ਅਯੁੱਧਿਆ ਰਾਮ ਮੰਦਿਰ: ਟਾਈਮ ਕੈਪਸੂਲ ਕੀ ਹੈ, ਜਿਸ ਨੂੰ ਮੰਦਿਰ ਥੱਲੇ ਦੱਬਣ ਦੀ ਗੱਲ ਹੋ ਰਹੀ ਹੈ
- ਲੇਖਕ, ਅਨੰਤ ਪ੍ਰਕਾਸ਼
- ਰੋਲ, ਬੀਬੀਸੀ ਪੱਤਰਕਾਰ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਰਾਮ ਮੰਦਿਰ ਤੀਰਥ ਖੇਤਰ ਟਰੱਸਟ ਦੇ ਮੈਂਬਰ ਕਾਮੇਸ਼ਵਰ ਚੌਪਾਲ ਨੇ ਦਾਅਵਾ ਕੀਤਾ ਹੈ ਕਿ ਅਯੁੱਧਿਆ ਵਿੱਚ ਬਣ ਰਹੇ ਰਾਮ ਮੰਦਿਰ ਦੀ ਨੀਂਹ ਵਿੱਚ ਇੱਕ ਟਾਈਮ ਕੈਪਸੂਲ ਯਾਨੀ ਕਾਲ ਪਾਤਰ ਪਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਚੌਪਾਲ ਨੇ ਦਾਅਵਾ ਕੀਤਾ ਹੈ ਕਿ ਟਾਈਮ ਕੈਪਸੂਲ ਨੂੰ ਜ਼ਮੀਨ ਨਾਲ 2000 ਫੁੱਟ ਹੇਠਾਂ ਗੱਡਿਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਜੇਕਰ ਕੋਈ ਮੰਦਿਰ ਦੇ ਇਤਿਹਾਸ ਦਾ ਅਧਿਐਨ ਕਰਨਾ ਚਾਹੇ ਤਾਂ ਉਸ ਨੂੰ ਰਾਮ ਜਨਮ ਭੂਮੀ ਨਾਲ ਜੁੜੇ ਤੱਥ ਮਿਲ ਜਾਣ ਅਤੇ ਫਿਰ ਤੋਂ ਕੋਈ ਵਿਵਾਦ ਖੜ੍ਹਾ ਨਾ ਹੋਵੇ।
ਭਾਜਪਾ ਸੰਸਦ ਲੱਲੂ ਸਿੰਘ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਪਰ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਕ ਚੰਪਤ ਰਾਏ ਨੇ ਟਾਈਮ ਕੈਪਸੂਲ ਦੀ ਗੱਲ ਨੂੰ ਅਫ਼ਵਾਹ ਕਿਹਾ ਹੈ। ਯਾਨਿ ਟਰੱਸਟ ਦੇ ਮੈਂਬਰ ਹੀ ਟਾਈਮ ਕੈਪਸੂਲ ਦੀ ਗੱਲ ਬਾਰੇ ਸ਼ੱਕ ਵਿੱਚ ਹਨ।
ਇਸ ਦੇ ਨਾਲ ਹੀ ਇੱਕ ਵਿਵਾਦ ਇਹ ਵੀ ਹੈ ਕਿ ਇਸ ਟਾਈਮ ਕੈਪਸੂਲ ਵਿੱਚ ਕੀ ਪਾਇਆ ਜਾਵੇਗਾ।
ਕੁਝ ਲੋਕਾਂ ਲਈ ਇਹ ਇੱਕ ਤਰ੍ਹਾਂ ਨਾਲ ਅਯੁੱਧਿਆ ਵਿਵਾਦ ਦਾ ਇਤਿਹਾਸ ਲਿਖਣ ਵਰਗਾ ਹੈ।
ਉੱਥੇ ਹੀ, ਕੁਝ ਲੋਕ ਟਾਈਮ ਕੈਪਸੂਲ ਕੀ ਹੈ, ਕਿੱਥੋਂ ਆਇਆ ਤੇ ਇਸ ਦੇ ਮਹੱਤਵ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ-

ਟਾਈਮ ਕੈਪਸੂਲ ਕੀ ਹੁੰਦਾ ਹੈ?
ਟਾਈਮ ਕੈਪਸੂਲ ਜਾਂ ਕਾਲ ਪਾਤਰ ਇੱਕ ਅਜਿਹੀ ਡਿਵਾਈਸ ਹੈ, ਜਿਸ ਦੀ ਮਦਦ ਨਾਲ ਵਰਤਮਾਨ ਦੁਨੀਆਂ ਨਾਲ ਜੁੜੀਆਂ ਜਾਣਕਾਰੀਆਂ ਭਵਿੱਖ ਜਾਂ ਦੂਜੀ ਦੁਨੀਆਂ ਵਿੱਚ ਭੇਜੀਆਂ ਜਾ ਸਕਦੀਆਂ ਹਨ।
ਉਦਾਹਰਣ ਲਈ, ਜੇਕਰ ਕੋਈ ਸਾਲ 2020 ਦੇ ਦੌਰ ਨਾਲ ਜੁੜੀਆਂ ਜਾਣਕਾਰੀਆਂ ਨੂੰ ਸਾਲ 3020 ਵਿੱਚ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ ਤਾਂ ਉਹ ਅਜਿਹੀ ਡਿਵਾਈਸ ਦਾ ਇਸਤੇਮਾਲ ਕਰ ਸਕਦਾ ਹੈ।
ਅਜਿਹੇ ਕਰਨ ਲਈ ਸਭ ਤੋਂ ਪਹਿਲਾਂ ਵਰਤਮਾਨ ਦੁਨੀਆਂ ਨਾਲ ਜੁੜੀ ਜਾਣਕਾਰੀ ਨੂੰ ਕਿਸੇ ਅਜਿਹੇ ਰੂਪ ਵਿੱਚ ਇਕੱਠਾ ਕਰਨਾ ਹੋਵੇਗਾ, ਜੋ ਹਜ਼ਾਰ ਸਾਲਾਂ ਬਾਅਦ ਵੀ ਸੁਰੱਖਿਅਤ ਰਹੇ।

ਤਸਵੀਰ ਸਰੋਤ, IIT KANPUR
ਇਸ ਤੋਂ ਬਾਅਦ ਉਸ ਨੂੰ ਕਿਸੇ ਅਜਿਹੀ ਖ਼ਾਸ ਥਾਂ ਦਬਾਉਣਾ ਹੋਵੇਗਾ, ਜਿੱਥੋਂ ਸਾਲ 3020 ਦੇ ਦੌਰ ਦੇ ਲੋਕ ਖੁਦਾਈ ਕਰਨ ਅਤੇ ਉਨ੍ਹਾਂ ਨੂੰ ਖੁਦਾਈ ਦੌਰਾਨ ਟਾਈਮ ਕੈਪਸੂਲ ਮਿਲ ਸਕੇ।
ਇਸ ਤੋਂ ਬਾਅਦ ਉਹ ਉਸ ਟਾਈਮ ਕੈਪਸੂਲ ਨੂੰ ਦੇਖ ਕੇ ਜਾਂ ਪੜ੍ਹ ਕੇ ਸਮਝ ਸਕਣ ਕਿ ਸਾਲ 2020 ਦੌਰ ਦੀ ਦੁਨੀਆਂ ਕਿਹੋ-ਜਿਹੀ ਸੀ।
ਲੋਕ ਕਿਸ ਤਰ੍ਹਾਂ ਰਹਿੰਦੇ ਸਨ, ਕਿਸ ਤਰ੍ਹਾਂ ਤਕਨੀਕਾਂ ਦਾ ਇਸਤੇਮਾਲ ਕਰਦੇ ਸਨ, ਆਦਿ।
ਟਾਈਮ ਕੈਪਸੂਲ ਦੇ ਰੂਪ, ਆਕਾਰ, ਪ੍ਰਕਾਰ ਨੂੰ ਲੈ ਕੇ ਕੋਈ ਸਪੱਸ਼ਟ ਨਿਯਮ ਨਹੀਂ ਹੈ। ਇਹ ਬੇਲਨਾਕਾਰ, ਚਕੌਰ ਜਾਂ ਕਿਸੇ ਵੀ ਹੋਰ ਰੂਪ ਵਿੱਚ ਹੋ ਸਕਦਾ ਹੈ।
ਸ਼ਰਤ ਬਸ ਇਹ ਹੈ ਕਿ ਟਾਈਮ ਕੈਪਸੂਲ ਜਾਂ ਕਾਲ ਪਾਤਰ ਆਪਣਾ ਉਦੇਸ਼ ਪੂਰਾ ਕਰੇ ਅਤੇ ਜਾਣਕਾਰੀ ਨੂੰ ਖ਼ਾਸ ਸਮੇਂ ਤੱਕ ਸੁਰੱਖਿਅਤ ਰੱਖ ਸਕੇ।
ਬਟੇਸ਼ਵਰ ਦੇ ਮੰਦਿਰਾਂ ਦੀ ਮੁੜ ਬਹਾਲੀ ਕਰਨ ਵਾਲੇ ਪੁਰਾਤੱਤਵ ਵਿਗਿਆਨੀ ਕੇਕੇ ਮੁੰਹਮਦ ਮੰਨਦੇ ਹਨ ਕਿ ਪੁਰਾਤੱਤਵ ਵਿਗਿਆਨ ਵਿੱਚ ਟਾਈਮ ਕੈਪਸੂਲ ਦੀ ਕੋਈ ਮਹੱਤਤਾ ਨਹੀਂ ਹੈ।
ਉਹ ਕਹਿੰਦੇ ਹਨ, "ਟਾਈਮ ਕੈਪਸੂਲ ਕਿਵੇਂ ਹੋਵੇਗਾ, ਇਹ ਸਿਰਫ਼ ਉਸ ਵਿਅਕਤੀ ਜਾਂ ਸੰਸਥਾ 'ਤੇ ਨਿਰਭਰ ਕਰਦਾ ਹੈ, ਜੋ ਇਸ ਨੂੰ ਡਿਜ਼ਾਈਨ ਕਰ ਰਹੀ ਹੈ। ਆਕਾਰ ਆਦਿ ਦੀ ਗੱਲ ਕੀਤੀ ਜਾਵੇ ਤਾਂ ਬੇਲਨਾਕਾਰ ਜਾਂ ਗੋਲ ਆਕਾਰ ਵਸਤੂ ਜ਼ਮੀਨ ਦੇ ਅੰਦਰ ਦਬਾਅ ਝੱਲਣ ਵਿੱਚ ਵਧੇਰੇ ਸਮਰੱਥ ਹੁੰਦੀ ਹੈ।"
"ਪਰ ਹੁਣ ਤੱਕ ਭਾਰਤ ਵਿੱਚ ਅਜਿਹਾ ਕੋਈ ਟਾਈਮ ਕੈਪਸੂਲ ਨਹੀਂ ਮਿਲਿਆ ਹੈ। ਇਸ ਤੋਂ ਪਹਿਲਾਂ ਬਸ ਇੱਕ ਵਾਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਾਲ ਕਿਲ੍ਹੇ ਅੰਦਰ ਟਾਈਮ ਕੈਪਸੂਲ ਪਵਾਇਆ ਸੀ।"
ਰਾਮ ਮੰਦਿਰ ਦੀ ਨੀਂਹ ਵਿੱਚ ਟਾਈਮ ਕੈਪਸੂਲ ਪਾਏ ਜਾਣ ਨੂੰ ਸਹੀ ਮੰਨਦਿਆਂ ਕੇਕੇ ਮੁੰਹਮਦ ਕਹਿੰਦੇ ਹਨ, "ਇਹ ਠੀਕ ਕਦਮ ਹੈ ਕਿਉਂਕਿ ਇਸ ਤਰ੍ਹਾਂ ਨਾਲ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਨਹੀਂ ਹੋਵੇਗਾ ਕਿਉਂਕਿ ਅਜੇ ਸਭ ਕੁਝ ਕੋਰਟ ਦੇ ਫ਼ੈਸਲੇ ਦੇ ਆਧਾਰ 'ਤੇ ਹੋਇਆ ਹੈ।"
ਕੀ ਹੈ ਟਾਈਮ ਕੈਸਪੂਲ ਦਾ ਇਤਿਹਾਸ?

ਤਸਵੀਰ ਸਰੋਤ, Getty Images
ਭਾਰਤ ਵਿੱਚ ਟਾਈਮ ਕੈਪਸੂਲ ਦਾ ਇਤਿਹਾਸ ਜ਼ਿਆਦਾ ਪੁਰਾਣਾ ਨਹੀਂ ਹੈ।
ਆਜ਼ਾਦੀ ਦੇ 25 ਸਾਲ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇੱਕ ਰਾਸ਼ਟਰ ਵਜੋਂ 25 ਸਾਲਾਂ ਦੀਆਂ ਉਪਲਬਧੀਆਂ ਅਤੇ ਸੰਘਰਸ਼ਾਂ ਨੂੰ ਬਿਆਨ ਕਰਨ ਲਈ ਲਾਲ ਕਿਲ੍ਹੇ ਵਿੱਚ ਇੱਕ ਟਾਈਮ ਕੈਪਸੂਲ ਪਵਾਇਆ ਸੀ।
ਇੰਦਰਾ ਗਾਂਧੀ ਨੇ ਇਹ ਕਦਮ ਇਸ ਦੌਰ ਵਿੱਚ ਚੁੱਕਿਆ ਸੀ, ਜਦੋਂ ਉਹ ਆਪਣੇ ਰਾਜਨੀਤਕ ਸਫ਼ਰ ਦੇ ਸਿਖ਼ਰ 'ਤੇ ਸਨ।
ਦੇਸ਼ ਵਿੱਚ ਐਮਰਜੈਂਸੀ ਚੱਲ ਰਹੀ ਸੀ ਅਤੇ ਉਨ੍ਹਾਂ ਨੇ ਟਾਈਮ ਕੈਪਸੂਲ ਲਾਲ ਕਿਲ੍ਹੇ ਵਿੱਚ ਪਵਾ ਦਿੱਤਾ।
ਪਰ ਇਸ ਟਾਈਮ ਕੈਪਸੂਲ ਵਿੱਚ ਦਰਜ ਕੀਤੀਆਂ ਗਈਆਂ ਜਾਣਕਾਰੀਆਂ ਛੇਤੀ ਹੀ ਵਿਵਾਦ ਦਾ ਵਿਸ਼ਾ ਬਣ ਗਈਆਂ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸ ਤੋਂ ਬਾਅਦ ਸੱਤਾ ਵਿੱਚ ਆਈ ਮੋਰਾਰਜੀ ਦੇਸਾਈ ਦੀ ਸਰਕਾਰ ਨੇ ਇਸ ਟਾਈਮ ਕੈਪਸੂਲ ਨੂੰ ਖੁਦਵਾ ਕੇ ਬਾਹਰ ਕੱਢਵਾ ਲਿਆ।
ਪਰ ਇਸ ਟਾਈਮ ਕੈਪਸੂਲ ਵਿੱਚ ਕੀ ਸੀ, ਇਸ ਬਾਰੇ ਅੱਜ ਤੱਕ ਵਿਵਾਦ ਬਣਿਆ ਹੋਇਆ ਹੈ।
ਇਸ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸਾਲ 2010 ਦੀ 6 ਮਰਾਚ ਨੂੰ ਆਈਆਈਟੀ ਕਾਨਪੁਰ ਵਿੱਚ ਇੱਕ ਟਾਈਮ ਕੈਪਸੂਲ ਪਵਾਇਆ ਸੀ।
ਇਸ ਟਾਈਮ ਕੈਪਸੂਲ ਵਿੱਚ ਕਾਨਪੁਰ ਆਈਆਈਟੀ ਦਾ ਮੈਪ, ਇੰਸਟੀਚਿਊਟ ਦੀ ਸੀਲ, ਸਿਲਵਰ ਜੁਬਲੀ ਅਤੇ ਗੋਲਡਨ ਜੁਬਲੀ ਲੋਕ ਆਦਿ ਸ਼ਾਮਲ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦਿਆਂ ਹੋਇਆ ਮਹਾਤਮਾ ਮੰਦਿਰ ਵਿੱਚ ਟਾਈਮ ਕੈਪਸੂਲ ਪਾਇਆ ਸੀ।
ਅਜਿਹੇ ਵਿੱਚ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਗਸਤ ਨੂੰ ਜ਼ਮੀਨ ਨਾਲ 2000 ਫੁੱਟ ਹੇਠਾਂ ਇਹ ਟਾਈਮ ਕੈਪਸੂਲ ਪੁਆਉਂਦੇ ਹਨ, ਤਾਂ ਉਹ ਅਜਿਹਾ ਕਰਨ ਵਾਲੇ ਦੂਜੇ ਪ੍ਰਧਾਨ ਮੰਤਰੀ ਹੋਣਗੇ।

ਤਸਵੀਰ ਸਰੋਤ, Space Frontiers
ਉੱਥੇ ਹੀ, ਦੁਨੀਆਂ ਭਰ ਵਿੱਚ ਕੈਪਸੂਲ ਦੀ ਗੱਲ ਕਰੀਏ ਤਾਂ ਸਪੇਸ ਪ੍ਰੋਬ ਵਿਊਵਰ 1 ਅਤੇ 2 ਵਿੱਚ ਮਨੁੱਖੀ ਸੱਭਿਆਚਾਰ ਨਾਲ ਜੁੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਹਨ।
ਵਿਵਾਦਾਂ ਨਾਲ ਨਾਤਾ
ਟਾਈਮ ਕੈਪਸੂਲ ਅਕਸਰ ਵਿਵਾਦਾਂ ਨੂੰ ਜਨਮ ਦਿੰਦਿਆਂ ਹੋਇਆਂ ਦੇਖਿਆ ਜਾਂਦਾ ਹੈ। ਰਾਮ ਮੰਦਿਰ ਦੇ ਮਾਮਲੇ ਵਿੱਚ ਵੀ ਇਹੀ ਦੇਖਿਆ ਜਾ ਰਿਹਾ ਹੈ।
ਇਹ ਖ਼ਬਰ ਆਉਣ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸਵਾਲ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਟਾਈਮ ਕੈਪਸੂਲ ਵਿੱਚ ਕੀ ਪਾਇਆ ਜਾਣਾ ਉਚਿਤ ਰਹੇਗਾ।
ਰਾਮ ਮੰਦਿਰ ਨਾਲ ਜੁੜੇ ਟਾਈਮ ਕੈਪਸੂਲ ਨੂੰ ਲੈ ਕੇ ਤਾਜ਼ਾ ਵਿਵਾਦ ਇਹ ਹੈ ਕਿ ਰਾਮ ਜਨਮ-ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਟਾਈਮ ਕੈਪਸੂਲ ਨਾਲ ਜੁੜੀਆਂ ਖ਼ਬਰਾਂ ਨੂੰ ਅਫ਼ਵਾਹ ਮਾਤਰ ਦੱਸਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਟਰੱਸਟ ਦੇ ਮੈਂਬਰਾਂ ਵਿੱਚ ਚੱਲ ਰਹੇ ਵਿਵਾਦ ਵਿਚਾਲੇ ਸਵਾਲ ਇਹੀ ਹੈ ਕਿ ਕੀ ਅਯੁੱਧਿਆ ਦੇ ਰਾਮ ਮੰਦਿਰ ਦੀ ਨੀਂਹ ਵਿੱਚ ਵਾਕੱਈ ਇਹ ਕੈਪਸੂਲ ਪਾਇਆ ਜਾਵੇਗਾ ਜਾਂ ਨਹੀਂ।
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4