ਸ਼ਾਹੀ ਵਿਆਹ: ਇੱਕ-ਦੂਜੇ ਦੇ ਹੋਏ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ

ਵਿੰਡਸਰ ਮਹਿਲ ਵਿੱਚ ਹੋਏ ਵਿਆਹ ਤੋਂ ਬਾਅਦ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਪਤੀ-ਪਤਨੀ ਬਣ ਚੁੱਕੇ ਹਨ। ਇਸਦੇ ਗਵਾਹ ਗਿਰਜਾਘਰ ਵਿੱਚ ਮੌਜੂਦ 600 ਮਹਿਮਾਨ ਬਣੇ।

ਸੈਂਟ ਜੌਰਜ ਗਿਰਜਾਘਰ ਵਿੱਚ ਮਹਾਰਾਣੀ ਅਤੇ 600 ਮਹਿਮਾਨਾਂ ਸਾਹਮਣੇ ਦੋਵਾਂ ਨੇ ਆਪਸ ਵਿੱਚ ਅੰਗੂਠੀ ਬਦਲੀ ਕੀਤੀ ਅਤੇ ਇਸਾਈ ਰਿਵਾਇਤਾਂ ਮੁਤਾਬਕ ਕਸਮਾਂ-ਵਾਅਦੇ ਕੀਤੇ।

ਇਹ ਵੀ ਪੜ੍ਹੋ

ਸ਼ਾਹੀ ਵਿਆਹ ਦੇ ਮਹਿਮਾਨਾਂ ਵਿੱਚ ਅਮਰੀਕੀ ਟੀਵੀ ਸਟਾਰ ਓਪਰਾ ਵਿਨਫਰੇ ਅਤੇ ਅਦਾਕਾਰ ਇਡਰੀਸ ਅਲਬਾ , ਅਦਾਕਾਰ ਜੌਰਜ ਕਲੂਨੀ ਅਤੇ ਫੁੱਟਬਾਲਰ ਡੇਵਿਡ ਬੇਕਹਮ ਸ਼ਾਮਲ ਹੋਏ।

ਮੇਘਨ ਆਪਣੇ 10 ਬਰਾਈਮੇਡ ਅਤੇ ਪੇਜਬੋਆਏਜ਼ ਨਾਲ ਵਿਆਹ ਸਮਾਗਮ ਵਿੱਚ ਪਹੁੰਚੀ ਸੀ। ਉਸਦੇ ਨਾਲ ਪ੍ਰਿੰਸ ਜੌਰਸ ਅਤੇ ਪ੍ਰਿੰਸ ਚਾਰਲੋਟ ਵੀ ਸਨ।

ਬਰਤਾਨਵੀ ਡਿਜ਼ਈਨਰ ਕਲੇਰਾ ਵੇਟ ਕੈਲਰ ਵੱਲੋਂ ਬਣਾਈ ਗਈ ਚਿੱਟੇ ਰੰਗ ਦੀ ਡਰੈੱਸ ਪਹਿਨ ਕੇ ਮੇਘਨ ਪ੍ਰਿੰਸ ਚਾਰਲਸ ਨਾਲ ਆਈ ਸੀ।

ਪ੍ਰਿੰਸ ਹੈਰੀ ਨੂੰ ਉਨ੍ਹਾਂ ਦੀ ਦਾਦੀ ਮਹਾਰਾਣੀ ਐਲੀਜ਼ਾਬੇਥ ਵੱਲੋਂ ਡਿਊਕ ਆਫ਼ ਸਸੇਕਸ ਦਾ ਦਰਜਾ ਦਿੱਤਾ ਗਿਆ ਹੈ। ਵਿਆਹ ਤੋਂ ਬਾਅਦ ਹੁਣ ਮੇਘਨ ਮਾਰਕਲ ਡਚੇਜ਼ ਆਫ਼ ਸਸੇਕਸ ਬਣ ਜਾਵੇਗੀ। ਇਸਦੀ ਪੂਰੀ ਜਾਣਕਾਰੀ ਬਕਿੰਗਮ ਪੈਲੇਸ ਨੇ ਜਾਰੀ ਕੀਤੀ ਹੈ।

ਪ੍ਰਿੰਸ ਹੈਰੀ ਨੂੰ 'ਅਰਲ ਆਫ਼ ਡੰਬਾਟਨ' ਅਤੇ 'ਬੈਰਨ ਕਿਲਕੀਲ' ਦਾ ਦਰਜਾ ਵੀ ਦਿੱਤਾ ਗਿਆ ਹੈ।

ਚਰਚ ਦੇ ਗਲਿਆਰੇ ਵਿੱਚ ਮਾਰਕਲ ਦੇ ਨਾਲ ਪ੍ਰਿੰਸ ਚਾਰਲਸ ਮੌਜੂਦ ਰਹੇ ਕਿਉਂਕਿ ਮਾਰਕਲ ਦੇ ਪਿਤਾ ਥਾਮਸ ਸਿਹਤ ਕਾਰਨਾਂ ਕਰਕੇ ਵਿਆਹ 'ਚ ਸ਼ਾਮਲ ਨਹੀਂ ਹੋ ਸਕੇ।

ਵਿਆਹ ਤੋਂ ਇੱਕ ਦਿਨ ਪਹਿਲਾਂ ਵਾਲੀ ਸ਼ਾਮ ਨੂੰ ਪ੍ਰਿੰਸ ਹੈਰੀ(33 ਸਾਲਾਂ) ਨੇ ਭੀੜ ਨੂੰ ਕਿਹਾ ਸੀ ਕਿ ਉਹ 'ਨਿਸ਼ਚਿੰਤ' ਮਹਿਸੂਸ ਕਰ ਰਹੇ ਹਨ ਅਤੇ ਮਾਰਕਲ(36 ਸਾਲਾਂ) ਨੇ ਕਿਹਾ ਸੀ ਕਿ ਉਹ ਅਦੁੱਤ ਮਹਿਸੂਸ ਕਰ ਰਹੇ ਹਨ।

ਇੱਕ ਅਨੁਮਾਨ ਮੁਤਾਬਕ ਇਸ ਸ਼ਾਹੀ ਵਿਆਹ ਨੂੰ ਵੇਖਣ ਲਈ ਸ਼ਹਿਰਾਂ ਦੀਆਂ ਸੜਕਾਂ 'ਤੇ ਇੱਕ ਲੱਖ ਤੋਂ ਵੱਧ ਲੋਕ ਇਕੱਠਾ ਹੋਏ ਸਨ।

ਵਿਆਹ ਤੋਂ ਬਾਅਦ ਡਿਊਕ ਆਫ਼ ਇਚੇਜ਼ ਆਫ਼ ਸਸੈਕਸ ਬੱਘੀ 'ਤੇ ਸਵਾਰ ਹੋ ਕੇ ਸ਼ਹਿਰ ਵਿੱਚ ਨਿਕਲੇ।

ਸ਼ਾਹੀ ਵਿਆਹ ਮੌਕੇ ਸੈਂਟ ਜੌਰਜ ਗਿਰਜਾਘਰ ਨੂੰ ਸਫ਼ੇਦ ਗੁਲਾਬਾਂ, ਵਿਭਿੰਨ ਫੁੱਲਾਂ ਅਤੇ ਬੇਲਾਂ ਨਾਲ ਸਜਾਇਆ ਗਿਆ ਸੀ। ਇਸ ਨੂੰ ਫਲੋਰਲ ਡਿਜ਼ਾਈਨਰ ਫਿਲੀਪਾ ਕਰੈਡਕ ਨੇ ਤਿਆਰ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)