ਹੈਰੀ ਅਤੇ ਮੇਘਨ ਨੇ ਅਮਰੀਕਾ 'ਚ ਕਿਉਂ ਕੀਤੀ ਕਾਨੂੰਨੀ ਕਾਰਵਾਈ

ਸਸੈਕਸ ਦੇ ਡਿਊਕ ਅਤੇ ਡਚੈਸ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਨੇ ਅਮਰੀਕਾ ਵਿੱਚ ਡਰੋਨ ਜ਼ਰੀਏ ਉਹਨਾਂ ਦੇ ਬੇਟੇ ਆਰਚੀ ਦੀਆਂ ਤਸਵੀਰਾਂ ਲਏ ਜਾਣ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ।

ਵੀਰਵਾਰ ਨੂੰ ਅਮਰੀਕਾ ਦੇ ਲਾਸ ਏਂਜਲਸ, ਕੈਲੇਫੋਰਨੀਆ ਵਿੱਚ ਦਰਜ ਕਰਾਈ ਗਈ ਸ਼ਿਕਾਇਤ ਮੁਤਾਬਕ, ਅਣਪਛਾਤੇ ਵਿਅਕਤੀ ਨੇ ਉਹਨਾਂ ਦੇ 14 ਮਹੀਨਿਆਂ ਦੇ ਬੱਚੇ ਆਰਚੀ ਦੀ ਘਰ ਅੰਦਰੋਂ ਤਸਵੀਰ ਖਿੱਚੀ।

ਸ਼ਾਹੀ ਜੋੜੇ ਨੇ ਦਾਅਵਾ ਕੀਤਾ ਕਿ ਇੰਝ ਤਸਵੀਰਾਂ ਲੈਣਾ ਉਹਨਾਂ ਦੀ ਨਿੱਜਤਾ ਵਿੱਚ ਦਖਲ ਹੈ। ਪ੍ਰਿੰਸ ਹੈਰੀ ਅਤੇ ਮੇਘਨ ਹੁਣ ਲਾਸ ਏਂਜਲਸ ਵਿੱਚ ਰਹਿੰਦੇ ਹਨ।

ਇਸ ਸਾਲ ਮਾਰਚ ਦੇ ਅੰਤ ਵਿੱਚ ਉਹਨਾਂ ਨੇ ਸ਼ਾਹੀ ਪਰਿਵਾਰ ਦੇ ਸੀਨੀਅਰ ਰੌਇਲਜ਼ ਦੇ ਅਹੁਦੇ ਤੋਂ ਖੁਦ ਨੂੰ ਹਟਾ ਲਿਆ ਸੀ।

ਇਹ ਵੀ ਪੜ੍ਹੋ-

ਸ਼ਾਹੀ ਜੋੜੇ ਦੇ ਵਕੀਲ ਮਾਈਕਲ ਕੰਪ ਨੇ ਕਿਹਾ, "ਕੈਲੇਫੋਰਨੀਆ ਵਿੱਚ ਹਰ ਵਿਅਕਤੀ ਅਤੇ ਪਰਿਵਾਰਕ ਜੀਅ ਨੂੰ ਉਹਨਾਂ ਦੇ ਘਰ ਅੰਦਰ ਨਿੱਜਤਾ ਦਾ ਅਧਿਕਾਰ ਕਾਨੂੰਨੀ ਤੌਰ 'ਤੇ ਮਿਲਿਆ ਹੈ। ਕੋਈ ਵੀ ਡਰੋਨ, ਹੈਲੀਕਾਪਟਰ ਜਾਂ ਟੈਲੀਫੋਟੋ ਲੈਨਜ਼ ਰਾਹੀਂ ਇਹ ਅਧਿਕਾਰ ਖੋਹ ਨਹੀਂ ਸਕਦਾ।"

"ਪ੍ਰਿੰਸ ਹੈਰੀ ਅਤੇ ਮੇਘਨ ਘਰ ਅੰਦਰ ਆਪਣੇ ਬੱਚੇ ਦੇ ਨਿੱਜਤਾ ਦੇ ਅਧਿਕਾਰ ਦੀ ਰਾਖੀ ਕਰਨ ਲਈ ਕੇਸ ਦਾਇਰ ਕਰ ਰਹੇ ਹਨ ਤਾਂ ਕਿ ਅਜਿਹੇ ਗੈਰ-ਕਾਨੂੰਨੀ ਕੰਮਾਂ ਜ਼ਰੀਏ ਲਾਹਾ ਲੈਣ ਵਾਲਿਆਂ ਦਾ ਪਰਦਾਫਾਸ਼ ਹੋ ਸਕੇ ਅਤੇ ਉਹਨਾਂ ਨੂੰ ਰੋਕਿਆ ਜਾ ਸਕੇ।"

ਕੇਸ ਮੁਤਾਬਕ, ਪਪਰਾਜੀ ਲਗਤਾਰ ਸ਼ਾਹੀ ਜੋੜੀ 'ਤੇ ਨਿਗਾਹ ਰੱਖਦੀ ਹੈ, ਅਤੇ ਹੁਣ ਉਹ ਲਾਂਸ ਏਂਜਲਸ ਸਥਿਤ ਉਹਨਾਂ ਦੇ ਘਰ ਤੱਕ ਪਹੁੰਚ ਗਏ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)