਵੀ ਹਨ ਜਿਸ ਸਕੂਲ ਦੇ ਕਈ ਸਾਬਕਾ ਸ਼ਾਸਤਰੀਆਂ ਅਤੇ ਵਿਦਿਆਰਥੀਆਂ ਨੂੰ ਰਾਸ਼ਟਰਪਤੀ ਤੋਂ ਸਨਮਾਨ ਵੀ ਮਿਲ ਚੁੱਕਾ ਹੈ।

ਉਂਝ ਤਾਂ ਭੂਮੀ ਪੂਜਾ ਦੀ ਰਸਮ ਰੱਖੜੀ ਦੇ ਦਿਨ ਤੋਂ ਹੀ ਸ਼ੁਰੂ ਹੋ ਜਾਵੇਗੀ, ਪਰ ਨੀਂਹ ਪੱਥਰ ਰੱਖਣ ਲਈ ਜੋ ਮਹੂਰਤ ਕੱਢਿਆ ਗਿਆ ਹੈ ਉਹ 5 ਅਗਸਤ ਦਾ ਹੈ, ਉਹ ਵੀ ਦੁਪਹਿਰ ਦੇ 12.15 ਵਜੇ ਤੋਂ ਲੈ ਕੇ 12.47 ਮਿੰਟ ਤੱਕ ਹੀ।

ਸਵਾਮੀ ਸਵਰੂਪਾਨੰਦ ਸਰਸਵਤੀ ਅਨੁਸਾਰ ਹੁਣ ਜੋ ਮਿਤੀ ਤੈਅ ਕੀਤੀ ਗਈ ਹੈ, ਉਹ 'ਅਸ਼ੁਭ ਘੜੀ' ਹੈ, ਪਰ ਆਚਾਰਿਆ ਗਣੇਸ਼ਵਰ ਰਾਜ ਰਾਜੇਸ਼ਵਰ ਸ਼ਾਸਤਰੀ ਦ੍ਰਵਿੜ ਨੇ ਮਹੂਰਤ 'ਤੇ ਸਵਾਲ ਖੜ੍ਹੇ ਕਰਨ ਵਾਲਿਆਂ ਨੂੰ ਚੁਣੌਤੀ ਦਿੰਦੇ ਹੋਏ ਆਪਣੇ ਨਾਲ ਸ਼ਾਸਤਰਾਂ ਅਨੁਸਾਰ ਵਿਚਾਰ ਵਟਾਂਦਰਾ ਕਰਨ ਨੂੰ ਕਿਹਾ ਹੈ

ਤਸਵੀਰ ਸਰੋਤ, MAHENDRA TRIPATHI

ਤਸਵੀਰ ਕੈਪਸ਼ਨ, ਸਵਾਮੀ ਸਵਰੂਪਾਨੰਦ ਸਰਸਵਤੀ ਅਨੁਸਾਰ ਹੁਣ ਜੋ ਮਿਤੀ ਤੈਅ ਕੀਤੀ ਗਈ ਹੈ, ਉਹ 'ਅਸ਼ੁਭ ਘੜੀ' ਹੈ, ਪਰ ਆਚਾਰਿਆ ਗਣੇਸ਼ਵਰ ਰਾਜ ਰਾਜੇਸ਼ਵਰ ਸ਼ਾਸਤਰੀ ਦ੍ਰਵਿੜ ਨੇ ਮਹੂਰਤ 'ਤੇ ਸਵਾਲ ਖੜ੍ਹੇ ਕਰਨ ਵਾਲਿਆਂ ਨੂੰ ਚੁਣੌਤੀ ਦਿੰਦੇ ਹਨ

ਮਹੂਰਤ ਦੇ ਵਿਵਾਦ

ਮਹੂਰਤ 'ਤੇ ਵਿਵਾਦ ਵੀ ਸ਼ੁਰੂ ਹੋ ਗਿਆ ਹੈ ਕਿਉਂਕਿ ਆਚਾਰਿਆ ਦ੍ਰਾਵਿੜ ਨੇ ਨੀਂਹ ਪੱਥਰ ਰੱਖਣ ਲਈ ਜੋ ਮਹੂਰਤ ਕੱਢਿਆ ਹੈ, ਉਸਦਾ ਵਿਰੋਧ ਜੋਤਿਸ਼ਪੀਠਾਧੀਸ਼ਵਰ ਅਤੇ ਦਵਾਰਕਾ ਸ਼ਾਰਦਾਪੀਠਾਧੀਸ਼ਵਰ ਜਗਦਗੁਰੂ ਸ਼ੰਕਰਾਚਾਰਿਆ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਕੀਤਾ ਹੈ।

ਇੱਕ ਖ਼ਬਰ ਏਜੰਸੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਦਾ ਕਹਿਣਾ ਸੀ ਕਿ ਮੰਦਿਰ ਦਾ ਨਿਰਮਾਣ 'ਠੀਕ ਢੰਗ' ਨਾਲ ਹੋਣਾ ਚਾਹੀਦਾ ਹੈ ਅਤੇ 'ਨੀਂਹ ਪੱਥਰ ਵੀ ਸਹੀ ਸਮੇਂ 'ਤੇ ਰੱਖਿਆ ਜਾਣਾ ਚਾਹੀਦਾ ਹੈ।''

ਸਵਾਮੀ ਸਵਰੂਪਾਨੰਦ ਸਰਸਵਤੀ ਅਨੁਸਾਰ ਹੁਣ ਜੋ ਮਿਤੀ ਤੈਅ ਕੀਤੀ ਗਈ ਹੈ, ਉਹ 'ਅਸ਼ੁਭ ਘੜੀ' ਹੈ, ਪਰ ਆਚਾਰਿਆ ਗਣੇਸ਼ਵਰ ਰਾਜ ਰਾਜੇਸ਼ਵਰ ਸ਼ਾਸਤਰੀ ਦ੍ਰਵਿੜ ਨੇ ਮਹੂਰਤ 'ਤੇ ਸਵਾਲ ਖੜ੍ਹੇ ਕਰਨ ਵਾਲਿਆਂ ਨੂੰ ਚੁਣੌਤੀ ਦਿੱਤੀ ਹੈ।

ਉਨ੍ਹਾਂ ਸ਼ਾਸਤਰਾਂ ਅਨੁਸਾਰ ਵਿਚਾਰ ਵਟਾਂਦਰਾ ਕਰਨ ਨੂੰ ਕਿਹਾ ਹੈ, ਹਾਲਾਂਕਿ ਅਜੇ ਤੱਕ ਕੋਈ ਵੀ ਆਚਾਰਿਆ ਦ੍ਰਵਿੜ ਨਾਲ ਇਸ ਤਰ੍ਹਾਂ ਕਰਨ ਲਈ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ-

ਹਿੰਦੂ ਧਰਮ ਦੀਆਂ ਮਾਨਤਾਵਾਂ ਅਨੁਸਾਰ ਚਤੁਰਮਾਸ ਕਾਲ (ਯਾਨੀ ਭਗਵਾਨ ਵਿਸ਼ਣੂ ਦੇ ਸੌਣ ਦੇ ਚਾਰ ਮਹੀਨੇ) ਵਿੱਚ ਕਿਸੇ ਵੀ ਪ੍ਰਕਾਰ ਦਾ ਮੰਗਲ ਕਾਰਜ ਕਰਨਾ ਵਰਜਿਤ ਹੈ

ਤਸਵੀਰ ਸਰੋਤ, Mahendra tripathi

ਤਸਵੀਰ ਕੈਪਸ਼ਨ, ਹਿੰਦੂ ਧਰਮ ਦੀਆਂ ਮਾਨਤਾਵਾਂ ਅਨੁਸਾਰ ਚਤੁਰਮਾਸ ਕਾਲ (ਯਾਨੀ ਭਗਵਾਨ ਵਿਸ਼ਣੂ ਦੇ ਸੌਣ ਦੇ ਚਾਰ ਮਹੀਨੇ) ਵਿੱਚ ਕਿਸੇ ਵੀ ਪ੍ਰਕਾਰ ਦਾ ਮੰਗਲ ਕਾਰਜ ਕਰਨਾ ਵਰਜਿਤ ਹੈ

ਕੀ ਦਿੱਤੇ ਜਾ ਰਹੇ ਹਨ ਤਰਕ?

ਕਾਸ਼ੀ ਦੇ ਯੋਗ ਗੁਰੂ ਚਕਰਵਰਤੀ ਵਿਜੈ ਨਾਵਡ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ, ''ਨਕਸ਼ੱਤਰ ਵਿਗਿਆਨ ਦੇ ਦੇਸ਼ ਦੇ ਚੋਟੀ ਦੇ ਵਿਦਵਾਨ ਆਚਾਰਿਆ ਦ੍ਰਵਿੜ ਬੇਹੱਦ ਸੂਖਮ ਜੋਤਿਸ਼ ਗਣਨਾ ਕਰਨ ਲਈ ਪ੍ਰਸਿੱਧ ਹਨ। ਉਨ੍ਹਾਂ ਦੀ ਇਸੀ ਪ੍ਰਸਿੱਧੀ ਕਾਰਨ ਸ਼੍ਰੀ ਰਾਮ ਜਨਮ ਭੂਮੀ ਨਿਆਸ ਟਰੱਸਟ ਨੇ ਚਤੁਰਮਾਸ ਕਾਲ ਵਿੱਚ ਹੀ ਜਲਦੀ ਮਹੂਰਤ ਕੱਢਣ ਦੀ ਪੰਡਿਤ ਗਣੇਸ਼ਵਰ ਸ਼ਾਸਤਰੀ ਜੀ ਨੂੰ ਬੇਨਤੀ ਕੀਤੀ ਸੀ।''

ਹਾਲਾਂਕਿ ਉਹ ਕਹਿੰਦੇ ਹਨ ਕਿ ਹਿੰਦੂ ਧਰਮ ਦੀਆਂ ਮਾਨਤਾਵਾਂ ਅਨੁਸਾਰ ਚਤੁਰਮਾਸ ਕਾਲ (ਯਾਨੀ ਭਗਵਾਨ ਵਿਸ਼ਣੂ ਦੇ ਸੌਣ ਦੇ ਚਾਰ ਮਹੀਨੇ) ਵਿੱਚ ਕਿਸੇ ਵੀ ਪ੍ਰਕਾਰ ਦਾ ਮੰਗਲ ਕਾਰਜ ਕਰਨਾ ਵਰਜਿਤ ਹੈ। ਪਰ ਵਿਸ਼ੇਸ਼ ਸਥਿਤੀਆਂ ਵਿੱਚ ਦੋਸ਼ ਨੂੰ ਟਾਲ ਕੇ ਵਿਵਸਥਾ ਕੀਤੀ ਜਾ ਸਕਦੀ ਹੈ।

ਰਾਜਨੀਤੀ ਵੀ ਹੋਈ ਸ਼ੁਰੂ

ਪਰ ਰਾਜਨੀਤਕ ਦਲਾਂ ਨੇ ਵੀ ਇਸ ਮੌਕੇ 'ਤੇ ਕੇਂਦਰ ਅਤੇ ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਇਸ ਧਾਰਮਿਕ ਰਸਮ ਦੀ ਵਰਤੋਂ ਉਹ ਰਾਜਨੀਤਕ ਲਾਭ ਲਈ ਕਰਨਾ ਚਾਹੁੰਦੀ ਹੈ, ਖ਼ਾਸਤੌਰ 'ਤੇ ਅਜਿਹੇ ਸਮੇਂ ਵਿੱਚ ਜਦੋਂ 'ਬਿਹਾਰ ਵਿੱਚ ਚੋਣਾਂ ਹੋਣੀਆਂ ਹਨ ਅਤੇ ਦੇਸ਼ ਵਿੱਚ ਮਹਾਂਮਾਰੀ ਫੈਲ ਰਹੀ ਹੈ।''

ਕਾਂਗਰਸ ਦੇ ਨੇਤਾ ਅਤੇ ਸਾਬਕਾ ਕਾਨੂੰਨ ਮੰਤਰੀ ਵੀਰੱਪਾ ਮੋਇਲੀ ਕਹਿੰਦੇ ਹਨ ਕਿ ਰਾਮ ਮੰਦਿਰ ਦੇ ਨਿਰਮਾਣ ਲਈ ਭਗਵਾਨ ਰਾਮ ਦੇ ਤੀਰ ਕਮਾਨ ਵਾਲੇ ਰੂਪ ਦੀ ਜਗ੍ਹਾ ਰਾਮ, ਸੀਤਾ ਅਤੇ ਹਨੁਮਾਨ ਦੇ ਚਿੱਤਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਨੇ ਕਿਹਾ ਕਿ ਭਗਵਾਨ ਰਾਮ ਹਮਲਾਵਾਰ ਨਹੀਂ ਬਲਕਿ ਕਰੁਣਾ ਵਾਲੇ ਸਨ।

ਉੱਥੇ ਕਾਂਗਰਸ ਦੇ ਦੂਜੇ ਨੇਤਾ ਸਲਮਾਨ ਖੁਰਸ਼ੀਦ ਮੰਨਦੇ ਹਨ ਕਿ ਨੀਂਹ ਪੱਥਰ ਰੱਖਣ ਦੇ ਸਮਾਗਮ ਲਈ ਸਾਰੇ ਰਾਜਨੀਤਕ ਦਲਾਂ ਨੂੰ ਸੱਦਾ ਭੇਜਣਾ ਚਾਹੀਦਾ ਸੀ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਰਾਸ਼ਟਰੀ ਜਨਤਾ ਦਲ ਦੇ ਬੁਲਾਰੇ ਮਨੋਜ ਝਾਅ ਨੇ ਬੀਬੀਸੀ ਨਾਲ ਚਰਚਾ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਸ ਰਸਮ ਦੇ ਸਮੇਂ ਨੂੰ ਲੈ ਕੇ ਹੈਰਾਨੀ ਹੈ।

ਉਹ ਕਹਿੰਦੇ ਹਨ, ''ਭਗਵਾਨ ਰਾਮ ਸਿਰਫ਼ ਦਸਰਥ ਪੁੱਤਰ ਹੀ ਨਹੀਂ ਸਨ। ਉਹ ਸਾਰਿਆਂ ਦੀ ਆਸਥਾ ਹਨ। ਇਸ ਲਈ ਉਨ੍ਹਾਂ ਦੇ ਮੰਦਿਰ ਦਾ ਨਿਰਮਾਣ ਕਦੇ ਵੀ ਹੋ ਸਕਦਾ ਹੈ। ਜਦੋਂ ਸੁਪਰੀਮ ਕੋਰਟ ਨੇ ਆਦੇਸ਼ ਦੇ ਦਿੱਤਾ ਤਾਂ ਫਿਰ ਨਿਰਮਾਣ ਕਦੇ ਵੀ ਕੀਤਾ ਜਾ ਸਕਦਾ ਹੈ। ਇਸ ਵਿੱਚ ਜਲਦਬਾਜ਼ੀ ਦੀ ਲੋੜ ਨਹੀਂ ਹੈ।''

ਝਾਅ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨੂੰ ਉਦਾਹਰਨ ਦੇ ਰੂਪ ਵਿੱਚ ਸਾਮਹਣਾ ਕਰਨਾ ਚਾਹੀਦਾ ਸੀ, ''ਜਦੋਂ ਮਹਾਂਮਾਰੀ ਫੈਲ ਰਹੀ ਹੈ ਅਤੇ ਕਈ ਰਾਜਾਂ ਵਿੱਚ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਨਾਲ ਚਰਮਰਾ ਗਈਆਂ ਹਨ, ਜਦੋਂ ਬਿਹਾਰ ਵਰਗੇ ਰਾਜਾਂ ਵਿੱਚ ਹਸਤਪਾਲਾਂ ਵਿੱਚ ਸੰਕਰਮਿਤ ਮਰੀਜ਼ਾਂ ਨੂੰ ਦਾਖਲ ਕਰਨ ਦੀ ਜਗ੍ਹਾ ਨਹੀਂ ਹੈ, ਜਦੋਂ ਸਮਾਜਿਕ ਦੂਰੀ ਬਣਾਉਣਾ ਬਹੁਤ ਲਾਜ਼ਮੀ ਹੈ, ਅਜਿਹੇ ਸਮੇਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਉਦਾਹਰਨ ਪੇਸ਼ ਕਰਨੀ ਚਾਹੀਦੀ ਸੀ।''

ਇਸ 'ਤੇ ਰਾਸ਼ਟਰੀ ਸਵੈਸੇਵਕ ਸੰਘ ਦੇ ਸਹਿ ਪ੍ਰਾਂਤ ਸੰਘ ਚਾਲਕ ਅਲੋਕ ਕੁਮਾਰ ਨੇ ਬੀਬੀਸੀ ਨੂੰ ਕਿਹਾ ਕਿ ਕੋਈ ਵੀ ਮੁੱਖ ਧਾਰਾ ਦਾ ਰਾਜਨੀਤਕ ਦਲ ਮੰਦਿਰ ਨਿਰਮਾਣ ਦਾ ਵਿਰੋਧ ਨਹੀਂ ਕਰ ਰਿਹਾ ਹੈ।

ਉਨ੍ਹਾਂ ਨੇ ਕਾਂਗਰਸ ਪਾਰਟੀ ਦਾ ਵੀ ਨਾਂ ਲਿਆ ਅਤੇ ਕਿਹਾ ਕਿ ਸ਼ੁਰੂ ਵਿੱਚ ਸ਼ਰਦ ਪਵਾਰ ਨੇ ਕੁਝ ਬਿਆਨ ਜ਼ਰੂਰ ਦਿੱਤਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਗਲਤਫਹਿਮੀ ਹੋ ਗਈ ਸੀ।

ਇਹ ਵੀ ਪੜ੍ਹੋ

ਜਿੱਥੋਂ ਤੱਕ ਰਹੀ ਗੱਲ ਸਾਰੇ ਰਾਜਨੀਤਕ ਦਲਾਂ ਨੂੰ ਸੱਦਣ ਦੀ ਤਾਂ ਆਲੋਕ ਕੁਮਾਰ ਕਹਿੰਦੇ ਹਨ ਕਿ ਸਮਾਜਿਕ ਦੂਰੀ ਬਣਾਏ ਰੱਖਣ ਲਈ ਸਿਰਫ਼ 150 ਲੋਕਾਂ ਨੂੰ ਹੀ ਰਸਮ ਵਿੱਚ ਸ਼ਾਮਲ ਕੀਤਾ ਗਿਆ ਹੈ। ਨਹੀਂ ਤਾਂ ਲੱਖਾਂ ਲੋਕ ਇਸ ਸਮਾਗਮ ਵਿੱਚ ਪਹੁੰਚ ਜਾਂਦੇ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਰਾਮ ਦੀ ਪਛਾਣ ਹੀ ਤੀਰ ਕਮਾਨ ਹੈ, ਇਸ ਲਈ ਸੱਦਾ ਪੱਤਰ ਵਿੱਚ ਉਨ੍ਹਾਂ ਦੀ ਇਸ ਤਸਵੀਰ ਦੀ ਵਰਤੋਂ ਕੀਤੀ ਗਈ ਹੈ।

ਦੂਜੇ ਪਾਸੇ ਰਾਜਨੀਤਕ ਵਿਸ਼ਲੇਸ਼ਕਾਂ ਨੂੰ ਲੱਗਦਾ ਹੈ ਕਿ ਕੋਈ ਵੀ ਵਿਰੋਧੀ ਦਲ ਇਸ ਸਮੇਂ ਜਾਂ ਇਸ ਸਮਾਗਮ 'ਤੇ ਕੋਈ ਬਿਆਨ ਨਹੀਂ ਦੇ ਸਕਦਾ ਕਿਉਂਕਿ ਇਸ ਨਾਲ ਉਨ੍ਹਾਂ ਰਾਜਨੀਤਕ ਦਲਾਂ ਦਾ ਨੁਕਸਾਨ ਹੋਵੇਗਾ। ਇਸ ਲਈ ਵੱਡੇ ਨੇਤਾ ਕੋਈ ਬਿਆਨ ਨਹੀਂ ਦੇ ਰਹੇ ਹਨ।

ਲਖਨਊ ਸਥਿਤ ਸੀਨੀਅਰ ਪੱਤਰਕਾਰ ਵੀਰੇਂਦਰ ਨਾਥ ਭੱਟ ਕਹਿੰਦੇ ਹਨ ਕਿ ਆਜ਼ਾਦੀ ਦੇ ਬਾਅਦ ਤੋਂ ਹੀ ਰਾਜਨੀਤਕ ਦਲਾਂ ਨੇ ਅਜਿਹੀ ਰਾਜਨੀਤੀ ਕੀਤੀ ਜਿਸ ਨਾਲ ਸਮਾਜ ਨੂੰ ਨੁਕਸਾਨ ਜ਼ਿਆਦਾ ਹੋਇਆ ਅਤੇ ਲੋਕ ਆਪਸ ਵਿੱਚ ਵਿਚਾਰਕ ਜਾਂ ਧਾਰਮਿਕ ਅਤੇ ਜਾਤ ਦੇ ਆਧਾਰ 'ਤੇ ਵੰਡੇ ਹੋਏ ਹੀ ਰਹੇ। ਸਭ ਤੋਂ ਵੱਡੀ ਪਾਰਟੀ ਕਾਂਗਰਸ ਨੇ ਵੀ ਇਸਦਾ ਫਾਇਦਾ ਉਠਾਇਆ ਅਤੇ ਖੇਤਰੀ ਦਲਾਂ ਨੇ ਵੀ।

ਉਨ੍ਹਾਂ ਨੇ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਰਾਸ਼ਟਰੀ ਜਨਤਾ ਦਲ ਅਤੇ ਖੱਬੇ ਪੱਖੀ ਦਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਘੱਟਗਿਣਤੀਆਂ ਵਿਚਕਾਰ ਅਸੁਰੱਖਿਆ ਦਾ ਭੈਅ ਪੈਦਾ ਕਰਕੇ ਨੇਤਾਵਾਂ ਨੇ ਰਾਜਨੀਤਕ ਲਾਭ ਜ਼ਰੂਰ ਲਏ ਹਨ। ਹਾਲਾਂਕਿ ਉਹ ਕਹਿੰਦੇ ਹਨ ਕਿ ਪੂਰੇ ਮਾਮਲੇ ਵਿੱਚ ਜੇਕਰ ਸਭ ਤੋਂ ਜ਼ਿਆਦਾ ਨੁਕਸਾਨ ਕਿਸੇ ਰਾਜਨੀਤਕ ਦਲ ਨੂੰ ਹੋਇਆ ਹੈ ਤਾਂ ਉਹ ਕਾਂਗਰਸ ਹੈ।

ਇਸ ਲਈ ਉਸਦੇ ਕੁਝ ਕਦਮ ਜਾਂ ਬਿਆਨ ਅਤਿਵਾਦੀ ਹੋਣ ਦੇ ਰੂਪ ਵਿੱਚ ਦੇਖੇ ਜਾਣ ਲੱਗੇ ਜਿਵੇਂ ਰਾਮ ਸੇਤੂ ਅਤੇ ਰਾਮ ਮੰਦਿਰ ਨੂੰ ਲੈ ਕੇ ਅਦਾਲਤ ਵਿੱਚ ਜੋ ਕੁਝ ਉਸਨੇ ਕੀਤਾ।

ਭੱਟ ਮੰਨਦੇ ਹਨ ਕਿ ਮੰਦਿਰ ਦੀ ਨੀਂਹ ਰੱਖਣ ਤੋਂ ਬਾਅਦ ਸਰਕਾਰ ਨੂੰ ਚਾਹੀਦਾ ਹੈ ਕਿ ਦੱਖਣੀ ਅਫ਼ਰੀਕਾ ਦੀ ਤਰਜ਼ 'ਤੇ ਭਾਰਤ ਵਿੱਚ ਵੀ ਅਜਿਹਾ ਕੁਝ ਯੋਗ ਬਣਾਇਆ ਜਾਵੇ ਜਿਸ ਨਾਲ ਧਰਮਾਂ ਅਤੇ ਜਾਤਾਂ ਦੇ ਲੋਕ ਫਿਰ ਤੋਂ ਇਕੱਠੇ ਹੋ ਜਾਣ ਅਤੇ ਵੰਡ ਪਾਉਣ ਦੀਆਂ ਦੂਜੀਆਂ ਲਕੀਰਾਂ ਨੂੰ ਮਿਟਾਇਆ ਜਾ ਸਕੇ। ਸਮਾਜ ਵਿੱਚ ਮੌਜੂਦ ਵੰਡ ਪਾਉਣ ਵਾਲੀਆਂ 'ਫਾਲਟ ਲਾਈਨਜ਼' ਨੂੰ ਖ਼ਤਮ ਕੀਤਾ ਜਾ ਸਕੇ।

ਤਿੰਨ ਦਹਾਕੇ ਪਹਿਲਾਂ ਦੱਖਣੀ ਅਫ਼ਰੀਕਾ ਵਿੱਚ ਰੰਗਭੇਦ ਦੀ ਸਮਾਪਤੀ ਤੋਂ ਬਾਅਦ ਇੱਕ 'ਰੇਕੰਸਿਲਿਯੇਸ਼ਨ' ਕਮਿਸ਼ਨ ਬਣਾਇਆ ਗਿਆ। ਇਸ ਕਮਿਸ਼ਨ ਦੇ ਬਣਨ ਤੋਂ ਬਾਅਦ ਗੋਰਿਆਂ ਅਤੇ ਕਾਲਿਆਂ ਵਿਚਕਾਰ ਜੋ ਮਨ ਮੁਟਾਅ ਦੇ ਮਾਮਲੇ ਸਨ, ਉਨ੍ਹਾਂ ਦਾ ਇੱਕ-ਇੱਕ ਕਰਕੇ ਨਿਪਟਾਰਾ ਕੀਤਾ ਗਿਆ। ਨੈਲਸਨ ਮੰਡੇਲਾ ਦੇ ਇਸ ਕਦਮ ਨੇ ਦੱਖਣੀ ਅਫ਼ਰੀਕਾ ਵਿੱਚ ਸ਼ਾਂਤੀ ਦੇ ਦਰਵਾਜ਼ੇ ਖੋਲ੍ਹ ਦਿੱਤੇ। ਫਿਰ ਇਸ ਤੋਂ ਦੋ ਸਾਲ ਬਾਅਦ ਜਦੋਂ ਸਰਕਾਰ ਨੇ ਉੱਥੇ ਲੱਖਾਂ ਏਕੜ ਜ਼ਮੀਨ ਨੂੰ ਅਧਿਗ੍ਰਹਿਣ ਕੀਤਾ ਤਾਂ ਫਿਰ ਕੋਈ ਵਿਰੋਧ ਸਾਹਮਣੇ ਨਹੀਂ ਆਇਆ।

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)