ਕੋਰੋਨਾਵਾਇਰਸ ਵੈਕਸੀਨ: ਅਮਰੀਕਾ 'ਚ ਕੋਰੋਨਾ ਦੇ ਟੀਕੇ ਦਾ ਸਭ ਤੋਂ ਵੱਡਾ ਤੇ ਆਖ਼ਰੀ ਟ੍ਰਾਇਲ ਸ਼ੁਰੂ - 5 ਅਹਿਮ ਖ਼ਬਰਾਂ

ਕੋਰੋਨਾਵਾਇਰਸ ਦਾ ਟੀਕਾ ਬਣਾਉਣ ਲਈ, ਵਿਸ਼ਵ ਦੀ ਸਭ ਤੋਂ ਵੱਡੀ ਅਜ਼ਮਾਇਸ਼ ਸੋਮਵਾਰ ਤੋਂ ਸ਼ੁਰੂ ਹੋਈ।

ਇਸ ਟ੍ਰਾਇਲ ਵਿੱਚ 30 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਵਿਸ਼ਵ ਭਰ ਵਿੱਚ ਕੋਰੋਨਾਵਾਇਰਸ ਨਾਲ ਲੜਨ ਲਈ ਟੀਕਾ ਲੱਭਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ।

ਜੋ ਵੈਕਸੀਨ ਟ੍ਰਾਇਲ ਦਾ ਆਖਰੀ ਪੜਾਅ ਵਿੱਚ ਹਨ, ਉਸ 'ਚ ਇਹ ਅਮਰੀਕੀ ਤਜਰਬਾ ਇੱਕ ਹੈ।

ਹਾਲਾਂਕਿ, ਹੁਣ ਤੱਕ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਮਾਡਰਨ ਇੰਕ. (NIHM) ਵੱਲੋਂ ਬਣਾਈ ਜਾ ਰਹੀ ਵੈਕਸੀਨ ਅਸਲ ਵਿੱਚ ਕੋਰੋਨਾ ਖ਼ਿਲਾਫ਼ ਸਾਡੀ ਰੱਖਿਆ ਕਰੇਗੀ।

ਵਲੰਟੀਅਰਜ਼ ਨੂੰ ਇਹ ਵੀ ਨਹੀਂ ਦੱਸਿਆ ਜਾਵੇਗਾ ਕਿ ਉਨ੍ਹਾਂ ਨੂੰ ਅਸਲ ਟੀਕਾ ਲਗਾਇਆ ਗਿਆ ਹੈ ਜਾਂ ਫਿਰ ਨਕਲੀ ਟੀਕਾ।

ਦੋ ਖੁਰਾਕਾਂ ਦੇਣ ਤੋਂ ਬਾਅਦ, ਵਿਗਿਆਨੀ ਇਸ ਬਾਰੇ ਬਹੁਤ ਨੇੜਿਓਂ ਅਧਿਐਨ ਕਰਨਗੇ ਕਿ ਕਿਹੜਾ ਸਮੂਹ ਵਧੇਰੇ ਲਾਗ ਤੋਂ ਪ੍ਰਭਾਵਿਤ ਹੁੰਦਾ ਹੈ, ਖ਼ਾਸਕਰ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਵਾਇਰਸ ਅਜੇ ਕੰਟਰੋਲ ਨਹੀਂ ਹੋਇਆ ਅਤੇ ਉਹ ਜਲਦੀ ਇਸ ਨੂੰ ਫੈਲਾ ਸਕਦੇ ਹਨ।

ਅਮਰੀਕਾ ਵਿੱਚ ਕੋਰੋਨਾ ਮਾਹਰ ਡਾਕਟਰ ਐਂਥਨੀ ਫਾਊਚੀ ਨੇ ਹਾਲ ਹੀ ਵਿੱਚ ਨਿਊਜ਼ ਏਜੰਸੀ ਏ ਪੀ ਨੂੰ ਦੱਸਿਆ, "ਬਦਕਿਸਮਤੀ ਨਾਲ ਇਸ ਵੇਲੇ ਅਮਰੀਕਾ 'ਚ ਬਹੁਤ ਸਾਰੇ ਲਾਗ ਵਾਲੇ ਲੋਕ ਜਵਾਬ ਜਾਣਨ ਲਈ ਮੌਜੂਦ ਹਨ।"

ਮੋਡੇਰਨਾ ਦਾ ਕਹਿਣਾ ਹੈ ਕਿ ਟੀਕੇ ਦਾ ਟੈਸਟ ਜੌਰਜੀਆ ਦੇ ਸਵਾਨਾ ਵਿੱਚ ਕੀਤਾ ਗਿਆ ਸੀ, ਜੋ ਕਿ US ਵਿੱਚ ਫੈਲੇ ਸੱਤ ਦਰਜਨ ਤੋਂ ਵੱਧ ਅਜ਼ਮਾਇਸ਼ ਕੇਂਦਰਾਂ ਵਿੱਚੋਂ ਇੱਕ ਹੈ

ਕੋਰੋਨਾਵਾਇਰਸ ਬਾਰੇ ਮੋਦੀ ਸਰਕਾਰ ਕਮਿਊਨਿਟੀ ਟਰਾਂਸਮਿਸ਼ਨ ਤੋਂ ਇਨਕਾਰੀ ਕਿਉਂ?

45 ਸਾਲਾ ਰਾਜੇਸ਼ ਕੁਮਾਰ ਨੇ ਜੂਨ ਦੇ ਸ਼ੁਰੂ ਵਿੱਚ ਖੰਘ੍ਹਣਾ ਸ਼ੁਰੂ ਕੀਤਾ ਸੀ। ਕੁਝ ਦਿਨਾਂ 'ਚ ਹੀ ਉਸ ਨੂੰ ਤੇਜ਼ ਬੁਖ਼ਾਰ ਹੋਣਾ ਸ਼ੁਰੂ ਹੋ ਗਿਆ।

ਉਸ ਨੇ ਕੋਰੋਨਾਵਾਇਰਸ ਲਈ ਟੈਸਟ ਨਹੀਂ ਕਰਵਾਇਆ। ਇਸ ਦੀ ਬਜਾਇ ਉਸ ਨੇ ਪੰਜ ਦਿਨਾਂ ਲਈ ਬੁਖ਼ਾਰ ਦੀ ਦਵਾਈ ਲੈ ਲਈ। ਪਰ ਬੁਖ਼ਾਰ ਜਾਰੀ ਰਿਹਾ ਅਤੇ ਜਲਦੀ ਹੀ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ।

ਉਸ ਦੇ ਪਰਿਵਾਰ ਵਾਲਿਆਂ ਨੇ ਟੈਸਟ ਕਰਵਾਉਣ ਲਈ ਕਿਹਾ, ਪਰ ਉਸ ਨੇ ਇਨਕਾਰ ਕਰ ਦਿੱਤਾ।

ਉਸ ਦਾ ਤਰਕ ਇਹ ਸੀ ਕਿ ਅਜਿਹਾ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਕੋਵਿਡ-19 ਮਹਾਂਮਾਰੀ ਦੌਰਾਨ ਦਿੱਲੀ ਵਿੱਚ ਆਪਣੇ ਘਰੋਂ ਬਾਹਰ ਨਿਕਲਿਆ ਹੀ ਨਹੀਂ ਸੀ। ਉਹ ਕਿਸੇ ਨੂੰ ਵੀ ਨਹੀਂ ਮਿਲਿਆ, ਜਿਸ ਨੂੰ ਵਾਇਰਸ ਦੀ ਲਾਗ ਸੀ ਜਾਂ ਜਿਸ ਨੂੰ ਇਸ ਦੇ ਹੋਣ ਦਾ ਖ਼ਦਸ਼ਾ ਸੀ।

ਲੱਛਣ ਪਹਿਲੀ ਵਾਰ ਸਾਹਮਣੇ ਆਉਣ ਤੋਂ ਅੱਠ ਦਿਨਾਂ ਬਾਅਦ, ਉਸ ਦੀ ਹਾਲਤ ਵਿਗੜ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਟੈਸਟ ਪੌਜ਼ਿਟਿਵ ਆਇਆ।

ਸਰਕਾਰ ਕੀ ਕਹਿੰਦੀ, ਅੰਕੜੇ ਕੀ ਦੱਸਦੇ ਹਨ ਤੇ ਮਾਹਰਾਂ ਦਾ ਕੀ ਹੈ ਪੱਖ? — ਜਾਣਨ ਲਈ ਪੂਰੀ ਖ਼ਬਰ ਇੱਥੇ ਪੜ੍ਹੋ

ਕੋਰੋਨਾਵਾਇਰਸ ਟੀਕੇ ਬਾਰੇ ਗ਼ਲਤ ਦਾਅਵਿਆਂ ਦੀ ਪੜਤਾਲ

ਇਸ ਹਫ਼ਤੇ ਔਕਸਫੋਰਡ ਯੂਨੀਵਰਸਿਟੀ ਵੱਲੋਂ ਕੋਰੋਨਾਵਾਇਰਸ ਦੀ ਵੈਕਸੀਨ ਦੇ ਟ੍ਰਾਇਲ ਨੂੰ ਲੈ ਕੇ ਭਾਵੇਂ ਵੱਡੀ ਸਫ਼ਲਤਾ ਮਿਲੀ ਹੋਵੇ ਪਰ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਕਈ ਗ਼ਲਤ ਦਾਅਵੇ ਕੀਤੇ ਜਾ ਰਹੇ ਹਨ।

ਵੈਕਸੀਨ ਦੇ ਸੁਰੱਖਿਅਤ ਹੋਣ ਨੂੰ ਲੈ ਕੇ ਗੁਮਰਾਹ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਉੱਤੇ ਕੀਤੀਆਂ ਜਾ ਰਹੀਆਂ ਹਨ।

ਹਾਲ ਹੀ ਦੇ ਸਾਲਾਂ ਵਿੱਚ ਟੀਕਾਕਰਨ ਦੇ ਵਿਰੋਧ ਵਿੱਚ ਚਲਾਏ ਜਾ ਰਹੇ ਆਨਲਾਈਨ ਅਭਿਆਨ ਨੇ ਜ਼ੋਰ ਫੜ ਲਿਆ ਹੈ ਅਤੇ ਹੁਣ ਇਸ ਦਾ ਨਿਸ਼ਾਨਾ ਕੋਰੋਨਾਵਾਇਰਸ ਦੇ ਟੀਕਿਆਂ ਦੇ ਦਾਅਵਿਆਂ ਉੱਤੇ ਕੇਂਦਰਿਤ ਹੋ ਚੁੱਕਿਆ ਹੈ।

DNA 'ਤੇ ਅਸਰ, ਟੀਕੇ ਦੇ ਟ੍ਰਾਇਲ ਅਤੇ ਸਪੇਨਿਸ਼ ਫ਼ਲੂ ਨਾਲ ਜੁੜੇ ਇਹ ਗ਼ਲਤ ਦਾਅਵੇ ਕੀ ਹਨ, ਪੜ੍ਹਨ ਲਈ ਇੱਥੇ ਕਲਿੱਕ ਕਰੋ

ਟੀਵੀ ਉੱਤੇ ਪੱਤਰਕਾਰ ਨੂੰ ਦੇਖ ਦਰਸ਼ਕ ਨੇ ਇੰਝ ਲੱਭਿਆ ਕੈਂਸਰ

ਕਹਿੰਦੇ ਹਨ ਕਿ ਨਜ਼ਰ-ਨਜ਼ਰ ਦੀ ਖੇਡ ਹੁੰਦੀ ਹੈ, ਕਿਸੇ ਨੂੰ ਬਹੁਤ ਕੁਝ ਦਿਖ ਜਾਂਦਾ ਹੈ ਤੇ ਕਿਸੇ ਨੂੰ ਕੁਝ ਨਹੀਂ ਦਿਖਦਾ।

ਪਰ ਜੇ ਕਿਸੇ ਦੀ ਨਿਗਾਹ ਇਸ ਕਦਰ ਪੈਨੀ ਹੋਵੇ ਕਿ ਉਹ ਸਰੀਰ ਦੇ ਅੰਦਰ ਪੈਦਾ ਹੋ ਰਹੀ ਬਿਮਾਰੀ ਨੂੰ ਪਛਾਣ ਲਏ, ਉਹ ਵੀ ਟੀਵੀ ਵਿੱਚ ਦਿਖ ਰਹੇ ਸ਼ਖ਼ਸ ਦੀ...ਤਾਂ ਤੁਸੀਂ ਇਸ ਨੂੰ ਇੱਕ ਅਜੂਬਾ ਹੀ ਕਹੋਗੇ।

ਅਮਰੀਕਾ ਦੇ ਟੀਵੀ ਚੈਨਲ WFLA 'ਚ ਕੰਮ ਕਰਨ ਵਾਲੀ ਵਿਕਟੋਰੀਆ ਪ੍ਰਾਈਸ ਨੇ ਆਪਣੀ ਇੱਕ ਦਰਸ਼ਕ ਦਾ ਧੰਨਵਾਦ ਕੀਤਾ ਹੈ ਕਿ ਕਿਉਂਕਿ ਉਨ੍ਹਾਂ ਦੀ ਦਰਸ਼ਕ ਨੇ ਉਨ੍ਹਾਂ ਨੂੰ ਡਾਕਟਰੀ ਜਾਂਚ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਸੀ।

ਵਿਕਟੋਰੀਆ ਨੇ ਸੋਸ਼ਲ ਮੀਡੀਆ 'ਤੇ ਦੱਸਿਆ, ''ਇੱਕ ਦਰਸ਼ਕ ਨੇ ਮੈਨੂੰ ਪਿਛਲੇ ਮਹੀਨੇ ਈ-ਮੇਲ ਕੀਤਾ। ਉਨ੍ਹਾਂ ਨੇ ਮੇਰੀ ਗਰਦਨ ਉੱਤੇ ਇੱਕ ਗੰਢ ਦੇਖੀ ਤੇ ਕਿਹਾ ਕਿ ਇਹ ਗੰਢ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ ਉਨ੍ਹਾਂ ਦੇ ਸੀ।''

ਵਿਕਟੋਰੀਆ ਨੇ ਆਪਣੀ ਇਸ ਦਰਸ਼ਕ ਲਈ ਹੋਰ ਕੀ ਲਿਖਿਆ, ਪੜ੍ਹਨ ਲਈ ਇੱਥੇ ਕਲਿੱਕ ਕਰੋ

ਮੋਗੇ ਦਾ ਮੁੰਡਾ ਸੋਨੂੰ ਸੂਦ ਹੁਣ ਕਿਸਾਨ ਪਰਿਵਾਰ ਲਈ ਆਇਆ ਅੱਗੇ

"ਇੱਕ ਔਰਤ ਦੀਆਂ ਅੱਖਾਂ 'ਚ ਹੰਜੂ ਹਨ ਅਤੇ ਇੱਕ ਸ਼ਖ਼ਸ ਹੱਥ ਜੋੜ ਕੇ ਕਹਿ ਰਿਹਾ ਹੈ ਕਿ 'ਘਰ ਪੈਦਲ ਨਾ ਜਾਣਾ'।"

ਇਹ ਸੋਨੂੰ ਸੂਦ ਦੇ ਟਵਿਟਰ ਹੈਂਡਲ 'ਤੇ ਲੱਗੀ ਕਵਰ ਫੋਟੋ ਹੈ ਅਤੇ ਸ਼ਾਇਦ ਇਹ ਮੋਗੇ ਦੇ ਮੁੰਡੇ ਦੀ ਇਸ ਕੋਰੋਨਾ ਮਹਾਂਮਾਰੀ ਦੌਰਾਨ ਬਣਿਆ ਅਕਸ ਵੀ।

ਕੋਈ 'ਸੂਪਰਮੈਨ' ਕਹਿ ਰਿਹਾ ਹੈ, ਕੋਈ 'ਮਸੀਹਾ'...ਕਿਸੇ ਲਈ ਸੋਨੂੰ 'ਰੀਅਲ ਹੀਰੋ' ਅਤੇ ਕਿਸੇ ਲਈ 'ਸੋਨੂੰ ਜੈਸਾ ਕੋਈ ਨਹੀਂ"।

ਸੋਨੂੰ ਸੂਦ ਨੇ ਇਸ ਮਹਾਂਮਾਰੀ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤਾਂ ਪਹੁੰਚਾਇਆ ਹੀ ਹੈ, ਪਰ ਹੁਣ ਉਨ੍ਹਾਂ ਨੇ ਆਪਣੀ ਇਸ ਕੋਸ਼ਿਸ਼ 'ਚ ਇੱਕ ਕਦਮ ਹੋਰ ਵਧਾਉਂਦਿਆਂ ਹੋਰ ਮਿਸਾਲਾਂ ਵੀ ਕਾਇਮ ਕੀਤੀਆਂ ਹਨ।

ਸੋਨੂੰ ਨੇ ਇਸ ਵਾਰ ਇੱਕ ਕਿਸਾਨ ਪਰਿਵਾਰ ਦੀ ਮਦਦ ਕੁਝ ਇਸ ਤਰ੍ਹਾਂ ਕੀਤੀ, ਕਲਿੱਕ ਕਰੋ

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)